ਤਾਜਾ ਖ਼ਬਰਾਂ


ਹੈਦਰਾਬਾਦ : ਈ.ਡੀ. ਨੇ ਅਭਿਨੇਤਾ ਵਿਜੇ ਦੇਵਰਕੋਂਡਾ ਤੋਂ 9 ਘੰਟੇ ਤੋਂ ਵੱਧ ਸਮੇਂ ਤੱਕ ਕੀਤੀ ਪੁੱਛਗਿੱਛ
. . .  1 day ago
ਐੱਫ. ਏ. ਟੀ. ਐੱਫ. ਨੇ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ 'ਤੇ ਚੀਨ ਦੀ ਤਰੱਕੀ ਨੂੰ ਮੁੜ ਦਿੱਤਾ ਦਰਜਾ
. . .  1 day ago
ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਐਨ. ਡੀ. ਟੀ. ਵੀ. ਤੋਂ ਦਿੱਤਾ ਅਸਤੀਫਾ
. . .  1 day ago
ਭਾਰਤ ਦੀ ਅਰਥਵਿਵਸਥਾ ਜੁਲਾਈ-ਸਤੰਬਰ ਤਿਮਾਹੀ 'ਚ 6.3 ਫੀਸਦੀ 'ਤੇ ਆਈ
. . .  1 day ago
3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਉਮਰ ਕੈਦ
. . .  1 day ago
ਫ਼ਾਜ਼ਿਲਕਾ, 30 ਨਵੰਬਰ (ਪ੍ਰਦੀਪ ਕੁਮਾਰ) - 3 ਮਹੀਨੇ ਦੀ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਇਕ ਔਰਤ ਨੂੰ ਫ਼ਾਜ਼ਿਲਕਾ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਉਮਰ ...
ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਚਲਾਈਆਂ ਗੋਲੀਆਂ
. . .  1 day ago
ਕਰਨਾਲ , 30 ਨਵੰਬਰ ( ਗੁਰਮੀਤ ਸਿੰਘ ਸੱਗੂ ) - ਬੀਤੀ ਰਾਤ ਇਕ ਨਕਾਬਪੋਸ਼ ਸਕੂਟੀ ਸਵਾਰ ਬਦਮਾਸ਼ ਨੇ ਮੇਰਠ ਰੋੜ ’ਤੇ ਲੁੱਟ ਦੀ ਨੀਅਤ ਨਾਲ ਦੋ ਵੱਖ-ਵੱਖ ਪੈਟਰੋਲ ਪੰਪਾਂ ’ਤੇ ਗੋਲੀਆਂ ਚਲਾ ਕੇ ਦੋ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ...
ਸੇਨੂੰ ਦੁੱਗਲ ਨੇ ਡਿਪਟੀ ਕਮਿਸ਼ਨਰ ਵੱਜੋਂ ਸੰਭਾਲਿਆ ਅਹੁਦਾ
. . .  1 day ago
ਫ਼ਾਜ਼ਿਲਕਾ, 30 ਨਵੰਬਰ- ਜ਼ਿਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁੱਹਈਆ ਕਰਵਾਉਣ ਦਾ ਅਹਿਦ ਲੈਂਦਿਆਂ ਸੇਨੂੰ ਦੁੱਗਲ ਆਈ. ਏ. ਐਸ....
ਅੰਮ੍ਰਿਤਸਰ : ਇੰਦਰਬੀਰ ਸਿੰਘ ਨਿੱਝਰ ਨੇ ਆਪਣੇ ਵਿਵਾਦਿਤ ਬਿਆਨ 'ਤੇ ਮੰਗੀ ਮੁਆਫ਼ੀ
. . .  1 day ago
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਚ ਮੁੱਕੇਬਾਜ਼ ਨਿਖਤ ਜ਼ਰੀਨ ਨੂੰ ਅਰਜੁਨ ਪੁਰਸਕਾਰ ਕੀਤਾ ਪ੍ਰਦਾਨ
. . .  1 day ago
ਈ.ਡੀ. ਨੇ ਬੀ.ਐੱਸ.4 ਵਾਹਨਾਂ ਦੇ ਮਾਮਲੇ ’ਚ ਜੁੜੀਆਂ ਫਰਮਾਂ ਦੇ ਰੈਡੀ ਪਰਿਵਾਰਕ ਮੈਂਬਰਾਂ ਦੀਆਂ 22.10 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਕੁਰਕ
. . .  1 day ago
ਕਵੇਟਾ ਆਤਮਘਾਤੀ ਧਮਾਕਾ : ਮਰਨ ਵਾਲਿਆਂ ਦੀ ਗਿਣਤੀ 3 ਹੋਈ, 27 ਜ਼ਖਮੀ
. . .  1 day ago
ਮੁੱਖ ਮੰਤਰੀ ਦੀ ਕੋਠੀ ਅੱਗੇ ਮਜ਼ਦੂਰਾਂ ਉੱਤੇ ਜੰਮ ਕੇ ਵਰ੍ਹੀਆਂ ਡਾਂਗਾਂ
. . .  1 day ago
ਸੰਗਰੂਰ, 30 ਨਵੰਬਰ( ਦਮਨਜੀਤ ਸਿੰਘ ) - ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਅੱਜ ਪੁਲਿਸ ਵਲੋਂ ਪੇਂਡੂ ਅਤੇ ਖੇਤ ਮਜ਼ਦੂਰਾਂ ਉੱਤੇ ਜੰਮ ਕੇ ਲਾਠੀਆਂ ਵਰ੍ਹਾਈਆਂ ਗਈਆਂ । ਮਜ਼ਦੂਰਾਂ ਵਲੋਂ ਅੱਜ ...
ਐਡਵੋਕੇਟ ਧਾਮੀ ਨੇ ਦਾਸਤਾਨ-ਏ-ਸਰਹਿੰਦ ਫਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਕੀਤੀ ਮੰਗ
. . .  1 day ago
ਅੰਮ੍ਰਿਤਸਰ, 30 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਪਾਸੋਂ ਦਾਸਤਾਨ-ਏ-ਸਰਹਿੰਦ ਨਾਂ ਦੀ ਫ਼ਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ...
ਚੀਨ ਦੇ ਸਾਬਕਾ ਰਾਸ਼ਟਰਪਤੀ ਦਾ ਦਿਹਾਂਤ
. . .  1 day ago
ਸ਼ੰਘਾਈ, 30 ਨਵੰਬਰ- ਚੀਨੀ ਸਰਕਾਰੀ ਮੀਡੀਆ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ...
ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਦਾ ਵਿਵਾਦਿਤ ਬਿਆਨ
. . .  1 day ago
ਅੰਮ੍ਰਿਤਸਰ, 30 ਨਵੰਬਰ-ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਵਿਵਾਦਿਤ ਬਿਆਨ ਦਿੱਤਾ ਹੈ। ਵਿਵਾਦਿਤ ਬਿਆਨ ਵਿਚ ਉਨ੍ਹਾਂ ਪੰਜਾਬੀਆਂ ਨੂੰ ਬੇਵਕੂਫ਼ ਕੌਮ ਕਹਿੰਦੇ ਹੋਏ ਕਿਹਾ ਕਿ ਪੰਜਾਬੀਆਂ ਤੋਂ ਵੱਡੀ ਬੇਵਕੂਫ਼ ਕੌਮ ਕੋਈ ਨਹੀਂ। ਮੁਫ਼ਤ ਬਿਜਲੀ ਨੇ ਕਿਸਾਨਾਂ...
ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਤੀਜਾ ਇਕ ਦਿਨਾਂ ਮੈਚ ਰੱਦ, ਨਿਊਜ਼ੀਲੈਂਡ ਨੇ 1-0 ਨਾਲ ਜਿੱਤੀ ਲੜੀ
. . .  1 day ago
ਕ੍ਰਾਈਸਟਚਰਚ, 30 ਨਵੰਬਰ-ਮੀਂਹ ਕਾਰਨ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤੀਸਰਾ ਇਕ ਦਿਨਾਂ ਮੈਚ ਰੱਦ ਹੋ ਗਿਆ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ 1-0 ਨਾਲ ਜਿੱਤ...
ਕ੍ਰਾਈਮ ਬ੍ਰਾਂਚ ਵਲੋਂ ਫ਼ਰਜ਼ੀ ਵੀਜ਼ਾ ਰੈਕੇਟ ਦਾ ਪਰਦਾਫ਼ਾਸ਼
. . .  1 day ago
ਨਵੀਂ ਦਿੱਲੀ, 30 ਨਵੰਬਰ- ਕ੍ਰਾਈਮ ਬ੍ਰਾਂਚ ਨੇ ਫ਼ਰਜ਼ੀ ਵੀਜ਼ਾ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਮਾਸਟਰਮਾਈਂਡ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਵੱਖ-ਵੱਖ ਦੇਸ਼ਾਂ ਦੇ ਲਗਭਗ 300...
ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਮੁੱਖ ਸਰਪ੍ਰਸਤ, ਸਰਪ੍ਰਸਤ, ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 30 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਮੁੱਖ ਸਰਪ੍ਰਸਤ, ਸਰਪ੍ਰਸਤ, ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਦਾ ਐਲਾਨ ਕੀਤਾ ਹੈ। ਸੁਖਬੀਰ ਸਿੰਘ ਬਾਦਲ ਦੇ ਐਲਾਨ ਮੁਤਾਬਿਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੇ ਮੁੱਖ ਸਰਪ੍ਰਸਤ...
ਬਿਲਕਿਸ ਬਾਨੋ ਵਲੋਂ 11 ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ 'ਚ ਪਹੁੰਚ
. . .  1 day ago
ਨਵੀਂ ਦਿੱਲੀ, 30 ਨਵੰਬਰ -ਬਿਲਕਿਸ ਬਾਨੋ ਨੇ 2002 ਦੇ ਗੁਜਰਾਤ ਦੰਗਿਆਂ ਵਿਚ ਉਸ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ੀ 11 ਵਿਅਕਤੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵਿਚ ਪਹੁੰਚ...
ਕੇਰਲ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਦੇ ਅਹੁਦੇ ਤੋਂ ਹਟਾਉਣ ਵਾਲਾ ਬਿੱਲ ਵਿਧਾਨ ਸਭਾ ਸੈਸ਼ਨ 'ਚ ਪੇਸ਼ ਕਰਨ ਦਾ ਫ਼ੈਸਲਾ
. . .  1 day ago
ਤਿਰੂਵਨੰਤਪੁਰਮ, 30 ਨਵੰਬਰ-ਕੇਰਲ ਕੈਬਨਿਟ ਨੇ ਵਿਧਾਨ ਸਭਾ ਸੈਸ਼ਨ ਵਿਚ ਇਕ ਬਿੱਲ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਰਾਜ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਸਿੱਖਿਆ ਦੇ ਖੇਤਰ ਦੇ ਮਾਹਿਰ ਹੋਣਗੇ। ਇਸ ਨਾਲ ਰਾਜਪਾਲ ਨੂੰ ਚਾਂਸਲਰ...
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸੁਪਰੀਮ ਕੋਰਟ 'ਚ ਡੀ.ਐਮ.ਕੇ. ਦੀ ਪਟੀਸ਼ਨ
. . .  1 day ago
ਨਵੀਂ ਦਿੱਲੀ, 30 ਨਵੰਬਰ-ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸੁਪਰੀਮ ਕੋਰਟ ਵਿਚ ਪਟੀਸ਼ਨ 'ਚ ਡੀ.ਐਮ.ਕੇ. ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ 2019 ਦਾ ਨਾਗਰਿਕਤਾ ਸੋਧ ਕਾਨੂੰਨ "ਮਨਮਾਨੀ" ਹੈ ਕਿਉਂਕਿ ਇਹ ਭਾਰਤ ਵਿਚ ਰਹਿ ਰਹੇ ਸ਼੍ਰੀਲੰਕਾਈ ਤਾਮਿਲਾਂ ਨੂੰ ਸ਼ਰਨਾਰਥੀ ਮੰਨਦੇ ਹੋਏ ਸਿਰਫ਼...
ਕਾਂਗਰਸ ਅਣਉਚਿਤ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ-ਖੜਗੇ ਦੇ ਬਿਆਨ 'ਤੇ ਰਾਜਨਾਥ ਸਿੰਘ
. . .  1 day ago
ਅਹਿਮਦਾਬਾਦ, 30 ਨਵੰਬਰ-ਗੁਜਰਾਤ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਆਗੂ ਅਤੇ ਰੱਖਿਆ ਮੰਤਰੀ ਰਾਜੰਨਾਥ ਸਿੰਘ ਨੇ ਅਹਿਮਦਾਬਾਦ ਵਿਖੇ ਕਿਹਾ ਕਿ ਕਾਂਗਰਸ ਅਣਉਚਿਤ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ। ਅਣਉਚਿਤ ਸ਼ਬਦਾਂ ਦੀ ਵਰਤੋਂ ਕਰਨਾ ਸਿਹਤਮੰਦ ਰਾਜਨੀਤੀ ਦੀ ਨਿਸ਼ਾਨੀ ਨਹੀਂ ਹੈ। ਕਾਂਗਰਸ...
ਵਿਸ਼ਵ ਸਿੱਖ ਕਾਨਫ਼ਰੰਸ 3 ਤੋਂ 5 ਦਸੰਬਰ ਤੱਕ
. . .  1 day ago
ਅੰਮ੍ਰਿਤਸਰ, 30 ਨਵੰਬਰ ( ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ 3 ਤੋਂ 5 ਦਸੰਬਰ ਤੱਕ ਤਿੰਨ ਦਿਨਾਂ ਵਿਸ਼ਵ ਸਿੱਖ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਅੱਜ ਇਥੇ ਜਾਣਕਾਰੀ ਦਿੰਦਿਆਂ ਚੀਫ਼ ਖ਼ਾਲਸਾ ਦੀਵਾਨ...
ਕਸ਼ਮੀਰੀ ਪੰਡਤਾਂ ਵਲੋਂ 'ਕਸ਼ਮੀਰ ਫਾਈਲਜ਼' ਸੰਬੰਧੀ ਨਦਾਵ ਲੈਪਿਡ ਦੀ ਟਿੱਪਣੀ ਦੀ ਨਿੰਦਾ
. . .  1 day ago
ਜੰਮੂ, 30 ਨਵੰਬਰ-ਜੰਮੂ ਵਿਚ ਕਸ਼ਮੀਰੀ ਪੰਡਤਾਂ ਨੇ 'ਕਸ਼ਮੀਰ ਫਾਈਲਜ਼' ਸੰਬੰਧੀ ਅੰਤਰਰਾਸ਼ਟਰੀ ਫ਼ਿਲਮ ਮੇਲੇ ਦੇ ਜਿਊਰੀ ਮੁਖੀ ਨਦਾਵ ਲੈਪਿਡ ਦੀ ਟਿੱਪਣੀ ਦੀ ਨਿੰਦਾ ਕੀਤੀ ਕੀਤੀ ਹੈ।ਕਸ਼ਮੀਰੀ ਪੰਡਤਾਂ ਦਾ...
ਤਰਨਤਾਰਨ ’ਚ ਐਨ.ਆਈ.ਏ.ਦੀ ਕਾਰਵਾਈ ਤੋਂ ਖਫ਼ਾ ਸੁਨਾਮ ਦੇ ਵਕੀਲਾਂ ਨੇ ਕੰਮਕਾਜ ਕੀਤਾ ਠੱਪ
. . .  1 day ago
ਸੁਨਾਮ ਊਧਮ ਸਿੰਘ ਵਾਲਾ, 30 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਨੇ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਤਰਲੋਕ ਸਿੰਘ ਭੰਗੂ ਦੀ ਅਗਵਾਈ ਵਿਚ ਐਨ.ਆਈ.ਏ.ਵਲੋਂ ਤਰਨਤਾਰਨ ਦੇ ਵਕੀਲ ਦੇ ਘਰ ਕੀਤੀ ਗਈ ਛਾਪੇਮਾਰੀ ਦੀ ਕਾਰਵਾਈ ਦੇ ਵਿਰੋਧ...
ਹੋਰ ਖ਼ਬਰਾਂ..

ਨਾਰੀ ਸੰਸਾਰ

ਪਿਆਰ, ਵਿਸ਼ਵਾਸ ਤੇ ਸਤਿਕਾਰ ਨਾਲ ਜ਼ਿੰਦਗੀ ਨੂੰ ਬਣਾਓ ਹੋਰ ਹੁਸੀਨ

ਜ਼ਿੰਦਗੀ ਜਿਊਣ ਲਈ ਪਿਆਰ, ਵਿਸ਼ਵਾਸ ਤੇ ਸਤਿਕਾਰ ਬਹੁਤ ਜ਼ਰੂਰੀ ਹੈ। ਜੇਕਰ ਕਿਸੇ ਵਿਅਕਤੀ ਕੋਲ ਇਹ ਤਿੰਨੇ ਚੀਜ਼ਾਂ ਨਹੀਂ ਹਨ ਤਾਂ ਉਸ ਦਾ ਸਫਲ ਹੋਣਾ ਅਸੰਭਵ ਹੈ। ਹੁਣ ਇਹ ਗੱਲ ਤੁਹਾਡੇ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੀ ਸਫਲਤਾ ਪ੍ਰਾਪਤ ਕਰਨੀ ਚਾਹੁੰਦੇ ਹੋ। ਹਾਂ, ਸਫਲਤਾ ਦੀ ਪਹਿਲੀ ਪੌੜੀ ਪਿਆਰ, ਵਿਸ਼ਵਾਸ, ਸਤਿਕਾਰ ਤੇ ਸਖ਼ਤ ਮਿਹਨਤ ਦੀ ਹੈ। ਨਾਲ-ਨਾਲ ਗੁਰੂ ਦੀ ਕਿਰਪਾ ਵੀ ਬਹੁਤ ਜ਼ਰੂਰੀ ਹੈ ਜਿਵੇਂ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ ਕਿਉਂਕਿ ਚੰਗੇ ਗੁਰੂ ਦਾ ਚੰਡਿਆ ਕਦੇ ਗ਼ਲਤੀ ਨਹੀਂ ਕਰਦਾ ਤੇ ਜੇਕਰ ਗ਼ਲਤੀ ਨਹੀਂ ਕਰਦਾ ਤਾਂ ਫਿਰ ਅਸਫ਼ਲ ਵੀ ਨਹੀਂ ਹੁੰਦਾ। ਤੁਹਾਡਾ ਦੂਸਰਿਆਂ ਪ੍ਰਤੀ ਵਿਵਹਾਰ ਕਿੰਨਾ ਕੁ ਪ੍ਰਭਾਵਸ਼ਾਲੀ ਤੇ ਸਾਕਾਰਾਤਮਕ ਹੈ, ਤੁਹਾਡੇ ਆਲੇ-ਦੁਆਲੇ ਦੇ ਲੋਕ ਤੁਹਾਨੂੰ ਕਿੰਨਾ ਕੁ ਸਹਿਯੋਗ ਦਿੰਦੇ ਹਨ, ਇਹ ਤੁਹਾਡੀ ਆਪਣੀ ਬੋਲ-ਬਾਣੀ 'ਤੇ ਨਿਰਭਰ ਕਰਦਾ ਹੈ ਜਿਹੜੇ ਲੋਕ ਹੋਰਨਾਂ ਦਾ ਸਤਿਕਾਰ ਕਰਦੇ ਹਨ, ਉਹ ਹਮੇਸ਼ਾ ਸਫ਼ਲ ਹੁੰਦੇ ਹਨ ਤੇ ਜਿਹੜੇ ਲੋਕ ਅਸਫ਼ਲ ਹੁੰਦੇ ਹਨ, ਉਨ੍ਹਾਂ ਦੀ ਅਸਲੀ ਘਾਟ ਉਨ੍ਹਾਂ ਦਾ ਦੂਸਰੇ ਰਿਸ਼ਤਿਆਂ ਤੇ ਹੋਰਨਾਂ ਨਾਲ ਬੋਲਚਾਲ ਲਈ ...

ਪੂਰਾ ਲੇਖ ਪੜ੍ਹੋ »

ਬੱਚੇ ਦੀ ਅੰਦਰੂਨੀ ਭਾਵਨਾ ਦੀ ਕਦਰ ਕਰਦਿਆਂ ਉਸ ਲਈ ਰਾਹ ਦਸੇਰਾ ਬਣੋ

ਤੁਹਾਡਾ ਘਰ ਕਿੰਨਾ ਵੱਡਾ ਹੈ, ਇਹ ਗੱਲ ਕੋਈ ਮਹੱਤਵ ਨਹੀਂ ਰੱਖਦੀ। ਘਰ 'ਚ ਬੱਚਿਆਂ ਦੀ ਰੌਣਕ ਹੋਵੇ ਤੇ ਤੁਸੀਂ ਉਨ੍ਹਾਂ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਜਾਂ ਫਿਰ ਬੱਚੇ ਤੁਹਾਡੇ ਨਾਲ ਕਿਸ ਤਰ੍ਹਾਂ ਵਿਚਰਦੇ ਹਨ, ਤੁਸੀਂ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਿੰਨਾ ਕੁ ਕਦਰ ਕਰਦੇ ਹੋ, ਇਹ ਹੀ ਗੱਲ ਅਹਿਮ ਹੈ। ਕਾਰਨ ਕਿ ਬੱਚੇ ਦਾ ਜੀਵਨ ਤਾਂ ਇਕ ਕੋਰੇ ਕਾਗਜ਼ ਵਾਂਗ ਹੁੰਦਾ ਹੈ ਜੋ ਉਸ 'ਤੇ ਉੱਕਰਿਆ ਜਾਏਗਾ ਉਹ ਹੀ ਸੱਚ ਹੁੰਦਾ ਹੈ, ਬਾਕੀਆਂ ਵੱਲ ਉਸ ਦਾ ਧਿਆਨ ਨਹੀਂ ਹੁੰਦਾ। ਘਰ ਵਿਚ ਬੱਚੇ ਦੇ ਭੈਣ-ਭਰਾ, ਮਾਂ-ਬਾਪ, ਦਾਦਾ-ਦਾਦੀ ਸਾਰੇ ਹੀ ਪਿਆਰ ਕਰਨ ਵਾਲੇ ਰਹਿੰਦੇ ਹਨ। ਬੱਚੇ ਦੀ ਦੁਨੀਆ ਇਥੋਂ ਹੀ ਸ਼ੁਰੂ ਹੁੰਦੀ ਹੈ ਤੇ ਇਥੇ ਹੀ ਖ਼ਤਮ ਹੁੰਦੀ ਹੈ। ਬੱਚਾ ਸਕੂਲ ਜਾਵੇ ਜਾਂ ਫਿਰ ਕਿਸੇ ਦੇ ਘਰ ਜਾਵੇ, ਉਸ ਦਾ ਮਨ ਵਾਪਸ ਘਰ ਆ ਕੇ ਹੀ ਲਗਦਾ ਹੈ। ਕਲਪਨਾ ਕਰੋ ਕਿ ਤੁਸੀਂ ਦਿਨ ਭਰ ਘਰੋਂ ਬਾਹਰ ਆਪਣੇ ਕਿਸੇ ਵੀ ਕੰਮ 'ਤੇ ਰਹਿ ਕੇ ਸ਼ਾਮ ਨੂੰ ਘਰ ਵਾਪਸ ਆਉਂਦੇ ਹੋ। ਘਰ ਆ ਕੇ ਦੇਖਦੇ ਹੋ ਕਿ ਪਰਿਵਾਰ ਦਾ ਹਰ ਮੈਂਬਰ ਆਪਣੇ ਕੰਮ ਵਿਚ ਰੁੱਝਾ ਦਿਸੇ ਤੁਹਾਡੇ ਨਾਲ ਕੋਈ ਵੀ ਮੈਂਬਰ ਗੱਲ ਕਰਨ ਲਈ ਵਿਹਲਾ ਨਾ ਹੋਵੇ ਤਾਂ ਫਿਰ ...

ਪੂਰਾ ਲੇਖ ਪੜ੍ਹੋ »

ਨਵਾਂ ਕਾਲਮ ਸ਼ੁਰੂ ਕਰਨ ਸੰਬੰਧੀ

ਭਾਵੇਂ ਹਰ ਖੇਤਰ ਵਿਚ ਔਰਤਾਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਪਰ ਅਜੇ ਵੀ ਘਰਾਂ ਦੇ ਅੰਦਰ ਤੇ ਬਾਹਰ, ਕੰਮ ਵਾਲੀਆਂ ਥਾਵਾਂ 'ਤੇ ਜਾਂ ਸਫ਼ਰ ਦੌਰਾਨ ਉਨ੍ਹਾਂ ਨੂੰ ਔਰਤਾਂ ਹੋਣ ਦੇ ਨਾਤੇ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਤੁਹਾਨੂੰ ਵੀ ਅਜਿਹੀ ਹੀ ਕਿਸੇ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੋਵੇ ਤੇ ਤੁਸੀਂ ਉਸ ਦਾ ਦਲੇਰੀ ਤੇ ਦੂਰਅੰਦੇਸ਼ੀ ਨਾਲ ਸਾਹਮਣਾ ਕਰਕੇ ਸਫ਼ਲਤਾ ਹਾਸਲ ਕੀਤੀ ਹੋਵੇ ਅਤੇ ਹੁਣ ਤੁਸੀਂ ਆਪਣਾ ਤਜਰਬਾ ਬਾਕੀ ਔਰਤਾਂ ਨੂੰ ਪ੍ਰੇਰਨਾ ਦੇਣ ਲਈ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ, ਤਾਂ 500 ਸ਼ਬਦਾਂ ਵਿਚ ਆਪਣੀ ਤਸਵੀਰ ਸਮੇਤ ਸਾਨੂੰ ਲਿਖ ਭੇਜੋ। ਤੁਹਾਡੀ ਵਾਰਤਾ 'ਸਮੇਂ ਦੇ ਨਾਲ-ਨਾਲ' ਕਾਲਮ ਵਿਚ ਛਾਪ ਕੇ ਸਾਨੂੰ ਬੇਹੱਦ ਖ਼ੁਸ਼ੀ ਹੋਵੇਗੀ। e-mail : ...

ਪੂਰਾ ਲੇਖ ਪੜ੍ਹੋ »

ਤਿਉਹਾਰਾਂ ਮੌਕੇ ਦਮਕਦੀ ਚਮੜੀ

ਤਿਉਹਾਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਨ੍ਹਾਂ ਖ਼ਾਸ ਮੌਕਿਆਂ 'ਤੇ ਕੱਪੜਿਆਂ ਦੇ ਨਾਲ-ਨਾਲ ਚਮੜੀ ਵੀ ਸੁੰਦਰ ਤੇ ਚਮਕਦਾਰ ਨਜ਼ਰ ਆਵੇ ਤਾਂ ਇਸ ਨਾਲ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਂਦੇ ਹਨ। ਇਹ ਵੀ ਸੱਚ ਹੈ ਕਿ ਜੇਕਰ ਚਮੜੀ 'ਤੇ ਨੀਰਸਤਾ ਜਾਂ ਰੁੱਖਾਪਨ ਹੋਵੇ ਤਾਂ ਇਸ ਨਾਲ ਪੂਰੀ ਦਿੱਖ ਖਰਾਬ ਹੋ ਸਕਦੀ ਹੈ। ਕਿਤੇ ਤੁਹਾਡੀ ਚਮੜੀ ਵੀ ਇਸ ਸਮੱਸਿਆ ਨਾਲ ਤਾਂ ਨਹੀਂ ਜੂਝ ਰਹੀ ਹੈ? ਕੀ ਤੁਸੀਂ ਵੀ ਦਮਕਦੀ ਅਤੇ ਆਕਰਸ਼ਕ ਚਮੜੀ ਦੇ ਤਰੀਕੇ ਲੱਭ ਰਹੇ ਹੋ? * ਸ਼ਹਿਦ ਦਾ ਫੇਸ ਪੈਕ : ਸ਼ਹਿਦ ਦੇ ਹਾਈਡ੍ਰੇਟਿੰਗ ਗੁਣ ਵੀ ਚਮੜੀ ਨੂੰ ਕੋਮਲ ਅਤੇ ਮੁਲਾਇਮ ਬਣਾਉਣ ਵਿਚ ਕਾਫ਼ੀ ਸਹਾਇਕ ਸਿੱਧ ਹੁੰਦੇ ਹਨ। ਇਕ ਭਾਂਡੇ ਵਿਚ ਦੋ ਤੋਂ ਤਿੰਨ ਚਮਚ ਸ਼ਹਿਦ ਲਓ ਅਤੇ ਉਸ ਵਿਚ ਦਹੀਂ ਮਿਲਾਓ। ਤੁਸੀਂ ਇਸ ਵਿਚ ਚੁਟਕੀ ਭਰ ਹਲਦੀ ਵੀ ਸ਼ਾਮਿਲ ਕਰ ਸਕਦੇ ਹੋ। ਇਸ ਪੈਕ ਨੂੰ ਚਿਹਰੇ 'ਤੇ ਲਗਾਓ ਅਤੇ ਕਰੀਬ 20 ਮਿੰਟ ਤੱਕ ਲੱਗਾ ਰਹਿਣ ਦਿਓ। ਇਕ ਵਾਰ ਲਾਉਣ ਨਾਲ ਹੀ ਤੁਹਾਡੀ ਚਮੜੀ ਵਿਚ ਕੋਮਲਤਾ ਦਾ ਅਹਿਸਾਸ ਹੋ ਜਾਵੇਗਾ। * ਖੀਰੇ ਦਾ ਫੇਸ ਪੈਕ : ਖੀਰੇ ਵਿਚ ਵੀ ਇਸ ਤਰ੍ਹਾਂ ਦੇ ਗੁਣ ਮੌਜੂਦ ਹੁੰਦੇ ਹਨ ਜੋ ਚਮੜੀ ਵਿਚ ਨਮੀ ਬਰਕਰਾਰ ਰੱਖਣ ਤੋਂ ...

ਪੂਰਾ ਲੇਖ ਪੜ੍ਹੋ »

ਰੰਗ-ਰੋਗਨ ਨਾਲ ਬਣੇ ਚਮਕਦਾਰ ਘਰ

ਘਰ ਨੂੰ ਕਦੇ-ਕਦੇ ਜ਼ਰੂਰਤ ਹੁੰਦੀ ਹੈ ਮੁਰੰਮਤ, ਰੰਗਾਈ, ਪੁਤਾਈ, ਪੇਂਟ ਅਤੇ ਸਾਫ਼-ਸਫ਼ਾਈ ਦੀ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਦੀਵਾਲੀ 'ਤੇ ਘਰ ਨੂੰ ਨਵੀਂ ਦਿੱਖ ਦੇਣ ਲਈ ਘਰ ਦੀ ਸਾਫ਼-ਸਫ਼ਾਈ ਅਤੇ ਰੰਗ-ਰੋਗਨ ਕਰਨ ਦੀ ਜ਼ਰੂਰਤ ਹੁੰਦੀ ਹੈ। ਘਰ ਵਿਚ ਹਰ ਥਾਂ ਸਲ੍ਹਾਬ, ਕਾਕਰੋਚ, ਕੀੜੇ-ਮਕੌੜੇ, ਦੀਵਾਰਾਂ ਤੋਂ ਉੱਖੜਿਆ ਪਲਸਤਰ ਦੇਖ ਕੇ ਕੋਈ ਵੀ ਆਪਣੇ ਘਰ ਦੀ ਸਾਫ਼-ਸਫ਼ਾਈ ਲਈ ਚੇਤੰਨ ਹੋਵੇਗਾ ਹੀ। ਸਾਲ ਭਰ ਤੋਂ ਇਕੱਠਾ ਹੋਇਆ ਸਾਮਾਨ ਹੁਣ ਬਾਹਰ ਕੱਢ ਕੇ ਘਰ ਹੁਣ ਸਾਫ਼-ਸਫ਼ਾਈ ਮੰਗਦਾ ਹੈ। ਘਰ ਦੀ ਤੋੜ-ਭੰਨ ਕਰਕੇ ਇਸੇ ਬਹਾਨੇ ਸਹੀ ਘਰ ਨੂੰ ਠੀਕ ਕੀਤਾ ਜਾਂਦਾ ਹੈ। ਇਸ ਸਮੇਂ ਪੂਰੇ ਘਰ ਨੂੰ ਜ਼ਰੂਰਤ ਹੁੰਦੀ ਹੈ ਮੁਰੰਮਤ ਅਤੇ ਰੰਗਾਈ-ਪੁਤਾਈ ਦੀ ਭਾਵ ਕਿ ਦੀਵਾਲੀ ਦੇ ਆਉਣ ਤੋਂ ਪਹਿਲਾਂ ਘਰ ਦੀ ਸਾਫ਼-ਸਫ਼ਾਈ ਅਤੇ ਰੰਗਾਈ-ਪੁਤਾਈ ਹੋ ਜਾਣੀ ਚਾਹੀਦੀ ਹੈ। ਰੰਗ-ਰੋਗਨ ਕਰਾਉਣ ਨਾਲ ਘਰ ਦੀ ਰੌਣਕ ਹੀ ਨਹੀਂ ਵਧਦੀ ਸਗੋਂ ਹੋਰ ਵੀ ਕਈ ਫਾਇਦੇ ਹੁੰਦੇ ਹਨ। ਇਕ ਤਾਂ ਚੂਨਾ ਖ਼ੁਦ ਹੀ ਕੀਟਨਾਸ਼ਕ ਦਾ ਕੰਮ ਕਰਦਾ ਹੈ। ਇਹ ਕੀੜੇ-ਮਕੌੜਿਆਂ ਨੂੰ ਖ਼ਤਮ ਕਰਦਾ ਹੈ ਅਤੇ ਉਨ੍ਹਾਂ ਨੂੰ ਪੈਦਾ ਨਹੀਂ ਹੋਣ ਦਿੰਦਾ। ਇਹ ਘਰ ਦੀਆਂ ...

ਪੂਰਾ ਲੇਖ ਪੜ੍ਹੋ »

ਮਸਾਲਾ ਚਾਹ ਆਈਸਕ੍ਰੀਮ

ਸਮੱਗਰੀ : ਡੇਢ ਕੱਪ ਦੁੱਧ (ਲਗਭਗ 240 ਮੀ. ਲੀ.), 2 ਲੌਂਗ, ਦਾਲਚੀਨੀ ਦੀ ਇਕ ਛੋਟੀ ਡੰਡੀ, 2 ਇਲਾਚੀ, 2 ਸਾਬਤ ਕਾਲੀਆਂ ਮਿਰਚਾਂ, ਇਕ ਵੱਡਾ ਚਮਚ ਚਾਹ ਪਾਊਡਰ ਜਾਂ ਚਾਹ ਪੱਤੀ, ਅੱਧਾ ਕੱਪ ਗਾੜ੍ਹਾ ਦੁੱਧ (ਕੰਡੈਂਸਡ ਮਿਲਕ) (ਇਸ 'ਚ ਮਿੱਠਾ ਜਾਂਚ ਲਓ ਜਾਂ ਘੱਟ ਹੋਵੇ ਤਾਂ ਹੋਰ ਪਾ ਲਓ), ਅੱਧਾ ਕੱਪ ਠੰਢੀ ਕ੍ਰੀਮ। ਹੋਰ ਸਮੱਗਰੀ : ਅੱਧਾ ਕੱਪ ਦੁੱਧ, ਡੇਢ ਚਮਚ (ਵੱਡਾ ਚਮਚ) ਮੱਕੀ ਦਾ ਆਟਾ (ਕਾਰਨ ਫਲੋਰ)। ਬਣਾਉਣ ਦੀ ਵਿਧੀ : ਇਕ ਬਰਤਨ (ਪਤੀਲੇ) 'ਚ ਡੇਢ ਕੱਪ ਦੁੱਧ, ਇਲਾਇਚੀ, ਦਾਲਚੀਨੀ, ਲੌਂਗ, ਕਾਲੀ ਮਿਰਚ ਨੂੰ ਮਿਲਾਓ ਅਤੇ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਉਬਾਲੋ। ਇਕ ਵਾਰ ਜਦੋਂ ਇਸ 'ਚ ਉਬਾਲ ਆ ਜਾਵੇ ਤਾਂ ਅੱਗ ਦੇ ਸੇਕ ਨੂੰ ਥੋੜ੍ਹਾ ਘੱਟ ਕਰੋ ਅਤੇ ਇਸ 'ਚ ਚਾਹ ਪਾਊਡਰ ਪਾ ਕੇ 5 ਮਿੰਟ ਲਈ ਹੋਰ ਉਬਾਲੋ। ਇਕ ਵੱਖਰੇ ਕੌਲੇ 'ਚ ਅੱਧਾ ਕੱਪ ਦੁੱਧ ਅਤੇ ਮੱਕੀ ਦਾ ਆਟਾ ਮਿਲਾਓ। ਇਸ ਨੂੰ ਉਦੋਂ ਤੱਕ ਮਿਲਾਓ ਜਦੋਂ ਤੱਕ ਆਟਾ ਚੰਗੀ ਤਰ੍ਹਾਂ ਘੁਲ ਨਾ ਜਾਵੇ। 5 ਮਿੰਟਾਂ ਬਾਅਦ ਮਸਾਲੇ ਵਾਲੇ ਦੁੱਧ 'ਚ ਦੁੱਧ ਤੇ ਮੱਕੀ ਦੇ ਆਟੇ ਦਾ ਘੋਲ ਪਾਓ ਅਤੇ ਹੋਰ 4-5 ਮਿੰਟ ਲਈ ਉਬਾਲੋ। ਲਗਾਤਾਰ ਹਿਲਾਉਂਦੇ ਰਹੋ। ਮਿਸ਼ਰਣ ਸੰਘਣਾ ਹੋਣਾ ਸ਼ੁਰੂ ਹੋ ...

ਪੂਰਾ ਲੇਖ ਪੜ੍ਹੋ »

ਵਿਟਾਮਿਨਜ਼ ਬਾਰੇ ਕਿੰਨਾ ਜਾਣਦੇ ਹੋ?

ਵਿਟਾਮਿਨਜ਼ ਸਰੀਰ ਅਤੇ ਸਿਹਤ ਲਈ ਬੇਹੱਦ ਜ਼ਰੂਰੀ ਹੁੰਦੇ ਹਨ। ਇਹ ਗੱਲ ਤਾਂ ਆਮ ਤੌਰ 'ਤੇ ਲਗਭਗ ਸਾਰੇ ਜਾਣਦੇ ਹੀ ਹਨ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਜੇ ਸੱਚਮੁੱਚ ਸਾਨੂੰ ਜ਼ਰੂਰੀ ਵਿਟਾਮਿਨਜ਼ ਨਾ ਮਿਲਣ ਤਾਂ ਕਿਸ-ਕਿਸ ਤਰ੍ਹਾਂ ਦੀਆਂ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਪੇਸ਼ ਆ ਸਕਦੀਆਂ ਹਨ ਅਤੇ ਇਹ ਵੀ ਕਿ ਵਿਟਾਮਿਨਜ਼ ਆਖ਼ਿਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ? ਆਓ, ਇਸ ਪ੍ਰਸ਼ਨਾਵਲੀ ਰਾਹੀਂ ਜਾਣਦੇ ਹਾਂ ਕਿ ਵਿਟਾਮਿਨਜ਼ ਬਾਰੇ ਤੁਸੀਂ ਕਿੰਨਾ ਜਾਣਦੇ ਹੋ? 1. ਵਿਟਾਮਿਨਜ਼ ਕਿੰਨੇ ਤਰ੍ਹਾਂ ਦੇ ਹੁੰਦੇ ਹਨ? (ੳ) ਦੋ ਤਰ੍ਹਾਂ ਦੇ (ਅ) 12 ਤਰ੍ਹਾਂ ਦੇ (ੲ) 6 ਤਰ੍ਹਾਂ ਦੇ। 2. ਇਨ੍ਹਾਂ ਵਿਚੋਂ ਕਿਹੜਾ-ਕਿਹੜਾ ਵਿਟਾਮਿਨਜ਼ ਪਾਣੀ ਵਿਚ ਘੁਲ ਜਾਂਦਾ ਹੈ? (ੳ) ਵਿਟਾਮਿਨ ਏ ਤੇ ਡੀ (ਅ) ਵਿਟਾਮਿਨ ਈ ਤੇ ਕੇ (ੲ) ਵਿਟਾਮਿਨ ਸੀ ਤੇ ਬੀ7 3. ਕਿਹੜੇ ਵਿਟਾਮਿਨਜ਼ ਨੂੰ ਸਰੀਰ ਵਿਚ ਜਮ੍ਹਾਂ ਕੀਤਾ ਜਾ ਸਕਤਾ ਹੈ? (ੳ) ਵਿਟਾਮਿਨ ਬੀ9 ਅਤੇ ਵਿਟਾਮਿਨ ਬੀ3 (ਅ) ਵਿਟਾਮਿਨ ਈ ਅਤੇ ਵਿਟਾਮਿਨ ਕੇ (ੲ) ਵਿਟਾਮਿਨ ਬੀ1 ਅਤੇ ਵਿਟਾਮਿਨ ਬੀ6 4. ਇਨ੍ਹਾਂ ਵਿਚੋਂ ਕਿਹੜਾ ਵਿਟਾਮਿਨ ਸਰੀਰ ਨੂੰ ਤਾਕਤ ਦਿੰਦਾ ਹੈ? (ੳ) ਵਿਟਾਮਿਨ ਬੀ12 (ਅ) ਵਿਟਾਮਿਨ ਈ (ੲ) ਵਿਟਾਮਿਨ ...

ਪੂਰਾ ਲੇਖ ਪੜ੍ਹੋ »

ਕੋਈ ਮੇਰੇ ਤੋਂ ਖ਼ੁਸ਼ ਕਿਉਂ ਨਹੀਂ?

ਆਖ਼ਿਰ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ, ਜਿਸ ਨਾਲ ਕਦੀ ਇਹ ਖਿਆਲ ਦਿਲ ਨੂੰ ਠੇਸ ਨਾ ਪਹੁੰਚਾਏ ਕਿ ਮੇਰੇ ਤੋਂ ਕੋਈ ਖ਼ੁਸ਼ ਕਿਉਂ ਨਹੀਂ? ਕੁਝ ਗੱਲਾਂ ਹਨ ਜਿਨ੍ਹਾਂ 'ਤੇ ਅਮਲ ਕਰ ਕੇ ਇਸ ਦੁਖਦਾਈ ਸਥਿਤੀ ਤੋਂ ਬਚਿਆ ਜਾ ਸਕਦਾ ਹੈ। ਕੁਝ ਅਸੂਲਾਂ 'ਤੇ ਚੱਲਿਆ ਜਾਵੇ, ਕੁਝ ਗੱਲਾਂ ਤੋਂ ਬਚਿਆ ਜਾਵੇ, ਕੁਝ ਨੂੰ ਅਣਦੇਖਿਆ ਕੀਤਾ ਜਾਵੇ, ਬਸ ਫਿਰ ਤੁਸੀਂ ਵੀ ਸਭ ਤੋਂ ਚੰਗੇ ਰਿਸ਼ਤੇ ਰੱਖ ਸਕਦੇ ਹੋ, ਬੇਸ਼ੱਕ ਕੁਝ ਸਿਰਫਿਰਿਆਂ ਨੂੰ ਛੱਡ ਕੇ। ਉਨ੍ਹਾਂ ਦੀ ਤੁਸੀਂ ਪਰਵਾਹ ਨਾ ਕਰੋ, ਨਾ ਉਨ੍ਹਾਂ ਬਾਰੇ ਸੋਚ-ਸੋਚ ਕੇ ਆਪਣੀਆਂ ਨੀਂਦਾਂ ਖ਼ਰਾਬ ਕਰੋ ਕਿਉਂਕਿ ਜਦੋਂ ਤੱਕ ਦੁਨੀਆ ਰਹੇਗੀ ਇਸ ਤਰ੍ਹਾਂ ਦੇ ਲੋਕ ਰਹਿਣਗੇ ਜੋ ਸੌ ਫ਼ੀਸਦੀ ਨਾਂਹਪੱਖੀ ਸੋਚ ਵਾਲੇ ਹੁੰਦੇ ਹਨ ਅਤੇ ਆਪਣੀਆਂ ਗੱਲਾਂ ਤੋਂ ਟੱਸ ਤੋਂ ਮੱਸ ਨਹੀਂ ਹੁੰਦੇ। ਨਾਂਹਪੱਖੀ ਗੱਲਾਂ ਤੋਂ ਬਚੋ : ਇਹ ਜੀਵਨ ਕਿੰਨਾ ਛੋਟਾ ਹੈ, ਨਾਂਹਪੱਖੀ ਗੱਲਾਂ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ, ਸਿਰਫ਼ ਊਰਜਾ ਹੀ ਖ਼ਤਮ ਹੁੰਦੀ ਹੈ। ਲੋਕਾਂ ਦੂਜਿਆਂ ਨੂੰ ਦਰਦ ਪਹੁੰਚਾਉਣ ਵਿਚ ਹੀ ਆਨੰਦ ਆਉਂਦਾ ਹੈ, ਫਿਰ ਚਾਹੇ ਮਾਨਸਿਕ ਦਰਦ ਹੋਵੇ ਜਾਂ ਸਰੀਰਕ। ਇਸ ਤਰ੍ਹਾਂ ਦੇ ਲੋਕਾਂ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX