ਤਾਜਾ ਖ਼ਬਰਾਂ


ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਨਿੱਜੀ ਖ਼ਰਚੇ ’ਚੋਂ ਹਸਪਤਾਲ ’ਚ ਭੇਜੇ 200 ਗੱਦੇ
. . .  about 1 hour ago
ਫ਼ਰੀਦਕੋਟ, 8 ਅਗਸਤ (ਜਸਵੰਤ ਸਿੰਘ ਪੁਰਬਾ) - ਪਿਛਲੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਗੁਰੂ ਗੋਬਿੰਦ ਸਿੰਘ ਹਸਪਤਾਲ ਵਿਖੇ ਦੌਰਾ ਕਰਨ ਪਹੁੰਚੇ ਸਨ ਤੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਵੇਖ ਕੇ ਕਾਫ਼ੀ ਤੱਲਖੀ ’ਚ ਆ ਗਏ ਸਨ। ਹਸਪਤਾਲ ਦੇ ਚਮੜੀ ਵਿਭਾਗ ਦੇ ਵਾਰਡ ਵਿਚ ਬੈੱਡਾਂ ’ਤੇ ਵਿਛੇ ਗੱਦਿਆਂ...
ਪ੍ਰਧਾਨ ਮੰਤਰੀ ਨੇ ਸੋਨ ਤਗਮਾ ਜਿੱਤਣ 'ਤੇ ਪੀ.ਵੀ. ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  about 1 hour ago
ਨਵੀਂ ਦਿੱਲੀ, 8 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਣ 'ਤੇ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਮੁਬਾਰਕਬਾਦ ਦਿੱਤੀ...
ਸੂਬਿਆਂ ਦੇ ਹੱਕ ਖੋਹਣਾ ਚਾਹੁੰਦੀ ਹੈ ਕੇਂਦਰ ਸਰਕਾਰ - ਹਰਪਾਲ ਸਿੰਘ ਚੀਮਾ
. . .  about 1 hour ago
ਚੰਡੀਗੜ੍ਹ, 8 ਅਗਸਤ (ਸੁਰਿੰਦਰਪਾਲ) - ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਿਜਲੀ ਸੋਧ ਬਿੱਲ 'ਤੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੇ ਹੱਕ ਖੋਹਣਾ ਚਾਹੁੰਦੀ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ...
ਸਕੂਲੀ ਵੈਨ ਤੇ ਆਲਟੋ ਕਾਰ ਵਿਚਕਾਰ ਟੱਕਰ, ਗੰਭੀਰ ਜ਼ਖਮੀ ਬੱਚਿਆਂ ਨੂੰ ਲੁਧਿਆਣਾ ਕੀਤਾ ਗਿਆ ਰੈਫਰ
. . .  24 minutes ago
ਦੋਰਾਹਾ, 8 ਅਗਸਤ (ਜਸਵੀਰ ਝੱਜ)- ਜੀ.ਟੀ. ਰੋਡ ਮੱਲੀਪੁਰ ਵਿਖੇ ਵਾਪਰੇ ਸੜਕ ਹਾਦਸੇ ਵਿਚ ਦੋਰਾਹਾ ਸਕੂਲ ਨਾਲ ਸੰਬੰਧਿਤ ਕਰੀਬ ਇਕ ਦਰਜਨ ਬੱਚੇ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਨਿੱਜੀ ਸਕੂਲ ਦੀ ਵੈਨ ਤੇ ਆਲਟੋ ਕਾਰ ਵਿਚਕਾਰ ਟੱਕਰ...
ਹਲਕਾ ਅਮਲੋਹ 'ਚ ਕਾਂਗਰਸ ਵਲੋਂ 10 ਅਗਸਤ ਨੂੰ ਕੱਢੀ ਜਾਵੇਗੀ ਤਿਰੰਗਾ ਯਾਤਰਾ - ਜਗਬੀਰ ਸਲਾਣਾ
. . .  about 1 hour ago
ਅਮਲੋਹ, 8 ਅਗਸਤ, (ਕੇਵਲ ਸਿੰਘ) - ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸੱਦੇ ਉੱਪਰ ਹਲਕਾ ਅਮਲੋਹ ਵਿਚ ਕਾਕਾ ਰਣਦੀਪ ਸਿੰਘ ਨਾਭਾ ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ 10 ਅਗਸਤ ਨੂੰ ਕੱਢੀ ਜਾਣ ਵਾਲੀ ਤਿਰੰਗਾ ਯਾਤਰਾ ਸੰਬੰਧੀ ਕਾਂਗਰਸ ਦਫ਼ਤਰ ਅਮਲੋਹ ਵਿਖੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ...
ਰਾਸ਼ਟਰਮੰਡਲ ਖੇਡਾਂ : ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਜਿੱਤਿਆ ਸੋਨ ਤਗਮਾ
. . .  about 1 hour ago
ਬਰਮਿੰਘਮ, 8 ਅਗਸਤ - ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਨੇ ਬੈਡਮਿੰਟਨ 'ਚ ਦੇਸ਼ ਲਈ ਸੋਨ ਤਗਮਾ ਜਿੱਤਿਆ ਹੈ। ਫਾਈਨਲ 'ਚ ਕੈਨੇਡਾ ਦੀ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾ ਕੇ ਪੀ.ਵੀ. ਸਿੰਧੂ ਨੇ ਸੋਨ...
ਉਮੀਦ ਹੈ, ਵਾਪਸ ਲੈ ਲਿਆ ਜਾਵੇਗਾ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  about 1 hour ago
ਚੰਡੀਗੜ੍ਹ, 8 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਚਾਰੇ ਪਾਸਿਓਂ ਬਿਜਲੀ ਸੋਧ ਬਿੱਲ 2022 ਦੇ ਵਿਰੋਧ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਪਾਰਲੀਮੈਂਟ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਹੈ।ਉਮੀਦ ਹੈ ਉੱਥੇ ਵੱਖ-ਵੱਖ...
ਰਾਘਵ ਚੱਢਾ ਵਲੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ
. . .  about 2 hours ago
ਨਵੀਂ ਦਿੱਲੀ, 8 ਅਗਸਤ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨਾਲ ਮੁਲਾਕਾਤ ਕਰ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਮਨਦੀਪ ਕੌਰ ਨੇ 3 ਅਗਸਤ ਨੂੰ ਘਰੇਲੂ ਹਿੰਸਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ...
ਆਲ ਇੰਡੀਆ ਬਾਰ ਐਸੋਸੀਏਸ਼ਨ ਵਲੋਂ ਕਪਿਲ ਸਿੱਬਲ ਦਾ ਬਿਆਨ ਅਪਮਾਨਜਨਕ ਕਰਾਰ
. . .  about 2 hours ago
ਨਵੀਂ ਦਿੱਲੀ, 8 ਅਗਸਤ - ਆਲ ਇੰਡੀਆ ਬਾਰ ਐਸੋਸੀਏਸ਼ਨ ਨੇ ਸਾਬਕਾ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਕਪਿਲ ਸਿੱਬਲ ਦੇ ਉਸ ਬਿਆਨ ਨੂੰ ਅਪਮਾਨਜਨਕ ਕਰਾਰ ਦਿੱਤਾ ਹੈ, ਜਿਸ ਵਿਚ ਕਪਿਲ ਸਿੱਬਲ ਨੇ ਕਿਹਾ ਹੈ ਕਿ ਉਹ ਭਾਰਤੀ ਨਿਆਂਪਾਲਿਕਾ ਤੋਂ ਉਮੀਦ ਗੁਆ...
'ਮੋਰਚਾ ਗੁਰੂ ਕਾ ਬਾਗ਼' ਦੇ ਸ਼ਤਾਬਦੀ ਸਮਾਗਮਾਂ 'ਚ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂ
. . .  about 2 hours ago
ਗੁਰੂ ਕਾ ਬਾਗ਼ (ਅੰਮ੍ਰਿਤਸਰ) - 8 ਅਗਸਤ (ਸ਼ਰਨਜੀਤ ਸਿੰਘ ਗਿੱਲ) 'ਮੋਰਚਾ ਗੁਰੂ ਕਾ ਬਾਗ਼' ਦੇ ਸ਼ਤਾਬਦੀ ਸਮਾਗਮਾਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ...
ਕੋਲਾ ਘੋਟਾਲੇ 'ਚ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਨੂੰ 3 ਸਾਲ ਦੀ ਸਜ਼ਾ
. . .  about 2 hours ago
ਨਵੀਂ ਦਿੱਲੀ, 8 ਅਗਸਤ - ਦਿੱਲੀ ਦੀ ਇਕ ਅਦਾਲਤ ਨੇ ਕੋਲਾ ਘੋਟਾਲੇ 'ਚ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਨੂੰ 3 ਸਾਲ ਦੀ ਸਜ਼ਾ ਸੁਣਾਈ...
ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੂੰ ਭੇਜਿਆ 22 ਅਗਸਤ ਤੱਕ ਨਿਆਂਇਕ ਹਿਰਾਸਤ 'ਚ
. . .  about 2 hours ago
ਮੁੰਬਈ, 8 ਅਗਸਤ - ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੂੰ ਹਵਾਲਾ ਰਾਸ਼ੀ ਮਾਮਲੇ 'ਚ ਅਦਾਲਤ ਨੇ 22 ਅਗਸਤ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ...
ਰਾਜ ਸਭਾ ਦੀ ਕਾਰਵਾਈ 2.05 ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 8 ਅਗਸਤ - ਉੱਪ-ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਐਮ ਵੈਂਕਈਆ ਨਾਇਡੂ ਦੀ ਵਿਦਾਇਗੀ ਮੌਕੇ ਪ੍ਰਧਾਨ ਮੰਤਰੀ ਅਤੇ ਹੋਰ ਨੇਤਾਵਾਂ ਦੇ ਭਾਸ਼ਣਾਂ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 2.05 ਤੱਕ ਮੁਲਤਵੀ ਕਰ ਦਿੱਤੀ...
ਡੀ.ਸੀ. ਦਫ਼ਤਰ ਬਠਿੰਡਾ ਅੱਗੇ ਗਰਜੇ ਖੇਤ ਮਜ਼ਦੂਰ
. . .  about 3 hours ago
ਬਠਿੰਡਾ, 8 ਅਗਸਤ (ਅੰਮਿ੍ਤਪਾਲ ਸਿੰਘ ਵਲਾਣ) - ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਮਜ਼ਦੂਰ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ ਡੀ.ਸੀ. ਦਫ਼ਤਰ ਬਠਿੰਡਾ ਅੱਗੇ ਧਰਨਾ ਮਾਰ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ...
ਹਿਮਾਚਲ ਪ੍ਰਦੇਸ਼ : ਢਿਗਾਂ ਡਿੱਗਣ ਕਾਰਨ ਕੌਮੀ ਮਾਰਗ ਬੰਦ
. . .  about 3 hours ago
ਸ਼ਿਮਲਾ, 8 ਅਗਸਤ - ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਦੇ ਭਾਵਨਗਰ ਨੇੜੇ ਅਚਾਨਕ ਢਿਗਾਂ ਡਿੱਗਣ ਕਾਰਨ ਕੌਮੀ ਮਾਰ 45 ਬੰਦ ਹੋ ਗਿਆ ਹੈ। ਮਲਬੇ ਨੂੰ ਹਟਾਉਣ ਲਈ ਮਸ਼ੀਨਾਂ ਲਗਾਈਆਂ ਗਈਆਂ...।
ਤੇਲੰਗਾਨਾ : ਕਾਂਗਰਸ ਤੋਂ ਅਸਤੀਫ਼ਾ ਦੇਣ ਵਾਲੇ ਵਿਧਾਇਕ ਰਾਜਗੋਪਾਲ ਰੈੱਡੀ ਨੇ ਵਿਧਾਨ ਸਭਾ ਸਪੀਕਰ ਨੂੰ ਸੌਂਪਿਆ ਅਸਤੀਫ਼ਾ
. . .  about 3 hours ago
ਹੈਦਰਾਬਾਦ, 8 ਅਗਸਤ - ਕੋਮਾਟਿਰੈੱਡੀ ਰਾਜਗੋਪਾਲ ਰੈੱਡੀ ਨੇ ਵਿਧਾਇਕ ਵਜੋਂ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਨੇ 3 ਅਗਸਤ ਨੂੰ ਕਾਂਗਰਸ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਘੋਸ਼ਣਾ ਕੀਤੀ...
ਦਿੱਲੀ 'ਚ ਡੇਂਗੂ ਦੇ ਕੁੱਲ ਮਾਮਲਿਆਂ ਦੀ ਗਿਣਤੀ ਹੋਈ 174 - ਦਿੱਲੀ ਨਗਰ ਨਿਗਮ
. . .  about 3 hours ago
ਨਵੀਂ ਦਿੱਲੀ, 8 ਅਗਸਤ - ਦਿੱਲੀ ਨਗਰ ਨਿਗਮ ਦਾ ਕਹਿਣਾ ਹੈ ਕਿ ਅਗਸਤ ਮਹੀਨੇ 'ਚ ਦਿੱਲੀ 'ਚ ਡੇਂਗੂ ਦੇ 5 ਮਾਮਲੇ ਸਾਹਮਣੇ ਆਏ ਹਨ ਤੇ ਕੁੱਲ ਮਾਮਲਿਆਂ ਦੀ ਗਿਣਤੀ 174 ਹੋ ਗਈ ਹੈ। ਇਸੇ ਤਰਾਂ ਇਸ ਸਾਲ ਦਿੱਲੀ 'ਚ...
ਰਾਜ ਸਭਾ ਚੇਅਰਮੈਨ ਐਮ ਵੈਂਕਈਆ ਨਾਇਡੂ ਦੀ ਵਿਦਾਇਗੀ ਮੌਕੇ ਬੋਲੇ ਮਲਿਕ ਅਰਜੁਨ ਖੜਗੇ
. . .  about 4 hours ago
ਨਵੀਂ ਦਿੱਲੀ, 8 ਅਗਸਤ - ਉੱਪ-ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਐਮ ਵੈਂਕਈਆ ਨਾਇਡੂ ਦੀ ਵਿਦਾਇਗੀ 'ਤੇ ਰਾਜ ਸਭਾ 'ਚ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਵੱਖ-ਵੱਖ ਵਿਚਾਰਧਾਰਾ ਦੇ ਲੋਕ ਹੋ ਸਕਦੇ ਹਾਂ। ਮੈਨੂੰ ਤੁਹਾਡੇ ਨਾਲ ਕੁਝ...
ਬਿਹਾਰ 'ਚ ਅਸਥਿਰਤਾ ਨਹੀਂ ਦੇਖ ਸਕਦੇ - ਮਨੋਜ ਕੁਮਾਰ ਝਾਅ (ਆਰ.ਜੇ.ਡੀ. ਸੰਸਦ ਮੈਂਬਰ)
. . .  about 4 hours ago
ਨਵੀਂ ਦਿੱਲੀ, 8 ਅਗਸਤ - ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਸੰਸਦ ਮੈਂਬਰ ਮਨੋਜ ਕੁਮਾਰ ਝਾਅ ਨੇ ਕਿਹਾ ਕਿ ਅਸੀਂ ਬਿਹਾਰ ਵਿਚ ਸਭ ਤੋਂ ਵੱਡੀ ਪਾਰਟੀ ਹਾਂ ਤੇ ਅਸੀ ਬਿਹਾਰ 'ਚ ਅਸਥਿਰਤਾ ਨਹੀਂ ਦੇਖ ਸਕਦੇ। ਬਿਹਾਰ ਫ਼ੈਸਲਾ ਕਰੇਗਾ ਕਿ ਇਸ ਲਈ ਸਭ ਤੋਂ ਵਧੀਆ...
ਕਾਲੋਨਾਈਜ਼ਰਾਂ, ਪ੍ਰਾਪਰਟੀ ਡੀਲਰਾ, ਵਸੀਕਾ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਵਲੋਂ ਅਣਮਿਥੇ ਸਮੇਂ ਲਈ ਰੋਸ ਧਰਨਾ
. . .  about 4 hours ago
ਅਮਲੋਹ, 8 ਅਗਸਤ - (ਕੇਵਲ ਸਿੰਘ) - ਅੱਜ ਕਾਲੋਨਾਈਜ਼ਰਾਂ, ਪ੍ਰਾਪਰਟੀ ਡੀਲਰਾ, ਵਸੀਕਾ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਵਲੋਂ ਤਹਿਸੀਲ ਅਮਲੋਹ ਅੱਗੇ ਆਪਣੀਆਂ ਮੰਗਾਂ ਸੰਬੰਧੀ ਅਣਮਿਥੇ ਸਮੇਂ ਲਈ ਰੋਸ ਧਰਨੇ ਦੀ ਸ਼ੁਰੂਆਤ ਕੀਤੀ...
ਪਾਵਰਕਾਮ ਤਪਾ ਇਕ ਅਤੇ ਦੋ ਦੇ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  about 4 hours ago
ਤਪਾ ਮੰਡੀ, 8 ਅਗਸਤ (ਵਿਜੇ ਸ਼ਰਮਾ) - ਸਬ ਡਿਵੀਜ਼ਨ ਤਪਾ ਵਿਖੇ ਸਮੂਹ ਜਥੇਬੰਦੀਆਂ ਵਲੋਂ ਦਿੱਤੇ ਪ੍ਰੋਗਰਾਮ ਨੂੰ ਲਾਗੂ ਕਰਦੇ ਹੋਇਆਂ ਪਾਵਰਕਾਮ ਇਕ ਅਤੇ ਦੋ ਦੇ ਸਮੂਹ ਮੁਲਾਜ਼ਮਾਂ ਨੇ ਜ਼ੋਰਦਾਰ ਗੇਟ ਰੈਲੀ ਕਰ ਕੇ ਕੇਂਦਰ ਸਰਕਾਰ...
ਬਿਜਲੀ ਕਰਮਚਾਰੀਆਂ ਵਲੋਂ ਬਿਜਲੀ ਸੋਧ ਬਿੱਲ ਦੇ ਵਿਰੋਧ ਵਜੋਂ 2 ਘੰਟੇ ਕੰਮ ਬੰਦ ਕਰ ਕੇ ਗੇਟ ਰੈਲੀ
. . .  about 5 hours ago
ਢਿਲਵਾਂ, 8 ਅਗਸਤ (ਪ੍ਰਵੀਨ ਕੁਮਾਰ,ਗੋਬਿੰਦ ਸੁਖੀਜਾ) - ਜੁਆਇੰਟ ਫੋਰਮ ਦੇ ਸੱਦੇ 'ਤੇ ਅੱਜ ਟੈਕਨੀਕਲ ਸਰਵਿਸਜ਼ ਯੂਨੀਅਨ ਸਬ-ਡਵੀਜ਼ਨ ਢਿਲਵਾਂ (ਕਪੂਰਥਲਾ) ਦੇ ਪ੍ਰਧਾਨ ਸੁਖਬੀਰ ਸਿੰਘ ਤੇ ਸਕੱਤਰ ਹਰਜਿੰਦਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਿਜਲੀ ਕਰਮਚਾਰੀਆਂ ਵਲੋਂ ਬਿਜਲੀ ਸੋਧ...
ਰਾਜ ਸਭਾ ਤੋਂ ਐਮ ਵੈਂਕਈਆ ਨਾਇਡੂ ਦੀ ਵਿਦਾਇਗੀ ਮੌਕੇ ਬੋਲੇ ਪ੍ਰਧਾਨ ਮੰਤਰੀ
. . .  about 5 hours ago
ਨਵੀਂ ਦਿੱਲੀ, 8 ਅਗਸਤ - ਉੱਪ-ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਐਮ ਵੈਂਕਈਆ ਨਾਇਡੂ ਦੀ ਰਾਜ ਸਭਾ ਤੋਂ ਵਿਦਾਇਗੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ 'ਚ ਬੋਲਦਿਆਂ...
ਰਾਜਸਥਾਨ 'ਚ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ - ਅਰਜੁਨ ਮੇਘਵਾਲ
. . .  about 5 hours ago
ਨਵੀਂ ਦਿੱਲੀ, 8 ਅਗਸਤ - ਭਾਜਪਾ ਸੰਸਦ ਮੈਂਬਰ ਰੰਜੀਤ ਕੋਲੀ ਉੱਪਰ ਰਾਜਸਥਾਨ 'ਚ ਮਾਈਨਿੰਗ ਮਾਫ਼ੀਆ ਦੇ ਕਥਿਤ ਹਮਲੇ 'ਤੇ ਕੇਂਦਰੀ ਮੰਤਰੀ ਅਰਜੁਨ ਮੇਘਵਾਲ ਨੇ ਕਿਹਾ ਕਿ ਰਾਜਸਥਾਨ 'ਚ ਅਰਾਜਕਤਾ, ਮਾਈਨਿੰਗ ਮਾਫ਼ੀਆ ਦਾ ਰਾਜ ਚੱਲ ਰਿਹਾ ਹੈ। ਉਨ੍ਹਾਂ (ਮਾਈਨਿੰਗ ਮਾਫ਼ੀਆ) 'ਚ ਸਾਡੀ...
ਅੰਮਿ੍ਤਸਰ ਤੋਂ ਰਵਾਨਾ ਹੋਏ ਯਾਤਰੀਆਂ ਨੂੰ ਦਿੱਲੀ ਹੋਣਾ ਪਿਆ ਖੱਜਲ ਖੁਆਰ
. . .  about 5 hours ago
ਰਾਜਾਸਾਂਸੀ, 8 ਅਗਸਤ (ਹਰਦੀਪ ਸਿੰਘ ਖੀਵਾ) - ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਵੈਨਕੂਵਰ ਲਈ ਰਵਾਨਾ ਹੋਏ 45 ਯਾਤਰੀ ਐਤਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ 'ਤੇ ਫਸ ਗਏ।ਸ਼ੋਸਲ ਮੀਡੀਆ ਰਾਹੀਂ ਯਾਤਰੀਆਂ ਨੇ ਦੱਸਿਆ ਕਿ ਦਰਅਸਲ...
ਹੋਰ ਖ਼ਬਰਾਂ..

ਲੋਕ ਮੰਚ

ਬਰਸਾਤੀ ਪਾਣੀ ਦੀ ਸੰਭਾਲ ਅਤੇ ਯੋਗ ਵਰਤੋਂ

ਹਰ ਵਾਰ ਬਰਸਾਤ ਪੈਣ ਮੌਕੇ ਬਰਸਾਤੀ ਪਾਣੀ ਇਕ ਆਫ਼ਤ ਬਣ ਜਾਂਦਾ ਹੈ। ਇਸ ਬਰਸਾਤੀ ਪਾਣੀ ਦੀ ਸਹੀ ਤਰੀਕੇ ਨਾਲ ਨਿਕਾਸੀ ਨਾ ਹੋਣ ਕਾਰਨ ਜਿਥੇ ਰਿਹਾਇਸ਼ੀ ਇਲਾਕਿਆਂ ਵਿਚ ਇਹ ਪਾਣੀ ਖੜ੍ਹਾ ਹੋ ਕੇ ਆਮ ਲੋਕਾਂ ਲਈ ਦਿੱਕਤਾਂ ਪੈਦਾ ਕਰਦਾ ਹੈ, ਉਥੇ ਭਰਵੀਂ ਬਰਸਾਤ ਪੈਣ ਤੋਂ ਬਾਅਦ ਖੇਤਾਂ ਵਿਚ ਵੀ ਬਰਸਾਤੀ ਪਾਣੀ ਦੀ ਭਰਮਾਰ ਹੋ ਜਾਂਦੀ ਹੈ। ਬਰਸਾਤੀ ਪਾਣੀ ਦੀ ਸਹੀ ਤਰੀਕੇ ਨਾਲ ਨਿਕਾਸੀ ਨਾ ਹੋਣ ਕਾਰਨ ਅਕਸਰ ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਦਾ ਨੁਕਸਾਨ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਬਰਸਾਤ ਪੈਣ ਤੋਂ ਬਾਅਦ ਬਰਸਾਤੀ ਪਾਣੀ ਦੀ ਜੇ ਸਹੀ ਤਰੀਕਿਆਂ ਨਾਲ ਸੰਭਾਲ ਕੀਤੀ ਜਾਵੇ ਤਾਂ ਫਿਰ ਔੜ ਦੇ ਦਿਨਾਂ ਦੌਰਾਨ ਅਤੇ ਸਾਰਾ ਸਾਲ ਇਸ ਬਰਸਾਤੀ ਪਾਣੀ ਦੀ ਯੋਗ ਵਰਤੋ ਕੀਤੀ ਜਾ ਸਕਦੀ ਹੈ। ਸਾਡੇ ਬਜ਼ੁਰਗ ਬਹੁਤ ਸਿਆਣੇ ਅਤੇ ਅਕਲਮੰਦ ਸਨ, ਜਿਨ੍ਹਾਂ ਨੇ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਅਤੇ ਯੋਗ ਵਰਤੋਂ ਲਈ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿਚ ਟੋਭਿਆਂ, ਛੱਪੜਾਂ ਦਾ ਨਿਰਮਾਣ ਕੀਤਾ ਹੋਇਆ ਸੀ, ਇਸ ਤੋਂ ਇਲਾਵਾ ਅਨੇਕਾਂ ਪਿੰਡਾਂ ਵਿਚ ਕੁਦਰਤੀ ਢਾਬਾਂ ਵੀ ਮੌਜੂਦ ਸਨ, ਜਿਨ੍ਹਾਂ ਵਿਚ ਬਰਸਾਤਾਂ ਦਾ ਪਾਣੀ ...

ਪੂਰਾ ਲੇਖ ਪੜ੍ਹੋ »

ਪੰਜਾਬੀ ਭਾਸ਼ਾ ਦੇ ਨਤੀਜੇ ਪਤਨ ਦੇ ਰਾਹ 'ਤੇ ਕਿਉਂ?

ਪੰਜਾਬੀ ਇਕ ਅਜਿਹੀ ਬੋਲੀ ਹੈ, ਜਿਸ ਦੀ ਮਿਠਾਸ ਵਿਸ਼ਵ ਪੱਧਰ 'ਤੇ ਪਾਈ ਜਾਂਦੀ ਹੈ। ਗੁਰੂਆਂ, ਭਗਤਾਂ, ਸੰਤਾਂ ਦੀ ਬਾਣੀ, ਸੁਹਾਗ, ਵਾਰਾਂ ਆਦਿ ਇਸ ਦੇ ਨਿੱਘ ਦਾ ਥੰਮ੍ਹ ਹਨ। ਜੋ ਅਨੰਦ ਪੰਜਾਬੀ ਬੋਲ ਕੇ ਆਉਂਦਾ ਹੈ, ਉਸ ਨੂੰ ਹੋਰ ਕਿਸੇ ਵੀ ਭਾਸ਼ਾ ਵਿਚ ਦੱਸਿਆ ਨਹੀਂ ਜਾ ਸਕਦਾ। ਅਜੋਕੇ ਦੌਰ ਵਿਚ ਗਿਰਾਵਟ ਵਧ ਰਹੀ ਹੈ, ਸੈਸ਼ਨ 2021-22 ਬਾਰ੍ਹਵੀਂ ਜਮਾਤ ਵਿਚੋਂ ਕਰੀਬ 20 ਫ਼ੀਸਦੀ ਤੋਂ ਉੱਪਰ ਵਿਦਿਆਰਥੀ ਪੰਜਾਬੀ ਵਿਸ਼ੇ ਵਿਚੋਂ ਫੇਲ੍ਹ ਹੋਏ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਪੰਜਾਬੀ ਮਾਂ-ਬੋਲੀ ਦੇ ਵਾਰਿਸ ਕਿਧਰ ਜਾ ਰਹੇ ਹਨ। ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੀਆਂ ਦੁਹਾਈਆਂ ਦੇਣ ਵਾਲੇ ਪੰਜਾਬ ਦੇ ਵਸਨੀਕਾਂ ਦਾ ਹੀ ਪੰਜਾਬੀ ਲਿਖਣ, ਬੋਲਣ ਦੀ ਪ੍ਰਵਿਰਤੀ ਤੇ ਰੁਝਾਨ ਦਿਨੋ-ਦਿਨ ਘਟਦਾ ਜਾ ਰਿਹਾ ਹੈ। ਪੰਜਾਬੀ ਭਾਸ਼ਾ ਦੇ ਨਿਘਾਰ 'ਤੇ ਇਹ ਸਤਰਾਂ ਢੁੱਕਦੀਆਂ ਹਨ ਕਿ : ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਮੀਢੀਆਂ ਖਿਲਾਰੀ ਫਿਰੇ ਬੁੱਲ੍ਹੇ ਦੀਏ ਕਾਫੀਏ ਕੀਹਨੇ ਲਾਹ ਲਿਆ ਏ ਸ਼ਿੰਗਾਰ। ਅੱਜ ਪੰਜਾਬੀ ਸੱਭਿਆਚਾਰ ਤੇ ਬੋਲੀ ਹਰ ਕਿਸੇ ਦੀ ਜ਼ਬਾਨ 'ਤੇ ਹੈ ਪਰ ਇਸ ਦਾ ਰੂਪ ...

ਪੂਰਾ ਲੇਖ ਪੜ੍ਹੋ »

ਸਾਈਨ ਬੋਰਡ ਦੀ ਅਹਿਮੀਅਤ ਕੀ ਹੈ?

ਹਰ ਮੋੜ 'ਤੇ ਹੁੰਦੇ ਐਕਸੀਡੈਂਟਾਂ ਨੂੰ ਕਿਵੇਂ ਘਟਾਇਆ ਜਾਵੇ? ਕੀ ਸਰਕਾਰ ਦਾ ਫ਼ਰਜ਼ ਹੈ ਕਿ ਹਰ ਮੋੜ 'ਤੇ ਸਾਈਨ ਬੋਰਡ ਲਗਾਇਆ ਜਾਵੇ। ਅੱਜਕਲ੍ਹ ਕਿਤੇ ਵੀ ਸਾਈਨ ਬੋਰਡ ਜਾਂ ਤੀਰ ਦਾ ਨਿਸ਼ਾਨ ਦਿਖਾਈ ਨਹੀਂ ਦਿੰਦਾ। ਚਾਹੇ ਰਸਤਾ ਪਿੰਡ ਵਿਚੋਂ ਦੀ ਨਿਕਲਦਾ ਹੋਵੇ ਪਰ ਜਾਂਦਾ ਉਹ ਰਸਤਾ ਹਾਈਵੇਅ ਨੂੰ ਹੀ ਹੁੰਦਾ ਹੈ। ਅੱਜਕਲ੍ਹ ਲੋਕਾਂ ਨੂੰ ਹਰ ਕੰਮ ਦੀ ਕਾਹਲੀ ਹੁੰਦੀ ਹੈ। ਇਸ ਲਈ ਉਹ ਘਰ ਪਹੁੰਚਣ ਲਈ ਵੀ ਸ਼ਾਰਟ ਕੱਟ ਰਸਤੇ ਅਪਣਾਉਂਦੇ ਹਨ, ਜੋ ਅਕਸਰ ਪਿੰਡਾਂ ਦੀਆਂ ਗਲੀਆਂ ਵਿਚ ਦੀ ਹੀ ਨਿਕਲਦੇ ਹਨ। ਸਾਈਨ ਬੋਰਡ ਜਾਂ ਤੀਰ ਦਾ ਨਿਸ਼ਾਨ ਨਾ ਹੋਣ ਕਰਕੇ ਕਈ ਲੋਕਾਂ ਨੂੰ ਰਸਤਾ ਨਹੀਂ ਪਤਾ ਹੁੰਦਾ। ਉਹ ਜਦੋਂ ਕਿਸੇ ਤੋਂ ਰਸਤਾ ਪੁੱਛਦੇ ਹਨ ਤਾਂ ਕਈ ਲੋਕ ਉਨ੍ਹਾਂ ਨੂੰ ਗ਼ਲਤ ਰਸਤੇ ਪਾ ਦਿੰਦੇ ਹਨ। ਬਾਹਰੋਂ ਆਏ ਲੋਕਾਂ ਲਈ ਮੁਸੀਬਤ ਬਣ ਜਾਂਦਾ ਹੈ। ਉਨ੍ਹਾਂ ਦੇ ਦਿਲਾਂ ਵਿਚ ਪੰਜਾਬ ਲਈ ਵੀ ਗ਼ਲਤ ਧਾਰਨਾ ਬਣ ਜਾਂਦੀ ਹੈ। ਇਹੋ ਜਿਹੇ ਕੰਮ ਪਿੰਡ ਦੀਆਂ ਪੰਚਾਇਤਾਂ ਵੀ ਕਰ ਸਕਦੀਆਂ ਹਨ। ਹਰ ਪਿੰਡ ਦੇ ਮੋੜ 'ਤੇ ਜਿਥੋਂ ਵੀ ਹਾਈਵੇਅ ਨੂੰ ਲੱਗਦਾ ਰਸਤਾ ਹੋਵੇ, ਉਸ ਜਗ੍ਹਾ 'ਤੇ ਐਰੋ ਜਾਂ ਸਾਈਨ ਬੋਰਡ ਲਗਾਏ ਜਾਣ। ਹਰ ਮੋੜ ...

ਪੂਰਾ ਲੇਖ ਪੜ੍ਹੋ »

ਔਰਤ ਤੇ ਉਸ ਦੀ ਆਜ਼ਾਦੀ

ਇਸਤਰੀ ਦੀ ਆਜ਼ਾਦੀ ਉਸ ਸਮੇਂ ਆ ਸਕਦੀ ਹੈ ਜਦੋਂ ਉਹ ਆਪਣੀ ਸ਼ਖ਼ਸੀਅਤ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਆਜ਼ਾਦ ਮਹਿਸੂਸ ਕਰਦੀ ਹੋਵੇ। ਜਿੰਨਾ ਚਿਰ ਤੱਕ ਉਹ ਸਭ ਕੁਝ ਚੁੱਪ ਰਹਿ ਕੇ ਸਹਿੰਦੀ ਹੈ, ਉਹ ਆਜ਼ਾਦ ਨਹੀਂ ਅਖਵਾ ਸਕਦੀ। ਇਸ ਤਰ੍ਹਾਂ ਹੀ ਜਿੰਨਾ ਚਿਰ ਤੱਕ ਉਹ ਆਪਣੇ ਬਚਾਓ ਲਈ ਦੂਸਰਿਆ ਨਾਲ ਲੜਨਾ ਨਹੀਂ ਜਾਣਦੀ ਤੇ ਆਪਣੀ ਰਾਖੀ ਆਪ ਕਰਨਾ ਨਹੀਂ ਜਾਣਦੀ, ਉਹ ਇਸ ਅਖੌਤੀ ਆਜ਼ਾਦ ਭਾਰਤ ਵਿਚ ਆਜ਼ਾਦ ਨਹੀਂ ਅਖਵਾ ਸਕਦੀ। ਆਜ਼ਾਦੀ ਉਸ ਨੂੰ ਨਾ ਤਾਂ ਕੋਈ ਗੈਬੀ ਸ਼ਕਤੀ ਦੇ ਸਕਦੀ ਹੈ ਤੇ ਨਾ ਹੀ ਕੋਈ ਘਰੋਂ ਕੱਢਿਆ ਹੋਇਆ ਬਾਬਾ ਪੁਰਸ਼ ਤੇ ਨਾ ਹੀ ਚਾਰ ਪਾਰਟੀਆਂ ਬਦਲ ਕੇ ਆਇਆ ਤੁਹਾਡਾ ਨੇਤਾ। ਅਸਲੀ ਆਜ਼ਾਦੀ ਤਾਂ ਸਹਿਜ ਰੂਪ ਵਿਚ ਇਕ ਪੌਦੇ ਦੀ ਤਰ੍ਹਾਂ ਪੈਦਾ ਹੁੰਦੀ ਹੈ, ਬੂਟਿਆਂ ਦੀ ਤਰ੍ਹਾਂ ਇਸ ਦਾ ਵਿਕਾਸ ਹੁੰਦਾ ਹੈ। ਆਜ਼ਾਦ ਹੋਣ ਦੀ ਪ੍ਰਵਿਰਤੀ ਉਸ ਵਿਚ ਇਸ ਤਰ੍ਹਾਂ ਪੈਦਾ ਹੁੰਦੀ ਹੈ ਜਿਸ ਤਰ੍ਹਾਂ ਉਸ ਵਿਚ ਪੱਤੇ ਪੈਦਾ ਹੋ ਜਾਂਦੇ ਹਨ, ਕਲੀਆਂ ਤੇ ਫੁੱਲ ਲੱਗਦੇ ਹਨ ਅਤੇ ਫੁੱਲਾਂ ਵਿਚੋਂ ਖ਼ੁਸ਼ਬੋ ਆਪਣੇ-ਆਪ ਹੀ ਸਾਰੇ ਮਾਹੌਲ ਨੂੰ ਸੁਗੰਧਿਤ ਕਰ ਦਿੰਦੀ ਹੈ। ਪ੍ਰਕਿਰਤੀ ਵਿਚ ਸਿਰਜਣ ਪ੍ਰਕਿਰਿਆ ਉਸ ਦੀ ਆਪਣੀ ...

ਪੂਰਾ ਲੇਖ ਪੜ੍ਹੋ »

ਰੁੱਖਾਂ ਦੀ ਅੰਨ੍ਹੇਵਾਹ ਕਟਾਈ ਚਿੰਤਾ ਦਾ ਵਿਸ਼ਾ

ਰੁੱਖ ਅਤੇ ਮਨੁੱਖ ਦੀ ਆਪਸੀ ਸਾਂਝ ਬੜੀ ਗੂੜ੍ਹੀ ਹੈ। ਆਦਿ ਕਾਲ ਤੋਂ ਹੀ ਰੁੱਖ ਆਦਮੀ ਦੀ ਇਕ ਵਫ਼ਾਦਾਰ ਸਾਥੀ ਦੀ ਤਰ੍ਹਾਂ ਹਿਫ਼ਾਜ਼ਤ ਕਰਦੇ ਆ ਰਹੇ ਹਨ। ਇਨ੍ਹਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਿਥੇ ਰੁੱਖ ਸਾਨੂੰ ਭੋਜਨ ਦੇ ਰੂਪ ਵਿਚ ਅਨੇਕਾਂ ਸਵਾਦੀ ਅਤੇ ਸਿਹਤ ਲਈ ਗੁਣਕਾਰੀ ਫਲ ਤੇ ਸੁੱਕੇ ਮੇਵੇ ਦਿੰਦੇ ਹਨ, ਉਥੇ ਹੀ ਅਨੇਕਾਂ ਰੋਗਾਂ ਤੋਂ ਬਚਾਉਣ ਲਈ ਬਹੁਕੀਮਤੀ ਜੜ੍ਹੀ ਬੂਟੀਆਂ ਵੀ ਦਿੰਦੇ ਹਨ, ਜਿਨ੍ਹਾਂ ਤੋਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਰੁੱਖ ਜਨਮ ਤੋਂ ਲੈ ਕੇ ਮੌਤ ਤੱਕ ਮਨੁੱਖ ਦਾ ਸਾਥ ਨਿਭਾਉਂਦੇ ਹਨ। ਲੜਕੇ ਦੇ ਜਨਮ ਸਮੇਂ ਬੂਹੇ ਉਤੇ ਸਰੀਂਹ ਜਾਂ ਨਿੰਮ ਬੰਨ੍ਹਣਾ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਮ੍ਰਿਤਕ ਸਰੀਰ ਦੇ ਅੰਤਿਮ ਸੰਸਕਾਰ ਸਮੇਂ ਵੀ ਰੁੱਖਾਂ ਦੀ ਲੱਕੜੀ ਹੀ ਕੰਮ ਆਉਂਦੀ ਹੈ। ਰੁੱਖਾਂ ਨਾਲ ਹੀ ਧਰਤੀ 'ਤੇ ਹਰਿਆਲੀ ਹੈ। ਇਸ ਹਰਿਆਵਲ ਨੂੰ ਤੱਕ ਕੇ ਸਾਡਾ ਦਿਲ ਗਦ-ਗਦ ਹੋ ਉੱਠਦਾ ਹੈ। ਰੈਣ ਬਸੇਰਾ ਬਣਾਉਣ ਵਿਚ ਵੀ ਰੁੱਖ ਸਾਡੀ ਮਦਦ ਕਰਦੇ ਹਨ। ਸਾਡੇ ਲੋਕ ਗੀਤਾਂ ਅਤੇ ਬੋਲੀਆਂ ਵਿਚ ਵੀ ਰੁੱਖਾਂ ਦਾ ਬਾਖੂਬੀ ਜ਼ਿਕਰ ਮਿਲਦਾ ਹੈ। ਸ਼ਿਵ ...

ਪੂਰਾ ਲੇਖ ਪੜ੍ਹੋ »

ਵਾਤਾਵਰਨ ਬਚਾਉਣ ਲਈ ਸੁਹਿਰਦ ਯਤਨਾਂ ਦੀ ਲੋੜ

ਗੁਰੂ ਸਾਹਿਬਾਨ ਨੇ ਸਾਨੂੰ ਪੰਜ ਸੌ ਸਾਲ ਪਹਿਲਾਂ ਹੀ ਸਾਨੂੰ ਹਵਾ, ਪਾਣੀ ਅਤੇ ਧਰਤੀ ਬਚਾਉਣ ਲਈ ਸੁਚੇਤ ਕੀਤਾ ਸੀ, ਪ੍ਰੰਤੂ ਅਸੀਂ ਜਾਣੇ ਅਣਜਾਣੇ ਬਹੁਤ ਵੱਡੀ ਗ਼ਲਤੀ ਕਰ ਬੈਠੇ ਚਾਰ ਛਿੱਲੜਾਂ ਪਿੱਛੇ, ਅਸੀਂ ਹਵਾ ਪਾਣੀ ਧਰਤੀ ਸਭ ਕੁਝ ਇਥੋਂ ਤੱਕ ਕਿ ਖਾਣ ਵਾਲੀ ਹਰ ਚੀਜ਼ ਪ੍ਰਦੂਸ਼ਿਤ ਕਰ ਦਿੱਤੀ ਹੈ। ਦਿਨੋ-ਦਿਨ ਵਧਦੀ ਤਪਸ਼, ਡੂੰਘਾ ਹੋ ਰਿਹਾ ਧਰਤੀ ਹੇਠਲਾ ਪਾਣੀ ਚਿੰਤਾ ਵਧਾਉਣ ਵਾਲੇ ਵਿਸ਼ੇ ਹਨ ਭਾਵੇਂ ਕਿ ਵਾਤਾਵਰਨ ਨੂੰ ਬਚਾਉਣ ਲਈ ਬੜੇ ਯਤਨ ਕੀਤੇ ਜਾ ਰਹੇ ਹਨ, ਸਰਕਾਰਾਂ ਵੀ ਬਹੁਤ ਰੌਲਾ ਪਾ ਰਹੀਆਂ ਹਨ, ਪਰ ਸੁਹਿਰਦ ਯਤਨਾਂ ਦੀ ਵੱਡੀ ਘਾਟ ਹੈ। ਹਰ ਵਰ੍ਹੇ ਕਰੋੜਾਂ ਰੁਪਏ ਖਰਚ ਕਰਕੇ ਪੌਦੇ ਲਗਾਏ ਜਾ ਰਹੇ ਹਨ, ਸਿਰਫ਼ ਪੌਦੇ ਲਗਾਉਣ ਨਾਲ ਹੀ ਵਾਤਾਵਰਨ ਸਾਫ਼ ਨਹੀਂ ਹੁੰਦਾ, ਪੌਦੇ ਲਗਾਉਣ ਤੋਂ ਬਾਅਦ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ, ਬਲਕਿ ਇਹ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ ਜਦੋਂ ਤੱਕ ਪੌਦਾ ਦਰੱਖਤ ਬਣ ਕੇ ਆਪਣੀ ਮਹਿਕ ਨਹੀਂ ਬਿਖੇਰਦਾ। ਵਣ ਵਿਭਾਗ ਵਲੋਂ ਕਰੋੜਾਂ ਰੁਪਏ ਖਰਚ ਕਰਕੇ ਹਰ ਵਰ੍ਹੇ ਲੱਖਾਂ ਬੂਟੇ ਲਗਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਇਸ ਦੇ ਉਲਟ ਵਣ ਵਿਭਾਗ ਦੀਆਂ ਥਾਵਾਂ 'ਤੇ ...

ਪੂਰਾ ਲੇਖ ਪੜ੍ਹੋ »

ਤੰਦਰੁਸਤੀ ਦੀ ਬੁਨਿਆਦ ਹੈ ਜਾਗਰੂਕਤਾ

ਕਨਫਿਊੂਸ਼ੀਅਸ ਨਾਂਅ ਦੇ ਦਾਰਸ਼ਨਿਕ ਲਿਖਦੇ ਹਨ- ਇਹ ਗਿਆਨ ਹੋਣ 'ਤੇ ਗ਼ਲਤੀ ਹੋ ਗਈ ਹੈ, ਜੇ ਕੋਈ ਉਸ ਨੂੰ ਠੀਕ ਨਹੀਂ ਕਰਦਾ ਤਾਂ ਸਮਝੋ ਉਹ ਇਕ ਗ਼ਲਤੀ ਹੋਰ ਕਰ ਰਿਹਾ ਹੁੰਦਾ ਹੈ। ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਕਿ ਸਾਡੀ ਸਿਹਤ ਹਰ ਪੱਖ ਤੋਂ ਦਾਅ 'ਤੇ ਲੱਗੀ ਹੋਈ ਹੈ, ਜਿਸ ਦਾ ਕਾਰਨ ਖੇਤੀ ਅਤੇ ਪਾਣੀ ਸੰਬੰਧੀ ਗਿਰਾਵਟਾਂ ਹਨ। ਸਾਨੂੰ ਪਤਾ ਹੈ ਪਰ ਇਕ ਦੋ ਵਾਰ ਗੱਲਬਾਤ ਕਰਕੇ ਫੇਰ ਉਹੀ ਗ਼ਲਤੀ ਕਰਨ ਲੱਗ ਪੈਂਦੇ ਹਾਂ। ਪਾਣੀ ਪਿਲਾਉਣਾ ਸਾਡੀ ਸੰਸਕ੍ਰਿਤੀ ਵਿਚ ਪੁੰਨ ਕਰਮ ਮੰਨਿਆ ਜਾਂਦਾ ਹੈ ਪਰ ਅੱਜ ਅਸੀਂ ਇਸ ਪੁੰਨ ਕਰਮ ਤੋਂ ਪਾਪ ਕਰਮ ਵੱਲ ਤੁਰ ਪਏ ਹਾਂ। 'ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ' ਪੰਚਮ ਪਾਤਸ਼ਾਹ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਦੀ ਖੁਸ਼ੀ ਵਿਚ 1654 ਈਸਵੀ ਵਿਚ 6 ਹਲਟਾਂ ਵਾਲਾ ਖੂਹ ਲਗਵਾਇਆ ਸੀ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਪਾਣੀ ਸਾਡੇ ਲਈ ਹਰ ਪੱਖੋਂ ਪਹਿਲਾਂ ਹੈ। ਕੁਝ ਸਮਾਂ ਪਹਿਲਾਂ ਪਾਣੀ ਦਾ ਪੱਧਰ ਨੀਵਾਂ ਜਾਣ ਲੱਗਿਆ ਪਰ ਗੱਲਾਂਬਾਤਾਂ ਨਾਲ ਬੁੱਤਾ ਸਾਰ ਕੇ ਡੰਗ ਟਪਾਈ ਗਏ। ਜਦੋਂ ਹੋਰ ਡੂੰਘਾ ਚਲਾ ਗਿਆ ਫਿਰ ਸਬਮਰਸੀਬਲਾਂ ਨੇ ਪਾਣੀ ...

ਪੂਰਾ ਲੇਖ ਪੜ੍ਹੋ »

ਕੱਚੇ ਚੁੱਲ੍ਹੇ ਚੌਂਕੇ ਚੇਤਿਆਂ 'ਚ ਰਹਿ ਗਏ

50 ਕੁ ਸਾਲ ਪਹਿਲਾਂ ਘਰਾਂ ਵਿਚ ਕੱਚੇ ਚੁੱਲ੍ਹੇ ਚੌਂਕੇ ਹੁੰਦੇ ਸਨ, ਜਿਥੇ ਸਾਰਾ ਟੱਬਰ ਬੋਰੀਆਂ, ਚੌਂਕੀਆਂ 'ਤੇ ਬੈਠ ਕੇ ਰੋਟੀ ਖਾਂਦਾ ਸੀ। ਇਸੇ ਹੀ ਤਰ੍ਹਾਂ ਸਾਡੇ ਘਰ ਵਿਚ ਵੀ ਇਕ ਕੱਚਾ ਚੁੱਲ੍ਹਾ ਚੌਂਕਾ ਹੁੰਦਾ ਸੀ, ਜਿਸ ਨੂੰ ਮਾਂ ਲਿੰਬ-ਪੋਚ ਕੇ ਰੱਖਦੀ ਸੀ ਤੇ ਚੌਂਕੇ 'ਚ ਬੈਠ ਕੇ ਰੋਟੀਆਂ ਪਕਾਉਂਦੀ ਹੁੰਦੀ ਸੀ ਅਤੇ ਅਸੀਂ ਵਾਰੋ-ਵਾਰੀ ਕਲੀ ਕੀਤੇ ਪਿੱਤਲ, ਕਹਿੰ ਦੀਆਂ ਥਾਲੀਆਂ, ਕੌਲੀਆਂ ਵਿਚ ਰੋਟੀ ਖਾਂਦੇ ਅਤੇ ਕੜ੍ਹੀ ਵਾਲੇ ਗਿਲਾਸਾਂ ਵਿਚ ਲੱਸੀ ਜਾਂ ਨੇੜੇ ਪਾਣੀ ਦੀ ਭਰੀ ਬਾਲਟੀ ਵਿਚੋਂ ਪਾਣੀ ਪੀਂਦੇ ਸਨ। ਨਾਲ ਹੀ ਆਲਾ ਤੇ ਹਾਰਾ ਬਣਿਆ ਹੁੰਦਾ ਸੀ, ਜਿਥੇ ਸਾਰਾ ਦਿਨ ਦੁੱਧ ਕੜ੍ਹਦਾ ਤੇ ਦਾਲ ਰਿੱਝਦੀ ਰਹਿੰਦੀ ਸੀ। ਚੌਂਕੇ ਦੇ ਸਾਹਮਣੇ ਰਸੋਈ (ਸਬਾਤ) ਹੁੰਦੀ ਸੀ ਤੇ ਉਥੇ ਪਈ ਜਾਲੀ ਵਿਚ ਮਾਂ ਦੁੱਧ, ਦਹੀਂ, ਸਬਜ਼ੀ ਤੇ ਛਿੱਕੂ ਵਿਚ ਰੋਟੀਆਂ ਆਦਿ ਰੱਖਦੀ ਸੀ। ਰਸੋਈ 'ਚ ਬਣੀ ਪਰਛੱਤੀ, ਇਕ ਪਾਸੇ ਦੋ ਅਚਾਰ ਦੇ ਮਰਤਬਾਨ ਅਤੇ ਹੇਠਾਂ ਗੁੜ੍ਹ, ਕੱਕੋਂ ਦੇ ਭਰੇ ਘੜੇ ਤੇ ਲੱਸੀ ਵਾਲੀ ਚਾਟੀ ਪਈ ਹੁੰਦੀ ਸੀ। ਇਕ ਪਾਸੇ ਦੁੱਧ ਰਿੜਕਣ ਵਾਲੀ ਘੜਵੰਜੀ, ਮਧਾਣੀ, ਨੇਤਰਾ ਆਦਿ ਪਏ ਹੁੰਦੇ ਸਨ। ਜੂਠੇ ਭਾਂਡੇ ...

ਪੂਰਾ ਲੇਖ ਪੜ੍ਹੋ »

ਚੰਗੇ ਜ਼ਰੂਰ ਬਣੋ , ਪਰ ਅੱਖਾਂ ਮੀਤ ਕੇ ਨਹੀਂ

ਕਿਸੇ ਵਿਅਕਤੀ ਦੀ ਪਰਵਰਿਸ਼ ਉਸ ਦੇ ਵਿਹਾਰ ਅਤੇ ਕਿਰਦਾਰ ਵਿਚੋਂ ਸਪੱਸ਼ਟ ਝਲਕਦੀ ਹੈ। ਮਿਲਣਸਾਰ ਸੁਭਾਅ, ਨਿਮਰ ਸਲੀਕਾ ਅਤੇ ਕਹਿਣੀ ਕਥਨੀ ਦਾ ਪੱਕਾ ਕਿਰਦਾਰ, ਸੱਚ ਨੂੰ ਸੱਚ ਕਹਿਣ ਦਾ ਜੇਰਾ ਰੱਖਣਾ ਚੰਗੀ ਪਰਵਰਿਸ਼ ਦੇ ਅਹਿਮ ਗੁਣਾਂ ਵਿਚੋਂ ਹੈ। ਜੋ ਲੋਕ ਆਪਣੇ ਯੋਗ ਉੱਦਮਾਂ ਰਾਹੀਂ ਮੁਕਾਮ ਹਾਸਲ ਕਰਦੇ ਹਨ ਉਨ੍ਹਾਂ ਦਾ ਸਲੀਕਾ ਮੁਹੱਬਤ ਨਾਲ ਲਬਰੇਜ਼ ਅਤੇ ਨਿਮਰ ਹੁੰਦਾ ਹੈ, ਕਿਉਂਕਿ ਉਹ ਆਪਣੀ ਜ਼ਮੀਨ ਨਹੀਂ ਭੁੱਲਦੇ ਤੇ ਉਹ ਇਸ ਤੱਥ ਨੂੰ ਅਮਲੀ ਜਾਮਾ ਪਹਿਨਾਉਂਦੇ ਹਨ ਕਿ ਰੁੱਖ 'ਤੇ ਜਿੰਨੇ ਜ਼ਿਆਦਾ ਫਲ ਲੱਗੇ ਹੋਣ, ਉਹ ਓਨਾ ਹੋਰ ਝੁਕਦਾ ਜਾਂਦਾ ਹੈ। ਜਿਨ੍ਹਾਂ ਨੂੰ ਬਿਨ੍ਹਾਂ ਹੱਥ-ਪੈਰ ਮਾਰੇ ਸੰਪੰਨਤਾ ਮਿਲਦੀ ਹੈ ਉਨ੍ਹਾਂ ਦਾ ਸੁਭਾਅ ਹੰਕਾਰੀ, ਲੋਭੀ ਅਤੇ ਕਠੋਰ ਵਿਹਾਰ ਵਾਲਾ ਵੇਖਣ ਨੂੰ ਮਿਲਦਾ ਹੈ। ਉਹ ਆਪਣੇ ਆਪ ਨੂੰ ਉੱਚਤਾ ਦੀ ਮਾਨਸਿਕਤਾ ਵਿਚ ਲਿਪਤ ਰੱਖਦੇ ਹਨ ਅਤੇ ਇਹੋ ਮਾਨਸਿਕਤਾ ਉਨ੍ਹਾਂ ਤੋਂ ਜਾਣੇ ਅਣਜਾਣੇ ਪਤਾ ਨਹੀਂ ਕਿੰਨੇ ਗੁਨਾਹ ਕਰਾ ਦਿੰਦੀ ਹੈ ਅਤੇ ਕਿੰਨੇ ਹੀ ਲੋਕਾਂ ਦੇ ਦਿਲ ਨੂੰ ਠੇਸ ਪਹੁਚਾਉਂਦੀ ਹੈ ਅਤੇ ਕਿੰਨੀਆਂ ਹੀ ਮਜਬੂਰ ਲੋਕਾਂ ਦੀਆਂ ਬਦਅਸੀਸਾਂ ਖੱਟਦੀ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX