ਤਾਜਾ ਖ਼ਬਰਾਂ


ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  3 minutes ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  43 minutes ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  43 minutes ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  about 1 hour ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  about 2 hours ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  about 2 hours ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  about 2 hours ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  about 4 hours ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  about 4 hours ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  about 5 hours ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  about 5 hours ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  about 5 hours ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  about 5 hours ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  about 6 hours ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਭਾਰਤੀ ਕ੍ਰਿਕਟ ਭਾਈਚਾਰਾ ਭਾਈਚਾਰੇ ਨੇ ਮਹਾਨ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਕਿਹਾ ਅਲਵਿਦਾ
. . .  about 6 hours ago
ਬਰਮਿੰਘਮ, 25 ਸਤੰਬਰ - ਭਾਰਤੀ ਕ੍ਰਿਕਟ ਭਾਈਚਾਰੇ ਨੇ ਲਾਰਡਸ ਦੇ ਇਤਿਹਾਸਿਕ ਮੈਦਾਨ 'ਤੇ ਇੰਗਲੈਂਡ ਦੇ ਖ਼ਿਲਾਫ਼ ਤੀਜੇ ਅਤੇ ਆਖਰੀ ਇਕ ਦਿਨਾਂ ਮੈਚ ਤੋਂ ਬਾਅਦ ਭਾਰਤੀ ਮਹਿਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਅਲਵਿਦਾ ਕਹਿਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ, ਜੋ ਕਿ...
ਭਾਰੀ ਮੀਂਹ ਨੇ ਤੋੜੀਆਂ ਕਿਸਾਨਾਂ ਦੀਆਂ ਆਸਾਂ
. . .  about 6 hours ago
ਸੰਧਵਾਂ, 25 ਸਤੰਬਰ (ਪ੍ਰੇਮੀ ਸੰਧਵਾਂ)-ਕਿਸਾਨਾਂ ਵਲੋਂ ਮਨ ਵਿਚ ਅਨੇਕਾਂ ਸੁਪਨਿਆਂ ਦਾ ਮਹਿਲ ਉਸਾਰ ਕੇ ਪਾਲੀ ਜਾ ਰਹੀ ਝੋਨੇ ਦੀ ਫ਼ਸਲ ਜਦੋਂ ਪੱਕ ਕੇ ਤਿਆਰ ਹੋ ਰਹੀ ਸੀ ਤਾਂ ਕੁਦਰਤ ਦੇ ਕਹਿਰ ਕਾਰਨ ਪਿਛਲੇ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਨੇ ਫ਼ਸਲ ਬਰਬਾਦ ਕਰ ਕੇ ਕਿਸਾਨਾਂ ਦੀਆਂ ਸਾਰੀਆਂ ਆਸਾਂ...
ਰਾਜਪਾਲ ਵਲੋਂ 27 ਸਤੰਬਰ ਦੇ ਪੰਜਾਬ ਵਿਧਾਨ ਸਭਾ ਇਜਲਾਸ ਨੂੰ ਮਨਜ਼ੂਰੀ
. . .  about 6 hours ago
ਚੰਡੀਗੜ੍ਹ, 25 ਸਤੰਬਰ - ਪੰਜਾਬ ਸਰਕਾਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਤਕਰਾਰ ਖ਼ਤਮ ਹੋ ਗਿਆ ਹੈ। ਰਾਜਪਾਲ ਨੇ ਪੰਜਾਬ ਸਰਕਾਰ ਵਲੋਂ 27 ਸਤੰਬਰ ਨੂੰ ਬੁਲਾਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰ ਵਲੋਂ 22 ਸਤੰਬਰ ਨੂੰ ਬੁਲਾਏ ਗਏ ਇਜਲਾਸ ਨੂੰ ਰਾਜਪਾਲ...
ਮਹਿਣਾ ਮਾਈਨਰ 'ਚ ਪਿਆ 35 ਫੁੱਟ ਚੌੜਾ ਪਾੜ, ਦਰਜਨਾਂ ਏਕੜ ਝੋਨੇ ਦੇ ਖੇਤਾਂ 'ਚ ਭਰਿਆ ਪਾਣੀ
. . .  about 6 hours ago
ਮੰਡੀ ਕਿੱਲਿਆਂਵਾਲੀ, 25 ਸਤੰਬਰ - (ਇਕਬਾਲ ਸਿੰਘ ਸ਼ਾਂਤ)-ਅੱਸੂ ਦੇ ਬੇਮੌਸਮਾਂ ਮੀਂਹ ਕਿਸਾਨਾਂ ਲਈ ਮੁਸ਼ਕਿਲਾਂ ਦਾ ਸਬੱਬ ਬਣ ਰਿਹਾ ਹੈ। ਅੱਜ ਤੜਕੇ ਪਿੰਡ ਗੱਗੜ ਵਿਖੇ ਮਹਿਣਾ ਮਾਈਨਰ ਵਿਚ ਕਰੀਬ 35 ਫੁੱਟ ਚੌੜਾ ਪਾੜ ਪੈ ਗਿਆ, ਜਿਸ ਨਾਲ ਦਰਜਨਾਂ ਏਕੜ ਝੋਨੇ ਦੀ ਫ਼ਸਲ ਵਿਚ ਪਾਣੀ...
ਉੱਤਰਾਖੰਡ ਅੰਕਿਤਾ ਭੰਡਾਰੀ ਕਤਲ ਕੇਸ - ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ
. . .  about 7 hours ago
ਪਉੜੀ (ਉੱਤਰਾਖੰਡ), 25 ਸਤੰਬਰ - ਅੰਕਿਤਾ ਭੰਡਾਰੀ ਕਤਲ ਕੇਸ ਵਿਚ ਇਕ ਵੱਡੇ ਘਟਨਾਕ੍ਰਮ ਵਿਚ ਮ੍ਰਿਤਕ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਪੋਸਟਮਾਰਟਮ ਰਿਪੋਰਟ...
ਰਾਜਸਥਾਨ 'ਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਦੀ ਗਹਿਲੋਤ ਦੇ ਘਰ ਬੈਠਕ ਅੱਜ
. . .  about 7 hours ago
ਜੈਪੁਰ, 25 ਸਤੰਬਰ - ਕਾਂਗਰਸ ਵਿਧਾਇਕ ਦਲ ਦੀ ਬੈਠਕ ਅੱਜ ਸ਼ਾਮ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਜੈਪੁਰ ਸਥਿਤ ਰਿਹਾਇਸ਼ 'ਤੇ ਹੋਵੇਗੀ, ਜਿਸ 'ਚ ਰਾਜਸਥਾਨ 'ਚ ਲੀਡਰਸ਼ਿਪ ਦੇ ਬਦਲਾਅ ਨੂੰ ਲੈ ਕੇ ਮਤਾ ਪਾਸ ਕੀਤਾ ਜਾਵੇਗਾ। ਮਤਾ ਪਾਸ ਕੀਤਾ ਜਾਵੇਗਾ ਕਿ ਰਾਜਸਥਾਨ...
ਭਾਰੀ ਮੀਂਹ ਨੇ ਝੋਨੇ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਕੀਤਾ ਪ੍ਰਭਾਵਿਤ
. . .  about 7 hours ago
ਸੁਲਤਾਨਪੁਰ ਲੋਧੀ, 25 ਸਤੰਬਰ (ਜਗਮੋਹਣ ਸਿੰਘ ਥਿੰਦ, ਬਲਵਿੰਦਰ ਲਾਡੀ, ਨਰੇਸ਼ ਹੈਪੀ) -ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਬੀਤੇ ਕੱਲ੍ਹ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਝੋਨੇ ਅਤੇ ਸਬਜ਼ੀ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਝੋਨੇ ਦੇ ਖੇਤ...
ਮੁੱਖ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਇਕ ਕੀਮਤੀ ਭਾਈਵਾਲ ਹੈ - ਮਾਲਦੀਵ
. . .  about 8 hours ago
ਨਿਊਯਾਰਕ, 25 ਸਤੰਬਰ - ਭਾਰਤ ਨੂੰ ਆਜ਼ਾਦੀ ਦੇ 75 ਸਾਲਾਂ ਲਈ ਵਧਾਈ ਦਿੰਦੇ ਹੋਏ, ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁਲਾ ਸ਼ਾਹਿਦ ਨੇ ਆਫ਼ਤ ਰਾਹਤ ਤੋਂ ਲੈ ਕੇ ਆਰਥਿਕ ਵਿਕਾਸ ਤੱਕ ਦੇ ਮੁੱਖ ਖੇਤਰਾਂ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਮਦਦ ਕਰਨ ਲਈ ਇਕ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਅੱਜ 18ਵਾਂ ਦਿਨ
. . .  about 8 hours ago
ਤਿਰੂਵਨੰਤਪੁਰਮ, 24 ਸਤੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 18ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਕੇਰਲ ਦੇ ਤ੍ਰਿਸ਼ੂਰ ਵਿਚ 18ਵੇਂ ਦਿਨ...
ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਤੀਸਰਾ ਤੇ ਨਿਰਣਾਇਕ ਟੀ-20 ਅੱਜ
. . .  about 8 hours ago
ਹੈਦਰਾਬਾਦ, 25 ਸਤੰਬਰ - ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਮੈਚ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ 'ਚ ਹੋਵੇਗਾ। ਦੋਵੇਂ ਟੀਮਾਂ ਇਕ ਇਕ ਮੈਚ...
ਹੋਰ ਖ਼ਬਰਾਂ..

ਲੋਕ ਮੰਚ

ਪੁਰਾਤਨ ਚੀਜ਼ਾਂ ਨੂੰ ਸੰਭਾਲਣ ਦੀ ਲੋੜ

ਪੁਰਾਣੀਆਂ ਹਵੇਲੀਆਂ ਨੂੰ ਸਾਂਭਣ ਦੀ ਲੋੜ ਹੈ। ਇਨ੍ਹਾਂ ਦੀ ਮਿਆਦ ਕਿੰਨੇ ਸੌ ਸਾਲ ਹੈ ਪਰ ਇਨਸਾਨ ਨੂੰ ਪਤਾ ਨਹੀਂ। ਇਸ ਤਰ੍ਹਾਂ ਦੀਆਂ ਇਮਾਰਤਾਂ ਦੁਬਾਰਾ ਬਣਨੀਆਂ ਬੜੀਆਂ ਔਖੀਆਂ ਹਨ। ਜੋ ਹੁਣ ਕੋਈ ਬਣਾਉਣਾ ਚਾਹਵੇ ਉਹ ਪਹਿਲਾਂ ਵਰਗੀਆਂ ਮਜ਼ਬੂਤ ਬਣਾ ਨਹੀਂ ਸਕਦਾ। ਜੇ ਸਾਡੇ ਲੋਕ ਯੂਰਪ ਦੀਆਂ ਇਤਿਹਾਸਿਕ ਇਮਾਰਤਾਂ ਦੇਖਣ ਜਾਂਦੇ ਹਨ ਤਾਂ ਆਪਣੇ ਕਿਲ੍ਹੇ, ਹਵੇਲੀਆਂ ਵੀ ਕਿਸੇ ਪਾਸਿਉਂ ਘੱਟ ਨਹੀਂ, ਇਹ ਵੀ ਬਹੁਤ ਸੋਹਣੀਆਂ ਤੇ ਪੁਰਾਤਨ ਹਨ। ਪੁਰਾਣੇ ਪਿੱਤਲ, ਕਾਂਸੀ ਅਤੇ ਲੋਹੇ ਦੇ ਭਾਂਡੇ ਵੀ ਸਾਡੀ ਵਿਰਾਸਤ ਹਨ, ਇਹ ਫਿਰ ਕਦੇ ਨਹੀਂ ਮਿਲਣਗੇ। ਇਨ੍ਹਾਂ ਵਿਚ ਤੁਹਾਡੇ ਵੱਡ-ਵਡੇਰਿਆਂ ਨੇ ਰੋਟੀ ਖਾਧੀ ਹੈ। ਜੇ ਹੋਰ ਨਹੀਂ ਸਰਦਾ ਤਾਂ ਇਨ੍ਹਾਂ ਨੂੰ ਸ਼ੋਅ ਪੀਸ ਸਮਝ ਕੇ ਹੀ ਸਾਂਭ ਲਓ। ਪੁਰਾਣੀਆਂ ਫੋਟੋਆਂ ਵਿਚ ਵੀ ਸਾਡੇ ਪੁਰਖੇ ਨਜ਼ਰ ਆਉਂਦੇ ਹਨ। ਪੁਰਖੇ ਤਾਂ ਅਨਮੋਲ ਹੁੰਦੇ ਹਨ। ਜਿਹੜੇ ਘਰ ਵਿਚ ਵੱਡਿਆਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਹਨ, ਉਥੇ ਰੰਗ ਭਾਗ ਲਗਦਾ ਹੈ। ਪੁਰਖੇ ਤੁਹਾਡੀ ਪਹਿਚਾਣ ਹੁੰਦੇ ਹਨ। ਪੁਰਾਣੇ ਗਹਿਣੇ ਬਹੁਤ ਮਜ਼ਬੂਤ ਹੁੰਦੇ ਹਨ। ਇਹ ਉਦੋਂ ਦੇ ਹਨ ਜਦੋਂ ਪੈਸਾ ਔਖਾ ...

ਪੂਰਾ ਲੇਖ ਪੜ੍ਹੋ »

ਚਕਾਚੌਂਧ ਵਾਲੇ ਬਾਜ਼ਾਰ ਵਿਚ ਸਾਵਧਾਨੀ ਜ਼ਰੂਰੀ

ਮੁਕਾਬਲੇਬਾਜ਼ੀ ਦੇ ਅਜੋਕੇ ਦੌਰ ਵਿਚ ਬਾਜ਼ਾਰ ਵਿਚ ਹਰ ਆਮ ਵਸਤੂ ਨੂੰ ਵੀ ਖ਼ਾਸ ਬਣਾ ਕੇ ਪਰੋਸਿਆ ਜਾ ਰਿਹਾ ਹੈ। ਇਲੈਕਟ੍ਰਾਨਿਕ ਮੀਡੀਏ ਅਤੇ ਪ੍ਰਿੰਟ ਮੀਡੀਏ ਰਾਹੀਂ ਕੰਪਨੀਆਂ ਦੇ ਲੁਭਾਉਣੇ ਵਿਗਿਆਪਨ ਹਰ ਹਰਬਾ ਵਰਤ ਕੇ ਗਾਹਕਾਂ ਰੂਪੀ ਜਨਤਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਤ੍ਰਾਸਦੀ ਇਹ ਹੈ ਕਿ ਸਮਾਜ ਦਾ ਹਰ ਵਰਗ ਇਸ ਮੱਕੜਜਾਲ ਵਿਚ ਗ੍ਰਸਿਆ ਜਾ ਰਿਹਾ ਹੈ। ਜਦੋਂ ਕਿ ਲੋੜ ਹੈ ਸੰਜਮ ਦੀ ਅਤੇ ਖ਼ਰੀਦੀ ਜਾ ਰਹੀ ਵਸਤੂ ਦਾ ਮਿਆਰ ਪਰਖਣ ਦੀ। ਸਭ ਤੋਂ ਮਹੱਤਵਪੂਰਨ ਇਹ ਕਿ ਆਪਣੀ ਚਾਦਰ ਵੇਖ ਕੇ ਪੈਰ ਪਸਾਰੇ ਜਾਣ। ਜੇਕਰ ਵਿੱਤੀ ਵਸੀਲੇ ਘੱਟ ਹਨ, ਸਾਡੀ ਜੇਬ ਇਜਾਜ਼ਤ ਨਹੀਂ ਦਿੰਦੀ ਤਾਂ ਜ਼ਰੂਰੀ ਨਹੀਂ ਕਿ ਮਹਿੰਗੀਆਂ ਬ੍ਰੈਂਡਿਡ ਕੰਪਨੀਆਂ ਦੇ ਟੈਗ ਵੇਖ ਕੇ ਹੀ ਵਸਤੂ ਖ਼ਰੀਦੀ ਜਾਵੇ। ਕੰਪਨੀਆਂ ਨੇ ਵੀ ਇਕ ਖ਼ਾਸ ਵਰਗ ਦੇ ਗਾਹਕ ਵੇਖ ਕੇ ਉਨ੍ਹਾਂ ਨੂੰ ਆਪਣੀਆਂ ਵਸਤਾਂ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਵਰਗ ਹੈ ਨੌਜਵਾਨ ਵਰਗ, ਉਹ ਵੀ ਖ਼ਾਸ ਕਰਕੇ ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀ। ਵਿਦਿਆਰਥੀਆਂ ਨੂੰ ਵੇਖ ਕੇ ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਉਹ ਪੜ੍ਹਨ ਨਾ ਆਏ ...

ਪੂਰਾ ਲੇਖ ਪੜ੍ਹੋ »

ਸਿਆਸਤਾਂ ਦੀ ਭੇਟ ਚੜ੍ਹ ਗਏ ਪਿੰਡਾਂ ਦੇ ਛੱਪੜ

ਸਾਡੇ ਵੱਡੇ-ਵਡੇਰੇ ਬਹੁਤ ਹੀ ਦੂਰਅੰਦੇਸ਼ ਸਨ। ਉਨ੍ਹਾਂ ਦੇ ਦਿਮਾਗ ਵਿਚ ਆਈ ਹੋਵੇਗੀ ਕਿ ਇਕ ਪਿੰਡ ਨੂੰ ਕਿੰਨੀ ਲੋੜ ਹੋਵੇਗੀ ਛੱਪੜ ਦੀ। ਅੱਜ ਛੱਪੜ ਦਾ ਨਾਂਅ ਮਨ ਵਿਚ ਆਉਂਦਿਆਂ ਗੰਦੇ ਪਾਣੀ ਦੇ ਬੋਅ ਮਾਰਦੇ ਪਾਣੀ ਦਾ ਵੱਡਾ ਟੋਭਾ ਆ ਜਾਂਦਾ ਹੈ। ਪਰ ਅੱਜ ਤੋਂ ਦੋ ਤਿੰਨ ਦਹਾਕੇ ਪਹਿਲਾਂ ਅਜਿਹਾ ਨਹੀਂ ਸੀ। ਲੋਕ ਛੱਪੜ ਦੀ ਮਹੱਤਤਾ ਨੂੰ ਸਮਝਦੇ ਸੀ। ਭਾਵੇਂ ਲੋਕ ਅਨਪੜ੍ਹ ਸਨ ਪਰ ਅੱਜ ਵਾਂਗ ਨਹੀਂ ਸਨ। ਅੱਜ ਅਸੀਂ ਕਿੰਨਾ ਪੜ੍ਹ-ਲਿਖ ਗਏ ਹਾਂ, ਸਾਡੀ ਸਮਝ ਦਾ ਪਤਾ ਅਜੋਕੇ ਥੋੜ੍ਹੇ ਜਿਹੇ ਬਚੇ ਛੱਪੜਾਂ ਤੋਂ ਲੱਗ ਜਾਂਦਾ ਹੈ। ਬਰਸਾਤਾਂ ਤੋਂ ਪਹਿਲਾਂ ਕੱਚੇ ਘਰਾਂ ਦੀ ਮੁਰੰਮਤ, ਪੋਚੇ ਆਦਿ ਲਈ ਮਿੱਟੀ ਛੱਪੜਾਂ ਵਿਚੋਂ ਹੀ ਲਈ ਜਾਂਦੀ ਸੀ। ਬਰਸਾਤਾਂ ਨਾਲ ਫਿਰ ਛੱਪੜ ਪਾਣੀ ਤੇ ਮਿੱਟੀ ਨਾਲ ਭਰ ਜਾਂਦੇ ਸਨ। ਪਿੰਡ ਦੀਆਂ ਮੱਝਾਂ, ਗਾਂਵਾਂ ਤੇ ਹੋਰ ਪਸ਼ੂ ਸਾਫ਼ ਛੱਪੜਾਂ ਦਾ ਪਾਣੀ ਪੀਂਦੇ ਤੇ ਨਹਾਉਂਦੇ ਸਨ। ਛੱਪੜਾਂ ਕੰਢੇ ਵੱਡੇ-ਵੱਡੇ ਬੋਹੜ, ਪਿੱਪਲ ਤੇ ਹੋਰ ਵੱਡੇ ਰੁੱਖ ਗਰਮੀਆਂ ਵਿਚ ਠੰਢੀਆਂ ਛਾਵਾਂ ਦਿੰਦੇ ਸਨ। ਜ਼ਿਆਦਾ ਗਰਮੀ ਨਾਲ ਜਦੋਂ ਛੱਪੜ ਸੁੱਕ ਜਾਂਦੇ ਸਨ ਤਾਂ ਲਾਗਲੇ ਖੂਹਾਂ ਤੋਂ ਲੋਕ ਫਿਰ ...

ਪੂਰਾ ਲੇਖ ਪੜ੍ਹੋ »

ਕਾਗਜ਼ ਦੇ ਲਿਫ਼ਾਫ਼ੇ ਤੇ ਕੱਪੜੇ ਦੇ ਝੋਲੇ ਵਰਤੋ

ਮਹੀਨਾ ਕੁ ਪਹਿਲਾਂ ਤਲਵੰਡੀ ਸਾਬੋ ਤੋਂ ਚੰਡੀਗੜ੍ਹ ਜਾਣਾ ਪਿਆ। ਮਾਰਕਿਟ ਤੋਂ ਕੁਝ ਸਾਮਾਨ ਖ਼ਰੀਦਿਆ ਤਾਂ ਦੁਕਾਨਦਾਰ ਨੇ ਖਾਕੀ ਲਿਫ਼ਾਫ਼ੇ ਵਿਚ ਪਾ ਕੇ ਫੜਾਇਆ। ਮੈਂ ਚਾਹੁੰਦਾ ਸਾਂ ਕਿ ਪੌਲੀਥੀਨ ਦਾ ਲਿਫ਼ਾਫ਼ਾ ਮਿਲ ਜਾਂਦਾ ਤਾਂ ਚੁੱਕਣਾ ਅਤੇ ਸੰਭਾਲਣਾ ਸੌਖਾ ਹੋ ਜਾਂਦਾ। ਇਸ ਬਾਰੇ ਦੁਕਾਨਦਾਰ ਨੂੰ ਆਪਣੀ ਇੱਛਾ ਦੱਸੀ, ਤਾਂ ਕਿ ਉਹਨੇ ਤੁਰੰਤ ਅਖ਼ਬਾਰ ਕੱਢ ਕੇ ਵਿਖਾਇਆ ਕਿ ਪੌਲੀਥੀਨ ਵਿਚ ਸਾਮਾਨ ਦੇਣ 'ਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਜੇਕਰ ਗਾਹਕ ਵੀ ਪੌਲੀਥੀਨ ਵਿਚ ਸਾਮਾਨ ਲਿਜਾਂਦਾ ਫੜਿਆ ਗਿਆ ਤਾਂ ਉਹਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਮੈਨੂੰ ਯਾਦ ਆਇਆ ਕਿ ਸਾਡੇ ਸ਼ਹਿਰ ਤਾਂ ਅਜੇ ਵੀ ਪੌਲੀਥੀਨ ਦੇ ਲਿਫ਼ਾਫ਼ੇ ਹੀ ਚੱਲ ਰਹੇ ਹਨ, ਤੇ ਉਹ ਵੀ ਸਭ ਤੋਂ ਘਟੀਆ, ਯਾਨੀ ਕਾਲੇ ਰੰਗ ਦੇ। ਮੈਨੂੰ ਯਾਦ ਆਇਆ ਅੱਜ ਤੋਂ ਕਰੀਬ ਪੰਜਾਹ ਵਰ੍ਹੇ ਪਹਿਲਾਂ ਜਦੋਂ ਪਿਤਾ ਜੀ ਬਾਜ਼ਾਰੋਂ ਕੋਈ ਸਾਮਾਨ ਲਿਆਉਂਦੇ ਸਨ ਤਾਂ ਉਦੋਂ ਖਾਕੀ ਲਿਫ਼ਾਫ਼ੇ ਹੀ ਚਲਦੇ ਸਨ। ਸਬਜ਼ੀ, ਫਲ ਤੇ ਹੋਰ ਸੌਦਾ ਖ਼ਾਕੀ ਲਿਫ਼ਾਫ਼ਿਆਂ ਵਿਚ ਹੀ ਆਉਂਦਾ ਸੀ। ਪਿਤਾ ਜੀ ਘਰ ਆ ਕੇ ਲਿਫ਼ਾਫ਼ਿਆਂ 'ਚੋਂ ਸਾਮਾਨ ਕੱਢਦੇ ਤੇ ਲਿਫ਼ਾਫ਼ਿਆਂ ਨੂੰ ਸਿੱਧਾ ...

ਪੂਰਾ ਲੇਖ ਪੜ੍ਹੋ »

ਸਾਈਕਲ ਚਲਾਓ, ਵਾਤਾਵਰਨ ਬਚਾਓ

ਪ੍ਰਦੂਸ਼ਣ ਅਤੇ ਰੋਗਾਂ ਭਰੇ ਅਜੋਕੇ ਦੌਰ ਵਿਚ ਸਾਈਕਲ, ਨਿੱਕੇ ਸਫ਼ਰ ਦਾ ਸਭ ਤੋਂ ਉੱਤਮ, ਸਸਤਾ ਤੇ ਟਿਕਾਊ ਸਾਧਨ ਹੈ। ਇਹ ਚਲਾਉਣ ਵਾਲੇ ਦੇ ਸਰੀਰ ਨੂੰ ਵੀ ਤੰਦਰੁਸਤ ਰੱਖਦਾ ਹੈ ਤੇ ਵਾਤਾਵਰਨ ਨੂੰ ਸਾਫ਼ ਤੇ ਸਵੱਛ ਰੱਖਣ ਵਿਚ ਵੀ ਵੱਡਾ ਯੋਗਦਾਨ ਪਾਉਂਦਾ ਹੈ। ਬਚਪਨ ਵਿਚ ਹਰੇਕ ਬੱਚੇ ਦਾ ਸੁਫ਼ਨਾ ਜਾਂ ਸ਼ੌਕ ਸਾਈਕਲ ਚਲਾਉਣਾ ਹੁੰਦਾ ਹੈ ਪਰ ਫਿਰ ਉਮਰ ਦੇ ਅਗਲੇ ਪੜਾਅ 'ਤੇ ਜਾ ਕੇ ਲੋੜ ਅਨੁਸਾਰ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਜ਼ਿਆਦਾਤਰ ਲੋਕ ਇਸ ਦਾ ਸਾਥ ਛੱਡ ਦਿੰਦੇ ਹਨ। ਗ਼ਰੀਬ ਤੇ ਕਿਰਤੀ ਵਰਗ ਦੇ ਲੋਕਾਂ ਲਈ ਸਾਈਕਲ ਇਕ ਜ਼ਰੂਰਤ ਵੀ ਹੈ ਤੇ ਵਰਦਾਨ ਵੀ। ਅਮੀਰ ਘਰਾਂ ਦੇ ਲੋਕ ਉਂਜ ਤਾਂ ਵੱਡੇ ਅਤੇ ਮਹਿੰਗੇ ਵਾਹਨਾਂ ਵਿਚ ਸਫ਼ਰ ਕਰਦੇ ਹਨ ਪਰ ਸਿਹਤ ਪੱਖੋਂ ਤੰਦਰੁਸਤ ਰਹਿਣ ਲਈ ਕਸਰਤ ਵਾਲੇ ਇਕ ਪਹੀਆ ਸਾਈਕਲ ਦੀ ਵਰਤੋਂ ਆਪਣੇ ਘਰਾਂ 'ਚ ਜ਼ਰੂਰ ਕਰਦੇ ਹਨ। ਭਾਰਤ ਵਿਚ ਸਾਈਕਲ ਨੂੰ ਗ਼ਰੀਬ ਜਾਂ ਕਿਰਤੀ ਵਰਗ ਦਾ ਵਾਹਨ ਗਰਦਾਨਿਆ ਜਾਂਦਾ ਹੈ ਜਦੋਂ ਕਿ ਵਿਕਸਿਤ ਅਤੇ ਅਮੀਰ ਵਿਦੇਸ਼ੀ ਮੁਲਕਾਂ ਵਿਚ ਸਾਈਕਲ ਚਲਾਉਣ ਨੂੰ ਹੇਠੀ ਦਾ ਜਾਂ ਗ਼ਰੀਬੀ ਸਾਧਨ ਨਹੀਂ ਮੰਨਿਆ ਜਾਂਦਾ ਹੈ। ਕਈ ਵੱਡੇ ਸਿਆਸਤਦਾਨ, ਵਿਗਿਆਨੀ ...

ਪੂਰਾ ਲੇਖ ਪੜ੍ਹੋ »

ਅੱਖਰ ਗਿਆਨ, ਸਭ ਤੋਂ ਮਹਾਨ

ਅਕਸਰ ਦੇਖਿਆ ਗਿਆ ਹੈ ਕਿ ਹਰ ਵਿਅਕਤੀ ਦੂਸਰਿਆਂ ਨਾਲੋਂ ਕੁਝ ਚੰਗਾ ਜਾਂ ਮਹਾਨ ਬਣਨ ਲਈ ਸੌ-ਸੌ ਪਾਪੜ ਵੇਲਦਾ ਹੈ। ਭੱਜ-ਨੱਠ ਕਰਦਾ ਹੈ ਅਤੇ ਕਦੇ ਕਿਸੇ ਦੀ ਅਤੇ ਕਿਸੇ ਦੀ ਖ਼ੁਸ਼ਾਮਦ ਕਰਦਾ ਹੈ। ਧਾਰਮਿਕ ਸਥਾਨਾਂ ਉੱਪਰ ਜਾ ਕੇ ਧਨ-ਦੌਲਤ ਦਾਨ ਕਰਦਾ ਹੈ, ਗ਼ਰੀਬਾਂ ਨੂੰ ਮੁਫ਼ਤ ਦਵਾਈਆਂ, ਗਰਮ ਕੰਬਲ, ਸ਼ਾਲਾਂ ਆਦਿ ਭੇਟ ਕਰਦਾ ਹੈ। ਇਹ ਸਭ ਕੁਝ ਇਸ ਲਈ ਕਰਦਾ ਹੈ ਤਾਂ ਕਿ ਉਹ ਦੁਨੀਆ ਵਿਚ ਲੋਕਾਂ ਅਤੇ ਆਪਣੇ ਪਿੰਡ, ਸ਼ਹਿਰ, ਕਸਬੇ ਵਿਚ ਉੱਚਾ ਨਜ਼ਰ ਆਵੇ। ਲੋਕ ਉਸ ਦੀ ਮਹਾਨਤਾ ਦੇ ਗੁਣ ਗਾਉਣ, ਉਸ ਦੀ ਇਕ ਵੱਖਰੀ ਪਛਾਣ ਕਾਇਮ ਹੋਵੇ। ਪਰ ਉਸ ਨੂੰ ਇਹ ਨਹੀਂ ਪਤਾ ਕਿ ਉਸ ਦੇ ਇਹ ਕੀਤੇ ਕਾਰਜ ਉਸ ਨੂੰ ਕੁਝ ਸਮੇਂ ਤੱਕ ਹੀ ਮਹਾਨ ਬਣਾ ਸਕਦੇ ਹਨ, ਕਿਉਂਕਿ ਜਿਵੇਂ-ਜਿਵੇਂ ਉਸ ਦੇ ਕੀਤੇ ਹੋਏ ਕਾਰਜ, ਦਾਨ-ਪੁੰਨ ਦੀ ਕੀਮਤ ਘਟਦੀ ਜਾਂਦੀ ਹੈ, ਉਸ ਤਰ੍ਹਾਂ ਹੀ ਉਸ ਦੀ ਮਹਾਨਤਾ ਦਾ ਗੁਣਗਾਨ ਘਟਦਾ ਜਾਂਦਾ ਹੈ। ਜੇਕਰ ਕੋਈ ਵਿਅਕਤੀ ਕਿਸੇ ਗ਼ਰੀਬ ਨੂੰ ਕੰਬਲ, ਸ਼ਾਲ ਦਾਨ ਕਰਦਾ ਹੈ, ਤਾਂ ਉਹ ਵਿਅਕਤੀ ਉਸ ਨੂੰ ਓਨਾ ਚਿਰ ਹੀ ਯਾਦ ਰੱਖੇਗਾ, ਜਿੰਨਾ ਚਿਰ ਉਹ ਸ਼ਾਲ ਜਾਂ ਕੰਬਲ ਦੀ ਵਰਤੋਂ ਕਰੇਗਾ। ਇਸ ਤਰ੍ਹਾਂ ਹੀ ਜਿਸ ਵਿਅਕਤੀ ਨੂੰ ਧਨ, ਪੈਸਾ ...

ਪੂਰਾ ਲੇਖ ਪੜ੍ਹੋ »

ਸੁਨਹਿਰੀ ਭਵਿੱਖ ਵੱਲ ਜਾਂਦੇ ਰਾਹ

ਨੌਜਵਾਨ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ। ਬਜ਼ੁਰਗਾਂ ਦੁਆਰਾ ਰਚਿਤ ਕਦਰਾਂ-ਕੀਮਤਾਂ ਅਤੇ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਦਾ ਭਾਰ ਹਮੇਸ਼ਾ ਨੌਜਵਾਨਾਂ ਦੇ ਮੋਢਿਆਂ 'ਤੇ ਟਿਕਿਆ ਹੁੰਦਾ ਹੈ। ਸਮਾਜ ਵਿਚਲੇ ਨੌਜਵਾਨੀ ਦੇ ਇਸ ਥੰਮ੍ਹ ਦਾ ਮਜ਼ਬੂਤ ਹੋਣਾ ਲਾਜ਼ਮੀ ਹੁੰਦਾ ਹੈ। ਪ੍ਰੰਤੂ ਅੱਜ ਦੇ ਸਮੇਂ ਸਾਨੂੰ ਇਸ ਥੰਮ੍ਹ ਵਿਚਲੀ ਹਿਲਜੁਲ ਪੂਰੇ ਸਮਾਜ ਵਿਚ ਵਰਤ ਰਹੇ ਵਰਤਾਰੇ ਰਾਹੀਂ ਨਜ਼ਰ ਆ ਰਹੀ ਹੈ। ਵੈਸੇ ਤਾਂ ਪੂਰੇ ਭਾਰਤ ਪ੍ਰੰਤੂ ਪੰਜਾਬ ਦੀ ਨੌਜਵਾਨ ਪੀੜ੍ਹੀ ਸਾਡਾ ਸਭ ਦਾ ਧਿਆਨ ਖਿੱਚਦੀ ਹੈ। ਬਦਲਦੇ ਸਮੇਂ ਦੇ ਨਾਲ ਬਦਲਣਾ ਮਨੁੱਖੀ ਸੁਭਾਅ ਹੈ ਪ੍ਰੰਤੂ ਵਕਤ ਦੀ ਗਰਦਿਸ਼ ਵਿਚ ਖੋਹ ਜਾਣਾ ਸ਼ਾਇਦ ਸਹੀ ਬਦਲਾਅ ਨਹੀਂ ਹੁੰਦਾ। ਅੱਜ ਸਾਡੇ ਆਲੇ ਦੁਆਲੇ ਜੋ ਵਾਪਰ ਰਿਹਾ ਹੈ, ਉਸ ਤੋਂ ਜੇਕਰ ਅਸੀਂ ਨਾਖੁਸ਼ ਹਾਂ ਜਾਂ ਕੋਈ ਬਦਲ ਚਾਹੁੰਦੇ ਹਾਂ ਤਾਂ ਇਸ ਸਵਾਲ ਦਾ ਜਵਾਬ ਸਾਨੂੰ ਸਾਡੇ ਨੌਜਵਾਨਾਂ ਵੱਲ ਲੈ ਕੇ ਜਾਂਦਾ ਹੈ। ਕੀ ਸਾਡਾ ਨੌਜਵਾਨ ਆਪਣੇ ਜੋਸ਼ ਅਤੇ ਹੋਸ਼ ਨਾਲ ਸੁਨਹਿਰੀ ਭਵਿੱਖ ਵੱਲ ਸਾਨੂੰ ਲੈ ਕੇ ਜਾ ਰਿਹਾ ਹੈ। ਕਿਸੇ ਰਿਲੇਅ ਦੌੜ ਵਿਚ ਜਿੱਦਾਂ ਇਕ ਦੌੜਾਕ ਦੂਸਰੇ ਦੌੜਾਕ ਨੂੰ ਬੈਟਨ ...

ਪੂਰਾ ਲੇਖ ਪੜ੍ਹੋ »

ਆਓ, ਰਿਸ਼ਤੇ ਨਿਭਾਈਏ

ਇਹ ਗੱਲ ਕਿਸੇ ਤੋਂ ਨਹੀਂ ਲੁਕੀ ਕਿ ਮਨੁੱਖ ਇਕੱਲਾ ਨਹੀਂ ਰਹਿ ਸਕਦਾ, ਕਿਉਂਕਿ ਉਹ ਇਕ ਸਮਾਜਿਕ ਪ੍ਰਾਣੀ ਹੈ। ਜਨਮ ਲੈਣ ਉਪਰੰਤ ਹੀ ਉਹ ਬਹੁਤ ਸਾਰੇ ਰਿਸ਼ਤਿਆਂ ਵਿਚ ਬੱਝ ਜਾਂਦਾ ਹੈ, ਜਿਵੇਂ ਕਿ ਮਾਂ-ਪਿਓ, ਦਾਦਾ-ਦਾਦੀ, ਚਾਚਾ-ਚਾਚੀ, ਮਾਮਾ-ਮਾਮੀ, ਭੈਣ-ਭਰਾ ਸਮੇਤ ਹੋਰ ਵੀ ਕਿੰਨੇ ਰਿਸ਼ਤਿਆਂ ਨਾਲ ਜੁੜ ਜਾਂਦਾ ਹੈ। ਇਨ੍ਹਾਂ ਰਿਸ਼ਤਿਆਂ ਵਿਚ ਉਸ ਦੀ ਕੋਈ ਮਰਜ਼ੀ ਨਹੀਂ ਚਲਦੀ। ਇਨ੍ਹਾਂ ਵਿਚੋਂ ਹੀ ਇਕ ਰਿਸ਼ਤਾ ਹੁੰਦਾ ਹੈ ਦੋਸਤੀ ਦਾ, ਜਿਸ ਵਿਚ ਉਹ ਆਪਣੀ ਮਰਜ਼ੀ ਨਾਲ ਆਪਣੇ ਪਸੰਦੀਦਾ ਇਨਸਾਨ ਨੂੰ ਆਪਣਾ ਦੋਸਤ ਬਣਾਉਂਦਾ ਹੈ। ਬੜੇ ਸੋਹਣੇ ਹਨ ਇਹ ਰਿਸ਼ਤੇ। ਇਹ ਰਿਸ਼ਤੇ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ। ਪਰ ਅਜੋਕੇ ਸਮੇਂ ਦੇ ਇਹ ਰਿਸ਼ਤੇ ਪੁਰਾਣੇ ਸਮੇਂ ਦੇ ਰਿਸ਼ਤਿਆਂ ਨਾਲੋਂ ਆਪਣੀ ਸੁਹਿਰਦਤਾ, ਹੋਂਦ ਅਤੇ ਸੁਹੱਪਣ ਗਵਾ ਚੁੱਕੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਰਿਸ਼ਤੇ ਨਿਭਾਉਣ ਲਈ ਸਮੇਂ ਦੀ ਘਾਟ। ਤਕਨਾਲੋਜੀ ਨੇ ਸਾਡੇ ਸਾਰੇ ਰਿਸ਼ਤਿਆਂ ਨੂੰ ਖੋਖਲਾ ਕਰ ਦਿੱਤਾ ਹੈ। ਤਕਨਾਲੋਜੀ ਦੇ ਸ਼ੈਤਾਨ ਪੁੱਤਰ ਮੋਬਾਈਲ ਦਾ ਰਿਸ਼ਤਿਆਂ ਨੂੰ ਖ਼ਰਾਬ ਕਰਨ ਵਿਚ ਮੁੱਖ ਰੋਲ ਹੈ। ਇਸ ਨੇ ਸਾਨੂੰ ਸਾਡੇ ਘਰ ਵਿਚ ਹੀ ...

ਪੂਰਾ ਲੇਖ ਪੜ੍ਹੋ »

ਕੁਦਰਤੀ ਸੋਮਿਆਂ ਦੀ ਕਰੋ ਸੁਚੱਜੀ ਵਰਤੋਂ

ਕੁਦਰਤ ਦੁਆਰਾ ਮਨੁੱਖ ਅਤੇ ਜੀਵ ਜੰਤੂਆਂ ਨੂੰ ਜਿਊਂਦੇ ਰਹਿਣ ਲਈ ਹਵਾ, ਪਾਣੀ, ਪੈਟਰੋਲ, ਡੀਜ਼ਲ, ਕੋਲਾ, ਜੰਗਲ, ਸਮੁੰਦਰ, ਨਦੀਆਂ, ਨਾਲੇ, ਮਹਾਂਸਾਗਰ ਅਤੇ ਸੂਰਜ ਦੀ ਰੌਸ਼ਨੀ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਸੋਮੇ ਪ੍ਰਦਾਨ ਕੀਤੇ ਗਏ ਹਨ, ਜਿਨ੍ਹਾਂ ਨੂੰ ਮਨੁੱਖ ਸਿੱਧੇ ਅਤੇ ਅਸਿੱਧੇ ਰੂਪ ਨਾਲ ਵਰਤੋਂ ਵਿਚ ਲਿਆ ਕੇ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਮਨੁੱਖ ਵਲੋਂ ਕੀਤੇ ਅਖੌਤੀ ਵਿਕਾਸ ਅਤੇ ਲਾਲਚ ਦੇ ਵਾਧੇ ਨੇ ਕੁਦਰਤੀ ਸੋਮਿਆਂ ਦੀ ਜ਼ਿਆਦਾ ਵਰਤੋਂ ਕਰ ਕੇ ਵਿਕਾਸ ਨੂੰ ਵਿਨਾਸ਼ ਵਿਚ ਬਦਲਣ ਦਾ ਕਾਰਜ ਕੀਤਾ ਹੈ। ਮਨੱਖ ਵਲੋਂ ਕੀਤੀ ਜਾ ਰਹੀ ਲੋੜ ਤੋਂ ਵੱਧ ਕੁਦਰਤੀ ਸੋਮਿਆਂ ਦੀ ਵਰਤੋਂ ਮਨੁੱਖ ਨੂੰ ਕੁਦਰਤੀ ਸੋਮਿਆਂ ਤੋਂ ਵਿਰਵਾ ਕਰਨ ਦੇ ਨਾਲ-ਨਾਲ ਧਰਤੀ ਨੂੰ ਸੋਕੇ, ਹੜ੍ਹਾਂ ਅਤੇ ਉਸ ਦੀ ਉਪਜਾਊ ਸ਼ਕਤੀ ਨੂੰ ਘਟਾ ਕੇ ਬੰਜਰ ਬਣਾ ਦੇਵੇਗੀ। ਇਨ੍ਹਾਂ ਹਾਲਤਾਂ ਵਿਚ ਮਨੁੱਖ ਹੀ ਨਹੀਂ, ਸਗੋਂ ਕਿਸੇ ਵੀ ਜੀਵ-ਜੰਤੂ ਦਾ ਧਰਤੀ 'ਤੇ ਰਹਿਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੋ ਜਾਵੇਗਾ। ਕੁਦਰਤੀ ਸਰੋਤਾਂ ਦੀ ਵਰਤੋਂ ਅਤੇ ਇਸ ਦੀ ਸਾਂਭ-ਸੰਭਾਲ ਬਾਰੇ ਵੱਖ-ਵੱਖ ਸਮਿਆਂ ਵਿਚ ਦੇਸ਼ਾਂ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX