ਤਾਜਾ ਖ਼ਬਰਾਂ


ਐਨ.ਆਈ.ਏ. ਵਲੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਯੂ.ਪੀ ਵਿਖੇ ਗੈਂਗਸਟਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  3 minutes ago
ਨਵੀਂ ਦਿੱਲੀ, 29 ਨਵੰਬਰ-ਗੈਂਗਸਟਰਾਂ ਖਿਲਾਫ ਇਕ ਤਾਜ਼ਾ ਕਾਰਵਾਈ ਵਿਚ, ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਜ ਸਵੇਰੇ ਉੱਤਰ ਪ੍ਰਦੇਸ਼, ਪੰਜਾਬ, ਦਿੱਲੀ, ਰਾਜਸਥਾਨ ਅਤੇ ਹਰਿਆਣਾ ਵਿਖੇ ਗੈਂਗਸਟਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ...
ਅਸਾਮ:3.50 ਕਰੋੜ ਦੇ ਗਾਂਜੇ ਸਮੇਤ ਚਾਰ ਗ੍ਰਿਫਤਾਰ
. . .  12 minutes ago
ਗੁਹਾਟੀ, 29 ਨਵੰਬਰ-ਸਿਟੀ ਪੁਲਿਸ ਨੇ ਇਕ ਟਰੱਕ ਵਿਚੋਂ 3.50 ਕਰੋੜ ਰੁਪਏ ਦੀ ਕੀਮਤ ਦਾ 500 ਕਿਲੋ ਗਾਂਜਾ ਜ਼ਬਤ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦਾ ਖ਼ੁਲਾਸਾ ਸੰਯੁਕਤ ਪੁਲਿਸ ਕਮਿਸ਼ਨਰ ਪਾਰਥਾ ਸਾਰਥੀ ਮਹੰਤਾ...
ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ
. . .  25 minutes ago
ਬਟਾਲਾ, 29 ਨਵੰਬਰ-ਬਟਾਲਾ ਅਧੀਨ ਪੁਲਿਸ ਚੌਂਕੀ ਸ਼ੇਖੂਪੁਰ ਦੇ ਪਿੰਡ ਸ਼ੇਖੂਪੁਰ ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਥਾਣਾ ਸਦਰ ਬਟਾਲਾ ਦੇ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਕਾਲੀ ਆਗੂ ਅਜੀਤਪਾਲ ਸਿੰਘ...
ਬੀ.ਐਸ.ਐਫ ਦੀਆਂ ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਸੁੱਟਿਆ ਡਰੋਨ
. . .  about 1 hour ago
ਅਜਨਾਲਾ/ਗੱਗੋਮਾਹਲ, 29 ਨਵੰਬਰ (ਗੁਰਪ੍ਰੀਤ ਸਿੰਘ/ਢਿੱਲੋਂ ਬਲਵਿੰਦਰ ਸਿੰਘ ਸੰਧੂ)-ਗੁਆਂਢੀ ਮੁਲਕ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਦਿਆਂ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ ਦੀਆਂ 2 ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਡਰੋਨ ਨੂੰ ਹੇਠਾਂ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਸ਼ਰਧਾ ਕਤਲ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ
. . .  1 day ago
ਨਵੀਂ ਦਿੱਲੀ, 28 ਨਵੰਬਰ - ਤਲਵਾਰਾਂ ਨਾਲ ਲੈਸ ਘੱਟੋ-ਘੱਟ ਦੋ ਵਿਅਕਤੀਆਂ ਨੇ ਸ਼ਰਧਾ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ ਕਰ ਦਿੱਤਾ । ਹਮਲਾਵਰ ਹਿੰਦੂ ਸੈਨਾ ਦੇ ਹੋਣ ਦਾ ਦਾਅਵਾ ...
ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਜ਼ੀਰਕਪੁਰ ਪਹੁੰਚੀ
. . .  1 day ago
ਜ਼ੀਰਕਪੁਰ, 28 ਨਵੰਬਰ (ਹੈਪੀ ਪੰਡਵਾਲਾ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਂਦਨੀ ਚੌਕ ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਦੇਰ ਸ਼ਾਮ ਇੱਥੇ ਪਹੁੰਚੀ । ਦਿੱਲੀ ਤੋਂ ਵਾਇਆ ...
ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅਰਬਾਂ ਦੀ ਜ਼ਮੀਨ ਧੋਖੇ ਨਾਲ ਜੰਗਲਾਤ ਵਿਭਾਗ ਨੂੰ ਟਰਾਂਸਫਰ ਕਰਨ ਸੰਬੰਧੀ ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ
. . .  1 day ago
ਪਠਾਨਕੋਟ, 28 ਨਵੰਬਰ (ਸੰਧੂ )- ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਪਠਾਨਕੋਟ ਦੇ ਧਾਰਕਲਾ ਬਲਾਕ ਅਤੇ ਤਹਿਸੀਲ ਵਿਚ ਪੈਂਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਜੰਗਲਾਤ ਵਿਭਾਗ ਦੇ ਨਾਂਅ ’ਤੇ ਧੋਖੇ ਨਾਲ ਕੀਤੇ ...
ਸਾਈਬਰਨਿਊਜ਼ 'ਤੇ ਲਿਖਿਆ ਦਾਅਵਾ ਬੇਬੁਨਿਆਦ , ਵਟਸਐਪ ਤੋਂ 'ਡੇਟਾ ਲੀਕ' ਦਾ ਕੋਈ ਸਬੂਤ ਨਹੀਂ ਹੈ : ਬੁਲਾਰਾ ਵਟਸਐਪ
. . .  1 day ago
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ਦੇ ਮੰਤਰੀ ਸੇਬੇਸਟੀਅਨ ਨਾਲ ਭਾਰਤ-ਫਰਾਂਸ ਸਾਲਾਨਾ ਰੱਖਿਆ ਵਾਰਤਾ ਦੀ ਪ੍ਰਧਾਨਗੀ ਕੀਤੀ
. . .  1 day ago
300 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ
. . .  1 day ago
ਅਟਾਰੀ, 28 ਨਵੰਬਰ (ਗੁਰਦੀਪ ਸਿੰਘ ਅਟਾਰੀ)- ਪੁਲਿਸ ਥਾਣਾ ਲੋਪੋਕੇ ਨੇ ਇਕ ਵਿਅਕਤੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸਦੀ ਪਛਾਣ ਅੰਗਰੇਜ ਸਿੰਘ ਵਾਸੀ ਪਿੰਡ ਛਿਡਨ ਵਜੋਂ ਹੋਈ ਹੈ। ਪੁਲਿਸ ਥਾਣਾ...
ਘਨੌਰ ’ਚ ਹੋਈ 18 ਲੱਖ ਦੀ ਲੁੱਟ
. . .  1 day ago
ਘਨੌਰ, 28 ਨਵੰਬਰ (ਸ਼ੁਸ਼ੀਲ ਸ਼ਰਮਾ)- ਘਨੌਰ ਦੇ ਮੇਨ ਰੋਡ ’ਤੇ ਸਥਿਤ ਥਾਣਾ ਘਨੌਰ ਤੋਂ ਕੁਝ ਹੀ ਦੂਰੀ ਤੇ ਯੂਕੋ ਬੈਂਕ...
ਜੁੱਤੀਆਂ ਦੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ
. . .  1 day ago
ਨਵੀਂ ਦਿੱਲੀ, 28 ਨਵੰਬਰ - ਲਾਰੈਂਸ ਰੋਡ ਇੰਡਸਟਰੀਅਲ ਏਰੀਆ ’ਚ ਜੁੱਤੀਆਂ ਬਣਾਉਣ ਵਾਲੀ ਫ਼ੈਕਟਰੀ ’ਚ ਭਿਆਨਕ ਅੱਗ ਲੱਗਣ ਤੋਂ ਬਾਅਦ ਅੱਗ ਬੁਝਾਉਣ ਦਾ ਕੰਮ ਜਾਰੀ ਹੈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਪੀ.ਟੀ. ਊਸ਼ਾ ਭਾਰਤੀ ਓਲੰਪਿਕ ਸੰਘ ਦੀ ਚੁਣੀ ਗਈ ਪ੍ਰਧਾਨ
. . .  1 day ago
ਇਨੋਵਾ ਦੀ ਟਰੱਕ ਨਾਲ ਸਿੱਧੀ ਟੱਕਰ 'ਚ 2 ਔਰਤਾ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਫਿਲੌਰ, 28 ਨਵੰਬਰ (ਵਿਪਨ ਗੈਰੀ)-ਅੱਜ ਸਵੇਰੇ 11 ਵਜੇ ਦੇ ਕਰੀਬ ਫਿਲੌਰ ਤੋਂ ਨੂਰਮਹਿਲ ਮਾਰਗ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਔਰਤਾ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖ਼ਮੀ ਹੋ ਗਏ।ਵੇਰਵੇ ਅਨੁਸਾਰ ਨਕੋਦਰ ਤੋਂ ਵਿਆਹ ਦੇਖ ਕੇ ਆ ਰਹੀ ਇਕ ਇਨੋਵਾ ਗੱਡੀ ਦੀ ਇਕ ਟਰੱਕ...
ਪੈਰਾ-ਉਲੰਪਿਕ ਖਿਡਾਰੀਆਂ ਦਾ ਮੁਜ਼ਾਹਰਾ, ਐਨ. ਐਸ. ਯੂ.ਆਈ. ਨੇਤਾ ਵੀ ਪੁੱਜੇ ਮੌਕੇ ’ਤੇ
. . .  1 day ago
ਚੰਡੀਗੜ੍ਹ, 28 ਨਵੰਬਰ- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੈਰਾ-ਉਲੰਪਿਕ ਖਿਡਾਰੀਆਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਵਲੋਂ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ...
ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ
. . .  1 day ago
ਗੁਰੂ ਹਰ ਸਹਾਏ, 28 ਨਵੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਦੇ ਸਰਹੱਦੀ ਪਿੰਡ ਚਾਂਦੀ ਵਾਲਾ ਕੋਲ ਇਕ ਨੋਜਵਾਨ ਸੜਕ ਉਪਰ ਭੇਦਭਰੀ ਹਾਲਤ ਵਿਚ ਮਿ੍ਤਕ ਪਾਇਆ ਗਿਆ। ਨੌਜਵਾਨ...
ਕਸਬਾ ਸ਼ੁਤਰਾਣਾ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਸ਼ੁਤਰਾਣਾ, 28 ਨਵੰਬਰ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਦੇ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਪਰ ਬੀਤੀ ਰਾਤ ਕਾਰ ਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਉਸ ਦਾ ਸਾਥੀ ਹਸਪਤਾਲ ਵਿਚ ਜੇਰੇ ਇਲਾਜ਼ ਹੈ।ਮ੍ਰਿਤਕ ਨੌਜਵਾਨ...
ਬੈਲਜੀਅਮ:ਬ੍ਰਸੇਲਜ਼ 'ਚ ਦੰਗਿਆਂ ਤੋਂ ਬਾਅਦ 10 ਲੋਕ ਲਏ ਗਏ ਹਿਰਾਸਤ 'ਚ
. . .  1 day ago
ਬ੍ਰਸੇਲਜ਼, 28 ਨਵੰਬਰ -ਬ੍ਰਸੇਲਜ਼ ਵਿਚ ਘੱਟੋ-ਘੱਟ 10 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿੱਥੇ ਮੋਰੋਕੋ ਵਲੋਂ ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਬੈਲਜੀਅਮ ਨੂੰ 2-0 ਨਾਲ ਹਰਾਉਣ ਤੋਂ ਬਾਅਦ ਦੰਗੇ ਭੜਕ...
ਸ਼ਰਧਾ ਕਤਲ ਕੇਸ: ਪੋਲੀਗ੍ਰਾਫ ਟੈਸਟ ਲਈ ਦੋਸ਼ੀ ਆਫਤਾਬ ਨੂੰ ਲਿਆਂਦਾ ਗਿਆ ਐਫ.ਐਸ.ਐਲ. ਰੋਹਿਣੀ
. . .  1 day ago
ਨਵੀਂ ਦਿੱਲੀ, 28 ਨਵੰਬਰ-ਸ਼ਰਧਾ ਕਤਲ ਕੇਸ 'ਚ ਦੋਸ਼ੀ ਆਫਤਾਬ ਨੂੰ ਪੋਲੀਗ੍ਰਾਫ ਟੈਸਟ ਲਈ ਐਫ.ਐਸ.ਐਲ. ਰੋਹਿਣੀ ਲਿਆਂਦਾ ਗਿਆ। ਆਫਤਾਬ ਦਾ ਪੋਲੀਗ੍ਰਾਫ ਟੈਸਟ ਅੱਜ ਵੀ ਜਾਰੀ...
ਅਗਵਾ ਹੋਇਆ ਬੱਚਾ ਡੇਰਾਬੱਸੀ ਪੁਲਿਸ ਨੇ ਦੋ ਦਿਨਾਂ 'ਚ ਕੀਤਾ ਬਰਾਮਦ
. . .  about 1 hour ago
ਡੇਰਾਬੱਸੀ, 28 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਮਿਉਂਸੀਪਲ ਪਾਰਕ ਚੋਂ ਅਗਵਾ ਹੋਏ ਦੋ ਸਾਲਾ ਬੱਚੇ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਦੇਰ ਰਾਤ ਡੇਰਾਬੱਸੀ ਪੁਲਿਸ ਨੇ ਬੱਚੇ ਨੂੰ ਸੋਹਾਣਾ ਸਾਹਿਬ ਗੁਰਦੁਆਰੇ ਨੇੜੇ ਅਗਵਾਕਾਰ ਸਮੇਤ ਕਾਬੂ ਕਰ ਲਿਆ। ਅਗਵਾਕਾਰ ਦੀ ਪਛਾਣ ...
ਫੀਫਾ ਵਿਸ਼ਵ ਕੱਪ ‘ਚ ਬੈਲਜੀਅਮ ਦੀ ਹਾਰ ਤੋਂ ਬਾਅਦ ਬ੍ਰਸੇਲਜ਼ ’ਚ ਦੰਗੇ
. . .  1 day ago
ਬ੍ਰਸੇਲਜ਼, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਮੈਚ ਵਿਚ ਬੈਲਜੀਅਮ ਉੱਪਰ ਮੋਰੋਕੋ ਦੀ ਜਿੱਤ ਤੋਂ ਬਾਅਦ ਬ੍ਰਸੇਲਜ਼ ਵਿਚ ਦੰਗੇ ਹੋਏ ਜਦਕਿ ਇਕ ਕਾਰ ਅਤੇ ਕੁਝ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਵਲੋਂ ਇਸ...
ਡੀ.ਆਰ.ਆਈ. ਵਲੋਂ ਮੁੰਬਈ ਹਵਾਈ ਅੱਡੇ ਤੋਂ 40 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 1 hour ago
ਮੁੰਬਈ, 28 ਨਵੰਬਰ-ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਮੁੰਬਈ ਹਵਾਈ ਅੱਡੇ 'ਤੇ 8 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਦੋ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ...
ਦਿੱਲੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ
. . .  3 minutes ago
ਨਵੀਂ ਦਿੱਲੀ, 28 ਨਵੰਬਰ-ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ ਹੈ। ਹਵਾ ਦੀ ਗੁਣਵੱਤਾ ਅਤੇ ਮੌਸਮ ਦੀ ਭਵਿੱਖਬਾਣੀ ਅਤੇ ਖੋਜ ਦੀ ਪ੍ਰਣਾਲੀ ਅਨੁਸਾਰ ਸਮੁੱਚਾ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 317 ਦਰਜ ਕੀਤਾ ਗਿਆ...
ਚੋਣ ਡਿਊਟੀ ਦੌਰਾਨ ਗੋਲੀ ਮਾਰ ਕੇ ਮਾਰੇ ਗਏ ਸੀ.ਆਰ.ਪੀ.ਐੱਫ. ਦੇ ਦੋ ਜਵਾਨਾਂ ਦੇ ਵਾਰਸਾਂ ਨੂੰ ਚੋਣ ਕਮਿਸ਼ਨ ਵਲੋਂ 15 ਲੱਖ ਰੁਪਏ ਐਕਸ ਗ੍ਰੇਸ਼ੀਆ ਦਾ ਐਲਾਨ
. . .  17 minutes ago
ਪੋਰਬੰਦਰ, 28 ਨਵੰਬਰ -ਚੋਣ ਕਮਿਸ਼ਨ ਨੇ ਗੁਜਰਾਤ ਦੇ ਪੋਰਬੰਦਰ ਵਿਚ ਚੋਣ ਡਿਊਟੀ ਦੌਰਾਨ ਅੰਦਰੂਨੀ ਝੜਪ ਦੇ ਬਾਅਦ ਗੋਲੀ ਮਾਰ ਕੇ ਮਾਰੇ ਗਏ ਨੀਮ ਫੌਜੀ ਬਲਾਂ ਦੇ ਦੋ ਜਵਾਨਾਂ ਦੇ ਵਾਰਸਾਂ ਨੂੰ 15 ਲੱਖ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕਿਹੋ ਜਿਹਾ ਸੀ ਆਰੀਆ ਦੀ ਆਮਦ ਵੇਲੇ ਦਾ ਪੰਜਾਬ

ਇਤਿਹਾਸ ਜੋ ਹੁਣ ਤੱਕ ਅਸੀਂ ਪੜ੍ਹਦੇ ਆਏ ਹਾਂ ਇਹ ਰਾਜਿਆਂ-ਮਹਾਰਾਜਿਆਂ ਦੇ ਜੰਗਾਂ-ਯੁੱਧਾਂ ਅਤੇ ਧਰਮ ਕਰਮ ਦੇ ਖੇਤਰ ਵਿਚ ਹੋਈਆਂ ਹਸਤੀਆਂ ਦੇ ਲੇਖੇ-ਜੋਖੇ ਦਾ ਇਤਿਹਾਸ ਹੈ। ਆਮ ਲੋਕਾਂ ਦੀ ਸਰਗਰਮੀ ਬਾਰੇ ਇਤਿਹਾਸ ਅਕਸਰ ਖ਼ਾਮੋਸ਼ ਰਿਹਾ ਹੈ। ਚਾਰ ਸੌ ਸਾਲ ਤੋਂ ਪਹਿਲਾਂ ਦੇ ਪੰਜਾਬ ਦਾ ਜਨਜੀਵਨ ਕਿਹੋ ਜਿਹਾ ਹੋਵੇਗਾ? ਇਹ ਬੜਾ ਦਿਲਚਸਪ ਵਿਸ਼ਾ ਹੈ। ਦੁਨੀਆ ਭਰ ਦੇ ਵਿਦਵਾਨ ਹੁਣ ਮੰਨਣ ਲੱਗੇ ਹਨ ਕਿ 6 ਹਜ਼ਾਰ ਸਾਲ ਤੋਂ ਵੀ ਪਹਿਲਾਂ ਜਦੋਂ ਅਜੇ ਦੁਨੀਆ ਦੇ ਲੋਕ ਜੰਗਲੀ ਜੀਵਨ ਬਤੀਤ ਕਰ ਰਹੇ ਸਨ ਤਾਂ ਉਸ ਸਮੇਂ ਇਸ ਖਿੱਤੇ ਵਿਚ ਇਕ ਵਿਲੱਖਣ ਸੱਭਿਅਤਾ ਦਾ ਆਗਾਜ਼ ਹੋ ਚੁੱਕਾ ਸੀ। ਦੁਨੀਆ ਦੇ ਸਭ ਤੋਂ ਪੁਰਾਤਨ ਗ੍ਰੰਥ ਰਿਗਵੇਦ ਵਿਚ ਪੰਜਾਬ ਦੇ ਖਿੱਤੇ ਨੂੰ ਸਪਤਸਿੰਧੂ ਭਾਵ ਸੱਤ ਦਰਿਆਵਾਂ ਦਾ ਦੇਸ਼ ਕਿਹਾ ਗਿਆ। ਇਨ੍ਹਾਂ ਸੱਤ ਦਰਿਆਵਾਂ ਵਿਚ ਜਿਹਲਮ ਨੂੰ ਵਿਤਸਤਾ, ਚਨਾਬ ਨੂੰ ਅਸਕਿਨੀ, ਰਾਵੀ ਨੂੰ ਇਰਾਵਤੀ, ਬਿਆਸ ਨੂੰ ਵਿਪਾਸਾ, ਸਤਲੁਜ ਨੂੰ ਸਤਦਰੂ ਆਖਿਆ ਗਿਆ। ਇਸ ਤੋਂ ਬਿਨਾਂ ਸਿੰਧ ਅਤੇ ਸਰਸਵਤੀ ਨਦੀਆਂ ਸਨ। ਜਿੱਥੇ ਸਪਤਸਿੰਧੂ ਅਤੇ ਪੰਜ ਆਬ ਰਿਹਾ, ਉੱਥੇ ਉਸ ਤੋਂ ਸਦੀਆਂ ਪਹਿਲਾਂ ਇਸ ਦਾ ਨਾਂਅ ...

ਪੂਰਾ ਲੇਖ ਪੜ੍ਹੋ »

ਕਿਤੇ ਸਾਡਾ ਭਵਿੱਖ ਨਾ ਡੋਬ ਦੇਵੇ ਨਵੀਂ ਤਕਨਾਲੋਜੀ

ਤਕਨਾਲੋਜੀ ਸਾਡੀ ਜ਼ਿੰਦਗੀ ਦਾ ਇਕ ਅਜਿਹਾ ਹਿੱਸਾ ਹੈ ਜੋ ਅੱਜ ਸਾਡੇ ਜਨਮ ਤੋਂ ਮੌਤ ਤੱਕ ਨਾਲ ਚਲਦਾ ਹੈ। ਮੌਜੂਦਾ ਸਮੇਂ ਵਿਚ ਅਸੀਂ ਤਕਨਾਲੋਜੀ ਤੋਂ ਬਿਨ੍ਹਾਂ ਇਕ ਪਲ ਵੀ ਜੀਅ ਨਹੀਂ ਸਕਦੇ। ਜਿਵੇਂ ਮੋਬਾਈਲ, ਇੰਟਰਨੈੱਟ, ਕਾਰਾਂ-ਮੋਟਰਾਂ, ਬਿਜਲੀ ਅਤੇ ਹੋਰ ਸਾਰੇ ਰੋਜ਼ਮਰ੍ਹਾ ਦੇ ਜੀਵਨ ਵਿਚ ਕੰਮ ਆਉਣ ਵਾਲੇ ਯੰਤਰ ਜੋ ਕਿ ਸਮੇਂ ਦੀ ਲੋੜ ਹਨ ਪਰ ਅੱਜ ਦੀ ਨੌਜਵਾਨ ਪੀੜ੍ਹੀ ਇਸ ਦੀ ਦੁਰਵਰਤੋਂ ਕਰਦੀ ਆਮ ਦੇਖੀ ਜਾ ਸਕਦੀ ਹੈ। ਇਸ ਦੀ ਮਿਸਾਲ ਚੰਡੀਗੜ੍ਹ ਯੂਨੀਵਰਸਿਟੀ ਵਿਚ ਹੋਈ ਇਕ ਤਾਜ਼ਾ ਘਟਨਾ ਹੈ। ਇਸ ਤੋਂ ਇਲਾਵਾ ਵੀ ਰੋਜ਼ਾਨਾ ਸੈਂਕੜੇ ਤਰ੍ਹਾਂ ਦੀ ਤਕਨਾਲੋਜੀ ਦੀ ਗ਼ਲਤ ਵਰਤੋਂ ਕਰ ਕੇ ਕਈਆਂ ਦਾ ਨੁਕਸਾਨ ਕੀਤਾ ਜਾਂਦਾ ਹੈ। ਬਦਲੇ ਹੋਏ ਸਮੇਂ ਨਾਲ ਨੌਜਵਾਨਾਂ ਦੀ ਮਾਨਸਿਕ ਸਥਿਤੀ ਨੂੰ ਕਮਜ਼ੋਰ ਕਰ ਕੇ ਉਨ੍ਹਾਂ ਉੱਪਰ ਹਾਵੀ ਹੋ ਕੇ ਕੁਝ ਅਗਿਆਤ ਅਤੇ ਸਨਕੀ ਲੋਕਾਂ ਵਲੋਂ ਨੌਜਵਾਨਾਂ ਅਤੇ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਬਿਮਾਰ ਬਣਾਇਆ ਜਾਂਦਾ ਹੈ ਤੇ ਅਜਿਹੀਆਂ ਖੇਡਾਂ, ਲਾਲਚੀ ਐਪਲੀਕੇਸ਼ਨਾਂ, ਆਕਰਸ਼ਿਤ ਕਰਨ ਵਾਲੀਆਂ ਪੋਰਨ ਮਸ਼ਹੂਰੀਆਂ ਜਾਂ ਕਿਸੇ ਨਾ ਕਿਸੇ ਤਰ੍ਹਾਂ ਪੈਸੇ ਲੁੱਟਣ ਵਾਲੀਆਂ ...

ਪੂਰਾ ਲੇਖ ਪੜ੍ਹੋ »

ਪੰਜਾਬਣ ਮੁਟਿਆਰ ਦੇ ਸਿਰ ਦਾ ਸ਼ਿੰਗਾਰ

'ਫੁਲਕਾਰੀ'

ਅੱਜ ਸੰਸਾਰ ਭਰ ਵਿਚ ਪੰਜਾਬੀਆਂ ਦਾ ਖਾਣ-ਪਾਣ ਮਸ਼ਹੂਰ ਹੈ। ਉਥੇ ਹੀ ਪੰਜਾਬੀਆਂ ਦਾ ਪਹਿਰਾਵਾ ਵੀ ਬਹੁਤ ਮਸ਼ਹੂਰ ਹੈ। ਸਿਆਣਿਆਂ ਦਾ ਮੰਨਣਾ ਹੈ ਕਿ ਪੰਜਾਬੀ ਪਹਿਰਾਵਾ ਮੂਲ ਰੂਪ ਵਿਚ ਮਨੁੱਖ ਦੀ ਸਰੀਰਕ ਲੋੜ ਨੂੰ ਪੂਰਾ ਕਰਦਾ ਹੈ ਉਥੇ ਹੀ ਸਰੀਰ ਨੂੰ ਢਕਣ ਅਤੇ ਕੁਦਰਤੀ ਆਫ਼ਤਾਂ ਤੋਂ ਬਚਾਉਣ ਵਿਚ ਸਹਾਈ ਹੁੰਦਾ ਹੈ। ਪੰਜਾਬ ਅਨੇਕਾਂ ਭੂਗੋਲਿਕ ਟੁਕੜਿਆਂ ਦਾ ਖੇਤਰ ਹੈ, ਲੋਕਾਂ ਦਾ ਧੰਦਾ ਵੀ ਵੰਨ-ਸੁਵੰਨਾ ਹੈ। ਪੰਜਾਬ ਵਿਚ ਅਨੇਕਾਂ ਨਸਲਾਂ ਦੇ ਲੋਕ ਰਹਿੰਦੇ ਹਨ, ਜਿਸ ਕਰਕੇ ਉਨ੍ਹਾਂ ਦੇ ਪਹਿਰਾਵੇ ਵਿਚ ਵੰਨ-ਸੁਵੰਨਤਾ ਦਾ ਹੋਣਾ ਕੁਦਰਤੀ ਤੌਰ 'ਤੇ ਸੰਭਵ ਹੈ। ਇਸ ਵੱਖਰਤਾ ਦੇ ਬਾਵਜੂਦ ਪਹਿਰਾਵੇ ਦੇ ਕੁਝ ਅਜਿਹੇ ਅੰਸ਼ ਹਨ, ਜਿਨ੍ਹਾਂ ਦੀ ਵਰਤੋਂ ਸਾਰੇ ਪੰਜਾਬੀ ਕਰਦੇ ਹਨ। ਪੰਜਾਬੀ ਪਹਿਰਾਵਾ ਵੈਦਿਕ ਕਾਲ ਤੋਂ ਆਰੰਭ ਹੋ ਕੇ ਕਈ ਪੜਾਵਾਂ ਤੋਂ ਲੰਘ ਕੇ ਅਜੋਕੇ ਰੂਪ ਵਿਚ ਆਇਆ ਹੈ। ਉਂਝ ਪਹਿਰਾਵੇ ਦਾ ਇਤਿਹਾਸ ਕਾਫੀ ਪ੍ਰਾਚੀਨ ਅਤੇ ਦਿਲਚਸਪ ਹੈ। ਵੈਦਿਕ ਕਾਲ ਵਿਚ ਪਹਿਰਾਵਾ ਕੇਲੇ, ਕੁਸ਼ਾ ਜਾਂ ਘਾਹ ਦਾ ਹੁੰਦਾ ਸੀ। ਇਸ ਤੋਂ ਬਾਅਦ ਚਮੜਾ, ਰੇਸ਼ਮ ਅਤੇ ਉੱਨ ਦੇ ਸਾਧਾਰਨ ਕਿਸਮ ਦੇ ਕੱਪੜੇ ਵਰਤੇ ਜਾਣ ਲੱਗ ...

ਪੂਰਾ ਲੇਖ ਪੜ੍ਹੋ »

52ਵਾਂ ਦਾਦਾਸਾਹਿਬ ਫਾਲਕੇ ਪੁਰਸਕਾਰ

ਫਲਾਪ ਫ਼ਿਲਮਾਂ ਨਾਲ ਸਫ਼ਰ ਸ਼ੁਰੂ ਕਰਕੇ ਬੇਹੱਦ ਸਫ਼ਲ ਨਾਇਕਾ ਬਣੀ ਆਸ਼ਾ ਪਾਰੇਖ

ਬਾਲੀਵੁੱਡ ਦੀ ਸੇਵਾਮੁਕਤ ਅਭਿਨੇਤਰੀ ਆਸ਼ਾ ਪਾਰੇਖ ਨੂੰ ਸਾਲ 2020 ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਲਈ ਚੁਣਿਆ ਗਿਆ ਹੈ। ਭਾਰਤੀ ਸਿਨੇਮਾ ਦੇ ਖੇਤਰ ਵਿਚ ਇਹ ਸਭ ਤੋਂ ਵੱਡਾ ਸਨਮਾਨ ਹੈ। 79 ਸਾਲਾ ਆਸ਼ਾ ਪਾਰੇਖ ਨੂੰ ਇਹ ਪੁਰਸਕਾਰ 30 ਸਤੰਬਰ 2022 ਨੂੰ 68ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਭੇਟ ਕੀਤਾ ਗਿਆ। 95 ਫ਼ਿਲਮਾਂ ਵਿਚ ਆਪਣੀ ਬੇਜੋੜ ਅਭਿਨੈ ਪ੍ਰਤਿਭਾ ਤੇ ਨ੍ਰਿਤ ਕੌਸ਼ਲ ਨਾਲ ਪੰਜ ਦਹਾਕਿਆਂ ਤੱਕ ਸਿਨੇਮਾ ਪ੍ਰੇਮੀਆਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੀ ਆਸ਼ਾ ਪਾਰੇਖ ਨੂੰ ਇਹ ਸਨਮਾਨ ਸ਼ਾਇਦ ਦੇਰ ਨਾਲ ਮਿਲ ਰਿਹਾ ਹੈ ਪਰ ਇਸ ਗੱਲ ਤਾਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਉਹ ਪੂਰੀ ਤਰ੍ਹਾਂ ਨਾਲ ਇਸ ਸਨਮਾਨ ਦੇ ਯੋਗ ਹੈ। ਵਰਣਨਯੋਗ ਹੈ ਕਿ 1992 ਵਿਚ ਉਨ੍ਹਾਂ ਨੂੰ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ 1998 ਤੋਂ 2001 ਤੱਕ ਉਹ ਸੈਂਟਰਲ ਬੋਰਡ ਆਫ਼ ਸਰਟੀਫਿਕੇਸ਼ਨ ਦੀ ਮੁਖੀ ਰਹੀ। ਇਸ ਬੋਰਡ ਦੀ ਉਹ ਪਹਿਲੀ ਔਰਤ ਮੁਖੀ ਸੀ। ਦਾਦਾਸਾਹਿਬ ਫਾਲਕੇ ਪੁਰਸਕਾਰ ਕਮੇਟੀ ਦੀ ਇਕ ਮੈਂਬਰ ਪੂਨਮ ਢਿੱਲੋਂ ਦਾ ਕਹਿਣਾ ਹੈ ਕਿ ਜਦੋਂ ਹੁਨਰ ਦੀ ਭਰਮਾਰ ਹੋਵੇ ਤਾਂ ...

ਪੂਰਾ ਲੇਖ ਪੜ੍ਹੋ »

ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ

ਪੰਜਾਬ ਦੇ ਆਜ਼ਾਦੀ ਪ੍ਰਵਾਨੇ ਅਤੇ ਭਾਰਤੀ ਡਾਕ ਟਿਕਟਾਂ

ਦੇਸ਼ ਦੀ ਆਜ਼ਾਦੀ ਲਈ ਕਈ ਤਰ੍ਹਾਂ ਦੇ ਅੰਦੋਲਨ ਚੱਲੇ। ਇਨ੍ਹਾਂ ਵਿਚੋਂ ਸਭ ਤੋਂ ਵੱਧ ਵਰਨਣਯੋਗ ਅੰਦੋਲਨ ਆਜ਼ਾਦ ਹਿੰਦ ਫ਼ੌਜ ਦੇ ਫ਼ੌਜੀਆਂ ਦੇ ਖ਼ਿਲਾਫ਼ ਚੱਲਣ ਵਾਲੇ ਮੁਕੱਦਮੇ ਲਈ ਲੋਕਾਂ ਵਿਚ ਰੋਸ ਸੀ। ਸਰਕਾਰ ਵਲੋਂ ਆਤਮ-ਸਮਰਪਣ ਕਰਨ ਵਾਲੇ ਆਜ਼ਾਦ ਹਿੰਦ ਫ਼ੌਜ ਦੇ ਫ਼ੌਜੀਆਂ ਖ਼ਿਲਾਫ਼ ਦੇਸ਼ ਵਿਦਰੋਹੀ ਦਾ ਮੁਕੱਦਮਾ ਚਲਾਇਆ ਗਿਆ। ਪਹਿਲਾ ਮੁਕੱਦਮਾ ਲਾਲ ਕਿਲ੍ਹੇ ਵਿਚ 1945 ਈ. ਨੂੰ ਆਜ਼ਾਦ ਹਿੰਦ ਫ਼ੌਜ ਦੇ ਤਿੰਨ ਅਫ਼ਸਰਾਂ ਕੈਪਟਨ ਸ਼ਾਹ ਨਵਾਜ਼ ਖਾਨ, ਕੈਪਟਨ ਪੀ.ਕੇ. ਸਹਿਗਲ ਅਤੇ ਲੈਫਟੀਨੈਂਟ ਜੀ.ਐਸ. ਢਿੱਲੋਂ ਖ਼ਿਲਾਫ਼ ਚਲਾਇਆ ਗਿਆ। ਇਸ ਦੇ ਵਿਰੁੱਧ ਲੋਕਾਂ ਨੇ ਪੁਲਿਸ ਖਿਲਾਫ਼ ਸੰਘਰਸ਼ ਕੀਤਾ ਅਤੇ ਕਈ ਲੋਕ ਮਾਰੇ ਗਏ। ਥਾਂ-ਥਾਂ 'ਤੇ ਹੜਤਾਲਾਂ ਹੋਈਆਂ। ਵਕੀਲਾਂ ਦੇ ਇਕ ਗਰੁੱਪ ਜਿਸ ਵਿਚ ਭੂਲਾ ਭਾਈ ਦੇਸਾਈ, ਤੇਜ ਬਹਾਦੁਰ ਸਪਰੂ ਅਤੇ ਜਵਾਹਰ ਲਾਲ ਨਹਿਰੂ ਸ਼ਾਮਿਲ ਸਨ, ਸਾਰਿਆਂ ਨੇ ਸਰਕਾਰ ਵਿਰੁੱਧ, ਆਜ਼ਾਦ ਹਿੰਦ ਫ਼ੌਜ ਦੇ ਜਵਾਨਾਂ ਦੇ ਕੇਸਾਂ ਦੀ ਪੈਰਵਾਈ ਕੀਤੀ। ਸ਼ਾਹ ਨਵਾਜ਼ ਖ਼ਾਨ ਦਾ ਜਨਮ 24 ਜਨਵਰੀ, 1914 ਈ. ਨੂੰ ਰਾਵਲਪਿੰਡੀ (ਪਾਕਿਸਤਾਨ) ਵਿਖੇ ਹੋਇਆ। ਆਪ ਨੂੰ 1 ਫਰਵਰੀ, 1936 ਈ. ਨੂੰ ਥਲ ਸੈਨਾ ਵਿਚ ਕਮਿਸ਼ਨ ਮਿਲਿਆ ਅਤੇ ਛੇਤੀ ...

ਪੂਰਾ ਲੇਖ ਪੜ੍ਹੋ »

ਅਮਰੀਕਾ ਦੇ ਸਫਲ ਪੰਜਾਬੀ ਕਾਰੋਬਾਰੀ

ਧਨਾਢ ਅਤੇ ਬਾਦਸ਼ਾਹ ਵਰਗੇ ਮਾਣਮੱਤੇ ਖ਼ਿਤਾਬ ਹਾਸਲ ਕਰਨ ਵਾਲਾ ਪੰਜਾਬੀਆਂ ਦਾ ਮਾਣ ਸੀ ਦੀਦਾਰ ਸਿੰਘ ਬੈਂਸ!

ਭਾਈ ਸਾਹਿਬ, ਅਮਰੀਕਾ ਦਾ ਧਨਾਢ, ਨਿਮਾਣਾ ਸਿੱਖ, ਨਿਮਰਤਾ ਦਾ ਪੁੰਜ ਅਤੇ ਆੜੂਆਂ ਦੇ ਬਾਦਸ਼ਾਹ ਦਾ ਮਾਣ ਸਤਿਕਾਰ ਹਾਸਲ ਕਰਨ ਵਾਲੇ ਸ: ਦੀਦਾਰ ਸਿੰਘ ਬੈਂਸ ਨੇ 13 ਸਤੰਬਰ, 2022 ਦੀ ਦੁਪਹਿਰ ਨੂੰ ਆਖਰੀ ਸਾਹ ਪੰਜਾਬੀਆਂ ਦਾ ਸ਼ਹਿਰ ਕਰ ਕੇ ਜਾਣੇ ਜਾਂਦੇ ਯੂਬਾ ਸਿਟੀ ਵਿਚ 'ਚ ਆਪਣੇ ਘਰ ਵਿਚ ਲਿਆ। ਮਾਹਿਲਪੁਰ ਨੂੰ ਫੁੱਟਬਾਲ ਦੀ ਨਰਸਰੀ ਕਰ ਕੇ ਜਾਣਿਆ ਜਾਂਦਾ ਹੈ, ਅੰਬੀਆਂ ਦੇ ਦੇਸ ਦੁਆਬੇ ਦੀ ਰਾਜਧਾਨੀ ਵੀ ਹੈ, ਇਹ 'ਬੈਂਸਾਂ' ਦਾ ਇਲਾਕਾ ਵੀ ਹੈ ਤੇ ਹੁਸ਼ਿਆਰਪੁਰ ਦੇ ਇਸ ਛੋਟੇ ਜਿਹੇ ਕਸਬੇ ਨੂੰ ਇਹ ਵੀ ਮਾਣ ਮਿਲਿਆ ਹੈ ਕਿ ਇਹ ਦੀਦਾਰ ਸਿੰਘ ਬੈਂਸ ਵਰਗਾ ਪੰਜਾਬ ਦਾ ਮਹਾਨ ਪੁੱਤਰ ਪੈਦਾ ਕਰਨ ਵਾਲੀ ਧਰਤੀ ਵੀ ਹੈ। ਮਾਹਿਲਪੁਰ ਦੇ ਚੜ੍ਹਦੇ ਬੰਨ੍ਹੇ ਚਾਰ ਕੁ ਕੋਹ 'ਤੇ ਪਿੰਡ ਹੈ ਨੰਗਲ ਖੁਰਦ, ਜਿਸ ਨੂੰ ਦੁਆਬੀਏ ਬਹੁਤਾ ਕਰ ਕੇ ਛੋਟਾ ਨੰਗਲ ਜਾਂ ਦੀਦਾਰ ਬੈਂਸ ਦੇ ਨੰਗਲ ਦੇ ਨਾਂਅ ਨਾਲ ਜਾਣਦੇ ਹਨ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਪੰਜਾਬ ਤੇ ਸਿੱਖ ਕੌਮ ਦਾ ਮਾਣ ਕਿਹਾ ਸੀ। ਬੈਂਸ ਨੇ ਕਰੋੜਾਂ ਰੁਪਏ ਪਿੰਡ ਦੇ ਵਿਕਾਸ ਲਈ ਦਿੱਤੇ। ਦੀਦਾਰ ਸਿੰਘ ਬੈਂਸ ਦਾ ਸਭ ਤੋਂ ਵੱਡਾ ਗੁਣ ਸੀ ਨਿਮਰਤਾ ਤੇ ...

ਪੂਰਾ ਲੇਖ ਪੜ੍ਹੋ »

ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ:) ਦੀ ਸਰਬ ਸੰਮਤੀ ਨਾਲ ਹੋਈ ਚੋਣ

ਸਾਹਿਤਕ ਸਰਗਰਮੀ

ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ:) ਵਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਸਭਾ ਦਾ ਜਨਰਲ ਇਜਲਾਸ ਹੋਇਆ। ਇਸ ਸਮੇਂ ਉਨ੍ਹਾਂ ਦੇ ਨਾਲ ਸਰਵਸ੍ਰੀ ਸੰਧੂ ਵਰਿਆਣਵੀ, ਭੁਪਿੰਦਰ, ਜੋਗਿੰਦਰ ਸਿੰਘ ਨਿਰਾਲਾ, ਇਕਬਾਲ ਘਾਰੂ ਅਤੇ ਹੋਰ ਮਾਣਯੋਗ ਲੇਖਕ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ। ਸਭ ਤੋਂ ਪਹਿਲਾਂ ਡਾ. ਤੇਜਵੰਤ ਮਾਨ ਨੇ ਜਨਰਲ ਇਜਲਾਸ ਵਿਚ ਭਾਗ ਲੈਣ ਆਏ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਸਵਾਗਤੀ ਸ਼ਬਦ ਕਹਿੰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੀਆਂ ਵਿਰਾਸਤੀ ਪ੍ਰਾਪਤੀਆਂ ਤੇ ਭਵਿੱਖ ਦੀਆਂ ਚੁਣੌਤੀਆਂ ਸੰਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ 'ਸ਼ਬਦ' ਦੀ ਅਜ਼ਮਤ ਨੂੰ ਤੋੜਨ ਵਾਲਿਆਂ ਦੇ ਖ਼ਿਲਾਫ਼ ਡਟਵੇਂ ਸੰਘਰਸ਼ ਦੀ ਲੋੜ ਉੱਤੇ ਲੇਖਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। ਇਸ ਸਮੇਂ ਪ੍ਰਧਾਨਗੀ ਮੰਡਲ ਵਲੋਂ ਹੇਠ ਲਿਖੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ । 'ਖੇਤ ਜਾਗ ਪਏ' ਸੰਪਾਦਕ ਪਵਨ ਹਰਚੰਦਪੁਰੀ, 'ਹਰਫ਼ਾਂ ਦਾ ਚਾਨਣ' ਗ਼ਜ਼ਲ ਸੰਗ੍ਰਹਿ ਪਵਨ ਹਰਚੰਦਪੁਰੀ, 'ਭਦੌੜ ਦਾ ਰਾਜਾਸ਼ਾਹੀ, ਲੋਕਸ਼ਾਹੀ ਇਤਿਹਾਸ' ਰਚਿਤ ਰਾਮ ਸਰੂਪ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX