ਤਾਜਾ ਖ਼ਬਰਾਂ


ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
. . .  13 minutes ago
ਨਵੀਂ ਦਿੱਲੀ, 11 ਅਗਸਤ-ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
. . .  11 minutes ago
ਚੰਡੀਗੜ੍ਹ, 11 ਅਗਸਤ-ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
. . .  53 minutes ago
ਨਵੀਂ ਦਿੱਲੀ, 11 ਅਗਸਤ-ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਸਾਬਕਾ ਸਿਹਤ ਮੰਤਰੀ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਨੇ ਬੰਨ੍ਹੀਆਂ ਰੱਖੜੀਆਂ
. . .  59 minutes ago
ਅਟਾਰੀ, 11 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ)-ਅਟਾਰੀ ਸਰਹੱਦ 'ਤੇ ਰੱਖੜੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸ਼ੁੱਭ ਦਿਹਾੜੇ ਮੌਕੇ ਸਾਬਕਾ ਸਿਹਤ ਮੰਤਰੀ ਅਤੇ ਸਮਾਜ ਸੇਵਕਾ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਨੇ ਭਾਰਤ-ਪਾਕਿਸਤਾਨ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,299 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 11 ਅਗਸਤ- ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16,299 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 19,431 ਲੋਕ ਠੀਕ ਹੋਏ ਹਨ। ਅਜੇ ਦੇਸ਼ 'ਚ 1,25,076 ਸਰਗਰਮ ਮਾਮਲੇ ਹਨ ਅਤੇ ਰੋਜ਼ਾਨਾ ਸਕਰਾਤਮਕਤਾ ਦਰ 4.58 ਫ਼ੀਸਦੀ ਹੈ।
ਵੱਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ 'ਚ ਫ਼ਿਰ ਲੱਗੀਆਂ ਪਾਬੰਦੀਆਂ, ਮਾਸਕ ਪਾਉਣਾ ਹੋਇਆ ਲਾਜ਼ਮੀ
. . .  about 1 hour ago
ਨਵੀਂ ਦਿੱਲੀ, 11 ਅਗਸਤ- ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਕਾਰਨ ਦਿੱਲੀ ਸਰਕਾਰ ਨੇ ਸਰਵਜਨਿਕ ਸਥਾਨਾਂ 'ਤੇ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ।
ਕਾਂਗਰਸ ਹਾਈਕਮਾਨ ਵਲੋਂ ਇਸ਼ਰਪ੍ਰੀਤ ਸਿੰਘ ਪੰਜਾਬ NSUI ਦੇ ਨਵੇਂ ਪ੍ਰਧਾਨ ਨਿਯੁਕਤ
. . .  about 1 hour ago
ਨਵੀਂ ਦਿੱਲੀ, 11 ਅਗਸਤ-ਆਲ ਇੰਡੀਆ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਐੱਨ ਐੱਸ.ਯੂ.ਆਈ. ਦਾ ਨਵਾਂ ਪ੍ਰਧਾਨ ਇਸ਼ਰਪ੍ਰੀਤ ਸਿੰਘ ਨੂੰ ਬਣਾਇਆ ਗਿਆ ਹੈ।
ਨੀਤਿਸ਼ ਕੁਮਾਰ ਨੇ ਜੋ ਗੱਲਾਂ ਕਹੀਆਂ ਹਨ ਉਹ ਸੋਚਣਾ ਹੁਣ ਸੰਭਵ ਨਹੀਂ ਹੈ ਕਿ ਮਨੋਰੋਗ ਐਨ.ਡੀ.ਏ.
. . .  about 2 hours ago
ਨਵੀਂ ਦਿੱਲੀ, 11 ਅਗਸਤ - ਆਰਜੇਡੀ ਦੇ ਸੰਭਾਵੀ ਰਾਜ ਸਭਾ ਸੰਸਦ ਮਨੋਜ ਝਾਅ ਨੇ ਕਿਹਾ ਕਿ ਨੀਤੀਸ਼ ਜੀ ਨੇ ਜੋ ਗੱਲਾਂ ਕਹੀਆਂ ਹਨ,
ਮੁੱਖ ਮੰਤਰੀ ਵਲੋਂ ਰੱਖੜੀ ਦੇ ਤਿਉਹਾਰ ਦੀਆਂ ਦੇਸ਼-ਵਿਦੇਸ਼ਾਂ 'ਚ ਵੱਸਦੇ ਸਾਰੇ ਭੈਣ-ਭਰਾਵਾਂ ਨੂੰ ਮੁਬਾਰਕਾਂ
. . .  about 2 hours ago
ਚੰਡੀਗੜ੍ਹ, 11 ਅਗਸਤ-ਭੈਣ-ਭਰਾ ਦੇ ਅਟੁੱਟ ਰਿਸ਼ਤੇ੩ ਪਿਆਰ ਅਤੇ ਸਮਰਪਣ ਦਾ ਪ੍ਰਤੀਕ ਰੱਖੜੀ ਦੇ ਤਿਉਹਾਰ ਦੀਆਂ ਦੇਸ਼-ਵਿਦੇਸ਼ਾਂ 'ਚ ਵੱਸਦੇ ਸਾਰੇ ਭੈਣ-ਭਰਾਵਾਂ ਨੂੰ ਮੁਬਾਰਕਾਂ।
ਰੱਖੜੀ ਦੇ ਤਿਉਹਾਰ 'ਤੇ ਸਾਰੇ ਦੇਸ਼ਵਾਸੀਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ-ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 11 ਅਗਸਤ - ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, ''ਭਾਈ-ਬਹਨ ਦੇ ਪਵਿੱਤਰ ਰਿਸ਼ਤੇ ਦਾ ਸਭ ਤੋਂ ਖੁਬਸੂਰਤ ਦਿਨ, ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਉਹ ਤਿਉਹਾਰ ਧੂਮ-ਧਾਮ ਤੋਂ ਮਨਿਆ ਜਾ ਰਿਹਾ ਹੈ।
ਮਹਾਰਾਸ਼ਟਰ ਵਿੱਚ ਵੀ ਮਿਲਾਂ ਨੋਟਾਂ ਦਾ ਪਹਾੜ, 56 ਕਰੋੜ ਰੁਪਏ ਗਨਨੇ ਵਿੱਚ 13 ਘੰਟੇ
. . .  about 2 hours ago
ਜਾਲਨਾ, 11 ਅਗਸਤ - ਆਈਕਰ ਵਿਭਾਗ ਨੇ ਮਹਾਰਾਸ਼ਟਰ ਦੇ ਜਾਲਨਾ ਵਿੱਚ ਇੱਕ ਸਟੀਲ, ਕਪੜਾ ਵਪਾਰੀ ਅਤੇ ਰੀਅਲ ਏਸਟੇਟ ਅੱਪਲੇਕ ਦੇ ਸ਼ਬਦਾਂ ਵਿੱਚ 1-8 ਅਗਸਤ ਤੱਕ ਛਾਪੇਮਾਰੀ ਦੀ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦਿੱਤੀਆਂ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ
. . .  about 3 hours ago
ਸੰਗਰੂਰ, 11 ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀਕਲਾ ਅਤੇ ਤੰਦਰੁਸਤੀ ਬਖ਼ਸ਼ਣ...
ਹਾਕੀ ਖਿਡਾਰਣ ਗੁਰਜੀਤ ਕੌਰ ਦਾ ਪਿੰਡ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  about 3 hours ago
ਅਜਨਾਲਾ/ਓਠੀਆਂ, 11 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਗੁਰਵਿੰਦਰ ਸਿੰਘ ਛੀਨਾ)-ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਮੈਡਲ ਜਿੱਤ ਕੇ ਆਪਣੇ ਜੱਦੀ ਪਿੰਡ ਮਿਆਦੀਆਂ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ 'ਚ ਪੰਜਾਬ ਦੀ ਇਕਲੌਤੀ ਖਿਡਾਰਣ ਗੁਰਜੀਤ ਕੌਰ ਮਿਆਦੀਆਂ ਦਾ ਭਰਵਾਂ ਸਵਾਗਤ...
ਮਹਾਂਮਾਰੀ ਕਾਰਨ ਸਖ਼ਤ ਪਾਬੰਦੀ ਦੇ ਬਾਵਜੂਦ ਵੀ ਪਸ਼ੂ ਮੰਡੀ 'ਚ ਲੱਗਿਆ ਭਾਰੀ ਪਸ਼ੂ ਮੇਲਾ
. . .  about 3 hours ago
ਧਨੌਲਾ, 11 ਅਗਸਤ (ਜਤਿੰਦਰ ਸਿੰਘ ਧਨੌਲਾ)-ਪਾਬੰਦੀ ਲੱਗਣ ਦੇ ਬਾਵਜੂਦ ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਵਜੋਂ ਜਾਣੀ ਜਾਂਦੀ ਧਨੌਲਾ ਪਸ਼ੂ ਮੰਡੀ ਅੱਜ ਸਰਕਾਰੀ ਹੁਕਮਾਂ ਨੂੰ ਅਣਗੌਲਿਆਂ ਕਰਕੇ ਲਾਈ ਗਈ ਹੈ। ਵੱਡੀ ਗਿਣਤੀ 'ਚ ਪਸ਼ੂ ਪਾਲਕ ਅਤੇ ਵਪਾਰੀ ਆਪਣੇ ਪਸ਼ੂਆਂ...
ਪਿੰਡ ਸਾਰੰਗੜਾ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  about 1 hour ago
ਲੋਪੋਕੇ, 11ਅਗਸਤ (ਗੁਰਵਿੰਦਰ ਸਿੰਘ ਕਲਸੀ)- ਪਿੰਡ ਸਾਰੰਗੜਾ ਵਿਖੇ ਮਾਮੂਲੀ ਤਕਰਾਰ ਦੌਰਾਨ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸਾਹਿਬ ਸਿੰਘ (35) ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸਾਰੰਗੜਾ...
ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ, ਏਮਜ਼ 'ਚ ਵੈਂਟੀਲੇਟਰ ਸਪਾਟ 'ਤੇ ਹਨ ਕਾਮੇਡੀਅਨ
. . .  about 4 hours ago
ਮੁੰਬਈ, 11 ਅਗਸਤ-ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਕਾਫ਼ੀ ਨਾਜ਼ੁਕ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਦਿੱਲੀ ਏਮਜ਼ 'ਚ ਵੈਂਟੀਲੇਟਰ ਸਪਾਟ 'ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਬੁੱਧਵਾਰ ਨੂੰ ਪ੍ਰਸਿੱਧ...
ਜੰਮੂ-ਕਸ਼ਮੀਰ: ਰਾਜੌਰੀ 'ਚ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲਾ, 2 ਅੱਤਵਾਦੀ ਢੇਰ
. . .  about 4 hours ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲੇ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ 3 ਜਵਾਨ ਸ਼ਹੀਦ ਹੋ ਗਏ ਹਨ।
ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
. . .  about 5 hours ago
ਨਵੀਂ ਦਿੱਲੀ, 11 ਅਗਸਤ- ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਰੱਖੜੀ ਦੇ ਤਿਉਹਾਰ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਵਲੋਂ ਪਾਠਕਾਂ ਤੇ ਦਰਸ਼ਕਾਂ ਨੂੰ ਸ਼ੁੱਭਕਾਮਨਾਵਾਂ
. . .  about 5 hours ago
ਰੱਖੜੀ ਦੇ ਤਿਉਹਾਰ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਵਲੋਂ ਪਾਠਕਾਂ ਤੇ ਦਰਸ਼ਕਾਂ ਨੂੰ ਸ਼ੁੱਭਕਾਮਨਾਵਾਂ
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
18 ਸਾਲਾ ਇਕ ਲੜਕੀ ਨੂੰ ਨੌਜਵਾਨ ਨੇ ਮਾਰੀ ਗੋਲੀ
. . .  1 day ago
ਗੁਰੂ ਹਰਸਹਾਏ ,10 ਅਗਸਤ (ਕਪਿਲ ਕੰਧਾਰੀ)- ਅੱਜ ਗੁਰੂ ਹਰਸਹਾਏ ਵਿਖੇ ਦੇਰ ਰਾਤ ਦਸ ਵਜੇ ਦੇ ਕਰੀਬ ਜੋਗੀਆਂ ਵਾਲੇ ਮੁਹੱਲੇ ਵਿਚ ਇਕ 18 ਸਾਲਾ ਲੜਕੀ ਨੂੰ ਇਕ ਨੌਜਵਾਨ ਵਲੋਂ ਗੋਲੀ ਮਾਰੇ ਜਾਣ ਦੀ ਖ਼ਬਰ ਪ੍ਰਾਪਤ ਹੋਈ ...
ਬੀ.ਐੱਸ.ਐਫ. ਵਲੋਂ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ਕਾਬੂ
. . .  1 day ago
ਡੇਰਾ ਬਾਬਾ ਨਾਨਕ, 10 ਅਗਸਤ (ਵਿਜੇ ਸ਼ਰਮਾ)-ਡੇਰਾ ਬਾਬਾ ਨਾਨਕ ਸੈਕਟਰ 'ਚ ਟਾਊਨ ਪੋਸਟ ਦੇ ਨਜ਼ਦੀਕ ਭਾਰਤ-ਪਾਕਿ ਕੌਮਾਂਤਰੀ ਸਰਹੱਦ ਉੱਪਰ ਲੱਗੀ ਕੰਡਿਆਲੀ ਤਾਰ ਟੱਪ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ...
ਐਨ.ਡੀ.ਆਰ.ਐਫ. ਦੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਨਾਲੇ ਵਿਚ ਡਿੱਗੇ ਬੱਚੇ ਨੂੰ ਲੱਭਣ 'ਚ ਸਫਲ ਨਹੀਂ ਹੋ ਸਕੀ
. . .  1 day ago
ਟੀਮ ਦੇ ਮੈਂਬਰਾਂ ਵਲੋਂ ਨਾਲੇ 'ਚ ਕੈਮਰਿਆਂ ਰਾਹੀਂ ਕੀਤੀ ਗਈ ਬੱਚੇ ਦੀ ਭਾਲ ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ)-ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਸ਼ਾਲਾਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ...
ਜ਼ਿਲ੍ਹਾ ਮਾਲ ਅਫ਼ਸਰ ਤੇ ਤਹਿਸੀਲਦਾਰਾਂ ਦੇ ਤਬਾਦਲੇ
. . .  1 day ago
ਈ.ਡੀ. ਨੇ ਐਲਗਰ ਪ੍ਰੀਸ਼ਦ ਅਤੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ ਵਿਚ ਮਨੀ ਲਾਂਡਰਿੰਗ ਦਾ ਕੇਸ ਕੀਤਾ ਦਰਜ
. . .  1 day ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਭਾਰਤ ਦੀ ਵੰਡ ਦੀ ਹਕੀਕਤ ਤੇ ਡਾ. ਅੰਬੇਡਕਰ

ਕੋਈ ਵੀ ਬਟਵਾਰਾ ਬਰਸਾਤ ਤੋਂ ਬਾਅਦ ਉੱਗੀਆਂ ਖੁੰਬਾਂ ਵਾਂਗ ਨਹੀਂ ਵਾਪਰਦਾ। ਹਰ ਵੰਡ ਦਾ ਬੜਾ ਵੱਡਾ ਇਤਿਹਾਸ ਹੁੰਦਾ ਹੈ। ਵੰਡ ਦੇ ਬੀਜ ਜਨੂੰਨ ਵਿਚ ਬਿਰਾਜਮਾਨ ਹੁੰਦੇ ਹਨ। ਦੂਸਰੇ ਪ੍ਰਤੀ ਬੇਧਿਆਨੀ ਇਸ ਨੂੰ ਬੀਜਦੀ ਹੈ। ਅਸਹਿਣਸ਼ੀਲਤਾ ਇਸ ਨੂੰ ਗਰਮਾਉਂਦੀ ਹੈ ਅਤੇ ਸਵਾਰਥ ਇਸ ਨੂੰ ਜਨਮ ਦਿੰਦਾ ਹੈ। ਹਿੰਦੂ, ਮਹਾਤਮਾ ਗਾਂਧੀ ਨੂੰ ਹਿੰਦੂ ਮੁਸਲਮਾਨ ਏਕਤਾ ਦਾ ਅਵਤਾਰ ਮੰਨਦੇ ਹਨ, ਤਾਂ ਫਿਰ ਦੇਸ਼ ਦੀ ਵੰਡ ਦਾ ਦੋਸ਼ੀ ਕੌਣ ਹੈ? ਜਦ ਦੇਸ਼ 'ਚ 1937 ਵਿਚ ਪਹਿਲੀ ਵਾਰ ਪ੍ਰਾਦੇਸ਼ਿਕ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਈਆਂ ਤਾਂ ਮਹਾਤਮਾ ਗਾਂਧੀ ਦੀ ਰਹਿਨੁੁਮਾਈ ਵਿਚ ਕਾਂਗਰਸ ਨੇ ਘੱਟ ਗਿਣਤੀਆਂ ਖ਼ਾਸ ਕਰ ਮੁਸਲਿਮ ਲੀਗ ਨਾਲ ਇਹ ਚੋਣ ਵਾਅਦਾ ਕੀਤਾ ਕਿ ਚੋਣਾਂ ਉਪਰੰਤ ਬਣਨ ਵਾਲੇ ਕੈਬਨਿਟ ਮੰਤਰੀ ਮੰਡਲਾਂ ਵਿਚ ਮੁਸਲਮਾਨਾਂ ਨੂੰ ਵੀ ਹਿੰਦੂਆਂ ਦੇ ਬਰਾਬਰ ਹਿੱਸੇਦਾਰੀ ਦਿੱਤੀ ਜਾਵੇਗੀ। ਪਰ ਚੋਣਾਂ ਜਿੱਤਣ ਤੋਂ ਬਾਅਦ ਜਵਾਹਰ ਲਾਲ ਨਹਿਰੂ ਨੇ ਕਿਹਾ ਕਿ ਦੇਸ਼ ਵਿਚ ਸਿਰਫ ਦੋ ਪਾਰਟੀਆਂ ਕਾਂਗਰਸ ਅਤੇ ਬ੍ਰਿਟਿਸ਼ ਹੀ ਹਨ। ਜਦ ਕਿ ਦੇਸ਼ ਵਿਚ ਮੁਸਲਿਮ ਲੀਗ ਅਤੇ ਡਾ. ਅੰਬੇਡਕਰ ਦੀ 'ਇੰਡੀਪੈਂਡੈਂਟ ਲੇਬਰ ਪਾਰਟੀ' ...

ਪੂਰਾ ਲੇਖ ਪੜ੍ਹੋ »

ਕੁਦਰਤ ਦੀ ਅਨਮੋਲ ਦਾਤ ਮੌਨਸੂਨ ਪੌਣਾਂ

ਕੁਦਰਤ ਨੂੰ ਕਾਦਰ ਭਾਵ ਪਰਮਾਤਮਾ ਦੀ ਸਲਤਨਤ ਮੰਨਿਆ ਜਾਂਦਾ ਹੈ। ਕੁਦਰਤ ਨੇ ਜਿਥੇ ਮਨੁੱਖਤਾ ਨੂੰ ਧਰਤੀ, ਆਸਮਾਨ, ਜਲ, ਜੰਗਲ, ਜ਼ਮੀਨ, ਹਵਾ, ਵਾਤਾਵਰਨ, ਪਸ਼ੂ, ਪੰਛੀ, ਮਨੁੱਖ, ਅਨਾਜ, ਖਣਿਜ ਪਦਾਰਥ ਸਮੇਤ ਅਨੇਕਾਂ ਅਨਮੋਲ ਦਾਤਾਂ ਦਿੱਤੀਆਂ ਹੋਈਆਂ ਹਨ, ਉਥੇ ਮੌਨਸੂਨ ਪੌਣਾਂ ਵੀ ਕੁਦਰਤ ਦੀ ਅਨਮੋਲ ਦਾਤ ਹਨ। ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ ਏਸ਼ੀਆ ਦੇ ਅਨੇਕਾਂ ਦੇਸ਼ਾਂ ਵਿਚ ਮੌਨਸੂਨ ਦੀ ਰਫ਼ਤਾਰ ਇਨ੍ਹਾਂ ਦੇਸ਼ਾਂ ਦੀ ਆਰਥਿਕਤਾ ਦਾ ਧੁਰਾ ਹੁੰਦੀ ਹੈ। ਜੇ ਮੌਨਸੂਨ ਦੀ ਰਫ਼ਤਾਰ ਤੇਜ਼ ਹੈ, ਇਨ੍ਹਾਂ ਮੁਲਕਾਂ ਦੀ ਅਰਥ-ਵਿਵਸਥਾ ਵਿਚ ਵੀ ਤੇਜ਼ੀ ਆ ਜਾਂਦੀ ਹੈ, ਜੇ ਮੌਨਸੂਨ ਦੀ ਰਫਤਾਰ ਢਿੱਲੀ ਹੈ ਤਾਂ ਇਨ੍ਹਾਂ ਮੁਲਕਾਂ ਦੀ ਅਰਥ ਵਿਵਸਥਾ ਵੀ ਡਗਮਗਾ ਜਾਂਦੀ ਹੈ। ਭਾਰਤ ਦੇ ਕੇਂਦਰੀ ਬਜਟ 'ਤੇ ਵੀ ਮੌਨਸੂਨ ਵੱਡਾ ਪ੍ਰਭਾਵ ਪਾਉਂਦੀ ਹੈ। ਭਾਰਤ ਸਮੇਤ ਕਈ ਮੁਲਕਾਂ ਵਿਚ ਅਨਾਜ ਦੀ ਪੈਦਾਵਾਰ ਪੂਰੀ ਤਰਾਂ ਮੌਨਸੂਨ 'ਤੇ ਨਿਰਭਰ ਹੁੰਦੀ ਹੈ। ਇੰਜ ਪਤਾ ਲਗਦਾ ਹੈ ਕਿ ਮੌਨਸੂਨ ਦੀ ਸਾਡੀ ਜ਼ਿੰਦਗੀ ਵਿਚ ਕਿੰਨੀ ਮਹੱਤਤਾ ਹੈ। ਮੌਨਸੂਨ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਮੌਨਸੂਨ (monsoon) ਤੋਂ ਲਿਆ ਗਿਆ ਹੈ। ਅੰਗਰੇਜ਼ੀ ਦਾ ...

ਪੂਰਾ ਲੇਖ ਪੜ੍ਹੋ »

ਸੱਚ ਦਾ ਪਹਿਰੇਦਾਰ ਗਿਆਨੀ ਦਿੱਤ ਸਿੰਘ

ਗਿਆਨ ਦੀ ਖੜਗ ਨਾਲ ਕਰਮ ਕਾਂਡ, ਕੁਰੀਤੀਆਂ ਅਤੇ ਸਮਾਜਿਕ ਨਿਘਾਰ ਨੂੰ ਖੰਡਿਤ ਕਰਨ ਵਾਲੇ ਗਿਆਨੀ ਦਿੱਤ ਸਿੰਘ ਦਾ ਜਨਮ 21 ਅਪ੍ਰੈਲ, 1852 ਈ. ਨੂੰ ਪਿਤਾ ਦੀਵਾਨ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਪਿੰਡ ਨੰਦਗੜ੍ਹ ਕਲੌੜ, ਰਿਆਸਤ ਪਟਿਆਲਾ ਵਿਖੇ ਹੋਇਆ। ਆਪ ਦੇ ਪਿਤਾ ਜੁਲਾਹੇ ਦਾ ਕੰਮ ਕਰਦੇ ਸਨ ਅਤੇ ਧਾਰਮਿਕ ਰੁਚੀਆਂ ਵਾਲੇ ਸਨ। ਆਪਣੇ ਬੱਚੇ ਦੀ ਤੀਖਣ ਬੁੱਧੀ ਨੂੰ ਪਛਾਣ ਕੇ ਉਨ੍ਹਾਂ ਨੇ ਉਸ ਨੂੰ ਧਾਰਮਿਕ ਸਿੱਖਿਆ ਪ੍ਰਾਪਤ ਕਰਨ ਲਈ ਸੰਤਾਂ ਮਹਾਤਮਾ ਨਾਲ ਜੋੜ ਦਿੱਤਾ ਸੀ। ਨੌਂ ਕੁ ਸਾਲ ਦੀ ਉਮਰ ਵਿਚ ਦਿੱਤ ਸਿੰਘ ਨੂੰ ਮਹਾਤਮਾ ਗੁਰਬਖ਼ਸ਼ ਸਿੰਘ ਕੋਲ, ਪਿੰਡ ਤਿਉੜ ਜ਼ਿਲ੍ਹਾ ਅੰਬਾਲਾ ਭੇਜ ਦਿੱਤਾ ਗਿਆ। ਇਥੇ ਰਹਿ ਕੇ ਹੋਣਹਾਰ ਬਾਲਕ ਨੇ ਪੰਜ ਗ੍ਰੰਥੀ, ਬਾਈ ਵਾਰਾਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਭਗਤ ਬਾਣੀ ਦਾ ਅਧਿਐਨ ਕੀਤਾ। ਇਸ ਬਾਲਕ ਨੇ ਪੰਜਾਬੀ, ਉਰਦੂ, ਪਿੰਗਲ, ਵਿਆਕਰਨ, ਵੇਦਾਂਤ, ਨੀਤੀ ਸ਼ਾਸਤਰ ਦੀ ਸਿੱਖਿਆ ਲੈ ਕੇ ਸਾਰੇ ਵਿਸ਼ਿਆਂ ਦਾ ਗਿਆਨ ਹਾਸਲ ਕੀਤਾ। ਉਹ ਚੰਗਾ ਪ੍ਰਚਾਰਕ ਅਤੇ ਸੁਧਾਰਕ ਬਣ ਗਿਆ। ਇਨ੍ਹਾਂ ਦੀ ਵਿਦਵਤਾ ਨੂੰ ਦੇਖਦੇ ਹੋਏ ਆਰੀਆ ਸਮਾਜ ਦੇ ਮੋਢੀ ਸੁਆਮੀ ਦਿਆਨੰਦ ਨੇ ...

ਪੂਰਾ ਲੇਖ ਪੜ੍ਹੋ »

ਵਿਲੱਖਣ ਸੱਭਿਆਚਾਰ ਦੇ ਵਾਰਿਸ ਹਨ ਥੁੜਾਂ ਮਾਰੇ ਕੰਢੀ ਖੇਤਰ ਦੇ ਲੋਕ

ਮੈਂ ਜਦੋਂ ਵੀ ਰਸੂਲ ਹਮਜ਼ਾਤੋਵ ਦੀ ਵਿਸ਼ਵ ਪ੍ਰਸਿੱਧ ਪੁਸਤਕ 'ਮੇਰਾ ਦਾਗ਼ਿਸਤਾਨ' ਪੜ੍ਹਦਾ ਹਾਂ , ਮੈਨੂੰ ਮਹਿਸੂਸ ਹੁੰਦਾ ਹੈ ਜਿਵੇਂ ਉਹ ਪੰਜਾਬ ਦੇ ਕੰਢੀ ਪਹਾੜੀ ਖੇਤਰ ਦੀ ਹੀ ਗੱਲ ਕਰ ਰਿਹਾ ਹੋਵੇ। ਉਹੀ ਪਹਾੜ, ਰੱਖਾਂ, ਭੇਠਾਂ, ਘਾਟੀਆਂ, ਜੰਗਲ-ਬੇਲੇ, ਵਗਦੇ ਚੋਅ, ਸਵਾਂ, ਖੱਡਾਂ, ਜੰਗਲੀ ਜਾਨਵਰ, ਜੰਗਲੀ ਜੜ੍ਹੀਆਂ-ਬੂਟੀਆਂ, ਪਹਾੜੀ ਵਨਸਪਤੀ, ਖੂਹ, ਟੋਭੇ, ਪੁੱਖਰ, ਖੇਤਾਂ 'ਚ ਖੜੋਤੇ ਮਣ੍ਹੇ (ਤੰਨ), ਗੋਹਰੇ-ਘੱਟੀਆਂ, ਬੌਲੀਆਂ, ਸੁੰਬ, ਕੂਲ੍ਹਾਂ, ਪੌੜੀਦਾਰ ਖੇਤ, ਧਾਮਾਂ-ਲੰਗਰਾਂ ਤੋਂ ਆਉਂਦੀ ਪਹਾੜੀ ਡਿਸ਼ ਦਾਲ-ਚੌਲ-ਮਹਾਣੀ (ਡੀ ਸੀ ਐਮ) ਦੀ ਖ਼ੁਸ਼ਬੂ, ਜਨਮ, ਮੁੰਡਨ ਅਤੇ ਵਿਆਹ ਆਦਿ ਦੇ ਮੌਕਿਆਂ 'ਤੇ ਪਹਾੜੀ ਲੋਕ ਗੀਤ ਗਾਉਂਦੇ ਕੰਢੀ ਵਾਸੀ। ਵੱਖਰੀਆਂ ਰਸਮਾਂ ਤੇ ਪਰੰਪਰਾਵਾਂ, ਮਿੱਠੀ-ਪਿਆਰੀ ਕੰਢੀ ਪਹਾੜੀ ਬੋਲੀ 'ਚ ਬਾਤਾਂ, ਬੁਝਾਰਤਾਂ ਪਾਉਂਦੇ, ਰੱਬ ਤੋਂ ਖੌਫ਼ ਖਾਂਦੇ ਮਿਹਨਤਕਸ਼ ਸਾਊ ਲੋਕ। ਪੈਰ-ਪੈਰ 'ਤੇ ਮੰਦਰ-ਦੇਹਰੀਆਂ-ਬਾਬਿਆਂ ਦੇ ਮੱਥਾ ਟੇਕਦੇ। ਤੰਗੀਆਂ-ਤੁਰਸ਼ੀਆਂ, ਥੁੜਾਂ ਖਾਂਦੇ ਜੀਵਨ ਜਿਊਂਦੇ ਲੋਕਾਂ ਦਾ ਵਿਲੱਖਣ ਸੰਸਕ੍ਰਿਤੀ-ਸੱਭਿਆਚਾਰ। ਖੈਰਾਂ, ਚੀਲ੍ਹਾਂ, ਹਰੜਾਂ, ਬਹੇੜਿਆਂ, ...

ਪੂਰਾ ਲੇਖ ਪੜ੍ਹੋ »

ਸਮੇਂ ਨਾਲ ਆਉਂਦੀ ਮਨੁੱਖੀ ਸਰੀਰ 'ਚ ਤਬਦੀਲੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) 8. ਪੈਰਾਂ ਵਿਚਲਾ ਪਲਾਂਟੈਰਿਸ ਪੱਠਾ : ਇਕ ਟਾਹਣੀ ਨਾਲ ਪੁੱਠਾ ਲਟਕਣ ਲਈ ਪੈਰ ਦਾ ਇਹ ਪੱਠਾ ਕਾਫ਼ੀ ਕੰਮ ਆਉਂਦਾ ਹੈ ਜੋ ਟਾਹਣੀ ਨੂੰ ਜਕੜ ਲੈਂਦਾ ਹੈ। ਹਜ਼ਾਰਾਂ ਸਾਲਾਂ ਤੋਂ ਇਹ ਆਦਤ ਛੱਡ ਦਿੱਤੀ ਜਾਣ ਸਦਕਾ ਹੁਣ ਇਸ ਪੱਠੇ ਦਾ ਆਕਾਰ ਬਹੁਤ ਛੋਟਾ ਹੋ ਚੁੱਕਿਆ ਹੈ ਤੇ ਪੈਰ ਪੂਰੀ ਤਰ੍ਹਾਂ ਗੋਲ ਘੁੰਮ ਕੇ ਟਾਹਣੀ ਨੂੰ ਫੜ ਵੀ ਨਹੀਂ ਸਕਦਾ ਕਿਉਂਕਿ ਪੈਰਾਂ ਦੀ ਬਣਤਰ ਹੁਣ ਤੁਰਨ ਵਾਸਤੇ ਬਣ ਚੁੱਕੀ ਹੈ। ਹੁਣ ਖ਼ਤਰਾ ਇਹੋ ਹੈ ਕਿ ਜੇ ਤੁਰਨਾ ਵੀ ਘੱਟ ਹੋ ਗਿਆ ਤਾਂ ਇਸ ਬਣਤਰ ਵਿਚ ਅੱਗੋਂ ਹੋਰ ਵੀ ਕਈ ਤਰ੍ਹਾਂ ਦੀਆਂ ਤਬਦੀਲੀਆਂ ਆ ਸਕਦੀਆਂ ਹਨ। 9. ਪੂਛ ਦੀ ਹੱਡੀ (ਕੌਕਸਿਕਸ) : ਹਜ਼ਾਰਾਂ ਸਾਲ ਪਹਿਲਾਂ ਦੀ ਪਿੱਠ ਉੱਤੇ ਲੱਗੀ ਪੂਛ ਨੂੰ ਬੇਲੋੜਾ ਮੰਨਦਿਆਂ ਹੁਣ ਇਸ ਪੂਛ ਦੇ ਸਿਰਫ਼ ਸਿਰੇ ਦੀ ਹੱਡੀ ਹੀ ਰੀੜ੍ਹ ਦੀ ਹੱਡੀ ਵਿਚ ਬਚੀ ਹੈ ਜੋ ਬੈਠਣ ਵਿਚ ਮਦਦ ਕਰਦੀ ਹੈ। 10. ਅਪੈਂਡਿਕਸ : ਪੁਰਾਣੇ ਸਮਿਆਂ ਵਿਚ, ਜਦੋਂ ਬਹੁਤ ਜ਼ਿਆਦਾ ਘਾਹ ਫੂਸ ਖਾਧਾ ਜਾਂਦਾ ਸੀ, ਉਦੋਂ ਹਰੇ ਪੱਤਿਆਂ ਵਿਚੋਂ ਸੈਲੂਲੋਜ਼ ਨੂੰ ਹਜ਼ਮ ਕਰਨ ਦਾ ਕੰਮ ਅਪੈਂਡਿਕਸ ਦਾ ਹੁੰਦਾ ਸੀ। ਹੌਲੀ-ਹੌਲੀ ਸਬਜ਼ੀਆਂ ...

ਪੂਰਾ ਲੇਖ ਪੜ੍ਹੋ »

ਐਸਟੀਰਾਇਡ-ਵਿਗਿਆਨੀਆਂ ਦੇ ਖੋਜ ਪੁੰਜ

30 ਜੂਨ, 1908 ਨੂੰ ਰੂਸ ਦੇ ਸਾਇਬੇਰੀਆ ਪ੍ਰਾਂਤ ਦੀ ਟੁੰਗੁਸਕਾ ਨਦੀ ਕੋਲ ਆਕਾਸ਼ੀ ਵਸਤੂ ਦੇ ਧਰਤੀ ਵੱਲ ਨੂੰ ਆਉਂਦਿਆਂ 8 ਕਿਲੋਮੀਟਰ ਉਚਾਈ ਤੇ ਕਾਫ਼ੀ ਵੱਡਾ ਵਿਸਫੋਟ ਹੋਇਆ ਸੀ। ਇਸ ਵਿਸਫੋਟ ਕਾਰਨ ਪੈਦਾ ਊਰਜਾ ਤਰੰਗਾਂ ਨੇ 2500 ਵਰਗ ਕਿਲੋਮੀਟਰ ਖੇਤਰ ਦੇ 8 ਕਰੋੜ ਦਰੱਖਤਾਂ ਦਾ ਨਾਸ਼ ਕਰ ਦਿੱਤਾ। ਧਰਤੀ ਵਿਚ ਜ਼ਬਰਦਸਤ ਕੰਬਣੀ ਪੈਦਾ ਹੋਈ। ਭੈਭੀਤ ਲੋਕ ਜਿਨ੍ਹਾਂ ਨੂੰ ਕੁਝ ਪਲਾਂ ਲਈ 2 ਸੂਰਜ ਦਿਸੇ, ਨੇ ਇਸ ਨੂੰ ਦੈਵੀ ਸ਼ਕਤੀ ਦਾ ਨਾਂਅ ਦਿੱਤਾ। ਵਿਗਿਆਨੀਆਂ ਅਨੁਸਾਰ ਇਹ 40 ਮੀਟਰ ਵਿਆਸ ਵਾਲੀ ਆਕਾਸ਼ੀ ਵਸਤੂ ਇਕ ਉਲਕਾ ਸੀ ਜਿਸ ਦੇ ਫਟਣ ਕਾਰਨ 8 ਮੈਗਾ ਟਨ ਤੋਂ ਵੀ ਵੱਧ ਊਰਜਾ ਪੈਦਾ ਹੋਈ ਸੀ। ਇਨ੍ਹਾਂ ਅਕਾਸ਼ੀ ਪਿੰਡਾਂ ਦੇ ਧਰਤੀ ਉੱਪਰ ਡਿਗਣ ਕਾਰਨ ਪੈਣ ਵਾਲੇ ਪ੍ਰਭਾਵਾਂ ਨਾਲ ਪੈਦਾ ਹੋਣ ਵਾਲੇ ਖ਼ਤਰਿਆਂ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸੰਯੁਕਤ ਰਾਸ਼ਟਰ ਮਹਾਂਸਭਾ ਵਲੋਂ ਦਸੰਬਰ 2016 ਵਿਚ 30 ਜੂਨ ਨੂੰ ਅੰਤਰਰਾਸ਼ਟਰੀ ਐਸਟੀਰਾਇਡ ਦਿਵਸ ਵਜੋਂ ਮਾਨਤਾ ਦਿੱਤੀ ਗਈ ਸੀ। 30 ਜੂਨ ਨੂੰ ਸਂੰਸਾਰ ਦੇ ਬਹੁਤ ਸਾਰੇ ਮੁਲਕਾਂ ਵਿਚ ਐਸਟੀਰਾਇਡਾਂ ਪ੍ਰਤੀ ਜਾਣਕਾਰੀ ਪ੍ਰਦਾਨ ਕਰਨ ਲਈ ਕਈ ਆਯੋਜਨ ਕੀਤੇ ਜਾਂਦੇ ...

ਪੂਰਾ ਲੇਖ ਪੜ੍ਹੋ »

ਪੰਛੀਆਂ ਦੀ ਦੁਨੀਆ ਕਾਲਾ ਤਿੱਤਰ

ਕਾਲੇ ਰੰਗ ਦਾ ਮੁਰਗੇ ਦੇ ਆਕਾਰ ਦਾ ਤਿੱਤਰ ਪਰਿਵਾਰ ਦਾ ਇਹ ਪੰਛੀ ਬਾਹਰਲੇ ਇਲਾਕਿਆਂ 'ਚ ਆਮ ਦਿਖਾਈ ਦਿੰਦਾ ਹੈ। ਇਸ ਦਾ ਨਾਂਅ ਹੈ ਕਾਲਾ ਤਿੱਤਰ (2&ack 6ranco&}n)। ਸਾਡੇ ਗੁਆਂਢੀ ਰਾਜ ਹਰਿਆਣੇ ਦਾ ਇਹ ਰਾਜ ਪੰਛੀ ਹੈ। ਇਹ ਸੁੱਕੇ ਇਲਾਕਿਆਂ ਦਾ ਪੰਛੀ ਹੈ ਤੇ ਮੱਧ ਏਸ਼ੀਆ ਤੋਂ ਲੈ ਕੇ ਦੱਖਣੀ ਏਸ਼ੀਆ ਤੱਕ ਪਾਇਆ ਜਾਂਦਾ ਹੈ। ਇਹ ਪੰਛੀ ਖੁੱਲ੍ਹੇ ਤੇ ਸੁੱਕੇ ਇਲਾਕਿਆਂ 'ਚ ਰਹਿਣਾ ਪਸੰਦ ਕਰਦਾ ਹੈ ਤੇ ਜੰਗਲਾਂ ਵਿਚ ਘੱਟ ਹੀ ਮਿਲਦਾ ਹੈ। ਕਾਲੇ ਸ਼ਾਹ ਰੰਗ ਦੇ ਇਸ ਕਾਲੇ ਤਿੱਤਰ ਦੀ ਆਵਾਜ਼ ਬਹੁਤ ਤਿੱਖੀ ਹੁੰਦੀ ਹੈ। ਇਹ ਪੰਛੀ ਦਿਸਣ ਨਾਲੋਂ ਜ਼ਿਆਦਾ ਸੁਣਾਈ ਦਿੰਦਾ ਹੈ। ਨਰ ਪੰਛੀ ਕਿਸੇ ਉੱਚੀ ਥਾਂ 'ਤੇ ਖੜ੍ਹ ਕੇ ਤਿੰਨ ਵਾਰ ਲਗਾਤਾਰ ਆਵਾਜ਼ ਦਿੰਦਾ ਹੈ ਜਿਸ ਦਾ ਬਾਕੀ ਪੰਛੀ ਸਾਰੀਆਂ ਦਿਸ਼ਾਵਾਂ ਤੋਂ ਜਵਾਬ ਦਿੰਦੇ ਹਨ। ਸਵੇਰ ਤੇ ਸ਼ਾਮ ਵੇਲੇ ਇਸ ਦੀ ਆਵਾਜ਼ ਜ਼ਿਆਦਾ ਸੁਣਾਈ ਦਿੰਦੀ ਹੈ। ਨਰ ਕਾਲੇ ਤਿੱਤਰ ਦਾ ਰੰਗ ਚਮਕਦਾਰ ਕਾਲਾ ਹੁੰਦਾ ਹੈ। ਇਸ ਦੀ ਗਰਦਨ ਤੇ ਲੱਤਾਂ 'ਤੇ ਗਹਿਰੇ ਭੂਰੇ ਰੰਗ ਦੇ ਧੱਬੇ ਹੁੰਦੇ ਹਨ। ਗਲੇ ਦਾ ਰੰਗ ਸਫ਼ੈਦ ਹੁੰਦਾ ਹੈ ਤੇ ਪਾਸਿਆਂ 'ਤੇ ਵੀ ਸਫ਼ੈਦ ਧੱਬੇ ਹੁੰਦੇ ਹਨ। ਇਸ ਦੇ ਖੰਭਾਂ 'ਤੇ ਹਲਕੇ, ...

ਪੂਰਾ ਲੇਖ ਪੜ੍ਹੋ »

ਕਿਉਂ ਕਿਸਮਤ ਦੇ ਰੋਣੇ ਰੋਂਦੀ ਆ ਦੁਨੀਆ?

ਅਕਸਰ ਲੋਕ ਕਿਸਮਤ ਦਾ ਰੋਣਾ ਰੋਂਦੇ ਰਹਿੰਦੇ ਹਨ। ਘਰ-ਘਰ ਵਿਚ ਕਿਸਮਤ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਜਦੋਂ ਕਦੀ ਵੀ ਕੋਈ ਅਸਫਲ ਹੋ ਜਾਵੇ ਤਾਂ ਭਾਂਡਾ ਕਿਸਮਤ 'ਤੇ ਭੰਨਿਆ ਜੰਦਾ ਹੈ। ਇਥੋਂ ਤੱਕ ਕਿ ਕਈ ਲੋਕਾਂ ਨੇ ਤਾਂ ਮਿਹਨਤ ਕਰਨ ਦੀ ਸੋਚ ਵੀ ਛੱਡ ਦਿੱਤੀ ਹੁੰਦੀ ਹੈ। ਉਨ੍ਹਾਂ ਦੇ ਜ਼ਿਹਨ ਵਿਚ ਇਹ ਗੱਲ ਘਰ ਚੁੱਕੀ ਹੁੰਦੀ ਹੈ ਕਿ ਬਸ ਕਿਸਮਤ ਹੀ ਸਭ ਕੁਝ ਹੈ। ਇਸ ਤੋਂ ਬਗੈਰ ਤਾਂ ਪੱਤਾ ਵੀ ਨਹੀਂ ਹਿੱਲਦਾ। ਜਦੋਂ ਅਜਿਹੀ ਧਾਰਨਾ ਮਨ ਵਿਚ ਘਰ ਕਰ ਜਾਵੇ ਤਾਂ ਜ਼ਿੰਦਗੀ ਦੀ ਪਟੜੀ ਤੋਂ ਲਹਿਣ ਲੱਗ ਪੈਂਦੀ ਹੈ। ਇਸ ਤੋਂ ਪਹਿਲਾਂ ਕਿ ਇਹ ਨੌਬਤ ਆਵੇ ਤਾਂ ਇਨ੍ਹਾਂ ਗੱਲਾਂ ਤੋਂ ਅਮਲ ਕਰੋ ਤੇ ਫਿਰ ਵੇਖੋ। ਸਭ ਤੋਂ ਵੱਧ ਨੁਕਸਾਨਦਾਇਕ ਸਾਡੇ ਸਮਾਜ ਦੀ ਧਾਰਨਾ ਇਹ ਹੈ ਕਿ ਮਾਮੂਲੀ ਜਿਹੀ ਦੁੱਖ-ਤਕਲੀਫ਼ ਨੂੰ ਵੇਖ ਕੇ ਹੀ ਅਸੀਂ ਕਿਸਮਤ ਦਾ ਰੋਣਾ ਰੋਣ ਲੱਗ ਪੈਂਦੇ ਹਾਂ। ਮਰ ਗਏ, ਮੁੱਕ ਗਏ ਵਾਲੀ ਸਥਿਤੀ ਪੈਦਾ ਕਰ ਲਈ ਜਾਂਦੀ ਹੈ। ਕਈ ਲੋਕ ਤਾਂ ਏਨਾ ਨਕਾਰਾਤਮਿਕ ਸੋਚਦੇ ਹਨ ਕਿ ਇਹ ਮਹਿਸੂਸ ਕਰਨ ਲੱਗ ਪੈਂਦੇ ਹਨ ਕਿ ਹੁਣ ਇਸ ਮੁਸ਼ਕਿਲ 'ਚੋਂ ਸਿਰਫ਼ ਚੰਗੀ ਕਿਸਮਤ ਹੀ ਕੱਢ ਸਕਦੀ ਹੈ। ਬਲਦੀ 'ਤੇ ਤੇਲ ਸਾਡੇ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX