ਉਹ ਆਪਣੇ-ਆਪ ਨੂੰ ਕੰਵਲ ਫੁੱਲ ਕਹਿੰਦਾ। ਜੇ ਗੋਰੇ ਉਸ ਨੂੰ 'ਕੈਨ' ਕਹਿ ਕੇ ਬੁਲਾਉਂਦੇ ਤਾਂ ਉਹ ਫੁੱਲਿਆ ਨਾ ਸਮਾਉਂਦਾ ਪਰ ਜਦ ਗੋਰੇ ਉਸ ਤੋਂ ਆਪਣਾ ਕੰਮ ਕਰਵਾ ਕੇ ਚਲੇ ਜਾਂਦੇ ਤਾਂ ਉਹ ਕੁੜ੍ਹਦਾ ਹੋਇਆ ਕਹਿੰਦਾ, 'ਸਾਲਿਆਂ ਨੂੰ ਸਾਡੇ ਨਾਂਅ ਤਾਂ ਲੈਣੇ ਨ੍ਹੀਂ ਆਉਂਦੇ.... ਪਤਾ ਨਹੀਂ ਕਿਵੇਂ ਇਹ ਸਾਡੇ 'ਤੇ ਰਾਜ ਕਰ ਗਏ।'
ਕੈਨ ਨੇ ਪੰਜਾਬ ਤੋਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਸੀ....ਪਰ ਇੰਗਲੈਂਡ ਆ ਕੇ ਉਸ ਦੀ ਡਿਗਰੀ ਹੋਰਨਾਂ ਡਿਗਰੀਆਂ ਵਾਂਗ ਰੈਕੋਗਨਾਈਜ਼ (ਤਸਦੀਕ) ਨਹੀਂ ਸੀ ਹੋਈ।...ਉਸ ਨੇ ਯੂਨੀਵਰਸਿਟੀ 'ਚੋਂ ਫਿਰ ਡਿਗਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਾ ਹੋਇਆ। ਰੋਟੀ, ਕੱਪੜੇ ਤੇ ਮਕਾਨ ਦਾ ਸਵਾਲ ਮੂੰਹ ਅੱਡੀ ਖੜ੍ਹਾ ਸੀ। ਉਸ ਨੇ ਕਈ ਅਦਾਰਿਆਂ ਵਿਚ ਇੰਜੀਨੀਅਰਿੰਗ ਦੇ ਕੰਮ ਲਈ ਅਪਲਾਈ ਕੀਤਾ ਪਰ ਕੋਈ ਜੌਬ ਨਾ ਮਿਲੀ।
ਹਮੇਸ਼ਾ ਅੱਗਿਓਂ ਇਹੀ ਜਵਾਬ ਮਿਲਦਾ, 'ਯੂ ਆਰ ਹਾਈਲੀ ਕੁਆਲੀਫਾਈਡ....ਂਇਹ ਕੰਮ ਤੇਰੀ ਯੋਗਤਾ ਮੁਤਾਬਿਕ ਨਹੀਂ ਹੈ।'
ਕੋਈ ਕਹਿੰਦਾ, 'ਤੈਨੂੰ ਇੰਗਲੈਂਡ ਦੀ ਇੰਜੀਨੀਅਰਿੰਗ ਦਾ ਟੈਸਟ ਪਾਸ ਕਰਨਾ ਪਵੇਗਾ...ਤਾਂ ਹੀ ਕੋਈ ਜੌਬ ਮਿਲ ਸਕੇਗੀ....।'
ਕਈਆਂ ਨੇ ਤਾਂ ਇਹ ਕਹਿ ਕੇ ...
ਉਰਦੂ ਜ਼ਬਾਨ ਵਿਚ ਰਚਿਆ ਸਾਹਿਤ ਆਪਣੇ-ਆਪ 'ਚ ਬੜਾ ਅਮੀਰ ਹੈ। ਇਸ ਜ਼ਬਾਨ ਨੇ ਵਿਸ਼ਵ ਪ੍ਰਸਿੱਧੀ ਵਾਲੇ ਅਨੇਕ ਸਾਹਿਤਕਾਰ ਪੈਦਾ ਕੀਤੇ ਹਨ। ਡਾ. ਹਰਬੰਸ ਸਿੰਘ ਚਾਵਲਾ ਹੁਰਾਂ ਉਰਦੂ ਦੇ ਕੁਝ ਚੋਣਵੇਂ ਸ਼ਾਇਰਾਂ ਦੇ ਮਕਬੂਲ ਸ਼ੇਅਰ ਇਕੱਤਰ ਕਰਕੇ 'ਅਜੀਤ' ਦੇ ਪਾਠਕਾਂ ਲਈ ਭੇਜੇ ਹਨ, ਜੋ ਅਸੀਂ ਇਨ੍ਹਾਂ ਕਾਲਮਾਂ ਵਿਚ ਛਾਪਣ ਦੀ ਖ਼ੁਸ਼ੀ ਲੈ ਰਹੇ ਹਾਂ।
ਇਕ ਉਮਰ ਗੁਜ਼ਰੀ ਹੈ, ਸੁਲਗਤੇ ਹੂਏ ਮੇਂ
ਮੈਂ ਐਸਾ ਦੀਆ ਹੂੰ, ਜੋ ਜਲਾ ਹੈ ਨਾ ਬੁਝਾ ਹੈ।
(ਰਾਜੇਂਦਰ ਨਾਥ ਰਹਿਬਰ)
ਬੈਠੇ ਰਹੁ ਕੁਛ ਦੇਰ ਔਰ ਅਭੀ ਮੁਕਾਬਿਲ
ਅਰਮਾਨ ਅਭੀ ਦਿਲ ਕੇ, ਹਮਾਰੇ ਨਹੀਂ ਨਿਕਲੇ।
(ਰਾਜੇਂਦਰ ਨਾਥ ਰਹਿਬਰ)
ਯਾਦ ਇਸ ਤਰ੍ਹਾਂ ਆਈ ਹੈ ਤੁਮਾਰੀ
ਜੈਸੇ ਫੂਲੋਂ ਕਾ ਕਾਰਵਾਂ ਗੁਜ਼ਰੇ। (ਮਹਿਦੀ ਪ੍ਰਤਾਪਗੜ੍ਹੀ)
ਕਹੀਂ ਦਿਲੋਂ ਮੇਂ ਅੰਧੇਰੇ ਥੇ, ਰਾਸਤੋਂ ਮੇਂ ਨਹੀਂ
ਸਫ਼ਰ ਤਮਾਮ ਸਿਆਹੀ ਮੇਂ ਤੈਅ ਕੀਆ ਮੈਨੇ।
(ਮਯੰਕ ਅਵਸਥੀ)
ਮੁਹੱਬਤ ਪਰ ਕਾਬੂ ਨਹੀਂ ਹੈ ਕਿਸੀ ਕਾ
ਨਹੀਂ ਚਾਹਤੇ ਥੇ ਮਗਰ ਹੋ ਚਲੀ ਹੈ। (ਰਾਜ਼ ਸੰਤੋਖਸਰੀ)
ਆਂਧੀ ਆਏਗੀ, ਦਰਖਤੋਂ ਕੋ ਗਿਰਾ ਜਾਏਗੀ
ਬਸ ਵਹੀ ਸ਼ਾਖ਼ ਬਚੇਗੀ ਜੋ ਲਚਕ ਜਾਏਗੀ।
(ਰਾਹਤ ਇੰਦੌਰੀ)
ਹਾਥ ਉਠੇ ਥੇ ਕਿਸੀ ਔਰ ਕੀ ...
ਦਰਵਾਜ਼ੇ ਦੀ ਘੰਟੀ ਦੀ ਆਵਾਜ਼ ਸੁਣ ਕੇ ਰੋਮਾ ਬੋਲੀ, 'ਕਾਂਤਾ, ਜ਼ਰਾ ਵੇਖੀਂ, ਕੌਣ ਆਇਆ ਹੈ?'
'ਜੀ ਬੀਬੀ ਜੀ...'
ਕਾਂਤਾ ਥਥਲਾਉਂਦੀ ਆਵਾਜ਼ ਵਿੱਚ ਬੋਲੀ, 'ਬੀਬੀ ਜੀ, ਪੁਲੀਸ....।'
ਰੋਮਾ ਘਬਰਾ ਕੇ ਦੌੜਦੀ ਹੋਈ ਆਈ ਅਤੇ ਡਰ ਕੇ ਖੜ੍ਹੀ ਰਹਿ ਗਈ। ਰੋਮਾ ਦੇ ਮਨ ਵਿਚ ਉਥਲ-ਪੁਥਲ ਹੋਣ ਲੱਗੀ। ਸਹੁਰੇ-ਘਰ ਵਿਚ ਸੱਸ, ਨਨਾਣ, ਜੇਠਾਣੀ ਸਾਰੀਆਂ ਦੇ ਤਾਹਨੇ-ਮਿਹਣੇ ਕੰਨਾਂ ਵਿਚ ਗੂੰਜਣ ਲੱਗੇ, 'ਬੇਟੀ ਹੀ ਤਾਂ ਹੈ ਅਤੇ ਇਉਂ ਪਿਆਰ ਕਰਦੀ ਹੈ, ਜਿਵੇਂ ਬੇਟਾ ਹੋਵੇ।' ਕਦੇ-ਕਦੇ ਬੇਟੀ ਦੇ ਪਾਪਾ ਵੀ ਮਜ਼ਾਕ ਕਰ ਲੈਂਦੇ ਸਨ।
'ਮੰਮਾ, ਇਉਂ ਹੀ ਵੇਖਦੇ ਰਹੋਗੇ ਕਿ ਮੈਨੂੰ ਪਿਆਰ ਨਾਲ ਗਲੇ ਵੀ ਲਾਓਗੇ...' ਕਵਿਤਾ, ਰੋਮਾ ਦੇ ਗਲੇ ਲੱਗਦੀ ਹੋਈ ਬੋਲੀ।
'ਓ ਮੇਰੇ ਮੰਮਾ...' ਰੋਮਾ ਕੁਝ ਕਹਿਣ ਤੋਂ ਅਸਮਰੱਥ ਸੀ। ਬਸ ਬੇਟੀ ਕਵਿਤਾ ਨੂੰ ਇੰਸਪੈਕਟਰ ਦੀ ਵਰਦੀ ਵਿਚ ਵੇਖ ਕੇ ਖ਼ੁਸ਼ੀ ਨਾਲ ਅੱਖਾਂ 'ਚੋਂ ਹੰਝੂ ਵਗੀ ਜਾ ਰਹੇ ਸਨ।
-ਮੂਲ : ਪੂਨਮ ਝਾ,
ਕੋਟਾ ...
ਮੇਰੇ ਮੱਕਾਰ ਦੀਵਾਨੇ ਮੇਰੇ 'ਤੇ ਮਰਨੀ ਮਰਦੇ ਹਨ। ਮੇਰੇ 'ਤੇ ਕਾਬਜ਼ ਹੋਣ ਲਈ ਸੌ-ਸੌ ਟਿਟਵੈਰ ਖੜ੍ਹੇ ਕਰਦੇ ਹੋਏ ਆਪਣੀ ਹੋਛੀ ਰਾਜਨੀਤੀ ਤੋਂ ਸੁਪਨੇ ਵਿਚ ਵੀ ਕਿਨਾਰਾ ਨਹੀਂ ਕਰਦੇ ਹਨ। ਮੇਰੇ ਪਿੱਛੇ ਪਾਗਲ ਹੋਏ ਨੇਤਾ ਕਦਰਾਂ-ਕੀਮਤਾਂ ਦੀ ਸੰਘੀ ਘੁੱਟਣ ਤੋਂ ਪਾਸਾ ਨਹੀਂ ਵੱਟਦੇ। ਮੇਰੇ ਫਸਲੀ ਬਟੇਰੇ ਆਸ਼ਕ ਦੀਨ-ਇਮਾਨ ਨਾਲ ਤੋੜ-ਵਿਛੋੜਾ ਕਰਨ ਵਿਚ ਅੰਦਰੋਂ ਸ਼ਾਨ ਸਮਝਦੇ ਹਨ। ਚੋਣਾਂ ਦਾ ਘੜਿਆਲ ਵੱਜਣ ਤੋਂ ਕੁਛ ਅਰਸਾ ਪਹਿਲਾਂ ਜੋੜ-ਤੋੜ ਦੀ ਕਮੀਨੀ ਰਾਜਨੀਤੀ ਦੇ ਬਲਬੂਤੇ ਨੇਤਾ ਮੇਰੇ 'ਤੇ ਬੁਰੀ ਨਜ਼ਰ ਰੱਖਣ 'ਚ ਪੂਰੇ ਸਰਗਰਮ ਹੋ ਜਾਂਦੇ ਹਨ। ਆਪਣੀ ਜਿੱਤ ਨੂੰ ਮੁੜ ਯਕੀਨੀ ਬਣਾਉਣ ਖਾਤਰ ਨੀਂਹ-ਪੱਥਰ ਰੱਖਣ, ਗਰਾਟਾਂ ਦੇ ਬੇਤੁਕੇ ਗੱਫੇ ਵੰਡਣ ਲਈ ਹੁਕਮਰਾਨਾਂ ਵੱਲੋਂ ਵੱਡੀ ਪੱਧਰ 'ਤੇ ਸਮਾਗਮ ਕੀਤੇ ਜਾਂਦੇ ਹਨ। ਵਿਰੋਧੀ ਪਾਰਟੀਆਂ ਦੇ ਨੇਤਾ ਵੀ ਕੁਰਸੀ ਦੀ ਤਮੰਨਾ ਨੂੰ ਸਿਰੇ ਚੜ੍ਹਾਉਣ ਲਈ ਮੁਫਤ ਦੇ ਲਾਲੀਪੋਪ ਦੇਣ ਦੇ ਵਾਅਦੇ ਭਾਸ਼ਨਾਂ ਰਾਹੀਂ ਸਿਖਰਾਂ 'ਤੇ ਪਹੁੰਚਾਉਂਦੇ ਹਨ।
ਟਿਕਟਾਂ ਦੀ ਵੰਡ ਸਮੇਂ ਭਾਈ-ਭਤੀਜਾਵਾਦ, ਪਰਿਵਾਰਵਾਦ ਦੀ ਘਟੀਆ ਸੋਚ ਨੂੰ ਕੋਈ ਵੀ ਪਾਰਟੀ ਤਿਲਾਂਜਲੀ ਦੇਣ ਨੂੰ ...
ਹਾਲੇ ਡਾਢਾ ਚਾਅ ਸੀ ਕਿਸੇ ਅਖ਼ਬਾਰ ਦੇ ਨਵੇਂ-ਨਵੇਂ ਬਣੇ ਪੱਤਰਕਾਰ ਨੂੰ, ਸਰਕਾਰੀ, ਗ਼ੈਰ-ਸਰਕਾਰੀ ਦਫ਼ਤਰਾਂ, ਠਾਣਿਆਂ, ਕਚਹਿਰੀਆਂ, ਸਾਹਿਤ ਸਭਾਵਾਂ ਆਦਿ ਸਥਾਨਾਂ 'ਤੇ ਪੁੱਜ ਕੇ ਅਫ਼ਸਰਾਂ, ਲੀਡਰਾਂ, ਸਾਹਿਤਕਾਰਾਂ ਅਤੇ ਖ਼ਬਰਾਂ 'ਚ ਛਾਏ ਰਹਿਣ ਦੇ ਸ਼ੌਕੀਨਾਂ ਨਾਲ ਬੈਠ ਚਾਹ-ਪਾਣੀ ਛਕਣ, ਖ਼ਬਰਾਂ ਲੱਭਣ, ਫੋਕੀ ਫੂੰਅ-ਫਾਂਅ ਅਤੇ ਚੌਧਰ ਚਮਕਾਉਣਦਾ।
ਇਕ ਦਿਨ ਕਿਸੇ ਸਥਾਨਕ ਸਥਾਪਤ ਪੱਤਰਕਾਰ ਨੂੰ ਆਪਣੀ ਦੁਕਾਨ ਦੇ ਕਾਊਂਟਰ ਮੂਹਰਲੇ ਸਟੂਲ 'ਤੇ ਡਾਢੇ ਅਦਬ ਸਤਿਕਾਰ ਸਹਿਤ ਬਿਠਾ ਚਾਹ ਦਾ ਕੱਪ ਪਿਆਉਣ ਉਪਰੰਤ ਉਸ ਨਵੇਂ ਪੱਤਰਕਾਰ ਨੇ ਪੁੱਛਿਆ, 'ਯਾਰ! ਸੱਚੋ-ਸੱਚ ਦੱਸੀਂ... ਕਿ ਤੇਰੇ ਵਾਂਗ ਹੀ ਮੇਰੀ ਪੱਤਰਕਾਰੀ ਭਲਾ ਕਦੋਂ ਕੁ ਤਾਈਂ ਚੱਲੂ?'
ਪੈਂਦੀ ਸੱਟੇ ਤਾਂ ਸਥਾਪਤ ਪੱਤਰਕਾਰ ਨੂੰ ਅਜਿਹੇ ਵੱਖਰੀ ਕਿਸਮ ਦੇ ਪੁੱਛੇ ਗਏ ਸਵਾਲ ਦਾ ਕੋਈ ਮੁਨਾਸਿਬ ਜਵਾਬ ਨਹੀਂ ਅਹੁੜਿਆ ਪਰ ਕਰੀਬ ਅੱਧਾ ਕੁ ਮਿੰਟ ਦੀ ਚੁੱਪੀ, ਸੋਚਾਂ ਦੇ ਘੋੜੇ ਸਰਪਟ ਦੌੜਾਉਣ ਉਪਰੰਤ ਉਸ ਆਪਣੇ ਤਜਰਬੇ ਆਧਾਰਿਤ ਸੋਲਾਂ ਆਨੇ ਸੱਚੀ ਗੱਲ ਸੁਣਾਉਂਦਿਆਂ ਕਿਹਾ, 'ਵੇਖ ਛੋਟੇ ਵੀਰਿਆ... ਜਦ ਤੇਰੀ ਇਸ ਦੁਕਾਨ ਦੀਆਂ ਅਲਮਾਰੀਆਂ ਵਾਲੇ ਖਾਨਿਆਂ 'ਚ ...
ਸਕਾਰਬਰੋ ਵਾਲੇ ਘਰ ਦੀ ਬੇਸਮੈਂਟ ਪੁੱਛਣ ਆਈ 22-23 ਵਰ੍ਹਿਆਂ ਦੀ ਪੰਜਾਬਣ ਕੁੜੀ 'ਚੋਂ ਧੀ ਦੀ ਝਲਕ ਪੈਣ ਕਰਕੇ ਉਸ ਨੇ ਨਾ-ਚਾਹੁੰਦਿਆਂ ਵੀ ਬੱਤੀ-ਪਾਣੀ ਜੋਗੇ ਕਿਰਾਏ ਲਈ ਹਾਂ ਕਰ ਦਿੱਤੀ। ਉਹ ਰੋਜ਼ਾਨਾ ਗਹੁ ਨਾਲ ਵੇਖਦਾ-ਸੋਚਦਾ ਕਿ ਕੁੜੀ 'ਤੇ ਕੈਨੇਡਾ ਦੀ ਪਾਣ ਕਿਉਂ ਨਹੀਂ ਚੜ੍ਹੀ? ਨਾ ਅੱਜ-ਕੱਲ੍ਹ ਦੇ ਜੁਆਕਾਂ ਵਾਂਗੂੰ ਸੈਲਫੋਨ 'ਚ ਖੁੱਭੀ ਵੇਖਿਆ, ਚੁੱਪ ਜਿਹੀ ਰਹਿੰਦੀ ਏ, ਨਾ ਜ਼ਿਆਦਾ ਗਰੌਸਰੀ ਦੇ ਬਹਾਨੇ ਸਟੋਰ ਦੇ ਗੇੜੇ ਮਾਰਦੀ ਹੈ। ਜ਼ਿਹਨ 'ਚ ਉਪਜਦੇ ਕਈ ਤਰ੍ਹਾਂ ਦੇ ਸਵਾਲਾਂ ਤੋਂ ਬੇਬਸ ਇਕ ਦਿਨ ਕਾਲਜ ਜਾਂਦੀ ਨੂੰ ਪਿੱਛਿਓਂ ਆਵਾਜ਼ ਮਾਰ ਪੁੱਛ ਹੀ ਬੈਠਾ, 'ਕੀ ਗੱਲ ਧੀਏ ਕਿਸੇ ਗੱਲੋਂ ਪ੍ਰੇਸ਼ਾਨੀ ਏ? ਮੈਂ ਕਈ ਦਿਨਾਂ ਤੋਂ ਨੋਟ ਕੀਤਾ, ਤਾਹੀਓਂ ਅੱਜ ਪੁੱਛਿਆ'।
ਕੀ ਦੱਸਾਂ ਅੰਕਲ ਜੀ, ਲਾਕਡਾਊਨ ਕਰਕੇ ਕੰਮ ਨਹੀਂ ਮਿਲਦਾ, ਕਾਲਜ ਨੇ ਫੀਸ ਮੰਗ ਲਈ, ਹਜ਼ਾਰ ਡਾਲਰ ਘਟਦਾ, ਇਥੇ ਪ੍ਰਦੇਸ਼ 'ਚ ਕਿਸ ਨੂੰ ਢਿੱਡ ਫਰੋਲ ਕੇ ਦੱਸਾਂ ਕਿ ਕੀ ਮਜਬੂਰੀ ਹੈ।
'ਡਾਂਟ ਵਰੀ' ਆਖਦਾ ਅੰਕਲ ਅੰਦਰ ਗਿਆ ਤੇ ਹਜ਼ਾਰ ਡਾਲਰ ਲਿਆ ਉਸ ਦੇ ਹੱਥ ਧਰਦਾ ਬੋਲਿਆ, ਪੜ੍ਹਾਈ ਕਰੋ, ਕਿਸੇ ਗੱਲੋਂ ਘਬਰਾਉਣਾ ਨਹੀਂ, 'ਜਿੰਨੇ ਜੋਗੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX