ਤਾਜਾ ਖ਼ਬਰਾਂ


ਬਿਹਾਰ :ਈ.ਡੀ. ਦੀ ਪਟਨਾ ਵਿਚ 9 ਤੋਂ 9 ਮਾਲ ’ਚ ਵੀਵੋ ਦੇ ਦਫ਼ਤਰ ਦੀ ਤਲਾਸ਼ੀ ਜਾਰੀ , 44 ਥਾਵਾਂ 'ਤੇ ਛਾਪੇਮਾਰੀ
. . .  about 1 hour ago
ਚੰਡੀਗੜ੍ਹ : 3 ਆਈ.ਏ.ਐਸ. ਅਫਸਰਾਂ ਦੇ ਹੋਏ ਤਬਾਦਲੇ
. . .  about 1 hour ago
ਅਤੁਲ ਸੋਨੀ ਹੋਣਗੇ ਜਲਾਲਾਬਾਦ ਦੇ ਡੀ.ਐੱਸ.ਪੀ.
. . .  about 1 hour ago
ਮੰਡੀ ਘੁਬਾਇਆ,5 ਜੁਲਾਈ (ਅਮਨ ਬਵੇਜਾ ) - ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਸੂਚੀ ਤਹਿਤ ਸਬ ਡਵੀਜ਼ਨ ਜਲਾਲਾਬਾਦ ਦੇ ਨਵੇਂ ਡੀ.ਐੱਸ.ਪੀ. ਅਤੁਲ ਸੋਨੀ ਹੋਣਗੇ । ਇਸ ਤੋਂ ਪਹਿਲਾ ਡੀ.ਐੱਸ.ਪੀ. ਸੁਬੇਗ਼ ਸਿੰਘ ਐਡੀਸ਼ਨਲ ...
ਵੱਡੀ ਖ਼ਬਰ: ਪੰਜਾਬ ਦੇ ਮੁੱਖ ਸਕੱਤਰ ਦਾ ਤਬਾਦਲਾ, ਵਿਜੇ ਕੁਮਾਰ ਜੰਜੂਆ ਹੋਣਗੇ ਮੁੱਖ ਸਕੱਤਰ
. . .  about 1 hour ago
10ਵੀਂ ਦੇ ਨਤੀਜੇ 'ਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ 'ਚ ਕਰਵਾਇਆ ਨਾਂਅ ਦਰਜ
. . .  about 1 hour ago
ਸਰਦੂਲਗੜ੍ਹ, 5 ਜੁਲਾਈ (ਜੀ.ਐਮ.ਅਰੋੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਅਤੇ ਮਾਪਿਆ ਦਾ ਨਾਂਅ ਰੌਸ਼ਨ ਕੀਤਾ ਹੈ। ਬੋਰਡ...
ਨਵਨੀਤ ਕੌਰ ਗਿੱਲ ਹੋਣਗੇ ਸਬ ਡਿਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ.
. . .  about 2 hours ago
ਤਪਾ ਮੰਡੀ 5 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਤਹਿਤ ਸਬ ਡਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ. ਨਵਨੀਤ ਕੌਰ ਗਿੱਲ ਹੋਣਗੇ। ਇਸ ਤੋਂ ਪਹਿਲਾਂ ਡੀ.ਐੱਸ.ਪੀ ਗੁਰਵਿੰਦਰ ਸਿੰਘ ਦੀ ਬਦਲੀ ਲੁਧਿਆਣਾ ਦੀ ਹੋ ਗਈ...
ਨੇਵੀ ਅਫ਼ਸਰ ਬਣ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਹੈ - ਤਮੰਨਾ ਸਿੰਗਲਾ
. . .  about 2 hours ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ ਥਿੰਦ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ, ਜਿਸ ਵਿਚ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 99.19% ਰਿਹਾ ਅਤੇ ਜ਼ਿਲ੍ਹਿਆਂ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 10ਵੇਂ ਸਥਾਨ 'ਤੇ ਰਿਹਾ। ਇਸ ਸੰਬੰਧੀ...
ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਵਿਦਿਆਰਥੀ ਨੇ ਜ਼ਿਲ੍ਹੇ 'ਚੋ ਪ੍ਰਾਪਤ ਕੀਤਾ ਪਹਿਲਾ ਸਥਾਨ
. . .  about 2 hours ago
ਮਹਿਲ ਕਲਾਂ,5 ਜੁਲਾਈ (ਅਵਤਾਰ ਸਿੰਘ ਅਣਖੀ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਹੋਣਹਾਰ ਵਿਦਿਆਰਥੀ ਗੁਰਸੇਵਕ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਿੱਠੇਵਾਲ...
ਦਵਿੰਦਰ ਅੱਤਰੀ ਨਾਭਾ ਦੇ ਨਵੇਂ ਡੀ.ਐੱਸ.ਪੀ. ਨਿਯੁਕਤ
. . .  about 2 hours ago
ਨਾਭਾ, 5 ਜੁਲਾਈ (ਕਰਮਜੀਤ ਸਿੰਘ) - ਪੰਜਾਬ ਸਰਕਾਰ ਨੇ ਦਵਿੰਦਰ ਅਤਰੀ ਨੂੰ ਨਾਭਾ ਦਾ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕੋਤਵਾਲੀ ਨਾਭਾ ਦੇ ਮੁਖੀ ਅਤੇ ਡੀ.ਐੱਸ.ਪੀ. ਨਾਭਾ...
ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ 'ਚ - ਅਸ਼ਵਨੀ ਵੈਸ਼ਨਵ
. . .  1 minute ago
ਨਵੀਂ ਦਿੱਲੀ, 5 ਜੁਲਾਈ - ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ...
ਸਰਕਾਰੀ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਜ਼ਿਲ੍ਹਾ ਹੁਸ਼ਿਆਰਪੁਰ 'ਚੋਂ ਅੱਵਲ
. . .  about 3 hours ago
ਬੁੱਲ੍ਹੋਵਾਲ, 5 ਜੁਲਾਈ (ਲੁਗਾਣਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਸਰਗੁਣਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਹੁਸੈਨਪੁਰ ਗੁਰੂ ਕਾ ਨੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਪਹਿਲਾ...
ਜੌੜਕੀਆਂ ਦੀ ਵਿਦਿਆਰਥਣ ਨੇ 10ਵੀਂ ਦੇ ਨਤੀਜੇ 'ਚ ਚਮਕਾਇਆ ਮਾਨਸਾ ਦਾ ਨਾਂਅ
. . .  about 2 hours ago
ਸਰਦੂਲਗੜ੍ਹ, 5 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) - ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਮਹਿਕ ਰਾਣੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ 'ਚ 630/650 ਅੰਕ ਹਾਸਲ ਕਰਕੇ ਮੈਰਿਟ...
ਮਲੇਰਕੋਟਲਾ ਦੇ ਯਾਸਿਰ ਸਈਦ ਨੇ ਦਸਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  about 1 hour ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਮਲੇਰਕੋਟਲਾ ਦੇ ਸਥਾਨਕ ਸਕੂਲ...
ਨਾਭਾ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  about 4 hours ago
ਨਾਭਾ, 5 ਜੁਲਾਈ -(ਕਰਮਜੀਤ ਸਿੰਘ) - ਨਾਭਾ ਦੇ ਸਥਾਨਕ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਕੋਸ਼ਿਕਾ, ਕੋਮਾਕਸ਼ੀ ਬਾਂਸਲ ਅਤੇ ਖੁਸ਼ੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ...
ਪੰਜਵੇਂ ਟੈਸਟ 'ਚ ਇੰਗਲੈਂਡ ਨੇ 7 ਵਿਕਟਾਂ ਨਾਲ ਹਰਾਇਆ ਭਾਰਤ
. . .  about 2 hours ago
ਬਰਮਿੰਘਮ, 5 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ 5ਵੇਂ ਟੈਸਟ ਮੈਚ ਦੇ 5ਵੇਂ ਦਿਨ ਇੰਗਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 378 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ 3 ਵਿਕਟਾਂ ਦੇ ਨੁਕਸਾਨ 'ਤੇ ਹਾਸਿਲ...
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 334 ਡੀ.ਐਸ.ਪੀਜ਼. ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੱਜ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕਰਦਿਆਂ 334 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ...
ਨਸਰਾਲਾ ਦੇ 2 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਕਰਵਾਇਆ ਨਾਂਅ ਦਰਜ
. . .  about 2 hours ago
ਨਸਰਾਲਾ, 5 ਜੁਲਾਈ (ਸਤਵੰਤ ਸਿੰਘ ਥਿਆੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏੇ 10ਵੀਂ ਦੇ ਨਤੀਜ਼ਿਆਂ ਵਿੱਚ ਟਰੂ ਲਾਇਟ ਪਬਲਿਕ ਸਕੂਲ ਨਸਰਾਲਾ ਦੇ ਦੋ ਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਇਸ ਮੌਕੇ ਸਕੂਲ...
ਪਾਸਲਾ 'ਚ ਮੇਲੇ ਦੌਰਾਨ ਗੋਲੀਬਾਰੀ, ਪਿੱਛੇ ਨੂੰ ਭਜਾਈ ਕਾਰ ਵਲੋਂ ਦਰੜੇ ਜਾਣ 'ਤੇ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  about 5 hours ago
ਜੰਡਿਆਲਾ ਮੰਜਕੀ, 5 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਪਾਸਲਾ ਵਿਚ ਦੇਰ ਰਾਤ ਇਕ ਮੇਲੇ ਦੌਰਾਨ ਦੋ ਧੜਿਆਂ ਵਿਚਕਾਰ ਗੋਲੀਬਾਰੀ ਦੌਰਾਨ ਭਜਾਈ ਕਾਰ ਵਲੋਂ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਦਰੜੇ ਜਾਣ...
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ
. . .  about 5 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)- ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨੂੰ ਸਿਹਤ ਵਿਭਾਗ ਵਲੋਂ ਦਿਲ ਦੇ ਬਾਈਪਾਸ ਆਪ੍ਰੇਸ਼ਨ...
ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਬਣਨਾ ਚਾਹੁੰਦੀ ਹੈ ਡਾਕਟਰ
. . .  about 5 hours ago
ਲਹਿਰਾਗਾਗਾ, 5 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ 642 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਿਲ...
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋਂ ਕਲਾਂ ਦੀਆਂ ਚਾਰ ਵਿਦਿਆਰਥਣਾਂ ਆਈਆਂ ਮੈਰਿਟ 'ਚ
. . .  about 6 hours ago
ਬਰਨਾਲਾ/ਰੂੜੇਕੇ ਕਲਾਂ, 5 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੀਆਂ ਤਿੰਨ ਵਿਦਿਆਰਥਣਾਂ ਨੇ ਦਸਵੀਂ ਜਮਾਤ ਦੀ ਮੈਰਿਟ ਲਿਸਟ 'ਚ ਆਪਣਾ ਨਾਂਅ ਦਰਜ ਕਰਵਾ ਕੇ ਸੰਸਥਾ...
10ਵੀਂ 'ਚੋਂ ਰਾਮਗੜ੍ਹ ਸਕੂਲ ਦੀ ਗੁਰਜੋਤ ਕੌਰ ਨੇ 98% ਅੰਕ ਹਾਸਲ ਕਰਕੇ ਮੈਰਿਟ 'ਚ ਸਥਾਨ ਕੀਤਾ ਹਾਸਲ
. . .  about 6 hours ago
ਕੁਹਾੜਾ, 5 ਜੁਲਾਈ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ 'ਚੋਂ ਸਰਕਾਰੀ ਕੰਨਿਆ ਹਾਈ ਸਕੂਲ ਰਾਮਗੜ੍ਹ ਜ਼ਿਲ੍ਹਾ ਲੁਧਿਆਣਾ ਦੀ ਵਿਦਿਆਰਥਣ ਗੁਰਜੋਤ ਕੌਰ ਪੁੱਤਰੀ ਅਮਰਜੀਤ ਸਿੰਘ ਨੇ 650 'ਚੋਂ 637 (98%) ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਸਥਾਨ ਹਾਸਲ ਕੀਤਾ ਗਿਆ।
ਭਗਵੰਤ ਮਾਨ ਸਰਕਾਰ ਵਲੋਂ ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ
. . .  about 6 hours ago
ਚੰਡੀਗੜ੍ਹ, 5 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਅੱਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਸਿੱਖਿਆ...
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  about 6 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 'ਚ ਭੇਜਿਆ ਜਾਵੇਗਾ। ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਵਲੋਂ ਵੀਜ਼ਾ ਪ੍ਰਕਿਰਿਆ...
ਹੋਰ ਖ਼ਬਰਾਂ..

ਦਿਲਚਸਪੀਆਂ

ਬਾਦਸ਼ਾਹ ਦੀ ਸਾਦਗੀ

ਪੁਰਾਣੇ ਸਮਿਆਂ ਦੀ ਗੱਲ ਹੈ। ਇਕ ਬਾਦਸ਼ਾਹ ਆਪਣੀ ਪਰਜਾ ਨੂੰ ਬਹੁਤ ਪਿਆਰ ਕਰਦਾ ਸੀ। ਉਸ ਦਾ ਜੀਵਨ ਬੜਾ ਸਧਾਰਨ ਸੀ ਤੇ ਉਹ ਆਮ ਲੋਕਾਂ ਨੂੰ ਮਿਲ ਕੇ ਖੁਸ਼ ਹੁੰਦਾ ਸੀ। ਕਦੇ ਵੀ ਉਸ ਨੇ ਰਾਜਿਆਂ ਵਾਲਾ ਲਿਬਾਸ ਭਾਵ ਪੁਸ਼ਾਕ ਨਹੀਂ ਸੀ ਪਹਿਨੀ ਇਕ ਦਿਨ ਉਸ ਦਾ ਵਜ਼ੀਰ ਕਹਿਣ ਲੱੱਗਿਆ, 'ਬਾਦਸ਼ਾਹ ਸਲਾਮਤ ਆਪ ਮਹਾਰਾਜੇ ਹੋ, ਪਰ ਆਪ ਨੇ ਕਦੇ ਵੀ ਰਾਜਿਆਂ ਵਾਲਾ ਲਿਬਾਸ ਨਹੀਂ ਪਾਇਆ।' ਕੀ ਕਾਰਨ। ਰਾਜਾ ਬੜੀ ਸਹਿਜਤਾ ਨਾਲ ਬੋਲਿਆ, 'ਵਜ਼ੀਰ ਜੀ, ਇਹ ਲੋਕਾਂਨੂੰ ਸਭ ਪਤਾ ਹੈ ਕਿ ਮੈਂ ਇਸ ਦੇਸ਼ ਦਾ ਰਾਜਾ ਹਾਂ, ਮੈਨੂੰ ਜਾਣਦੇ ਹਨ। ਫਿਰ ਵੱਖਰਾ ਲਿਬਾਸ ਪਾਉਣ ਦੀ ਕੀ ਲੋੜ ਹੈ। ਮੇਰੇ ਰਾਜਾ ਹੋਣ 'ਤੇ ਸ਼ਾਹੀ ਲਿਬਾਸ ਨਾਲ ਮੇਰਾ ਕੋਈ ਸੰਬੰਧ ਨਹੀਂ।' ਵਜ਼ੀਰ ਬਾਦਸ਼ਾਹ ਦੀ ਸਹਿਜਤਾ ਭਰੀ ਗੱਲ ਸੁਣ ਕੇ ਬੜਾ ਹੈਰਾਨ ਹੋਇਆ। ਕਾਫੀ ਸਮਾਂ ਲੰਘਿਆ ਕਿਸੇ ਦੇਸ਼ ਦੇ ਰਾਜੇ ਨੇ ਉਸ ਰਾਜੇ ਨੂੰ ਆਉਣ ਲਈ ਭਾਵ ਮਿਲਣ ਲਈ ਸੁਨੇਹਾ ਭੇਜਿਆ, ਰਾਜੇ ਨੇ ਮਨਜ਼ੂਰ ਕਰ ਲਿਆ ਤੇ ਜਾਣ ਦੀ ਤਿਆਰੀ ਵਾਸਤੇ ਵਜ਼ੀਰ ਨੂੰ ਹੁਕਮ ਦੇ ਦਿੱਤਾ। ਫਿਰਉਸ ਬਾਦਸ਼ਾਹ ਨੇ ਸ਼ਾਹੀ ਲਿਬਾਸ ਨਾ ਪਹਿਨਿਆ ਤੇ ਵਜ਼ੀਰ ਕਹਿਣ ਲੱਗਾ, 'ਬਾਦਸ਼ਾਹ ਜੀ, ਚਲੋ ਮੰਨਿਆ ਕਿ ਇਥੋਂ ਦੇ ਲੋਕ ...

ਪੂਰਾ ਲੇਖ ਪੜ੍ਹੋ »

ਨਖਰੇ

ਸਬਜ਼ੀ ਖਰੀਦਣ ਲਈ ਰੇਹੜੀ 'ਤੇ ਖੜ੍ਹਾ ਹੋਇਆ ਤਾਂ ਸਬਜ਼ੀ ਵੇਚਣ ਵਾਲਾ ਥੋੜ੍ਹੀ ਖ਼ਰਾਬ ਹੋ ਚੁੱਕੀ ਸਬਜ਼ੀ ਛਾਂਟ ਕੇ ਇਕ ਟੋਕਰੀ 'ਚ ਪਾਈ ਜਾ ਰਿਹਾ ਸੀ। ਪੁੱਛਿਆ ਇਹ ਕੀ ਕਰ ਰਿਹਾ ਹੈਂ, ਤਾਂ ਉਸ ਨੇ ਜਵਾਬ ਦਿੱਤਾ ਕਿ ਜਿਹੜੀ ਸਬਜ਼ੀ ਤੁਹਾਡੇ ਵਰਗੇ ਪੈਸੇ ਵਾਲੇ ਬੰਦੇ ਨਹੀਂ ਖ਼ਰੀਦਦੇ, ਉਹ ਹੀ ਕੱਢ ਰਿਹਾ ਹਾਂ। ਫਿਰ ਇਹਦਾ ਕੀ ਕਰੋਗੇ, ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ, ਘੱਟ ਪੈਸੇ ਖਰਚ ਕੇ ਗ਼ਰੀਬ ਖ਼ਰੀਦ ਲੈਣਗੇ। ਅੱਛਾ-ਅੱਛਾ ਫਿਰ ਤੂੰ ਉਨ੍ਹਾਂ ਲੋਕਾਂ ਨੂੰ ਗਲੀ-ਸੜੀ ਸਬਜ਼ੀ ਵੇਚ ਕੇ ਬਿਮਾਰ ਕਰੇਂਗਾ। ਮੇਰੇ ਤਾੜਨਾ ਭਰੇ ਸ਼ਬਦ ਸੁਣ ਕੇ ਉਸ 'ਤੇ ਅਸਰ ਨਾ ਹੋਇਆ। ਉਹ ਬੋਲਿਆ, 'ਸਾਹਿਬ, ਇਹੋ ਜਿਹੇ ਨਖਰੇ ਤਾਂ ਤੁਹਾਡੇ ਵਰਗੇ ਅਮੀਰਾਂ ਨੂੰ ਹੀ ਆਉਂਦੇ ਹਨ। ਭੁੱਖ ਨਾਲ ਤੜਫਦੇ ਗ਼ਰੀਬ ਤਾਂ ਇਹ ਸਬਜ਼ੀ ਬਦਾਮਾਂ ਵਾਂਗ ਖਾ ਜਾਣਗੇ। ਨਾਲੇ ਭੁੱਖ ਤਾਂ ਪੱਥਰਾਂ ਨੂੰ ਵੀ ਪਚਾ ਜਾਂਦੀ ਹੈ। ਬਿਮਾਰੀ ਤਾਂ ਨੇੜੇ ਹੀ ਨਹੀਂ ਢੁਕਦੀ। ਮੈਨੂੰ ਹੋਰ ਕੋਈ ਗੱਲ ਨਾ ਆਈ ਤੇ ਮੈਂ ਉਥੋਂ ਖਿਸਕਣਾ ਹੀ ਠੀਕ ਸਮਝਿਆ। -511, ਖਹਿਰਾ ਇਨਕਲੇਵ, ਡਾਕ. ਲੱਧੇਵਾਲੀ, ਜ਼ਿਲ੍ਹਾ ਜਲੰਧਰ-144007. ਮੋਬਾਈਲ : ...

ਪੂਰਾ ਲੇਖ ਪੜ੍ਹੋ »

ਯਾਦਾਂ 'ਚ ਹੈ 'ਮਾਮੋ'

ਮੈਂ ਜ਼ਿੰਦਗੀ ਦੇ ਦੋ ਦਹਾਕੇ ਪਾਰ ਕੀਤੇ ਤਾਂ ਸਮਾਜਿਕ ਬੰਧਨਾਂ 'ਚ ਬੱਝੀ ਬਿਨਾਂ ਦਹੇਜ ਤੋਂ ਸਾਦੇ ਵਿਆਹ ਦੀਆਂ ਰਸਮਾਂ ਤੋਂ ਬਾਅਦ ਮੇਰੀ ਰੁਖ਼ਸਤੀ ਸਹੁਰੇ ਪਰਿਵਾਰ ਵੱਲ ਹੋਈ । ਅਣਜਾਣ ਰਾਹਾਂ 'ਤੇ ਪਹਿਲੀ ਵੇਰ ਜਾਂਦਿਆਂ , ਓਪਰੇਪਣ ਤੇ ਬੇਗ਼ਾਨਗੀ ਦਾ ਅਹਿਸਾਸ ਹੋਣਾ ਸੁਭਾਵਿਕ ਸੀ ਪਰ ਫਿਰ ਵੀ ਸਹਿਜ ਹੋਣ ਦੀ ਕੋਸ਼ਿਸ਼ ਕਰ ਰਹੀ ਸਾਂ। ਸਹੁਰੇ ਘਰ ਦੀ ਦਹਿਲੀਜ਼ 'ਤੇ ਖੜ੍ਹੀ ਤਾਂ ਉੱਚੀ-ਲੰਮੀ, ਮਲਵਈ ਬਾਣੇ 'ਚ ਪ੍ਰਭਾਵਸ਼ਾਲੀ ਤੇ ਮਿਕਨਾਤੀਸੀ ਖਿੱਚ ਵਾਲੀ ਔਰਤ ਨੇ ਨੂੰਹ-ਪੁੱਤ ਤੋਂ ਪਾਣੀ ਵਾਰ ਕੇ ਪੀਤਾ ਤੇ ਬੜੇ ਚਾਵਾਂ-ਸ਼ਗਨਾਂ ਨਾਲ ਅੰਦਰ ਲੈ ਕੇ ਗਈ। ਜ਼ਾਹਰ ਸੀ ਕਿ ਇਹ ਹੀ ਮੇਰੀ ਸੱਸ ਮਾਂ ਹੈ। ਨਵੇਂ ਮਾਹੌਲ 'ਚ ਪਹਿਲਾ ਪ੍ਰਸ਼ਨ ਹੀ ਇਹ ਖੜ੍ਹਾ ਹੋ ਗਿਆ ਕਿ ਇਸ ਮਾਂ ਨੂੰ ਕੋਈ ਬੇਜੀ, ਅੰਮਾਂ, ਬੀਬੀ, ਬੇਬੇ ਕਹਿਣ ਦੀ ਬਜਾਏ, 'ਮਾਮੋ' ਕਿਉਂ ਕਹਿ ਰਹੇ ਹਨ। ਸੋਚਿਆ ਬੱਚਿਆਂ ਦੀ ਆਵਾਜ਼ 'ਚ ਉਦੋਂ ਮੰਮੀ ਦਾ ਵਿਗੜਿਆ ਰੂਪ ਹੋਵੇਗਾ। ਪਰ ਇਹ ਤਾਂ ਸਣੇ ਸਹੁਰਾ ਸਾਹਿਬ ਦੇ ਸਾਰੇ ਪਿੰਡ ਦੀ ਮਾਮੋ ਸੀ। ਬਾਅਦ 'ਚ ਖ਼ੁਲਾਸਾ ਇਹ ਹੋਇਆ ਕਿ ਇਸ ਦਾ ਪੂਰਾ ਨਾਂਅ ਸ਼ਾਮ ਕੌਰ ਸੀ। ਸਾਂਝੇ ਪਰਿਵਾਰ 'ਚ ਵਡੇਰੇ ਸ਼ਾਮੋ ਕਹਿ ਕੇ ਬੁਲਾਉਂਦੇ, ...

ਪੂਰਾ ਲੇਖ ਪੜ੍ਹੋ »

ਕਿਲਕਾਰੀ

ਅੱਧਿਉਂ ਵੱਧ ਟੱਪੀ ਰਾਤ ਝੀਲ ਦੇ ਪਾਣੀ ਵਾਂਗ ਸਾਫ਼ ਨਿੱਤਰੀ ਪਈ ਸੀ। ਅਸਮਾਨ ਤਾਰਿਆਂ ਨੂੰ ਕੁਛੜ ਚੁੱਕ ਸੁੱਤੇ ਜਹਾਨ ਦਾ ਪਹਿਰਾ ਦੇ ਰਿਹਾ ਸੀ। ਦੂਰ ਹੱਡਾਰੋੜੀ ਕੰਨੀਉਂ ਕੁੱਤਿਆਂ ਦੇ ਭੌਂਕਣ ਦੀ ਉੱਚੀ ਆਵਾਜ਼ ਆ ਰਹੀ ਸੀ। ਕਿਸੇ ਡਰਾਵਣੇ ਜਿਹੇ ਸੁਪਨੇ ਦੇ ਭੈਅ ਕਾਰਨ ਮਾਘੀ ਉੱਠ ਕੇ ਬੈਠ ਗਿਆ, ਉਸ ਨੇ ਲਾਗੇ ਹੀ ਮੰਜੇ 'ਤੇ ਪਈ ਅੰਗਰੇਜ਼ ਨੂੰ ਗਹੁ ਨਾਲ ਤੱਕਦਿਆਂ 'ਮਨ ਹੀ ਮਨ ਸੋਚਿਆ ਕਿ ਬੱਚਾ ਨਾ ਹੋਣ ਦੇ ਝੋਰੇ ਕਾਰਨ ਸੁੱਤੀ ਪਈ ਦਾ ਚਿਹਰਾ ਵੀ ਉਦਾਸੀ ਦੀ ਬਾਤ ਪਾ ਰਿਹਾ ਹੈ, ਬੱਚੇ ਬਿਨਾਂ ਸੱਖਣਾ ਵਿਹੜਾ ਵੱਢ ਖਾਣ ਨੂੰ ਆਉਂਦੈ, ਕੰਨ ਤਰਸ ਗਏ ਨੇ ਬੱਚਿਆਂ ਦੀਆਂ ਕਿਲਕਾਰੀਆਂ ਸੁਣਨ ਨੂੰ। ਉਹ ਹੋ ਮੋਟਰ ਦਾ ਆਟੋਮੈਟਿਕ ਤਾਂ ਕੱਟਿਆ ਹੀ ਨੀ, ਪਾਣੀ ਨੇ ਤਾਂ ਕਣਕ ਜਮਾ ਲਿਟਾ ਦੇਣੀ ਐ। ਬੱਲੀਆਂ 'ਤੇ ਹੈ।' ਉਹਨੇ ਉੱਠ ਸਿਰਹਾਣੇ ਪਈ ਭੂਰੀ ਦੀ ਬੁੱਕਲ ਮਾਰੀ ਤੇ ਸਾਈਕਲ 'ਤੇ ਲੱਤ ਦੇ ਦਿੱਤੀ। ਟਿਕੀ ਰਾਤ 'ਚ ਸਾਈਕਲ ਦੇ ਟੀਂਚੂ-ਟੀਂਚੂ ਕਰਨ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ। ਖੇਤ ਦੀ ਕੱਚੀ ਪਹੀ ਤੋਂ ਉੱਤਰ ਉਸ ਨੇ ਸਾਈਕਲ ਸਟੈਂਡ ਕੀਤਾ ਤਾਂ ਕਣਕ ਦਾ ਹਰਿਆਵਲ ਮਾਰਦਾ ਖੇਤ ਚਾਨਣੀ ਰਾਤ ਵਿਚ ਮਖਮਲੀ ਚਾਦਰ ...

ਪੂਰਾ ਲੇਖ ਪੜ੍ਹੋ »

ਸਵਾਦ ਆ ਗਿਆ

ਰਿਟਾਇਰ ਹੋਏ ਤਾਂ ਇਕਦਮ ਹੀ ਤੌਰ ਤਰੀਕੇ ਬਦਲ ਗਏ। ਕੋਈ ਤਾਬਿਆਦਾਰੀ ਵਾਲਾ ਨਹੀਂ, ਸਾਰੇ ਕੰਮ ਆਪੇ ਕਰਨੇ ਪੈਂਦੇ, ਡੈਂਟਿੰਗ-ਫੈਂਟਿੰਗ ਵੀ ਬੰਦ ਹੋ ਗਈ ਸੀ। ਬੇਚੈਨੀ ਜਿਹੀ ਵਾਲਾ ਮੌਸਮ ਆ ਗਿਆ ਸੀ, ਵਾਲ ਸਾਰੇ ਚਿੱਟੇ ਨਿਕਲ ਆਏ ਸਨ, ਬੁੱਢੇ ਹੀ ਹੋ ਗਏ ਸੀ, ਉਹੀ ਜਿਸ ਨੂੰ ਸੀਨੀਅਰ ਸਿਟੀਜ਼ਨ ਕਹਿੰਦੇ ਹਨ। ਵਿਹੜੇ-ਮੁਹੱਲੇ ਵਿਚ ਜਿਹੜੇ ਅੰਕਲ ਕਹਿੰੰਦੇ ਸਨ, ਹੁਣ ਉਹੀ ਦੱਦੂ-ਪਾਪਾ ਕਹਿਣ ਲੱਗ ਪਏ ਸਨ। ਚਾਲ-ਢਾਲ ਵੀ ਮੱਠੀ ਪੈ ਗਈ ਸੀ। ਲਗਦਾ ਸੀ ਚਾਰੇ ਪਾਸੇ ਘਾਟਾ ਹੀ ਘਾਟਾ ਹੈ, ਬੁੱਢੇ ਹੋਣ ਦਾ ਕੋਈ ਫਾਇਦਾ ਜਿਹਾ ਨਜ਼ਰ ਨਹੀਂ ਆ ਰਿਹਾ ਸੀ। ਇਨ੍ਹੀਂ ਦਿਨੀਂ ਹੀ ਕਿਸੇ ਕੰਮਕਾਜ ਲਈ ਦਿੱਲੀ ਜਾਣਾ ਪੈ ਗਿਆ। ਵਾਪਸੀ 'ਤੇ ਟਿਕਟ ਲੈਣ ਲਈ ਦਿੱਲੀ ਬੱਸ ਸਟੈਂਡ ਇਕ ਲੰਬੀ ਲਾਈਨ ਵਿਚ ਲੱਗਣਾ ਪੈ ਗਿਆ ਜੋ ਜੂੰ ਦੀ ਚਾਲੇ ਚੱਲ ਰਹੀ ਸੀ। ਇਸੇ ਵੇਲੇ ਇਕ ਮੇਰੇ ਤੋਂ ਵੀ ਬੁੱਢਾ ਆਇਆ ਤੇ ਸਿੱਧਾ ਹੀ ਜਾ ਕੇ ਖਿੜਕੀ 'ਤੇ ਖੜ੍ਹਾ ਹੋ ਗਿਆ, ਮੈਂ ਆਪ ਉਸ ਨੂੰ ਕਿਹਾ ਕਿ ਭਾਈ ਸਾਹਿਬ ਅਸੀਂ ਕਦੋਂ ਦੇ ਲਾਈਨ ਵਿਚ ਲੱਗੇ ਹਾਂ ਤੇ ਤੁਸੀਂ ਸਿੱਧੇ ਹੀ ਧੁਸ ਦਈ ਜਾਂਦੇ ਹੋ ਤਾਂ ਉਸ ਭੱਦਰ ਪੁਰਸ਼ ਨੇ ਜਵਾਬ ਦਿੱਤਾ ਕਿ ਮੈਂ ਸੀਨੀਅਰ ...

ਪੂਰਾ ਲੇਖ ਪੜ੍ਹੋ »

ਕਾਵਿ-ਵਿਅੰਗ

ਨਵੇਂ ਰੁਝਾਨ

* ਨਵਰਾਹੀ ਘੁਗਿਆਣਵੀ *

ਹੋਇਆ ਲਾਭ ਆਜ਼ਾਦੀ ਦਾ ਥੋੜ੍ਹਿਆਂ ਨੂੰ, ਬਹੁਤੇ ਮੁਸ਼ਕਿਲਾਂ ਵਿਚ ਗ਼ਲਤਾਨ ਹੋ ਗਏ। ਭੇਖੀ ਆਦਮੀ ਸੱਤਾ 'ਤੇ ਹੋਏ ਕਾਬਜ਼, ਹੇਰਾ ਫੇਰੀ ਦੇ ਨਾਲ 'ਮਹਾਨ' ਹੋ ਗਏ। ਲੁੱਟਾਂ ਲੁੱਟੀਆਂ, ਕਿਰਤ ਦਾ ਘਾਣ ਕੀਤਾ, ਦੋ ਨੰਬਰੀ ਬੜੇ ਸ਼ੈਤਾਨ ਹੋ ਗਏ। ਸੱਭਿਆਚਾਰ ਦਾ ਸੱਤਿਆਨਾਸ ਹੋਇਆ, ਬੜੇ ਵੱਖਰੇ ਜਿਹੇ ਰੁਝਾਨ ਹੋ ਗਏ। -ਫ਼ਰੀਦਕੋਟ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਹਲਕੀਆਂ-ਫੁਲਕੀਆਂ ਗੱਲਾਂ

ਕਦੇ-ਕਦੇ ਇੰਜ ਵੀ ਹੋ ਜਾਂਦਾ... ਸਾਡੇ ਪਿੰਡ ਦੇ ਇਕ ਸੱਜਣ ਨੇ ਨਵਾਂ ਟੀ. ਵੀ. ਖਰੀਦਿਆ। ਕੁਝ ਦਿਨਾਂ ਬਾਅਦ ਉਸ ਵਿਚ ਕੋਈ ਨੁਕਸ ਪੈ ਗਿਆ। ਮਕੈਨਿਕ ਨੇ ਕੰਪਨੀ ਨੂੰ ਲਿਖਿਆ ਇਸ ਦਾ ਪੁਰਜਾ ਨੰਬਰ 699 ਖਰਾਬ ਹੈ ਕਿਰਪਾ ਕਰਕੇ ਸਹੀ ਪੁਰਜਾ ਭੇਜੋ। ਕੁਝ ਦਿਨਾਂ ਬਾਅਦ ਕੰਪਨੀ ਨੇ ਨਵਾਂ ਪੁਰਜਾ ਭੇਜ ਦਿੱਤਾ। ਜਦੋਂ ਮਕੈਨਿਕ ਪੁਰਜੇ ਨੂੰ ਟੀ.ਵੀ. 'ਚ ਫਿਟ ਕਰਨ ਲੱਗਾ ਤਾਂ ਉਸ ਨੇ ਦੇਖਿਆ ਕਿ ਪੁਰਜੇ ਦਾ ਨੰਬਰ 669 ਹੈ। ਉਸ ਨੇ ਕੰਪਨੀ ਨੂੰ ਲਿਖਿਆ ਤੁਸੀਂ ਪੁਰਜੇ ਦਾ ਨੰਬਰ ਉਲਟਾ ਪੜ੍ਹ ਲਿਆ ਹੈ, ਸਹੀ ਨੰਬਰ ਭੇਜੋ, ਕੰਪਨੀ ਨੇ ਮਕੈਨਿਕ ਨੂੰ ਲਿਖਿਆ ਤੁਸੀਂ ਵੀ ਪੁਰਜੇ ਨੂੰ ਉਲਟਾ ਕੇ ਲਗਾ ਲਓ। ..... ਰਿਵਾਲਵਰ... ਰਾਤ ਨੂੰ ਹਨੇਰੀ ਗਲੀ ਵਿਚੋਂ ਲੰਘ ਰਹੇ ਇਕ ਸੱਜਣ ਦੇ ਸਾਹਮਣੇ ਅਚਾਨਕ ਇਕ ਅਜਨਬੀ ਆ ਕੇ ਖੜ੍ਹਾ ਹੋ ਗਿਆ। ਤੂੰ-ਤੂੰ... ਤੁਸੀਂ ਕੀ ਚਾਹੁੰਦੇ ਹੋ?' ਸੱਜਣ ਨੇ ਹਕਲਾਅ ਕੇ ਪੁੱਛਿਆ। ਅਜਨਬੀ ਨੇ ਹਲੀਮੀ ਨਾਲ ਕਿਹਾ, 'ਤੁਸੀਂ ਬੜੇ ਦਿਆਲੂ ਲੱਗਦੇ ਹੋ, ਕੀ ਤੁਸੀਂ ਮੇਰੀ ਬਦਕਿਸਮਤ ਦੀ ਮਦਦ ਕਰੋਗੇ?' ਜਿਹੜਾ ਕਿ ਭੁੱਖਾ ਅਤੇ ਬੇਰੁਜ਼ਗਾਰ ਹੈ ਅਤੇ ਜਿਸ ਦਾ ਦੁਨੀਆ ਵਿਚ ਕੋਈ ਨਹੀਂ ਸਿਵਾਏ ਇਸ ਰਿਵਾਲਵਰ।' -ਪਿੰਡ ਤੇ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX