ਤਾਜਾ ਖ਼ਬਰਾਂ


ਅਸਾਮ : ਉਦਲਗੁੜੀ ਪੁਲਿਸ ਨੇ ਅੱਜ ਇਕ ਏਕੇ ਸੀਰੀਜ਼ ਰਾਈਫਲ ਅਤੇ ਕੁਝ ਅਸਲ੍ਹਾ ਕੀਤਾ ਬਰਾਮਦ - ਵਿਸ਼ੇਸ਼ ਡੀ.ਜੀ.ਪੀ.ਅਸਾਮ
. . .  1 day ago
ਕਰੀਬ 300 ਇਜ਼ਰਾਇਲੀ ਕੰਪਨੀਆਂ ਨੇ ਭਾਰਤ ਵਿਚ ਕੀਤਾ ਨਿਵੇਸ਼ : ਇਜ਼ਰਾਈਲ ਰਾਜਦੂਤ ਨੌਰ ਗਿਲੋਨ
. . .  1 day ago
ਐਨ.ਆਈ.ਏ. ਨੇ ਤਰਨਤਾਰਨ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ.ਪੀ. ਨੱਢਾ, ਅਮਿਤ ਸ਼ਾਹ ਤੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਕੋਰ ਗਰੁੱਪ ਦੀ ਚੱਲ ਰਹੀ ਮੀਟਿੰਗ
. . .  1 day ago
ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ
. . .  1 day ago
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਪੱਧਰੀ ਬੈਠਕ ਵਿਚ ਆਗਾਮੀ ਅੰਦੋਲਨ ਦਾ ਫ਼ੈਸਲਾ ਨਹੀਂ ਹੋ ਸਕਿਆ, 24 ਨੂੰ ਦੁਬਾਰਾ ਬੈਠਕ
. . .  1 day ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸ ਦੇ ਮੁਕੇਸ਼ ਅਗਨੀਹੋਤਰੀ ਜਿੱਤੇ
. . .  1 day ago
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਲਾਪਤਾ 4 ਬੱਚਿਆਂ 'ਚੋਂ 3 ਬੱਚੇ ਕੀਤੇ ਪੁਲਿਸ ਨੇ ਬਰਾਮਦ
. . .  1 day ago
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  1 day ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  1 day ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  1 day ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  1 day ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  1 day ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  1 day ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  1 day ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  1 day ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  1 day ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਅਮਿਤ ਸ਼ਾਹ ਨੇ ਗੁਜਰਾਤ ਵਿਚ ਭਾਜਪਾ ਦੀ ਹੂੰਝਾ ਫੇਰ ਜਿੱਤ 'ਤੇ ਲੋਕਾਂ ਦਾ ਕੀਤਾ ਦਿਲੋਂ ਧੰਨਵਾਦ
. . .  1 day ago
ਗੁਜਰਾਤ 'ਚ ਭਾਜਪਾ ਦੀ ਜਿੱਤ ਤੇ ਪਾਏ ਭੰਗੜੇ
. . .  1 day ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)- ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸੰਗਰੂਰ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ।
Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
. . .  1 day ago
ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)- Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
. . .  1 day ago
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
. . .  1 day ago
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਵਿਖੇ ਮਨਾਇਆ ਆਪਣੇ ਪਿਤਾ ਦਾ ਜਨਮਦਿਨ
. . .  1 day ago
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਬਲਕਰਨ ਸਿੰਘ ਖਾਰਾ)- ਹਲਕਾ ਗਿੱਦੜਬਾਹਾ ਵਿਖੇ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸਮਾਰੋਹ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰੂ ਕਾ ਬਾਗ਼ ਦਾ ਇਤਿਹਾਸ ਤੇ ਮੋਰਚਾ

ਗੁਰਦੁਆਰਾ ਗੁਰੂ ਕਾ ਬਾਗ਼ ਤਹਿਸੀਲ ਅਜਨਾਲਾ ਵਿਚ ਅੰਮਿ੍ਤਸਰ ਤੋਂ 19-20 ਕਿਲੋਮੀਟਰ ਦੀ ਵਿਥ 'ਤੇ ਸਥਿਤ ਹੈ | ਇਸ ਅਸਥਾਨ 'ਤੇ ਗੁਰੂ ਅਰਜਨ ਦੇਵ ਜੀ ਨੇ ਸੰਮਤ 1640 ਬਿ. ਨੂੰ ਚਰਨ ਪਾਏ ਅਤੇ ਸੰਗਤਾਂ ਨੂੰ ਸਿੱਖੀ ਦਾ ਉਪਦੇਸ਼ ਦਿੱਤਾ | ਇਥੇ ਹੀ ਮੰਡੀ ਦਾ ਰਾਜਾ ਹਰੀ ਸੈਨ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ | ਗੁਰੂ ਜੀ ਦੀ ਯਾਦ ਵਿਚ ਪਿੰਡ ਘੁੱਕੇਵਾਲੀ ਦੇ ਮੋਢੀ ਬਾਬਾ ਘੁੱਕੇ ਨੇ ਗੁਰਦੁਆਰਾ ਬਣਵਾਇਆ | ਪਿੱਛੋਂ ਬਾਬੇ ਘੁੱਕੇ ਦੀ ਸੰਤਾਨ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੀ ਰਹੀ | ਉਸ ਸਮੇਂ ਇਸ ਅਸਥਾਨ ਦਾ ਨਾਂਅ ਗੁਰੂ ਕੀ ਰੋੜ ਸੀ | ਗੁਰੂ ਤੇਗ ਬਹਾਦਰ ਸਾਹਿਬ ਸੰਮਤ 1721 ਬਿ. ਨੂੰ ਇਸ ਅਸਥਾਨ 'ਤੇ ਪਧਾਰੇ | ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿਚ ਬਾਬੇ ਘੁੱਕੇ ਦੀ ਸੰਤਾਨ ਵਿਚੋਂ ਬਾਬਾ ਲਾਲ ਚੰਦ ਤੇ ਇਲਾਕੇ ਦੇ ਸਿੱਖਾਂ ਨੇ ਮਿਲ ਕੇ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰੇ ਦੇ ਨਾਲ ਹੀ ਇਕ ਨੌਂ-ਮੰਜ਼ਿਲਾ ਮਕਾਨ ਬਣਵਾ ਦਿੱਤਾ | ਇਸ ਦੇ ਨਾਲ ਪਈ ਬੰਜਰ ਜ਼ਮੀਨ ਵਿਚ ਬਾਗ਼ ਲਵਾ ਦਿੱਤਾ, ਜਿਸ ਤੋਂ ਇਸ ਗੁਰਦੁਆਰੇ ਦਾ ਨਾਂਅ 'ਗੁਰੂ ਕਾ ਬਾਗ਼' ਪ੍ਰਸਿੱਧ ਹੋਇਆ | ਮੁਗ਼ਲ ਰਾਜ ਦੇ ਸਮੇਂ ਸਿੱਖਾਂ 'ਤੇ ਭਿਆਨਕ ...

ਪੂਰਾ ਲੇਖ ਪੜ੍ਹੋ »

11 ਅਗਸਤ ਨੂੰ ਬਰਸੀ 'ਤੇ ਵਿਸ਼ੇਸ਼

ਸੂਫ਼ੀ ਦਰਵੇਸ਼ ਸਾਈਾ ਮੀਆਂ ਮੀਰ

ਹਜ਼ਰਤ ਸਾਈਾ ਮੀਆਂ ਮੀਰ ਸੂਫ਼ੀ ਦਰਵੇਸ਼ ਸਨ | ਸਾਈਾ ਮੀਆਂ ਮੀਰ ਜੀ ਦਾ ਪੂਰਾ ਨਾਂਅ ਸ਼ੇਖ਼ ਮੁਹੰਮਦ ਮੀਰ ਸੀ | ਆਪ ਮੀਆਂ ਜੀਉ, ਸ਼ਾਹ ਮੀਰ, ਖੁਆਜਾ ਮੀਰ, ਬਾਲਾ ਪੀਰ ਅਤੇ ਮੀਰ ਮੁਇਨੁਲ ਇਸਲਾਮ ਦੇ ਨਾਂਅ ਨਾਲ ਵੀ ਜਾਣੇ ਜਾਂਦੇ ਹਨ | ਆਪ ਦੀ ਜਨਮ ਤਰੀਕ ਸੰਬੰਧੀ ਵਿਦਵਾਨ ਇਕ ਮਤ ਨਹੀਂ ਹਨ | ਡਾ. ਮੁਹੰਮਦ ਹਬੀਬ ਆਪਣੀ ਪੁਸਤਕ 'ਸਾਈਾ ਮੀਆਂ ਮੀਰ' ਵਿਚ ਆਪ ਦਾ ਜੀਵਨ ਸਮਾਂ 1531 ਤੋਂ 1634 ਈ: ਲਿਖਦੇ ਹਨ | ਡਾ: ਗੁਲਜ਼ਾਰ ਕੰਡਾ ਆਪਣੀ ਰਚਨਾ 'ਸੂਫ਼ੀਮਤ ਸਿਲਸਿਲੇ ਅਤੇ ਸਾਧਕ' ਵਿਚ ਸਾਈਾ ਮੀਆਂ ਮੀਰ ਦਾ ਜਨਮ 1550 ਈ: ਤੋਂ 1636 ਈ: ਲਿਖਦੇ ਹਨ | ਆਪ ਦੇ ਪਿਤਾ ਦਾ ਨਾਂਅ ਕਾਜ਼ੀ ਦਿੱਤਾ ਅਤੇ ਦਾਦਾ ਦਾ ਨਾਂਅ ਕਾਜ਼ੀ ਕਲੰਦਰ ਫਾਰੂਕੀ ਸੀ | ਆਪ ਦੀ ਮਾਤਾ ਦਾ ਨਾਂਅ ਫਾਤਿਮਾ ਸੀ, ਜੋ ਕਾਜ਼ੀ ਕਾਦਨ ਦੀ ਸਪੁੱਤਰੀ ਸੀ, ਦੇ ਘਰ ਸਿੰਧ ਦੇ ਇਲਾਕੇ ਸੀਸਤਾਨ ਵਿਚ ਆਪ ਦਾ ਜਨਮ ਹੋਇਆ | ਬਚਪਨ ਵਿਚ ਹੀ ਪਿਤਾ ਦੇ ਪਿਆਰ ਤੋਂ ਮਰਹੂਮ ਹੋ ਗਏ ਸਨ | ਆਪ ਜੀ ਦੇ ਤਿੰਨ ਭਰਾ ਮੁਹੰਮਦ ਬੋਲਾਂ, ਮੁਹੰਮਦ ਉਸਮਾਨ, ਮੁਹੰਮਦ ਤਾਹਿਰ ਤੇ ਦੋ ਭੈਣਾਂ ਜ਼ਮਾਲ ਖਾਤੂਨ ਤੇ ਜ਼ਾਮੀ ਮਾਦੀਆ ਸਨ | ਆਪ ਦਾ ਸੰਬੰਧ ਖ਼ਾਨਦਾਨੀ ਹਜ਼ਰਤ ਮੁਹੰਮਦ ਸਾਹਿਬ ਦੇ ਦੂਜੇ ਜਾਂ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਜਾਗ ਲੇਹੁ ਰੇ ਮਨਾ ਜਾਗ ਲੇਹੁ...

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ) ਸਿਰਮੌਰ ਭਗਤ ਕਬੀਰ ਜੀ ਦੀਵੇ ਤੇ ਤੇਲ ਦੀ ਉਦਾਹਰਨ ਦੇ ਕੇ ਮਨੁੱਖ ਨੂੰ ਸਮਝਾ ਰਹੇ ਹਨ ਕਿ ਜਦੋਂ ਤੱਕ ਦੀਵੇ ਵਿਚ ਤੇਲ ਹੈ ਅਤੇ ਇਸ ਦੇ ਮੰੂਹ ਵਿਚ ਬੱਤੀ ਹੈ, ਉਦੋਂ ਤਾੲੀਂ ਇਸ ਦੀ (ਘਰ ਵਿਚ) ਲੋਅ ਹੈ, ਪੰ੍ਰਤੂ ਤੇਲ ਦੇ ਸੜਨ (ਖ਼ਤਮ ਹੋਣ) ਨਾਲ ਬੱਤੀ ਮੁੱਕ ਜਾਂਦੀ ਹੈ ਤਾਂ ਘਰ ਸੁੰਞਾਂ-ਸੁੰਞਾਂ ਹੋ ਗਿਆ ਜਾਪਦਾ ਹੈ | ਇਸ ਤਰ੍ਹਾਂ ਜਦੋਂ ਸਰੀਰ ਵਿਚਲੇ ਸੁਆਸ ਹਨ ਤਾਂ ਘਰ ਵਿਚ ਸਭ ਕੁਝ ਆਪਣਾ ਜਾਪਦਾ ਹੈ ਪਰ ਜਦੋਂ ਸੁਆਸਾਂ ਰੂਪੀ ਜੋਤਿ ਬੁਝ ਗਈ ਤਾਂ ਸਭ ਕੁਝ ਪਰਾਇਆ ਹੋ ਜਾਂਦਾ ਹੈ: ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੁਝੈ ਸਭੁ ਕੋਈ¨ ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ¨ (ਅੰਗ : 477-78) ਮੁਖਿ ਬਾਤੀ-ਮੰੂਹ ਵਿਚ ਬੱਤੀ ਹੈ | ਸੂਝੈ ਸਭੁ ਕੋਈ-ਸਭ ਕੁਝ ਦਿਸਦਾ ਹੈ | ਠਹਿਰਾਈ-ਬੁਝ ਜਾਂਦੀ ਹੈ | ਸੰੂਨਾ-ਸੁੰਞਾ | ਮੰਦਰੁ-ਘਰ | ਭਗਤ ਜੀ ਦਿ੍ੜ੍ਹ ਕਰਵਾ ਰਹੇ ਹਨ ਕਿ ਹੇ ਕਮਲੇ ਮਨੁੱਖ, ਉਸ ਵੇਲੇ ਤੈਨੂੰ ਕਿਸੇ ਨੇ ਇਕ ਘੜੀ ਲਈ ਵੀ ਘਰ ਰਹਿਣ ਨਹੀਂ ਦੇਣਾ | ਇਸ ਲਈ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਜੋ ਸਾਥ ਨਿਭਣ ਵਾਲਾ ਹੈ: ਰੇ ਬਉਰੇ ਤੁਹਿ ਘਰੀ ਨ ਰਾਖੈ ...

ਪੂਰਾ ਲੇਖ ਪੜ੍ਹੋ »

ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸੀਤਲ

ਸਿੱਖ ਕੌਮ ਦਾ ਜ਼ਿਆਦਾ ਇਤਿਹਾਸ ਜੰਗਾਂ-ਯੁੱਧਾਂ ਦਾ ਹੈ, ਇਸ ਕਰਕੇ ਢਾਡੀ ਗਰਜਵੇਂ ਬੋਲਾਂ ਨਾਲ ਰਣਭੂਮੀ ਦਾ ਨਕਸ਼ਾ ਖਿੱਚ ਕੇ ਸਰੋਤਿਆਂ ਦਾ ਲਹੂ ਗਰਮਾ ਕੇ ਢਾਡੀ ਕਲਾ ਨੂੰ ਚਾਰ ਚੰਨ ਲਾ ਦਿੰਦੇ ਹਨ | ਸੀਤਲ ਸਾਹਿਬ ਕਹਿੰਦੇ ਹੁੰਦੇ ਸਨ ਸੰਗੀਤ ਅਤੇ ਕਵਿਤਾ ਦਾ ਚੋਲੀ ਦਾਮਨ ਦਾ ਸਾਥ ਹੈ | ਸਾਰੰਗੀ ਦੇ ਪੋਟਿਆਂ 'ਤੇ ਜਦੋਂ ਸਾਜ਼ਕਾਰ ਦੀਆਂ ਉਂਗਲੀਆਂ ਨੱਚਦੀਆਂ ਹਨ, ਉਦੋਂ ਕਵਿਤਾ ਇਉਂ ਖੜ੍ਹੀ ਹੁੰਦੀ ਜਿਵੇਂ 'ਏਕ ਜੋਤਿ ਦੁਇ ਮੂਰਤੀ |' ਗਿਆਨੀ ਸੋਹਣ ਸਿੰਘ ਸੀਤਲ ਜਿਥੇ ਸਫਲ ਇਤਿਹਾਸਕਾਰ ਸਨ, ਉੱਥੇ ਉਹ ਉੱਚ ਕੋਟੀ ਦੇ ਸ਼੍ਰੋਮਣੀ ਢਾਡੀ ਵੀ ਸਨ | ਇਸ ਮਹਾਨ ਇਤਿਹਾਸਕਾਰ, ਸਾਹਿਤਕਾਰ ਅਤੇ ਢਾਡੀ ਦਾ ਜਨਮ 7 ਅਗਸਤ 1909 ਨੂੰ ਕਾਦੀਵਿੰਡ (ਲਾਹੌਰ) ਵਿਖੇ ਸ: ਖ਼ੁਸ਼ਹਾਲ ਸਿੰਘ ਅਤੇ ਮਾਤਾ ਦਿਆਲ ਕੌਰ ਦੀ ਕੁੱਖੋਂ ਹੋਇਆ | ਸੀਤਲ ਹੁਰਾਂ ਨੇ ਮੈਟਿ੍ਕ ਅਤੇ ਗਿਆਨੀ ਦੀ ਪ੍ਰੀਖਿਆ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪ੍ਰਾਪਤ ਕੀਤੀ | ਪਿੰਡ ਕਲਿਆਣੀ, ਚਿਰਾਗਦੀਨ ਹੋਰਾਂ ਨੂੰ ਸੀਤਲ ਹੁਰਾਂ ਨੇ ਆਪਣਾ ਉਸਤਾਦ ਧਾਰਿਆ | ਉਨ੍ਹਾਂ ਨੇ ਜਦੋਂ ਜਵਾਨੀ ਵਿਚ ਪੈਰ ਰੱਖਿਆ, ਉਦੋਂ ਸਿੰਘ ਸਭਾ ਲਹਿਰ ਤੇ ਅਕਾਲੀ ਲਹਿਰ ਪੂਰੇ ...

ਪੂਰਾ ਲੇਖ ਪੜ੍ਹੋ »

ਕਾਰ-ਸੇਵਾ : ਸਰੂਪ ਅਤੇ ਮਹੱਤਵ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ) 1984 ਵਿਚ ਭਾਰਤ ਸਰਕਾਰ ਦੁਆਰਾ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੀਆਂ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਸੀ | ਸਮੁੱਚੇ ਸਿੱਖ ਪੰਥ ਦੀ ਦਿ੍ਸ਼ਟੀ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੋਏ ਨੁਕਸਾਨ 'ਤੇ ਲੱਗੀ ਹੋਈ ਸੀ | ਕੁਝ ਅਜਿਹੀਆਂ ਵਿਚਾਰਾਂ ਸਾਹਮਣੇ ਆਉਣ ਲੱਗੀਆਂ ਸਨ ਕਿ ਭਾਰਤ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜੋ ਕੁਝ ਕੀਤਾ ਹੈ, ਉਸ ਨੂੰ ਉਸੇ ਰੂਪ ਵਿਚ ਸੰਭਾਲ ਲਿਆ ਜਾਵੇ ਤਾਂ ਕਿ ਅਗਲੀ ਪੀੜ੍ਹੀ ਭਾਰਤ ਸਰਕਾਰ ਦੁਆਰਾ ਕੀਤੇ ਕਾਰੇ ਬਾਰੇ ਪ੍ਰਤੱਖ ਜਾਣਕਾਰੀ ਪ੍ਰਾਪਤ ਕਰ ਸਕੇ | ਸਰਕਾਰ ਨੇ ਛੇਤੀ ਨਾਲ ਬੁੱਢਾ ਦਲ ਦੇ ਨਿਹੰਗ ਸਿੰਘਾਂ ਦੇ ਮੁਖੀ ਨੂੰ ਵਿਚ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁਰੰਮਤ ਕਰਵਾ ਦਿੱਤੀ ਸੀ, ਜਿਸ ਨੂੰ ਸਿੱਖ ਸੰਗਤ ਨੇ ਪ੍ਰਵਾਨ ਨਹੀਂ ਸੀ ਕੀਤਾ | ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੁਬਾਰਾ ਢਾਹ ਕੇ ਇਸ ਦੀ ਕਾਰ-ਸੇਵਾ ਕੀਤੀ ਗਈ | ਇਸੇ ਤਰ੍ਹਾਂ ਦਮਦਮੀ ਟਕਸਾਲ ਨੇ ਕਾਰ-ਸੇਵਾ ਰਾਹੀਂ 1984 ਦੇ ਸ਼ਹੀਦਾਂ ਦੀ ...

ਪੂਰਾ ਲੇਖ ਪੜ੍ਹੋ »

ਨਾਮ ਸਿਮਰਨ ਤੇ ਗੁਰਧਾਮਾਂ ਦੀ ਕਾਰ ਸੇਵਾ ਨੂੰ ਸਮਰਪਿਤ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 15ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ

ਹਮੇਸ਼ਾ ਹੀ ਧਾਰਮਿਕ ਕਾਰਜਾਂ ਨੂੰ ਤਰਜੀਹ ਤੇ ਸੱਚ 'ਤੇ ਪਹਿਰਾ ਦੇਣ ਵਾਲੇ ਗੁਰਸਿੱਖੀ ਦੀ ਪ੍ਰਸਾਰ ਤੇ ਪ੍ਰਚਾਰ ਕਰਨ ਵਾਲੇ, ਦਰ ਆਏ ਹਰ ਜਗਿਆਸੂ ਨੂੰ ਗੁਰਬਾਣੀ ਨਾਲ ਜੋੜਨ ਵਾਲੇ ਤੇ ਗੁਰਧਾਮਾਂ ਦੀ ਕਾਰ ਸੇਵਾ ਨੂੰ ਸਮਰਪਿਤ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ 15ਵੇਂ ਮੁਖੀ ਸਿੰਘ ਸਾਹਿਬ ਜਥੇ: ਬਾਬਾ ਗੱਜਣ ਸਿੰਘ ਜਿਨ੍ਹਾਂ ਦਾ ਜਨਮ ਪਿਤਾ ਸ: ਮੱਖਣ ਸਿੰਘ ਦੇ ਘਰ ਮਾਤਾ ਹਰਦੀਪ ਕੌਰ ਦੀ ਕੁੱਖੋਂ 1957 ਈ: ਵਿਚ ਜ਼ਿਲ੍ਹਾ ਅੰਮਿ੍ਤਸਰ ਦੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਨਜ਼ਦੀਕ ਘੁੱਗ ਵਸਦੇ ਪਿੰਡ ਮੱਲ੍ਹੀਆਂ ਵਿਖੇ ਹੋਇਆ | ਆਪ ਬਚਪਨ ਤੋਂ ਹੀ ਸਾਧੂ ਸੁਭਾਅ ਦੇ ਮਾਲਕ ਸਨ ਤੇ ਪਰਮਾਤਮਾ ਦੀ ਮੌਜ ਵਿਚ ਰਹਿੰਦੇ ਹੋਏ ਸਵਾਸ-ਸਵਾਸ ਨਾਮ ਸਿਮਰਦੇ ਰਹਿਣਾ, ਸਕੂਲ ਦੀ ਪੜ੍ਹਾਈ ਸੱਤ ਜਮਾਤਾਂ ਤੱਕ ਹੀ ਸੀ ਪਰ ਹਿਸਾਬ-ਕਿਤਾਬ ਤੇ ਡਰਾਇੰਗ ਵਿਚ ਆਪ ਦਾ ਕੋਈ ਸਾਨੀ ਨਹੀਂ ਸੀ | ਘਰੇਲੂ ਕੰਮ ਧੰਦਿਆਂ ਵਿਚ ਮਨ ਨਾ ਲੱਗਣ ਕਾਰਨ 15 ਕੁ ਸਾਲ ਦੀ ਉਮਰ ਵਿਚ ਆਪ ਸ੍ਰੀ ਮਿਸਲ ਸਹੀਦਾਂ ਤਰਨਾ ਦਲ ਦੇ 12ਵੇਂ ਮੁਖੀ ਸਿੰਘ ਸਾਹਿਬ ਜਥੇ: ਬਾਬਾ ਬਿਸ਼ਨ ਸਿੰਘ ਕੋਲ ਬਾਬਾ ਬਕਾਲਾ ਸਾਹਿਬ ਵਿਖੇ ਆ ਗਏ | ਉਨ੍ਹਾਂ ਕੋਲੋਂ ਖੰਡੇ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX