ਤਾਜਾ ਖ਼ਬਰਾਂ


ਤੀਜੇ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ
. . .  1 day ago
9 ਓਵਰਾਂ ਵਿਚ ਭਾਰਤ ਦਾ ਸਕੋਰ 81/2
. . .  1 day ago
ਭਾਰਤ ਦਾ ਸਕੋਰ 6 ਓਵਰਾਂ ਵਿਚ 50/2
. . .  1 day ago
ਰਾਜਸਥਾਨ 'ਚ ਵੱਡਾ ਬਦਲਾਅ , 82 ਕਾਂਗਰਸੀ ਵਿਧਾਇਕ ਦੇ ਸਕਦੇ ਹਨ ਅਸਤੀਫ਼ੇ - ਕਾਂਗਰਸੀ ਆਗੂ ਪ੍ਰਤਾਪ ਸਿੰਘ
. . .  1 day ago
ਭਾਰੀ ਬਾਰਿਸ਼ ਕਾਰਨ ਕਿਸਾਨ ਦੇ ਬਰਾਂਡੇ ਦੀ ਡਿੱਗੀ ਛੱਤ, ਬਰਾਂਡੇ ਦੀ ਛੱਤ ਹੇਠ ਦੱਬਿਆ ਟਰੈਕਟਰ
. . .  1 day ago
ਸੂਲਰ ਘਰਾਟ, 25 ਸਤੰਬਰ (ਜਸਵੀਰ ਸਿੰਘ ਔਜਲਾ)- ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਦੇ ਕਿਸਾਨ ਹਰਜੀਤ ਸਿੰਘ ਦੀ ਤੇਜ਼ ਬਾਰਿਸ਼ ਹੋਣ ਨਾਲ ਬਰਾਂਡੇ ਦੀ ਛੱਤ ਡਿੱਗ ਗਈ, ਜਿਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋ ਗਿਆ...
ਐੱਸ.ਜੀ.ਪੀ.ਸੀ ਦੇ ਯਤਨਾਂ ਸਦਕਾ, ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ ਕਈ ਭਾਰਤੀ
. . .  1 day ago
ਨਵੀਂ ਦਿੱਲੀ, 25 ਸਤੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ 38 ਬਾਲਗਾਂ, 14 ਬੱਚਿਆਂ ਅਤੇ 3 ਨਿਆਣਿਆਂ ਨੂੰ ਲੈ ਕੇ ਇਕ ਵਿਸ਼ੇਸ਼ ਉਡਾਣ ਅਫਗਾਨਿਸਤਾਨ ਦੇ ਕਾਬੁਲ ਤੋਂ ਦਿੱਲੀ ਪਹੁੰਚੀ। ਦਸ ਦੇਈਏ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹਮਲੇ ਤੋਂ ਬਾਅਦ ਹੁਣ ਤੱਕ 68 ਅਫ਼ਗਾਨ ਹਿੰਦੂ ਅਤੇ ਸਿੱਖ ਪਹੁੰਚ ਚੁੱਕੇ ਹਨ।
ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੈਦਰਾਬਾਦ, 25 ਸਤੰਬਰ-ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ
. . .  1 day ago
ਨਵੀਂ ਦਿੱਲੀ, 25 ਸਤੰਬਰ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹਨ।
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 26 ਸਤੰਬਰ ਨੂੰ
. . .  1 day ago
ਬੁਢਲਾਡਾ, 25 ਸਤੰਬਰ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 26 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 4:00 ਵਜੇ ਕੋਠੀ ਨੰ...
1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਨਗਰ ਪਾਲਿਕਾ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਤਾਇਨਾਤ ਕਲਰਕ ਕਿਰਨਦੀਪ...
ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  1 day ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  1 day ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  1 day ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  1 day ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਹੋਰ ਖ਼ਬਰਾਂ..

ਸਾਡੀ ਸਿਹਤ

ਯੋਗ ਅਤੇ ਕਸਰਤ ਲਈ ਸਾਵਧਾਨੀਆਂ

ਜੋ ਲੋਕ ਰੋਜ਼ਾਨਾ ਕਸਰਤ ਕਰਦੇ ਹਨ, ਉਹ ਤੰਦਰੁਸਤ ਅਤੇ ਸ਼ਾਂਤ ਰਹਿੰਦੇ ਹਨ। ਜੋ ਅਜੇ ਤੱਕ ਕਸਰਤ ਨਹੀਂ ਕਰਦੇ, ਉਨ੍ਹਾਂ ਨੂੰ ਰੋਜ਼ਾਨਾ ਕਸਰਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜ਼ਿਆਦਾ ਮੋਟੇ ਲੋਕਾਂ ਨੂੰ ਕਸਰਤ ਤਾਂ ਕਰਨੀ ਚਾਹੀਦੀ ਹੈ ਪਰ ਜ਼ਿਆਦਾ ਟੱਪਣ ਵਾਲੀ ਨਹੀਂ। ਜੇ ਸੈਰ ਕਰਨ ਜਾਂਦੇ ਹੋ, ਟ੍ਰੇਡਮਿਲ 'ਤੇ ਤੁਰਦੇ ਹੋ ਤਾਂ ਸਹੀ ਜੁੱਤੀ ਪਾਓ ਨਹੀਂ ਤਾਂ ਗੋਡੇ ਛੇਤੀ ਖ਼ਰਾਬ ਹੋ ਜਾਣਗੇ। ਰੋਜ਼ਾਨਾ ਕਸਰਤ ਦਾ ਮਤਲਬ ਹਫ਼ਤੇ ਵਿਚ 5 ਦਿਨ ਕਸਰਤ ਕਰਨਾ ਹੈ। ਜੇ ਤੁਸੀਂ ਪੂਰਾ ਹਫ਼ਤਾ ਕਸਰਤ ਕਰਦੇ ਹੋ ਤਾਂ ਬਹੁਤ ਹੀ ਚੰਗਾ ਹੈ। ਜੇ ਗੋਡਿਆਂ 'ਚ ਦਰਦ ਰਹਿੰਦਾ ਹੈ ਤਾਂ ਬ੍ਰਿਸਕ ਵਾਕ ਨਾ ਕਰੋ। ਜੋ ਲੋਕ ਤੰਦਰੁਸਤ ਹਨ, ਉਨ੍ਹਾਂ ਨੂੰ ਸ਼ੁਰੂ ਵਿਚ ਹੌਲੀ-ਹੌਲੀ ਬ੍ਰਿਸਕ ਵਾਕ ਕਰਨੀ ਚਾਹੀਦੀ ਹੈ। ਹੌਲੀ-ਹੌਲੀ ਉਸ ਨੂੰ ਅੱਗੇ ਵਧਾਓ। 15 ਮਿੰਟ ਤੱਕ ਬ੍ਰਿਸਕ ਵਾਕ ਕਰ ਸਕਦੇ ਹੋ ਪਰ ਧਿਆਨ ਰਹੇ ਕਿ ਤੰਦਰੁਸਤ ਲੋਕ ਹੀ ਅਜਿਹਾ ਕਰਨ। ਦੋ ਤਰ੍ਹਾਂ ਦੀਆਂ ਕਸਰਤਾਂ ਅਕਸਰ ਹੁੰਦੀਆਂ ਹਨ, ਇਕ ਜਿਮ ਰਾਹੀਂ ਕਸਰਤ ਮਸ਼ੀਨਾਂ ਦੇ ਨਾਲ, ਦੂਜੀ ਐਰੋਬਿਕ। ਪਰ ਧਿਆਨ ਰੱਖੋ ਕਿ ਜਿਮ ਵਿਚ ਜ਼ਿਆਦਾ ਭਾਰੀ ਕਸਰਤ ਨਾ ਕਰੋ। ਲਿਫਟ ਦੀ ਵਰਤੋਂ ...

ਪੂਰਾ ਲੇਖ ਪੜ੍ਹੋ »

ਪੌਸ਼ਟਿਕ ਖੁਰਾਕ ਵਧਾਉਂਦੀ ਹੈ ਕੰਮ ਕਰਨ ਦੀ ਸਮਰੱਥਾ

ਸੰਤੁਲਿਤ ਪੌਸ਼ਟਿਕ ਖੁਰਾਕ ਹੀ ਚੰਗੀ ਸਿਹਤ ਦਾ ਰਾਜ਼ ਹੈ। ਜਿਥੇ ਖੁਰਾਕ ਮਾੜੀ ਹੋਈ, ਉਥੇ ਹੀ ਸਿਹਤ ਢਾਂਚਾ ਗੜਬੜਾ ਜਾਂਦਾ ਹੈ। ਸਿਹਤ ਠੀਕ ਨਾ ਹੋਵੇ ਤਾਂ ਕੋਈ ਕੰਮ ਕਰਨ ਨੂੰ ਮਨ ਨਹੀਂ ਕਰਦਾ। ਸਿਹਤ ਚੰਗੀ ਹੋਵੇ ਤਾਂ ਸਾਡੀ ਕੰਮ ਕਰਨ ਦੀ ਸਮਰੱਥਾ ਖੁਦ-ਬਖੁਦ ਵਧ ਜਾਂਦੀ ਹੈ। ਕੰਮਕਾਰ ਕਰਨ ਵਾਲੇ ਨੂੰ ਤਾਂ ਦੋ-ਦੋ ਮੋਰਚੇ ਸੰਭਾਲਣੇ ਪੈਂਦੇ ਹਨ, ਘਰ ਵੀ ਤੇ ਬਾਹਰ ਵੀ। ਇਹ ਬਿਨਾਂ ਸਿਹਤ ਤੋਂ ਸੰਭਵ ਨਹੀਂ ਹੈ। ਪੌਸ਼ਟਿਕ ਭੋਜਨ ਦਾ ਮਤਲਬ ਹੈ ਕਿ ਘੱਟ ਕੈਲੋਰੀ ਵਾਲਾ ਖਾਣਾ ਜਿਸ ਵਿਚ ਫਲ, ਸਬਜ਼ੀਆਂ, ਦਾਲਾਂ ਆਦਿ ਸਾਰੇ ਸ਼ਾਮਿਲ ਹੋਣ। ਆਪਣੇ ਕੰਮ ਕਰਨ ਦੀ ਸਮਰੱਥਾ ਵਧਾਉਣ ਦੇ ਲਈ ਪੌਸ਼ਟਿਕ ਖੁਰਾਕ ਵਿਚ ਕੀ ਲੈਣਾ ਚਾਹੀਦਾ ਹੈ, ਆਓ ਜਾਣੀਏ: * ਕੰਮਕਾਜ ਵਾਲੇ ਥਾਂ 'ਤੇ ਹੋਵੋ ਜਾਂ ਘਰ, ਸਾਰੇ ਦਿਨ 'ਚ 8 ਤੋਂ 10 ਗਿਲਾਸ ਪਾਣੀ ਜ਼ਰੂਰ ਪੀਓ। ਪਾਣੀ ਸਰੀਰ ਨੂੰ ਤਾਜ਼ਗੀ ਦਿੰਦਾ ਹੈ। * ਦਿਨ ਵੇਲੇ ਭੁੱਖ ਲੱਗਣ 'ਤੇ ਕੱਚੀਆਂ ਸਬਜ਼ੀਆਂ ਦਾ ਸਲਾਦ, ਫਲ ਜਾਂ ਪੁੰਗਰਿਆ ਅਨਾਜ ਖਾ ਸਕਦੇ ਹੋ। * ਸ਼ਾਮ ਵੇਲੇ ਜਾਂ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਤੁਸੀਂ ਟੋਫੂ ਲੈ ਸਕਦੇ ਹੋ, ਟੋਫੂ ਵਿਚ ਪ੍ਰੋਟੀਨ ਦੀ ਮਾਤਰਾ ਭਰਪੂਰ ਹੁੰਦੀ ਹੈ। * ...

ਪੂਰਾ ਲੇਖ ਪੜ੍ਹੋ »

ਲਸਣ ਤੇ ਜੈਤੂਨ ਦਿਲ ਲਈ ਚੰਗੇ

ਦਿਲ ਦੇ ਰੋਗਾਂ ਦੇ ਵਧਣ ਨਾਲ ਹਰ ਵਿਅਕਤੀ ਆਪਣੇ ਖਾਣ-ਪੀਣ ਪ੍ਰਤੀ ਚੌਕਸ ਹੋ ਗਿਆ ਹੈ ਅਤੇ ਇਸ ਰੋਗ ਤੋਂ ਬਚਿਆ ਰਹਿਣਾ ਚਾਹੁੰਦਾ ਹੈ। ਹਾਲ ਹੀ ਵਿਚ ਕੀਤੀ ਗਈ ਇਕ ਖੋਜ ਅਨੁਸਾਰ ਜੋ ਵਿਅਕਤੀ ਜੈਤੂਨ ਦੇ ਤੇਲ ਅਤੇ ਲਸਣ ਦੀ ਵਰਤੋਂ ਆਪਣੇ ਭੋਜਨ ਵਿਚ ਕਰਦੇ ਹਨ, ਉਨ੍ਹਾਂ ਵਿਚ ਦਿਲ ਦੇ ਰੋਗਾਂ ਦੀ ਸੰਭਾਵਨਾ ਘੱਟ ਹੁੰਦੀ ਹੈ। ਲਸਣ ਸਰੀਰ ਵਿਚ ਚੰਗਾ ਕੋਲੈਸਟ੍ਰੋਲ (ਐ. ਡੀ. ਐਲ.) ਬਣਾਉਂਦਾ ਹੈ ਤੇ ਬੁਰੇ ਕੋਲੈਸਟ੍ਰੋਲ (ਐਲ. ਡੀ. ਐਲ.) ਬਣਾਉਣ ਨੂੰ ਘੱਟ ਕਰਦਾ ਹੈ। ਇਸੇ ਤਰ੍ਹਾਂ ਜੈਤੂਨ ਦਾ ਤੇਲ ਵੀ ਚੰਗੇ ਕੋਲੈਸਟ੍ਰੋਲ ਨੂੰ ਪ੍ਰਭਾਵਿਤ ਕੀਤੇ ਬਿਨਾਂ ਬੁਰੇ ਕੋਲੈਸਟ੍ਰੋਲ ਨੂੰ ਬਣਨ ਤੋਂ ਰੋਕਦਾ ...

ਪੂਰਾ ਲੇਖ ਪੜ੍ਹੋ »

ਘਰ ਤੋਂ ਬਾਹਰ ਕੰਮ ਕਰਨ ਵਾਲੀਆਂ ਔਰਤਾਂ ਵਿਚ ਹੁੰਦਾ ਹੈ ਜ਼ਿਆਦਾ ਤਣਾਅ

ਅੱਜ ਦੇ ਦੌੜ-ਭੱਜ ਵਾਲੇ ਦੌਰ ਵਿਚ ਹਰ ਆਦਮੀ ਤਣਾਅ ਮਹਿਸੂਸ ਕਰਦਾ ਹੈ। ਪਰ ਹਾਲ ਹੀ ਵਿਚ ਕੀਤੀ ਗਈ ਖੋਜ ਵਿਚ ਸਾਹਮਣੇ ਆਇਆ ਹੈ ਕਿ ਬਾਹਰ ਕੰਮ ਕਰਨ ਵਾਲੀਆਂ ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਤਣਾਅਗ੍ਰਸਤ ਰਹਿੰਦੀਆਂ ਹਨ। ਇਹ ਖੋਜ ਨਾ ਸਿਰਫ਼ ਭਾਰਤ ਵਿਚ ਸਗੋਂ ਅਮਰੀਕਾ, ਜਰਮਨੀ, ਫਰਾਂਸ ਤੇ ਕਈ ਹੋਰ ਦੇਸ਼ਾਂ ਵਿਚ ਵੀ ਕੀਤੀ ਗਈ। ਇਸ ਖੋਜ ਨਾਲ ਇਹ ਵੀ ਸਾਹਮਣੇ ਆਇਆ ਕਿ ਜਿਨ੍ਹਾਂ ਔਰਤਾਂ ਦੇ ਬੱਚੇ ਨਹੀਂ ਹੁੰਦੇ, ਉਨ੍ਹਾਂ ਵਿਚ ਤਣਾਅ ਕਾਫ਼ੀ ਘੱਟ ਹੁੰਦਾ ਹੈ। ਘਰ ਤੋਂ ਬਾਹਰ ਕੰਮ ਕਰਨ ਵਾਲੀਆਂ ਔਰਤਾਂ ਨੂੰ ਘਰ 'ਚ ਬੱਚਿਆਂ ਦੀ ਜ਼ਿੰਮੇਵਾਰੀ ਤੇ ਘਰ ਦਾ ਕੰਮ ਅਤੇ ਘਰ ਤੋਂ ਬਾਹਰ ਦਫ਼ਤਰ ਦੇ ਕੰਮ ਕਾਰਨ ਕਾਫ਼ੀ ਤਣਾਅ ਦਾ ਸਾਹਮਣਾ ਕਰਨਾ ਪੈਂਦਾ ...

ਪੂਰਾ ਲੇਖ ਪੜ੍ਹੋ »

ਕੈਲਸ਼ੀਅਮ ਵੀ ਜ਼ਰੂਰੀ ਹੈ ਸਿਹਤ ਲਈ

ਹੋਰਨਾਂ ਖਣਿਜ ਲਵਣਾਂ ਦੇ ਮੁਕਾਬਲੇ ਸਰੀਰ ਨੂੰ ਕੈਲਸ਼ੀਅਮ ਦੀ ਕੁਝ ਜ਼ਿਆਦਾ ਹੀ ਲੋੜ ਹੁੰਦੀ ਹੈ। ਇਹ ਹੱਡੀਆਂ ਅਤੇ ਦੰਦਾਂ ਵਿਚ ਜਮ੍ਹਾਂ ਹੋ ਕੇ ਇਨ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਮਾਸਪੇਸ਼ੀਆਂ, ਦਿਲ ਦੇ ਸੁੰਗੜਨ, ਖੂਨ ਥੱਕਾ ਬਣਨ, ਨਾੜੀਆਂ ਦੀ ਬਾਹਰੀ ਝਿੱਲੀ ਦੇ ਸਾਧਾਰਨ ਕੰਮਾਂ ਲਈ ਵੀ ਜ਼ਰੂਰੀ ਹੈ। ਇਹ ਅਨੇਕ ਐਂਜਾਈਮਾਂ ਦੀ ਕਿਰਿਆਸ਼ੀਲਤਾ ਲਈ ਵੀ ਜ਼ਰੂਰੀ ਹੈ। ਏਨਾ ਹੀ ਨਹੀਂ, ਕੈਲਸ਼ੀਅਮ ਅੰਤੜੀਆਂ ਤੋਂ ਵਿਟਾਮਿਨ-ਬੀ 12 ਦੇ ਅਵਸ਼ੋਸ਼ਣ ਵਿਚ ਮਦਦ ਕਰਦਾ ਹੈ। ਮਨੁੱਖੀ ਸਰੀਰ ਵਿਚ ਕੁੱਲ ਕੈਲਸ਼ੀਅਮ ਦੀ ਮਾਤਰਾ ਸਰੀਰ ਦੇ ਭਾਰ ਦੇ 1.5 ਤੋਂ 2 ਫ਼ੀਸਦੀ ਭਾਵ ਵੱਡੇ ਵਿਅਕਤੀਆਂ ਵਿਚ ਕਰੀਬ 1000 ਤੋਂ 1200 ਗ੍ਰਾਮ ਹੁੰਦੀ ਹੈ। ਸਰੀਰ ਵਿਚ ਕੁੱਲ ਕੈਲਸ਼ੀਅਮ ਦਾ ਕਰੀਬ 99 ਫ਼ੀਸਦੀ ਹੱਡੀਆਂ ਅਤੇ ਦੰਦਾਂ ਵਿਚ ਅਤੇ ਬਾਕੀ ਇਕ ਫ਼ੀਸਦੀ ਹੋਰ ਸੈੱਲਾਂ ਅਤੇ ਖੂਨ ਵਿਚ ਹੁੰਦਾ ਹੈ। ਤੰਦਰੁਸਤ ਰਹਿਣ ਲਈ ਭੋਜਨ ਰਾਹੀਂ ਕੈਲਸ਼ੀਅਮ ਦੀ ਜ਼ਰੂਰਤ ਲਗਭਗ 400 ਮਿ.ਗ੍ਰਾ. ਰੋਜ਼ਾਨਾ ਹੁੰਦੀ ਹੈ। ਔਰਤਾਂ ਵਿਚ ਗਰਭ ਦੌਰਾਨ ਅਤੇ ਬੱਚੇ ਨੂੰ ਦੁੱਧ ਪਿਲਾਉਣ ਸਮੇਂ ਇਹ ਜ਼ਰੂਰਤ ਹੋਰ ਵੀ ਵਧ ਜਾਂਦੀ ਹੈ। ਔਰਤਾਂ ਵਿਚ ਮਾਂਹਵਾਰੀ ਤੋਂ ਬਾਅਦ ਵੀ ...

ਪੂਰਾ ਲੇਖ ਪੜ੍ਹੋ »

ਬਹੁਤ ਗੁਣਕਾਰੀ ਹੈ ਮੇਥੀ ਦੇ ਬੀਜਾਂ ਦਾ ਕਾੜ੍ਹਾ

ਮੇਥੀ ਦੇ ਬੀਜ ਬਹੁਤ ਗੁਣਕਾਰੀ ਮੰਨੇ ਗਏ ਹਨ। ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਿਚ ਲਾਭਕਾਰੀ ਹਨ ਅਤੇ ਇਨ੍ਹਾਂ ਦੇ ਅਨੇਕ ਫ਼ਾਇਦੇ ਹਨ। ਮੇਥੀ ਦੇ ਬੀਜਾਂ ਦਾ ਕਾੜ੍ਹਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਰੋਗੀਆਂ ਨੂੰ ਲਾਭ ਪਹੁੰਚਾਉਂਦਾ ਹੈ। ਕਦੀ-ਕਦੀ ਰੋਗੀ ਕੋਲੈਸਟ੍ਰੋਲ ਘਟਾਉਣ ਵਾਲੀਆਂ ਐਲੋਪੈਥਿਕ ਦਵਾਈਆਂ ਨਹੀਂ ਸਹਿਣ ਕਰ ਸਕਦੇ। ਇਸ ਤਰ੍ਹਾਂ ਦੀ ਸਥਿਤੀ 'ਚ ਜੇਕਰ ਉਹ ਚਾਹ ਦੇ ਪਾਣੀ ਵਿਚ ਥੋੜ੍ਹਾ ਜਿਹਾ ਮੇਥੀ ਦਾ ਕਾੜ੍ਹਾ ਪਾ ਕੇ ਪੀਣ ਤਾਂ ਫ਼ਾਇਦਾ ਹੋਵੇਗਾ। ਕਿਹਾ ਜਾਂਦਾ ਹੈ ਕਿ ਜੇਕਰ ਗਰਭ ਅਵਸਥਾ ਦੌਰਾਨ ਮੇਥੀ ਦੇ ਬੀਜ ਖਾਧੇ ਜਾਣ ਜਾਂ ਇਨ੍ਹਾਂ ਦਾ ਕਾੜ੍ਹਾ ਦੋ ਜਾਂ ਤਿੰਨ ਵਾਰ ਪੀਤਾ ਜਾਵੇ ਤਾਂ ਬੱਚੇ ਦੇ ਜਨਮ ਤੋਂ ਬਾਅਦ ਸਹੀ ਮਾਤਰਾ ਵਿਚ ਬੱਚੇ ਲਈ ਦੁੱਧ ਮਿਲੇਗਾ, ਬੱਚੇ ਨੂੰ ਦੁੱਧ ਦੀ ਕਮੀ ਨਹੀਂ ਹੋਵੇਗੀ। ਆਓ, ਅਸੀਂ ਤੁਹਾਨੂੰ ਮੇਥੀ ਦੇ ਬੀਜਾਂ ਦਾ ਕਾੜ੍ਹਾ ਬਣਾਉਣ ਦਾ ਇਕ ਸੌਖਾ ਢੰਗ ਦੱਸਈਏ। ਦੋ ਚਮਚ ਮੇਥੀ ਦੇ ਬੀਜ ਇਕ ਕੱਪ ਪਾਣੀ ਵਿਚ ਉਬਾਲੋ। ਇਸ ਨੂੰ ਦਸ ਮਿੰਟ ਤੱਕ ਮੱਧਮ ਸੇਕ 'ਤੇ ਉਬਲਣ ਦਿਓ, ਫਿਰ ਚੁੱਲ੍ਹੇ ਤੋਂ ਲਾਹ ਲਓ। ਠੰਢਾ ਹੋਣ ਤੋਂ ਬਾਅਦ ਇਹ ਕਾੜ੍ਹਾ ...

ਪੂਰਾ ਲੇਖ ਪੜ੍ਹੋ »

ਦਵਾਈ ਵਾਲੇ ਗੁਣਾਂ ਨਾਲ ਭਰਪੂਰ ਹੈ ਕਾਲੀ ਮਿਰਚ

ਕਾਲੀ ਮਿਰਚ ਛੋਟੀ ਜਿਹੀ ਹੋਣ ਦੇ ਬਾਵਜੂਦ ਵੀ ਅਨੇਕ ਦਵਾਈ ਵਾਲੇ ਗੁਣਾਂ ਨਾਲ ਭਰਪੂਰ ਹੈ। ਇਹ ਸਾਡੀ ਘਰੇਲੂ ਦਵਾਈ ਵੀ ਹੈ। ਜ਼ੁਕਾਮ ਹੋਣ 'ਤੇ ਕਾਲੀ ਮਿਰਚ, ਮਿਸ਼ਰੀ ਜਾਂ ਪਤਾਸ਼ੇ ਨੂੰ ਦੁੱਧ ਵਿਚ ਮਿਲਾ ਕੇ ਪੀਓ। ਬਦਹਜ਼ਮੀ ਵਿਚ ਨਿੰਬੂ ਦੇ ਟੁਕੜਿਆਂ ਨੂੰ ਤਵੇ 'ਤੇ ਹਲਕਾ ਜਿਹਾ ਗਰਮ ਕਰੋ। ਉਸ ਦੇ ਉੱਪਰ ਕਾਲੀ ਮਿਰਚ ਤੇ ਕਾਲਾ ਨਮਕ ਪਾ ਕੇ ਚੂਸੋ, ਰਾਹਤ ਮਿਲੇਗੀ। ਦਾਦ, ਖਾਜ, ਖਾਰਸ਼, ਫਿਨਸੀਆਂ ਆਦਿ ਲਈ ਕਾਲੀ ਮਿਰਚ ਨੂੰ ਘਿਓ ਵਿਚ ਮਿਲਾ ਕੇ ਰੋਗ ਵਾਲੀ ਥਾਂ 'ਤੇ ਇਸ ਦਾ ਲੇਪ ਕਰੋ। ਦੋ-ਤਿੰਨ ਵਾਰ ਵਰਤੋਂ ਕਰਨ 'ਤੇ ਫਿਨਸੀਆਂ ਦੱਬ ਜਾਣਗੀਆਂ। ਜੇਕਰ ਤੁਹਾਡਾ ਗਲਾ ਬੈਠ ਗਿਆ ਹੈ ਤਾਂ 8-10 ਕਾਲੀਆਂ ਮਿਰਚਾਂ ਪਾਣੀ ਵਿਚ ਉਬਾਲ ਕੇ ਇਸ ਪਾਣੀ ਨਾਲ ਗਰਾਰੇ ਕਰੋ। ਪਾਣੀ ਵਿਚ ਥੋੜ੍ਹੀਆਂ ਜਿਹੀਆਂ ਕਾਲੀਆਂ ਮਿਰਚਾਂ ਉਬਾਲ ਕੇ ਉਸ ਪਾਣੀ ਨਾਲ ਕੁਰਲੀ ਕਰਨ ਨਾਲ ਮਸੂੜਿਆਂ ਦੀ ਸੋਜ ਘੱਟ ਹੋ ਜਾਂਦੀ ਹੈ। ਜੇਕਰ ਖੰਘ ਕਾਫ਼ੀ ਪੁਰਾਣੀ ਹੋ ਗਈ ਹੈ ਤਾਂ ਕਾਲੀ ਮਿਰਚ ਅਤੇ ਮਿਸ਼ਰੀ ਨੂੰ ਮਲਾਈ ਦੇ ਨਾਲ ਖਾਓ, ਆਰਾਮ ਮਿਲੇਗਾ। ਕਾਲੀ ਮਿਰਚ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਮਸਲ ਕੇ ਵਾਲਤੋੜ ਵਾਲੀ ਥਾਂ 'ਤੇ ਲਗਾਉਣ ਨਾਲ ਵੀ ਲਾਭ ...

ਪੂਰਾ ਲੇਖ ਪੜ੍ਹੋ »

ਪੇਟ ਦੀਆਂ ਬਿਮਾਰੀਆਂ

ਜਲਣ, ਡਕਾਰ ਤੇ ਪੇਟ ਸੋਜ

ਲੋਕ ਤਣਾਅ ਅਤੇ ਚਿੰਤਾ ਦੇ ਸ਼ਿਕਾਰ ਰਹਿੰਦੇ ਹਨ, ਬੇਵਕਤ ਅਤੇ ਜਲਦੀ-ਜਲਦੀ ਭੋਜਨ ਕਰਨ ਨਾਲ ਅਸੀਂ ਬਿਨਾਂ ਕਾਰਨ ਪੇਟ ਦੀ ਗੈਸ ਅਤੇ ਐਸੀਡਿਟੀ ਦਾ ਸ਼ਿਕਾਰ ਹੋ ਜਾਂਦੇ ਹਾਂ, ਐਸੀਡਿਟੀ ਦੀ ਤਕਲੀਫ਼ ਪੇਟ ਗੈਸ ਅਤੇ ਅਫਾਰੇ ਨਾਲੋਂ ਬਿਲਕੁਲ ਵੱਖਰੀ ਹੈ। ਕਈ ਵਾਰੀ ਮਰੀਜ਼ ਪੇਟ ਗੈਸ ਜਾਂ ਛਾਤੀ ਦੇ ਦਰਦ 'ਚੋਂ ਐਸੀਡਿਟੀ ਦਾ ਫ਼ਰਕ ਸਪੱਸ਼ਟ ਨਹੀਂ ਕਰ ਸਕਦਾ। ਕਈ ਵਾਰ ਦਰਦ ਛਾਤੀ ਵਿਚ ਖੱਬੇ ਪਾਸਿਉਂ ਸ਼ੁਰੂ ਹੋ ਕੇ ਗਰਦਨ ਵੱਲ ਜਾਂਦਾ ਹੈ ਅਤੇ ਅਜਿਹਾ ਲਗਦਾ ਹੈ ਕਿ ਜਿਵੇਂ ਹਾਰਟ ਅਟੈਕ ਹੋਵੇ। ਇਸ ਤਕਲੀਫ਼ ਨਾਲ ਮਰੀਜ਼ ਨੂੰ ਪਸੀਨੇ ਕਾਰਨ ਅੱਖਾਂ 'ਚੋਂ ਪਾਣੀ ਵਗਣ ਲਗਦਾ ਹੈ। ਇਹ ਕਲੇਜੇ 'ਚ ਸਾੜ ਹੈ। ਕਲੇਜੇ 'ਚ ਸਾੜ ਪੈਣਾ 'ਹਾਰਟ ਬਰਨ' : ਇਸ ਵਿਚ ਮਿਹਦੇ ਦੇ ਉੱਪਰ ਅਤੇ ਖਾਣ ਵਾਲੀ ਨਾਲੀ 'ਫੂਡ ਪਾਈਪ' ਦੇ ਹੇਠਾਂ ਸਾਡੀ ਛਾਤੀ ਵਿਚਕਾਰ ਹੱਡੀ ਸਟਰਨਮ ਦੇ ਹੇਠਾਂ ਤੇਜ਼ ਸੜਨ ਵਾਲੀ ਦਰਦ ਹੁੰਦੀ ਹੈ, ਜਿਸ ਨੂੰ ਹਾਰਟ ਬਰਨ ਜਾਂ ਬਰਨਿੰਗ ਸੈਂਸੇਸ਼ਨ ਕਿਹਾ ਜਾਂਦਾ ਹੈ। ਅਲਾਮਤਾਂ : * ਜਦੋਂ ਅਸੀਂ ਕਦੀ ਮੋਟੀ ਚੀਜ਼ ਨਿਗਲਦੇ ਹਾਂ ਜਾਂ ਗਰਮ-ਗਰਮ ਚਾਹ ਪੀਂਦੇ ਹਾਂ ਜਾਂ ਸ਼ਰਾਬ ਪੀਣ ਨਾਲ 'ਸਟਰਨਮ' ਦੇ ਥੱਲੇ ਬਹੁਤ ਤੇਜ਼ ਸਾੜ ਪੈਂਦਾ ਹੈ। ...

ਪੂਰਾ ਲੇਖ ਪੜ੍ਹੋ »

ਤਣਾਅ ਦੂਰ ਕਰਨ ਲਈ ਧੀਮਾ ਸੰਗੀਤ ਸੁਣੋ

ਸੰਗੀਤ ਸਾਡੇ ਜੀਵਨ ਦਾ ਸੰਗੀ-ਸਾਥੀ ਹੈ। ਸੰਗੀਤ ਨੂੰ ਲੈ ਕੇ ਸਭ ਦੀ ਆਪਣੀ-ਆਪਣੀ ਪਸੰਦ ਹੈ। ਤੇਜ਼ ਸੰਗੀਤ ਤਣਾਅ, ਚਿੜਚਿੜਾਪਨ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਰੋਗ ਵਧਾਉਂਦਾ ਹੈ, ਜਦ ਕਿ ਮਨਪਸੰਦ ਸੰਗੀਤ ਧੀਮੀ ਆਵਾਜ਼ 'ਚ ਸੁਣਨਾ ਸਿਹਤ ਲਈ ਲਾਭਦਾਇਕ ਹੈ ਅਤੇ ਸਿਹਤ ਨੂੰ ਠੀਕ ਰੱਖਦਾ ਹੈ। ਮਾਹਿਰਾਂ ਅਨੁਸਾਰ ਮਧੁਰ ਸੰਗੀਤ ਦੇ ਪ੍ਰਭਾਵ ਨਾਲ ਰੁੱਖਾਂ ਤੇ ਹੋਰ ਪੇੜ-ਪੌਦਿਆਂ 'ਚ ਤੇਜ਼ੀ ਨਾਲ ਵਾਧਾ ਹੁੰਦਾ ਹੈ। ਧੀਮਾ ਸੰਗੀਤ ਦਾ ਦੁਧਾਰੂ ਪਸ਼ੂਆਂ 'ਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ। ਸੰਗੀਤ ਪੜ੍ਹਾਈ 'ਚ ਸਹਾਇਕ ਹੁੰਦਾ ਹੈ। ਮੱਧਮ ਸੰਗੀਤ ਪੜ੍ਹਾਈ ਦੇ ਸਮੇਂ ਮਨ ਨੂੰ ਇਕਾਗਰਤਾ ਪ੍ਰਦਾਨ ਕਰਦਾ ਹੈ। ਸੰਗੀਤ ਸੁਣਨ ਨਾਲ ਪੜ੍ਹਾਈ-ਲਿਖਾਈ ਸਰਲਤਾ ਨਾਲ ਕੀਤੀ ਜਾ ਸਕਦੀ ਹੈ। ਟੀ.ਵੀ. ਅਤੇ ਕੰਪਿਊਟਰ ਦਾ ਸੰਗੀਤ ਦ੍ਰਿਸ਼ ਦੇ ਨਾਲ ਹੋਣ ਕਾਰਨ ਦੇਖਣ ਲਈ ਪ੍ਰੇਰਿਤ ਕਰਦਾ ਹੈ, ਜਿਸ ਨਾਲ ਸਾਡਾ ਧਿਆਨ ਵੰਡਿਆ ਜਾਂਦਾ ਹੈ, ਇਨ੍ਹਾਂ ਦੇ ਸਪੀਕਰਾਂ ਨੂੰ ਤੇਜ਼ ਆਵਾਜ਼ ਲਈ ਬਣਾਇਆ ਗਿਆ ਹੈ। ਇਨ੍ਹਾਂ 'ਚ ਵੱਜਣ ਵਾਲਾ ਸੰਗੀਤ ਖ਼ਤਮ ਹੋ ਜਾਂਦਾ ਹੈ, ਜਦੋਂ ਕਿ ਟੇਪ ਰਿਕਾਰਡਰ ਅਤੇ ਰੇਡੀਓ 'ਤੇ ਵੱਜਣ ਵਾਲਾ ਸੰਗੀਤ ਮਧੁਰ ਅਤੇ ...

ਪੂਰਾ ਲੇਖ ਪੜ੍ਹੋ »

ਬਿਮਾਰੀਆਂ ਤੋਂ ਬਚਣ ਲਈ ਇੰਝ ਕਰੋ

ਐਗਜ਼ੀਮਾ, ਦਮਾ ਆਦਿ ਰੋਗਾਂ ਦਾ ਮੁੱਖ ਕਾਰਨ ਸਾਡੇ ਘਰਾਂ ਵਿਚ ਹੀ ਹੈ। ਅੱਜ ਦੇ ਨਵੀਨੀ ਸਜੇ ਘਰਾਂ ਵਿਚ ਕਾਲੀਨਾਂ ਨੂੰ ਵਿਛਾਉਣਾ ਤੇ ਕਿਸੇ ਪਾਲਤੂ ਜਾਨਵਰ ਨੂੰ ਰੱਖਣਾ ਇਕ ਫ਼ੈਸ਼ਨ ਹੋ ਗਿਆ ਹੈ। ਇਨ੍ਹਾਂ ਕਾਲੀਨਾਂ ਵਿਚ ਮਿੱਟੀ ਹੋਣ ਕਾਰਨ ਸਾਹ ਲੈਣ ਵਿਚ ਮੁਸ਼ਕਿਲ ਆਉਂਦੀ ਹੈ। ਇਹੀ ਨਹੀਂ, ਘਰ ਵਿਚ ਧੂੰਏਂ ਵਾਲੇ ਪਦਾਰਥਾਂ ਦੀ ਵਰਤੋਂ ਕਾਰਨ ਨਾ ਸਿਰਫ਼ ਵੱਡਿਆਂ ਸਗੋਂ ਬੱਚਿਆਂ ਨੂੰ ਵੀ ਭਿਅੰਕਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ੁੱਧ ਹਵਾ ਦੀ ਘਾਟ, ਬੰਦ ਘਰਾਂ ਵਿਚ ਰਹਿਣਾ ਅਤੇ ਵਧਦਾ ਹੋਇਆ ਪ੍ਰਦੂਸ਼ਣ ਕਈ ਭਿਅੰਕਰ ਬਿਮਾਰੀਆਂ ਨੂੰ ਜਨਮ ਦੇ ਰਿਹਾ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX