ਤਾਜਾ ਖ਼ਬਰਾਂ


ਬਿਹਾਰ :ਈ.ਡੀ. ਦੀ ਪਟਨਾ ਵਿਚ 9 ਤੋਂ 9 ਮਾਲ ’ਚ ਵੀਵੋ ਦੇ ਦਫ਼ਤਰ ਦੀ ਤਲਾਸ਼ੀ ਜਾਰੀ , 44 ਥਾਵਾਂ 'ਤੇ ਛਾਪੇਮਾਰੀ
. . .  57 minutes ago
ਚੰਡੀਗੜ੍ਹ : 3 ਆਈ.ਏ.ਐਸ. ਅਫਸਰਾਂ ਦੇ ਹੋਏ ਤਬਾਦਲੇ
. . .  about 1 hour ago
ਅਤੁਲ ਸੋਨੀ ਹੋਣਗੇ ਜਲਾਲਾਬਾਦ ਦੇ ਡੀ.ਐੱਸ.ਪੀ.
. . .  about 1 hour ago
ਮੰਡੀ ਘੁਬਾਇਆ,5 ਜੁਲਾਈ (ਅਮਨ ਬਵੇਜਾ ) - ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਸੂਚੀ ਤਹਿਤ ਸਬ ਡਵੀਜ਼ਨ ਜਲਾਲਾਬਾਦ ਦੇ ਨਵੇਂ ਡੀ.ਐੱਸ.ਪੀ. ਅਤੁਲ ਸੋਨੀ ਹੋਣਗੇ । ਇਸ ਤੋਂ ਪਹਿਲਾ ਡੀ.ਐੱਸ.ਪੀ. ਸੁਬੇਗ਼ ਸਿੰਘ ਐਡੀਸ਼ਨਲ ...
ਵੱਡੀ ਖ਼ਬਰ: ਪੰਜਾਬ ਦੇ ਮੁੱਖ ਸਕੱਤਰ ਦਾ ਤਬਾਦਲਾ, ਵਿਜੇ ਕੁਮਾਰ ਜੰਜੂਆ ਹੋਣਗੇ ਮੁੱਖ ਸਕੱਤਰ
. . .  about 1 hour ago
10ਵੀਂ ਦੇ ਨਤੀਜੇ 'ਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ 'ਚ ਕਰਵਾਇਆ ਨਾਂਅ ਦਰਜ
. . .  about 1 hour ago
ਸਰਦੂਲਗੜ੍ਹ, 5 ਜੁਲਾਈ (ਜੀ.ਐਮ.ਅਰੋੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਅਤੇ ਮਾਪਿਆ ਦਾ ਨਾਂਅ ਰੌਸ਼ਨ ਕੀਤਾ ਹੈ। ਬੋਰਡ...
ਨਵਨੀਤ ਕੌਰ ਗਿੱਲ ਹੋਣਗੇ ਸਬ ਡਿਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ.
. . .  about 2 hours ago
ਤਪਾ ਮੰਡੀ 5 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਤਹਿਤ ਸਬ ਡਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ. ਨਵਨੀਤ ਕੌਰ ਗਿੱਲ ਹੋਣਗੇ। ਇਸ ਤੋਂ ਪਹਿਲਾਂ ਡੀ.ਐੱਸ.ਪੀ ਗੁਰਵਿੰਦਰ ਸਿੰਘ ਦੀ ਬਦਲੀ ਲੁਧਿਆਣਾ ਦੀ ਹੋ ਗਈ...
ਨੇਵੀ ਅਫ਼ਸਰ ਬਣ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਹੈ - ਤਮੰਨਾ ਸਿੰਗਲਾ
. . .  about 2 hours ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ ਥਿੰਦ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ, ਜਿਸ ਵਿਚ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 99.19% ਰਿਹਾ ਅਤੇ ਜ਼ਿਲ੍ਹਿਆਂ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 10ਵੇਂ ਸਥਾਨ 'ਤੇ ਰਿਹਾ। ਇਸ ਸੰਬੰਧੀ...
ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਵਿਦਿਆਰਥੀ ਨੇ ਜ਼ਿਲ੍ਹੇ 'ਚੋ ਪ੍ਰਾਪਤ ਕੀਤਾ ਪਹਿਲਾ ਸਥਾਨ
. . .  about 2 hours ago
ਮਹਿਲ ਕਲਾਂ,5 ਜੁਲਾਈ (ਅਵਤਾਰ ਸਿੰਘ ਅਣਖੀ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਹੋਣਹਾਰ ਵਿਦਿਆਰਥੀ ਗੁਰਸੇਵਕ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਿੱਠੇਵਾਲ...
ਦਵਿੰਦਰ ਅੱਤਰੀ ਨਾਭਾ ਦੇ ਨਵੇਂ ਡੀ.ਐੱਸ.ਪੀ. ਨਿਯੁਕਤ
. . .  about 2 hours ago
ਨਾਭਾ, 5 ਜੁਲਾਈ (ਕਰਮਜੀਤ ਸਿੰਘ) - ਪੰਜਾਬ ਸਰਕਾਰ ਨੇ ਦਵਿੰਦਰ ਅਤਰੀ ਨੂੰ ਨਾਭਾ ਦਾ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕੋਤਵਾਲੀ ਨਾਭਾ ਦੇ ਮੁਖੀ ਅਤੇ ਡੀ.ਐੱਸ.ਪੀ. ਨਾਭਾ...
ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ 'ਚ - ਅਸ਼ਵਨੀ ਵੈਸ਼ਨਵ
. . .  about 2 hours ago
ਨਵੀਂ ਦਿੱਲੀ, 5 ਜੁਲਾਈ - ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ...
ਸਰਕਾਰੀ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਜ਼ਿਲ੍ਹਾ ਹੁਸ਼ਿਆਰਪੁਰ 'ਚੋਂ ਅੱਵਲ
. . .  about 3 hours ago
ਬੁੱਲ੍ਹੋਵਾਲ, 5 ਜੁਲਾਈ (ਲੁਗਾਣਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਸਰਗੁਣਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਹੁਸੈਨਪੁਰ ਗੁਰੂ ਕਾ ਨੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਪਹਿਲਾ...
ਜੌੜਕੀਆਂ ਦੀ ਵਿਦਿਆਰਥਣ ਨੇ 10ਵੀਂ ਦੇ ਨਤੀਜੇ 'ਚ ਚਮਕਾਇਆ ਮਾਨਸਾ ਦਾ ਨਾਂਅ
. . .  about 2 hours ago
ਸਰਦੂਲਗੜ੍ਹ, 5 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) - ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਮਹਿਕ ਰਾਣੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ 'ਚ 630/650 ਅੰਕ ਹਾਸਲ ਕਰਕੇ ਮੈਰਿਟ...
ਮਲੇਰਕੋਟਲਾ ਦੇ ਯਾਸਿਰ ਸਈਦ ਨੇ ਦਸਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  about 1 hour ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਮਲੇਰਕੋਟਲਾ ਦੇ ਸਥਾਨਕ ਸਕੂਲ...
ਨਾਭਾ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  about 4 hours ago
ਨਾਭਾ, 5 ਜੁਲਾਈ -(ਕਰਮਜੀਤ ਸਿੰਘ) - ਨਾਭਾ ਦੇ ਸਥਾਨਕ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਕੋਸ਼ਿਕਾ, ਕੋਮਾਕਸ਼ੀ ਬਾਂਸਲ ਅਤੇ ਖੁਸ਼ੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ...
ਪੰਜਵੇਂ ਟੈਸਟ 'ਚ ਇੰਗਲੈਂਡ ਨੇ 7 ਵਿਕਟਾਂ ਨਾਲ ਹਰਾਇਆ ਭਾਰਤ
. . .  about 2 hours ago
ਬਰਮਿੰਘਮ, 5 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ 5ਵੇਂ ਟੈਸਟ ਮੈਚ ਦੇ 5ਵੇਂ ਦਿਨ ਇੰਗਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 378 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ 3 ਵਿਕਟਾਂ ਦੇ ਨੁਕਸਾਨ 'ਤੇ ਹਾਸਿਲ...
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 334 ਡੀ.ਐਸ.ਪੀਜ਼. ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੱਜ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕਰਦਿਆਂ 334 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ...
ਨਸਰਾਲਾ ਦੇ 2 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਕਰਵਾਇਆ ਨਾਂਅ ਦਰਜ
. . .  about 2 hours ago
ਨਸਰਾਲਾ, 5 ਜੁਲਾਈ (ਸਤਵੰਤ ਸਿੰਘ ਥਿਆੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏੇ 10ਵੀਂ ਦੇ ਨਤੀਜ਼ਿਆਂ ਵਿੱਚ ਟਰੂ ਲਾਇਟ ਪਬਲਿਕ ਸਕੂਲ ਨਸਰਾਲਾ ਦੇ ਦੋ ਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਇਸ ਮੌਕੇ ਸਕੂਲ...
ਪਾਸਲਾ 'ਚ ਮੇਲੇ ਦੌਰਾਨ ਗੋਲੀਬਾਰੀ, ਪਿੱਛੇ ਨੂੰ ਭਜਾਈ ਕਾਰ ਵਲੋਂ ਦਰੜੇ ਜਾਣ 'ਤੇ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  about 5 hours ago
ਜੰਡਿਆਲਾ ਮੰਜਕੀ, 5 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਪਾਸਲਾ ਵਿਚ ਦੇਰ ਰਾਤ ਇਕ ਮੇਲੇ ਦੌਰਾਨ ਦੋ ਧੜਿਆਂ ਵਿਚਕਾਰ ਗੋਲੀਬਾਰੀ ਦੌਰਾਨ ਭਜਾਈ ਕਾਰ ਵਲੋਂ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਦਰੜੇ ਜਾਣ...
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ
. . .  about 5 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)- ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨੂੰ ਸਿਹਤ ਵਿਭਾਗ ਵਲੋਂ ਦਿਲ ਦੇ ਬਾਈਪਾਸ ਆਪ੍ਰੇਸ਼ਨ...
ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਬਣਨਾ ਚਾਹੁੰਦੀ ਹੈ ਡਾਕਟਰ
. . .  about 5 hours ago
ਲਹਿਰਾਗਾਗਾ, 5 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ 642 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਿਲ...
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋਂ ਕਲਾਂ ਦੀਆਂ ਚਾਰ ਵਿਦਿਆਰਥਣਾਂ ਆਈਆਂ ਮੈਰਿਟ 'ਚ
. . .  about 5 hours ago
ਬਰਨਾਲਾ/ਰੂੜੇਕੇ ਕਲਾਂ, 5 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੀਆਂ ਤਿੰਨ ਵਿਦਿਆਰਥਣਾਂ ਨੇ ਦਸਵੀਂ ਜਮਾਤ ਦੀ ਮੈਰਿਟ ਲਿਸਟ 'ਚ ਆਪਣਾ ਨਾਂਅ ਦਰਜ ਕਰਵਾ ਕੇ ਸੰਸਥਾ...
10ਵੀਂ 'ਚੋਂ ਰਾਮਗੜ੍ਹ ਸਕੂਲ ਦੀ ਗੁਰਜੋਤ ਕੌਰ ਨੇ 98% ਅੰਕ ਹਾਸਲ ਕਰਕੇ ਮੈਰਿਟ 'ਚ ਸਥਾਨ ਕੀਤਾ ਹਾਸਲ
. . .  about 6 hours ago
ਕੁਹਾੜਾ, 5 ਜੁਲਾਈ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ 'ਚੋਂ ਸਰਕਾਰੀ ਕੰਨਿਆ ਹਾਈ ਸਕੂਲ ਰਾਮਗੜ੍ਹ ਜ਼ਿਲ੍ਹਾ ਲੁਧਿਆਣਾ ਦੀ ਵਿਦਿਆਰਥਣ ਗੁਰਜੋਤ ਕੌਰ ਪੁੱਤਰੀ ਅਮਰਜੀਤ ਸਿੰਘ ਨੇ 650 'ਚੋਂ 637 (98%) ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਸਥਾਨ ਹਾਸਲ ਕੀਤਾ ਗਿਆ।
ਭਗਵੰਤ ਮਾਨ ਸਰਕਾਰ ਵਲੋਂ ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ
. . .  about 6 hours ago
ਚੰਡੀਗੜ੍ਹ, 5 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਅੱਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਸਿੱਖਿਆ...
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  about 6 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 'ਚ ਭੇਜਿਆ ਜਾਵੇਗਾ। ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਵਲੋਂ ਵੀਜ਼ਾ ਪ੍ਰਕਿਰਿਆ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ

ਕਿੱਕਰ 'ਤੇ ਟੰਗੇ ਫੁੱਲ

ਪੂਰੀ ਹਯਾਤੀ ਮਿੱਟੀ ਨਾਲ ਮਿੱਟੀ ਹੁੰਦਾ ਹੋਇਆ, ਆਪਣੀ ਔਲਾਦ ਵਾਸਤੇ ਆਂਢ-ਗੁਆਂਢ ਦੀ ਮਿੱਟੀ ਨੂੰ ਜੱਫ਼ੇ ਮਾਰਦਾ, ਸਰਕਾਰੇ-ਦਰਬਾਰੇ ਅਸਰ ਰਸੂਖ਼ ਰੱਖਣ ਵਾਲਾ, ਕਿਸੇ ਦੀ ਟੈਂਅ ਨਾ ਮੰਨਣ ਵਾਲਾ ਸਰਦਾਰ ਸੰਪੂਰਨ ਸਿਹੁੰ ਖੁਦ ਮਿੱਟੀ ਬਣਿਆ ਲੱਕੜ ਦੇ ਫੱਟੇ ਉੱਪਰ ਅਣਤੋਲੀ ਮਿੱਟੀ 'ਤੇ ਪਿਆ ਹੋਇਆ ਸੀ। ਕਿਸੇ ਵੇਲੇ ਫਨੀਅਰ ਸੱਪ ਦੇ ਫਨ ਵਰਗਾ ਸਿਰੋਂ ਉੱਚਾ ਸੁਨਹਿਰੀ ਕੋਕੇ ਜੜਿਆ, ਸਰ੍ਹੋਂ ਦਾ ਤੇਲ ਲਾ ਕੇ ਲਿਸ਼ਕਾਇਆ ਕਾਲਾ ਖੂੰਡਾ, ਜਿਸ ਦੀ ਠੱਕ-ਠੱਕ ਸੁਣ ਪੂਰੀ ਪਰ੍ਹੇ ਬੈਠੀ ਖ਼ਾਮੋਸ਼ ਹੋ ਜਾਂਦੀ ਸੀ, ਅੱਜ ਉਹੀ ਖੂੰਡਾ ਮੰਜੇ ਦੇ ਪਾਵੇ ਦੀ ਬਜਾਏ ਇਕ ਛਿੱਲੇ ਕਾਨੇ ਦੇ ਰੂਪ ਵਿਚ ਬਦਲ ਕੇ ਖ਼ਾਮੋਸ਼ ਪਏ ਪੂਰੇ ਹੋਏ ਸੰਪੂਰਨ ਸਿੰਘ ਦੀ ਮ੍ਰਿਤਕ ਦੇਹ ਦੇ ਨਾਲ ਰੱਖਿਆ ਹੋਇਆ ਸੀ। ਬੇਸ਼ੱਕ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿਚ ਆਪਣੀ ਮਨਮਰਜ਼ੀ ਦਾ ਖਾਣ ਵਾਲਾ ਆਪਣੀ ਮਰਜ਼ੀ ਦੇ ਫਲ-ਫਰੂਟ ਨੂੰ ਵੀ ਤਰਸਦਾ ਰਿਹਾ ਸੀ ਪਰ ਅੱਜ ਸਜੀ ਹੋਈ ਅਰਥੀ ਨਾਲ ਲਟਕਦੇ ਕੇਲੇ, ਸੰਤਰੇ ਅਤੇ ਕਈ ਰੰਗਾਂ ਦੇ ਫੁੱਲ ਗ਼ੁਬਾਰੇ ਉਸ ਦੇ ਅਖੌਤੀ ਮਾਣ-ਸਤਿਕਾਰ ਅਤੇ ਫੋਕੀ ਸ਼ਾਨ 'ਚ ਵਾਧਾ ਕਰ ਰਹੇ ਸਨ। ਅੰਤਿਮ ਯਾਤਰਾ 'ਚ ਸ਼ਾਮਿਲ ਹੋਣ ਆਏ ਸੱਜਣਾਂ, ...

ਪੂਰਾ ਲੇਖ ਪੜ੍ਹੋ »

* ਤ੍ਰੈਲੋਚਨ ਲੋਚੀ *

ਇਕ ਸਿਆਣਾ ਆਖ ਰਿਹਾ ਸੀ, ਚੌਰਾਹੇ ਵਿਚ ਖੜ੍ਹ ਕੇ! ਆਕੜੀਆਂ ਧੌਣਾਂ ਦੇ ਕੋਲੋਂ, ਲੰਘ ਜਾਈਏ ਚੁੱਪ ਕਰਕੇ। ਤੜਕੇ ਖੁੱਲ੍ਹੀ ਅੱਖ ਤਾਂ ਮਿਲੀਆਂ, ਸੱਜਰੀਆਂ ਕਵਿਤਾਵਾਂ, ਰਾਤੀਂ ਸੱਚੀਉਂ ਸੁੱਤਾ ਸਾਂ ਮੈਂ, ਤੇਰਾ ਚਿਹਰਾ ਪੜ੍ਹ ਕੇ। ਬਿਰਖ, ਬੂਟੜੇ, ਚੰਨ, ਸਿਤਾਰੇ, ਸਭ ਦੇ ਹੁੰਦਿਆਂ ਸੁੰਦਿਆਂ! ਫਿਰ ਵੀ ਬੰਦੇ ਸਾਹੋ ਸਾਹੀ, ਕਿਉਂ ਨੇ ਫਿਰਦੇ ਘਰਕੇ। ਹਰ ਪਲ ਮੇਰੇ ਨਾਲ ਤੁਰੇ ਨੇ, ਉਹ ਤਾਂ ਚਾਨਣ ਬਣ ਕੇ। ਨਿੱਕੀ ਉਮਰੇ ਸਬਕ ਜੋ ਸਿੱਖੇ, ਮਾਂ ਦੀ ਉਂਗਲ ਫੜ ਕੇ। ਤੇਰਾ ਵੀ ਕੋਈ ਅਪਣਾ ਹੁੰਦਾ, ਤੇਰੇ ਦਿਲ ਦੇ ਨੇੜੇ! ਕਦੇ ਜੇ 'ਲੋਚੀ' ਫੋਲੇ ਹੁੰਦੇ, ਤੂੰ ਵੀ ਦਿਲ ਦੇ ਵਰਕੇ। -ਮੋਬਾਈਲ : ...

ਪੂਰਾ ਲੇਖ ਪੜ੍ਹੋ »

* ਯਸ਼ਪਾਲ ਮਿੱਤਵਾ *

ਉਸ ਦੇ ਸ਼ਹਿਰ 'ਚ ਗੇੜਾ ਪਾ ਕੇ ਮੁੜ ਆਇਆਂ, ਆਪਣਾ ਪਾਗਲ ਮਨ ਸਮਝਾ ਕੇ ਮੁੜ ਆਇਆਂ। ਅਰਮਾਨਾਂ ਦੇ ਫੁੱਲ ਮੁਰਝਾਵਣ ਲੱਗੇ ਸੀ, ਨੇੜੇ ਬਹਿ ਕੇ ਨੀਰ ਵਹਾ ਕੇ ਮੁੜ ਆਇਆਂ। ਹੇਠ ਹਨੇਰਾ ਉੱਪਰ ਦੀਪਕ ਰੋਸ਼ਨ ਹੈ, ਲਟ ਲਟ ਬਲਦਾ ਦੀਪ ਦਿਖਾ ਕੇ ਮੁੜ ਆਇਆਂ। ਤੌਬਾ ਤੌਬਾ ਕਰ ਲਈ ਧੋਖੇਬਾਜ਼ਾਂ ਤੋਂ, ਮੁਸ਼ਕਿਲ ਦੇ ਨਾਲ ਜਾਨ ਬਚਾ ਕੇ ਮੁੜ ਆਇਆਂ। ਉਹ ਝੂਠਾ ਏ ਝੂਠ ਸੁਣਾਈ ਜਾਂਦਾ ਹੈ, ਮੈਂ ਕੋਰਾ ਹਾਂ, ਸੱਚ ਸੁਣਾ ਕੇ ਮੁੜ ਆਇਆਂ। ਖਾਰਾਂ ਦੇ ਸਿਰ ਫੁੱਲ ਵੀ ਸਜਦੇ ਵੇਖ ਲਵੀਂ, ਤਾਂ ਹੀ ਖ਼ਾਰਾਂ ਸੰਗ ਨਿਭਾਅ ਕੇ ਮੁੜ ਆਇਆਂ। ਗ਼ੈਰਾਂ ਹੱਥੀਂ ਚੜ੍ਹਿਆ ਫਿਰਦਾ ਆਖਣ ਉਹ, ਮੈਂ ਨਈਂ ਚੜ੍ਹਿਆ, ਬੋਲ ਬੁਲਾ ਕੇ ਮੁੜ ਆਇਆਂ। ਜਿਉਂ ਅਰਸ਼ਾਂ ਤੇ ਤਾਰਾ ਚਮਕੇ ਟੁੱਟਣ 'ਤੇ, ਮਿੱਤਵਾ ਖ਼ੁਦ ਨੂੰ ਇਉਂ ਚਮਕਾ ਕੇ ਮੁੜ ਆਇਆਂ। -ਮੋਬਾਈਲ : ...

ਪੂਰਾ ਲੇਖ ਪੜ੍ਹੋ »

ਮੰਟੋ ਦੇ ਅਫ਼ਸਾਨਿਆਂ ਵਿਚ ਹਕੀਕਤ ਨਿਗਾਰੀ

ਉਰਦੂ ਨੂੰ ਪੰਜਾਬ ਵਾਲਿਆਂ ਨੇ ਬਹੁਤ ਕੁਝ ਦਿੱਤਾ ਹੈ। ਇਕਬਾਲ, ਨਰੇਸ਼ ਕੁਮਾਰ ਸ਼ਾਦ, ਸਾਹਿਰ ਲੁਧਿਆਣਵੀ, ਕੰਵਰ ਮਹਿੰਦਰ ਸਿੰਘ ਬੇਦੀ, ਕ੍ਰਿਸ਼ਨ ਅਦੀਬ, ਆਜ਼ਾਦ ਗੁਲਾਟੀ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ, ਉਪਿੰਦਰ ਨਾਥ ਅਸ਼ਕ, ਬਲਵੰਤ ਸਿੰਘ, ਮਹਿੰਦਰ ਨਾਥ, ਰਾਮ ਲਾਲ, ਕਸ਼ਮੀਰੀ ਲਾਲ ਜ਼ਾਕਰ, ਕਨ੍ਹਈਆ ਨਾਲ ਕਪੂਰ, ਮਾਲਕ ਰਾਮ, ਜਫ਼ਰ ਅਦੀਲ ਤੇ ਸਆਦਤ ਹਸਨ ਮੰਟੋ ਜਿਹੇ ਹਕੀਕਤ ਨਿਗਾਰ (ਅਸਲੀਅਤ ਪਸੰਦ ਲੇਖਕ), ਅਫ਼ਸਾਨਾ ਨਿਗਾਰ ਪੰਜਾਬ ਦੀ ਧਰਤੀ ਦੀ ਹੀ ਦੇਣ। ਸਆਦਤ ਹਸਨ ਮੰਟੋ ਦਾ ਜਨਮ ਪਿੰਡ ਪਪੜੌਦੀ ਨੇੜੇ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਚ ਅੱਬਾ ਜਾਨ ਗੁਲਾਮ ਹੁਸੈਨ ਦੇ ਗ੍ਰਹਿ 11-05-1912 ਨੂੰ ਵਾਲਦਾ (ਮਾਤਾ) ਸਰਦਾਰ ਬੇਗ਼ਮ ਦੀ ਕੁੱਖੋਂ ਹੋਇਆ ਸੀ। ਉਸ ਦੇ ਵਾਲਦ ਸਮਰਾਲਾ ਕਚਹਿਰੀ ਵਿਚ ਸਬ ਜੱਜ ਸਨ। ਉਨ੍ਹਾਂ ਦੋ ਸ਼ਾਦੀਆਂ ਕਰਾਈਆਂ ਹੋਈਆਂ ਸਨ। ਡਾ. ਅਮਰ ਕੋਮਲ ਨੇ ਮੰਟੋ ਦੇ ਬਚਪਨ ਬਾਰੇ ਲਿਖਿਆ ਹੈ, 'ਬਚਪਨ ਤੋਂ ਜਵਾਨੀ ਵੱਲ ਪੈਰ ਧਰਦਿਆਂ ਉਸ ਨੇ ਆਪਣੀ ਮਾਂ ਦੀ ਚੁੱਪ ਦੇਖੀ, ਹੰਝੂ ਦੇਖੇ, ਆਪਣੇ ਬਾਪ ਦੇ ਹੁਕਮ ਸੁਣੇ, ਝਿੜਕਾਂ ਦੀਆਂ ਛਪਕਾਂ ਝੱਲੀਆਂ। ਉਸ ਦੇ ਮਨ ਵਿਚ ਆਪਣੇ ਪਿਤਾ ਜੀ ਪ੍ਰਤੀ ਸ਼ਿਕਵਿਆਂ ਨੇ ...

ਪੂਰਾ ਲੇਖ ਪੜ੍ਹੋ »

ਸਿਆਣਪ

ਅਨੂਪ ਨੇ ਰਜਿਸਟਰਡ ਡਾਕ ਰਾਹੀਂ ਮਿਲੀ ਚਿੱਠੀ ਖੋਲ੍ਹ ਕੇ ਦੇਖੀ ਤਾਂ ਹੈਰਾਨ ਰਹਿ ਗਿਆ। ਉਸ ਨੇ ਪਿਛਲੇ ਮਹੀਨੇ ਜੋ ਆਨਲਾਈਨ ਬੂਟਾਂ ਦੀ ਸ਼ਾਪਿੰਗ ਕੀਤੀ ਸੀ, ਉਸ ਕੰਪਨੀ ਵਲੋਂ ਇਕ ਪੱਤਰ ਸੀ। ਪੱਤਰ ਵਿਚ ਲਿਖਿਆ ਹੋਇਆ ਸੀ ਕਿ 'ਸਾਡੀ ਕੰਪਨੀ ਵਲੋਂ ਕੰਪਨੀ ਦੀ ਦਸਵੀਂ ਸਾਲਗਿਰ੍ਹਾ ਮਨਾਈ ਜਾ ਰਹੀ ਹੈ। ਇਸ ਲਈ ਤੁਹਾਨੂੰ ਲੱਕੀ ਵਿਜੇਤਾ ਚੁਣਿਆ ਗਿਆ ਹੈ। ਹੇਠਾਂ ਦਿੱਤੇ ਹੋਏ ਕੋਡ ਨੂੰ ਸਕਰੈਚ ਕਰੋ ਤੇ ਆਪਣਾ ਇਨਾਮ ਦੇਖੋ।' ਅਨੂਪ ਨੇ ਜਲਦੀ ਨਾਲ ਉਸ ਕੋਡ ਨੂੰ ਸਕਰੈਚ ਕੀਤਾ। ਉੱਥੇ ਲਿਖਿਆ ਸੀ , 'ਮਾਰੂਤੀ ਸੁਜ਼ੂਕੀ ਕਾਰ' ਉਹ ਬਹੁਤ ਹੀ ਖ਼ੁਸ਼ ਹੋਇਆ । ਉਸ ਨੇ ਜਲਦੀ ਨਾਲ ਹੇਠਾਂ ਦਿੱਤੇ ਹੋਏ ਨੰਬਰ 'ਤੇ ਫੋਨ ਮਿਲਾਇਆ। ਕੰਪਨੀ ਦੇ ਆਦਮੀ ਨੇ ਫੋਨ ਚੁੱਕਿਆ। ਉਨ੍ਹਾਂ ਨੇ ਕਿਹਾ ਕਿ 'ਤੁਸੀਂ ਇਹ ਸਾਰੀ ਜਾਣਕਾਰੀ ਦੀ ਫੋਟੋ ਕਲਿੱਕ ਕਰਕੇ ਸਾਡੇ ਚਿੱਠੀ ਵਿਚ ਹੀ ਦਿੱਤੇ ਹੋਏ ਵਟਸਐਪ ਨੰਬਰ 'ਤੇ ਭੇਜ ਦਿਉ। ਜਲਦੀ ਹੀ ਤੁਹਾਡਾ ਇਨਾਮ ਤੁਹਾਡੇ ਤੱਕ ਪਹੁੰਚਜਾਵੇਗਾ।' ਅਨੂਪ ਨੂੰ ਚਾਅ ਚੜ੍ਹ ਗਿਆ। ਉਸ ਨੇ ਜਲਦੀ ਨਾਲ ਸਾਰੀ ਜਾਣਕਾਰੀ ਭੇਜ ਦਿੱਤੀ। ਉਧਰੋਂ ਫਿਰ ਕਾਲ ਆਈ ਕਿ 'ਤੁਸੀਂ ਇੱਥੇ ਆ ਕੇ ਕਾਰ ਲੈਣਾ ਚਾਹੋਗੇ ...

ਪੂਰਾ ਲੇਖ ਪੜ੍ਹੋ »

ਜਨਮ ਦਾਤੀ

ਗਰਮੀਆਂ ਦੇ ਦਿਨ ਸਨ ਤੇ ਸ਼ਾਮ ਦਾ ਵੇਲਾ, ਦੋਵੇਂ ਪਤੀ-ਪਤਨੀ ਬਾਹਰ ਲਾਅਨ 'ਚ ਬੈਠੇ ਚਾਹ ਦੀਆਂ ਚੁਸਕੀਆਂ ਦਾ ਅਨੰਦ ਲੈ ਰਹੇ ਸਨ। ਲਾਅਨ ਦੇ ਨਾਲ ਰੱਖੇ ਗਮਲਿਆਂ ਵਿਚ ਖਿੜੇ ਕੁਝ ਤਾਜ਼ੇ ਫੁੱਲ ਵੇਖ ਉਹ ਦੋਵੇਂ ਮਨੋਮਨੀ ਖ਼ੁਸ਼ ਹੋ ਰਹੇ ਸਨ ਕਿ ਇਕ ਮੋਟਾ ਮੱਛਰ ਉਨ੍ਹਾਂ ਦੇ ਕੋਲ ਆ ਕੇ ਭੀਂ-ਭੀਂ ਕਰਨ ਲੱਗਾ। ਉਹ ਦੋਵੇਂ ਚੌਕੰਨੇ ਹੋ ਗਏ। ਪਤਨੀ ਨੇ ਲਾਗੇ ਹੀ ਪਈ ਅਖ਼ਬਾਰ ਮੱਛਰ ਨੂੰ ਭਜਾਉਣ ਦੇ ਅੰਦਾਜ਼ 'ਚ ਚੁੱਕ ਲਈ। ਅਚਾਨਕ ਪਤੀ ਦੇ ਮਨ ਵਿਚ ਪਤਾ ਨਹੀਂ ਕੀ ਆਇਆ, ਮੁਸਕੜੀਆਂ ਹੱਸਦਾ ਉਹ ਗੂੜ੍ਹ ਗਿਆਨੀ ਵਾਂਗ ਆਪਣੀ ਪਤਨੀ ਨੂੰ ਕਹਿਣ ਲੱਗਾ, 'ਤੈਨੂੰ ਪਤਾ! ਇਹ ਲਹੂ ਪੀਣੇ ਮੱਛਰ ਸਾਰੇ ਮਾਦਾ ਹੁੰਦੇ, ਨਰ ਮੱਛਰ ਤਾਂ ਵਿਚਾਰੇ ਫਲ-ਬੂਟਿਆਂ ਤੋਂ ਰਸ ਪੀ ਕੇ ਹੀ ਗੁਜ਼ਾਰਾ ਕਰਦੇ।' ਆਪਣੀ ਗੱਲ ਆਖ ਉਹ ਹੁਣ ਆਪਣੀ ਪਤਨੀ ਵੱਲ ਟੇਢਾ ਜਿਹਾ ਝਾਕਣ ਲੱਗਾ। ਉਸ ਦੀ ਪਤਨੀ ਜੋ ਉਸੇ ਵਾਂਗ ਪੜ੍ਹੀ-ਲਿਖੀ ਸੀ ਨੇ ਬੜੇ ਠਰ੍ਹੰਮੇ ਨਾਲ ਉਸ ਨੂੰ ਮੋੜਵਾਂ ਜੁਆਬ ਦਿੱਤਾ, 'ਹਾਂ! ਮੈਨੂੰ ਪਤਾ, ਪਰ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਲਹੂ ਆਪਣੇ ਲਈ ਨਹੀਂ ਸਗੋਂ ਆਪਣੀ ਪੀੜ੍ਹੀ ਨੂੰ ਚਲਦਾ ਰੱਖਣ ਦੀ ਮਜਬੂਰੀ 'ਚ ਪੀਂਦੀ। ਲਹੂ ਦੀ ਲੋੜ ਇਸ ...

ਪੂਰਾ ਲੇਖ ਪੜ੍ਹੋ »

ਕਦਰ

ਉਹਦੀ ਪਤਨੀ ਆਪਣੇ ਪਿੱਛੇ ਦੋ ਬੱਚੇ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ। ਉਸ ਨੂੰ ਤਾਂ ਜਿਉਂ ਸੁੱਖ ਦਾ ਸਾਹ ਈ ਆਇਆ ਸੀ ਕਿਉਂਕਿ ਪਤਨੀ ਦੀ ਬਿਮਾਰੀ ਨੇ ਉਸ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਅੱਜ ਉਹ ਆਪਣੀ ਦੂਜੀ ਸ਼ਾਦੀ ਕਰਵਾਉਣ ਲਈ ਆਪਣੇ ਬਾਕੀ ਭਰਾਵਾਂ, ਪਿਤਾ ਤੇ ਵਿਚੋਲੇ ਸਮੇਤ ਸਹੁਰੇ ਜਾ ਰਿਹਾ ਸੀ। ਉਸ ਨੂੰ ਨਵੇਂ ਨਵੇਲੇ ਦੂਲੇ ਵਰਗਾ ਚਾਅ ਸੀ, ਏਸ ਵਿਆਹ ਦਾ। ਪਰ ਦੂਜੇ ਭਰਾ ਤੇ ਪਿਓ ਪਹਿਲੀ ਪਤਨੀ ਦੇ ਕਹਿਰ ਦੇ ਵਿਛੋੜੇ ਕਾਰਨ ਵਿਚੋ-ਵਿਚ ਝੰਬੇ ਪਏ ਸਨ ਕਿਉਂਕਿ ਅਜੇ ਪਹਿਲੀ ਪਤਨੀ ਮਰੀ ਨੂੰ ਮਸਾਂ ਢਾਈ ਕੁ ਮਹੀਨੇ ਹੀ ਤਾਂ ਗੁਜ਼ਰੇ ਸਨ। ਅਨੰਦ ਕਾਰਜ ਦੀ ਰਸਮ ਪਿੱਛੋਂ ਲੜਕੀ ਦੇ ਮਾਪਿਆਂ ਨੇ ਸੋਨੇ ਦਾ ਕੜਾ, ਮੁੰਦਰੀ ਤੇ ਹੋਰ ਨਿੱਕੜ-ਸੁੱਕੜ ਦੇ ਕੇ ਆਪਣੀ ਛੁੱਟੜ ਲੜਕੀ ਦਾ ਪੱਲੂ ਨੌਕਰੀ ਕਰਦੇ ਦਹੇਜੂ ਦੇ ਹੱਥ ਫੜਾ ਦਿੱਤਾ, ਇਹ ਸਭ ਕੁਝ ਰਸਮ ਦੀ ਕਿਰਿਆ ਕੈਮਰੇ ਵਿਚ ਬੰਦ ਕਰ ਲਈ ਗਈ। ਦਹੇਜੂ ਲਾੜਾ ਇਕ ਵਿਲੱਖਣ ਜੇਤੂ ਕਿਸਮ ਦੀ ਖ਼ੁਸ਼ੀ ਵਿਚ ਖੀਵਾ ਹੋਇਆ ਆਪਣੇ ਛੋਟੇ ਭਾਈ ਨੂੰ ਕਹਿਣ ਲੱਗਿਆ, 'ਪ੍ਰੀਤ! ਐਂ ਕਰੀਂ ਤੂੰ ਬਾਪੂ ਨੂੰ ਉਹਦੇ ਨੇੜੇ ਹੋ ਕੇ ਰੋਟੀ ਖਵਾ ਦੀਂ, ਇਉਂ ਚੰਗਾ ਜਾ ਨੀ ...

ਪੂਰਾ ਲੇਖ ਪੜ੍ਹੋ »

ਹਾਸ-ਵਿਅੰਗ

ਸ਼ਿਕੰਜਵੀ ਪੀਣ ਵਾਲਾ ਫੁੱਫੜ

'ਮੰਮੀ ਮੁਕਤਸਰ ਵਾਲੇ ਫੁੱਫੜ ਦਾ ਫੋਨ ਆਇਆ ਸੀ', ਮੰਗੂ ਨੇ ਆਪਣੀ ਮੰਮੀ ਨੂੰ ਕਿਹਾ। 'ਵੇ ਕੀ ਕਹਿੰਦੇ ਸੀ, ਉਹ ਤਾਂ ਦੱਸ ਮੈਨੂੰ?' ਮੰਗੂ ਦੀ ਮੰਮੀ ਨੇ ਪੁੱਛਿਆ। 'ਮੰਮੀ ਸ਼ਨੀਵਾਰ ਨੂੰ ਆਉਣਗੇ ਆਪਣੇ ਘਰ, ਕਹਿੰਦੇ ਸੀ ਹਫ਼ਤਾ ਰਹਿਣੈ, ਉਹ ਨਿੰਬੂ ਲੈ ਕੇ ਆਉਣ ਨੂੰ ਕਹਿ ਰਹੇ ਸਨ।' 'ਵੇ ਮੰਗੂਆ ਕਹਿ ਦੇ ਉਨ੍ਹਾਂ ਨੂੰ ਅਜੇ ਨਾ ਆਉਣ, ਪੁੱਤ ਉਹ ਤਾਂ 4-5 ਵਾਰ 5-5 ਨਿੰਬੂਆਂ ਦੀ ਸ਼ਿਕੰਜਵੀ ਪੀਂਦੇ ਨੇ, ਆਪਣਾ ਤਾਂ ਦੀਵਾਲਾ ਨਿਕਲ ਜੂ, ਨਿੰਬੂਆਂ ਦਾ ਰੇਟ ਵੇਖ ਲਓ ਕਿਧਰ ਜਾ ਰਿਹੈ। ਭਾਈ ਉਨ੍ਹਾਂ ਨੂੰ ਤਾਂ ਦਿਨ ਵਿਚ ਦੋ ਵਾਰ ਨਿੰਬੂ ਵਾਲਾ ਸਲਾਦ ਚਾਹੀਦੈ', ਮੰਗੂ ਦੀ ਮੰਮੀ ਨੇ ਕਿਹਾ। 'ਮੰਮੀ ਮਨ੍ਹਾਂ ਕਰ ਦੇਵਾਂ।' 'ਨਾ ਪੁੱਤ ਮਨ੍ਹਾਂ ਨੀ ਕਰਨਾ, ਸੁੱਖ ਨਾਲ ਦੋ ਵਿਆਹ ਕਰਨੈ ਨੇ, ਮਿਲਣੀ ਵੇਲੇ ਫੁੱਫੜ ਹੀ ਕੰਮ ਆਉਂਦੈ', ਮੰਗੂ ਦੀ ਮੰਮੀ ਨੇ ਕਿਹਾ। 'ਮੰਮੀ ਫੁੱਫੜ ਮਿਲਣੀ ਲਈ ਰੱਖਿਐ ਹੁੰਦੈ?' 'ਰੱਖਣ ਵਾਲੀ ਗੱਲ ਨਹੀਂ, ਰਿਸ਼ਤਾ ਹੀ ਐਸਾ ਹੈ, ਲਿਆ ਆਪਣੀ ਭੂਆ ਨਾਲ ਮੇਰੀ ਗੱਲ ਕਰਾ, ਮੈਂ ਆਖ ਦਿੰਦੀ ਹਾਂ ਕਿ ਗਰਮੀ ਨਿਕਲਣ ਤੋਂ ਬਾਅਦ ਭੇਜ ਦੇਣਾ ਮੰਗੂ ਦੇ ਫੁੱਫੜ ਨੂੰ', ਮੰਗੂ ਦੀ ਮੰਮੀ ਨੇ ਕਿਹਾ। 'ਮੰਮੀ ਇਹ ਗੱਲ ਠੀਕ ਐ।' 'ਵੇ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX