ਤਾਜਾ ਖ਼ਬਰਾਂ


ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  42 minutes ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  about 1 hour ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  about 3 hours ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  about 3 hours ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  about 3 hours ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  about 5 hours ago
ਪੰਜਾਬ ਸਰਕਾਰ ਵਲੋਂ ਪਹਿਲੀ ਜਨਵਰੀ ਤੋਂ ਅੰਗਹੀਣਾਂ ਅਤੇ ਨੇਤਰਹੀਣਾਂ ਨੂੰ 1000 ਰੁਪਏ ਸਫਰੀ ਭੱਤਾ ਦੇਣ ਦਾ ਐਲਾਨ
. . .  about 5 hours ago
ਲੁਧਿਆਣਾ ,4 ਦਸੰਬਰ ( ਸਲੇਮਪੁਰੀ )- ਪੰਜਾਬ ਸਰਕਾਰ ਵਲੋਂ ਨੇਤਰਹੀਣਾਂ ਅਤੇ ਅੰਗਹੀਣਾਂ ਲਈ ਬੰਦ ਪਿਆ ਸਫਰੀ ਭੱਤਾ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਦੇ ਸਮਾਜਿਕ ...
ਛੱਤ ਬੀੜ ਚਿੜੀਆ ਘਰ ਵਿਖੇ ਕੌਮਾਂਤਰੀ ਚੀਤਾ ਦਿਵਸ ਮਨਾਇਆ
. . .  about 5 hours ago
ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ) - ਜੰਗਲੀ ਜਾਨਵਰਾਂ ਦੀ ਸੁਰੱਖਿਆ ਬਾਬਤ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਦਸੰਬਰ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸੇ ਸੰਦਰਵ 'ਚ ਛੱਤਬੀੜ ਚਿੜੀਆਘਰ ...
ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ
. . .  about 6 hours ago
ਬਠਿੰਡਾ, 4 ਦਸੰਬਰ - ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ ਹੋ ਗਿਆ । ਜਾਣਕਾਰੀ ਅਨੁਸਾਰ ਇਕ ਲੜਕੀ ਨਰਸ ਬਣ ਕੇ ਆਈ ਅਤੇ ਕਿਹਾ ਕਿ ਬੱਚੇ ਨੂੰ ਚੈੱਕ ਕਰਨਾ ਹੈ ...
ਨਵੀਂ ਦਿੱਲੀ : ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  about 6 hours ago
ਫੀਫਾ ਵਿਸ਼ਵ ਕੱਪ 'ਚ ਅੱਜ ਫਰਾਂਸ-ਪੋਲੈਂਡ, ਅਤੇ ਇੰਗਲੈਂਡ-ਸੈਨੇਗਲ ਦੇ ਮੈਚ
. . .  about 7 hours ago
ਦੋਹਾ, 4 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਰਾਊਂਡ-16 'ਚ ਅੱਜ ਫਰਾਂਸ ਅਤੇ ਪੋਲੈਂਡ ਦਾ ਮੈਚ ਰਾਤ 8.30 ਅਤੇ ਇੰਗਲੈਂਡ-ਸੈਨੇਗਲ ਦਾ ਮੈਚ ਰਾਤ 12.30 ਵਜੇ...
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਬਣੇਗੀ ਭਾਜਪਾ ਸਰਕਾਰ-ਅਨੁਰਾਗ ਠਾਕੁਰ
. . .  about 7 hours ago
ਹਿਸਾਰ, 4 ਦਸੰਬਰ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ ਦੇ ਹਿਸਾਰ ਵਿਖੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਚੋਣਾਂ ਵਿਚ ਤਿੰਨਾਂ ਥਾਵਾਂ 'ਤੇ ਕਮਲ ਖਿੜੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼...
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ 'ਤੇ ਮਾਮਲਾ ਦਰਜ
. . .  about 7 hours ago
ਫ਼ਤਹਿਗੜ੍ਹ ਸਾਹਿਬ, 4 ਦਸੰਬਰ-ਕੌਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਅੱਜ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ 1200 ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਲੈ ਗਏ। ਇਸ ਘਟਨਾ...।
ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਨਹੀਂ ਹੋਣਗੇ ਸ਼ਾਮਿਲ
. . .  about 8 hours ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਇਸ ਲਈ ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸ਼ਾਮਿਲ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਭਾਰਤ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ
. . .  about 8 hours ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 41.2 ਓਵਰਾਂ 'ਚ 186 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵਲੋਂ ਕੇ.ਐਲ.ਰਾਹੁਲ...
15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  about 7 hours ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  about 9 hours ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਰਾਜਸਥਾਨ: ਕਾਂਸਟੇਬਲ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਮਾਮਲੇ 'ਚ ਭਾਜਪਾ ਦੀ ਸਾਬਕਾ ਸੰਸਦ ਕ੍ਰਿਸ਼ਣੇਂਦਰ ਕੌਰ ਖ਼ਿਲਾਫ਼ ਮਾਮਲਾ ਦਰਜ
. . .  about 8 hours ago
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  about 9 hours ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  about 9 hours ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  about 9 hours ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  1 minute ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  about 9 hours ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  about 10 hours ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  about 10 hours ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਹੋਰ ਖ਼ਬਰਾਂ..

ਸਾਡੀ ਸਿਹਤ

ਪੇਟ ਦੀਆਂ ਬਿਮਾਰੀਆਂ

ਸੰਗ੍ਰਹਿਣੀ-ਅਲਸਰੇਟਿਵ ਕੋਲਾਇਟਿਸ

ਜੋ ਭੋਜਨ ਅਸੀਂ ਖਾਂਦੇ ਹਾਂ, ਉਹ ਮੂੰਹ ਰਾਹੀਂ ਭੋਜਨ ਨਾਲੀ (ਫੂਡ ਪਾਈਪ) ਰਾਹੀਂ ਸਾਡੇ ਪੇਟ ਵਿਚ ਜਾਂਦਾ ਹੈ। ਮਿਹਦੇ ਤੋਂ ਛੋਟੀ ਅੰਤੜੀ ਵਿਚ ਕਈ ਤਰ੍ਹਾਂ ਦੇ ਰਸ ਨਿਕਲਦੇ ਹਨ, ਜੋ ਭੋਜਨ ਹਜ਼ਮ ਕਰਨ ਵਿਚ ਸਾਡੀ ਮਦਦ ਕਰਦੇ ਹਨ। ਛੋਟੀ ਅੰਤੜੀ ਤੋਂ ਬਾਅਦ ਭੋਜਨ ਵੱਡੀ ਅੰਤੜੀ ਵਿਚ ਚਲਾ ਜਾਂਦਾ ਹੈ। ਵੱਡੀ ਅੰਤੜੀ ਅੰਦਰੋਂ ਤਿੰਨ ਹਿੱਸਿਆਂ ਵਿਚ ਵੰਡੀ ਹੁੰਦੀ ਹੈ। ਉਸ ਦਾ ਕੰਮ ਪੱਕੇ ਹੋਏ ਭੋਜਨ ਵਿਚ ਪਾਣੀ ਦੀ ਮਾਤਰਾ ਤੇ ਤਰਲ ਪਦਾਰਥ ਕੱਢਣ, ਮਲ ਤਿਆਗ ਕਰਨਾ ਅਤੇ ਮਲ ਨੂੰ ਇਕੱਠਾ ਕਰਕੇ ਰੱਖਣਾ ਹੁੰਦਾ ਹੈ ਤੇ ਫਿਰ ਮਲ ਜੋ ਕਿ ਪਖਾਨੇ ਰਸਤੇ ਬਾਹਰ ਨਿਕਲ ਜਾਂਦਾ ਹੈ। ਵੱਡੀ ਅੰਤੜੀ ਦੀ ਸੋਜ ਨੂੰ ਅਲਸਰੇਟਿਵ ਕੋਲਾਇਟਿਸ ਕਹਿੰਦੇ ਹਨ। ਕਈ ਵਾਰੀ ਛੋਟੀ ਅੰਤੜੀ ਦੇ ਨਾਲ-ਨਾਲ ਵੱਡੀ ਅੰਤੜੀ ਨੂੰ ਵੀ ਸੋਜ ਹੋ ਜਾਂਦੀ ਹੈ ਤਾਂ ਉਸ ਨੂੰ ਕਰੋਹਨ ਕਹਿੰਦੇ ਹਨ। ਕਾਰਨ : ਕਈ ਤਰ੍ਹਾਂ ਦੇ ਕੀਟਾਣੂ ਤੇ ਜੀਵਾਣੂ ਸਾਡੀ ਖੁਰਾਕ ਵਾਲੀ ਵੱਡੀ ਅੰਤੜੀ ਵਿਚ ਜਾ ਕੇ ਇਕੱਠੇ ਹੋ ਜਾਂਦੇ ਹਨ। ਵੱਡੀ ਅੰਤੜੀ ਵਿਚ ਪਣਪਣ ਲਈ ਕਈ ਤਰ੍ਹਾਂ ਦੇ ਤਰਲ ਪਦਾਰਥ ਤੇ ਤੇਜ਼ਾਬੀ ਮਾਦੇ ਮਿਲ ਜਾਂਦੇ ਹਨ। ਜਦੋਂ ਉਨ੍ਹਾਂ ਦੀ ਪ੍ਰਾਪਤ ਨਮੀ ਤੇ ...

ਪੂਰਾ ਲੇਖ ਪੜ੍ਹੋ »

ਬਿਮਾਰੀ ਤੋਂ ਬਾਅਦ ਵਧਾਓ

'ਇਮਿਊਨਿਟੀ'

ਬਿਮਾਰੀ ਵਿਚ ਅਤੇ ਬਿਮਾਰੀ ਤੋਂ ਬਾਅਦ ਸਰੀਰ ਵਿਚ ਕਮਜ਼ੋਰੀ ਆਉਣਾ ਤਾਂ ਕੁਦਰਤੀ ਹੈ ਪਰ ਇਸ ਕਮਜ਼ੋਰੀ ਦਾ ਇਲਾਜ ਪੌਸ਼ਟਿਕ ਭੋਜਨ ਨਾਲ ਹੋ ਸਕਦਾ ਹੈ ਅਤੇ ਇਸ ਦੇ ਨਾਲ-ਨਾਲ ਠੀਕ ਢੰਗ ਨਾਲ ਕਸਰਤ ਕਰਨ ਨਾਲ ਵੀ। ਵਿਸ਼ਵ ਸਿਹਤ ਸੰਗਠਨ ਅਨੁਸਾਰ ਇਮਿਊਨਿਟੀ ਵਧਾਉਣ ਲਈ ਖਾਣੇ ਵਿਚ ਤਾਜ਼ੇ ਫਲ, ਦਾਲਾਂ, ਬੀਜ, ਕਣਕ, ਆਲੂ, ਚਾਵਲ, ਮੱਕੀ, ਐਵਾਕਾਡੋ, ਹਰੀਆਂ ਸਬਜ਼ੀਆਂ, ਸ਼ਕਰਕੰਦੀ ਆਦਿ ਨੂੰ ਆਪਣੇ ਭੋਜਨ ਦਾ ਲਗਾਤਾਰ ਅੰਗ ਬਣਾਓ। ਇਨ੍ਹਾਂ ਦੇ ਖਾਣ ਨਾਲ ਸਰੀਰ ਨੂੰ ਸਹੀ ਢੰਗ ਨਾਲ ਰੇਸ਼ਾ, ਪ੍ਰੋਟੀਨ, ਵਿਟਾਮਿਨਜ਼, ਖਣਿਜ ਅਤੇ ਐਂਟੀ ਆਕਸੀਡੈਂਟਸ ਮਿਲਦੇ ਹਨ। ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪਾਣੀ ਸਹੀ ਮਾਤਰਾ ਵਿਚ ਪੀਓ। ਇਸ ਤੋਂ ਇਲਾਵਾ ਮੱਛੀ, ਸੁੱਕੇ ਮੇਵੇ, ਜੈਤੂਨ ਦਾ ਤੇਲ, ਸੋਇਆ, ਸੂਰਜਮੁਖੀ ਅਤੇ ਮੱਕੀ ਨੂੰ ਆਪਣੇ ਖਾਣੇ ਵਿਚ ਸ਼ਾਮਿਲ ਕਰੋ। ਖਾਣਾ ਤਾਜ਼ਾ, ਗਰਮ ਹੀ ਖਾਓ। ਫਰਿੱਜ ਦੀਆਂ ਠੰਢੀਆਂ ਚੀਜ਼ਾਂ ਦਾ ਸੇਵਨ ਨਾ ਕਰੋ। ਹਲਕੇ ਅਤੇ ਪੋਸ਼ਣ ਵਾਲੇ ਖਾਣ ਵਾਲੇ ਪਦਾਰਥ ਹੀ ਸਰੀਰ ਨੂੰ ਸਿਹਤਮੰਦ ਰੱਖਦੇ ਹਨ ਕਿਉਂਕਿ ਇਨ੍ਹਾਂ ਨੂੰ ਹਜ਼ਮ ਕਰਨਾ ਸੌਖਾ ਹੁੰਦਾ ਹੈ। ਮੇਵਿਆਂ ਦਾ ਸੇਵਨ ਗਰਮੀਆਂ ਵਿਚ ਕਰਨ ਤੋਂ ਪਹਿਲਾਂ ...

ਪੂਰਾ ਲੇਖ ਪੜ੍ਹੋ »

ਆਓ ਕੈਂਸਰ ਰੋਕੂ ਭੋਜਨ ਬਾਰੇ ਜਾਣੀਏ

 ਗੰਭੀਰ ਬਿਮਾਰੀਆਂ ਵਿਚ ਕੈਂਸਰ ਰੋਗ ਸਭ ਤੋਂ ਵੱਡਾ ਰੋਗ ਹੈ। ਕੈਂਸਰ ਲਾਇਲਾਜ ਨਹੀਂ ਹੈ ਬਸ਼ਰਤੇ ਇਸ ਦਾ ਪਤਾ ਸ਼ੁਰੂਆਤ ਵਿਚ ਲੱਗ ਜਾਏ। ਸਾਡੇ ਖਾਣ-ਪੀਣ ਦੀਆਂ ਗ਼ਲਤ ਆਦਤਾਂ ਜਾਂ ਕੁਝ ਕਮੀਆਂ ਕਾਰਨ ਹੀ ਕੈਂਸਰ ਹੁੰਦਾ ਹੈ ਪਰ ਇਸ ਦਾ ਪਤਾ ਕੈਂਸਰ ਹੋਣ ਤੋਂ ਬਾਅਦ ਹੀ ਲਗਦਾ ਹੈ। ਜੇ ਅਸੀਂ ਸ਼ੁਰੂ ਵਿਚ ਹੀ ਆਪਣੇ ਭੋਜਨ ਵਿਚ ਕੁਝ ਚੀਜ਼ਾਂ ਨੂੰ ਸ਼ਾਮਿਲ ਕਰ ਲਈਏ ਤਾਂ ਸ਼ਾਇਦ ਕੈਂਸਰ ਦਾ ਖ਼ਤਰਾ ਘਟ ਸਕਦਾ ਹੈ। ਦਾਲਾਂ, ਲੋਬੀਆ, ਸੋਇਆਬੀਨ ਆਦਿ ਦੀ ਰੋਜ਼ਾਨਾ ਵਰਤੋਂ ਨਾਲ ਅਸੀਂ ਸਰੀਰ ਦੀ ਪਾਚਨ ਸ਼ਕਤੀ ਵਧਾ ਸਕਦੇ ਹਾਂ ਜਿਸ ਨਾਲ ਕੈਂਸਰ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਬੰਦ ਗੋਭੀ ਵਿਚ ਇੰਲੋਲਸ ਰਸਾਇਣ ਹੋਣ ਨਾਲ ਕੈਂਸਰ ਦੇ ਵਿਕਾਸ ਨੂੰ ਰੋਕਿਆ ਜਾ ਸਕਦਾ ਹੈ। ਬੰਦ ਗੋਭੀ ਦੇ ਮੌਸਮ ਦੇ ਦਿਨਾਂ ਵਿਚ ਹਫ਼ਤੇ ਵਿਚ ਇਕ ਜਾਂ ਦੋ ਵਾਰ ਜ਼ਰੂਰ ਖਾਓ। ਬੰਦ ਗੋਭੀ ਦੀ ਵਰਤੋਂ ਸੂਪ ਦੇ ਰੂਪ ਵਿਚ ਵੀ ਕੀਤੀ ਜਾ ਸਕਦੀ ਹੈ। ਗਾਜਰ ਵਿਟਾਮਿਨ ਏ ਨਾਲ ਭਰਪੂਰ ਹੁੰਦੀ ਹੈ ਅਤੇ ਇਸ ਵਿਚ ਮੌਜੂਦ ਬੀਟਾ ਕੈਰੋਟਿਨ ਫੇਫੜਿਆਂ ਦੇ ਕੈਂਸਰ ਦੇ ਖ਼ਤਰੇ ਨੂੰ ਰੋਕਦਾ ਹੈ। ਸੀਜ਼ਨ ਵਿਚ ਗਾਜਰ ਦੀ ਵਰਤੋਂ ਰੋਜ਼ਾਨਾ ਜੂਸ ਅਤੇ ਕੱਚੀ ਗਾਜਰ ਦੇ ...

ਪੂਰਾ ਲੇਖ ਪੜ੍ਹੋ »

ਜੇ ਦਫ਼ਤਰ ਵਿਚ ਆਉਂਦੀ ਹੈ ਨੀਂਦ...

ਕਈ ਵਾਰ ਦਫ਼ਤਰ ਵਿਚ ਦੁਪਹਿਰ ਦੇ ਖਾਣੇ ਤੋਂ ਥੋੜ੍ਹੀ ਦੇਰ ਬਾਅਦ ਹੀ ਨੀਂਦ ਆਉਣ ਲਗਦੀ ਹੈ। ਅਸਲ ਵਿਚ ਜਿਵੇਂ ਹੀ ਤੁਸੀਂ ਭੋਜਨ ਕਰਦੇ ਹੋ, ਖੂਨ ਵਿਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ, ਜੋ ਤਕਰੀਬਨ ਇਕ ਘੰਟੇ ਬਾਅਦ ਘਟਣ ਲਗਦੀ ਹੈ, ਜਿਸ ਨਾਲ ਤੁਹਾਡੀ ਊਰਜਾ ਓਨੀ ਕਾਰਗਰ ਨਹੀਂ ਰਹਿੰਦੀ ਅਤੇ ਤੁਹਾਨੂੰ ਨੀਂਦ ਆਉਣ ਲਗਦੀ ਹੈ। ਦੁਪਹਿਰ ਦੇ ਭੋਜਨ ਤੋਂ ਬਾਅਦ ਨੀਂਦ ਨਾ ਆਏ, ਇਸ ਲਈ ਤੁਸੀਂ ਕੁਝ ਉਪਾਅ ਕਰ ਸਕਦੇ ਹੋ। ਹਲਕੀ ਕਸਰਤ ਕਰੋ : ਸਰੀਰਕ ਤੌਰ 'ਤੇ ਸਰਗਰਮ ਰਹਿਣ ਨਾਲ ਖੂਨ ਦਾ ਸੰਚਾਰ ਸਹੀ ਰਹਿੰਦਾ ਹੈ ਅਤੇ ਹਰ ਨਾੜੀ ਅਤੇ ਮਾਸਪੇਸ਼ੀ ਨੂੰ ਸਹੀ ਮਾਤਰਾ ਵਿਚ ਆਕਸੀਜਨ ਮਿਲਦੀ ਹੈ। ਇਸ ਨਾਲ ਤੁਹਾਡੇ ਸਰੀਰ ਦੀ ਊਰਜਾ ਬਣੀ ਰਹਿੰਦੀ ਹੈ ਅਤੇ ਨੀਂਦ ਨਹੀਂ ਆਉਂਦੀ। ਇਸ ਲਈ ਦੁਪਹਿਰ ਦੇ ਭੋਜਨ ਤੋਂ ਬਾਅਦ ਸਟ੍ਰੈੱਚ ਕਰੋ। ਥੋੜ੍ਹੀਆਂ ਬਹੁਤ ਪੌੜੀਆਂ ਚੜ੍ਹੋ ਜਾਂ ਦਫ਼ਤਰ ਦੀ ਇਮਾਰਤ ਦੇ ਚਾਰੇ ਪਾਸੇ ਇਕ ਚੱਕਰ ਹੀ ਲਗਾ ਲਓ। ਆਪਣੇ ਪਾਲਤੂ ਜਾਨਵਰ ਬਾਰੇ ਵੀ ਸੋਚੋ : ਇਕ ਖੋਜ ਅਨੁਸਾਰ ਆਪਣੇ ਪਾਲਤੂ ਜਾਨਵਰਾਂ ਨਾਲ ਗੱਲਬਾਤ ਕਰਨਾ ਸਰੀਰ ਵਿਚ ਆਕਸੀਟੋਸਿਨ ਹਾਰਮੋਨ ਦੀ ਮਾਤਰਾ ਨੂੰ ਵਧਾਉਂਦਾ ਹੈ। ਆਕਸੀਟੋਸਿਨ ...

ਪੂਰਾ ਲੇਖ ਪੜ੍ਹੋ »

ਛੋਟੀ ਸੌਂਫ਼ ਦੇ ਵੱਡੇ ਗੁਣ

ਸੌਂਫ਼ ਮਸਾਲਿਆਂ ਵਿਚ ਤਾਂ ਬਹੁਤ ਵਰਤੀ ਜਾਂਦੀ ਹੈ, ਇਸ ਦੇ ਨਾਲ-ਨਾਲ ਮੂੰਹ ਦੀ ਸ਼ੁੱਧੀ ਲਈ ਵੀ ਇਸ ਦੀ ਵਰਤੋਂ ਬਹੁਤ ਹੁੰਦੀ ਹੈ। ਅਕਸਰ ਲੋਕ ਖਾਣਾ ਖਾਣ ਤੋਂ ਬਾਅਦ ਹਜ਼ਮੇ ਲਈ ਅਤੇ ਖਾਣੇ ਦੀ ਬੂ ਦੂਰ ਕਰਨ ਲਈ ਇਸ ਦੀ ਵਰਤੋਂ ਕਰਦੇ ਹਨ। ਸੌਂਫ਼ ਵਿਚ ਕੈਲਸ਼ੀਅਮ, ਸੋਡੀਅਮ, ਆਇਰਨ ਅਤੇ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਜਿਸ ਦਾ ਲਾਭ ਸਰੀਰ ਨੂੰ ਵੱਖ-ਵੱਖ ਰੋਗਾਂ ਵਿਚ ਮਿਲਦਾ ਹੈ। ਸੌਂਫ਼, ਜੀਰਾ ਅਤੇ ਕਾਲਾ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਲੈਣ ਨਾਲ ਹਾਜ਼ਮਾ ਠੀਕ ਹੁੰਦਾ ਹੈ। ਕਬਜ਼ ਰਹਿਣ ਜਾਂ ਗੈਸ ਹੋਣ ਦੀ ਹਾਲਤ ਵਿਚ ਸੌਂਫ਼ ਨੂੰ ਮਿਸ਼ਰੀ ਜਾਂ ਚੀਨੀ ਨਾਲ ਮਿਲਾ ਕੇ ਪੀਸ ਕੇ ਲਓ। ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ਨਾਲ ਇਕ ਛੋਟਾ ਚਮਚ ਲਗਭਗ 5 ਗ੍ਰਾਮ ਸੌਂਫ਼ ਲੈਣ ਨਾਲ ਬੜੀ ਰਾਹਤ ਮਿਲਦੀ ਹੈ। ਗਰਮੀ ਕਾਰਨ ਸਿਰ ਦਰਦ ਹੋਣ 'ਤੇ ਸੌਂਫ਼ ਨੂੰ ਪੀਸ ਕੇ ਲੇਪ ਤਿਆਰ ਕਰਕੇ ਮੱਥੇ 'ਤੇ ਲਗਾਉਣ ਨਾਲ ਲਾਭ ਮਿਲਦਾ ਹੈ। ਚੱਕਰ ਆ ਰਹੇ ਹੋਣ ਤਾਂ ਵੀ ਇਹ ਲੇਪ ਰਾਹਤ ਦਿਵਾਉਂਦਾ ਹੈ। ਜੇਕਰ ਗਲੇ ਵਿਚ ਖਰਾਸ਼ ਹੋ ਰਹੀ ਹੋਵੇ ਤਾਂ ਸੌਂਫ਼ ਚਬਾਓ, ਅਰਾਮ ਮਿਲੇਗਾ। ਮਿਸ਼ਰੀ ਅਤੇ ਸੌਂਫ਼ ਨੂੰ ਬਰਾਬਰ ਮਾਤਰਾ ਵਿਚ ...

ਪੂਰਾ ਲੇਖ ਪੜ੍ਹੋ »

ਸੰਖ 'ਚ ਫੂਕ ਮਾਰ ਕੇ ਘੱਟ ਕਰੋ ਥਥਲਾਉਣਾ

ਸੰਖ ਧੁਨੀ ਦੀ ਵਰਤੋਂ ਸਿਰਫ਼ ਪੂਜਾ-ਪਾਠ ਵਿਚ ਕੀਤੀ ਜਾਂਦੀ ਹੈ। ਲੋਕ ਇਹੀ ਜਾਣਦੇ ਹਨ ਪਰ ਕਈ ਬਿਮਾਰੀਆਂ ਵਿਚ ਇਸ ਦੀ ਵਰਤੋਂ ਕਾਫ਼ੀ ਫ਼ਾਇਦੇਮੰਦ ਹੈ, ਇਸ ਬਾਰੇ ਘੱਟ ਹੀ ਲੋਕ ਜਾਣਦੇ ਹੋਣਗੇ। ਸੰਖ ਦੀ ਧੁਨੀ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਸੰਖ ਧੁਨੀ ਦਮੇ ਤੇ ਸਾਹ ਰੋਗੀ ਨੂੰ ਕਾਫ਼ੀ ਫਾਇਦਾ ਪਹੁੰਚਾਉਂਦੀ ਹੈ। ਜੇਕਰ ਇਸ ਦੀ ਲਗਾਤਾਰ ਵਰਤੋਂ ਕੀਤੀ ਜਾਵੇ ਤਾਂ ਉਹ ਨਿਰੋਗੀ ਵੀ ਹੋ ਸਕਦਾ ਹੈ। ਇਹ ਸਭ ਤੋਂ ਜ਼ਿਆਦਾ ਪ੍ਰਭਾਵੀ ਥਥਲਾਉਣ ਵਾਲਿਆਂ ਲਈ ਹੈ। ਜੇਕਰ ਥਥਲਾਉਣ ਵਾਲੇ ਵਿਅਕਤੀ ਨੂੰ ਸੰਖ ਵਜਾਉਣ ਦਾ ਕੰਮ ਦਿੱਤਾ ਜਾਵੇ ਤਾਂ ਯਕੀਨਨ ਉਹ ਆਪਣੀ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ। ਜੇਕਰ ਕਿਸੇ ਕੇਸ ਵਿਚ ਉਹ ਪੂਰੀ ਤਰ੍ਹਾਂ ਠੀਕ ਨਾ ਵੀ ਹੋਵੇ ਤਾਂ ਫਰਕ ਜ਼ਰੂਰ ਪਵੇਗਾ ਕਿਉਂਕਿ ਇਸ ਦੀ ਵਿਸ਼ੇਸ਼ਤਾ ਵਿਗਿਆਨ ਵੀ ਮੰਨਦਾ ਹੈ। ਇਹ ਮੰਨਣਾ ਪਵੇਗਾ ਕਿ ਸੰਖ ਵਿਚ ਉਹ ਸ਼ਕਤੀ ਹੈ ਜੋ ਪਰਮਾਤਮਾ ਨੂੰ ਤਾਂ ਖੁਸ਼ ਕਰਦੀ ਹੀ ਹੈ ਸਗੋਂ ਇਸ ਦੀ ਧੁਨੀ ਰੋਗਾਂ ਨੂੰ ਵੀ ਰੋਕਦੀ ਹੈ। ਇਸ ਨੂੰ ਵਜਾ ਕੇ ਅਸੀਂ ਇਸ ਦਾ ਲਾਭ ਲੈ ਸਕਦੇ ਹਾਂ। ਇਸ ਦੀ ਵਰਤੋਂ ਨਾਲ ਜੇਕਰ ਸਾਨੂੰ ...

ਪੂਰਾ ਲੇਖ ਪੜ੍ਹੋ »

ਦੰਦਾਂ ਨੂੰ ਕਿਵੇਂ ਬਚਾਈਏ ਪਾਇਰੀਆ ਤੋਂ?

ਜਿਸ ਤਰ੍ਹਾਂ ਪੂਰੀ ਤਰ੍ਹਾਂ ਤੰਦਰੁਸਤ ਰਹਿਣ ਲਈ ਭੋਜਨ ਅਤੇ ਕਸਰਤ ਜ਼ਰੂਰੀ ਹੈ, ਓਨਾ ਹੀ ਜ਼ਰੂਰੀ ਹੈ ਦੰਦਾਂ ਨੂੰ ਤੰਦਰੁਸਤ ਰੱਖਣਾ। ਜੇਕਰ ਇਨ੍ਹਾਂ ਚਿੱਟੀਆਂ ਪੱਤੀਆਂ ਦੀ ਹਰ ਰੋਜ਼ ਦੇਖ-ਭਾਲ ਨਾ ਕੀਤੀ ਜਾਵੇ ਤਾਂ ਕਈ ਤਰ੍ਹਾਂ ਦੇ ਘਾਤਕ ਰੋਗ ਹੋ ਸਕਦੇ ਹਨ। ਅਜਿਹਾ ਹੀ ਇਕ ਖ਼ਤਰਨਾਕ ਰੋਗ ਹੈ ਪਾਇਰੀਆ। ਕਾਰਨ : ਪਾਇਰੀਆ ਹੋਣ ਦੀ ਸਥਿਤੀ 'ਚ ਦੰਦ ਸਹੀ ਸਥਿਤੀ 'ਚ ਨਹੀਂ ਰਹਿੰਦੇ। ਦੰਦ ਢਿੱਲੇ ਹੋ ਜਾਂਦੇ ਹਨ ਅਤੇ ਇਨ੍ਹਾਂ 'ਤੇ ਪਪੜੀ ਜੰਮ ਜਾਂਦੀ ਹੈ। ਮਸੂੜਿਆਂ 'ਚੋਂ ਰੇਸ਼ਾ ਅਤੇ ਖ਼ੂਨ ਨਿਕਲਣ ਲੱਗਦਾ ਹੈ। ਮੂੰਹ ''ਚੋਂ ਬਦਬੂ ਆਉਣ ਲਗਦੀ ਹੈ। ਕਾਰਨ : ਦੰਦਾਂ ਦੀ ਹਰ ਰੋਜ਼ ਦੇਖ-ਭਾਲ ਨਾ ਕਰਨ ਕਰਕੇ ਅਤੇ ਹਰ ਰੋਜ਼ ਮਾੜਾ ਖਾਣਾ ਖਾਣ ਨਾਲ ਪਾਇਰੀਆ ਰੋਗ ਹੁੰਦਾ ਹੈ। ਇਸ ਕਰਕੇ ਲੀਵਰ 'ਚ ਖਰਾਬੀ ਹੋਣ ਨਾਲ ਖੂਨ 'ਚ ਅਮਲ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਇਸ ਦੂਸ਼ਿਤ ਅਮਲ ਨਾਲ ਹੀ ਪਾਇਰੀਆ ਦੀ ਸੰਭਾਵਨਾ ਵੱਧ ਜਾਂਦੀ ਹੈ। ਇਲਾਜ : ਪਾਇਰੀਆ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਦੰਦਾਂ ਦੀ ਹਰ ਰੋਜ਼ ਸਫ਼ਾਈ ਕਰੋ। ਖਾਣਾ ਖਾਣ ਤੋਂ ਬਾਅਦ ਦੰਦ ਜ਼ਰੂਰ ਸਾਫ਼ ਕਰੋ। ਪਾਇਰੀਆ ਦੂਰ ਕਰਨ ਲਈ ਕੁਝ ਘਰੇਲੂ ਉਪਾਅ ਪੇਸ਼ ਹਨ: * ...

ਪੂਰਾ ਲੇਖ ਪੜ੍ਹੋ »

ਬੜੇ ਕੰਮ ਦਾ ਹੈ ਸੇਬ ਦਾ ਰਸ

ਸੇਬ ਵਿਚ ਵਿਟਾਮਿਨ 'ਬੀ', ਫਾਸਫੋਰਸ ਅਤੇ ਲੋਹ ਤੱਤ ਕਾਫ਼ੀ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਦਾ ਰਸ ਢਿੱਡ ਦੇ ਰੋਗਾਂ ਵਿਚ ਫਾਇਦਾ ਕਰਦਾ ਹੈ। ਬੁਖਾਰ, ਜੀਅ ਮਚਲਾਉਣਾ, ਦਿਲ ਅਤੇ ਪੇਟ ਰੋਗਾਂ ਵਿਚ ਕਾਫੀ ਲਾਭਦਾਇਕ ਹੁੰਦਾ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX