ਦੁਸਹਿਰਾ ਆਉਣ ਵਾਲਾ ਸੀ। ਪਿਛਲੇ ਦੁਸਹਿਰੇ ਮੌਕੇ ਪ੍ਰਤੀਕ, ਸੋਨੂੰ, ਰੌਬਿਨ, ਪੰਕਜ ਤੇ ਰਮਨ ਨੇ ਰਲ ਕੇ ਰਾਵਣ ਦਾ ਇਕ ਪੁਤਲਾ ਬਣਾਇਆ ਸੀ। ਪੁਤਲਾ ਬਹੁਤ ਵਧੀਆ ਬਣਿਆ ਸੀ। ਬੰਦੇ ਦੇ ਆਕਾਰ ਦਾ ਇਹ ਪੁਤਲਾ ਪੰਜਾਂ ਦੋਸਤਾਂ ਨੇ ਰਲ ਕੇ ਪ੍ਰਤੀਕ ਦੇ ਘਰ ਤਿਆਰ ਕੀਤਾ ਸੀ। ਦੁਸਹਿਰੇ ਤੋਂ ਕਈ ਦਿਨ ਪਹਿਲਾਂ ਹੀ ਉਹ ਪੁਤਲਾ ਬਣਾਉਣ ਦੀ ਤਿਆਰੀ ਵਿਚ ਜੁਟ ਗਏ ਸਨ। ਪੁਤਲਾ ਬਣਾਉਂਦੇ ਸਮੇਂ ਉਹ ਆਪਣੇ ਘਰ ਦੇ ਵੱਡਿਆਂ ਦੀ ਰਾਇ ਵੀ ਲੈਂਦੇ ਰਹੇ ਸਨ। ਪੁਤਲੇ ਵਿਚ ਪਟਾਕੇ ਪਾਉਣ ਵਾਸਤੇ ਉਨ੍ਹਾਂ ਨੂੰ ਰੁਪਏ ਵੀ ਘਰੋਂ ਆਸਾਨੀ ਨਾਲ ਮਿਲ ਗਏ ਸਨ। ਦੁਸਹਿਰੇ ਵਾਲੇ ਦਿਨ ਉਨ੍ਹਾਂ ਰਲ ਕੇ ਹੀ ਪੁਤਲਾ ਫੂਕਿਆ ਸੀ। ਪਟਾਕੇ ਠਾਹ-ਠਾਹ ਵੱਜੇ ਸਨ। ਬੜਾ ਮਜ਼ਾ ਆਇਆ ਸੀ। ਐਤਕੀਂ ਦੁਸਹਿਰੇ ਮੌਕੇ ਵੀ ਉਨ੍ਹਾਂ ਸਾਰਿਆਂ ਨੇ ਰਲ ਕੇ ਪੁਤਲਾ ਤਿਆਰ ਕਰਨਾ ਸੀ। ਪਿਛਲੇ ਸਾਲ ਨਾਲੋਂ ਵਧੀਆ, ਬਿਲਕੁਲ ਰਾਵਣ ਦੀ ਸ਼ਕਲ ਦਾ ਪੁਤਲਾ! ਉਨ੍ਹਾਂ ਦੀ ਰੀਸ ਨਾਲ ਰਾਜੂ ਵੀ ਪੁਤਲਾ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਦੁਸਹਿਰੇ ਵਿਚ ਕੁਝ ਕੁ ਹੀ ਦਿਨ ਬਾਕੀ ਬਚੇ ਸਨ। ਇਕ ਦਿਨ ਰਾਜੂ ਆਪਣੇ ਪਰਸ ਵਿਚੋਂ ਸੌ ਦਾ ਇਕ ਨੋਟ ਕੱਢ ਕੇ ਪ੍ਰਤੀਕ ਨੂੰ ...
ਕਦੇ ਸਾਡੇ 'ਤੇ ਕੋਈ ਖ਼ਤਰਾ ਆਣ ਪਵੇ ਤਾਂ ਸਾਡੀਆਂ ਅੱਖਾਂ 'ਚੋਂ ਨੀਂਦ ਉੱਡ ਜਾਂਦੀ ਹੈ। ਸੌਣ ਬਾਰੇ ਤਾਂ ਉਸ ਵੇਲੇ ਅਸੀਂ ਸੋਚ ਵੀ ਨਹੀਂ ਸਕਦੇ। ਪਰ ਜੰਗਲੀ ਜਾਨਵਰਾਂ ਜਾਂ ਜਲਚਰਾਂ (ਪਾਣੀ 'ਚ ਰਹਿਣ ਵਾਲੇ ਜੀਵਾਂ) ਕੋਲ ਇਸ ਸਮੱਸਿਆ ਦਾ ਹੱਲ ਹੁੰਦਾ ਹੈ। ਯਾਨਿ ਕਿ ਖ਼ਤਰੇ ਦੇ ਹੁੰਦਿਆਂ ਵੀ ਉਹ ਸੌਂ ਲੈਂਦੇ ਹਨ। ਸੌਂਦੇ ਵੀ ਬੜੇ ਅਸਚਰਜ ਢੰਗ ਨਾਲ ਹਨ। ਜੇਕਰ ਉਹ ਇਹ ਢੰਗ ਤਰੀਕਾ ਨਹੀਂ ਵਰਤਦੇ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਸੌਣ ਵੇਲੇ ਜਾਨਵਰਾਂ ਨੂੰ ਕਈ ਤਰ੍ਹਾਂ ਦੇ ਖ਼ਤਰਿਆਂ ਨਾਲ ਦੋ ਚਾਰ ਹੋਣਾ ਪੈਂਦਾ ਹੈ। ਇਹ ਢੰਗ ਤਰੀਕਾ ਵਰਤਣ ਵਾਲੇ ਹੋਰ ਵੀ ਕਈ ਜਾਨਵਰ ਅਤੇ ਪੰਛੀ ਹਨ, ਪਰ ਇੱਥੇ ਆਪਾਂ ਵਿਸ਼ੇਸ਼ ਤੌਰ 'ਤੇ ਡੌਲਫਿਨ ਮੱਛੀ ਦੀ ਹੀ ਗੱਲ ਕਰਦੇ ਹਾਂ, ਡੌਲਫਿਨ ਮੱਛੀ ਨੂੰ ਕੁਦਰਤ ਨੇ ਸੌਣ ਸਮੇਂ, ਸ਼ਿਕਾਰੀਆਂ ਤੋਂ ਰਾਖੀ ਕਰਨ ਦਾ ਇਕ ਵਿਲੱਖਣ ਹੱਲ ਬਖ਼ਸ਼ਿਆ ਹੈ। ਹੱਲ ਇਹ ਹੈ ਕਿ ਸੌਣ ਸਮੇਂ ਡੌਲਫਿਨ ਦੇ ਦਿਮਾਗ਼ ਦਾ ਅੱਧਾ ਹਿੱਸਾ ਇਕ ਸਮੇਂ ਜਾਗਦਾ ਰਹਿੰਦਾ ਹੈ ਅਤੇ ਦੂਜਾ ਹਿੱਸਾ ਸੌਂ ਜਾਂਦਾ ਹੈ। ਇਸ ਤਰ੍ਹਾਂ ਇਕ ਵਕਫ਼ੇ ਤੋਂ ਪਿੱਛੋਂ ਦਿਮਾਗ ਦੇ ਦੋਵੇਂ ਹਿੱਸੇ ਅਦਲ-ਬਦਲ ਕੇ ਸੌਂਦੇ-ਜਾਗਦੇ ...
ਪਿਆਰੇ ਬੱਚਿਓ, ਤੁਸੀਂ ਜਾਣਦੇ ਹੋ ਕਿ ਸਾਡਾ ਗ੍ਰਹਿ 'ਧਰਤੀ' ਗਿਆਨ ਦਾ ਭੰਡਾਰ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾ ਵਿਚੋਂ ਪਾਸ ਹੋਣ ਲਈ ਸਾਨੂੰ ਹੁਣ ਤੋਂ ਹੀ ਆਪਣੇ ਆਲੇ-ਦੁਆਲੇ ਦੀ ਜਾਣਕਾਰੀ ਦਾ ਗਿਆਨ ਹੋਣਾ ਚਾਹੀਦਾ ਹੈ। ਆਓ, ਇਸ ਸੰਦਰਭ ਵਿਚ ਅਸੀਂ ਜਾਣਦੇ ਹਾਂ ਆਪਣੇ ਗੁਆਂਢੀ ਦੇਸ਼ ਨਿਪਾਲ ਦੀ ਰਾਜਧਾਨੀ 'ਕਾਠਮੰਡੂ' ਬਾਰੇ, ਜਿਸ ਦੇ ਚਾਰੇ ਪਾਸੇ ਮਨਮੋਹਕ ਤੇ ਸੁੰਦਰ ਪਹਾੜ ਹਨ । ਬਰਫ਼ ਨਾਲ ਢਕੀਆਂ ਚੋਟੀਆਂ ਤੇ ਪਹਾੜਾਂ ਨਾਲ ਘਿਰੀ ਇਹ ਵਾਦੀ ਇਕ ਜਾਦੂਮਈ ਨਜ਼ਾਰਾ ਪੇਸ਼ ਕਰਦੀ ਹੈ। ਇਹ ਸ਼ਹਿਰ ਕਈ ਸੌ ਸਾਲ ਪੁਰਾਣਾ ਹੈ, ਜਿਸ ਦਾ ਪਹਿਲਾ ਨਾਂਅ 'ਕਾਂਤੀਪੁਰ' ਸੀ। ਇਸ ਦਾ ਨਾਂਅ ਕਾਠਮੰਡੂ 16ਵੀਂ ਸਦੀ ਵਿਚ ਗੋਰਖ ਨਾਥ ਦੇ ਪ੍ਰਸਿੱਧ ਲੱਕੜੀ ਦੇ ਮੰਦਰ ਕਾਰਨ ਪਿਆ ਸੀ, ਜਿਸ ਨੂੰ ਕਾਠ ਮੰਦਰ ਕਿਹਾ ਜਾਂਦਾ ਹੈ। ਇਸ ਮੰਦਰ ਦੀ ਪ੍ਰਸਿੱਧੀ ਕਾਰਨ ਹੀ 'ਕਾਂਤੀਪੁਰ' ਨੂੰ 'ਕਾਠਮੰਡੂ' ਕਿਹਾ ਜਾਣ ਲੱਗ ਪਿਆ। ਕਾਠਮੰਡੂ ਸਮੁੰਦਰੀ ਤਲ ਤੋਂ 4500 ਸੌ ਫੁੱਟ ਦੀ ਉਚਾਈ 'ਤੇ ਸਥਿਤ ਹੈ। ਸੜਕ ਰਾਹੀਂ ਇੱਥੇ ਪਹੁੰਚਣ ਲਈ ਬਿਹਾਰ ਦਾ 'ਰਕਸੌਲ' ਬਾਰਡਰ ਜਾਂ ਯੂ.ਪੀ. ਦਾ ਸਨੌਲੀ ਬਾਰਡਰ ਪਾਰ ਕਰਨਾ ਪੈਂਦਾ ਹੈ। ਹਵਾਈ ਜਹਾਜ਼ ਰਾਹੀਂ ਵੀ ...
ਜਦੋਂ ਝੰਡੇ ਨੂੰ ਹੇਠਾਂ ਤੋਂ ਰੱਸੀ ਰਾਹੀਂ ਖਿੱਚ ਕੇ ਉਤਾਂਹ ਲਿਜਾਇਆ ਜਾਂਦਾ ਹੈ, ਫਿਰ ਖੋਲ੍ਹ ਕੇ ਲਹਿਰਾਇਆ ਜਾਂਦਾ ਹੈ, ਇਸ ਨੂੰ ਝੰਡਾ ਲਹਿਰਾਉਣਾ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ 'ਫਲੈਗ ਹੋਇਸਟਿੰਗ' (6&a{ ho}st}n{) ਕਿਹਾ ਜਾਂਦਾ ਹੈ। ਇਹ 15 ਅਗਸਤ, 1947 ਦੀ ਇਤਿਹਾਸਕ ਘਟਨਾ ਨੂੰ ਸਨਮਾਨ ਦੇਣ ਲਈ ਕੀਤਾ ਜਾਂਦਾ ਹੈ, ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਜਿਹਾ ਕੀਤਾ ਸੀ।
ਜਦਕਿ 26 ਜਨਵਰੀ, ਗਣਤੰਤਰ ਦਿਵਸ ਮੌਕੇ ਝੰਡਾ ਉੱਤੇ ਹੀ ਬੰਨ੍ਹਿਆ ਹੁੰਦਾ ਹੈ, ਜਿਸ ਨੂੰ ਖੋਲ੍ਹ ਕੇ ਲਹਿਰਾਇਆ ਜਾਂਦਾ ਹੈ। ਸੰਵਿਧਾਨ ਵਿਚ ਇਸ ਨੂੰ 'ਝੰਡਾ ਫਹਿਰਾਉਣਾ' ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਦਾ ਨਾਂਅ 'ਫਲੈਗ ਅਨਫਰਲਿੰਗ' ਹੈ, ਪਰ ਪੰਜਾਬੀ ਵਿਚ ਇਸ ਨੂੰ ਵੀ 'ਝੰਡਾ ਲਹਿਰਾਉਣਾ' ਹੀ ਕਹਿ ਦਿੱਤਾ ਜਾਂਦਾ ਹੈ।
15 ਅਗਸਤ ਦੇ ਦਿਨ ਪ੍ਰਧਾਨ ਮੰਤਰੀ, ਜੋ ਕੇਂਦਰ ਸਰਕਾਰ ਦੇ ਮੁਖੀ ਹੁੰਦੇ ਨੇ, ਉਹ ਝੰਡਾ ਲਹਿਰਾਉਂਦੇ ਹਨ। ਕਿਉਂਕਿ ਸੁਤੰਤਰਤਾ ਦੇ ਦਿਨ ਭਾਰਤ ਦਾ ਸੰਵਿਧਾਨ ਲਾਗੂ ਨਹੀਂ ਹੋਇਆ ਸੀ ਅਤੇ ਰਾਸ਼ਟਰਪਤੀ, ਜੋ ਰਾਸ਼ਟਰ ਦੇ ਸੰਵਿਧਾਨਕ ਮੁਖੀ ਹੁੰਦੇ ਨੇ, ਉਨ੍ਹਾਂ ਨੇ ਅਜੇ ਅਹੁਦਾ ਨਹੀਂ ਸੀ ਸੰਭਾਲਿਆ। ਇਸ ਦਿਨ ...
ਕੋਠੇ 'ਤੇ ਜਦ ਪਾਣੀ ਪਾਵਾਂ ਇਨ੍ਹਾਂ ਨੂੰ ਮੈਂ ਕੋਲ ਬੁਲਾਵਾਂ। ਚੀਂ-ਚੀਂ ਕਰਕੇ ਗੱਲਾਂ ਕਰਦੇ, ਹੁਣ ਨਾ ਇਹ ਮੇਰੇ ਤੋਂ ਡਰਦੇ। ਰੰਗ-ਬਰੰਗੇ ਖੰਭਾਂ ਵਾਲੇ, ਅੰਦਰੋਂ ਬਾਹਰੋਂ ਭੋਲੇ ਭਾਲੇ। ਟੀਚਰ ਨੇ ਸਾਨੂੰ ਸਮਝਾਇਆ, ਇਹ ਨੇ ਕੁਦਰਤ ਦਾ ਸਰਮਾਇਆ। ਇਨ੍ਹਾਂ ਦੇ ਲਈ ਰੁੱਖ ਲਗਾਓ, ਆਪਣਾ ਬਣਦਾ ਫ਼ਰਜ਼ ਨਿਭਾਓ। -ਮਨਜਿੰਦਰ ਦੌਧਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਘੋਲੀਆਂ ...
ਵਿਦਿਆਰਥੀ ਸਾਥੀਓ, ਮੈਂ ਜਿੰਨਾ ਸੁਣਿਆ ਤੇ ਪੜ੍ਹਿਆ ਹੈ ਉਸ ਦਾ ਤੱਤਸਾਰ ਇਹ ਹੈ ਕਿ ਟੀਚਾ ਮਿੱਥ ਕੇ ਮਿਹਨਤ ਕਰਨ ਵਾਲਾ ਕੋਈ ਵੀ ਵਿਦਿਆਰਥੀ ਕਦੇ ਜ਼ਿੰਦਗੀ 'ਚ ਅਸਫ਼ਲ ਨਹੀਂ ਹੁੰਦਾ। ਉਸ ਦੀ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਹੈ।
ਮਿਸਾਲ ਵਜੋਂ ਸ਼ਹੀਦ ਭਗਤ ਸਿੰਘ ਨੇ ਚੌਥੀ ਜਮਾਤ 'ਚ ਪੜ੍ਹਦਿਆਂ ਦਮੂਖਾਂ (ਬੰਦੂਕਾਂ) ਬੀਜਣ ਸਮੇਂ ਕਿਹਾ ਸੀ ਕਿ ਉਹ ਦੇਸ਼ 'ਚੋਂ ਗੋਰਿਆਂ ਨੂੰ ਕੱਢੇਗਾ। ਉਸ ਨੇ ਇਹ ਟੀਚਾ ਮਿਥ ਕੇ ਲਗਾਤਾਰ ਇਸ ਨੂੰ ਪੂਰਾ ਕਰਨ ਲਈ ਯਤਨ ਕੀਤੇ। ਅੰਤ ਉਸ ਨੇ 23 ਸਾਲਾਂ ਦੀ ਉਮਰ 'ਚ ਹਾਲਾਤ ਜਿੱਤ ਵੱਲ ਤੋਰ ਦਿੱਤੇ ਸਨ। ਸਾਧਾਰਨ ਪਰਿਵਾਰ ਦਾ ਪੁੱਤ ਹੋ ਕੇ ਪੂਰੀ ਲਗਨ ਤੇ ਸਖ਼ਤ ਮਿਹਨਤ ਨਾਲ ਮੂੰਹੋਂ ਬੋਲੇ ਬੋਲ ਉਹ ਪੁਗਾ ਗਿਆ।
ਇੰਝ ਹੀ ਅਬਰਾਹਿਮ ਲਿੰਕਨ ਦੀ ਦਲੀਲ ਦਿੱਤੀ ਜਾ ਸਕਦੀ ਹੈ। ਉਸ ਦੇ ਘਰ 'ਚ ਪੜ੍ਹਨ ਲਈ ਤੱਕ ਲਾਈਟ ਵੀ ਨਹੀਂ ਸੀ ਪਰ ਉਹ ਆਪਣੀ ਮਿੱਥੀ ਹੋਈ ਮੰਜ਼ਿਲ ਤੋਂ ਵੀ ਬਹੁਤ ਵੱਡੀ ਸਫ਼ਲਤਾ ਪ੍ਰਾਪਤ ਕਰ ਗਏ। ਸਾਨੂੰ ਵੀ ਅਜਿਹੇ ਲੋਕਾਂ ਤੋਂ ਪ੍ਰੇਰਨਾ ਲੈ ਕੇ ਮੰਜ਼ਿਲ ਮਿੱਥ ਕੇ ਉਸ ਤੱਕ ਪੁਹੰਚਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ। ਜਦੋਂ ਮੰਜ਼ਿਲ ਮਿਥ ਲਈ ਜਾਵੇ ਤਾਂ ਸਫਲਤਾ ਬਹੁਤ ਹੀ ਨੇੜੇ ...
1. ਲਾਲ ਬਹਾਦਰ ਸ਼ਾਸਤਰੀ ਅਤੇ ਮਹਾਤਮਾ ਗਾਂਧੀ ਦਾ 2 ਅਕਤੂਬਰ ਨੂੰ ਜਨਮ ਦਿਨ ਮਨਾਇਆ ਜਾਂਦਾ ਹੈ।
2. ਆਈਸਲੈਂਡ ਅਜਿਹਾ ਦੇਸ਼ ਹੈ ਜਿਥੇ ਰੇਲ ਆਵਾਜਾਈ ਨਹੀਂ ਹੈ।
3. ਆਬਾਦੀ ਦੇ ਹਿਸਾਬ ਨਾਲ ਟੋਕੀਓ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ।
4. ਰਾਜਾ ਰਾਮ ਮੋਹਨ ਰਾਏ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਸੀ।
5. ਨੀਲ ਆਰਮਸਟਰਾਂਗ ਨੇ ਚੰਦ 'ਤੇ ਪਹਿਲਾ ਕਦਮ ਰੱਖਿਆ ਸੀ।
6. 1857 ਈਸਵੀ ਦੀ ਜੰਗ ਵਿਚ ਰਾਣੀ ਲਕਸ਼ਮੀ ਬਾਈ ਨੇ ਤਾਂਤਿਆ ਟੋਪੇ ਦੀ ਮਦਦ ਨਾਲ ਗਵਾਲੀਅਰ ਵਿਚ ਵਿਦਰੋਹ ਕੀਤਾ ਸੀ।
7. ਮਨੁੱਖੀ ਸਰੀਰ ਵਿਚ 206 ਹੱਡੀਆਂ ਹੁੰਦੀਆਂ ਹਨ।
-ਮੁਹਾਲੀ।
ਮੋਬਾਈਲ : ...
1. ਹੋ ਗਈ ਲਾਲਾ ਲਾਲਾ, ਰੋਈ ਜਾਂਦਾ ਸਾਰਾ ਜੱਗ, ਚਾਰ ਚੁਫੇਰੇ ਲੱਗੀ ਅੱਗ।
2. ਨਾਲੇ ਜਾਵੇ ਹੱਸੀ, ਨਾਲੇ ਕਰੇ ਗੱਲਾਂ, ਜਿਹੜਾ ਮੇਰੀ ਬਾਤ ਬੁੱਝੇ ਉਸ ਨੂੰ ਮੈਂ ਮੰਨਾ।
3. ਹਿੜਕ-ਫਿੜਕ ਮੇਰਾ ਨਾਂਅ, ਰੰਨਾ ਦਾ ਮੈਂ ਕੁੱਟਿਆ ਮਾਰਿਆ, ਕਿੱਧਰ ਨਿਕਲ ਜਾਂ।
4. ਅੰਦਰ ਜਾਵਾਂ ਬਾਹਰ ਜਾਵਾਂ ਭੁੱਚਰ ਬਿੱਲਾ ਮਾਰ ਜਾਵਾਂ।
5. ਚਾਰ ਭਰਾ ਮੇਰੇ ਅੱਕਣੇ-ਬੱਕਣੇ, ਚਾਰ ਭਰਾ ਮੇਰੇ ਮਿੱਟੀ ਚੁੱਕਣੇ, ਦੋ ਭਰਾ ਮੈਨੂੰ ਪੱਖਾ ਝੱਲਣ, ਇਕ ਭੈਣ ਮੇਰੀ ਮੱਖੀਆਂ ਮਾਰੇ।
6. ਵਾਹ ਓਏ ਰੱਬਾ ਤੇਰੇ ਰੰਗ ਅੰਦਰ ਹੱਡੀਆਂ ਬਾਹਰ ਚੰਮ।
7. ਬਾਹਰੋਂ ਆਇਆ ਮਾਮਾ ਲੋਧੀ, ਛੇ ਟੰਗਾਂ ਇਕ ਬੋਦੀ।
ਉੱਤਰ : 1. ਮਹਿੰਗਾਈ, 2. ਮੋਬਾਈਲ, 3. ਛੱਜ, 4. ਜੰਦਰਾ, 5. ਮੱਝ, 6. ਕੱਛੂਕੁੰਮਾ, 7. ਤੱਕੜੀ।
-ਜਗਤਾਰ ਗਿੱਲ
ਫਾਜ਼ਿਲਕਾ ਰੋਡ ਮਲੋਟ ਪਿੰਡ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : ...
ਕਿੰਨਾ ਪਿਆਰਾ ਬਚਪਨ ਸੀ, ਨਾ ਕੋਈ ਫਿਕਰ ਨਾ ਫਾਕਾ ਬੱਸ ਮੌਜਾਂ ਹੀ ਮੌਜਾਂ ਸੀ, ਹਰ ਵੇਲੇ ਧੂਮ ਧੜਾਕਾ। ਨੰਗ-ਧੜੰਗੇ, ਪੈਰੋਂ ਨੰਗੇ, ਬਸ ਗਲੀਆਂ ਵਿਚ ਰਹਿਣਾ। ਟਾਇਰ ਭਜਾਉਣੇ, ਗੁੱਲੀ ਡੰਡਾ ਖੇਡਣਾ, ਟਿਕ ਕੇ ਘਰ ਨਾ ਬਹਿਣਾ। ਤਿਤਲੀਆਂ ਫੜਨੀਆਂ ਜੁਗਨੂੰ ਫੜਨੇ, ਡਿਗ ਡਿਗ ਗੋਡੇ ਭਨਾਉਣੇ। ਕਦੇ ਮਿੱਟੀ ਵਿਚ ਪੈਰ ਫਸਾ ਕੇ, ਮਿੱਟੀ ਦੇ ਘਰ ਬਣਾਉਣੇ। ਲਿਬੜੇ-ਤਿੱਬੜੇ ਖੇਲ ਖੂਲ ਕੇ, ਜਦ ਘਰਾਂ ਨੂੰ ਆਉਣਾ, ਮਾਂ ਨੇ ਚੁੱਕ ਕੇ ਚੁੰਮਣਾ, ਚੱਟਣਾ, ਘੁੱਟ ਕੇ ਹਿੱਕ ਨਾਲ ਲਾਉਣਾ। ਜਦੋਂ ਪਤੀਲਾ ਚਾਹ ਦਾ ਮਾਂ ਨੇ, ਚੁੱਲ੍ਹੇ ਉਤੇ ਧਰਨਾ, ਪਹਿਲਾਂ ਮੈਨੂੰ, ਪਹਿਲਾਂ ਮੈਨੂੰ, ਗਿਲਾਸ ਲੈ ਕੇ ਜਾ ਖੜ੍ਹਨਾ। ਮਾਂ ਨੇ ਜਦ ਪਕਾਉਣੀਆਂ ਰੋਟੀਆਂ, ਕੋਲ ਜਾ ਡੇਰਾ ਲਾਉਣਾ, ਮਾਂ ਨੇ ਚਿੜੀ ਬਣਾ ਕੇ ਆਟੇ ਦੀ, ਡੱਖਾ ਹੱਥ ਫੜਾਉਣਾ। ਕਿਥੇ ਗਏ ਉਹ ਦਿਨ ਮਾਲਕਾ, ਜੋ ਨਹੀਂ ਮੁੜ ਕੇ ਆਉਣੇ, ਨਿੱਕੀ ਜਿਹੀ ਬੱਸ ਦੁਨੀਆ ਹੁੰਦੀ ਸੀ, ਮਿੱਟੀ ਦੇ ਕੁਝ ਖਿਡੌਣੇ। ਨਾ ਦਿਲਾਂ ਵਿਚ ਮੈਲ ਹੁੰਦੀ ਸੀ, ਨਾ ਕੋਈ ਭੇਦ ਤੇ ਭਾਵ। ਚੰਦ ਮਾਮੇ ਕੋਲ ਇਕ ਦਿਨ ਜਾਣਾ, ਇਹੋ ਜਿਹੇ ਹੁੰਦੇ ਸੀ ਖ਼ਾਬ। -ਹਰਮੇਸ਼ ਬਸਰਾ ਮੁਫਲਿਸ ਪਿੰਡ ਗਿੱਲਾਂ, ਡਾਕ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX