ਤਾਜਾ ਖ਼ਬਰਾਂ


ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਦਾ ਦਿਹਾਂਤ
. . .  5 minutes ago
ਮਹਿਲ ਕਲਾਂ, 6 ਅਕਤੂਬਰ (ਅਵਤਾਰ ਸਿੰਘ ਅਣਖੀ )-ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਬਰੇਨ ਅਟੈਕ ਹੋ ਜਾਣ ਕਰਕੇ ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 3-30 ਵਜੇ ਪਿੰਡ ਖਿਆਲੀ ( ਨੇੜੇ ਮਹਿਲ ਕਲਾਂ) ਵਿਖੇ ਹੋਵੇਗਾ।
ਬਾਲੀਵੁੱਡ ਗਾਇਕਾ ਨੇਹਾ ਕੱਕੜ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  8 minutes ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਅਤੇ ਰਿਐਲਿਟੀ ਸ਼ੋਅ ਦੀ ਜੱਜ ਨੇਹਾ ਕੱਕੜ ਅੱਜ ਆਪਣੇ ਗਾਇਕ ਪਤੀ ਰੋਹਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ...
ਭਾਰਤ ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ, ਫ਼ਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਗਿਆ
. . .  49 minutes ago
ਅਜਨਾਲਾ, ਗੱਗੋਮਾਹਲ 6 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬੀਤੀ ਰਾਤ ਬੀ.ਐੱਸ.ਐੱਫ ਜਵਾਨਾਂ ਵਲੋਂ ਡਰੋਨ ਦੀ ਹਾਲਤ ਦੇਖੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਰਮਦਾਸ ਅਧੀਨ...
ਮਰਸਿਡ ਤੋਂ ਅਗਵਾ ਭਾਰਤੀ ਪਰਿਵਾਰ ਦੇ ਚਾਰਾਂ ਜੀਆਂ ਦੀਆਂ ਮਿਲੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ
. . .  35 minutes ago
ਸਾਨ ਫਰਾਂਸਿਸਕੋ, 6 ਅਕਤੂਬਰ (ਐੱਸ.ਅਸ਼ੋਕ ਭੌਰਾ)- ਅਮਰੀਕਾ ਦੇ ਪੰਜਾਬੀ ਭਾਈਚਾਰੇ ਲਈ ਅੱਜ ਦਾ ਦਿਨ ਮਨਹੂਸ ਮੰਦਭਾਗਾ ਅਤੇ ਕਦੇ ਵੀ ਨਾ ਭੁੱਲਣ ਵਾਲਾ ਮੰਨਿਆ ਜਾਂਦਾ ਰਹੇਗਾ। ਪਿਛਲੇ ਤਿੰਨ ਦਿਨਾਂ ਤੋਂ ਇਕ ਪੰਜਾਬੀ ਪਰਿਵਾਰ ਦੇ ਅਗਵਾ ਕੀਤੇ ਚਾਰ...
ਅੱਜ ਭਾਰਤ-ਸਾਊਥ ਅਫ਼ਰੀਕਾ ਪਹਿਲਾ ਵਨਡੇਅ, ਕੋਹਲੀ-ਰੋਹਿਤ ਨਹੀਂ, ਕਪਤਾਨ ਧਵਨ ਕਰਨਗੇ ਧਮਾਲ
. . .  about 1 hour ago
ਨਵੀਂ ਦਿੱਲੀ, 6 ਅਕਤੂਬਰ-ਭਾਰਤੀ ਟੀਮ ਨੇ ਆਪਣੇ ਘਰ 'ਚ ਸਾਊਥ ਅਫ਼ਰੀਕਾ ਨੂੰ ਟੀ-20 ਸੀਰੀਜ਼ 'ਚ 2-1 ਨਾਲ ਹਰਾਇਆ ਹੈ, ਹੁਣ ਦੋਵਾਂ ਟੀਮਾਂ 'ਚ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ ਅੱਜ (6 ਅਕਤੂਬਰ) ਲਖਨਊ...
ਦੁਰਗਾ ਵਿਸਰਜਨ ਦੌਰਾਨ ਆਇਆ ਭਿਆਨਕ ਹੜ੍ਹ, 40 ਲੋਕ ਰੁੜ੍ਹੇ, 8 ਲੋਕਾਂ ਦੀ ਮੌਤ
. . .  about 1 hour ago
ਜਲਪਾਈਗੁੜੀ, 6 ਅਕਤੂਬਰ- ਦੁਰਗਾ ਵਿਸਰਜਨ ਦੌਰਾਨ ਜਲਪਾਈਗੁੜੀ ਜ਼ਿਲ੍ਹੇ ਦੇ ਮਾਲ ਬਾਜ਼ਾਰ ਸਥਿਤ ਮਾਲ ਨਦੀ 'ਚ ਭਿਆਨਕ ਹਾਦਸਾ ਵਾਪਰ ਗਿਆ। ਇੱਥੋਂ ਦੀ ਮਲ ਨਦੀ ਦੇ ਪਾਣੀ ਦਾ ਪੱਧਰ ਇਕਦਮ ਵਧਣ ਨਾਲ ਕਈ ਲੋਕ ਨਦੀ 'ਚ ਰੁੜ੍ਹ ਗਏ। ਇਸ ਹਾਦਸੇ 'ਚ ਹੁਣ ਤੱਕ...
ਅਮਰੀਕਾ ਦੇ ਮੈਕਸੀਕੋ ਸਿਟੀ ਹਾਲ ’ਚ ਗੋਲੀਬਾਰੀ, ਮੇਅਰ ਸਮੇਤ ਘੱਟੋ-ਘੱਟ 10 ਲੋਕਾਂ ਦੀ ਹੋਈ ਮੌਤ
. . .  about 1 hour ago
ਲੰਡਨ, 6 ਅਕਤੂਬਰ-ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਅਮਰੀਕਾ ਦੇ ਮੈਕਸੀਕੋ ਦਾ ਹੈ। ਮੈਕਸੀਕਨ ਸਿਟੀ ਹਾਲ 'ਚ ਸਮੂਹਿਕ ਗੋਲੀਬਾਰੀ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਜਾਂਚ ਦੇ ਮੁਤਾਬਿਕ ਮਰਨ ਵਾਲਿਆਂ 'ਚ ਮੇਅਰ ਵੀ ਸ਼ਾਮਿਲ ਹੈ।
ਕੇਰਲ 'ਚ ਸਵੇਰੇ-ਸਵੇਰੇ ਦਰਦਨਾਕ ਹਾਦਸਾ, 2 ਬੱਸਾਂ ਦੀ ਟੱਕਰ 'ਚ 9 ਲੋਕਾਂ ਦੀ ਮੌਤ
. . .  about 1 hour ago
ਤਿਰੂਵਨੰਤਪੁਰਮ, 6 ਅਕਤੂਬਰ-ਕੇਰਲ 'ਚ ਅੱਜ ਸਵੇਰੇ-ਸਵੇਰੇ 2 ਬੱਸਾਂ ਦੀ ਟੱਕਰ ਨਾਲ ਦਰਦਨਾਕ ਹਾਦਸਾ ਹੋ ਗਿਆ। ਕੇਰਲ ਦੇ ਪਲਕੜ ਜ਼ਿਲ੍ਹੇ ਦੇ ਵਡੱਕਨਚੇਕੀ 'ਚ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਦਿੱਲੀ : ਗਾਂਧੀ ਨਗਰ ਦੀ ਕੱਪੜਾ ਮੰਡੀ ਵਿਚ ਇਕ ਦੁਕਾਨ ਨੂੰ ਲੱਗੀ ਅੱਗ, ਮੌਕੇ ’ਤੇ ਪੁੱਜੀਆਂ 30 ਫਾਇਰ ਬ੍ਰਿਗੇਡ ਦੀਆਂ ਗੱਡੀਆਂ
. . .  1 day ago
ਬੰਗਾਲ : ਜਲਪਾਈਗੁੜੀ ਵਿਚ ਮਾਲ ਨਦੀ ਵਿਚ ਪਾਣੀ ਦਾ ਪੱਧਰ ਵਧਿਆ, 7 ਮੌਤਾਂ
. . .  1 day ago
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਐਡਹਾਕ ਕਮੇਟੀ ਬਣਾਏ ਸਰਕਾਰ-ਜਥੇ. ਦਾਦੂਵਾਲ
. . .  1 day ago
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ )- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਚਲ ਰਹੇ ਘਟਨਾਕ੍ਰਮ 'ਤੇ ਆਪਣੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ...
ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . .  1 day ago
ਮਲੋਟ, 5 ਅਕਤੂਬਰ (ਪਾਟਿਲ)- ਯੂਥ ਵੈਲਫੇਅਰ ਕਲੱਬ ਮਲੋਟ ਦੁਆਰਾ ਅੱਜ ਪੁੱਡਾ ਗਰਾਊਂਡ ਵਿਚ ਕਰਵਾਏ ਦੁਸਹਿਰਾ ਉਤਸਵ-2022 ਸਮਾਗਮ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ...
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਇਕ ਵਾਰ ਫਿਰ ਹੋਇਆ ਉਲਟ ਫੇਰ , ਬਣਾਇਆ ਅਮਰਿੰਦਰ ਸਿੰਘ ਅਰੋੜਾ ਨੂੰ ਕਮੇਟੀ ਦਾ ਪ੍ਰਧਾਨ
. . .  1 day ago
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ )- ਸੁਪਰੀਮ ਕੋਰਟ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦਿਤੇ ਜਾਣ ਤੋਂ ਬਾਅਦ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਪ੍ਰਧਾਨ ਨੂੰ ਲੈ ਕੇ ...
ਉੱਤਰ ਪ੍ਰਦੇਸ਼ : ਕਾਨਪੁਰ ਵਿਚ ਭਾਰੀ ਮੀਂਹ ਪੈਣ ਕਾਰਨ ਦੁਸਹਿਰੇ ਮੌਕੇ ਪੁਤਲੇ ਹੋਏ ਖ਼ਰਾਬ
. . .  1 day ago
ਉੱਤਰਾਖੰਡ ਬੱਸ ਹਾਦਸਾ : ਬਚਾਅ ਕਾਰਜ ਪੂਰਾ, 30 ਲਾਸ਼ਾਂ ਤੇ 20 ਜ਼ਖਮੀਆਂ ਨੂੰ ਬਾਹਰ ਕੱਢਿਆ
. . .  1 day ago
ਬੰਗਾ 'ਚ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ
. . .  1 day ago
ਬੰਗਾ, 5 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਬੰਗਾ 'ਚ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਸਮਾਗਮ ਦੀ ਪ੍ਰਧਾਨਗੀ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਨੇ ਕੀਤੀ...
ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਆਇਆ ਭਾਰਤ
. . .  1 day ago
ਅਟਾਰੀ, 5 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਭਾਰਤ ਪਹੁੰਚਾ ਹੈ। ਜਥੇ ਦੀ ਅਗਵਾਈ ਕਰ ਰਹੇ ਹਿੰਦੂ ਸ਼ਰਧਾਲੂ ਕੇਵਲ ਰਾਮ ਨੇ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਕੋਲ 30...
ਦੁਸਹਿਰੇ ਮੌਕੇ ਮੁਹਾਲੀ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕਿਹਾ 'ਭਗਵਾਨ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ'
. . .  1 day ago
ਮੁਹਾਲੀ, 5 ਅਕਤੂਬਰ-ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਵਿਖੇ ਫੇਸ-8 'ਚ ਰੱਖੇ ਗਏ ਸਮਾਗਮ 'ਚ ਸ਼ਿਰਕਤ ਕਰਨ ਪੁੱਜੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਸਹਿਰੇ ਦੇ ਤਿਉਹਾਰ...
ਫਰਾਲਾ 'ਚ ਦੁਸਹਿਰੇ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ
. . .  1 day ago
ਸਧਵਾਂ, 5 ਅਕਤੂਬਰ (ਪ੍ਰੇਮੀ ਸੰਧਵਾਂ)- ਮੇਲਿਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਿੰਡ ਫਰਾਲਾ ਵਿਖੇ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਸਰਬ ਧਰਮ ਮਹਾਂ ਸਭਾ ਵਲੋਂ ਦੁਸਹਿਰੇ ਦੇ ਮਨਾਏ ਗਏ ਪਵਿੱਤਰ ਤਿਉਹਾਰ ਮੌਕੇ ਸਜਾਈਆਂ ਗਈਆਂ ਸੁੰਦਰ ਝਾਕੀਆਂ ਨੇ ਦਰਸ਼ਕਾਂ ਦਾ ਦਿਲ...
ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੁਸਹਿਰੇ ਦੇ ਤਿਉਹਾਰ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਮੂਲੀਅਤ
. . .  1 day ago
ਤਪਾ ਮੰਡੀ, 5 ਅਕਤੂਬਰ (ਵਿਜੇ ਸ਼ਰਮਾ)- ਪੂਰੇ ਭਾਰਤ ਅੰਦਰ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿਤ ਸਥਾਨਕ ਆਜ਼ਾਦ ਕਲਚਰਲ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਦਾ ਪਵਿੱਤਰ...
ਜਗਦੀਸ਼ ਕੁਮਾਰ ਸ਼ਰਮਾ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਲਗਾਏ
. . .  1 day ago
ਮਾਨਸਾ, 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਇੰਸਪੈਕਟਰ ਜਗਦੀਸ਼ ਕੁਮਾਰ ਸ਼ਰਮਾ ਨੂੰ ਸੀ.ਆਈ.ਏ. ਸਟਾਫ਼ ਮਾਨਸਾ ਦਾ ਇੰਚਾਰਜ ਲਗਾਇਆ ਗਿਆ ਹੈ। ਉਹ ਉਸ ਤੋਂ ਪਹਿਲਾਂ ਥਾਣਾ ਸਦਰ ਦੇ ਮੁੱਖ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ...
ਅਜਨਾਲਾ 'ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . .  1 day ago
ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਅਗਨ ਭੇਟ...
ਪੰਜਾਬ ਪੁਲਿਸ ਵਲੋਂ ਡਰੋਨ ਆਧਾਰਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, ਇਕ ਕੈਦੀ ਸਮੇਤ ਦੋ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 5 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਫੈਸਲਾਕੁੰਨ ਜੰਗ ਤਹਿਤ ਇਕ ਹੋਰ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਇੱਕ ਕੈਦੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਡਰੋਨ...
ਨੋਬਲ ਪੁਰਸਕਾਰ: ਰਸਾਇਣ ਵਿਗਿਆਨ ਦੇ ਖ਼ੇਤਰ ਲਈ ਨੋਬਲ ਪੁਰਸਕਾਰ 2022 ਦਾ ਐਲਾਨ
. . .  1 day ago
ਨਵੀਂ ਦਿੱਲੀ, 5 ਅਕਤੂਬਰ- ਰਸਾਇਣ ਵਿਗਿਆਨ ਦੇ ਖ਼ੇਤਰ ਲਈ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਇਹ ਪੁਰਸਕਾਰ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਕੈਰੋਲਿਨ ਬਰਟੋਜ਼ੀ, ਯੂਨੀਵਰਸਿਟੀ ਆਫ ਕੋਪੇਨਹੇਗਨ...
ਹੋਰ ਖ਼ਬਰਾਂ..

ਬਹੁਰੰਗ

ਕੈਟਰੀਨਾ ਬੜੀ ਚੁਸਤ ਹੈ

ਪਤਾ ਨਹੀਂ ਕਿਉਂ ਕੈਟਰੀਨਾ ਕੈਫ਼ ਨੂੰ ਅੱਜਕਲ੍ਹ ਰਣਬੀਰ ਕਪੂਰ ਮਾਸਾ ਵੀ ਚੰਗਾ ਨਹੀਂ ਲੱਗਦਾ ਤੇ ਇਧਰ ਕੈਟੀ ਦੇ ਪਤੀ ਪਰਮੇਸ਼ਵਰ ਅਦਾਕਾਰ ਵਿੱਕੀ ਕੌਸ਼ਲ ਨੇ ਧਰਮਾ ਪ੍ਰੋਡਕਸ਼ਨ ਦੀ ਫ਼ਿਲਮ 'ਗੋਵਿੰਦਾ ਨਾਮ ਮੇਰਾ' ਵਿਚ ਰਣਬੀਰ ਨੂੰ ਖ਼ਾਸ ਕਿਰਦਾਰ ਲਈ ਲਿਆਂਦਾ ਹੈ। ਕੈਟਰੀਨਾ ਦਾ ਚਿਹਰਾ ਗੁੱਸੇ ਨਾਲ ਸੱਤਵੇਂ ਅਸਮਾਨ 'ਤੇ ਜਾ ਚੜ੍ਹਿਆ। ਕਾਰਨ ਇਕ ਪੱਤਰਕਾਰ ਨੇ ਦੱਸਿਆ ਕਿ ਆਪਣੇ ਪੁਰਾਣੇ ਮਿੱਤਰ ਰਣਬੀਰ ਨੂੰ ਸਾਹਮਣੇ ਦੇਖ ਕੇ ਕੈਟੀ ਨੂੰ ਭੂਤਕਾਲ ਦੇ ਕਿੱਸੇ ਯਾਦ ਆਉਣ 'ਤੇ ਮਾਨਸਿਕ ਪ੍ਰੇਸ਼ਾਨੀ ਹੋਈ ਹੈ। ਇਸ ਲਈ ਰਣਬੀਰ ਦਾ ਤਾਂ ਉਹ ਚਿਹਰਾ ਵੀ ਨਹੀਂ ਦੇਖਣਾ ਚਾਹੁੰਦੀ। ਹਾਲਾਂ ਕਿ ਵਿੱਕੀ ਕੌਸ਼ਲ ਨੇ ਪਤਨੀ ਕੈਟਰੀਨਾ ਕੈਫ਼ ਕੌਸ਼ਲ ਨੂੰ ਯਕੀਨ ਦਿਵਾਇਆ ਹੈ ਕਿ ਸਭ ਸਹੀ ਤਰ੍ਹਾਂ ਹੋਵੇ, ਉਹ ਪੂਰੀ ਕੋਸ਼ਿਸ਼ ਕਰੇਗਾ। 'ਟਾਈਗਰ-3' ਸਲਮਾਨ ਖ਼ਾਨ ਨਾਲ ਕਰਨ ਜਾ ਰਹੀ ਕੈਟੀ ਚੁਸਤ ਬਹੁਤ ਹੈ, ਪ੍ਰਚਾਰ ਖ਼ਾਤਰ ਆਪ ਹੀ ਆਪਣੇ ਇੰਸਟਾਗ੍ਰਾਮ ਖਾਤੇ ਤੇ ਹੋਰ ਨਾਂਅ ਲਿਖ ਉਸ ਨੇ ਆਪਣੇ 66 ਮਿਲੀਅਨ ਇੰਸਟਾਗ੍ਰਾਮ ਪ੍ਰਸੰਸਕ ਚੱਕਰਾਂ 'ਚ ਪਾ ਦਿੱਤੇ ਸਨ। ਇਕ ਸੁੰਦਰਤਾ ਉਤਪਾਦ ਦੀ ਮਾਲਕਣ ਹੈ ਕੈਟਰੀਨਾ ਤੇ ਇਸ ਉਤਪਾਦ ਲਈ ਸੁੰਦਰਤਾ ...

ਪੂਰਾ ਲੇਖ ਪੜ੍ਹੋ »

ਪੰਜਾਬੀ ਫ਼ਿਲਮ 'ਚ ਅਮਾਇਰਾ ਦਸਤੂਰ

ਅਮਾਰਿਆ ਦਸਤੂਰ ਫ਼ਿਲਮ 'ਫੁਰਤੀਲਾ' ਰਾਹੀਂ ਪਾਲੀਵੁੱਡ ਵਿਚ ਆ ਰਹੀ ਹੈ। ਫ਼ਿਲਮ ਦੇ ਹੀਰੋ ਹਨ ਜੱਸੀ ਗਿੱਲ ਅਤੇ ਨਿਰਦੇਸ਼ਕ ਹਨ ਅਮਰ ਹੁੰਦਲ। ਪੰਜਾਬੀ ਫ਼ਿਲਮ ਸਨਅਤ ਵਿਚ ਆਪਣੀ ਪਾਰੀ ਦੀ ਸ਼ੁਰੂਆਤ ਬਾਰੇ ਉਹ ਕਹਿੰਦੀ ਹੈ, 'ਮੈਂ ਹਿੰਦੀ ਤੇ ਇੰਗਲਿਸ਼ ਦੇ ਨਾਲ-ਨਾਲ ਤਾਮਿਲ ਤੇ ਤੇਲਗੂ ਫ਼ਿਲਮਾਂ ਕੀਤੀਆਂ ਹਨ। ਸੂਬਾਈ ਫ਼ਿਲਮਾਂ ਵਿਚ ਕੰਮ ਕਰਨ ਦਾ ਅਨੁਭਵ ਚੰਗਾ ਰਿਹਾ। ਸੋ, ਮਨ ਵਿਚ ਇੱਛਾ ਪੈਦਾ ਹੋਣ ਲੱਗੀ ਕਿ ਹੁਣ ਪੰਜਾਬੀ ਫ਼ਿਲਮ ਵਿਚ ਵੀ ਕੰਮ ਕਰਨਾ ਚਾਹੀਦਾ ਹੈ। ਅੱਜ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਵੱਡੇ ਪੱਧਰ 'ਤੇ ਹੋ ਰਿਹਾ ਹੈ। ਇਹ ਫ਼ਿਲਮਾਂ ਵਿਦੇਸ਼ ਵਿਚ ਵੀ ਬਹੁਤ ਦੇਖੀਆਂ ਜਾਂਦੀਆਂ ਹਨ। ਭਾਵ ਪੰਜਾਬੀ ਫ਼ਿਲਮਾਂ ਦਾ ਦਾਇਰਾ ਹੁਣ ਪੰਜਾਬ ਤੱਕ ਸੀਮਿਤ ਨਹੀਂ ਰਿਹਾ। ਫ਼ਿਲਮਾਂ ਦੇ ਨਿਰਮਾਣ ਵਿਚ ਚੰਗਾ ਪੈਸਾ ਖ਼ਰਚ ਕੀਤਾ ਜਾਂਦਾ ਹੈ ਅਤੇ ਇਹ ਪਰਦੇ 'ਤੇ ਨਜ਼ਰ ਵੀ ਆਉਂਦਾ ਹੈ। 'ਫੁਰਤੀਲਾ' ਵਿਚ ਅੱਜ ਦੇ ਜ਼ਮਾਨੇ ਦੀ ਕਹਾਣੀ ਹੈ ਅਤੇ ਇਥੇ ਅੱਜ ਦੇ ਨੌਜਵਾਨਾਂ ਦੀਆਂ ਸੰਵੇਦਨਾਵਾਂ ਨੂੰ ਪੇਸ਼ ਕੀਤਾ ਗਿਆ ...

ਪੂਰਾ ਲੇਖ ਪੜ੍ਹੋ »

ਮੈਂ ਨਾਂਹ ਪੱਖੀ ਭੂਮਿਕਾ ਲਈ ਠੀਕ ਹਾਂ : ਰੋਜ਼ਲੀਨ ਖ਼ਾਨ

'ਪਦਮਾਵਤ', 'ਨੀਰਜਾ' ਸਮੇਤ ਕਈ ਫ਼ਿਲਮੀ ਗੀਤ ਗਾਉਣ ਵਾਲੇ ਫਰਹਾਨ ਸਾਬਰੀ ਨੇ ਇਕ ਰੋਮਾਂਟਿਕ ਗੀਤ 'ਆ ਭੀ ਜਾ' ਗਾਇਆ ਹੈ ਅਤੇ ਇਸ ਦਾ ਵੀਡੀਓ ਰਜਨੀਸ਼ ਦੁੱਗਲ, ਰੋਜ਼ਲੀਨ ਖਾਨ ਤੇ ਤੁਮੁਲ ਬਾਲਯਾਨ 'ਤੇ ਫ਼ਿਲਮਾਇਆ ਗਿਆ ਹੈ। ਰੋਜ਼ਲੀਨ ਖਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ ਅਤੇ ਇਹ ਉਸ ਦਾ ਪਹਿਲਾ ਵੀਡੀਓ ਐਲਬਮ ਹੈ। ਵੀਡੀਓ ਬਾਰੇ ਉਹ ਕਹਿੰਦੀ ਹੈ, 'ਜਦੋਂ ਪਤਾ ਲੱਗਿਆ ਕਿ ਇਸ ਦੇ ਗੀਤਕਾਰ ਸਮੀਰ ਹਨ ਅਤੇ ਵੀਡੀਓ ਵਿਚ ਰਜਨੀਸ਼ ਦੁੱਗਲ ਹੈ ਤਾਂ ਖੁਸ਼ੀ ਹੋਈ ਕਿ ਕੋਰੋਨਾ ਕਾਲ ਤੋਂ ਬਾਅਦ ਦੁਬਾਰਾ ਸਰਗਰਮ ਹੋਣ ਲਈ ਇਹ ਸਹੀ ਮੌਕਾ ਹੈ। ਇਸ ਵੀਡੀਓ ਵਿਚ ਪ੍ਰੇਮ ਤ੍ਰਿਕੋਣ ਦੀ ਕਹਾਣੀ ਹੈ ਅਤੇ ਮੈਨੂੰ ਇਸ ਵਿਚ ਗਲੈਮਰਸ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। ਵੀਡੀਓ ਵਿਚ ਖ਼ੁਦ ਨੂੰ ਦੇਖ ਕੇ ਲੱਗਿਆ ਕਿ ਇਥੇ ਮੈਨੂੰ ਦੇਖ ਕੇ ਮੇਰੇ ਹਜ਼ਾਰਾਂ ਪ੍ਰਸੰਸਕ ਖ਼ੁਸ਼ ਹੋ ਜਾਣਗੇ, ਕਿਉਂਕਿ ਉਹ ਮੈਨੂੰ ਇਸੇ ਅੰਦਾਜ਼ ਵਿਚ ਦੇਖਣਾ ਚਾਹੁੰਦੇ ਹਨ। ਫ਼ਿਲਮਾਂ ਬਾਰੇ ਉਹ ਕਹਿੰਦੀ ਹੈ, 'ਮੈਨੂੰ ਲਗਦਾ ਹੈ ਕਿ ਮੈਂ ਨਾਂਹਪੱਖੀ ਭੂਮਿਕਾ ਲਈ ਸਹੀ ...

ਪੂਰਾ ਲੇਖ ਪੜ੍ਹੋ »

ਸ਼ਰਧਾ ਕਪੂਰ ਕਰੇਗੀ ਨਾਗਿਨ

ਸ਼ਰਧਾ ਕਪੂਰ, ਦੋ ਸਾਲ ਪਹਿਲਾਂ ਆਖਰੀ ਵਾਰ 'ਸਟ੍ਰੀਟ ਡਾਂਸਰ 3 ਡੀ' (2020) ਅਤੇ 'ਬਾਗੀ 3' (2020) ਵਿਚ ਨਜ਼ਰ ਆਈ ਸੀ। ਫਿਰ ਕੋਰੋਨਾ ਵਰਗੀ ਮਹਾਂਮਾਰੀ ਦੇ ਚਲਦਿਆਂ ਵੀ ਬਹੁਤ ਘੱਟ ਫ਼ਿਲਮਾਂ ਰਿਲੀਜ਼ ਹੋ ਸਕੀਆਂ ਸਨ। ਉਸ ਦੌਰਾਨ ਸ਼ਰਧਾ ਕਪੂਰ ਦੀਆਂ ਵੀ ਕਈ ਫ਼ਿਲਮਾਂ ਨਹੀਂ ਸਨ ਆ ਸਕੀਆਂ। ਇਨ੍ਹੀਂ ਦਿਨੀਂ ਸ਼ਰਧਾ ਕਪੂਰ ਲਵ ਰੰਜਨ ਦੀ ਅਗਲੀ 'ਅਨਟਾਈਟਲਡ' ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ, ਜਿਸ ਦੀ ਰਿਲੀਜ਼ ਲਈ ਸ਼ਰਧਾ ਕਪੂਰ ਦੇ ਪ੍ਰਸੰਸਕਾਂ ਨੂੰ ਅਗਲੇ ਸਾਲ ਤੱਕ ਇੰਤਜ਼ਾਰ ਕਰਨਾ ਹੋਵੇਗਾ। ਲਵ ਰੰਜਨ ਦੀ ਪ੍ਰੋਡਕਸ਼ਨ ਕੰਪਨੀ ਲਵ ਫ਼ਿਲਮਜ਼ ਇਸ ਨੂੰ ਟੀ-ਸੀਰੀਜ਼ ਦੇ ਨਾਲ ਮਿਲ ਕੇ ਬਣਾ ਰਹੀ ਹੈ। ਕਾਮੇਡੀ, ਡਰਾਮੇ 'ਤੇ ਆਧਾਰਿਤ ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਜੋੜੀ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਡਿੰਪਲ ਕਪਾਡੀਆ ਅਤੇ ਬੋਨੀ ਕਪੂਰ ਫ਼ਿਲਮ ਵਿਚ ਰਣਬੀਰ ਕਪੂਰ ਦੇ ਮਾਤਾ-ਪਿਤਾ ਦੇ ਕਿਰਦਾਰ ਵਿਚ ਨਜ਼ਰ ਆਉਣਗੇ। ਜਦੋਂ ਸ਼ਰਧਾ ਨੂੰ ਪੁੱਛਿਆ ਕਿ ਅੱਜ ਦੇ ਦੌਰ ਵਿਚ ਇਕ ਛੋਟੀ ਤੋਂ ਛੋਟੀ ਅਦਾਕਾਰਾ ਵੀ 3-4 ਫ਼ਿਲਮਾਂ ਇਕੱਠੀਆਂ ਕਰ ਰਹੀ ਹੈ ਪਰ ਤੁਸੀਂ ਸਿਰਫ ਇਕ ਫ਼ਿਲਮ ਕਰ ਰਹੇ ਹੋ। ਤੁਹਾਡੇ ਕੋਲ ਜ਼ਿਆਦਾ ਕੰਮ ਨਾ ...

ਪੂਰਾ ਲੇਖ ਪੜ੍ਹੋ »

ਸਾਬਕਾ ਪ੍ਰਧਾਨ ਮੰਤਰੀ ਨੂੰ ਸਮਰਪਿਤ ਗੀਤ 'ਅਟਲ'

ਨਿਰਮਾਤਾ ਆਰੀਅਨ ਮਿਸ਼ਰਾ ਨੇ ਪਹਿਲਾਂ ਨਾਰੀ ਸਨਮਾਨ 'ਤੇ ਗੀਤ ਤਿਆਰ ਕੀਤਾ ਸੀ ਅਤੇ ਇਸ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਹੁਣ ਉਹ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਨੂੰ ਸਮਰਪਿਤ ਗੀਤ 'ਅਟਲ' ਲੈ ਕੇ ਆਏ ਹਨ। ਇਹ ਲਤਾ ਹਯਾ ਵਲੋਂ ਲਿਖਿਆ ਗਿਆ ਹੈ ਅਤੇ ਇਸ ਨੂੰ ਸੰਗੀਤਬੱਧ ਕੀਤਾ ਹੈ ਦਲੀਪ ਸੇਨ ਨੇ। ਨੌਜਵਾਨ ਗਾਇਕ ਸਤਿਅਮ ਉਪਾਧਿਆਏ ਨੇ ਇਹ ਗੀਤ ਗਾਇਆ ਹੈ ਅਤੇ ਇਸ ਦੇ ਬੋਲ ਹਨ 'ਸ਼ੂਨਿਆ ਸੇ ਸ਼ਿਖ਼ਰ ਤਕ'। ਗੀਤ ਬਾਰੇ ਲਤਾ ਹਯਾ ਕਹਿੰਦੀ ਹੈ, 'ਅਟਲ ਜੀ ਵਰਗੀ ਹਸਤੀ ਬਾਰੇ ਗੀਤ ਲਿਖਣਾ ਹੀ ਮੇਰੇ ਲਈ ਵੱਡੀ ਗੱਲ ਸੀ। ਉਨ੍ਹਾਂ ਦੀਆਂ ਉਪਲਬਧੀਆਂ ਨੂੰ ਇਕ ਗੀਤ ਵਿਚ ਸਮੇਟਣਾ ਬੇਹੱਦ ਮੁਸ਼ਕਿਲ ਕੰਮ ਸੀ। ਉਹ ਖ਼ੁਦ ਕਵੀ ਵੀ ਸਨ। ਸੋ, ਮੈਂ ਨਹੀਂ ਚਾਹੁੰਦੀ ਸੀ ਕਿ ਕਿਤੇ ਜ਼ਰਾ ਜਿੰਨੀ ਵੀ ਗ਼ਲਤੀ ਹੋ ਜਾਵੇ। ਅਟਲ ਜੀ ਦੇ ਕਰੋੜਾਂ ਚਾਹੁਣ ਵਾਲੇ ਹਨ। ਸੋ, ਗੀਤ ਲਿਖਦੇ ਸਮੇਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਪਿਆ ...

ਪੂਰਾ ਲੇਖ ਪੜ੍ਹੋ »

ਨਾਂਹਪੱਖੀ ਭੂਮਿਕਾ ਨਿਭਾਉਣਾ ਵੀ ਸੌਖਾ ਕੰਮ ਨਹੀਂ : ਨਾਇਰਾ ਬੈਨਰਜੀ

ਦੰਗਲ ਚੈਨਲ ਦੇ ਲੜੀਵਾਰ 'ਰਕਸ਼ਾਬੰਧਨ' ਵਿਚ ਨਾਂਹਪੱਖੀ ਭੂਮਿਕਾ ਨਿਭਾਉਣ ਤੋਂ ਬਾਅਦ ਹੁਣ ਨਾਇਰਾ ਬੈਨਰਜੀ ਕਲਰਜ਼ ਚੈਨਲ ਦੇ ਲੜੀਵਾਰ 'ਪਿਸ਼ਾਚਿਨੀ' ਵਿਚ ਫਿਰ ਇਕ ਵਾਰ ਨਾਂਹਪੱਖੀ ਭੂਮਿਕਾ ਵਿਚ ਪੇਸ਼ ਹੋਈ ਹੈ। ਚਮਤਕਾਰੀ ਕਾਰਨਾਮਿਆਂ ਵਾਲੇ ਇਸ ਲੜੀਵਾਰ ਵਿਚ ਆਪਣੀ ਭੂਮਿਕਾ ਬਾਰੇ ਉਹ ਕਹਿੰਦੀ ਹੈ, 'ਜਦੋਂ ਮੈਂ 'ਰਕਸ਼ਾਬੰਧਨ' ਵਿਚ ਕੰਮ ਕਰ ਰਹੀ ਸੀ ਤਾਂ ਉਥੇ ਮੇਰੇ ਹਿੱਸੇ ਨੰਨ੍ਹੀ ਰਸਾਲ ਨੂੰ ਪ੍ਰਤਾੜਿਤ ਕਰਨਾ ਆਇਆ ਸੀ। ਮੈਂ ਉਸ ਉੱਤੇ ਬਹੁਤ ਚੀਕਦੀ ਤੇ ਚਿਲਾਉਂਦੀ ਸੀ ਅਤੇ ਮੇਰਾ ਇਹ ਰੂਪ ਦੇਖ ਕੇ ਉਹ ਨੰਨ੍ਹੀ ਬੱਚੀ ਅਸਲੀਅਤ ਵਿਚ ਰੋਣ ਲੱਗ ਜਾਂਦੀ ਸੀ। ਇਹ ਦੇਖ ਕੇ ਮੈਨੂੰ ਵੀ ਰੋਣਾ ਆ ਜਾਂਦਾ ਸੀ ਅਤੇ ਮਨ ਵਿਚ ਸੋਚਣ ਲਗਦੀ ਸੀ ਕਿ ਇਹ ਮੈਂ ਕੀ ਕਰ ਰਹੀ ਹਾਂ। ਉਦੋਂ ਮੈਂ ਨਿਰਣਾ ਲਿਆ ਸੀ ਕਿ ਅੱਗੇ ਤੋਂ ਨਾਂਹਪੱਖੀ ਭੂਮਿਕਾ ਨਹੀਂ ਕਰਾਂਗੀ। ਮੈਂ ਵਕੀਲ ਹਾਂ, ਸੋ ਸੋਚਿਆ ਕਿ ਯੂਨੀਫਾਰਮ 'ਤੇ ਆਧਾਰਿਤ ਭੂਮਿਕਾਵਾਂ ਕਰਾਂਗੀ ਜਿਵੇਂ ਫ਼ੌਜੀ ਅਫ਼ਸਰ, ਪੁਲਿਸ ਅਫ਼ਸਰ ਵਗੈਰਾ ਦੀਆਂ ਅਤੇ ਲੇਖਿਕਾ ਮ੍ਰਿਣਾਲ ਨੇ ਮੈਨੂੰ ਪਿਸ਼ਾਚਿਨੀ' ਵਿਚ ਮੁੱਖ ਭੂਮਿਕਾ ਦੀ ਪੇਸ਼ਕਸ਼ ਕੀਤੀ। ਮੇਰੇ ਕਰੀਅਰ ਦੇ ਪਹਿਲੇ ...

ਪੂਰਾ ਲੇਖ ਪੜ੍ਹੋ »

ਸਿੱਖ ਇਤਿਹਾਸ ਤੋਂ ਬੇਹੱਦ ਪ੍ਰਭਾਵਿਤ ਹਨ ਪ੍ਰਸਾਦ ਅਜਗਾਂਵਕਰ

ਪੰਜਾਬੀ ਫ਼ਿਲਮਾਂ ਦੇ ਇਤਿਹਾਸ ਵਿਚ ਮੀਲ ਦਾ ਪੱਥਰ ਬਣ ਗਈ ਫ਼ਿਲਮ 'ਚਾਰ ਸਾਹਿਬਜ਼ਾਦੇ' ਦਾ ਨਿਰਮਾਣ ਹੈਰੀ ਬਾਵੇਜਾ ਵਲੋਂ ਕੀਤਾ ਗਿਆ ਸੀ ਪਰ ਇਹ ਫ਼ਿਲਮ ਪ੍ਰਸਾਦ ਅਜਗਾਂਵਕਰ ਦੇ ਐਨੀਮੇਸ਼ਨ ਸਟੂਡੀਓ ਵਿਚ ਬਣਾਈ ਗਈ ਸੀ। ਪ੍ਰਸਾਦ ਖ਼ੁਦ ਮਹਾਰਾਸ਼ਟੀਅਨ ਹੈ, ਉਨ੍ਹਾਂ ਦੀ ਪਤਨੀ ਵੀ ਮਹਾਰਾਸ਼ਟਰਨ ਹੈ ਪਰ 'ਚਾਰ ਸਾਹਿਬਜ਼ਾਦੇ' ਦੇ ਨਿਰਮਾਣ ਤੋਂ ਬਾਅਦ ਸਿੱਖਾਂ ਦੇ ਇਤਿਹਾਸ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਇਹ ਉਸੇ ਇਤਿਹਾਸ ਦਾ ਅਸਰ ਹੈ ਕਿ ਹੁਣ ਉਨ੍ਹਾਂ ਨੇ ਇਕ ਹੋਰ ਐਨੀਮੇਸ਼ਨ ਫਿਮਲ 'ਮਦਰਹੁੱਡ-ਦ ਜਰਨੀ ਆਫ਼ ਮਾਤਾ ਸਾਹਿਬ ਕੌਰ' ਬਣਾਈ ਹੈ। ਇਹ ਪਹਿਲੀ ਭਾਰਤੀ ਫ਼ਿਲਮ ਹੈ ਜੋ ਬਰਤਾਨਵੀ ਪਾਰਲੀਮੈਂਟ ਵਿਚ ਦਿਖਾਈ ਗਈ ਹੈ। ਹੁਣ ਇਸ ਫ਼ਿਲਮ ਨੂੰ ਭਾਰਤ ਵਿਚ ਪ੍ਰਦਰਸ਼ਿਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪ੍ਰਸਾਦ ਦੇ ਸਟੂਡੀਓ ਵਿਚ ਹਰੀ ਸਿੰਘ ਨਲਵਾ ਤੇ ਬਾਬਾ ਦੀਪ ਸਿੰਘ 'ਤੇ ਫ਼ਿਲਮਾਂ ਬਣਾਉਣ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਹਨ। ਸਿੱਖਾਂ ਦੇ ਇਤਿਹਾਸ ਤੋਂ ਪ੍ਰਭਾਵਿਤ ਹੋਏ ਪ੍ਰਸਾਦ ਕਹਿੰਦੇ ਹਨ, 'ਮੈਂ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ। ਇਤਿਹਾਸ ਨਾਲ ਮੇਰਾ ਜ਼ਿਆਦਾ ਵਾਸਤਾ ਨਹੀਂ ਸੀ। ਬਾਅਦ ਵਿਚ ਮੈਂ ...

ਪੂਰਾ ਲੇਖ ਪੜ੍ਹੋ »

'ਕੋਹਿਨੂਰ' ਬਾਰੇ ਹੁਣ ਵਿਸਥਾਰ 'ਚ ਪਤਾ ਲੱਗਾ : ਮਨੋਜ ਵਾਜਪਈ

'ਏ ਵੈੱਡਨਸਡੇ', 'ਸਪੈਸ਼ਲ 26', 'ਬੇਬੀ', 'ਧੋਨੀ', 'ਅਯਾਰੀ' ਫੇਮ ਨਿਰਦੇਸ਼ਕ ਨੀਰਜ ਪਾਂਡੇ ਨੇ ਡਿਸਕਵਰੀ ਚੈਨਲ ਲਈ ਇਕ ਸ਼ੋਅ 'ਸੀਕਰੇਟਸ ਆਫ਼ ਸਿਨੌਲੀ' ਬਣਾਇਆ ਅਤੇ ਇਸ ਵਿਚ ਚਾਰ ਹਜ਼ਾਰ ਸਾਲ ਪੁਰਾਣੇ ਭਾਰਤੀ ਸੱਭਿਆਚਾਰ 'ਤੇ ਰੌਸ਼ਨੀ ਪਾਈ ਗਈ। ਮਨੋਜ ਵਾਜਪਈ ਇਸ ਸ਼ੋਅ ਦੇ ਸੂਤਰਧਾਰ ਸਨ। ਹੁਣ ਨੀਰਜ ਪਾਂਡੇ ਡਿਸਕਵਰੀ ਲਈ ਨਵਾਂ ਸ਼ੋਅ ਲੈ ਕੇ ਆਏ ਹਨ ਅਤੇ ਇਹ ਕੋਹੇਨੂਰ ਹੀਰੇ ਬਾਰੇ ਹੈ। ਇਥੇ ਵੀ ਸੂਤਰਧਾਰ ਦੇ ਤੌਰ 'ਤੇ ਮਨੋਜ ਵਾਜਪਈ ਹੈ। ਸ਼ੋਅ ਦਾ ਨਾਂਅ ਹੈ 'ਸੀਕਰੇਟਸ ਆਫ਼ ਕੋਹਿਨੂਰ' ਅਤੇ ਇਸ ਸ਼ੋਅ ਬਾਰੇ ਮਨੋਜ ਕਹਿੰਦੇ ਹਨ, 'ਮੈਂ ਬਚਪਨ ਤੋਂ ਕੋਹਿਨੂਰ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਸੁਣਦਾ ਆਇਆ ਹਾਂ। ਇਹ ਵੀ ਸੁਣਦਾ ਸਾਂ ਕਿ ਇਸ ਹੀਰੇ ਦੀ ਚਮਕ ਪਿੱਛੇ ਖੂਨੀ ਇਤਿਹਾਸ ਵੀ ਹੈ। ਇਹ ਵੀ ਸੁਣਿਆ ਸੀ ਕਿ ਇਹ ਹੀਰਾ ਨਾ ਤਾਂ ਵੇਚਿਆ ਜਾ ਸਕਦਾ ਸੀ, ਨਾ ਹੀ ਖਰੀਦਿਆ ਜਾ ਸਕਦਾ ਸੀ। ਇਹ ਖੋਹਿਆ ਜਾ ਸਕਦਾ ਹੈ ਜਾਂ ਫਿਰ ਤੋਹਫ਼ੇ ਵਿਚ ਦਿੱਤਾ ਜਾਂਦਾ ਹੈ। ਹੋ ਸਕਦਾ ਹੈ ਕਿ ਮੈਂ ਕੋਹਿਨੂਰ ਬਾਰੇ ਜੋ ਕੁਝ ਸੁਣਿਆ ਸੀ, ਉਸ ਵਿਚ ਕੁਝ ਸੱਚ ਹੋਵੇ, ਕੁਝ ਝੂਠ ਹੋਵੇ। ਹੁਣ ਜਦੋਂ ਇਸ ਸ਼ੋਅ ਦਾ ਸੰਚਾਲਨ ਕੀਤਾ ਤਾਂ ਦੇਖਿਆ ਕਿ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX