ਤਾਜਾ ਖ਼ਬਰਾਂ


ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸ਼ਸ਼ੀ ਥਰੂਰ ਨੇ ਭਰਿਆ ਨਾਮਜ਼ਦਗੀ ਪੱਤਰ
. . .  25 minutes ago
ਨਵੀਂ ਦਿੱਲੀ, 30 ਸਤੰਬਰ-ਕਾਂਗਰਸ ਦੇ ਸੀਨੀਅਰ ਨੇਤਾ ਅਤੇ ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਲਈ ਪਾਰਟੀ ਦਫ਼ਤਰ ਪਹੁੰਚੇ। ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਕਮੇਟੀ...
ਤਲਵੰਡੀ ਭਾਈ:ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ 3 ਮੋਬਾਈਲ ਖੋਹੇ
. . .  36 minutes ago
ਤਲਵੰਡੀ ਭਾਈ, 30 ਸਤੰਬਰ (ਰਵਿੰਦਰ ਸਿੰਘ ਬਜਾਜ)-ਅੱਜ ਇੱਥੇ ਮੇਨ ਚੌਕ ਦੇ ਨਜ਼ਦੀਕ ਤਲਵੰਡੀ ਭਾਈ ਦੀ ਮੇਨ ਰੋਡ 'ਤੇ ਸਥਿਤ ਇਕ ਇਮੀਗ੍ਰੇਸ਼ਨ ਦਫ਼ਤਰ 'ਚੋਂ 3 ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ਤੇ ਤਿੰਨ ਮੋਬਾਈਲ ਖੋਹ ਕੇ ਲੈ ਜਾਣ ਦਾ ਸਮਾਚਾਰ...
ਸ਼੍ਰੋਮਣੀ ਕਮੇਟੀ ਜਨਰਲ ਹਾਊਸ ਵਲੋਂ ਹਰਿਆਣਾ ਗੁਰਦੁਆਰਾ ਕਮੇਟੀ ਮਾਮਲੇ 'ਚ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਸਿੱਖ ਜਥੇਬੰਦੀਆਂ ਦਾ ਵੱਡਾ ਪੰਥਕ ਇਕੱਠ ਬੁਲਾਉਣ ਦੀ ਅਪੀਲ
. . .  56 minutes ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਈ ਗਈ ਜਨਰਲ ਹਾਊਸ ਦੀ ਵਿਸ਼ੇਸ਼ ਇਕੱਤਰਤਾ 'ਚ ਛੇ ਅਹਿਮ ਮਤੇ ਪਾਸ ਕੀਤੇ ਗਏ...
ਕਿਸਾਨ ਸੰਘਰਸ਼ ਕਮੇਟੀ ਪੰਜਾਬ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਅੰਮ੍ਰਿਤਸਰ-ਦਿੱਲੀ ਸੜਕੀ ਮਾਰਗ ਕੀਤਾ ਜਾਮ
. . .  about 1 hour ago
ਜੰਡਿਆਲਾ ਗੁਰੂ, 30 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਸਤਨਾਮ ਸਿੰਘ ਜੰਡਿਆਲਾ....
ਰਾਸ਼ਟਰੀ ਮਾਰਗ-54 'ਤੇ ਆਵਾਜਾਈ ਜਾਮ ਹੋਣ ਕਾਰਨ ਰਾਹਗੀਰ ਖੱਜਲ-ਖੁਆਰ
. . .  about 1 hour ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਚੱਕਾ ਜਾਮ ਕਰ ਕੇ ਆਵਾਜਾਈ ਠੱਪ ਕੀਤੀ ਗਈ ਹੈ। ਰਾਸ਼ਟਰੀ ਮਾਰਗ-54 ਅੰਮ੍ਰਿਤਸਰ ਬਠਿੰਡਾ ਰੋਡ 'ਤੇ ਵੀ ਕਿਸਾਨ ਸੰਘਰਸ਼ ਕਮੇਟੀ...
ਅਕਾਲੀ ਆਗੂ ਵਾਲੀਆ ਦੇ ਪੁੱਤਰ ਦੀ ਲਾਸ਼ ਨਹਿਰ 'ਚੋਂ ਬਰਾਮਦ
. . .  about 1 hour ago
ਰਾਜਪੁਰਾ, 30 ਸਤੰਬਰ (ਰਣਜੀਤ ਸਿੰਘ)- ਬੀਤੇ ਦੋ ਦਿਨ ਪਹਿਲਾਂ ਅਕਾਲੀ ਆਗੂ ਬਲਜੀਤ ਸਿੰਘ ਵਾਲੀਆ ਦਾ ਪੁੱਤਰ ਗੁਰਜੀਤ ਸਿੰਘ ਆਪਣੀ ਕਾਰ 'ਚ ਸਵਾਰ ਹੋ ਕੇ ਕਿਸੇ ਕੰਮਕਾਰ ਦੇ ਸੰਬੰਧ 'ਚ ਘਰੋਂ ਗਿਆ ਸੀ...
ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲੇ ਮੰਤਰੀ ਅਮਨ ਅਰੋੜਾ, ਦਿੱਤਾ ਇਹ ਬਿਆਨ
. . .  about 1 hour ago
ਚੰਡੀਗੜ੍ਹ, 30 ਸਤੰਬਰ (ਦਵਿੰਦਰ)-ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ...
ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ਮੁਕੰਮਲ ਜਾਮ
. . .  about 2 hours ago
ਨੌਸ਼ਹਿਰਾ ਮੱਝਾ ਸਿੰਘ, 30 ਸਤੰਬਰ (ਤਰਸੇਮ ਸਿੰਘ ਤਰਾਨਾ)-ਪੰਜਾਬ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਨਾਲ ਇਕੱਤਰਤਾ ਮੌਕੇ ਮੰਨੀਆਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ 'ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)' ਵਲੋਂ ਐਲਾਨ...
ਕਾਬੁਲ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ, 19 ਜਣਿਆਂ ਦੀ ਮੌਤ, ਕਈ ਜ਼ਖਮੀ
. . .  about 2 hours ago
ਅਫ਼ਗਾਨਿਸਤਾਨ, 30 ਸਤੰਬਰ-ਅਫਗਾਨਿਸਤਾਨ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ ਹੋਇਆ ਹੈ। ਇਸ ਵਾਰ ਰਾਜਧਾਨੀ ਕਾਬੁਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਕਾਬੁਲ ਦੇ ਸ਼ੀਆ ਇਲਾਕੇ ਨੂੰ ਨਿਸ਼ਾਨਾ...
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਮਲੋਟ ਬਠਿੰਡਾ ਸੜਕ 'ਤੇ ਲਾਇਆ ਜਾਮ
. . .  about 2 hours ago
ਮਲੋਟ, 30 ਸਤੰਬਰ (ਪਾਟਿਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਦੀ ਅਗਵਾਈ ਹੇਠ ਮਲੋਟ ਬਠਿੰਡਾ ਹਾਈਵੇਅ 'ਤੇ ਮੰਗਾਂ ਨੂੰ ਲੈ ਕੇ ਵੱਡੀ ਪੱਧਰ 'ਤੇ ਰੋਸ ਧਰਨਾ ਦਿੱਤਾ...
ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਚਾਰ ਸ਼ਾਰਪ ਸ਼ੂਟਰ
. . .  about 2 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦਿਹਾਤੀ ਖ਼ੇਤਰ 'ਚੋਂ ਪੁਲਿਸ ਨੇ ਹੈਪੀ ਜੱਟ ਗਰੋਹ ਦੇ ਚਾਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ ਪੁਲਿਸ ਨੇ ਹਥਿਆਰ ਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ...
ਅੰਮ੍ਰਿਤਸਰ ਤੋਂ ਵੱਡੀ ਖ਼ਬਰ: ਮੰਦਰ ਦੀ ਗੋਲਕ 'ਚੋਂ ਮਿਲੇ ਪਾਕਿਸਤਾਨੀ ਨੋਟਾਂ 'ਤੇ ਲਿਖੀ ਮਿਲੀ ਧਮਕੀ
. . .  about 2 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਇਲਾਕੇ ਛੇਹਰਟਾ ਦੇ ਇਕ ਮੰਦਰ ਦੀ ਗੋਲਕ 'ਚੋਂ ਪਾਕਿਸਤਾਨੀ ਨੋਟ ਮਿਲੇ ਹਨ, ਜਿਸ 'ਤੇ ਧਮਕੀ ਲਿਖ ਕੇ ਪੰਜ ਲੱਖ ਦੀ ਫਿਰੌਤੀ ਮੰਗੀ ਗਈ ਹੈ। ਪੁਲਿਸ ਵਲੋਂ ਮੰਦਰ ਦੇ ਸੇਵਾਦਾਰ ਦੀ ਸ਼ਿਕਾਇਤ 'ਤੇ...
ਪਿੰਡ ਬਖਤਗੜ੍ਹ ਦੇ ਵਿਅਕਤੀ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਲਿਆ ਫਾਹਾ
. . .  about 2 hours ago
ਟੱਲੇਵਾਲ, 30 ਸਤੰਬਰ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਬਖਤਗੜ੍ਹ ਨਾਲ ਸੰਬੰਧਿਤ ਇਕ ਮੱਧ ਵਰਗੀ ਪਰਿਵਾਰ ਦੇ ਵਿਅਕਤੀ ਸੁਰਜੀਤ ਸਿੰਘ ਪੁੱਤਰ ਕਪੂਰ ਵਲੋਂ ਕਰਜ਼ੇ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਕੌਮੀ ਮਾਰਗ ਨੂੰ ਅਣਮਿਥੇ ਸਮੇਂ ਲਈ ਕੀਤਾ ਜਾਮ
. . .  about 3 hours ago
ਤਪਾ ਮੰਡੀ, 30 ਸਤੰਬਰ (ਵਿਜੇ ਸ਼ਰਮਾ)- ਰਾਸ਼ਟਰੀ ਮਾਰਗ ਬਠਿੰਡਾ ਚੰਡੀਗੜ੍ਹ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਹੋਰ ਜਥੇਬੰਦੀਆਂ ਵਲੋਂ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ...
ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਰਾਸ਼ਟਰੀ ਮਾਰਗ 54 'ਤੇ ਆਵਾਜਾਈ ਠੱਪ
. . .  about 3 hours ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋਂ ਅੱਜ ਪੰਜਾਬ ਭਰ 'ਚ ਵੱਖ-ਵੱਖ ਥਾਵਾਂ 'ਤੇ ਚੱਕਾ ਜਾਮ ਦੇ ਸੱਦੇ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਦੀ...
ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀ ਵਲੋਂ ਵੱਡੇ ਪੱਧਰ 'ਤੇ ਰਾਸ਼ਟਰੀ ਰਾਜਮਾਰਗ ਜਾਮ ਕਰਕੇ ਸਰਕਾਰ ਖ਼ਿਲਾਫ਼ ਸ਼ੁਰੂ ਕੀਤਾ ਪ੍ਰਦਰਸ਼ਨ
. . .  about 3 hours ago
ਫਤਹਿਗੜ੍ਹ ਸਾਹਿਬ, 30 ਸਤੰਬਰ (ਬਲਜਿੰਦਰ ਸਿੰਘ)- ਪੰਜਾਬ ਸਰਕਾਰ ਦੀ ਕਿਸਾਨ ਵਿਰੋਧੀ ਸੋਚ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵਲੋਂ ਅੱਜ ਵੱਡੇ ਪੱਧਰ 'ਤੇ ਰਾਸ਼ਟਰੀ ਰਾਜਮਾਰਗ...
ਕੇਜਰੀਵਾਲ ਦਾ ਵੱਡਾ ਬਿਆਨ, ਰਾਘਵ ਚੱਢਾ ਹੋਣਗੇ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 30 ਸਤੰਬਰ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਜਦੋਂ ਤੋਂ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ ਇੰਚਾਰਜ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨੇ ਗੁਜਰਾਤ...
ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
. . .  about 3 hours ago
ਚੰਡੀਗੜ੍ਹ, 30 ਸਤੰਬਰ - ਵਿਰੋਧੀ ਧਿਰ ਵਲੋਂ ਕੀਤੇ ਹੰਗਾਮੇ ਦੇ ਚੱਲਦਿਆਂ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ...
ਫ਼ੌਜਾ ਸਿੰਘ ਸਰਾਰੀ ਮਾਮਲੇ 'ਚ ਕਾਂਗਰਸ ਵਲੋਂ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ
. . .  about 4 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਮਾਮਲੇ 'ਚ ਵਿਰੋਧੀ ਧਿਰ ਕਾਂਗਰਸ ਵਲੋਂ ਵਿਧਾਨ ਸਭਾ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ ਕੀਤੀ ਜਾ...
ਜਲੰਧਰ ’ਚ ਭਾਜਪਾ ਵਲੋਂ ਜਨਤਾ ਦੀ ਵਿਧਾਨ ਸਭਾ ਦਾ ਕੀਤਾ ਗਿਆ ਆਯੋਜਨ
. . .  about 3 hours ago
ਜਲੰਧਰ, 30 ਸਤੰਬਰ (ਸ਼ਿਵ,ਅੰਮ੍ਰਿਤਪਾਲ)-ਜਲੰਧਰ ’ਚ ਭਾਜਪਾ ਵਲੋਂ ਜਨਤਾ ਦੀ ਵਿਧਾਨ ਸਭਾ ਸ਼ੁਰੂ, ਕੇਵਲ ਸਿੰਘ ਢਿੱਲੋਂ ਨੂੰ ਬਣਾਇਆ ਸਪੀਕਰ
ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਰ ਕੇ ਸੁਖਪਾਲ ਸਿੰਘ ਖਹਿਰਾ ਨੇ ਸਪੀਕਰ ਦੀ ਕੁਰਸੀ ਅੱਗੇ ਜਤਾਇਆ ਰੋਸ
. . .  about 2 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਮਾਨ) - ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਰ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਪੀਕਰ ਦੀ ਕੁਰਸੀ ਅੱਗੇ ਰੋਸ ਜਤਾ ਰਹੇ ਹਨ। ਇਸ ਮੌਕੇ ਵਿਧਾਨ ਸਭਾ ਸਪੀਕਰ...
ਪੀ.ਪੀ.ਐਸ.ਸੀ. ਦੀਆਂ ਅਸਾਮੀਆਂ 'ਚ ਨਹੀਂ ਦਿੱਤਾ ਜਾ ਰਿਹਾ ਰਾਖਵਾਂਕਰਨ - ਡਾ. ਰਾਜ ਕੁਮਾਰ ਚੱਬੇਵਾਲ
. . .  about 4 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸੰਘ ਮਾਨ) - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੀ.ਪੀ.ਐੱਸ.ਸੀ. ਵਿਚ ਜੋ ਮੁੱਖ ਸਕੱਤਰ ਜ਼ਰੀਏ ਅਸਾਮੀਆਂ ਭਰੀਆਂ ਜਾਂਦੀਆਂ ਹਨ, ਉਨ੍ਹਾਂ ਵਿਚ ਰਾਖਵਾਂਕਰਨ ਨਹੀਂ ਦਿੱਤਾ ਜਾ ਰਿਹਾ ਹੈ। ਪ੍ਰਸੋਨਲ ਵਿਭਾਗ...
ਮੁੱਖ ਮੰਤਰੀ ਪੰਜਾਬ ਦੀ ਪਤਨੀ, ਮਾਤਾ ਅਤੇ ਪਰਿਵਾਰਕ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  about 4 hours ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ) - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਹਨ।ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਮਾਤਾ ਅਤੇ ਭੈਣ ਸਮੇਤ ਹੋਰ ਪਰਿਵਾਰਕ ਮੈਂਬਰ ਵੀ...
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਮਾਮਲਾ - ਜਲਦੀ ਸ਼ੁਰੂ ਹੋਵੇਗੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ
. . .  about 4 hours ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ) - ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਐਕਟ ਨੂੰ ਮਾਨਤਾ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ ਹੋ ਰਹੀ ਹੈ। ਜਾਣਕਾਰੀ ਅਨੁਸਾਰ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਦੇ ਸਕੂਲਾਂ ਦੀ ਹਾਲਤ 'ਤੇ ਹੋ ਰਹੀ ਹੈ ਚਰਚਾ
. . .  about 4 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਦੇ ਸਕੂਲਾਂ ਦੀ ਹਾਲਤ 'ਤੇ ਚਰਚਾ ਹੋ ਰਹੀ...
ਹੋਰ ਖ਼ਬਰਾਂ..

ਬਾਲ ਸੰਸਾਰ

ਪੰਦਰਾਂ ਅਗਸਤ ਦਾ ਦਿਵਸ ਮਹਾਨ

ਪੰਦਰਾਂ ਅਗਸਤ ਦਾ ਦਿਵਸ ਮਹਾਨ, ਹੋ ਗਏ ਯੋਧੇ ਕਈ ਕੁਰਬਾਨ। ਕਰੋ ਪ੍ਰਣਾਮ ਉਨ੍ਹਾਂ ਯੋਧਿਆਂ ਨੂੰ ਸਾਰੇ, ਵੈਰੀਆਂ ਲਈ ਬਣੇ ਜੋ ਫ਼ੌਲਾਦ ਬੱਚਿਓ ਫੇਰ ਕਿਤੇ ਹੋਏ ਹਾਂ ਆਜ਼ਾਦ ਬੱਚਿਓ। ਔਖੀ ਬੜੀ ਆਜ਼ਾਦੀ ਪਾਈ, ਜਿੰਦ ਦੇਸ਼ ਦੇ ਲੇਖੇ ਲਾਈ, ਬੜੇ ਦੁੱਖ ਝੱਲੇ ਸੂਰਮੇ ਜਵਾਨਾਂ ਯੋਗਦਾਨ ਰੱਖਣਾ ਹੈ ਯਾਦ ਬੱਚਿਓ, ਫਿਰ ਕਿਤੇ ਹੋਏ ਹਾਂ ਆਜ਼ਾਦ ਬੱਚਿਓ। ਦੇਸ਼ ਭਗਤਾਂ ਨੇ ਕਸ਼ਟ ਸਹਾਰੇ, ਭਾਰਤ ਮਾਂ ਦੇ ਕਰਜ਼ ਉਤਾਰੇ, ਝੱਲ ਕੇ ਤਸੀਹੇ ਜਾਨਾਂ ਵਾਰ ਕੇ ਦਿਖਾਈਆਂ, ਕਰ ਗਏ ਉਹ ਸਾਨੂੰ ਆਬਾਦ ਬੱਚਿਓ, ਫੇਰ ਕਿਤੇ ਹੋਏ ਹਾਂ ਆਜ਼ਾਦ ਬੱਚਿਓ। ਸੂਰਬੀਰਾਂ ਨੇ ਰੱਖ ਵਿਖਾਈ, ਕਈਆਂ ਗਲ ਵਿਚ ਫਾਂਸੀ ਪਾਈ ਤਰੱਕੀ ਦੇ ਵਿਚ ਹਿੱਸਾ ਪਾ ਲਓ, ਆਉਣ ਵਾਲੇ ਸਮੇਂ ਦੀ ਔਲਾਦ ਬੱਚਿਓ, ਫੇਰ ਕਿਤੇ ਹੋਏ ਹਾਂ ਆਜ਼ਾਦ ਬੱਚਿਓ। ਆਜ਼ਾਦੀ ਦਾ ਆਓ ਦਿਨ ਮਨਾਈਏ, ਸ਼ਹੀਦਾਂ ਅੱਗੇ ਸੀਸ ਝੁਕਾਈਏ, ਭਾਈਚਾਰਾ, ਏਕਤਾ ਤੇ ਸਾਂਝ ਹੁਣ ਬਣੀ ਰਹੇ ਪੂਰੀ ਹੋ ਜਾਏ ਸਭ ਦੀ ਮੁਰਾਦ ਬੱਚਿਓ, ਫੇਰ ਕਿਤੇ ਹੋਏ ਹਾਂ ਆਜ਼ਾਦ ਬੱਚਿਓ। -ਆਤਮਾ ਸਿੰਘ ਚਿੱਟੀ ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ। ਮੋਬਾ : ...

ਪੂਰਾ ਲੇਖ ਪੜ੍ਹੋ »

ਭਾਰਤ ਦੀ ਸ਼ਾਨ ਅਤੇ ਮਾਣ : ਤਿਰੰਗਾ

ਪਿਆਰੇ ਬੱਚਿਓ, ਹਰ ਸਾਲ 15 ਅਗਸਤ ਨੂੰ ਦਿੱਲੀ ਦੇ ਇਤਿਹਾਸਿਕ ਲਾਲ ਕਿਲ੍ਹੇ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਤੇ 26 ਜਨਵਰੀ ਨੂੰ ਰਾਜਪਥ 'ਤੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ ਜਾਂਦਾ ਹੈ। ਰਾਸ਼ਟਰੀ ਝੰਡੇ ਨੂੰ ਤਿਰੰਗਾ ਬਣਨ ਲਈ ਕਈ ਪੜਾਵਾਂ ਵਿਚੋਂ ਗੁਜ਼ਰਨਾ ਪਿਆ। ਬੱਚਿਓ, 1906 ਵਿਚ ਭਾਰਤ ਦੇ ਰਾਸ਼ਟਰੀ ਝੰਡੇ ਵਿਚ ਤਿੰਨ ਰੰਗ ਸਨ-ਕੇਸਰੀ ਰੰਗ ਉਤੇ ਅੱਠ ਤਾਰੇ, ਸਫ਼ੈਦ ਰੰਗ ਉਤੇ ਵੰਦੇ ਮਾਤਰਮ ਅਤੇ ਹਰੇ ਰੰਗ ਉਤੇ ਸੱਜੇ ਪਾਸੇ ਚੰਦ ਅਤੇ ਖੱਬੇ ਪਾਸੇ ਸੂਰਜ ਸੀ, ਜਿਸ ਨੂੰ ਮਾਨਤਾ ਨਹੀਂ ਮਿਲੀ। 1916 ਈ. ਵਿਚ ਰਾਸ਼ਟਰੀ ਝੰਡੇ ਵਿਚ ਦੋ ਰੰਗ ਸਨ-ਲਾਲ ਅਤੇ ਹਰਾ, ਜਿਸ ਵਿਚ ਪੰਜ ਲਾਲ ਅਤੇ ਚਾਰ ਹਰੀਆਂ ਧਾਰੀਆਂ ਸਨ ਅਤੇ ਝੰਡੇ ਦੇ ਵਿਚਾਲੇ ਵਿਸ਼ਾਲ ਰਿੱਛ ਦਾ ਨਿਸ਼ਾਨ ਸੀ। ਬੱਚਿਓ, 1921 ਵਿਚ ਆਲ ਇੰਡੀਆ ਕਮੇਟੀ ਦੇ ਵਿਜੈਵਾੜਾ ਇਜਲਾਸ ਸਮੇਂ ਗਾਂਧੀ ਜੀ ਨੇ ਇਕ ਝੰਡੇ ਦੀ ਪੇਸ਼ਕਸ਼ ਕੀਤੀ, ਜਿਸ ਵਿਚ ਸਫੈਦ, ਹਰਾ ਅਤੇ ਲਾਲ ਰੰਗ ਸਨ, ਇਨ੍ਹਾਂ ਸਾਰੇ ਰੰਗਾਂ 'ਤੇ ਚਰਖੇ ਦਾ ਚਿੱਤਰ ਉਕਰਿਆ ਹੋਇਆ ਸੀ। ਇਹ ਝੰਡਾ ਵੀ ਪ੍ਰਵਾਨ ਨਹੀਂ ਹੋਇਆ। 1931 ਵਿਚ ਗਾਂਧੀ ਜੀ ਨੇ ਦੁਬਾਰਾ ਕੇਸਰੀ, ਸਫ਼ੈਦ ਤੇ ਹਰੇ ਰੰਗ ...

ਪੂਰਾ ਲੇਖ ਪੜ੍ਹੋ »

ਅਸੀਂ ਆਜ਼ਾਦੀ ਦਾ ਦਿਹਾੜਾ ਮਨਾਉਣਾ ਹੈ

ਬੱਚਿਓ, ਅਸੀਂ ਆਜ਼ਾਦੀ ਦਾ ਦਿਹਾੜਾ ਮਨਾਉਣਾ ਹੈ, ਤਿਰੰਗਾ ਝੰਡਾ ਵੀ ਹੈ ਅੱਜ ਆਪਾਂ ਲਹਿਰਾਉਣਾ ਹੈ, ਦੇਸ਼ ਭਗਤੀ ਦੇ ਅਸਾਂ ਰਲ-ਮਿਲ ਗੀਤ ਵੀ ਨੇ ਗਾਉਣੇ, ਸ਼ਹੀਦਾਂ ਦੇ ਅੱਗੇ ਆਪਣੇ ਸੀਸ ਵੀ ਨੇ ਝੁਕਾਉਣੇ, ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਭੰਗੜਾ ਵੀ ਪਾਉਣਾ ਹੈ, ਬੱਚਿਓ ਅਸੀਂ ਆਜ਼ਾਦੀ ਦਾ ਦਿਹਾੜਾ ਮਨਾਉਣਾ ਹੈ। ਬੱਚਿਓ ਚਿੱਟੇ, ਕੇਸਰੀ ਅਤੇ ਹਰੇ ਕੱਪੜੇ ਪਾ ਕੇ, ਦੇਸ਼ ਭਗਤੀ ਦੇ ਅਸੀਂ ਰਲ-ਮਿਲ ਗੀਤ ਗਾ ਕੇ, ਮਾਹੌਲ ਦੇਖਿਓ, ਦੇਸ਼ ਭਗਤੀ ਵਾਲਾ ਬਣਾਉਣਾ ਹੈ, ਬੱਚਿਓ ਅਸੀਂ ਆਜ਼ਾਦੀ ਦਾ ਦਿਹਾੜਾ ਮਨਾਉਣਾ ਹੈ। ਦੇਸ਼ ਦੀਆਂ ਸਰਹੱਦਾਂ 'ਤੇ ਬੈਠੇ ਵੀਰ ਜਵਾਨਾਂ ਨੂੰ, ਅੰਨ ਉਗਾਉਣ ਵਾਲੇ 'ਅੰਨਦਾਤਾ' ਕਿਸਾਨਾਂ ਨੂੰ, ਇਸ ਖ਼ੁਸ਼ੀ ਦੇ ਦਿਹਾੜੇ ਦਾ ਸ਼ਿੰਗਾਰ ਬਣਾਉਣਾ ਹੈ, ਬੱਚਿਓ, ਅਸੀਂ ਆਜ਼ਾਦੀ ਦਾ ਦਿਹਾੜਾ ਮਨਾਉਣਾ ਹੈ। ਬੱਚਿਓ ਆਜ਼ਾਦੀ ਸਾਨੂੰ ਮਿਲੀ ਨਹੀਂ ਹੈ ਸੌਖੀ, ਸ਼ਹੀਦਾਂ ਕੁਰਬਾਨੀ ਦੇ ਕੇ ਕੀਮਤ ਅਦਾ ਕੀਤੀ ਇਸ ਦੀ ਚੋਖੀ, ਇਸ ਗੱਲ ਨੂੰ ਅਸਾਂ ਕਦੀ ਵੀ ਨਹੀਂ ਭੁਲਾਉਣਾ ਹੈ, ਬੱਚਿਓ, ਅਸੀਂ ਆਜ਼ਾਦੀ ਦਾ ਦਿਹਾੜਾ ਮਨਾਉਣਾ ਹੈ। ਲੱਡੂ ਵੰਡ ਅਸੀਂ 'ਜੈ ਹਿੰਦ' ਦੇ ਨਾਅਰੇ ਲਗਾਵਾਂਗੇ, ਸ਼ਹੀਦਾਂ ਦੀ ਵਿਚਾਰਧਾਰਾ ...

ਪੂਰਾ ਲੇਖ ਪੜ੍ਹੋ »

ਮੇਰਾ ਪਿਆਰਾ ਬੈਗ

ਅਵਲੀਨ ਆਖੇ ਪੱਪੂ ਨੂੰ, ਵੇਖੋ ਮੇਰਾ ਸੋਹਣਾ ਬੈਗ, ਮੁਲਾਇਮ ਜਿਹਾ ਕੱਪੜਾ, ਲੱਗਾ ਹੱਸਣ ਵਾਲਾ ਟੈਗ। ਮੇਰੇ ਬੈਗ ਦੇ ਉੱਪਰ ਬਣਿਆ, ਸੋਹਣਾ ਜਿਹਾ ਫੁੱਲ, ਇਹ ਬੈਗ ਬਣਾਇਆ ਮੰਮੀ ਨੇ, ਨਾ ਲਿਆਏ ਮੁੱਲ। ਮੰਮੀ ਮੇਰੀ ਨੇ ਵੇਖੋ ਵੱਖਰੀ, ਕੀਤੀ ਹੈ ਕਲਾਕਾਰੀ, ਚੁੱਕਣ ਵਿਚ ਹਲਕਾ ਜਿਹਾ, ਇਹ ਨਾ ਲੱਗੇ ਭਾਰੀ। ਮੇਰੇ ਸੋਹਣੇ ਬੈਗ ਅੰਦਰ, ਸੋਹਣੀਆਂ ਕਿਤਾਬਾਂ ਪਾਵਾਂ, ਇਹ ਕਿਤਾਬਾਂ ਪੜ੍ਹ ਕੇ ਮੈਂ, ਆਪਣਾ ਗਿਆਨ ਵਧਾਵਾਂ। ਸੁਣ ਜਖਵਾਲੀ ਬੈਗ ਮੇਰੇ ਨੂੰ, ਪੈਰ ਕਦੇ ਨਾ ਲਾਈਂ, ਜਿਥੇ ਮਿਲੇ ਗਿਆਨ ਅਸਾਨੂੰ, ਉਥੇ ਸੀਸ ਝੁਕਾਈਂ। -ਗੁਰਪ੍ਰੀਤ ਸਿੰਘ ਜਖਵਾਲੀ ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ

ਕਿਤਾਬਾਂ

ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਈਏ, ਕਿਤਾਬਾਂ ਦੇ ਸੰਗ ਯਾਰੀ ਪਾਈਏ। ਊੜਾ ਆੜਾ ਮਿੱਤਰ ਪਿਆਰੇ, ਮਾਂ ਬੋਲੀ ਨੂੰ ਭੁੱਲ ਨਾ ਜਾਈਏ। ਸੱਚਾ ਸਾਥੀ ਸਦਾ ਕਿਤਾਬਾਂ, ਗੂੜ੍ਹੀ ਆਪਾਂ ਪ੍ਰੀਤ ਨਿਭਾਈਏ। ਪੜ੍ਹੇ-ਲਿਖੇ ਤੇ ਨਾਲੇ ਵਿਚਾਰੋ, ਮਨ ਦੇ ਦੀਪ ਨੂੰ ਇਉਂ ਰੁਸ਼ਨਾਈਏ। ਅੱਖਰ ਬੀਜ ਕੇ ਪਿਆਰੇ ਬੱਚਿਓ, ਬੰਜਰ ਮਨ 'ਤੇ ਫੁੱਲ ਉਗਾਈਏ। ਖਿੜਨ ਬਹਾਰਾਂ ਦਿਲ ਦੇ ਵਿਹੜੇ, ਆਓ, ਗਿਆਨ ਦਾ ਪਾਣੀ ਪਾਈਏ। -ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਬਠਿੰਡਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਆਓ ABC ਅੱਖਰਾਂ ਰਾਹੀਂ ਸਿੱਖੀਏ

ABC -Avoid Bad Company-ਬੁਰੀ ਸੰਗਤ ਤੋਂ ਬਚੋ । DEF- Don't Eat Fast -ਤੇਜ਼ ਨਾ ਖਾਓ, ਤੇਜ਼ੀ ਨਾਲ ਨਾ ਖਾਓ । Don't Eat Fast Food - ਫਾਸਟ ਫੂਡ ਨਾ ਖਾਓ । GHI - Gofor High ideas -ਉੱਚੇ ਵਿਚਾਰ ਰੱਖੋ । JKLM - Just keep a friend like me- ਮੇਰੇ ਵਰਗਾ ਮਿੱਤਰ ਰੱਖੋ । NOP-Never overlook the poor and suffering-ਗ਼ਰੀਬ ਅਤੇ ਪੀੜਤ ਨੂੰ ਕਦੇ ਅਣਦੇਖਿਆਂ ਨਾ ਕਰੋ । QRS - Quiet Reaching To silly Tales -ਮੂਰਖਾਂ ਨੂੰ ਪ੍ਰਤੀਕਿਰਿਆ ਨਾ ਦੇਵੋ। TUV - Tune yourself for use victory-ਖ਼ੁਦ ਦੀ ਜਿੱਤ ਨੂੰ ਸੁਨਿਸਚਿਤ ਕਰੋ। WXYZ - We xpect you to Zoom, ਅਸੀਂ ਤੁਹਾਡੇ ਜੀਵਨ ਨੂੰ ਅੱਗੇ ਦੇਖਣ ਦੀ ਆਸ ਕਰਦੇ ਹਾਂ। ਅੰਕਾਂ ਤੋਂ ਵੀ ਸਿੱਖੋ: 9876543210 ਰੋਜ਼ਾਨਾ 9-ਗਿਲਾਸ ਪਾਣੀ ਪੀਓ । 8-ਘੰਟੇ ਨੀਂਦ ਲਓ । 7-ਹਫ਼ਤੇ ਦੇ ਸੱਤ ਦਿਨ ਜਲਦੀ ਸੌਵੋ ਤੇ ਜਲਦੀ ਉੱਠ ਕੇ ਸੈਰ ਕਰੋ । 6-ਅੰਕਾਂ ਦੀ ਆਮਦਨ ਵਿਚ ਗੁਜ਼ਾਰਾ ਕਰੋ । 5-ਹਫ਼ਤੇ ਦੇ ਪੰਜ ਦਿਨ ਡਟ ਕੇ ਕੰਮ ਕਰੋ । 4-ਚਾਰ ਚੱਕਾ ਵਾਹਨ ਦੀ ਵਰਤੋਂ ਘੱਟ ਕਰੋ । 3- ਤਿੰਨ ਬੈੱਡਰੂਮ ਵਾਲਾ ਘਰ ਬਣਾਓ । 3-ਦੋ ਬੱਚੇ ਸਭ ਲਈ ਅੱਛੇ । 2-ਇਕ ਜੀਵਨ ਸਾਥੀ-ਸਫਲ ਜੀਵਨ ਦੀ ਭਰੇ ਸਾਖੀ। 0-ਜ਼ੀਰੋ ਚਿੰਤਾ ਕਰਨ 'ਤੇ ਜੀਵਨ ਵਿਚ ਖੁਸ਼ਹਾਲ ਰਹਿ ਸਕਦੇ ਹਾਂ । ਆਓ ਉਪਰੋਕਤ ਨੁਕਤੇ ਅਪਣਾ ਕੇ ਜੀਵਨ ਸਫਲ ਕਰੀਏ। -ਦਲਬੀਰ ਸਿੰਘ ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ

ਰਾਜ ਤੇ ਰਾਜਧਾਨੀਆਂ

ਕਵਿਤਾ 'ਚ ਰਾਜਧਾਨੀ ਲਈਏ ਪੜ੍ਹ ਜੀ, ਪੰਜਾਬ ਹਰਿਆਣੇ ਦੀ ਚੰਡੀਗੜ੍ਹ ਜੀ। ਦੱਸ ਕੇ ਗਏ ਸੀ ਤੁਹਾਡੇ ਮੈਮ ਬਿਮਲਾ, ਹਿਮਾਚਲ ਦੀ ਰਾਜਧਾਨੀ ਸ਼ਹਿਰ ਸ਼ਿਮਲਾ। ਆਪਾਂ ਲੰਬੀ ਪੁੱਟਣੀ ਪੁਲਾਂਘ ਬੱਚਿਓ, ਮੇਘਾਲਿਆ ਦੀ ਲਿਖਣੀ ਸ਼ਿਲਾਂਗ ਬੱਚਿਓ। ਮਿਹਨਤਾਂ ਦੇ ਰਾਹ 'ਤੇ ਆਪਾਂ ਪਈਏ ਤੁਰ ਜੀ, ਅਸਮ ਦੀ ਰਾਜਧਾਨੀ ਦਿਸਪੁਰ ਜੀ। ਖੇਡ ਬੜੀ ਸੌਖੀ ਜਿਵੇਂ ਧੁਨ ਬੈਂਡ ਦੀ, ਕੋਹਿਮਾ ਹੈ ਰਾਜਧਾਨੀ ਨਾਗਾਲੈਂਡ ਦੀ। ਹੌਲੀ-ਹੌਲੀ ਕਵਿਤਾ ਗਿਆਨ ਵੰਡਦੀ, ਪਣਜੀ ਗੋਆ ਦੀ, ਰਾਂਚੀ ਝਾਰਖੰਡ ਦੀ। ਹੌਸਲੇ ਨੂੰ ਸਕੇ ਨਾ ਕੋਈ ਰੋਕ ਬੱਚਿਓ, ਸਿਕਮ ਦੀ ਬੋਲੋ ਗੰਗਟੋਕ ਬੱਚਿਓ। ਬੱਚਿਓ ਪੜ੍ਹਾਈ ਬਿਨਾਂ ਹੋਣੀ ਨਾ ਗਤੀ, ਆਂਧਰਾ ਦੀ ਰਾਜਦਾਨੀ ਅਮਰਾਵਤੀ। ਚੜ੍ਹਦੇ ਸੂਰਜ ਦਾ ਜੋ ਆਂਚਲ ਆਖਦੇ, ਉਹਨੂੰ ਪ੍ਰਦੇਸ਼ ਅਰੁਣਾਂਚਲ ਆਖਦੇ। ਜੰਗਲਾਂ ਦੀ ਸੋਹਣੀ ਧਰਤੀ ਲਾਸਾਨੀ ਏ, ਈਟਾਨਗਰ ਇਹਦੀ ਪੁੱਤ ਰਾਜਧਾਨੀ ਏ। ਹੋਣਗੀਆਂ ਯਾਦ ਕਰੋ ਗੌਰ ਪੁੱਤਰੋ, ਕਰਨਾਟਕ ਦੀ ਲਿਖੋ ਬੰਗਲੌਰ ਪੁੱਤਰੋ। ਤੇਲੰਗਾਨਾ ਰਾਜ ਦੀ ਹੈ ਯਾਦ ਰੱਖਣੀ, ਰਾਜਧਾਨੀ ਹੈਦਰਾਬਾਦ ਰੱਖਣੀ। ਮੱਥਿਆਂ 'ਤੇ ਗਿਆਨ ਵਾਲਾ ਮਲੋ ਵਟਣਾ, ਬਿਹਾਰ ਦੀ ਹੈ ਰਾਜਧਾਨੀ ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਦੋਸਤੀ ਦਾ ਕਮਾਲ

ਜਸ਼ਨ ਭਾਵੇਂ ਸਾਧਾਰਨ ਕਿਸਾਨ ਦਾ ਪੁੱਤਰ ਸੀ ਪਰ ਸੀ ਬੜਾ ਹੀ ਸਿਆਣਾ ਤੇ ਸਮਝਦਾਰ। ਮਾਤਾ-ਪਿਤਾ ਦੋਵੇਂ ਹੀ ਮਿਹਨਤੀ ਹੋਣ ਕਾਰਨ ਉਸ ਨੂੰ ਛੋਟੇ-ਛੋਟੇ ਕੰਮਾਂ ਵਿਚ ਆਪਣੇ ਨਾਲ ਜੋੜ ਕੇ ਰੱਖਦੇ। ਉਹ ਅੱਠਵੀਂ ਜਮਾਤ ਵਿਚ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਪੜ੍ਹਨ ਵਿਚ ਵੀ ਬੜਾ ਹੁਸ਼ਿਆਰ ਸੀ। ਜਮਾਤ ਵਿਚੋਂ ਵੀ ਹਮੇਸ਼ਾ ਪਹਿਲੇ ਨੰਬਰ 'ਤੇ ਆਉਂਦਾ। ਆਪਣੇ ਮਾਤਾ-ਪਿਤਾ ਨਾਲ ਘਰ ਦੇ, ਖੇਤ ਦੇ ਕੰਮਾਂ ਵਿਚ ਹੱਥ ਵਟਾਉਂਦਾ। ਸਵੇਰੇ ਜਲਦੀ ਉਠਦਾ, ਆਪਣੇ ਸਕੂਲ ਦਾ ਕੰਮ ਪੂਰਾ ਕਰਦਾ। ਦੂਜਾ ਉਹ ਆਪਣੇ ਕਮਰੇ ਦੀ ਪੂਰੀ ਸਫ਼ਾਈ ਰੱਖਦਾ। ਕਿਤਾਬਾਂ ਚਿਣ-ਚਿਣ ਕੇ ਰੱਖਦਾ। ਕਿਤਾਬਾਂ ਕਾਪੀਆਂ 'ਤੇ ਸੋਹਣੀਆਂ-ਸੋਹਣੀਆਂ ਜਿਲਦਾਂ ਚੜ੍ਹਾ ਕੇ ਰੱਖਦਾ। ਸਕੂਲ ਬੈਗ ਲਈ ਉਸ ਨੇ ਅਲਮਾਰੀ ਦਾ ਇਕ ਖਾਨਾ ਲਗਾਇਆ ਹੋਇਆ ਸੀ। ਜੁਮੈਟਰੀ ਬਾਕਸ ਵਿਚ ਪੈੱਨ, ਪੈਨਸਿਲਾਂ, ਰਬੜ ਆਦਿ ਸਾਰਾ ਕੁਝ ਰੱਖਦਾ। ਆਪਣੇ ਕਲਰ ਬਰੱਸ਼, ਡਰਾਇੰਗ ਦੀ ਕਾਪੀ, ਪ੍ਰੈਕਟੀਕਲ, ਨਕਸ਼ੇ, ਐਟਲਸ, ਗਲੋਬ ਵੀ ਸੰਭਾਲ ਕੇ ਰੱਖਿਆ ਹੋਇਆ ਸੀ। ਉਸ ਨੇ ਤਾਂ ਪੜ੍ਹਨ ਸੰਬੰਧੀ ਸਮਾਂ ਸਾਰਨੀ ਵੀ ਬਣਾ ਕੇ ਆਪਣੇ ਕਮਰੇ ਵਿਚ ਲਗਾਈ ਹੋਈ ਸੀ। ਆਪਣਾ ਸਾਮਾਨ ਵਰਤ ਕੇ ਫਿਰ ...

ਪੂਰਾ ਲੇਖ ਪੜ੍ਹੋ »

ਖੇਡ ਪਹੇਲੀ ਸੂ ਡੋ ਕੂ-3

ਖੇਡਣ ਦਾ ਤਰੀਕਾ : ਇਸ ਵਰਗਾਕਾਰ ਵਿਚ ਖੱਬੇ ਤੋਂ ਸੱਜੇ ਅਤੇ ਉੱਪਰ ਤੋਂ ਹੇਠਾਂ ਹਰੇਕ ਵਰਗਾਕਾਰ ਦੇ ਖਾਲੀ ਖਾਨਿਆਂ ਨੂੰ 1 ਤੋਂ 9 ਦੇ ਵਿਚਕਾਰਲੇ ਇਕਹਿਰੇ ਅੰਕਾਂ ਨੂੰ ਇਸ ਤਰ੍ਹਾਂ ਭਰੋ ਕਿ ਕਿਸੇ ਵੀ ਇਕ ਲਾਈਨ, ਕਾਲਮ ਜਾਂ ਬਾਕਸ ਵਿਚ ਅੰਕ ਦੁਹਰਾ (ਰਪੀਟ) ਨਾ ਹੋਵੇ। ਧਿਆਨ ਰਹੇ ਕਿ ਦਿੱਤੇ ਗਏ ਵਰਗਾਕਾਰ ਵਿਚ ਪਹਿਲਾਂ ਹੀ ਦਿੱਤੇ ਗਏ ਅੰਕਾਂ ਨੂੰ ਤੁਸੀਂ ਨਹੀਂ ਬਦਲ ਸਕਦੇ। ਸੂ-ਡੂ-ਕੋ ਦੀ ਖ਼ਾਸੀਅਤ ਇਹੀ ਹੈ ਕਿ ਹਰ ਪਹੇਲੀ ਦਾ ਸਿਰਫ਼ ਇਕ ਹੀ ਜਵਾਬ (ਹਲ) ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX