ਤਾਜਾ ਖ਼ਬਰਾਂ


ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  1 day ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  1 day ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  1 day ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਅਮਿਤ ਸ਼ਾਹ ਨੇ ਗੁਜਰਾਤ ਵਿਚ ਭਾਜਪਾ ਦੀ ਹੂੰਝਾ ਫੇਰ ਜਿੱਤ 'ਤੇ ਲੋਕਾਂ ਦਾ ਕੀਤਾ ਦਿਲੋਂ ਧੰਨਵਾਦ
. . .  1 day ago
ਗੁਜਰਾਤ 'ਚ ਭਾਜਪਾ ਦੀ ਜਿੱਤ ਤੇ ਪਾਏ ਭੰਗੜੇ
. . .  1 day ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)- ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸੰਗਰੂਰ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ।
Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
. . .  1 day ago
ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)- Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
. . .  1 day ago
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
. . .  1 day ago
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਵਿਖੇ ਮਨਾਇਆ ਆਪਣੇ ਪਿਤਾ ਦਾ ਜਨਮਦਿਨ
. . .  1 day ago
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਬਲਕਰਨ ਸਿੰਘ ਖਾਰਾ)- ਹਲਕਾ ਗਿੱਦੜਬਾਹਾ ਵਿਖੇ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸਮਾਰੋਹ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਮਰਾਠੀ ਕਹਾਣੀ

ਬਾਬੂ ਜੀ

'ਅਮਿਤ, ਬਾਬੂ ਜੀ ਉੱਠੇ ਨਹੀਂ ਅਜੇ ਤੱਕ? ਸਮੇਂ ਸਿਰ ਦਵਾਈ ਨਾ ਲੈਣ ਨਾਲ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਜਾਂਦੀ ਹੈ। ਅਮਿਤ ਜ਼ਰਾ ਵੇਖਣਾ, ਉਨ੍ਹਾਂ ਦੇ ਕਮਰੇ ਵਿਚ ਜਾ ਕੇ? ਮੈਂ ਰੋਟੀ ਬਣਾ ਰਹੀ ਹਾਂ, ਸਬਜ਼ੀ ਵੀ ਗੈਸ 'ਤੇ ਧਰੀ ਹੋਈ ਹੈ, ਤੁਹਾਡਾ ਟਿਫਨ ਵੀ ਤਿਆਰ ਕਰਨਾ ਹੈ ਅਜੇ। ਜਾਗਣ 'ਤੇ ਸਭ ਤੋਂ ਪਹਿਲਾਂ ਚਾਹ ਚਾਹੀਦੀ ਹੈ ਉਨ੍ਹਾਂ ਨੂੰ। ਉਹ ਵੀ ਸਵੇਰੇ ਸੱਤ ਵਜੇ। ਹੁਣ ਤਾਂ ਪੌਣੇ ਅੱਠ ਵੱਜ ਰਹੇ ਨੇ। ਅੱਜ 'ਚਾਹ-ਚਾਹ' ਕਰਦੇ ਕਿਚਨ ਤੱਕ ਵੀ ਨਹੀਂ ਆਏ!' ਅਦਿਤੀ ਦੀਆਂ ਗੱਲਾਂ ਸੁਣਦਿਆਂ ਹੀ ਅਮਿਤ ਨੂੰ ਵੀ ਹੈਰਾਨੀ ਹੋਈ। ਬਾਬੂ ਜੀ ਅੱਜ ਅਜੇ ਤੱਕ ਉੱਠੇ ਕਿਉਂ ਨਹੀਂ? ਉਹ ਤੁਰੰਤ ਉਨ੍ਹਾਂ ਦੇ ਕਮਰੇ ਵਿਚ ਗਿਆ। ਬਾਬੂ ਜੀ ਅਜੇ ਬਿਸਤਰੇ ਵਿਚ ਹੀ ਸਨ, ਡੂੰਘੀ ਨੀਂਦ ਵਿਚ। ਅਮਿਤ ਨੇ ਉਨ੍ਹਾਂ ਨੂੰ ਆਵਾਜ਼ ਮਾਰੀ, 'ਬਾਬੂ ਜੀ ਉੱਠੋ, ਅੱਠ ਵੱਜਣ ਵਾਲੇ ਨੇ। ਅੱਜ ਤੁਸੀਂ ਚਾਹ ਨਹੀਂ ਪੀਣੀ?' ਕੋਈ ਜਵਾਬ ਨਾ ਮਿਲਣ 'ਤੇ ਅਮਿਤ ਨੇ ਉਨ੍ਹਾਂ ਨੂੰ ਹਿਲਾਇਆ ਅਤੇ ਜਗਾਉਣ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਦੇ ਬਿਲਕੁਲ ਠੰਢੇ ਪੈ ਚੁੱਕੇ ਸਰੀਰ ਨੂੰ ਛੂਹਣ ਨਾਲ ਉਹ ਇਕਦਮ ਡਰ ਗਿਆ ਅਤੇ ਚੀਕਿਆ, 'ਅਦਿਤੀ... ਅਦਿਤੀ... ਏਧਰ ਆਈਂ ਜ਼ਰਾ, ...

ਪੂਰਾ ਲੇਖ ਪੜ੍ਹੋ »

* ਯਸ਼ਪਾਲ ਟੋਨੀ *

ਵੇਖ ਲਵੋ ਹੁਣ ਮਰ ਮਰ ਕਰਨਾ ਛੱਡਿਆ ਮੈਂ। ਗ਼ਮ ਦੇ ਡੂੰਘੇ ਸਾਗਰ ਤਰਨਾ ਛੱਡਿਆ ਮੈਂ। ਹਿੰਡ ਪੁਗਾ ਜਾਂ ਨਜ਼ਰ ਬਦਲ ਲੈ ਮਰਜ਼ੀ ਕਰ, ਤੈਨੂੰ ਤੱਕ ਕੇ ਹੌਕੇ ਭਰਨਾ ਛੱਡਿਆ ਮੈਂ। ਆਖ ਰਿਹਾਂ ਕੀ ਤੇਰੀ ਖ਼ਾਤਿਰ ਮਰਜ਼ਾਂ 'ਗਾ, ਬੇਕਦਰਾਂ ਲਈ ਅੱਜ ਤੋਂ ਮਰਨਾ ਛੱਡਿਆ ਮੈਂ। ਦੁੱਖ ਗਿਆ ਤਾਂ ਦੁੱਖ ਹੀ ਆਇਆ ਮੇਰੇ ਲਈ, ਸੁੱਖ ਦੀ ਭਾਲ 'ਚ ਮੁੜ ਮੁੜ ਹਰਨਾ ਛੱਡਿਆ ਮੈਂ। ਜਾਨ ਕੁੜਿੱਕੀ ਵਿਚ ਫਸਾ ਕੇ ਕੀ ਖੱਟਿਆ? ਤੋਬਾ! ਜਾਨ ਤਲੀ ਤੇ ਧਰਨਾ ਛੱਡਿਆ ਮੈਂ। ਇਕ ਇਕ ਜੀਅ ਦੀ ਪੀੜ ਵੰਡਾ ਕੇ ਵੇਖ ਲਈ, ਦਰਦ ਪਰਾਇਆ ਸਹਿਣਾ ਜਰਨਾ ਛੱਡਿਆ ਮੈਂ। ਠੋਕਰ ਖਾ ਖਾ ਏਨਾ ਪੱਥਰ ਹੋਇਆ ਹਾਂ, ਕੱਚਿਆਂ ਘੜਿਆਂ ਵਾਂਗਰ ਖਰਨਾ ਛੱਡਿਆ ਮੈਂ। ਤੇਰੇ ਚੱਕਰਾਂ ਹੀ ਉਲਝਾ ਕੇ ਰੱਖਿਆ ਬਸ, 'ਟੋਨੀ' ਆਖੇ ਰੂਪ ਸੰਵਰਨਾ ਛੱਡਿਆ ਮੈਂ। -ਮੋਬਾਈਲ : ...

ਪੂਰਾ ਲੇਖ ਪੜ੍ਹੋ »

* ਕਰਮ ਸਿੰਘ ਜ਼ਖ਼ਮੀ *

ਛੰਦਾਂ ਰਾਗਾਂ ਨਾਲ ਸ਼ਿੰਗਾਰੀ, ਮਾਂ ਬੋਲੀ ਪੰਜਾਬੀ। ਸਾਨੂੰ ਸਾਹਾਂ ਤੋਂ ਵੀ ਪਿਆਰੀ, ਮਾਂ ਬੋਲੀ ਪੰਜਾਬੀ। ਪੌਣਾਂ ਵਿਚ ਸੁਗੰਧਾਂ ਘੋਲੇ, ਮਿਸ਼ਰੀ ਤੋਂ ਵੱਧ ਮਿੱਠੀ, ਰਣਭੂਮੀ ਵਿਚ ਖੂਬ ਕਰਾਰੀ, ਮਾਂ ਬੋਲੀ ਪੰਜਾਬੀ। ਰੱਬੀ ਬਾਣੀ ਬਣ ਕੇ ਕਰਦੀ ਦੂਰ ਮਨਾਂ ਦੇ ਨ੍ਹੇਰੇ, ਨਾਨਕ, ਬੁੱਲ੍ਹੇ ਨੇ ਸਤਿਕਾਰੀ, ਮਾਂ ਬੋਲੀ ਪੰਜਾਬੀ। ਹਰ ਬੋਲੀ ਹੀ ਸਿੱਖੋ, ਕੋਈ ਮਾੜੀ ਗੱਲ ਨਹੀਂ ਹੈ, ਜੇ ਨਾ ਹੋਵੇ ਮਨੋ ਵਿਸਾਰੀ, ਮਾਂ ਬੋਲੀ ਪੰਜਾਬੀ। ਚਾਰ ਜਮਾਤਾਂ ਪੜ੍ਹ ਜਾਵੇ, ਜੋ ਬੋਲਣ ਤੋਂ ਹੀ ਸੰਗੇ, ਏਸ ਬਿਮਾਰੀ ਨੇ ਹੀ ਮਾਰੀ, ਮਾਂ ਬੋਲੀ ਪੰਜਾਬੀ। ਚੁੱਪ ਚੁਪੀਤੇ ਹੀ ਬਣ ਬੈਠੀ ਅੰਗਰੇਜ਼ੀ ਪਟਰਾਣੀ, ਭੋਗੇ ਹਾਕਮ ਦੀ ਹੁਸ਼ਿਆਰੀ, ਮਾਂ ਬੋਲੀ ਪੰਜਾਬੀ। ਪੈਰਾਂ ਵਿਚ ਰੁਲੇ ਨਾ ਏਦਾਂ ਸਿਰ ਦਾ ਤਾਜ ਬਣਾਓ, 'ਜ਼ਖ਼ਮੀ' ਫੇਰ ਕਰੇ ਸਰਦਾਰੀ, ਮਾਂ ਬੋਲੀ ਪੰਜਾਬੀ। -ਗੁਰੂ ਤੇਗ ਬਹਾਦਰ ਨਗਰ, ਹਰੋੜੀ ਰੋਡ, ਸੰਗਰੂਰ-148001. ਮੋਬਾਈਲ : ...

ਪੂਰਾ ਲੇਖ ਪੜ੍ਹੋ »

ਅੱਜ ਲੱਗਣਾ ਮੇਲਾ ਤੀਆਂ ਦਾ...

* ਜਸਵੰਤ ਸਿੰਘ ਸੇਖਵਾਂ *

ਅੰਮ੍ਰਿਤਸਰ ਤੋਂ ਸੁਰਮੇ ਰੰਗਾ ਸੂਟ ਨਵਾਂ ਸਿਲਵਾਇਆ, ਕੀਤੀ ਖ਼ੂਬ ਤਿਆਰੀ ਕਹਿੰਦੇ ਬੁੱਕ ਨੋਟਾਂ ਦਾ ਲਾਇਆ। ਪੰਛੀ ਡਿੱਗਣੇ ਗਸ਼ ਖਾ ਕੇ, ਜਦ ਚੁੰਨੀ ਨੇ ਲਹਿਰਾਉਣਾ, ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ। ਪਿੜ ਦੇ ਚਾਰ-ਚੁਫੇਰੇ ਖੜ੍ਹ ਜਾਊ, ਕੁੜੀਆਂ ਦੀ ਇਕ ਢਾਣੀ, ਵਿਚ-ਵਿਚਾਲੇ ਗੋਰੀ ਜਾਪੂ ਪਰੀਆਂ ਦੀ ਕੋਈ ਰਾਣੀ। ਦੇਖ ਪੰਜਾਬੀ ਗਿੱਧਾ ਇੰਗਲਿਸ਼ ਡਿਸਕੋ ਨੇ ਸ਼ਰਮਾਉਣਾ, ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ। ਰੰਗ-ਰੰਗੀਲਾ ਚੂੜਾ ਛਣਕੂ, ਜਦ ਉਸ ਕਿੱਕਲੀ ਪਾਉਣੀ, ਪੱਬਾਂ ਉਤੇ ਨੱਚਦੀ ਨੇ ਕੋਈ ਬੋਲੀ ਨਵੀਂ ਸੁਣਾਉਣੀ। ਲੱਕ ਦੁਆਲੇ ਲਾਲ ਪਰਾਂਦੇ ਨੇ ਵੀ ਚੱਕਰ ਲਾਉਣਾ, ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ। ਸੱਤੀ, ਸੁੱਖੀ ਸਜ-ਸੰਵਰ ਕੇ, ਆਈਆਂ ਸਕੀਆਂ ਭੈਣਾਂ, ਕੰਤੋ ਦੇ ਅੱਜ ਕੋਕੇ ਨੇ ਤਾਂ ਮੇਲਾ ਹੀ ਲੁੱਟ ਲੈਣਾ। ਗਿੱਧਾ ਪਾਉਂਦੀ ਗਗਨਦੀਪ ਨੇ ਗੀਤ ਨਵਾਂ ਕੋਈ ਗਾਉਣਾ, ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ। ਜਿਉਂ ਜਿਉਂ ਪੀਂਘ ਹੁਲਾਰੇ ਚੜ੍ਹਨੀ, ਉੱਡਣੀ ਏ ਫੁਲਕਾਰੀ, ਹੋਣੀ ਏਂ ਅੱਜ ਧਰਤੀ ਉਤੇ ਹੁਸਨਾਂ ਦੀ ...

ਪੂਰਾ ਲੇਖ ਪੜ੍ਹੋ »

ਕਹਾਣੀ

ਕਾਸ਼! ਅਜਿਹਾ ਹੋ ਜਾਏ

ਜਦ ਤੋਂ ਸਰਦਾਰਨੀ ਗੁਰਮੀਤ ਕੌਰ ਦੇ ਪਤੀ ਵੱਡੇ ਸਰਦਾਰ ਜੀ ਦਾ ਦਿਹਾਂਤ ਹੋਇਆ ਹੈ, ਉਹ ਵਾਰੋ-ਵਾਰੀ ਆਪਣੇ ਦੋਵਾਂ ਪੁੱਤਰਾਂ ਕੋਲ ਚਲੀ ਜਾਂਦੀ ਹੈ। ਇਕ ਮੁੰਬਈ ਤੇ ਦੂਜਾ ਪੂਨੇ ਰਹਿੰਦਾ ਹੈ। ਦੋਵੇਂ ਉਸ ਨੂੰ ਬਹੁਤ ਪਿਆਰ ਕਰਦੇ ਹਨ ਤੇ ਦੋਵਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮਾਂ ਵੱਧ ਤੋਂ ਵੱਧ ਸਮਾਂ ਉਨ੍ਹਾਂ ਕੋਲ ਰਹੇ ਪਰ ਉਹ ਇਸ ਮਾਮਲੇ ਵਿਚ ਬੜੀ ਸਿਆਣੀ ਹੈ ਉਹ ਚਾਰ-ਚਾਰ ਮਹੀਨੇ ਬੇਟਿਆਂ ਕੋਲ ਰਹਿੰਦੀ ਹੈ ਤੇ ਬਾਕੀ ਦੇ ਬਚਦੇ ਚਾਰ ਮਹੀਨੇ ਉਹ ਆਪਣੇ ਘਰ ਪੰਜਾਬ ਵਿਚ ਰਹਿੰਦੀ ਹੈ, ਤਾਂ ਕਿ ਉਹ ਆਪਣੀ ਜ਼ਮੀਨ-ਜਾਇਦਾਦ ਦੀ ਸੰਭਾਲ ਕਰ ਸਕੇ ਤੇ ਆਪਣੇ ਰਿਸ਼ਤੇਦਾਰਾਂ ਦੇ ਦੁੱਖ-ਸੁਖ ਵਿਚ ਸ਼ਰੀਕ ਹੋ ਸਕੇ। ਪਰ ਇਸ ਵਾਰ ਜਦ ਉਹ ਆਪਣੇ ਛੋਟੇ ਬੇਟੇ ਮਨਵੀਰ ਕੋਲ ਪੂਨਾ ਆਈ ਤਾਂ ਅਗਲੇ ਮਹੀਨੇ ਹੀ ਕੋਰੋਨਾ ਮਹਾਂਮਾਰੀ ਦੀ ਵਜ੍ਹਾ ਤੋਂ ਸਾਰੇ ਦੇਸ਼ ਵਿਚ ਲਾਕਡਾਊਨ (ਤਾਲਾਬੰਦੀ) ਲੱਗ ਗਿਆ ਤੇ ਉਹ ਪੂਰਾ ਸਾਲ ਉਥੇ ਹੀ ਰਹਿ ਗਈ। ਬੇਟੇ ਦਾ ਪਰਿਵਾਰ ਤਾਂ ਬਹੁਤ ਖੁਸ਼ ਸੀ ਕਿ ਇਸ ਬਹਾਨੇ ਮਾਂ ਜ਼ਿਆਦਾ ਸਮਾਂ ਉਨ੍ਹਾਂ ਕੋਲ ਰਹੇਗੀ ਪਰ ਗੁਰਮੀਤ ਕੌਰ ਲਈ ਜ਼ਿਆਦਾ ਸਮਾਂ ਇਕ ਥਾਂ 'ਤੇ ਟਿਕ ਕੇ ਬੈਠਣਾ ਕੈਦ ਵਰਗਾ ਸੀ। ਫਿਰ ...

ਪੂਰਾ ਲੇਖ ਪੜ੍ਹੋ »

ਘਾਲਣਾ

ਵਾਤਾਵਰਨ ਜਾਗਰੂਕਤਾ ਸੈਮੀਨਾਰ 'ਤੇ ਗਿਆ ਸਾਂ। ਇਸ ਦੌਰਾਨ ਦਿਨ-ਬ-ਦਿਨ ਗੰਧਲੇ ਹੋਏ ਹਵਾ, ਪਾਣੀ, ਜ਼ਮੀਨ ਅਤੇ ਕਈ ਹੋਰ ਭਖਵੇਂ ਵਿਸ਼ਿਆਂ 'ਤੇ ਭਾਵਪੂਰਤ ਚਰਚਾ ਹੋਈ। ਸਮਾਪਤੀ 'ਤੇ ਇਕ ਸਮਾਜ ਸੇਵੀ ਨੇ ਪੰਛੀਆਂ ਵਾਸਤੇ ਲੱਕੜ ਦੇ ਬਣੇ ਹੋਏ ਆਲ੍ਹਣੇ ਵੰਡੇ। ਮੈਂ ਵੀ ਚਾਰ-ਪੰਜ ਘਰੇ ਲਿਆ ਕੇ ਟੰਗ ਦਿੱਤੇ। ਕਈ ਦਿਨਾਂ ਤੱਕ ਉਨ੍ਹਾਂ ਨੂੰ ਕਿਸੇ ਪੰਛੀ ਨੇ ਆਪਣਾ ਰੈਣ-ਬਸੇਰਾ ਨਾ ਬਣਾਇਆ। ਇਕ ਦਿਨ ਨਰ ਤੇ ਮਾਦਾ ਚਿੜੀਆਂ ਦੀ ਚੀਂ-ਚੀਂ ਸੁਣਾਈ ਦਿੱਤੀ। ਇਹ ਜੋੜਾ ਕਈ ਦਿਨ ਇਸ ਦੇ ਆਲੇ-ਦੁਆਲੇ ਮੰਡਰਾਉਂਦਾ ਰਿਹਾ। ਫ਼ਿਰ ਮੈਨੂੰ ਲੱਗਾ ਕਿ ਆਲ੍ਹਣਾ ਉਨ੍ਹਾਂ ਦੀ ਨਜ਼ਰ ਪੈ ਗਿਆ ਹੈ। ਫ਼ਿਰ ਜੂਨ ਮਹੀਨੇ ਦੀ ਸਖ਼ਤ ਗਰਮੀ ਦੇ ਮੌਸਮ 'ਚ ਮੈਂ ਉਨ੍ਹਾਂ ਨੂੰ ਇਸ ਆਲ੍ਹਣੇ 'ਚ ਤੀਲਾ-ਤੀਲਾ ਬਾਹਰੋਂ ਭਾਲ ਕੇ ਲਿਆਉਂਦੇ ਅਤੇ ਟਿਕਾਉਂਦੇ ਤੱਕਿਆ। ਉਹ ਦੋਵੇਂ ਚਿੜੀਆਂ (ਨਰ-ਮਾਦਾ) ਤੀਲਾ-ਤੀਲਾ ਲਿਆ ਕੇ ਲੱਕੜ ਦੇ ਬਕਸੇ ਨੂੰ ਆਲ੍ਹਣੇ ਦਾ ਰੂਪ ਦਿੰਦੀਆਂ, ਨਾ ਅੱਕਦੀਆਂ ਨਾ ਥੱਕਦੀਆਂ, ਸਿਖ਼ਰ ਦੁਪਹਿਰੇ ਵੀ ਇਸ ਆਹਰ 'ਚ ਮਸਤ ਹੋ ਕੇ ਲੱਗੀਆਂ ਰਹਿੰਦੀਆਂ। ਮੈਨੂੰ ਉਨ੍ਹਾਂ ਦਾ ਇਹ ਕੰਮ ਕਾਫ਼ੀ ਮਿਹਨਤ, ਲਗਨ ਅਤੇ ਸਿਰੜ ਵਾਲਾ ਜਾਪਦਾ। ...

ਪੂਰਾ ਲੇਖ ਪੜ੍ਹੋ »

ਰਿਸ਼ਤਾ

ਉਹਦੇ ਵਿਆਹ ਤੋਂ ਪਹਿਲਾਂ ਹੀ ਉਸ ਦਾ ਫੱਕਰਨੁਮਾ ਭਾਈ ਪੀਲੀਏ ਦੀ ਬਿਮਾਰੀ ਤੋਂ ਪੀੜਤ ਸੀ, ਜਿਸ ਦਾ ਬਰਾਬਰ ਇਲਾਜ ਚੱਲ ਰਿਹਾ ਸੀ। ਜਦ ਉਹ ਲਾਗਲੇ ਸ਼ਹਿਰ ਆਪਣੇ ਵਿਆਹ ਦੀ ਜੰਝ ਚੜ੍ਹਣ ਤੋਂ ਪਹਿਲਾਂ ਅਪਣੇ ਬਿਮਾਰ ਭਰਾ ਪਾਸ ਬੈਠਾ ਉਸ ਤੋਂ ਬਿਨਾਂ ਭਾਈ ਦੇ ਆਪਣੇ ਵਿਆਹ ਵਿਚ ਨਾ ਸ਼ਾਮਿਲ ਹੋਣ ਦੀ ਮਜਬੂਰੀ ਵਿਚ ਅਹਿਸਾਸ ਕਰਦਾ ਕੁਝ ਅਣਕਹੇ ਸ਼ਬਦਾਂ ਵਿਚ ਉਸ ਨੂੰ ਧੀਰਜ ਦਿੰਦਾ ਕਹਿ ਰਿਹਾ ਸੀ, 'ਤੇਰੇ ਕੋਲ ਬੇਬੇ, ਮਾਸੀ, ਭੈਣ ਮਨਜੀਤ ਹੁਰੀਂ ਹੈਗੇ ਐ, ਬਸ ਅਸੀਂ ਆਨੰਦ ਕਾਰਜ ਹੋਣ ਪਿੱਛੋਂ ਤੁਰੰਤ ਪਿੰਡ ਪਰਤ ਆਵਾਂਗੇ।' ਵਿਆਂਦੜ ਭਰਾ ਆਗਿਆ ਲੈ ਭਰੇ ਮਨ ਨਾਲ ਕਾਰ ਵਿਚ ਆ ਬੈਠਾ ਪਰ ਉਹਦਾ ਮਨ ਤੇ ਦਿਲ ਭਰਾ ਵੱਲ ਕੇਂਦਰਿਤ ਸੀ ਕਿ ਮੈਂ ਕਿੰਨਾ ਅਭਾਗਾ ਅੱਜ ਆਪਣੇ ਇਕ ਭਰਾ ਦੇ ਵਾਂਝੋ ਜੰਝ ਚੜ੍ਹ ਰਿਹਾ ਹਾਂ। ਉਹਦੇ ਵਿਆਹ ਤੋਂ ਬਿਆਲੀ ਦਿਨਾਂ ਪਿੱਛੋਂ ਬਿਮਾਰ ਭਰਾ ਦੀ ਮੌਤ ਹੋ ਗਈ! ਘਰ ਦਾ ਸਮੁੱਚਾ ਮਹੌਲ ਗ਼ਮਗੀਨ ਵਾਤਾਵਰਨ ਵਿਚ ਬਦਲ ਗਿਆ। ਉਸ ਪੀਲੀਆ ਪੀੜਤ ਭਰਾ ਨੂੰ ਉਸ ਦੀ ਪਤਨੀ ਨੇ ਭਰਾ ਦੇ ਮਰਨ ਤੋਂ ਕੁਝ ਦਿਨ ਪਹਿਲਾਂ ਧੁੱਪ 'ਚ ਬਿਠਾਏ ਭਰਾ ਨੂੰ ਆਪਣੇ ਹੱਥੀਂ ਕਿੰਨੂ ਦੀਆਂ ਫਾੜੀਆਂ ਨੂੰ ਕਾਲਾ ਨਮਕ ਲਾ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX