ਤਾਜਾ ਖ਼ਬਰਾਂ


ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ 1,60,000 ਰੁਪਏ ਦੀ ਲੁੱਟ
. . .  9 minutes ago
ਤਲਵੰਡੀ ਸਾਬੋ, 5 ਅਕਤੂਬਰ (ਰਣਜੀਤ ਸਿੰਘ ਰਾਜੂ)-ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਕੋਲ ਬੀਤੀ ਦੇਰ ਸ਼ਾਮ ਇਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਇਕ ਲੱਖ ਸੱਠ ਹਜ਼ਾਰ ਰੁਪਏ ਦੀ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ...
ਸੜਕ ਹਾਦਸੇ 'ਚ ਛੋਟਾ ਹਾਥੀ ਟੈਂਪੂ ਚਾਲਕ ਦੀ ਮੌਤ
. . .  12 minutes ago
ਕਾਦੀਆਂ,5 ਅਕਤੂਬਰ (ਯਾਦਵਿੰਦਰ ਸਿੰਘ)- ਹਰਚੋਵਾਲ ਰੋਡ ਨਜ਼ਦੀਕ ਪਿੰਡ ਨੰਗਲ ਬਾਗਬਾਨਾਂ ਦੇ ਕੋਲ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਬਲਦੇਵ ਸਿੰਘ (60) ਪੁੱਤਰ ਵੀਰ...
ਹਿਮਾਚਲ ਪ੍ਰਦੇਸ਼ : ਪਿਕਅੱਪ ਗੱਡੀ ਖੱਡ 'ਚ ਡਿੱਗਣ ਕਾਰਨ 3 ਮੌਤਾਂ
. . .  33 minutes ago
ਸ਼ਿਮਲਾ, 5 ਅਕਤੂਬਰ-ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਟਿੱਕਰੀ ਰੋਡ 'ਤੇ ਅੱਜ ਪਿਕਅੱਪ ਗੱਡੀ ਖੱਡ 'ਚ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਿਰਮੌਰ ਦੀ ਸੰਘਰਾ ਤਹਿਸੀਲ...
ਰਾਸ਼ਟਰਪਤੀ ਮੁਰਮੂ, ਪ੍ਰਧਾਨ ਮੰਤਰੀ ਮੋਦੀ ਨੇ ਉੱਤਰਾਖੰਡ ਬੱਸ ਹਾਦਸੇ 'ਚ ਮੌਤਾਂ 'ਤੇ ਪ੍ਰਗਟ ਕੀਤਾ ਸੋਗ
. . .  43 minutes ago
ਨਵੀਂ ਦਿੱਲੀ, 5 ਅਕਤੂਬਰ-ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਬੱਸ ਹਾਦਸੇ 'ਤੇ ਸੋਗ ਪ੍ਰਗਟ ਕੀਤਾ ਹੈ। ਦੱਸ ਦੇਈਏ ਕਿ ਉੱਤਰਾਖੰਡ ਦੇ ਧੂਮਾਕੋਟ ਦੇ ਬੀਰੋਖਲ ਖੇਤਰ ਵਿਚ ਬੀਤੀ ਰਾਤ ਬੱਸ ਦੇ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ...
ਐੱਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੰਜ ਸਾਥੀਆਂ ਸਮੇਤ ਪਾਕਿਸਤਾਨ ਰਵਾਨਾ
. . .  about 1 hour ago
ਅਟਾਰੀ, 5 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਐੱਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜ ਸਾਥੀਆਂ ਸਮੇਤ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਪਾਕਿਸਤਾਨ ਰਵਾਨਾ ਹੋਏ। ਇਸ ਮੌਕੇ ਐਸ.ਜੀ.ਪੀ.ਸੀ. ਸਕੱਤਰ ਪ੍ਰਤਾਪ ਸਿੰਘ, ਯਾਤਰਾ ਵਿਭਾਗ ਦੇ ਇੰਚਾਰਜ...
ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕ ਯੂਨੀਅਨ ਦੀਆਂ ਦੋ ਮਹਿਲਾ ਆਗੂ ਚੜ੍ਹੀਆਂ ਪਾਣੀ ਵਾਲੀ ਟੈਂਕੀ 'ਤੇ
. . .  about 1 hour ago
ਐਸ.ਏ.ਐਸ. ਨਗਰ, 5 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕ ਯੂਨੀਅਨ ਦੀਆਂ ਦੋ ਮਹਿਲਾ ਆਗੂ ਸੀ.ਪੀ. ਸ਼ਰਮਾ ਤੇ ਵੀਰਪਾਲ ਕੌਰ ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿਚ ਰੈਗੂਲਰ ਭਰਤੀ...
ਮੁੰਬਈ : ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ,10 ਤੋਂ ਵੱਧ ਜ਼ਖ਼ਮੀ
. . .  about 1 hour ago
ਮੁੰਬਈ, 5 ਅਕਤੂਬਰ-ਅੱਜ ਤੜਕੇ ਮੁੰਬਈ ਦੇ ਬਾਂਦਰਾ-ਵਰਲੀ ਸੀ ਲਿੰਕ 'ਤੇ ਹੋਏ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਐਂਬੂਲੈਂਸ, ਇਕ ਕਾਰ ਅਤੇ ਕੁਝ ਹੋਰ ਵਾਹਨ ਸੜਕ ਦੇ ਕਿਨਾਰੇ ਖੜ੍ਹੇ ਸਨ, ਜੋ ਪਹਿਲਾਂ ਹੋਏ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ...
ਭਾਰਤੀ ਪਰਿਵਾਰ ਦੇ ਅਗਵਾ ਮਾਮਲੇ ’ਚ ਪੁਲਿਸ ਨੂੰ ਮਿਲਿਆ ਸੁਰਾਗ, ਅਗਵਾ ਕਰਨ ਦੇ ਦੋਸ਼ਾਂ 'ਚ ਇਕ ਗੋਰਾ ਗ੍ਰਿਫ਼ਤਾਰ
. . .  about 2 hours ago
ਸਾਨ ਫਰਾਂਸਿਸਕੋ, 5 ਅਕਤੂਬਰ (ਐੱਸ.ਅਸ਼ੋਕ ਭੌਰਾ) - ਬੀਤੇ ਦਿਨ ਭਾਰਤੀ ਪਰਿਵਾਰ ਦੇ ਤਿੰਨ ਬਾਲਗਾਂ ਸਮੇਤ ਇਕ 8 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ’ਚ ਪੁਲਿਸ ਨੂੰ ਵੱਡਾ ਸੁਰਾਗ ਮਿਲਿਆ ਹੈ ਅਤੇ ਇਸ ਮਾਮਲੇ ’ਚ ਮਰਸਿਡ ਪੁਲਿਸ ਵਲੋਂ ̄ਇਕ 48 ਸਾਲਾ ਵਿਅਕਤੀ ਨੂੰ ਹਿਰਾਸਤ...
ਮੁੱਠਭੇੜ 'ਚ 3 ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 5 ਅਕਤੂਬਰ-ਸੁਰੱਖਿਆ ਬਲਾਂ ਨੇ ਸ਼ੋਪੀਆਂ ਦੇ ਦਰਾਚ ਖੇਤਰ ਵਿਚ ਇਕ ਮੁਕਾਬਲੇ ਵਿਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਤਿੰਨ ਸਥਾਨਕ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਬੀਤੀ ਸ਼ਾਮ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ...।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਇਮਰਾਨ ਖਾਨ ਨੂੰ ਕਿਹਾ 'ਧਰਤੀ ਦਾ ਸਭ ਤੋਂ ਵੱਡਾ ਝੂਠਾ'
. . .  about 3 hours ago
ਇਸਲਾਮਾਬਾਦ, 5 ਅਕਤੂਬਰ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 'ਧਰਤੀ ਦਾ ਸਭ ਤੋਂ ਵੱਡਾ ਝੂਠਾ' ਕਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਪੀ.ਟੀ.ਆਈ. ਮੁਖੀ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ...
ਉੱਤਰਾਖੰਡ : ਬੱਸ ਦੇ ਖੱਡ 'ਚ ਡਿੱਗਣ ਕਾਰਨ 25 ਮੌਤਾਂ
. . .  about 3 hours ago
ਦੇਹਰਾਦੂਨ, 5 ਅਕਤੂਬਰ-ਉੱਤਰਾਖੰਡ ਦੇ ਧੂਮਾਕੋਟ ਦੇ ਬੀਰੋਖਲ ਖੇਤਰ ਵਿਚ ਬੀਤੀ ਰਾਤ ਪੌੜੀ ਗੜ੍ਹਵਾਲ ਬੱਸ ਦੇ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਤੇ ਐਸ.ਡੀ.ਆਰ.ਐਫ. ਨੇ ਰਾਤੋ ਰਾਤ 21 ਲੋਕਾਂ ਨੂੰ ਬਚਾਇਆ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਦੱਖਣੀ ਅਫ਼ਰੀਕਾ ਨੇ ਤੀਜੇ ਟੀ-20 'ਚ 49 ਦੌੜਾਂ ਨਾਲ ਹਰਾਇਆ ਭਾਰਤ
. . .  1 day ago
ਉਤਰਾਖੰਡ : ਪੌੜੀ ਗੜ੍ਹਵਾਲ ਦੇ ਬੀਰੋਖਲ ਰੋਡ 'ਤੇ 45 ਤੋਂ 50 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਖੱਡ 'ਚ ਡਿੱਗੀ
. . .  1 day ago
ਸਰਕਾਰ ਨੇ ਠੇਕਾ ਆਧਾਰਿਤ ਭਰਤੀ ਪਟਵਾਰੀਆਂ ਦੀ ਉਮਰ ਹੱਦ ਤੇ ਤਨਖ਼ਾਹ ਵਧਾਈ
. . .  1 day ago
ਬੁਢਲਾਡਾ ,4 ਅਕਤੂਬਰ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਪੱਤਰ ਰਾਹੀਂ ਠੇਕਾ ਆਧਾਰਿਤ ਭਰਤੀ ਪਟਵਾਰੀਆਂ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੀ-20 -ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 228 ਦੌੜਾਂ ਦਾ ਟੀਚਾ
. . .  1 day ago
ਜੰਮੂ-ਕਸ਼ਮੀਰ : ਸ਼ੋਪੀਆਂ ਦੇ ਦਰਾਚ ਇਲਾਕੇ 'ਚ ਅੱਤਵਾਦੀਆਂ ਨਾਲ ਹੋਇਆ ਮੁਕਾਬਲਾ
. . .  1 day ago
ਮਹਿਲਾ ਟੀ-20 ਏਸ਼ੀਆ ਕੱਪ- ਭਾਰਤ ਨੇ 104 ਦੋੜਾਂ ਨਾਲ ਹਰਾਇਆ ਯੂ.ਏ.ਈ. ਨੂੰ
. . .  1 day ago
ਢਾਕਾ, 4 ਅਕਤੂਬਰ-ਮਹਿਲਾ ਟੀ-20 ਏਸ਼ੀਆ ਕੱਪ- ਭਾਰਤ ਨੇ 104 ਦੋੜਾਂ ਨਾਲ ਹਰਾਇਆ ਯੂ.ਏ.ਈ. ਨੂੰ
ਸਿਵਲ ਹਸਪਤਾਲ ਸੰਗਰੂਰ ਨੂੰ ਬਲੱਡ ਬੈਂਕ ਸੁਵਿਧਾ ਲਈ ਮਿਲਿਆ ਵਿਸ਼ੇਸ਼ ਸਨਮਾਨ
. . .  1 day ago
ਸੰਗਰੂਰ, 4 ਅਕਤੂਬਰ (ਧੀਰਜ ਪਸ਼ੋਰੀਆ)- ਸੂਬਾ ਪੱਧਰੀ ਸਮਾਗਮ ਪਟਿਆਲਾ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਸਿਵਲ ਹਸਪਤਾਲ ਸੰਗਰੂਰ ਦੇ ਬਲੱਡ ਬੈਂਕ ਦੀ ਵਧੀਆ ਕਾਰਗੁਜ਼ਾਰੀ ਲਈ ਪੰਜਾਬ...
ਸਟਰੀਟ ਲਾਈਟ ਘੁਟਾਲੇ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ. ਡੀ. ਕੈਪਟਨ ਸੰਧੂ ਨੂੰ ਵਿਜੀਲੈਂਸ ਨੇ ਕੀਤਾ ਨਾਮਜ਼ਦ
. . .  1 day ago
ਲੁਧਿਆਣਾ, 4 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਵਲੋਂ ਸਟਰੀਟ ਲਾਈਟ ਘੁਟਾਲੇ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਵਲੋਂ ਇਸ ਸੰਬੰਧੀ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੀ-20 - ਟਾਸ ਜਿੱਤ ਕੇ ਭਾਰਤ ਵਲੋਂ ਦੱਖਣੀ ਅਫ਼ਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਇੰਦੌਰ, 4 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੀ-20 - ਟਾਸ ਜਿੱਤ ਕੇ ਭਾਰਤ ਵਲੋਂ ਦੱਖਣੀ ਅਫ਼ਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਦਵਾਈਆਂ ਦੀ ਫੈਕਟਰੀ 'ਚ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ
. . .  1 day ago
ਕਰਨਾਲ, 4 ਅਕਤੂਬਰ (ਗੁਰਮੀਤ ਸਿੰਘ ਸੱਗੂ)- ਸੈਕਟਰ-3 ਸਥਿਤ ਇਕ ਦਵਾਈਆਂ ਦੀ ਫੈਕਟਰੀ 'ਚ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ...
ਇਸ ਵਾਰ ਝੋਨੇ ਦੇ ਸੀਜ਼ਨ 'ਚ ਨਹਿਰੀ ਪਾਣੀ ਪੂਰਾ ਮਿਲਣ ਤੇ ਕਿਸਾਨਾਂ ਨੇ ਪ੍ਰਗਟਾਈ ਖ਼ੁਸ਼ੀ
. . .  1 day ago
ਮੰਡੀ ਲਾਧੂਕਾ, 4 ਅਕਤੂਬਰ (ਮਨਪ੍ਰੀਤ ਸਿੰਘ ਸੈਣੀ)- ਇਸ ਵਾਰ ਝੋਨੇ ਦੇ ਸੀਜ਼ਨ ਵਿਚ ਤਰੋਬੜੀ ਮਾਈਨਰ ਵਿਖੇ ਨਹਿਰੀ ਵਿਭਾਗ ਵਲੋਂ ਪਾਣੀ ਪੂਰਾ ਦੇਣ ਤੇ ਇਲਾਕੇ ਦੇ ਕਿਸਾਨਾਂ ਵਲੋਂ ਖ਼ੁਸ਼ੀ ਪ੍ਰਗਟਾਈ ਗਈ। ਇਸ ਮੌਕੇ ਤੇ ਕਿਸਾਨ ਜਗਜੀਤ ਸਿੰਘ ਰੋਮੀ ਸਾਬਕਾ ਸਰਪੰਚ, ਮੰਗਲ ਸਿੰਘ ਸਰਪੰਚ...
ਟਰੱਕ ਯੂਨੀਅਨ ਬੁਢਲਾਡਾ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਫਾਇਰਿੰਗ 'ਚ ਦੋ ਜ਼ਖ਼ਮੀ
. . .  1 day ago
ਬੁਢਲਾਡਾ, 4 ਅਕਤੂਬਰ (ਸਵਰਨ ਸਿੰਘ ਰਾਹੀ)- ਅੱਜ ਇੱਥੇ ਟਰੱਕ ਓਪਰੇਟਰ ਯੂਨੀਅਨ ਬੁਢਲਾਡਾ ਦੀ ਪ੍ਰਧਾਨਗੀ ਸੰਬੰਧੀ ਚੱਲ ਰਹੇ ਰੇੜਕੇ ਨੂੰ ਲੈ ਕੇ ਚੱਲੀਆਂ ਗੋਲੀਆਂ 'ਚ ਦੋ ਓਪਰੇਟਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਯੂਨੀਅਨ ਨੇੜਲੇ ਲੋਕਾਂ ਨੇ ਦੱਸਿਆ ਕਿ...
ਅਮਰੀਕਾ 'ਚ 8 ਮਹੀਨੇ ਦੀ ਬੱਚੀ ਸਮੇਤ ਅਗਵਾ ਹੋਏ 4 ਪੰਜਾਬੀ
. . .  1 day ago
ਕੈਲੀਫੋਰਨੀਆ, 4 ਅਕਤੂਬਰ-ਅਮਰੀਕਾ ਦੇ ਕੈਲੀਫੋਰਨੀਆ 'ਚ 4 ਪੰਜਾਬੀਆਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਗਵਾ ਕੀਤੇ ਗਏ ਚਾਰ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਹਿੰਦੀ ਕਹਾਣੀ

ਬਟਵਾਰਾ

ਗੱਲ ਖ਼ਾਸ ਨਹੀਂ ਸੀ ਐਵੇਂ ਵਧ ਗਈ। ਇਕ ਮੁੰਡੇ ਦੀ ਗੇਂਦ ਕੁੜੀ ਦੇ ਘੜੇ ਨਾਲ ਟਕਰਾ ਗਈ, ਨਾ ਘੜਾ ਟੁੱਟਾ, ਨਾ ਗੇਂਦ ਵਿਚ ਚਿੱਬ ਪਿਆ ਪਰ ਨਫ਼ਰਤ ਦੀ ਹਵਾ ਦਾ ਕੀ ਪਤਾ ਕਦੋਂ ਵਗ ਪਏ, ਕਿਵੇਂ ਵਗ ਪਏ। ਪੰਚਾਇਤ ਬੁਲਾ ਲਈ ਪਰ ਸਰਪੰਚ ਇਸ ਪਿੰਡ ਦਾ ਨਹੀਂ ਬਾਹਰੋਂ ਗੁਆਂਢ ਦਾ ਸੀ। ਸਰਪੰਚ ਨੇ ਜ਼ੋਰ ਦੇ ਕੇ ਕਿਹਾ 'ਇਸ ਪਿੰਡ ਦੇ ਲੋਕ ਸ਼ਰੀਫ਼ ਨੇ ਸੋ ਬਚਾਅ ਹੋ ਗਿਆ, ਕੋਈ ਹੋਰ ਹੁੰਦਾ ਤਾਂ ਘੜਾ ਭੰਨ ਦਿੰਦਾ ਜਾਂ ਗੇਂਦ ਤੋੜ ਦਿੰਦਾ।' ਇਹ ਸੁਣ ਕੇ ਲੋਕਾਂ ਨੇ ਇਕ-ਦੂਜੇ 'ਤੇ ਹਮਲਾ ਕਰ ਦਿੱਤਾ। ਗੇਂਦ ਟੋਟੇ-ਟੋਟੇ, ਘੜਾ ਠੀਕਰੀ-ਠੀਕਰੀ। ਕੁਝ ਸ਼ਾਂਤੀ ਹੋਈ, ਸਰਪੰਚ ਫਿਰ ਆ ਗਿਆ, ਹਿੰਸਾ ਦੀ ਨਿੰਦਿਆ ਕਰਦਿਆਂ ਕਿਹਾ, 'ਭਾਈਓ ਆਪੇ ਤੋਂ ਬਾਹਰ ਨਹੀਂ ਹੋਣਾ, ਰੱਬ ਦਾ ਵਾਸਤਾ ਇਕ-ਦੂਜੇ ਦੇ ਘਰ ਨਾ ਫੂਕਣੇ।' ਸਰਪੰਚ ਦੇ ਜਾਣ ਪਿੱਛੋਂ ਲੋਕਾਂ ਨੇ ਇਕ-ਦੂਜੇ ਦੇ ਘਰ ਸਾੜ ਦਿੱਤੇ। ਦੁਖੀ ਸਰਪੰਚ ਫਿਰ ਪਿੰਡ ਵਿਚ ਆਇਆ ਤੇ ਲੋਕਾਂ ਨੂੰ ਮੱਤ ਦਿੱਤੀ ਜੋ ਹੋ ਗਿਆ ਸੋ ਹੋ ਗਿਆ, 'ਹੁਣ ਘਰ ਮੁੜ ਉਸਾਰਨੇ ਪੈਣਗੇ, ਇਕ ਦੂਜੇ ਨੂੰ ਰੋਕਣਾ ਨਾ।' ਲੋਕ ਇਕ ਦੂਜੇ ਨੂੰ ਉਸਾਰੀ ਕਰਨੋ ਰੋਕਣ ਲੱਗੇ। ਸਰਪੰਚ ਇਸ ਪਿੰਡ ਦਾ ਨਹੀਂ ਸੀ ਨਾ, ਇਸ ਲਈ ਜ਼ਿਆਦਾ ...

ਪੂਰਾ ਲੇਖ ਪੜ੍ਹੋ »

ਪ੍ਰੇਮ

ਬਰਸਾਤ ਦੀ ਰੁੱਤ ਪੂਰੇ ਜ਼ੋਰ 'ਤੇ ਸੀ। ਆਲੇ-ਦੁਆਲੇ ਹਰਿਆਵਲ ਦੀ ਭਰਮਾਰ ਹੁੰਦੀ ਜਾ ਰਹੀ ਸੀ.. ਕੰਮੋਂ ਕੱਪੜੇ ਸੁੱਕਣੇ ਪਾ ਕੇ ਸਾਹ ਲੈਣ ਲਈ ਮੰਜੀ 'ਤੇ ਬੈਠੀ ਹੀ ਸੀ ਕੇ ਉਸ ਨੂੰ ਅਚਾਰੀ ਅੰਬ ਵੇਚਣ ਵਾਲੇ ਦਾ ਹੋਕਾ ਸੁਣਿਆ। 'ਭਾਈ ਕੀ ਭਾਅ ਲਾਏ ਅੰਬ?' ਕੰਮੋਂ ਨੇ ਵੇਚਣ ਵਾਲੇ ਨੂੰ ਪੁੱਛਿਆ। ਫਿਰ ਕੀ ਸੀ, ਉਸ ਨੇ ਪੰਜ ਕਿਲੋ ਅੰਬ ਲੈ ਲਏ। ਧੋਅ-ਸਵਾਰ ਕੇ ਫੇਰ ਟੋਕੇ ਨਾਲ ਟੁਕ ਕੇ ਇਕ ਵੱਡੀ ਪਰਾਤ ਵਿਚ ਰੱਖਣ ਲੱਗ ਗਈ। ਅਚਨਚੇਤ ਉਸ ਨੂੰ ਯਾਦ ਆਇਆ 'ਉਹ ਕਾਲੇ ਪੱਕੇ ਰੰਗ ਦਾ ਬਿਹਾਰੀ ਮਜ਼ਦੂਰ, ਜੋ ਉਸ ਦੇ ਘਰ ਹਰ ਗਰਮੀਆਂ 'ਚ ਦੁਪਹਿਰ ਵੇਲੇ ਅੰਬ ਦਾ ਅਚਾਰ ਮੰਗਣ ਆਉਂਦਾ ਹੁੰਦਾ ਸੀ। ਸੋਚਾਂ ਸੋਚਦੀ ਕੰਮੋਂ ਨੇ ਸੋਚਿਆ, 'ਖ਼ਬਰੈ ਜਿਊਂਦਾ ਵੀ ਹੈ ਕੇ ਨਹੀਂ?' ਲਗਭਗ 40 ਕੁ ਸਾਲ ਪਹਿਲਾਂ ਜਦੋਂ ਕੰਮੋਂ ਦਾ ਘਰ ਨਵਾਂ-ਨਵਾਂ ਬਣਿਆ ਸੀ ਤਾਂ ਇਹ ਮਜ਼ਦੂਰ ਵੀ ਉਸ ਦੇ ਘਰ ਕੋਲੇ ਬਣ ਰਹੇ ਬਾਕੀ ਘਰਾਂ ਵਿਚ ਮਿੱਟੀ ਗਾਰੇ ਦਾ ਕੰਮ ਕਰਦਾ ਤੇ ਆਪਣੀ ਰੋਟੀ ਰੋਜ਼ੀ ਕਮਾਉਂਦਾ। ਬਿਨਾਂ ਨਾਗਾ, ਰੋਟੀ ਖਾਣ ਵੇਲੇ, ਕੰਮੋਂ ਦੇ ਘਰ ਦੇ ਬਾਹਰ ਖੜ ਕੇ 'ਵਾਜ਼ ਮਾਰਦਾ, 'ਬੀਬੀ ਜੀ, ਅਚਾਰ ਦੇ ਦੋ' ਸੁਣਦੇ ਹੀ ਕੰਮੋ ਆਪ ਜਾਂ ਉਸ ਦੇ ਬੱਚੇ ਪ੍ਰੇਮ ਨੂੰ ...

ਪੂਰਾ ਲੇਖ ਪੜ੍ਹੋ »

* ਸੁਰਿੰਦਰ ਗੀਤ *

ਸੂਰਜ ਲਿਸ਼ਕੇ ਧੁੱਪ ਵੀ ਚਮਕੇ ਮੇਰੇ ਮਨ ਰੁਸ਼ਨਾਈ ਨਾ। ਕਾਹਤੋਂ ਕੋਸੀ ਧੁੱਪ ਵਿਚ ਬੈਠਣ ਦੀ ਆਦਤ ਮੈਂ ਪਾਈ ਨਾ। ਸੌਂ ਕੇ ਸਾਰੀ ਉਮਰ ਗੁਜ਼ਾਰੀ ਅੰਤ ਸਮੇਂ ਮੈਂ ਪਛਤਾਵਾਂ, ਕਿਉਂ ਆਪਣੇ ਆਪੇ ਨੂੰ ਜਾਗਣ ਦੀ ਮੈਂ ਜਾਗ ਲਗਾਈ ਨਾ। ਜਿਉਂ ਜਿਉਂ ਡੂੰਘਾ ਰੂਹ ਵਿਚ ਉਤਰਾਂ ਸੋਚਾਂ ਨੂੰ ਕਾਂਬਾ ਛਿੜਦਾ ਹੈ, ਕਿਉਂ ਕਰਮਾਂ ਦੀ ਖੇਤੀ ਦੀ ਮੈਂ ਕੀਤੀ ਸਾਫ਼ ਸਫਾਈ ਨਾ। ਰੂਹ ਦੀਆਂ ਲੀਰਾਂ ਦਿਲ ਦੇ ਟੋਟੇ ਤਿੜਕੇ ਸੁਪਨੇ ਸਾਂਭੇ ਜਦ, ਗੀਤ ਮੇਰੇ ਨੇ ਨੈਣਾਂ ਵਿਚੋਂ ਇਕ ਵੀ ਤਿੱਪ ਵਹਾਈ ਨਾ। ਸਾਜ਼ ਸੁਰਾਂ ਤੇ ਪੌਣਾਂ ਦੇ ਸੰਗ ਜਿਸਦੀ ਅਣਬਣ ਰਹਿੰਦੀ ਹੈ, ਸ਼ਬਦ ਵਿਹੂਣਾ ਹੋ ਕੇ ਉਸ ਨੇ ਕੀਤੀ ਨੇਕ ਕਮਾਈ ਨਾ। -ਕੈਲਗਰੀ ਕੈਨੇਡਾ। ...

ਪੂਰਾ ਲੇਖ ਪੜ੍ਹੋ »

* ਜਸਵਿੰਦਰ ਸਿੰਘ 'ਰੁਪਾਲ' *

ਦਰਦੀ ਨਾ ਕੋਈ ਮੇਰਾ, ਕੋਈ ਨਹੀਂ ਸਹਾਰਾ, ਲਹਿਰਾਂ 'ਚ ਫਸ ਗਿਆ ਹਾਂ, ਦਿਸਦਾ ਨਹੀਂ ਕਿਨਾਰਾ। ਕੁਝ ਵੀ ਤਾਂ ਹੋ ਨਾ ਪਾਵੇ, ਸੁੱਖ ਨੀਂਦ ਵੀ ਨਾ ਆਵੇ, ਕਾਮਲ ਹਕੀਮ ਬਾਝੋਂ, ਹੋਣਾ ਨਹੀਂ ਗੁਜ਼ਾਰਾ। ਪੱਤਝੜ ਨੇ ਡੇਰਾ ਲਾਇਐ, ਫੁੱਲ ਭੌਰ ਸਭ ਗੁਆਇਐ, ਰੁੱਠੀਏ ਬਸੰਤ ਅੜੀਏ, ਹੁਣ ਆ ਹੀ ਜਾ ਦੁਬਾਰਾ। ਉੱਜੜੇ ਮੀਜਾਰ ਅੰਦਰ, ਦਿਲ ਖ਼ੂਨ ਰੋ ਰਿਹਾ ਏ, ਹਾਇ ਕਦ ਮਿਲੇਗਾ ਸਾਨੂੰ, ਰਾਂਝਣ ਦਾ ਉਹ ਚੁਬਾਰਾ? 'ਰੁਪਾਲ' ਕੁਝ ਰਹਿਮ ਕਰ, ਹੁਣ ਹੋਰ ਲਾ ਨਾ ਲਾਰੇ, ਕਾਂ ਬੋਲਿਐ ਬਨੇਰੇ, ਦਿਲ ਖੜ੍ਹ ਗਿਐ ਵਿਚਾਰਾ। -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੈਣੀ ਸਾਹਿਬ (ਲੁਧਿਆਣਾ 141126.) ਮੋਬਾਈਲ : ...

ਪੂਰਾ ਲੇਖ ਪੜ੍ਹੋ »

* ਰਮਨ ਸੰਧੂ *

ਹਮੇਸ਼ਾ ਹਰ ਸਮੇਂ ਮੈਨੂੰ ਉਹ ਆਪਣੇ ਪਾਸ ਰੱਖਦਾ ਹੈ, ਕਿ ਅੱਜਕਲ੍ਹ ਦਰਦ ਮੇਰੇ ਨਾਲ ਰਿਸ਼ਤਾ ਖਾਸ ਰੱਖਦਾ ਹੈ। ਮੇਰੇ ਹਿੱਸੇ ਦਾ ਬੰਜਰ ਕਿਉਂ ਉਦ੍ਹੇ ਤੋਂ ਆਸ ਰੱਖਦਾ ਹੈ? ਜਦੋਂ ਕਿ ਖ਼ੁਦ ਦਿਆਂ ਬੁੱਲ੍ਹਾਂ 'ਤੇ ਸਾਵਣ ਪਿਆਸ ਰੱਖਦਾ ਹੈ। ਮਹਿਜ਼ ਪਰਦੇ 'ਤੇ ਉਸ ਦੀ ਡੱਬ ਵਿਚ ਹਥਿਆਰ ਦਿਸਦੇ ਨੇ, ਅਸਲ ਵਿਚ ਅੰਨਦਾਤਾ ਜੇਬ ਵਿਚ ਸਲਫਾਸ ਰੱਖਦਾ ਹੈ। ਬੇਸ਼ੱਕ ਜਰਜਰ ਹਾਂ ਮੈਂ, ਲੇਕਿਨ ਨਜ਼ਰਅੰਦਾਜ਼ ਨਾ ਕਰਿਓ, ਕਿ ਆਪਣੇ ਆਪ ਵਿਚ ਖੰਡਰ, ਬੜੇ ਇਤਿਹਾਸ ਰੱਖਦਾ ਹੈ। ਬਣਾਉਂਦਾ ਹੈ, ਨਿਭਾਉਂਦਾ ਹੈ ਉਹ ਸਭ ਰਿਸ਼ਤੇ, ਮਗਰ ਵਿਚ ਵੀ, ਹਰਿਕ ਬੰਦਾ ਜ਼ਿਹਨ ਵਿਚ ਉਮਰ ਭਰ ਬਣਵਾਸ ਰੱਖਦਾ ਹੈ। ਕਿਸੇ ਦਿਨ ਫਿਰ ਮਿੱਥੀ ਮੰਜ਼ਲ 'ਤੇ ਉਸ ਦਾ ਪਹੁੰਚਣਾ ਹੈ ਤੈਅ ਮੁਸਾਫਰ ਜੋ, ਮੁਸਾਫ਼ਰ ਹੋਣ ਦਾ ਅਹਿਸਾਸ ਰੱਖਦਾ ਹੈ। ਜਦੋਂ ਖੁਦ ਦੇ ਜਣੇ ਪੱਤੇ ਵੀ ਉਸ ਦਾ ਸਾਥ ਛੱਡ ਜਾਂਦੇ, ਪਰਿੰਦਾ ਓਸ ਰੁੱਤ ਵਿਚ ਵੀ ਬਿਰਖ 'ਤੇ ਵਾਸ ਰੱਖਦਾ ਹੈ। -ਮੋਬਾਈਲ: 97799-11773. ...

ਪੂਰਾ ਲੇਖ ਪੜ੍ਹੋ »

ਵਿਅੰਗ

ਚੱਕਰ ਟਾਂਡੇ ਛੱਲੀਆਂ ਦਾ

ਮੌਸਮ ਗਰਮੀ ਦਾ ਸੀ। ਸਮਾਂ ਸਿਖ਼ਰ ਦੁਪਹਿਰ ਦਾ ਸੀ। ਅਸਮਾਨ ਵਿਚ ਸਿਰਾਂ 'ਤੇ ਖੜ੍ਹਾ ਸੂਰਜ ਕਹਿਰਾਂ ਦੀ ਤਿੱਖੀ ਧੁੱਪ ਨਾਲ ਸਰੀਰਾਂ ਨੂੰ ਸਾੜ ਰਿਹਾ ਸੀ। ਮੱਖਣ ਸਿਹੁੰ ਆਪਣੇ ਖੇਤਾਂ ਨੂੰ ਜਾਂਦੇ ਰਾਹ 'ਤੇ ਵਾਹੋ-ਦਾਹੀ ਤੁਰਿਆ ਜਾ ਰਿਹਾ ਸੀ। ਬਿਜਲੀ ਆ ਚੁੱਕੀ ਸੀ, ਝੋਨੇ ਨੂੰ ਪਾਣੀ ਲਾਉਣ ਲਈ ਉਹ ਮੋਟਰ ਚਲਾਉਣ ਜਾ ਰਿਹਾ ਸੀ। ਵਾਟ ਤੈਅ ਕਰਦਾ ਜਦੋਂ ਉਹ ਖੇਤ ਵਾਲੇ ਰਾਹ ਦੇ ਅੱਧ ਵਿਚਕਾਰ ਪੁੱਜਾ ਤਾਂ ਉਸ ਨੂੰ ਸਾਹਮਣਿਓਂ ਕੋਈ ਜ਼ਨਾਨੀ ਤੁਰੀ ਆਉਂਦੀ ਦਿਖਾਈ ਦਿੱਤੀ। ਉਹ ਹੈਰਾਨ ਹੋ ਕੇ ਸੋਚਣ ਲੱਗਾ, 'ਹੈਂ! ਸਿਖ਼ਰ ਦੁਪਹਿਰੇ ਇਹ ਕਿਹੜੀ ਜ਼ਨਾਨੀ ਤੁਰੀ ਆਉਂਦੀ ਐ।' ਜਦੋਂ ਉਹ ਹੋਰ ਨੇੜੇ ਆਈ ਤਾਂ ਉਸ ਨੇ ਝੱਟ ਪਛਾਣ ਲਈ। 'ਲੈ ਇਹ ਤਾਂ ਤਾਈ ਬੀਬੋ ਐ। ਸਾਡੀ ਗੁਆਂਢਣ। ਪਰ ਇਹ ਇਸ ਵੇਲੇ ਖੇਤਾਂ ਵਲੋਂ ਕੀ ਕਰਕੇ ਆ ਰਹੀ ਐ। ਅੱਗੇ ਨਾ ਕਦੇ ਪਿੱਛੇ ਨਾ।' ਏਨੇ ਨੂੰ ਤਾਈ ਬੀਬੋ ਬਿਲਕੁਲ ਉਸ ਦੇ ਨਜ਼ਦੀਕ ਪੁੱਜ ਗਈ। ਉਸ ਵੇਖਿਆ ਤਾਈ ਬੀਬੋ ਦਾ ਕਣਕਵੰਨਾ ਰੰਗ ਲੋਹੇ ਵਾਂਗ ਤਪਿਆ ਹੋਇਆ ਸੀ। ਉਸ ਨੇ ਹੋਰ ਧਿਆਨ ਨਾਲ ਤੱਕਿਆ ਤਾਂ ਮਹਿਸੂਸ ਕੀਤਾ ਉਹ ਡਾਅਢੇ ਗੁੱਸੇ ਵਿਚ ਮੂੰਹ ਵਿਚ ਕੁਝ ਬੁੜਬੁੜਾਈ ਜਾ ਰਹੀ ਸੀ। ਜਦੋਂ ਉਹ ...

ਪੂਰਾ ਲੇਖ ਪੜ੍ਹੋ »

ਸੇਵਾ

ਤੜਕੇ ਉਠ ਕੇ ਵਰਿਆਮ ਸਿੰਘ ਜਦੋਂ ਖੇਤ ਗੇੜਾ ਮਾਰਨ ਗਿਆ ਤਾਂ ਦੇਖਿਆ ਕਿ ਕੱਸੀ ਦਾ ਖਾਲਾ ਘੜਨ ਵਾਲਾ ਹੈ। ਉਸ ਨੇ ਘਰ ਆ ਕੇ ਆਪਣੇ ਹੱਥ ਧੋ ਕੇ ਆਪਣੇ ਮੁੰਡੇ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਣੀ ਦੀ ਵਾਰੀ ਹੈ, ਇਸੇ ਲਈ ਉਹ ਅੱਜ ਖਾਲ ਹੀ ਘੜ ਲਵੇ। ਮੱਝ ਦੀ ਧਾਰ ਕੱਢਦਿਆਂ ਉਸ ਦੀ ਘਰ ਵਾਲੀ ਨੇ ਸੁਣਦੇ ਸਾਰ ਹੀ ਕਹਿ ਦਿੱਤਾ ਕਿ ਉਸ ਦੀ ਪਾਣੀ ਦੀ ਵਾਰੀ ਤਾਂ ਤੀਜੇ ਦਿਨ ਆਉਂਦੀ ਹੀ ਰਹਿੰਦੀ ਹੈ ਅਤੇ ਨਾਲ ਹੀ ਯਾਦ ਕਰਵਾਇਆ ਕਿ ਉਸ ਦਿਨ ਤਾਂ ਡੇਰੇ ਵਾਲੇ ਬਾਬੇ ਦੀ ਬਰਸੀ ਹੈ ਅਤੇ ਉਨ੍ਹਾਂ ਦੇ ਲੜਕੇ ਜੀਤੇ ਨੇ ਤਾਂ ਉਥੇ ਸੇਵਾ ਕਰਨ ਜਾਣਾ ਹੈ ਅਤੇ ਨਾਲ ਹੀ ਇਕ ਨੇਕ ਅਤੇ ਬਹੁਮੁੱਲੀ ਸਲਾਹ ਇਹ ਦਿੱਤੀ ਕਿ ਵਰਿਆਮ ਸਿੰਘ ਖਾਲਾ ਕਿਸੇ ਮਜ਼ਦੂਰ ਨੂੰ ਦਿਹਾੜੀ 'ਤੇ ਲਾ ਕੇ ਸਾਫ਼ ਕਰਵਾ ਲਵੇ ਅਤੇ ਆਪਣੇ ਪੁੱਤਰ ਜੀਤੇ ਨੂੰ ਦੁੱਧ ਦਾ ਡੋਲ ਭਰ ਕੇ ਬਾਬੇ ਦੇ ਡੇਰੇ ਸੇਵਾ ਲਈ ਭੇਜ ਦਿੱਤਾ। -ਪਿੰਡ ਤੇ ਡਾਕ: ਥਰੀਕੇ, ਜ਼ਿਲ੍ਹਾ ਲੁਧਿਆਣਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਨਹਿਲੇ 'ਤੇ ਦਹਿਲਾ

ਤੁਹਾਡੀ ਜ਼ਿੰਦਗੀ ਗ਼ਜ਼ਲ ਦੇ ਮਿਜਾਜ਼ ਵਰਗੀ ਏ

ਇਹ ਗੱਲ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਹੈ। ਜਨਾਬ ਜੋਸ਼ ਸਾਹਿਬ ਕੁੰਵਰ ਮਹਿੰਦਰ ਸਿੰਘ ਬੇਦੀ 'ਸਹਰ' ਦੇ ਬਹੁਤ ਨੇੜਲੇ ਮਿੱਤਰ ਸਨ। ਉਹ ਇਕ-ਦੂਜੇ ਨੂੰ ਸ਼ਾਇਰ ਦੇ ਤੌਰ 'ਤੇ ਵੀ ਇੱਜ਼ਤ-ਮਾਣ ਦਿਆ ਕਰਦੇ ਸਨ। ਜਨਾਬ ਕੁੰਵਰ ਮਹਿੰਦਰ ਸਿੰਘ ਬੇਦੀ ਵੱਡੇ ਸਰਕਾਰੀ ਅਫ਼ਸਰ ਸਨ, ਫਿਰ ਵੀ ਉਹ ਸ਼ਾਇਰੀ ਕਰਦੇ ਸੀ ਅਤੇ ਮੁਸ਼ਾਇਰਿਆਂ ਵਿਚ ਹਿੱਸਾ ਲੈਂਦੇ ਸਨ। ਉਹ ਮੁਸ਼ਾਇਰਿਆਂ ਦੇ ਮੰਨੇ-ਪ੍ਰਮੰਨੇ ਸੰਚਾਲਕ ਵੀ ਸਨ। ਇਕ ਵਾਰੀ ਜੋਸ਼ ਸਾਹਿਬ ਕੁੰਵਰ ਮਹਿੰਦਰ ਸਿੰਘ ਬੇਦੀ 'ਸਹਰ' ਸਾਹਿਬ ਨੂੰ ਮਿਲਣ ਲਈ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ 'ਤੇ ਗਏ। ਕੁੰਵਰ ਸਾਹਿਬ ਮਿਲਣ ਆਏ ਲੋਕਾਂ ਕਰਕੇ ਕਾਫੀ ਮਸਰੂਫ਼ ਸਨ ਉਹ ਇਕ-ਇਕ ਕਰਕੇ ਸਭ ਨੂੰ ਮਿਲਦੇ ਗਏ ਸਨ। ਇਕ ਬੰਦੇ ਨੇ ਇਕ ਦੰਗਲ ਦੇ ਸਿਲਸਿਲੇ ਵਿਚ ਬੇਦੀ ਜੀ ਨਾਲ ਜ਼ਰੂਰੀ ਸਲਾਹਾਂ ਕੀਤੀਆਂ। ਫਿਰ ਕੰਵਰ ਸਾਹਿਬ ਇਕ ਕੱਵਾਲ ਨਾਲ ਗੱਲਾਂ ਕਰਨ ਲੱਗ ਪਏ। ਏਨੇ ਵਿਚ ਕੁਝ ਲੋਕ ਹੋਰ ਆਏ ਅਤੇ ਕੁੰਵਰ ਸਾਹਿਬ ਨਾਲ ਸਿਫਾਰਸ਼ ਕਰਨ ਦੀ ਮਿੰਨਤ ਕਰਨ ਲੱਗੇ। ਕੁੰਵਰ ਸਾਹਿਬ ਟੈਲੀਫੋਨ ਦੇ ਰਾਹੀਂ ਆਪਣੇ ਦਫ਼ਤਰ ਦੇ ਕਲਰਕਾਂ ਨੂੰ ਜ਼ਰੂਰੀ ਹਿਦਾਇਤਾਂ ਦਿੰਦੇ ਰਹੇ। ਕਾਫੀ ਚਿਰ ਐਸੀਆਂ ...

ਪੂਰਾ ਲੇਖ ਪੜ੍ਹੋ »

ਲੋਕ ਕੀ ਕਹਿਣਗੇ?

ਸਾਡੇ ਸਮਾਜ ਵਿਚ ਲੋਕਾਂ ਦੀ ਵੱਡੀ ਸਮੱਸਿਆ ਆਪਣੇ-ਆਪ ਨੂੰ ਲੈ ਕੇ ਨਹੀਂ ਬਲਕਿ ਦੂਸਰੇ ਲੋਕਾਂ ਦੀ ਰਾਇ ਬਾਰੇ ਹੈ ਕਿ ਤੁਹਾਡੇ ਆਚਾਰ-ਵਿਹਾਰ ਬਾਰੇ ਉਹ ਕੀ ਕਹਿਣਗੇ, ਕੀ ਸੋਚਣਗੇ? ਅਸੀਂ ਦੂਜਿਆਂ ਦੀ ਥਾਂ ਨਹੀਂ ਲੈ ਸਕਦੇ। ਤੁਹਾਡੇ ਬਾਰੇ ਉਹ ਜਿਵੇਂ ਅਤੇ ਜੋ ਸੋਚਦੇ ਹਨ, ਉਨ੍ਹਾਂ ਨੂੰ ਸੋਚਣ ਦਿਓ। ਤੁਸੀਂ ਕੇਵਲ ਆਪਣੇ ਆਚਾਰ-ਵਿਹਾਰ ਦੇ ਜ਼ਿੰਮੇਵਾਰ ਹੋ। ਇਸ ਕਾਰਨ ਤੁਸੀਂ ਆਪਣੇ ਜੀਵਨ ਦੀ ਪ੍ਰਮਾਣਿਕਤਾ ਬਾਰੇ ਹੀ ਸੋਚੋ। ਆਪਣਾ ਖ਼ਿਆਲ ਰੱਖੋ ਕਿ ਤੁਸੀਂ ਖ਼ੁਦ ਕੁਝ ਅਨੁਚਿਤ ਨਾ ਕਰ ਬੈਠੋ ਕਿਉਂਕਿ ਤੁਸੀਂ ਦੂਸਰਿਆਂ ਦੀਆਂ ਪ੍ਰਤੀਕਿਰਿਆਵਾਂ/ਕਿਰਿਆਵਾਂ ਨੂੰ ਨਿਯੰਤ੍ਰਿਤ ਨਹੀਂ ਕਰ ਸਕਦੇ। ਲੋਕਾਂ ਨਾਲ ਵਰਤੋਂ-ਵਿਹਾਰ ਕਰਨ ਸਮੇਂ ਆਪਣੀਆਂ ਸੀਮਾਵਾਂ ਅਤੇ ਹੱਦਬੰਨੇ ਮਿਥ ਲਵੋ। ਆਪਣੀ ਹੱਦ ਨੂੰ ਉਲੰਘ ਕੇ ਦੂਸਰਿਆਂ ਦੀ ਹੱਦ ਵਿਚ ਪ੍ਰਵੇਸ਼ ਨਾ ਕਰੋ। ਅੱਜਕਲ੍ਹ ਕੋਈ ਵੀ ਆਪਣੀ ਹੱਦ ਵਿਚ ਦਖ਼ਲ-ਅੰਦਾਜ਼ੀ ਪਸੰਦ ਨਹੀਂ ਕਰਦਾ। ਇਥੋਂ ਤੱਕ ਕਿ ਬੱਚੇ ਵੀ ਪਸੰਦ ਨਹੀਂ ਕਰਦੇ। ਉਹ ਵੀ ਆਪਣੇ-ਆਪ ਨੂੰ ਖ਼ੁਦ-ਮੁਖ਼ਤਿਆਰ ਜਾਂ ਆਤਮ-ਨਿਰਭਰ ਸਮਝਦੇ ਹਨ। ਪੁਰਾਣੀ ਪੀੜ੍ਹੀ ਚਾਹੇ ਉਹ ਕਿੰਨੀ ਵੀ ਪੜ੍ਹੀ-ਲਿਖੀ ਜਾਂ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX