ਤਾਜਾ ਖ਼ਬਰਾਂ


ਬੀ.ਡੀ.ਪੀ.ਓ. ਦਫ਼ਤਰ ਦੀ ਕੰਧ ਅਤੇ ਸ਼ਟਰ 'ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ
. . .  4 minutes ago
ਮਲੋਟ, 1 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਦੇ ਬੀ.ਡੀ.ਪੀ.ਓ. ਦਫ਼ਤਰ ਦੀ ਇਕ ਕੰਧ ਅਤੇ ਸ਼ਟਰ ਉੱਪਰ ਬੀਤੀ ਰਾਤ ਕਿਸੇ ਵਲੋਂ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ ਲਿਖ ਦਿੱਤੇ ਗਏ। ਇਸ ਦਾ ਪਤਾ ਜਦੋਂ ਪੁਲਿਸ ਨੂੰ ਲੱਗਾ...
ਜੇਲ੍ਹਾਂ ’ਚੋਂ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ
. . .  19 minutes ago
ਫ਼ਰੀਦਕੋਟ, 1 ਦਸੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚੋਂ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਇਕ ਵਾਰ ਫ਼ਿਰ ਤਲਾਸ਼ੀ ਦੌਰਾਨ 3 ਮੋਬਾਇਲ,...
ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਜਥੇਦਾਰ ਅਕਾਲ ਤਖ਼ਤ ਦੇ ਦਸਤਖਤਾਂ ਨਾਲ ਆਰੰਭ
. . .  24 minutes ago
ਤਲਵੰਡੀ ਸਾਬੋ, 01 ਦਸੰਬਰ (ਰਣਜੀਤ ਸਿੰਘ ਰਾਜੂ)- ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਤੋਂ ਸ਼ੁਰੂ ਦਸਤਖ਼ਤੀ ਮੁਹਿੰਮ...
ਵਿਦੇਸ਼ੀ ਨਿਵੇਸ਼ਕਾਂ ਨੇ ਨਵੰਬਰ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਕੀਤਾ ਨਿਵੇਸ਼
. . .  48 minutes ago
ਮੁੰਬਈ, 1 ਦਸੰਬਰ-ਨਵੰਬਰ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਨਿਵੇਸ਼ ਕੀਤਾ...
ਗੁਜਰਾਤ ਚੋਣਾਂ:ਕ੍ਰਿਕਟਰ ਰਵਿੰਦਰ ਜਡੇਜਾ ਨੇ ਪਾਈ ਵੋਟ
. . .  about 1 hour ago
ਜਾਮਨਗਰ, 1 ਦਸੰਬਰ-ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਅਤੇ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ ਨੇ ਅੱਜ ਪਹਿਲਾਂ ਰਾਜਕੋਟ ਵਿਚ ਵੋਟ ਪਾਈ। ਇਸ ਮੌਕੇ ਰਵਿੰਦਰ ਜਡੇਜਾ ਨੇ ਕਿਹਾ ਕਿ "ਮੈਂ ਲੋਕਾਂ ਨੂੰ ਵੱਡੀ ਗਿਣਤੀ...
ਗੁਜਰਾਤ ਚੋਣਾਂ: ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਨੌਜਵਾਨਾਂ ਵਲੋਂ ਚਲਾਏ ਜਾ ਰਹੇ 33 ਪੋਲਿੰਗ ਸਟੇਸ਼ਨ
. . .  about 1 hour ago
ਨਵੀਂ ਦਿੱਲੀ, 1 ਦਸੰਬਰ -ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਪਹਿਲੀ ਵਾਰ 33 ਪੋਲਿੰਗ...
ਖਲਵਾੜਾ ਦੀ ਬੇਂਈ 'ਚ ਸ਼ਰਾਰਤੀ ਅਨਸਰਾਂ ਨੇ ਸੁੱਟੇ ਤੇਜ਼ਧਾਰ ਹਥਿਆਰ
. . .  about 2 hours ago
ਖਲਵਾੜਾ, 1 ਦਸੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ-ਘੁੰਮਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਖਲਵਾੜਾ ਦੀ ਬੇਂਈ ਵਿਚ ਸ਼ਰਾਰਤੀ ਅਨਸਰਾਂ ਵਲੋਂ ਤੇਜ਼ਧਾਰ ਹਥਿਆਰ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੇਂਈ ਵਿਚ ਦੇਖੇ ਗਏ ਹਥਿਆਰਾਂ ਦੀ ਗਿਣਤੀ...
ਵਿਸ਼ਵ ਏਡਜ਼ ਦਿਵਸ
. . .  about 2 hours ago
ਵਿਸ਼ਵ ਏਡਜ਼ ਦਿਵਸ
ਰਾਹੁਲ ਗਾਂਧੀ ਨੇ ਅੱਜ ਉੱਜੈਨ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ
. . .  about 2 hours ago
ਉਜੈਨ, 1 ਦਸੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 85ਵਾਂ ਦਿਨ ਹੈ। ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 85ਵੇਂ ਦਿਨ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਉੱਜੈਨ ਤੋਂ...
ਸ਼ਰਧਾ ਹੱਤਿਆਕਾਂਡ:ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ ਦੋਸ਼ੀ ਆਫ਼ਤਾਬ ਨੂੰ
. . .  about 2 hours ago
ਨਵੀਂ ਦਿੱਲੀ, 1 ਦਸੰਬਰ-ਸ਼ਰਧਾ ਹੱਤਿਆਕਾਂਡ ਦੇ ਦੋਸ਼ੀ ਆਫ਼ਤਾਬ ਨੂੰ ਨਾਰਕੋ ਟੈਸਟ ਲਈ ਤਿਹਾੜ ਜੇਲ੍ਹ ਤੋਂ ਅੰਬੇਡਕਰ ਹਸਪਤਾਲ ਲਿਆਂਦਾ ਗਿਆ...
ਗੁਜਰਾਤ ਚੋਣਾਂ: ਪ੍ਰਧਾਨ ਮੰਤਰੀ ਮੋਦੀ ਅੱਜ ਅਹਿਮਦਾਬਾਦ 'ਚ ਕਰਨਗੇ 50 ਕਿਲੋਮੀਟਰ ਲੰਬਾ ਰੋਡ ਸ਼ੋਅ
. . .  about 2 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਵਿਚ 50 ਕਿਲੋਮੀਟਰ ਲੰਬਾ ਰੋਡ ਸ਼ੋਅ...
ਭਾਰਤ ਅੱਜ ਰਸਮੀ ਤੌਰ 'ਤੇ ਸੰਭਾਲੇਗਾ ਜੀ-20 ਦੀ ਪ੍ਰਧਾਨਗੀ
. . .  about 3 hours ago
ਨਵੀਂ ਦਿੱਲੀ, 1 ਦਸੰਬਰ-ਭਾਰਤ ਅੱਜ, 1 ਦਸੰਬਰ ਨੂੰ ਰਸਮੀ ਤੌਰ 'ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਜੀ-20 ਲੋਗੋ ਨਾਲ 100 ਤੋਂ ਵੱਧ ਸਮਾਰਕਾਂ ਨੂੰ ਪ੍ਰਕਾਸ਼ਮਾਨ ਕੀਤਾ...
ਗੁਜਰਾਤ ਚੋਣਾਂ:ਪ੍ਰਧਾਨ ਮੰਤਰੀ ਵਲੋਂ ਲੋਕਾਂ ਨੂੰ ਰਿਕਾਰਡ ਸੰਖਿਆ 'ਚ ਵੋਟਾਂ ਪਾਉਣ ਦੀ ਅਪੀਲ
. . .  about 3 hours ago
ਨਵੀਂ ਦਿੱਲੀ, 1 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਗੁਜਰਾਤ ਚੋਣ ਦਾ ਪਹਿਲਾ ਪੜਾਅ ਹੈ। ਮੈਂ ਅੱਜ ਵੋਟ ਪਾਉਣ ਵਾਲੇ ਲੋਕਾਂ, ਖ਼ਾਸ ਤੌਰ 'ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਲੋਕਾਂ ਨੂੰ ਰਿਕਾਰਡ ਸੰਖਿਆ 'ਚ ਆਪਣੀ ਵੋਟ ਦੇ ਅਧਿਕਾਰ...
ਗੁਜਰਾਤ 'ਚ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 3 hours ago
ਅਹਿਮਦਾਬਾਦ, 1 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਤਹਿਤ ਵੋਟਿੰਗ ਸ਼ੁਰੂ ਹੋ ਗਈ ਹੈ। ਸਿਆਸੀ ਪਾਰਟੀਆਂ ਦੀ ਕਿਸਮਤ ਦਾ ਫੈਸਲਾ ਅੱਜ 2 ਕਰੋੜ ਤੋਂ ਵੱਧ ਵੋਟਰ ਕਰਨਗੇ। ਕੱਛ, ਸੌਰਾਸ਼ਟਰ ਅਤੇ ਦੱਖਣੀ ਗੁਜਰਾਤ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਹੈਦਰਾਬਾਦ : ਈ.ਡੀ. ਨੇ ਅਭਿਨੇਤਾ ਵਿਜੇ ਦੇਵਰਕੋਂਡਾ ਤੋਂ 9 ਘੰਟੇ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ
. . .  1 day ago
ਐੱਫ. ਏ. ਟੀ. ਐੱਫ. ਨੇ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ 'ਤੇ ਚੀਨ ਦੀ ਤਰੱਕੀ ਨੂੰ ਮੁੜ ਦਿੱਤਾ ਦਰਜਾ
. . .  1 day ago
ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਐਨ. ਡੀ. ਟੀ. ਵੀ. ਤੋਂ ਦਿੱਤਾ ਅਸਤੀਫਾ
. . .  1 day ago
ਭਾਰਤ ਦੀ ਅਰਥਵਿਵਸਥਾ ਜੁਲਾਈ-ਸਤੰਬਰ ਤਿਮਾਹੀ 'ਚ 6.3 ਫੀਸਦੀ 'ਤੇ ਆਈ
. . .  1 day ago
3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਉਮਰ ਕੈਦ
. . .  1 day ago
ਫ਼ਾਜ਼ਿਲਕਾ, 30 ਨਵੰਬਰ (ਪ੍ਰਦੀਪ ਕੁਮਾਰ) - 3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਇਕ ਔਰਤ ਨੂੰ ਫ਼ਾਜ਼ਿਲਕਾ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਉਮਰ ...
ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਚਲਾਈਆਂ ਗੋਲੀਆਂ
. . .  1 day ago
ਕਰਨਾਲ , 30 ਨਵੰਬਰ ( ਗੁਰਮੀਤ ਸਿੰਘ ਸੱਗੂ ) - ਬੀਤੀ ਰਾਤ ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਮੇਰਠ ਰੋੜ ’ਤੇ ਲੁੱਟ ਦੀ ਨੀਅਤ ਨਾਲ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਗੋਲੀਆਂ ਚਲਾ ਕੇ ਦੋ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ...
ਸੇਨੂੰ ਦੁੱਗਲ ਨੇ ਡਿਪਟੀ ਕਮਿਸ਼ਨਰ ਵੱਜੋਂ ਸੰਭਾਲਿਆ ਅਹੁਦਾ
. . .  1 day ago
ਫ਼ਾਜ਼ਿਲਕਾ, 30 ਨਵੰਬਰ- ਜ਼ਿਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁੱਹਈਆ ਕਰਵਾਉਣ ਦਾ ਅਹਿਦ ਲੈਂਦਿਆਂ ਸੇਨੂੰ ਦੁੱਗਲ ਆਈ. ਏ. ਐਸ....
ਅੰਮ੍ਰਿਤਸਰ : ਇੰਦਰਬੀਰ ਸਿੰਘ ਨਿੱਝਰ ਨੇ ਆਪਣੇ ਵਿਵਾਦਿਤ ਬਿਆਨ 'ਤੇ ਮੰਗੀ ਮੁਆਫ਼ੀ
. . .  1 day ago
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਚ ਮੁੱਕੇਬਾਜ਼ ਨਿਖਤ ਜ਼ਰੀਨ ਨੂੰ ਅਰਜੁਨ ਪੁਰਸਕਾਰ ਕੀਤਾ ਪ੍ਰਦਾਨ
. . .  1 day ago
ਈ.ਡੀ. ਨੇ ਬੀ.ਐੱਸ.4 ਵਾਹਨਾਂ ਦੇ ਮਾਮਲੇ ’ਚ ਜੁੜੀਆਂ ਫਰਮਾਂ ਦੇ ਰੈਡੀ ਪਰਿਵਾਰਕ ਮੈਂਬਰਾਂ ਦੀਆਂ 22.10 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਕੁਰਕ
. . .  1 day ago
ਹੋਰ ਖ਼ਬਰਾਂ..

ਨਾਰੀ ਸੰਸਾਰ

ਸਮਾਜ ਵਿਚ ਵਧ ਰਹੀ ਦਿਖਾਵੇ ਦੀ ਹੋੜ

ਸਾਦਗੀ ਨਾਲ ਵਿਅਕਤੀ ਦਾ ਜੀਵਨ ਸ਼ਾਂਤਮਈ ਢੰਗ ਨਾਲ ਬਤੀਤ ਹੁੰਦਾ ਹੈ। ਸਾਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਸਮਿਆਂ ਵਿਚ ਜਦੋਂ ਸੀਮਿਤ ਸਾਧਨ ਸਨ, ਕਿਸ ਤਰ੍ਹਾਂ ਉਹ ਸਾਦਗੀ ਵਿਚ ਜ਼ਿੰਦਗੀ ਬਤੀਤ ਕਰਦੇ ਸਨ। ਖਾਣ-ਪੀਣ, ਰਹਿਣ-ਸਹਿਣ, ਬੋਲ ਬਾਣੀ ਵਿਚ ਕਿੰਨੀ ਹੀ ਸਾਦਗੀ ਹੁੰਦੀ ਸੀ। ਜੇਕਰ ਖਾਣ-ਪੀਣ ਦੀ ਗੱਲ ਕਰੀਏ ਤਾਂ ਸਾਡੇ ਬਜ਼ੁਰਗ ਕਈ ਵਾਰ ਪੁਦੀਨੇ ਦੀ ਚਟਨੀ ਤੇ ਗੰਢੇ ਨਾਲ ਵੀ ਰੋਟੀ ਖਾ ਲੈਂਦੇ ਸਨ। ਸਿਹਤ ਵੀ ਬਿਲਕੁਲ ਤੰਦਰੁਸਤ ਰਹਿੰਦੀ ਸੀ। ਕਿਸੇ ਨੂੰ ਵੀ ਮੋਟਾਪਾ ਨਹੀਂ ਹੁੰਦਾ, ਕਿਉਂਕਿ ਖੇਤਾਂ ਵਿਚ ਆਪਣੇ ਹੱਥੀਂ ਕੰਮ ਕੀਤਾ ਜਾਂਦਾ ਸੀ। ਅੱਜ ਜ਼ੰਕ ਫੂਡ ਖਾਣ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ। ਕਈ ਪਰਿਵਾਰ ਤਾਂ ਅਜਿਹੇ ਹਨ ਜੋ ਘਰ ਵਿਚ ਖਾਣਾ ਬਿਲਕੁਲ ਵੀ ਨਹੀਂ ਬਣਾਉਂਦੇ। ਉਹ ਬਾਹਰ ਦੇ ਖਾਣੇ ਨੂੰ ਹੀ ਤਰਜੀਹ ਦਿੰਦੇ ਹਨ, ਜਿਸ ਕਾਰਨ ਅੱਜ ਜੋ ਬੱਚੇ ਹਨ, ਉਹ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜੇ ਰਹਿਣ-ਸਹਿਣ ਦੀ ਗੱਲ ਕਰੀਏ ਤਾਂ ਬਹੁਤ ਹੀ ਸਾਦੇ ਢੰਗ ਨਾਲ ਜੀਵਨ ਬਤੀਤ ਕੀਤਾ ਜਾਂਦਾ ਸੀ। ਬਹੁਤ ਹੀ ਸਾਦੇ ਸਿੱਧੇ ਕੱਪੜੇ ...

ਪੂਰਾ ਲੇਖ ਪੜ੍ਹੋ »

ਤਿਉਹਾਰੀ ਮੌਸਮ

ਇਹ ਪਹਿਰਾਵਾ ਤੁਹਾਨੂੰ ਬਣਾਉਂਦਾ ਹੈ ਨਵੇਂ ਅੰਦਾਜ਼ ਵਾਲੇ

ਮੌਨਸੂਨ ਜਾਂਦੇ ਹੀ ਦੇਸ਼ ਭਰ ਵਿਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੇ ਨਾਲ ਸ਼ੁਰੂ ਹੋ ਜਾਂਦੀ ਹੈ ਇਹ ਚਿੰਤਾ ਕਿ ਹੁਣ ਤਿਉਹਾਰੀ ਮੌਸਮ ਵਿਚ ਅਸੀਂ ਆਪਣੇ-ਆਪ ਨੂੰ ਕਿਵੇਂ ਸਮਾਰਟ ਅਤੇ ਸਟਾਈਲਿਸ਼ ਬਣਾਈਏ। ਇਥੇ ਕੁਝ ਇਸ ਤਰ੍ਹਾਂ ਦੇ ਪਹਿਰਾਵਿਆਂ 'ਤੇ ਅਸੀਂ ਨਜ਼ਰ ਮਾਰਾਂਗੇ, ਜੋ ਆਉਣ ਵਾਲੇ ਤਿਉਹਾਰੀ ਮੌਸਮ ਵਿਚ ਸਾਡੀ ਦਿੱਖ ਨੂੰ ਚਾਰ ਚੰਨ ਲਗਾ ਸਕਦੇ ਹਨ। ਕੁੜਤੀ ਨਾਲ ਬੰਧਨੀ ਦੁਪੱਟਾ ਹਾਲਾਂਕਿ ਨਵਾਂ ਤਜਰਬਾ ਨਹੀਂ ਹੈ, ਪਰ ਇਨ੍ਹੀਂ ਦਿਨੀਂ ਇਹ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੂੰ ਕਿਤੇ ਵੀ ਅਤੇ ਕਦੀ ਵੀ ਪਹਿਨਿਆ ਜਾ ਸਕਦਾ ਹੈ। ਇਸ ਨੂੰ ਪਾਉਂਦਿਆਂ ਹੀ ਕੁਝ ਵੱਖਰਾ, ਕੁਝ ਹਟ ਕੇ ਦਿਸਣ ਲਗਦਾ ਹੈ। ਲਗਦਾ ਹੈ ਕਿ ਕੋਈ ਖ਼ਾਸ ਮੌਕਾ ਹੈ, ਵਿਸ਼ੇਸ਼ ਕਰਕੇ ਤਿਉਹਾਰੀ ਸੀਜ਼ਨ ਦਾ। ਉਂਝ ਤਾਂ ਚੈੱਕ ਅਤੇ ਪਲੇਨ ਦੋਵੇਂ ਹੀ ਤਰ੍ਹਾਂ ਦੇ ਸੂਟਾਂ 'ਤੇ ਚਲਦਾ ਹੈ, ਪਰ ਪਲੇਨ ਵਿਚ ਹੋਰ ਵੀ ਖ਼ਾਸ ਲਗਦਾ ਹੈ। ਦਰਅਸਲ ਬੰਧਨੀ ਫੈਸ਼ਨ ਗੁਜਰਾਤ ਅਤੇ ਰਾਜਸਥਾਨ ਦੀਆਂ ਰਵਾਇਤੀ ਸਾੜ੍ਹੀਆਂ ਦਾ ਫੈਸ਼ਨ ਹੈ, ਜੋ ਇਕ ਜ਼ਮਾਨੇ ਵਿਚ ਬਹੁਤ ਹਿੱਟ ਰਿਹਾ ਹੈ। ਸਾੜ੍ਹੀਆਂ ਨਾਲ ਹੀ ...

ਪੂਰਾ ਲੇਖ ਪੜ੍ਹੋ »

ਆਪਣੇ ਬੱਚਿਆਂ ਨੂੰ ਬਣਾਓ ਆਤਮ-ਨਿਰਭਰ

ਕਹਿੰਦੇ ਨੇ ਇਨਸਾਨ ਦਾ ਪਹਿਲਾ ਗੁਰੂ ਉਸ ਦੀ ਜਨਨੀ (ਮਾਂ) ਹੁੰਦੀ ਹੈ ਤੇ ਇਹ ਵੀ ਵੇਖਣ ਵਿਚ ਆਉਂਦਾ ਹੈ ਕਿ ਬੱਚਿਆਂ ਦੇ ਸੁਭਾਅ ਵਿਚ ਬਹੁਤ ਜ਼ਿਆਦਾ ਅਸਰ ਵੇਖਣ ਨੂੰ ਮਿਲਦਾ ਹੈ ਉਨ੍ਹਾਂ ਦੀ ਮਾਂ ਦਾ। ਕਈ ਵਾਰ ਵੇਖਦੇ ਹਾਂ ਕਿ ਕਈ ਔਰਤਾਂ ਬੱਚਿਆਂ ਨੂੰ ਖ਼ਾਸ ਤੌਰ 'ਤੇ 14-15 ਸਾਲ ਉਮਰ ਦੇ ਬੱਚਿਆਂ ਨੂੰ ਵੀ ਬੈਠੇ ਬਿਠਾਏ ਸਭ ਕੁਝ ਦਿੰਦੀਆਂ ਹਨ, ਉਹ ਬੱਚੇ ਉੱਠ ਕੇ ਪਾਣੀ ਦਾ ਗਲਾਸ ਵੀ ਨਹੀਂ ਪੀਂਦੇ ਬਲਕਿ ਬੈਠੇ ਬਿਠਾਏ ਆਵਾਜ਼ (ਹੁਕਮ) ਮਾਰਦੇ ਹਨ ਤੇ ਹਾਂ ਸਿਰਫ਼ ਪੜ੍ਹਾਈ ਸਮੇਂ ਹੀ ਨਹੀਂ ਬਲਕਿ ਕਈ ਵਾਰ ਤਾਂ ਉਹ ਟੀ.ਵੀ. ਜਾਂ ਆਪਣੇ ਫੋਨ 'ਤੇ ਰੁੱਝੇ ਹੁੰਦੇ ਹਨ। ਔਰਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਲੜਕੇ ਅਤੇ ਲੜਕੀਆਂ ਦੋਵਾਂ ਨੂੰ ਥੋੜ੍ਹਾ-ਥੋੜ੍ਹਾ ਰਸੋਈ ਦਾ ਕੰਮ ਕਰਨਾ, ਆਪਣੇ ਕਮਰੇ ਦੀ ਸਫ਼ਾਈ, ਕੱਪੜੇ ਆਦਿ ਦੀ ਸਫ਼ਾਈ ਕਰਨਾ ਜ਼ਰੂਰ ਸਿਖਾਉਣ ਕਿਉਂਕਿ ਬੱਚਿਆਂ ਨੂੰ ਕੰਮ, ਘਰ ਦੇ ਕੰਮ ਕਰਨੇ ਆਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਨੂੰ ਹੋਸਟਲ ਵਿਚ ਜਾਂ ਕਈ ਵਾਰ ਪੜ੍ਹਨ ਵਿਦੇਸ਼ ਜਾਣਾ ਪਵੇ ਤਾਂ ਵੀ ਇਹ ਕੰਮ ਆਉਣੇ ਬਹੁਤ ਜ਼ਰੂਰੀ ਹਨ। ਅਗਰ ਔਰਤਾਂ ਸਮੇਂ ਰਹਿੰਦੇ ਹੀ ਬੱਚਿਆਂ ਨੂੰ ਆਪਣੇ ਨਾਲ ਕੰਮ ...

ਪੂਰਾ ਲੇਖ ਪੜ੍ਹੋ »

ਅੱਖਾਂ ਦੀ ਖ਼ੂਬਸੂਰਤੀ ਵਧਾਉਂਦੀਆਂ ਹਨ ਪਲਕਾਂ

ਚਿਹਰੇ ਦੀ ਸੁੰਦਰਤਾ 'ਚ ਚਾਰ ਚੰਨ ਲਗਾਉਂਦੀਆਂ ਅੱਖਾਂ ਅਤੇ ਅੱਖਾਂ ਦੀ ਸੁੰਦਰਤਾ ਵਧਾਉਂਦੀਆਂ ਹਨ ਪਲਕਾਂ। * ਪਲਕਾਂ ਸਿਰਫ਼ ਸਾਡੀਆਂ ਅੱਖਾਂ ਦੀ ਸੁੰਦਰਤਾ ਹੀ ਨਹੀਂ ਵਧਾਉਂਦੀਆਂ ਸਗੋਂ ਧੂੜ-ਮਿੱਟੀ ਤੋਂ ਵੀ ਸਾਡੀਆਂ ਅੱਖਾਂ ਦੀ ਰੱਖਿਆ ਕਰਦੀਆਂ ਹਨ। ਇਨ੍ਹਾਂ ਦੀ ਦੇਖਭਾਲ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਦੇ ਤੇਲ ਨਾਲ ਹਲਕੇ ਹੱਥਾਂ ਨਾਲ ਪਲਕਾਂ ਦੀ ਮਸਾਜ ਕਰੋ। * ਸਿਰ ਦੇ ਵਾਲਾਂ 'ਚ ਸਿੱਕਰੀ ਹੋਣ ਕਰਕੇ ਵੀ ਪਲਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਪਲਕਾਂ ਦੇ ਵਾਲ ਝੜਨ ਲਗਦੇ ਹਨ। ਇਸ ਲਈ ਪਲਕਾਂ ਨੂੰ ਸਿਹਤਮੰਦ ਰੱਖਣ ਲਈ ਸਭ ਤੋਂ ਪਹਿਲਾਂ ਵਾਲਾਂ ਦੀ ਸਿੱਕਰੀ ਦੂਰ ਕਰੋ। * ਪਲਕਾਂ ਤੇ ਭਰਵੱਟਿਆਂ ਨੂੰ ਸੰਘਣੀ ਅਤੇ ਘੁੰਗਰਾਲੀ ਦਿੱਖ ਦੇਣ ਲਈ ਪਲਕਾਂ 'ਤੇ ਮਸਕਾਰਾ ਜੜ੍ਹਾਂ ਤੋਂ ਸਿਰੇ ਵੱਲ ਲਗਾਓ। ਧਿਆਨ ਰੱਖੋ ਕਿ ਪਹਿਲਾ ਕੋਟ ਸੁੱਕਣ 'ਤੇ ਹੀ ਦੂਜਾ ਕੋਟ ਲਗਾਓ। * ਪਲਕਾਂ ਨੂੰ ਕਰਲੀ ਕਰਨ ਲਈ ਰੰਗ ਦੀ ਵਰਤੋਂ ਕਰੋ। ਇਸ ਲਈ ਪਹਿਲਾਂ ਮਸਕਾਰੇ ਨੂੰ ਮੇਕਅਪ ਰਿਮੂਵਰ ਨਾਲ ਸਾਫ਼ ਕਰੋ, ਫਿਰ ਰੰਗ ਲਗਾਓ ਨਹੀਂ ਤਾਂ ਪਲਕਾਂ ਟੁੱਟਣ ਦਾ ਡਰ ਰਹਿੰਦਾ ਹੈ। * ਜੇਕਰ ਪਲਕਾਂ ਛੋਟੀਆਂ ਹਨ ...

ਪੂਰਾ ਲੇਖ ਪੜ੍ਹੋ »

ਇੰਟਰਨੈੱਟ ਤੇ ਕੁੜੀਆਂ

ਇੰਟਰਨੈੱਟ ਕੀ ਹੈ ਇਸ ਬਾਰੇ ਆਪਾਂ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਇੰਟਰਨੈੱਟ ਨੇ ਦੁਨੀਆ ਨੂੰ ਆਪਣੀ ਮੁੱਠੀ ਵਿਚ ਕੀਤਾ ਹੋਇਆ ਹੈ ਹਾਂ ਕਿਉਂਕਿ ਕਿਸੇ ਕੋਲ ਮੋਬਾਈਲ ਹੈ ਤਾਂ ਉਸ ਵਿਚ ਇੰਟਰਨੈੱਟ ਹੋਣਾ ਬਹੁਤ ਜ਼ਰੂਰੀ ਹੈ ਤੇ ਆਪਣੀ ਨਵੀਂ ਪੀੜ੍ਹੀ ਵਧੀਆ ਹੀ ਨਹੀਂ, ਇਸ ਦਾ ਬਹੁਤ ਵਧੀਆ ਇਸਤੇਮਾਲ ਕਰ ਰਹੀ ਹੈ। ਜਿਵੇਂ ਕਿ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਇਸ ਵਿਚ ਕੁੜੀਆਂ ਦੀ ਗੱਲ ਆਉਂਦੀ ਹੈ। ਆਪਣਾ ਦੇਸ਼ ਡਿਜੀਟਲ ਦੇਸ਼ ਬਣ ਰਿਹਾ ਹੈ ਪਰ ਇਸ ਵਿਚ ਨਵੀਂ ਪੀੜ੍ਹੀ ਦੀਆਂ ਕੁੜੀਆਂ ਜਾਂ ਇਸ ਤਰ੍ਹਾਂ ਕਹੀਏ ਕਿ ਹਰ ਤਰ੍ਹਾਂ ਦਾ ਨੌਜਵਾਨ ਇਸ ਦੇ ਅਧੀਨ ਹੋ ਗਿਆ ਹੈ। ਇੰਸਟਾਗ੍ਰਾਮ 'ਤੇ ਰੀਲਜ਼ ਬਣਾਉਣਾ ਕੁੜੀਆਂ ਦਾ ਨਵਾਂ ਫੈਸ਼ਨ ਬਣ ਗਿਆ ਹੈ ਇਹ ਗੱਲ ਨਹੀਂ ਕਿ ਕੁੜੀਆਂ ਹੀ ਇਹ ਸਭ ਕਰਦੀਆਂ ਨੇ ਹਰ ਤਰ੍ਹਾਂ ਦਾ ਇਨਸਾਨ ਇਹ ਕਰ ਰਿਹਾ ਹੈ ਹਰ ਤਰ੍ਹਾਂ ਦੀ ਅਤਰੰਗੀ ਵੀਡੀਓ ਇੰਟਰਨੈੱਟ 'ਤੇ ਸ਼ੇਅਰ ਕਰਦੀਆਂ ਹਨ। ਅਸ਼ਲੀਲਤਾ ਵੀ ਵੇਖੀ ਜਾ ਰਹੀ ਹੈ ਜਿਸ ਵਿਚ ਇਹ ਵੀ ਨਹੀਂ ਪਤਾ ਲਗਦਾ ਕਿ ਜਿਸ ਨਾਲ ਇਹ ਵੀਡੀਓ ਬਣਾਈ ਜਾ ਰਹੀ ਹੈ ਉਸ ਇਨਸਾਨ ਨਾਲ ਰਿਸ਼ਤਾ ਕੀ ਹੈ ਸੈਲਫੀ ਤੋਂ ਸ਼ੁਰੂ ਹੋਈ ਇਹ ਕਹਾਣੀ ਅਤਰੰਗੀ ...

ਪੂਰਾ ਲੇਖ ਪੜ੍ਹੋ »

ਜੇਕਰ ਕਰੋਗੇ ਇਹ ਉਪਾਅ ਤਾਂ ਚਮਕਦਾ ਰਹੇਗਾ ਫਰਨੀਚਰ

ਆਪਣੇ ਕੀਮਤੀ ਫਰਨੀਚਰ ਦੀ ਸਹੀ ਦੇਖਭਾਲ ਕਰਕੇ ਤੁਸੀਂ ਲੰਮੇ ਸਮੇਂ ਤੱਕ ਚਮਕਦਾਰ ਅਤੇ ਟਿਕਾਊ ਫਰਨੀਚਰ ਬਣਾਈ ਰੱਖ ਸਕਦੇ ਹੋ। ਚਮਕਦਾਰ ਫਰਨੀਚਰ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ। ਪਰ ਫਰਨੀਚਰ ਨੂੰ ਕਿਸ ਤਰ੍ਹਾਂ ਚਮਕਦਾ ਹੋਇਆ ਬਣਾਈ ਰੱਖੀਏ, ਇਹ ਹਰ ਕੋਈ ਨਹੀਂ ਜਾਣਦਾ। ਦਰਅਸਲ ਫਰਨੀਚਰ ਨੂੰ ਸਾਫ਼ ਕਰਦੇ ਸਮੇਂ ਕੱਪੜੇ ਨੂੰ ਪਾਲਿਸ਼ ਵਿਚ ਡੁਬੋ ਕੇ ਹੀ ਸਾਫ਼ ਕਰਨਾ ਚਾਹੀਦਾ ਹੈ। ਪਰ ਫਰਨੀਚਰ 'ਤੇ ਜੰਮੀ ਧੂੜ-ਮਿੱਟੀ ਨੂੰ ਪਹਿਲਾਂ ਕਿਸੇ ਸੁੱਕੇ ਕੱਪੜੇ ਨਾਲ ਝਾੜ ਲੈਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਧੂੜ-ਮਿੱਟੀ ਨਾਲ ਫਰਨੀਚਰ 'ਤੇ ਰਗੜਾਂ ਲੱਗ ਸਕਦੀਆਂ ਹਨ। ਇਸ ਲਈ ਇਨ੍ਹਾਂ ਨੂੰ ਫਰਨੀਚਰ 'ਤੇ ਜੰਮਣ ਨਹੀਂ ਦੇਣਾ ਚਾਹੀਦਾ। ਜਦੋਂ ਵੀ ਫਰਨੀਚਰ ਨੂੰ ਸਾਫ਼ ਕਰੋ, ਹਮੇਸ਼ਾ ਸਾਫ਼ ਅਤੇ ਮੁਲਾਇਮ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ। ਫਰਨੀਚਰ ਸਾਫ਼ ਕਰਨ ਲਈ ਕਦੀ ਵੀ ਸਾਬਣ ਦੇ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਫਰਨੀਚਰ ਦੀ ਚਮਕ ਫਿੱਕੀ ਪੈ ਜਾਂਦੀ ਹੈ ਅਤੇ ਪਾਣੀ ਨਾਲ ਉਸ 'ਤੇ ਦਾਗ਼ ਧੱਬੇ ਵੀ ਲੱਗ ਜਾਂਦੇ ਹਨ। ਫਰਨੀਚਰ ਨੂੰ ਸਾਨੂੰ ਆਪਣੇ ਚਿਹਰੇ ਦੀ ਤਰ੍ਹਾਂ ਹੀ ਸੂਰਜ ਦੀਆਂ ...

ਪੂਰਾ ਲੇਖ ਪੜ੍ਹੋ »

ਨੌਕਰੀਪੇਸ਼ਾ ਔਰਤਾਂ ਘਰੇਲੂ ਔਰਤਾਂ ਨਾਲੋਂ ਰਹਿੰਦੀਆਂ ਹਨ ਜ਼ਿਆਦਾ ਤਣਾਅ ਵਿਚ

ਅੱਜ ਦੀ ਬਦਲਦੀ ਜੀਵਨ-ਸ਼ੈਲੀ ਨੇ ਸਾਡੇ ਸਾਰਿਆਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ, ਕਾਰਨ ਬਹੁਤ ਸਾਰੇ ਹੋ ਸਕਦੇ ਹਨ। ਇਕ ਸਭ ਤੋਂ ਵੱਡਾ 'ਫ੍ਰੀ' ਦਾ ਰੋਗ ਅਸੀਂ ਲਗਾ ਲਿਆ ਹੈ। ਸਾਡੀ ਰੋਜ਼ਮਰ੍ਹਾ ਜ਼ਿੰਦਗੀ ਵਿਚ ਤਣਾਅ ਨੇ ਸਾਡੀ ਜ਼ਿੰਦਗੀ ਵਿਚ ਬਹੁਤ ਵੱਡੀ ਥਾਂ ਬਣਾ ਲਈ ਹੈ। ਤਣਾਅ ਦੇ ਬਹੁਤ ਸਾਰੇ ਕਾਰਨ ਹਨ, ਅਸੀਂ ਖ਼ੁਦ ਲਈ ਸਮਾਂ ਨਹੀਂ ਕੱਢਦੇ। ਆਪਣੇ ਦੋਸਤਾਂ, ਆਪਣਿਆਂ ਲਈ ਸਮਾਂ ਨਹੀਂ, ਮਨਪਸੰਦ ਪੁਸਤਕ ਪੜ੍ਹਨ ਜਾਂ ਗੀਤ ਸੰਗੀਤ ਸੁਣਨ ਲਈ ਸਾਡੇ ਕੋਲ ਸਮੇਂ ਦੀ ਘਾਟ, ਇਹੋ ਘਾਟ ਹਰ ਰੋਜ਼ ਸਾਡੇ ਲਈ ਇਕ ਨਵੀਂ ਬਿਮਾਰੀ ਅਤੇ ਵੱਖਰੇ ਜਿਹੇ ਤਣਾਅ ਦਾ ਕਾਰਨ ਬਣੀ ਹੋਈ ਹੈ। ਆਓ ਇਸ ਨੂੰ ਘਟਾਈਏ। ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਇਹ ਜ਼ਿੰਦਗੀ ਜਿਊਣ ਲਈ ਜਾਂ ਵਧੀਆ ਬਿਤਾਉਣ ਲਈ ਪੈਸੇ ਦੀ ਲੋੜ ਪੈਂਦੀ ਹੈ। ਕਿਸੇ ਨੇ ਸੱਚ ਹੀ ਕਿਹਾ ਕਿ ਹਰੇਕ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਉਸ ਦੀ ਲੋੜ ਹੁੰਦੀ ਹੈ। ਹੁਣ ਉਹ ਲੋੜ ਚਾਹੇ ਪੈਸੇ ਦੀ ਹੋਵੇ ਜਾਂ ਫਿਰ ਕੋਈ ਹੋਰ ਗੱਲ ਤਾਂ ਲੋੜ ਦੀ ਹੈ। ਪਰ ਜੇਕਰ ਪੈਸਾ ਲੋੜ ਹੈ ਤਾਂ ਸਾਡੇ ਲਈ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੈ। ਕੀ ਤੁਸੀਂ ਜਾਣਦੇ ਹੋ ਹਰੇਕ ਕੰਮ ਦੇ ...

ਪੂਰਾ ਲੇਖ ਪੜ੍ਹੋ »

ਨਵਾਂ ਕਾਲਮ ਸ਼ੁਰੂ ਕਰਨ ਸੰਬੰਧੀ

ਬਰਾਬਰੀ ਤੇ ਸਨਮਾਨਜਨਕ ਜੀਵਨ ਲਈ ਦੁਨੀਆ ਭਰ ਵਿਚ ਔਰਤਾਂ ਦਾ ਸੰਘਰਸ਼ ਜਾਰੀ ਹੈ। ਇਸ ਦੇ ਸਿੱਟੇ ਵਜੋਂ ਜ਼ਿੰਦਗੀ ਦੇ ਹਰ ਖੇਤਰ ਵਿਚ ਉਨ੍ਹਾਂ ਨੇ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ। ਭਾਰਤ ਵਿਚ ਵੀ ਔਰਤਾਂ ਨੇ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਪਰ ਅਜੇ ਵੀ ਘਰਾਂ ਦੇ ਅੰਦਰ ਤੇ ਬਾਹਰ, ਕੰਮ ਵਾਲੀਆਂ ਥਾਵਾਂ 'ਤੇ ਜਾਂ ਸਫ਼ਰ ਦੌਰਾਨ ਉਨ੍ਹਾਂ ਨੂੰ ਔਰਤਾਂ ਹੋਣ ਦੇ ਨਾਤੇ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਤੁਹਾਨੂੰ ਵੀ ਅਜਿਹੀ ਹੀ ਕਿਸੇ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੋਵੇ ਤੇ ਤੁਸੀਂ ਉਸ ਦਾ ਦਲੇਰੀ ਤੇ ਦੂਰਅੰਦੇਸ਼ੀ ਨਾਲ ਸਾਹਮਣਾ ਕਰਕੇ ਸਫ਼ਲਤਾ ਹਾਸਲ ਕੀਤੀ ਹੋਵੇ ਅਤੇ ਹੁਣ ਤੁਸੀਂ ਆਪਣਾ ਤਜਰਬਾ ਬਾਕੀ ਔਰਤਾਂ ਨੂੰ ਪ੍ਰੇਰਨਾ ਦੇਣ ਲਈ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ, ਤਾਂ 500 ਸ਼ਬਦਾਂ ਵਿਚ ਆਪਣੀ ਤਸਵੀਰ ਸਮੇਤ ਸਾਨੂੰ ਲਿਖ ਭੇਜੋ। ਤੁਹਾਡੀ ਵਾਰਤਾ 'ਸਮੇਂ ਦੇ ਨਾਲ-ਨਾਲ' ਕਾਲਮ ਵਿਚ ਛਾਪ ਕੇ ਸਾਨੂੰ ਬੇਹੱਦ ਖ਼ੁਸ਼ੀ ਹੋਵੇਗੀ। e-mail : ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX