ਤਾਜਾ ਖ਼ਬਰਾਂ


ਰਿਸ਼ਵਤ ਮੰਗਣ ਦੇ ਇਲਜ਼ਾਮਾਂ ’ਚ ਘਿਰੇ ਸੀ.ਡੀ.ਪੀ.ਓ ਅਜਨਾਲਾ ਜਸਪ੍ਰੀਤ ਸਿੰਘ ਨੂੰ ਕੀਤਾ ਮੁਅੱਤਲ
. . .  3 minutes ago
ਅਜਨਾਲਾ, 1 ਫ਼ਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਦੇ ਪਿੰਡ ਕਮੀਰਪੁਰਾ ਦੀ ਆਂਗਣਵਾੜੀ ਵਰਕਰ ਅਮਨਦੀਪ ਕੌਰ ਕੋਲੋਂ ਬਦਲੀ ਕਰਨ ਬਦਲੇ ਰਿਸ਼ਵਤ ਮੰਗਣ ਦੇ ਇਲਜ਼ਾਮਾਂ ’ਚ ਘਿਰੇ ਸੀ.ਡੀ.ਪੀ.ਓ ਅਜਨਾਲਾ ਜਸਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ...
ਨਵੀਂ ਆਮਦਨ ਕਰ ਲੋਕਾਂ ਨੂੰ ਰਾਹਤ ਦੇਵੇਗੀ- ਮਨੋਹਰ ਲਾਲ ਖੱਟਰ
. . .  13 minutes ago
ਨਵੀਂ ਦਿੱਲੀ, 1 ਫ਼ਰਵਰੀ- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਇਕ ਇਨਕਲਾਬੀ ਬਜਟ ਸੀ ਜੋ ਸਮਾਜ ਦੇ ਹਰ ਵਰਗ ਨੂੰ ਰਾਹਤ ਦੇਵੇਗਾ। ਨਵੀਂ ਆਮਦਨ ਕਰ ਦਰਾਂ ਲੋਕਾਂ ਨੂੰ ਰਾਹਤ ਦਿੰਦੀਆਂ ਹਨ। ਇਸ ਬਜਟ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਖ਼ਰਚੇ ਵਿਚ 66% ਦਾ...
ਬਜਟ ਵਿਚ ਔਰਤਾਂ ਦਾ ਸਨਮਾਨ ਵਧਿਆ ਹੈ- ਸਮਰਿਤੀ ਇਰਾਨੀ
. . .  20 minutes ago
ਨਵੀਂ ਦਿੱਲੀ, 1 ਫ਼ਰਵਰੀ- ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨਾ ਚਾਹਾਂਗੀ। ਉਨ੍ਹਾਂ ਕਿਹਾ ਕਿ ਜੇ ਅੱਜ ਦੇ ਐਲਾਨਾਂ ਨੂੰ ਦੇਖੀਏ ਤਾਂ ਮੇਰਾ ਮੰਨਣਾ ਹੈ ਕਿ ਬਜਟ ਵਿਚ ਔਰਤਾਂ ਦਾ ਸਨਮਾਨ ਵਧਿਆ ਹੈ। ਮੈਂ ਬੱਚਿਆਂ ਅਤੇ ਕਿਸ਼ੋਰਾਂ ਲਈ ਰਾਸ਼ਟਰੀ ਡਿਜੀਟਲ ਲਾਇਬ੍ਰੇਰੀ ਦੀ ਘੋਸ਼ਣਾ ਦਾ...
ਬਜਟ 2023: ਇਹ ਸਾਮਾਨ ਹੋਵੇਗਾ ਸਸਤਾ ਅਤੇ ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ, ਦੇਖੋ ਪੂਰੀ ਲਿਸਟ
. . .  26 minutes ago
ਨਵੀਂ ਦਿੱਲੀ, 1 ਜਨਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਵਿੱਤੀ ਸਾਲ 2023-24 ਲਈ ਕੇਂਦਰੀ ਬਜਟ ਪੇਸ਼ ਕੀਤਾ। ਬਜਟ ਭਾਸ਼ਣ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਾਂ, ਸਮਾਰਟਫੋਨ, ਟੀਵੀ ਅਤੇ ਹੋਰ ਕਈ ਚੀਜ਼ਾਂ 'ਤੇ ਕਸਟਮ ਡਿਊਟੀ 'ਚ ਕਟੌਤੀ ਦਾ ਐਲਾਨ ਕੀਤਾ...
ਬਜਟ ਵਿਚ ਮਨਰੇਗਾ ਦਾ ਕੋਈ ਜ਼ਿਕਰ ਨਹੀਂ ਕੀਤਾ- ਸ਼ਸ਼ੀ ਥਰੂਰ
. . .  27 minutes ago
ਨਵੀਂ ਦਿੱਲੀ, 1 ਫ਼ਰਵਰੀ- ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਬਜਟ ਸੰਬੰਧੀ ਕਿਹਾ ਕਿ ਬਜਟ ਵਿਚ ਕੁਝ ਚੀਜ਼ਾਂ ਚੰਗੀਆਂ ਸਨ, ਮੈਂ ਇਸ ਨੂੰ ਪੂਰੀ ਤਰ੍ਹਾਂ ਨਾਂਹ-ਪੱਖੀ ਨਹੀਂ ਕਹਾਂਗਾ, ਪਰ ਫ਼ਿਰ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ। ਬਜਟ ਵਿਚ ਮਨਰੇਗਾ ਦਾ ਕੋਈ ਜ਼ਿਕਰ ਨਹੀਂ ਸੀ। ਸਰਕਾਰ ਮਜ਼ਦੂਰਾਂ ਲਈ ਕੀ ਕਰਨ ਜਾ ਰਹੀ ਹੈ? ਬੇਰੁਜ਼ਗਾਰ...
ਡੇਢ ਘੰਟੇ ਤੱਕ ਬਜਟ ਸੁਣਿਆ, ਹੁਣ ਮੌਕਾ ਆਉਣ ’ਤੇ ਗੱਲ ਕਰਾਂਗੇਂ- ਫਾਰੂਕ ਅਬਦੁੱਲਾ
. . .  18 minutes ago
ਨਵੀਂ ਦਿੱਲੀ, 1 ਫ਼ਰਵਰੀ- ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ਸੰਬੰਧੀ ਬੋਲਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਬਜਟ ਵਿਚ ਮੱਧ ਵਰਗ ਦੀ ਮਦਦ ਕੀਤੀ ਗਈ ਹੈ, ਇਸ ਵਿਚ ਹਰ ਕਿਸੇ ਨੂੰ ਕੁਝ ਨਾ ਕੁਝ ਦਿੱਤਾ ਗਿਆ...
ਅਮਰੀਕੀ ਰੱਖਿਆ ਉਪ ਸਕੱਤਰ ਡਾ. ਕੈਥਲੀਨ ਨੇ ਕੀਤੀ ਅਜੀਤ ਡੋਵਾਲ ਨਾਲ ਮੁਲਾਕਾਤ
. . .  45 minutes ago
ਵਾਸ਼ਿੰਗਟਨ, 1 ਫ਼ਰਵਰੀ- ਅਮਰੀਕੀ ਰੱਖਿਆ ਉਪ ਸਕੱਤਰ ਡਾ. ਕੈਥਲੀਨ ਹਿਕਸ ਨੇ ਭਾਰਤ-ਪ੍ਰਸ਼ਾਂਤ ਖ਼ੇਤਰ ਵਿਚ ਨੀਤੀ ਅਤੇ ਸੰਚਾਲਨ ਤਾਲਮੇਲ ਨੂੰ ਮਜ਼ਬੂਤ ਕਰਨ ਸਮੇਤ ਅਮਰੀਕਾ-ਭਾਰਤ ਦੁਵੱਲੀ ਰੱਖਿਆ ਭਾਈਵਾਲੀ ਦੀਆਂ ਤਰਜੀਹਾਂ ਬਾਰੇ ਚਰਚਾ ਕਰਨ ਲਈ...
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਅੱਜ
. . .  52 minutes ago
ਨਵੀਂ ਦਿੱਲੀ, 1 ਫ਼ਰਵਰੀ- ਮੇਘਾਲਿਆ ਅਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਮੀਟਿੰਗ...
ਅਸੀਂ ਮੁਜ਼ਾਹਿਦੀਨ ਨੂੰ ਬਣਾਇਆ ਅਤੇ ਫ਼ਿਰ ਉਹ ਅੱਤਵਾਦੀ ਬਣ ਗਏ- ਪਾਕਿਸਤਾਨੀ ਗ੍ਰਹਿ ਮੰਤਰੀ
. . .  55 minutes ago
ਇਸਲਾਮਾਬਾਦ, 1 ਫ਼ਰਵਰੀ- ਪਾਕਿਸਤਾਨ ਵਲੋਂ ਪਿਸ਼ਾਵਰ ਦੀ ਇਕ ਮਸਜਿਦ ਦੇ ਅੰਦਰ ਆਪਣੇ ਸੁਰੱਖਿਆ ਬਲਾਂ ’ਤੇ ਹੋਏ ਘਾਤਕ ਹਮਲੇ ਤੋਂ ਕੁਝ ਦਿਨ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਨੈਸ਼ਨਲ ਅਸੈਂਬਲੀ ਦੇ ਅੰਦਰ ਮੰਨਿਆ ਕਿ ਮੁਜ਼ਾਹਿਦੀਨ ਨੂੰ ਵਿਸ਼ਵ ਸ਼ਕਤੀ ਨਾਲ ਜੰਗ ਲਈ ਤਿਆਰ ਕਰਨਾ ਇਕ ਸਮੂਹਿਕ ਗਲਤੀ ਸੀ...
ਡਾਕਟਰ ਦੀ ਬਦਲੀ ਰੱਦ ਕਰਵਾਉਣ ਲਈ ਬਰਨਾਲਾ-ਮਾਨਸਾ ਮੁੱਖ ਮਾਰਗ ’ਤੇ ਧਰਨਾ ਸ਼ੁਰੂ
. . .  about 1 hour ago
ਬਰਨਾਲਾ / ਰੂੜੇਕੇ ਕਲਾਂ, 1 ਫ਼ਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਸਬ ਸਿਡਰੀ ਹੈਲਥ ਸੈਂਟਰ ਧੂਰਕੋਟ ਦੇ ਡਾਕਟਰ ਤੇ ਸਟਾਫ਼ ਦੀ ਬਦਲੀ ਆਮ ਆਦਮੀ ਕਲੀਨਿਕ ਰੂੜੇਕੇ ਕਲਾਂ ਵਿਖੇ ਕਰਨ ਵਿਰੁੱਧ ਬਰਨਾਲਾ-ਮਾਨਸਾ ਮੁੱਖ ਮਾਰਗ ਬੱਸ ਸਟੈਡ ਰੂੜੇਕੇ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗੁਰਚਰਨ ਸਿੰਘ ਦੀ...
ਕਾਰ ’ਚੋਂ ਪੰਜਾਬ ਪੁਲਿਸ ਦੇ ਏ. ਐਸ. ਆਈ. ਦੀ ਲਾਸ਼ ਬਰਾਮਦ
. . .  about 1 hour ago
ਤਲਵੰਡੀ ਭਾਈ, 1 ਫ਼ਰਵਰੀ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੀ ਦਾਣਾ ਮੰਡੀ ਅੰਦਰ ਖੜੀ ਕਾਰ ’ਚੋਂ ਪੰਜਾਬ ਪੁਲਿਸ ਦੇ ਏ. ਐਸ. ਆਈ. ਦੀ ਲਾਸ਼ ਮਿਲੀ ਹੈ। ਮਿ੍ਰਤਕ ਦੀ ਗਰਦਨ ’ਤੇ ਗੋਲੀ ਲੱਗਣ ਦਾ ਨਿਸ਼ਾਨ ਹੈ, ਜਦਕਿ ਉਸਦਾ ਸਰਵਿਸ ਪਿਸਟਲ ਵੀ ਕਾਰ ਵਿਚੋਂ ਮਿਲਿਆ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ...
ਭਾਰਤ ਪਾਕਿ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
. . .  about 1 hour ago
ਫ਼ਾਜ਼ਿਲਕਾ, 1 ਫ਼ਰਵਰੀ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ. ਐਸ. ਐਫ਼ ਅਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਬੀ. ਐਸ. ਐਫ਼ ਦੀ 55 ਬਟਾਲੀਅਨ ਅਤੇ ਪੰਜਾਬ ਪੁਲਿਸ ਨੇ ਡਰੋਨ ਜ਼ਰੀਏ ਪਾਕਿਸਤਾਨ ਤੋਂ ਭਾਰਤ ਆਈ ਕਰੋੜਾਂ ਰੁਪਏ ਦੀ ਹੈਰੋਇਨ ਦੀ ਖ਼ੇਪ ਨੂੰ ਬਰਾਮਦ ਕੀਤਾ ਹੈ...
ਦੁਕਾਨਦਾਰਾਂ ਨੇ ਬਠਿੰਡਾ ਦਾ ਦਾਣਾ ਮੰਡੀ ਰੋਡ ਕੀਤਾ ਜਾਮ
. . .  about 1 hour ago
ਬਠਿੰਡਾ, 01 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਇਕ ਮੋਬਾਇਲ ਫ਼ੋਨ ਦੀ ਦੁਕਾਨ ਦੇ ਸੰਚਾਲਕ ਤੋਂ ਦੋ ਦਿਨ ਪਹਿਲਾਂ 3 ਲੱਖ ਰੁਪਏ ਦੀ ਨਕਦੀ ਅਤੇ ਮੋਬਾਇਲ ਖੋਹਣ ਦੇ ਮਾਮਲੇ ’ਚ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵਿਚ ਦੁਕਾਨਦਾਰਾਂ ਨੇ ਬਠਿੰਡਾ ਦੀ ਦਾਣਾ ਮੰਡੀ ਰੋਡ ਨੂੰ ਜਾਮ ਕਰ ਦਿੱਤਾ ਅਤੇ
ਜ਼ੀਰਾ ਸ਼ਰਾਬ ਫ਼ੈਕਟਰੀ ਬੰਦ ਕਰਵਾਉਣ ਦੇ ਹੁਕਮਾਂ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਦਾਖ਼ਲ,ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
. . .  51 minutes ago
ਚੰਡੀਗੜ੍ਹ, 1 ਫਰਵਰੀ (ਤਰੁਣ)-ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਜ਼ੀਰਾ ਦੀ ਸ਼ਰਾਬ ਫ਼ੈਕਟਰੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਚ ਅੱਜ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਬਜਟ ਵਿਚ ਨੌਕਰੀਪੇਸ਼ਾ ਵਾਲਿਆਂ ਨੂੰ ਮਿਲੀ ਵੱਡੀ ਰਾਹਤ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਾਮ ਨੇ ਅੱਜ ਐਲਾਨ ਕੀਤਾ ਕਿ ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ’ਤੇ ਕੋਈ ਟੈਕਸ ਨਹੀਂ ਲੱਗੇਗਾ।
ਵੱਡੀ ਖ਼ਬਰ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾਇਆ
. . .  about 1 hour ago
ਚੰਡੀਗੜ੍ਹ, 1 ਫਰਵਰੀ- ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਮਨੀਸ਼ਾ ਗੁਲਾਟੀ ਨੂੰ ਪੰਜਾਬ ਸਰਕਾਰ ਨੇ 18 ਸਤੰਬਰ 2020 ਨੂੰ 3 ਸਾਲ ਦਾ ਵਾਧਾ ਦਿੱਤਾ ਸੀ...
ਬਜਟ ਵਿਚ ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ ਬਜ਼ੁਰਗਾਂ ਲਈ ਬੱਚਤ ਦੀ ਸੀਮਾ ਵਧਾਈ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਹਟਾਇਆ ਜਾਵੇਗਾ...
ਪੈੱਨ ਕਾਰਡ ਬਣਿਆ ਪਛਾਣ ਪੱਤਰ, ਜਾਣੋ ਹੋਰ ਵੀ ਕਿਹੜੇ-ਕਿਹੜੇ ਕੀਤੇ ਗਏ ਐਲਾਨ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ...
ਬਜਟ-2023-24 ’ਚ ਚੁੱਕੇ ਗਏ ਇਹ ਵੱਡੇ ਕਦਮ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ
ਵਿੱਤ ਮੰਤਰੀ ਵਲੋਂ ਬਜਟ ਦੀਆਂ 10 ਮਹੱਤਵਪੂਰਨ ਗੱਲਾਂ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ। ਇਸ ਨਾਲ ਦੇਸ਼ ਦਾ ਆਰਥਿਕ ਲੇਖਾ ਜੋਖਾ ਸਭ ਦੇ ਸਾਹਮਣੇ ਆਉਣ ਲੱਗਾ ਹੈ।
ਮਲਟੀਪਲ ਸੈਕਟਰ ਵਿਚ 100 ਨਵੇਂ ਟਰਾਂਸਪੋਰਟ ਪ੍ਰੋਜੈਕਟ,50 ਨਵੇਂ ਏਅਰਪੋਰਟ ਬਣਾਏ ਜਾਣਗੇ
. . .  about 2 hours ago
ਮਲਟੀਪਲ ਸੈਕਟਰ ਵਿਚ 100 ਨਵੇਂ ਟਰਾਂਸਪੋਰਟ ਪ੍ਰੋਜੈਕਟ, 50 ਨਵੇਂ ਏਅਰਪੋਰਟ ਬਣਾਏ ਜਾਣਗੇ
ਕਿਸਾਨਾਂ ਨੂੰ ਲੋਨ ’ਤੇ ਛੋਟ ਜਾਰੀ ਰਹੇਗੀ
. . .  about 2 hours ago
ਕਿਸਾਨਾਂ ਨੂੰ ਲੋਨ ’ਤੇ ਛੋਟ ਜਾਰੀ ਰਹੇਗੀ
ਫ਼ਾਰਮਾ ਵਿਚ ਰਿਸਚਰਜ ਇਨੋਵੇਸ਼ਨਾਂ ਲਈ ਨਵਾਂ ਪ੍ਰੋਗਰਾਮ
. . .  about 2 hours ago
ਫ਼ਾਰਮਾ ਵਿਚ ਰਿਸਚਰਜ ਇਨੋਵੇਸ਼ਨਾਂ ਲਈ ਨਵਾਂ ਪ੍ਰੋਗਰਾਮ
ਪੀ.ਪੀ.ਪੀ. ਮਾਡਲ ਤਹਿਤ ਟੂਰਿਜ਼ਮ ਨੂੰ ਵੀ ਉਤਸ਼ਾਹ
. . .  about 2 hours ago
ਪੀ.ਪੀ.ਪੀ. ਮਾਡਲ ਤਹਿਤ ਟੂਰਿਜ਼ਮ ਨੂੰ ਵੀ ਉਤਸ਼ਾਹ
ਨੈਸ਼ਨਲ ਡਿਜ਼ੀਟਲ ਲਾਇਬ੍ਰੇਰੀ ਖ਼ੋਲ੍ਹੀ ਜਾਵੇਗੀ
. . .  about 2 hours ago
ਨੈਸ਼ਨਲ ਡਿਜ਼ੀਟਲ ਲਾਇਬ੍ਰੇਰੀ ਖ਼ੋਲ੍ਹੀ ਜਾਵੇਗੀ
ਹੋਰ ਖ਼ਬਰਾਂ..

ਬਾਲ ਸੰਸਾਰ

ਸ਼ਾਬਾਸ਼ ਬੇਟੀ

26 ਸਤੰਬਰ ਬੇਟੀ ਦਿਵਸ 'ਤੇ ਵਿਸ਼ੇਸ਼ ਬਾਲ ਕਹਾਣੀ ਸਿਮਰਨ ਦੀ ਇਕ ਲੱਤ ਬਚਪਨ ਵਿਚ ਹੀ ਪੋਲੀਓ ਦਾ ਸਹੀ ਸਮੇਂ ਇਲਾਜ ਨਾ ਹੋਣ ਕਾਰਨ ਨਕਾਰਾ ਹੋ ਗਈ ਸੀ। ਉਹ ਬੈਸਾਖੀਆਂ ਸਹਾਰੇ ਤੁਰਦੀ ਸੀ। ਉਸ ਦੇ ਗੁਆਂਢ ਵਿਚ ਹੀ ਰਹਿੰਦੀ ਹਰਲੀਨ ਉਸ ਦੀ ਸਭ ਤੋਂ ਪਿਆਰੀ ਸਹੇਲੀ ਸੀ। ਦੋਵੇਂ ਇਕੋ ਜਮਾਤ ਵਿਚ ਇਕੋ ਸਕੂਲ ਵਿਚ ਪੜ੍ਹਦੀਆਂ ਸਨ। ਪਰ ਹਰਲੀਨ ਦੀ ਛੋਟੀ ਭੈਣ ਰੋਜ਼ਲੀਨ ਸਿਮਰਨ ਨੂੰ ਜ਼ਰਾ ਵੀ ਪਸੰਦ ਨਹੀਂ ਸੀ ਕਰਦੀ। ਇਕ ਦਿਨ ਤਾਂ ਰੋਜ਼ਲੀਨ ਨੇ ਗੁੱਸੇ ਵਿਚ ਆ ਕੇ ਕਿਸੇ ਗੱਲ 'ਤੇ ਸਿਮਰਨ ਨੂੰ ਨਕਾਰਾ ਇਨਸਾਨ ਵੀ ਕਹਿ ਦਿੱਤਾ ਸੀ। ਸਿਮਰਨ ਨੂੰ ਦੁੱਖ ਤਾਂ ਬਹੁਤ ਹੋਇਆ ਪਰ ਫਿਰ ਉਹ ਆਪਣੇ ਨਿਮਰ ਸੁਭਾਅ ਕਾਰਨ ਇਸ ਗੱਲ ਨੂੰ ਛੇਤੀ ਹੀ ਭੁੱਲ ਵੀ ਗਈ। ਹਰਲੀਨ ਨੇ ਰੋਜ਼ਲੀਨ ਨੂੰ ਸਮਝਾਇਆ ਤਾਂ ਉਹ ਉਸ ਨੂੰ ਵੀ ਬੁਰਾ-ਭਲਾ ਕਹਿਣ ਲੱਗੀ। ਇਕ ਦਿਨ ਸਕੂਲ ਦੀ ਬੱਸ ਕੁਝ ਬੱਚਿਆਂ ਨੂੰ ਲੈ ਕੇ ਪਿਕਨਿਕ ਲਈ ਨੇੜੇ ਦੇ ਪਹਾੜੀ ਇਲਾਕੇ ਵਿਚ ਗਈ। ਸਿਮਰਨ ਇਕ ਪਾਸੇ ਬਹਿ ਕੇ ਸਭ ਬੱਚਿਆਂ ਨੂੰ ਖੇਡਦੇ ਵੇਖ ਬੜਾ ਖੁਸ਼ ਸੀ। ਰੋਜ਼ਲੀਨ ਆਪਣੀਆਂ ਕੁਝ ਸਹੇਲੀਆਂ ਨਾਲ ਲੁਕਣਮੀਟੀ ਖੇਡ ਰਹੀ ਸੀ। ਉਹ ਲੁਕਦੀ-ਲੁਕਦੀ ਉਸ ਥਾਂ ਵੱਲ ਆ ਗਈ, ਜਿੱਥੇ ...

ਪੂਰਾ ਲੇਖ ਪੜ੍ਹੋ »

ਆਸਟ੍ਰੇਲੀਆ ਦਾ ਸੁੰਦਰ ਅਦਭੁੱਤ ਜੀਵ ਕੰਗਾਰੂ

ਭਾਰਤ ਤੋਂ ਕਰੀਬ 12500 ਕਿਲੋਮੀਟਰ ਦੁਰਾਡੇ, ਸਾਰੇ ਪਾਸਿਉਂ ਸਮੁੰਦਰ ਨਾਲ ਘਿਰੇ ਅਤੇ ਪਹਿਲਾਂ ਪਹਿਲ ਸਾਰੀ ਦੁਨੀਆ ਨਾਲੋਂ ਕੱਟੇ ਦੇਸ਼ ਆਸਟ੍ਰੇਲੀਆ ਦੀ ਧਰਤੀ 'ਤੇ ਜਦ 26 ਮਾਰਚ, 1788 ਨੂੰ ਬਰਤਾਨੀਆ ਦੇ ਨਿਡਰ ਸਮੁੰਦਰੀ ਜਹਾਜ਼ੀ ਖੋਜੀ ਕੈਪਟਨ ਕੁਕ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਪਹਿਲਾ ਕਦਮ ਰੱਖਿਆ ਸੀ ਤਾਂ ਉਸ ਇਥੇ ਲੰਬੀਆਂ ਉੱਚੀਆਂ ਛਾਲਾਂ ਮਾਰਦੇ ਕੰਗਾਰੂ ਜੀਵ ਨੂੰ ਤੱਕਿਆ। ਉਸ ਦੀ ਸੁੰਦਰਤਾ, ਅਜੀਬੋ-ਗਰੀਬ ਅਦਾਵਾਂ ਤੋਂ ਉਹ ਏਨਾ ਪ੍ਰਭਾਵਿਤ ਹੋਇਆ ਕਿ ਉਹ ਇਥੋਂ ਬਰਤਾਨੀਆ ਵਾਪਸੀ ਸਮੇਂ ਆਪਣੇ ਨਾਲ ਕੰਗਾਰੂ ਜੀਵ ਨੂੰ ਤੋਹਫ਼ੇ ਵਜੋਂ ਲੈ ਗਿਆ। ਬਰਤਾਨੀਆ ਦੇ ਲੋਕਾਂ ਨੇ ਪਹਿਲੀ ਵਾਰ ਇਸ ਸੁੰਦਰ ਅਦਭੁੱਤ ਜੀਵ ਨੂੰ ਵੇਖਿਆ ਤਾਂ ਉਹ ਵੀ ਦੰਗ ਰਹਿ ਗਏ। ਪਿਆਰੇ ਬੱਚਿਓ, ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਕੰਗਾਰੂ ਸਿਰਫ਼ ਆਸਟ੍ਰੇਲੀਆ ਦੇਸ਼ ਵਿਚ ਹੀ ਪਾਇਆ ਜਾਂਦਾ ਹੈ, ਜਿਸ ਕਰਕੇ ਇਸ ਦੇਸ਼ ਦੀਆਂ ਖੇਡ ਟੀਮਾਂ ਨੂੰ ਵੀ 'ਕੰਗਾਰੂਆਂ' ਦੀ ਟੀਮ ਵਜੋਂ ਮਾਣ ਦਿੱਤਾ ਜਾਂਦਾ ਹੈ। ਜਿਵੇਂ ਭਾਰਤ ਦਾ ਰਾਸ਼ਟਰੀ ਪੰਛੀ ਮੋਰ ਅਤੇ ਰਾਸ਼ਟਰੀ ਜੀਵ ਸ਼ੇਰ ਹੈ, ਇਸੇ ਤਰ੍ਹਾਂ ਆਸਟ੍ਰੇਲੀਆ ਸਰਕਾਰ ਵਲੋਂ ਵੀ ਕੰਗਾਰੂ ...

ਪੂਰਾ ਲੇਖ ਪੜ੍ਹੋ »

ਬੁਝਾਰਤਾਂ

1. ਸਭ ਤੋਂ ਲੰਬੀ ਗਰਦਨ ਵਾਲਾ, ਚਹੁੰ ਪੈਰਾਂ ਵਾਲਾ ਕੌਣ ਜ਼ੋਰ ਨਾਲ ਕਦੇ ਨਾ ਬੋਲੇ, ਰਹਿੰਦਾ ਅਕਸਰ ਮੌਨ। 2. ਪਤਲੀਆਂ-ਪਤਲੀਆਂ ਟੰਗਾਂ, ਲੰਮੀ-ਲੰਮੀ ਚਾਲ, ਡੱਬ-ਖੜੱਬੀ ਚਮੜੀ, ਭੂਰੇ ਭੂਰੇ ਵਾਲ। 3. ਨਿਕਲੇ ਚੰਦ ਉਹ ਹੱਸੇ, ਡੁੱਬੇ ਚੰਦ ਉਹ ਰੁੱਸੇ। 4. ਇਹ ਕਿਹੜੀ ਚੀਜ਼ ਹੈ ਜੋ ਹਮੇਸ਼ਾ ਵਧਦੀ ਹੈ, ਘਟਦੀ ਨਹੀਂ। 5. ਉਹ ਕਿਹੜੀ ਚੀਜ਼ ਜਿਸ ਦੇ ਖੰਭ ਨਹੀਂ, ਫਿਰ ਵੀ ਹਵਾ ਵਿਚ ਉਡੇ। 6. ਬਿਨਾਂ ਪੌੜੀਓਂ ਕੋਠੇ ਚੜ੍ਹ ਗਈ। ਉੱਤਰ : 1. ਜਿਰਾਫ਼, 2. ਹਿਰਨ, 3. ਚਕੋਰ, 4. ਉਮਰ, 5. ਪਤੰਗ. 6 ਸਿਉਂਕ। -ਪ੍ਰਿੰ: ਅਵਤਾਰ ਸਿੰਘ ਕਰੀਰ ਮੋਗਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਅਨਮੋਲ ਬਚਨ

* ਸੱਚਾਈ ਦੇ ਰਾਹ 'ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ, ਕਿਉਂਕਿ ਇਸ ਰਾਹ 'ਤੇ ਭੀੜ ਘੱਟ ਹੁੰਦੀ ਹੈ। * ਅੱਜਕਲ੍ਹ ਇਨਸਾਨ ਜ਼ਿਆਦਾ ਖਤਰਨਾਕ ਹੋ ਗਿਆ ਹੈ, ਇਸ ਲਈ ਭੂਤਾਂ ਤੋਂ ਵਿਸ਼ਵਾਸ ਉੱਠ ਗਿਆ ਹੈ। * ਅੱਜ ਪਰਛਾਵੇੇਂ ਨੂੰ ਪੁੱਛ ਲਿਆ, ਤੂੰ ਕਿਉਂ ਚਲਦਾ ਏ ਮੇਰੇ ਨਾਲ, ਮੈਨੂੰ ਪਰਛਾਵਾਂ ਹੱਸ ਕੇ ਕਹਿੰਦਾ, ਹੋਰ ਦੂਜਾ ਹੈ ਵੀ ਕੌਣ ਤੇਰੇ ਨਾਲ। * ਮੁੱਲ ਹਮੇਸ਼ਾ ਅੱਖਰਾਂ ਦਾ ਹੀ ਪੈਂਦਾ ਹੈ, ਕਲਮ ਚਾਹੇ ਸੋਨੇ ਦੀ ਹੋਵੇ ਜਾਂ ਪਿੱਤਲ ਦੀ। * ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ। -ਕਰਮਜੀਤ ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ-ਜਨਮ-ਦਿਨ

ਸੱਤ ਸੌ ਦਾ ਕੇਕ ਮੰਗਵਾਇਆ ਮੰਮੀ ਨੇ। ਅੱਜ ਮੇਰਾ ਜਨਮ ਦਿਨ ਮਨਾਇਆ ਮੰਮੀ ਨੇ...। ਕਰ-ਕਰ ਕੇ ਫੋਨ ਮੇਰੇ ਦੋਸਤ ਬੁਲਾਏ। ਮੰਮੀ ਜੀ ਦੇ ਕਹਿਣ ਉੱਤੇ ਭੱਜੇ ਚਲੇ ਆਏ। ਕਿੰਨਾ ਮੇਰਾ ਮਾਣ ਵਧਾਇਆ ਮੰਮੀ ਨੇ, ਅੱਜ ਮੇਰਾ ਜਨਮ ਦਿਨ ਮਨਾਇਆ ਮੰਮੀ ਨੇ...। ਦੇਸੀ ਘਿਓ ਵਿਚ ਖੁਦ ਮੰਮੀ ਨੇ ਬਣਾਏ। ਪਾਪੜ-ਪਕੌੜੇ ਵੀ ਸੀ ਸਭ ਨੂੰ ਖਵਾਏ। ਹਰ ਚੀਜ਼ ਵਿਚ ਪਿਆਰ ਪਾਇਆ ਮੰਮੀ ਨੇ, ਅੱਜ ਮੇਰਾ ਜਨਮ ਦਿਨ ਮਨਾਇਆ ਮੰਮੀ ਨੇ...। ਆਰਡਰ ਸੀ ਪਹਿਲਾਂ ਹੀ ਸਮੌਸੇ ਕਰ ਦਿੱਤੇ। ਸਪੰਜੀ ਰਸਗੁੱਲੇ ਵੀ ਲਿਆ ਕੇ ਧਰ ਦਿੱਤੇ। ਸ਼ਰਬਤ ਘਰੇ ਹੀ ਬਣਾਇਆ ਮੰਮੀ ਨੇ, ਅੱਜ ਮੇਰਾ ਜਨਮ ਦਿਨ ਮਨਾਇਆ ਮੰਮੀ ਨੇ...। ਫੁੱਲ ਤੇ ਸਿਤਾਰੇ ਵੀ ਬਾਜ਼ਾਰੋਂ ਲੈ ਕੇ ਆਏ। ਮੰਮੀ ਨਾਲ ਰਲ ਕੇ ਸੀ ਦੀਦੀ ਨੇ ਸਜਾਏ। ਗੁਬਾਰਿਆਂ ਦਾ ਸੈਂਕੜਾ ਲਗਾਇਆ ਮੰਮੀ ਨੇ, ਅੱਜ ਮੇਰਾ ਜਨਮ-ਦਿਨ ਮਨਾਇਆ ਮੰਮੀ ਨੇ...। ਇਕ-ਦੋ-ਤਿੰਨ ਕਿੰਨੀਆਂ ਹੀ ਮੋਮਬੱਤੀਆਂ। ਇਕ ਇਕ ਕਰਕੇ ਸੀ ਲਗਾਤਾਰ ਜਗੀਆਂ। ਇਕ ਜਗਮਗ ਲਾਟੂ ਸੀ ਜਗਾਇਆ ਮੰਮੀ ਨੇ, ਅੱਜ ਮੇਰਾ ਜਨਮ ਦਿਨ ਮਨਾਇਆ ਮੰਮੀ ਨੇ...। ਕੇਕ ਜਦੋਂ ਕੱਟਿਆ ਤਾਂ ਗੀਤ ਇਕ ਵੱਜਿਆ। ਹੈਪੀ ਬਰਥ ਡੇ ਗੀਤ ਨਾਲ ਘਰ ਸਾਰਾ ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ-ਪਿਆਰੇ ਬੱਚੇ

ਦੇਸ਼ ਮੇਰੇ ਦੇ ਨਿਆਰੇ ਬੱਚੇ, ਲੱਗਣ ਮੈਨੂੰ ਪਿਆਰੇ ਬੱਚੇ। ਇਨ੍ਹਾਂ ਉਤੇ ਬੜੀਆਂ ਆਸਾਂ, ਛੇਤੀ ਕਰਨ ਪਾਸ ਕਲਾਸਾਂ। ਫੁੱਲਾਂ ਵਾਂਗੂ ਖਿੜੇ ਨੇ ਰਹਿੰਦੇ, ਮਹਿਕਾਂ ਛੱਡਣ ਜਿਥੇ ਬਹਿੰਦੇ। ਜਦੋਂ ਸਵੇਰੇ ਸਕੂਲ ਨੇ ਜਾਂਦੇ, ਫੁੱਲਾਂ ਨੂੰ ਇਹ ਮਾਤ ਨੇ ਪਾਂਦੇ। ਵਰਦੀ ਵਿਚ ਬੱਚੀਆਂ ਫੱਬਣ, ਮੈਨੂੰ ਤਾਂ ਤਿਤਲੀਆਂ ਲੱਗਣ। ਉਮਰੋਂ ਭਾਵੇਂ ਹਾਲੀਂ ਨੇ ਕੱਚੇ, ਦਿਲ ਦੇ ਸਾਫ਼ ਮਨ ਦੇ ਸੱਚੇ। ਵਿੱਦਿਆ ਵਿਚ ਮੱਲਾਂ ਮਾਰਨ, ਮੁੰਡਿਆਂ ਨੂੰ ਕੁੜੀਆਂ ਪਛਾੜਨ। ਗਿੱਧਾ ਭੰਗੜਾ ਜਦੋਂ ਨੇ ਪਾਉਂਦੇ, ਸੱਚੀਂ ਬੜੀਆਂ ਰੌਣਕਾਂ ਲਾਉਂਦੇ। ਵੱਡਿਆਂ ਦਾ ਸਤਿਕਾਰ ਕਰਨ, ਛੋਟਿਆਂ ਨਾਲ ਪਿਆਰ ਕਰਨ। ਗੀਤਾਂ ਨਾਲ ਵੀ ਕਰਨ ਪ੍ਰੀਤ 'ਤਲਵੰਡੀ' ਦੇ ਸੁਣਾਵਣ ਗੀਤ। -ਅਮਰੀਕ ਸਿੰਘ ਤਲਵੰਡੀ ਕਲਾਂ ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ (ਲੁਧਿਆਣਾ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਕੀ ਤੁਸੀਂ ਜਾਣਦੇ ਹੋ?

1. ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ, 1780 ਈ. ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾਂ ਵਿਖੇ ਹੋਇਆ ਅਤੇ 27 ਜੂਨ, 1839 ਈ. ਦਿਨ ਵੀਰਵਾਰ ਨੂੰ ਲਾਹੌਰ ਵਿਖੇ ਸਵਰਗਵਾਸ ਹੋਏ। ਕੁੱਲ ਦੁਨਿਆਵੀ ਉਮਰ 58 ਸਾਲ 7 ਮਹੀਨੇ 26 ਦਿਨ ਭੋਗੀ ਸੀ। 2. ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਵਿਚ ਸਭ ਧਰਮਾਂ ਦਾ ਸਤਿਕਾਰ ਕਰਦੇ ਸਨ, ਉਨ੍ਹਾਂ ਨੇ ਵਿਸ਼ਵਾਨਾਥ ਮੰਦਰ (ਬਨਾਰਸ) ਨੂੰ 22 ਮਣ ਸੋਨਾ ਭੇਟ ਕੀਤਾ ਸੀ। 3. ਮਹਾਰਾਜਾ ਦਲੀਪ ਸਿੰਘ ਦਾ ਜਨਮ 4 ਸਤੰਬਰ, 1838 ਈ. ਨੂੰ ਹੋਇਆ ਸੀ ਅਤੇ ਸਵਰਗਵਾਸ ਪੈਰਿਸ ਦੇ ਗਰਾਂਡ ਹੋਟਲ ਵਿਚ 23 ਅਕਤੂਬਰ, 1893 ਈ. ਨੂੰ ਹੋਏ ਸਨ। ਦੁਨਿਆਵੀ ਕੁੱਲ ਉਮਰ 55 ਸਾਲ 1 ਮਹੀਨਾ 20 ਦਿਨ ਦੀ ਭੋਗੀ ਸੀ। 4. ਮਹਾਰਾਜਾ ਦਲੀਪ ਸਿੰਘ ਨੂੰ ਰਾਜ ਤਿਲਕ ਧਿਆਨ ਸਿੰਘ ਡੋਗਰੇ ਨੇ ਲਾਇਆ ਸੀ। ਉਸ ਸਮੇਂ ਮਹਾਰਾਜੇ ਦੀ ਉਮਰ 5 ਸਾਲ 11 ਦਿਨ ਦੀ ਸੀ, ਇਹ ਗੱਲ 15 ਸਤੰਬਰ, 1843 ਈ. ਦੀ ਹੈ। 5. ਮਿਸਰ ਤੇਜਾ ਰਾਮ ਅਤੇ ਮਿਸਰ ਲਾਲ ਰਾਮ ਇਹ ਦੋਵੇਂ ਯੂ.ਪੀ. ਦੇ ਬ੍ਰਾਹਮਣ ਸਨ। ਮਹਾਰਾਜਾ ਰਣਜੀਤ ਸਿੰਘ ਕੋਲ ਆ ਕੇ 3-3 ਰੁਪਏ ਪ੍ਰਤੀ ਮਹੀਨੇ 'ਤੇ ਭਰਤੀ ਹੋਏ ਸਨ। ਇਹ ਆਪਣੀ ਯੋਗਤਾ ਤੇ ਚਲਾਕੀ ਨਾਲ ਖਾਲਸਾ ਫ਼ੌਜ ਦੇ ਸੈਨਾਪਤੀ ਬਣੇ ਅਤੇ ਮਹਾਰਾਜਾ ਦੀ ...

ਪੂਰਾ ਲੇਖ ਪੜ੍ਹੋ »

ਗਿਆਨ-ਵਿਗਿਆਨ-ਚੂਹਾ ਚੀਜ਼ਾਂ ਕਿਉਂ ਕੁਤਰਦਾ ਹੈ?

ਪਿਆਰੇ ਬੱਚਿਓ, ਤੁਸੀਂ ਘਰ ਵਿਚ ਚੂਹਾ ਤਾਂ ਵੇਖਿਆ ਹੀ ਹੋਵੇਗਾ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਚੂਹਾ ਹਰ ਚੀਜ਼ ਨੂੰ ਕੁਤਰ ਦਿੰਦਾ ਹੈ। ਚੂਹਾ ਲੱਕੜ, ਕਾਗਜ਼, ਕੱਪੜਾ, ਪਲਾਸਟਿਕ ਤੇ ਤਾਂਬੇ ਵਰਗੇ ਨਰਮ ਤੱਤ ਨੂੰ ਆਸਾਨੀ ਨਾਲ ਕੁਤਰ ਸਕਦਾ ਹੈ। ਪਰ ਕੀ ਤੁਸੀਂ ਸੋਚਿਆ ਹੈ ਕਿ ਚੂਹਾ ਹਰ ਚੀਜ਼ ਨੂੰ ਕੁਤਰਦਾ ਕਿਉਂ ਹੈ। ਆਓ, ਚੂਹੇ ਦੀ ਇਸ ਆਦਤ ਦਾ ਕਾਰਨ ਜਾਣਦੇ ਹਾਂ। ਚੂਹਾ ਰੋਡੈਂਟ ਪਰਜਾਤੀ ਦਾ ਜੀਵ ਹੈ। ਇਸ ਦੇ ਮੂੰਹ ਵਿਚ ਦੋ ਕਿਸਮ ਦੇ ਦੰਦ ਹੁੰਦੇ ਹਨ, ਜਿਨ੍ਹਾਂ ਨੂੰ ਅਗਲੇ ਦੰਦ ਅਤੇ ਜਾੜ੍ਹਾਂ ਭਾਵ ਦਾੜ੍ਹਾਂ ਆਖਦੇ ਹਨ। ਮਨੁੱਖ ਜਾਤੀ ਦੇ ਮੂੰਹ ਵਿਚ ਚਾਰ ਕਿਸਮ ਦੇ ਦੰਦ ਹੁੰਦੇ ਹਨ ਜੋ ਇਕ ਖਾਸ ਸਾਈਜ਼ ਤੇ ਉਮਰ ਤੱਕ ਵਧਦੇ ਹਨ ਪਰ ਚੂਹੇ ਵਿਚ ਅਗਲੇ ਦੰਦ ਉਮਰ ਭਰ ਲਗਾਤਾਰ ਵਾਧੇ ਤੇ ਵਿਕਾਸ ਕਰਦੇ ਰਹਿੰਦੇ ਹਨ ਕਿਉਂਕਿ ਇਨ੍ਹਾਂ ਦੰਦਾਂ ਦੀਆਂ ਜੜ੍ਹਾਂ ਨਹੀਂ ਹੁੰਦੀਆਂ ਇਸ ਕਰਕੇ ਇਹ ਲਗਾਤਾਰ ਵਾਧਾ ਤੇ ਵਿਕਾਸ ਕਰਦੇ ਰਹਿੰਦੇ ਹਨ। ਜੇਕਰ ਚੂਹੇ ਦੇ ਇਹ ਦੰਦ ਇੰਜ ਹੀ ਵਧਦੇ ਰਹਿਣ ਤਾਂ ਇਹ ਉਸ ਦੇ ਮੂੰਹ ਵਿਚੋਂ ਬਾਹਰ ਵੱਲ ਆ ਜਾਂਦੇ ਹਨ ਤੇ ਚੂਹਾ ਮੂੰਹ ਬੰਦ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਨਤੀਜੇ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX