ਤਾਜਾ ਖ਼ਬਰਾਂ


ਗੁਰਪਤਵੰਤ ਪੰਨੂ ਨੇ ਲਈ ਤਰਨਤਾਰਨ ਥਾਣੇ 'ਤੇ ਹਮਲੇ ਦੀ ਜ਼ਿੰਮੇਵਾਰੀ
. . .  20 minutes ago
ਜਲੰਧਰ, 10 ਦਸੰਬਰ-ਤਰਨਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਨੂੰ ਸ਼ੁੱਕਰਵਾਰ ਨੂੰ ਦੇਰ ਰਾਤ ਹੋਏ ਰਾਕੇਟ ਲਾਂਚਰ ਨਾਲ ਹਮਲੇ ਨੂੰ ਪੁਲਿਸ ਅੱਤਵਾਦੀ ਹਮਲਾ ਦੱਸ ਰਹੀ ਹੈ, ਦੂਜੇ ਪਾਸੇ ਇਸ ਦੀ ਜ਼ਿੰਮੇਵਾਰੀ ਅੱਤਵਾਦੀ ਗੁਰਪਤਵੰਤ ਪੰਨੂ ਨੇ ਲਈ...
ਆਰ.ਪੀ.ਜੀ. ਹਮਲੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਦਿੱਤਾ ਵੱਡਾ ਬਿਆਨ
. . .  46 minutes ago
ਨਵੀਂ ਦਿੱਲੀ, 10 ਦਸੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਆਰ.ਪੀ.ਜੀ. ਹਮਲੇ 'ਤੇ ਕਹਿਣਾ ਹੈ ਕਿ ਇਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ...
ਦੁਸ਼ਮਣ ਦੇਸ਼ ਬੌਖਲਾਇਆ ਹੋਇਆ ਹੈ : ਡੀ.ਜੀ.ਪੀ. ਗੌਰਵ ਯਾਦਵ
. . .  about 1 hour ago
ਤਰਨ ਤਾਰਨ, 10 ਦਸੰਬਰ-ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਸਰਹਾਲੀ ਪੁਲਿਸ ਸਟੇਸ਼ਨ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਕਰੀਬ 200 ਡਰੋਨ ਕਰਾਸਿੰਗ ਹੋ ਚੁੱਕੇ ਹਨ। ਪਿਛਲੇ ਇਕ ਮਹੀਨੇ 'ਚ ਕਈ ਡਰੋਨਾਂ ਨੂੰ ਰੋਕਿਆ...
ਸਮਾਣਾ ’ਚ ਸੀਵਰੇਜ ਦੀ ਹੌਦੀ ਵਿਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ
. . .  about 1 hour ago
ਸਮਾਣਾ (ਪਟਿਆਲਾ), 10 ਦਸੰਬਰ (ਸਾਹਿਬ ਸਿੰਘ)- ਸਮਾਣਾ ਦੀ ਦਰਦੀ ਕਲੋਨੀ ਵਿਚ ਸੀਵਰੇਜ ਲਈ ਨਵੀਂ ਪੁੱਟੀ ਹੌਦੀ ਵਿਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ ਹੈ। ਨਵੀਂ ਪੁੱਟੀ ਹੌਦੀ ਵਿਚ ਲੋਕਾਂ ਨੇ...
ਕਰਜ਼ੇ ਦੇ ਸਤਾਏ ਕਿਸਾਨ ਵਲੋਂ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, 8 ਲੱਖ ਦਾ ਸੀ ਕਰਜ਼ਾਈ
. . .  about 1 hour ago
ਭਵਾਨੀਗੜ੍ਹ, 10 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਝਨੇੜੀ ਵਿਖੇ ਕਰਜ਼ੇ ਦੇ ਸਤਾਏ ਕਿਸਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਸਹਾਇਕ ਸਬ-ਇੰਸਪੈਕਟਰ ਗਿਆਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਰੋਹੀ...
ਬੰਗਲਾਦੇਸ਼ ਨੇ ਭਾਰਤ ਦੇ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਕੀਤਾ ਫ਼ੈਸਲਾ
. . .  about 2 hours ago
ਢਾਕਾ, 10 ਦਸੰਬਰ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਤੀਜਾ ਅਤੇ ਆਖ਼ਰੀ ਇਕ ਦਿਨਾਂ ਇੰਟਰਨੈਸ਼ਨਲ ਮੈਚ ਚਟੋਗ੍ਰਾਮ ਦੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ 'ਚ ਖੇਡਿਆ ਜਾ ਰਿਹਾ...
ਮਨੁੱਖੀ ਅਧਿਕਾਰ ਦਿਵਸ ’ਤੇ ਬੋਲੇ ਸੁਖਬੀਰ ਸਿੰਘ ਬਾਦਲ: ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ ਭਾਰਤ ਸਰਕਾਰ
. . .  about 2 hours ago
ਚੰਡੀਗੜ੍ਹ, 10 ਦਸੰਬਰ- ਮਨੁੱਖੀ ਅਧਿਕਾਰ ਦਿਵਸ ’ਤੇ ਇਕ ਟਵੀਟ ਕਰਦਿਆਂ ਸਾਬਾਕ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਜਦੋਂ ਦੁਨੀਆ ਮਨੁੱਖੀ ਅਧਿਕਾਰ ਦਿਵਸ ਮਨਾ ਰਹੀ ਹੈ, ਮੈਂ ਪ੍ਰਧਾਨ ਮੰਤਰੀ ਨਰਿੰਦਰ...
ਅਨਿਲ ਦੇਸ਼ਮੁੱਖ ਦੀ ਜ਼ਮਾਨਤ ਪਟੀਸ਼ਨ 'ਤੇ ਬੰਬੇ ਹਾਈਕੋਰਟ ਸੋਮਵਾਰ ਨੂੰ ਸੁਣਾਏਗਾ ਫ਼ੈਸਲਾ
. . .  about 2 hours ago
ਪੁਣੇ, 10 ਦਸੰਬਰ-ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦੀ ਜ਼ਮਾਨਤ ਪਟੀਸ਼ਨ 'ਤੇ ਬੰਬੇ ਹਾਈਕੋਰਟ ਸੋਮਵਾਰ ਨੂੰ ਫ਼ੈਸਲਾ ਸੁਣਾਏਗਾ। ਦੇਸ਼ਮੁੱਖ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਨਿਆਇਕ ਹਿਰਾਸਤ...
'ਭਾਰਤ ਜੋੜੋ ਯਾਤਰਾ' 'ਚ ਸ਼ਾਮਿਲ ਹੋਏ ਰਾਜਸਥਾਨ ਦੇ ਮੁੱਖ ਮੰਤਰੀ
. . .  about 3 hours ago
ਕੋਟਾ, 10 ਦਸੰਬਰ-ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਪਾਰਟੀ ਦੀ 'ਭਾਰਤ ਜੋੜੋ ਯਾਤਰਾ' ਦੀ ਅੱਜ ਦੀ ਸ਼ੁਰੂਆਤ ਬੂੰਦੀ ਜ਼ਿਲ੍ਹੇ ਦੇ ਕੇਸ਼ੋਰਾਈਪਟਨ ਤੋਂ ਕੀਤੀ। ਇਸ ਯਾਤਰਾ 'ਚ...
ਬੈਤੂਲ: ਬੋਰਵੈੱਲ 'ਚ ਡਿੱਗੇ ਬੱਚੇ ਦੀ ਮੌਤ, 84 ਘੰਟਿਆਂ ਬਾਅਦ ਬਾਹਰ ਨਿਕਲੀ ਲਾਸ਼
. . .  about 3 hours ago
ਭੋਪਾਲ, 10 ਦਸੰਬਰ-ਬੈਤੂਲ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਤਾਬਿਕ ਮੱਧ ਪ੍ਰਦੇਸ਼ ਦੇ ਮੰਡਾਵੀ ਪਿੰਡ 'ਚ 6 ਦਸੰਬਰ ਨੂੰ 55 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ ਤਨਮੇਅ ਨੂੰ ਕੱਢ ਲਿਆ ਗਿਆ ਹੈ, ਪਰ ਉਸ ਦੀ ਮੌਤ ਹੋ ਗਈ ਹੈ।
ਵੱਡੀ ਖ਼ਬਰ: ਪੁਲਿਸ ਥਾਣਾ ਸਰਹਾਲੀ 'ਤੇ ਰਾਕੇਟ ਲਾਂਚਰ ਨਾਲ ਹਮਲਾ
. . .  about 5 hours ago
ਸਰਹਾਲੀ ਕਲਾਂ,10 ਦਸੰਬਰ (ਅਜੇ ਸਿੰਘ ਹੁੰਦਲ)-ਬੀਤੀ ਰਾਤ ਕਰੀਬ 11.15 ਵਜੇ ਪੁਲਿਸ ਥਾਣਾ ਸਰਹਾਲੀ 'ਤੇ ਆਤੰਕੀ ਹਮਲਾ ਹੋਇਆ। ਅਣਪਛਾਤੇ ਹਮਲਾਵਰਾਂ ਨੇ ਨੈਸ਼ਨਲ ਹਾਈਵੇ ਤੋਂ ਰਾਕੇਟ ਲਾਂਚਰ ਨਾਲ ਥਾਣੇ ਦੀ ਇਮਾਰਤ ਨੂੰ ਨਿਸ਼ਾਨਾ...
⭐ਮਾਣਕ-ਮੋਤੀ⭐
. . .  about 5 hours ago
⭐ਮਾਣਕ-ਮੋਤੀ⭐
ਕ੍ਰੋਏਸ਼ੀਆ ਤੇ ਅਰਜਨਟੀਨਾ ਸੈਮੀਫਾਈਨਲ 'ਚ -ਪੈਨਲਟੀ ਸ਼ੂਟਆਊਟ 'ਚ ਬ੍ਰਾਜ਼ੀਲ ਤੇ ਨੀਦਰਲੈਂਡ ਨੂੰ ਮਿਲੀ ਹਾਰ
. . .  about 9 hours ago
ਦੋਹਾ, 9 ਦਸੰਬਰ (ਏਜੰਸੀ)-ਦੋਹਾ ਦੇ ਲੁਸੇਲ ਸਟੇਡੀਅਮ 'ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਦੂਸਰੇ ਕੁਆਰਟਰ ਫਾਈਨਲ 'ਚ ਅਰਜਨਟੀਨਾ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ 'ਚ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।
ਘਰ ਨੂੰ ਅੱਗ ਲੱਗਣ 'ਤੇ ਗੈਸ ਸਿਲੰਡਰ ਫਟਣ ਨਾਲ ਅੱਗ ਬੁਝਾਊ ਦਸਤੇ ਦੇ ਚਾਰ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਛੇਹਰਟਾ, 9 ਦਸੰਬਰ (ਵਡਾਲੀ)-ਪੁਲਿਸ ਥਾਣਾ ਇਸਲਾਮਾਬਾਦ ਦੇ ਨੇੜੇ ਇਕ ਘਰ ਨੂੰ ਅੱਗ ਲੱਗ ਗਈ। ਘਰ ਨੂੰ ਲੱਗੀ ਅੱਗ 'ਤੇ ਅੱਗ ਬੁਝਾਊ ਦਸਤੇ ਵਲੋਂ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਸੀ ਤਾਂ ਘਰ ਵਿਚ ਪਏ ਚਾਰ ਗੈਸ ਸਿਲੰਡਰਾਂ ਵਿਚੋਂ 2 ਗੈਸ ਸਿਲੰਡਰ ਅਚਾਨਕ ਫਟ ਗਏ, ਜਿਸ ਨਾਲ...
ਹਿਮਾਚਲ ਪ੍ਰਦੇਸ਼: ਸਾਰੇ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਹਾਈਕਮਾਨ 'ਤੇ ਛੱਡਿਆ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ-ਰਾਜੀਵ ਸ਼ੁਕਲਾ
. . .  1 day ago
ਸ਼ਿਮਲਾ, 9 ਦਸੰਬਰ-ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜੀਵ ਸ਼ੁਕਲਾ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਅੱਜ ਸੀ.ਐਲ.ਪੀ. ਮੀਟਿੰਗ ਵਿਚ ਸਾਰੇ 40 ਵਿਧਾਇਕਾਂ ਨੇ ਹਿੱਸਾ ਲਿਆ ਅਤੇ ਸਾਰਿਆਂ ਨੇ ਰਾਜ ਦੇ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ ਪਾਰਟੀ ਹਾਈਕਮਾਨ 'ਤੇ ਛੱਡਣ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ...
11 ਦਸੰਬਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 9 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਦਸੰਬਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਵਿਚ, ਪ੍ਰਧਾਨ ਮੰਤਰੀ 75,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ...
ਰੌਬਨਜੀਤ ਕੌਰ ਗਿੱਲ ਨੂੰ ਤਹਿਸੀਲ ਅਜਨਾਲਾ ‘ਚ ਤਹਿਸੀਲਦਾਰ ਨਿਯੁਕਤ ਕਰਨ ਦੇ ਨਾਲ-ਨਾਲ ਬਾਬਾ ਬਕਾਲਾ ਦਾ ਦਿੱਤਾ ਗਿਆ ਵਾਧੂ ਚਾਰਜ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਾਲ ਵਿਭਾਗ ਵਲੋਂ ਪਿਛਲੇ ਦਿਨੀਂ ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਕੀਤੇ ਤਹਿਸੀਲਦਾਰ ਨੂੰ ਅੱਜ ਵੱਖ-ਵੱਖ ਤਹਿਸੀਲਾਂ ਵਿਚ ਨਿਯੁਕਤ ਕਰ ਦਿੱਤਾ ਗਿਆ ਹੈ। ਤਹਿਸੀਲਦਾਰ ਰੌਬਨਜੀਤ ਕੌਰ ਗਿੱਲ ਨੂੰ ਤਹਿਸੀਲ...
ਨਾਇਬ ਤਹਿਸੀਲਦਾਰ ਤੋਂ ਤਹਿਸੀਲਦਾਰ ਪਦਉੱਨਤ ਹੋਏ ਤਹਿਸੀਲਦਾਰ ਤਹਿਸੀਲਾਂ 'ਚ ਕੀਤੇ ਗਏ ਨਿਯੁਕਤ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਾਲ ਵਿਭਾਗ ਵਲੋਂ ਪਿਛਲੇ ਦਿਨੀਂ ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਕੀਤੇ ਤਹਿਸੀਲਦਾਰ ਨੂੰ ਅੱਜ ਵੱਖ-ਵੱਖ ਤਹਿਸੀਲਾਂ ਵਿਚ ਨਿਯੁਕਤ ਕਰ ਦਿੱਤਾ ਗਿਆ...
ਸ਼ਿਮਲਾ:ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ, ਹਾਈਕਮਾਨ ਦਾ ਫ਼ੈਸਲਾ ਹੋਵੇਗਾ ਅੰਤਿਮ-ਸੁਖਵਿੰਦਰ ਸਿੰਘ ਸੁੱਖੂ
. . .  1 day ago
ਸ਼ਿਮਲਾ, 9 ਦਸੰਬਰ-ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹਾਂ। ਮੈਂ ਕਾਂਗਰਸ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ, ਵਰਕਰ ਅਤੇ ਵਿਧਾਇਕ ਹਾਂ। ਪਾਰਟੀ ਹਾਈਕਮਾਨ ਦਾ ਫ਼ੈਸਲਾ...
ਹਿਮਾਚਲ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ਸੋਚ ’ਤੇ ਮੋਹਰ ਲਗਾਈ-ਰਾਜਾ ਵੜਿੰਗ
. . .  1 day ago
ਮੁਹਾਲੀ, 9 ਦਸੰਬਰ (ਦਵਿੰਦਰ ਸਿੰਘ)- ਹਿਮਾਚਲ ਚੋਣਾਂ ਵਿਚ ਕਾਂਗਰਸ ਦੀ ਹੋਈ ਜਿੱਤ ’ਤੇ ਬੋਲਦਿਆਂ ਰਾਜਾ ਵੜਿੰਗ ਨੇ ਹਿਮਾਚਲ ਪ੍ਰਦੇਸ਼ ਦੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ...
ਬਾਰ ਐਸੋਸੀਏਸ਼ਨ ਅਮਲੋਹ ਦੀ ਚੋਣ ਵਿੱਚ ਐਡਵੋਕੇਟ ਅਮਰੀਕ ਸਿੰਘ ਔਲਖ ਜਿੱਤ ਦਰਜ ਕਰਕੇ ਪ੍ਰਧਾਨ ਬਣੇ
. . .  1 day ago
ਅਮਲੋਹ, 9 ਦਸੰਬਰ (ਕੇਵਲ ਸਿੰਘ)- ਅੱਜ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਉਪ-ਪ੍ਰਧਾਨ ਅਤੇ ਸੈਕਟਰੀ ਦੀ ਚੋਣ ਲਈ ਵੋਟਿੰਗ ਹੋਈ, ਜਿਸ ਵਿਚ ਐਡਵੋਕੇਟ ਅਮਰੀਕ ਸਿੰਘ ਔਲਖ ਪ੍ਰਧਾਨ ਦੀ ਚੋਣ ਜਿੱਤੇ। ਇਮਰਾਨ ਤੱਗੜ ਮੀਤ ਪ੍ਰਧਾਨ ਬਣੇ, ਉਥੇ ਹੀ ਦੂਸਰੇ ਗਰੁੱਪ ਦੇ ਐਡਵੋਕੇਟ ਪ੍ਰਣਵ ਗੁਪਤਾ ਚੋਣ...
ਇਤਿਹਾਸਕ ਪਿੰਡ ਸੰਧਵਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ 11 ਹਜ਼ਾਰ ਬੂਟੇ ਲਗਾਉਣ ਦੀ ਸ਼ੁਰੂਆਤ
. . .  1 day ago
ਸੰਧਵਾਂ, 9 ਦਸੰਬਰ (ਪ੍ਰੇਮੀ ਸੰਧਵਾਂ)- ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਪਿੰਡ ਸੰਧਵਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਸਰਪੰਚ ਪਰਮਜੀਤ ਸਿੰਘ ਮਾਨ, ਪ੍ਰਧਾਨ ਅਮਰੀਕ ਸਿੰਘ ਸੰਧੂ, ਪ੍ਰਿੰਸੀਪਲ ਤਜਿੰਦਰ ਸ਼ਰਮਾ, ਲੈਕਚਰਾਰ ...
ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ 28 ਦੀ ਥਾਂ 27 ਦਸੰਬਰ ਨੂੰ ਸਜਾਇਆ ਜਾਵੇ ਨਗਰ ਕੀਰਤਨ
. . .  1 day ago
ਅੰਮ੍ਰਿਤਸਰ, 9 ਦਸੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 29 ਦਸੰਬਰ ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਸੰਬੰਧੀ ਸਜਾਇਆ ਜਾਣ ਵਾਲਾ ਨਗਰ ਕੀਰਤਨ 27 ਦਸੰਬਰ ਨੂੰ ਸਜਾਉਣ ਦਾ ਆਦੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ...
ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਦਾਇਰ ਕੀਤੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਨੋਟਿਸ ਜਾਰੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਸੁਪਰੀਮ ਕੋਰਟ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਦਾਇਰ ਕੀਤੀ ਔਰਤਾਂ ਲਈ ਵਿਆਹ ਦੀ ਇਕਸਾਰ ਉਮਰ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਕੇਂਦਰ ਨੂੰ ਨੋਟਿਸ ਜਾਰੀ...
ਡੇਰਾ ਪ੍ਰੇਮੀ ਕਤਲ ਮਾਮਲੇ ’ਚ ਗ੍ਰਿਫ਼ਤਾਰ ਸ਼ੂਟਰ ਜਤਿੰਦਰ ਜੀਤੂ ਨੂੰ ਫ਼ਰੀਦਕੋਟ ਅਦਾਲਤ ਵਿਚ ਕੀਤਾ ਪੇਸ਼
. . .  1 day ago
ਫ਼ਰੀਦਕੋਟ, 9 ਦਸੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਕੋਟਕਪੂਰਾ ਵਿਖੇ ਹੋਏ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਛੇਵੇਂ ਸ਼ੂਟਰ ਜਤਿੰਦਰ ਜੀਤੂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ...
ਹੋਰ ਖ਼ਬਰਾਂ..

ਸਾਡੀ ਸਿਹਤ

ਤਨ-ਮਨ ਦੀ ਤੰਦਰੁਸਤੀ ਲਈ ਜ਼ਰੂਰੀ ਹੈ ਨੱਚਣਾ

ਨ੍ਰਿਤ ਭਾਵ ਨਾਚ ਇਕ ਇਸ ਤਰ੍ਹਾਂ ਦੀ ਪ੍ਰਣਾਲੀ ਹੈ ਜੋ ਨਾ ਸਿਰਫ਼ ਸਿਹਤ ਨੂੰ ਹੀ ਸੰਤੁਲਿਤ ਰੱਖਦੀ ਹੈ ਸਗੋਂ ਮਨ ਨੂੰ ਵੀ ਤਣਾਅਮੁਕਤ ਰੱਖ ਕੇ ਸੁੰਦਰ ਬਣਾ ਦਿੰਦੀ ਹੈ। ਨ੍ਰਿਤ ਅਭਿਆਸ ਇਕ ਸਹਿਜ, ਸੌਖੀ ਕਸਰਤ ਵੀ ਹੈ ਜੋ ਸਰੀਰ ਦੇ ਅੰਗ-ਅੰਗ ਨੂੰ ਤਾਕਤ ਨਾਲ ਖ਼ੁਰਾਕ ਮੁਹੱਈਆ ਕਰਦੀ ਹੈ। ਸਰੀਰ ਦੀ ਮੋਟਾਈ 'ਤੇ ਕੰਟਰੋਲ, ਬਿਮਾਰੀਆਂ 'ਤੇ ਕੰਟਰੋਲ, ਮਨ ਦੀਆਂ ਮੰਦਭਾਵਨਾਵਾਂ 'ਤੇ ਕੰਟਰੋਲ ਆਦਿ ਕਰਕੇ ਅਨੇਕ ਸਾਧਨਾਂ ਦੀ ਸਫਲਤਾ ਨ੍ਰਿਤ 'ਤੇ ਹੀ ਨਿਰਭਰ ਹੁੰਦੀ ਹੈ। ਨ੍ਰਿਤ ਨਾਲ ਮਾਸਪੇਸ਼ੀਆਂ ਸੁਡੌਲ ਹੁੰਦੀਆਂ ਹਨ, ਕੰਮ ਕਰਨ ਦੀ ਤਾਕਤ ਵਧਦੀ ਹੈ, ਆਲਸ ਦੂਰ ਭੱਜਦਾ ਹੈ ਅਤੇ ਚੁਸਤੀ ਦਾ ਆਗਮਨ ਹੁੰਦਾ ਹੈ। ਭਾਰਤ ਦੀਆਂ ਪ੍ਰਸਿੱਧ ਨ੍ਰਿਤ ਕਲਾਕਾਰਾਂ ਦੀ ਸਿਹਤ ਅਤੇ ਸੁੰਦਰਤਾ 'ਤੇ ਜੇਕਰ ਧਿਆਨ ਮਾਰਿਆ ਜਾਵੇ ਤਾਂ ਇਹ ਸਪੱਸ਼ਟ ਰੂਪ ਵਿਚ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੀ ਚਿਰਾਂ ਤੱਕ ਕਾਇਮ ਜਵਾਨੀ, ਸਰੀਰਕ ਬਣਤਰ ਤੇ ਸੁੰਦਰਤਾ ਦਾ ਰਾਜ਼ ਨ੍ਰਿਤ ਹੀ ਹੈ। ਹੇਮਾ ਮਾਲਿਨੀ, ਮਿਨਾਕਸ਼ੀ ਸ਼ੇਸ਼ਾਧਰੀ, ਬਿਰਜੂ ਮਹਾਰਾਜ ਆਦਿ ਦੀ ਚੁਸਤੀ, ਫੁਰਤੀ, ਸੁੰਦਰਤਾ, ਗਠੀਲੀ ਸਰੀਰਕ ਬਣਤਰ ਆਦਿ ਨੂੰ ਦੇਖਿਆ ਜਾ ਸਕਦਾ ...

ਪੂਰਾ ਲੇਖ ਪੜ੍ਹੋ »

ਬੱਚਿਆਂ ਦੀਆਂ ਮਾਨਸਿਕ ਸਿਹਤ ਸੰਬੰਧੀ ਬਿਮਾਰੀਆਂ

ਬੱਚਿਆਂ ਵਿਚ ਮਾਨਸਿਕ ਵਿਗਾੜ : ਲੱਛਣ ਕਾਰਨ ਤੇ ਇਲਾਜ

ਅਕਸਰ ਮਾਤਾ-ਪਿਤਾ ਆਪਣੇ ਬੱਚੇ (ਲੜਕਾ ਜਾਂ ਲੜਕੀ) ਦੇ ਮਾਨਸਿਕ ਵਿਕਾਸ ਵੱਲ ਨਹੀਂ ਸਗੋਂ ਸਰੀਰਕ ਵਿਕਾਸ ਵੱਲ ਹੀ ਧਿਆਨ ਦਿੰਦੇ ਹਨ। ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਵੀ ਬੇਹੱਦ ਜ਼ਰੂਰੀ ਹੁੰਦਾ ਹੈ। ਮਾਨਸਿਕ ਵਿਗਾੜ ਦੇ ਲੱਛਣ ਤਾਂ ਬਚਪਨ ਵਿਚ ਹੀ ਨਜ਼ਰ ਆਉਣ ਲੱਗ ਪੈਂਦੇ ਹਨ ਪਰ ਮਾਤਾ-ਪਿਤਾ ਨੂੰ ਇਨ੍ਹਾਂ ਲੱਛਣਾਂ ਦੀ ਪਹਿਚਾਣ ਨਾ ਹੋਣ ਕਾਰਨ ਇਹ ਲੱਛਣ ਅਣਗੌਲੇ ਰਹਿ ਜਾਂਦੇ ਹਨ ਤੇ ਹੌਲੀ-ਹੌਲੀ ਕਿਸੇ ਵੱਡੀ ਮਾਨਸਿਕ ਬਿਮਾਰੀ ਦਾ ਕਾਰਨ ਬਣ ਜਾਂਦੇ ਹਨ। ਮਾਨਸਿਕ ਵਿਗਾੜ ਦੇ ਮੁੱਖ ਲੱਛਣ ਇਸ ਪ੍ਰਕਾਰ ਹੁੰਦੇ ਹਨ: 1. ਬੱਚਾ ਇਕ ਥਾਂ ਟਿਕ ਕੇ ਨਹੀਂ ਬੈਠਦਾ। ਬਗ਼ੈਰ ਕਿਸੇ ਕਾਰਨ ਉਛਲਦਾ/ਕੁੱਦਦਾ ਤੇ ਚੀਜ਼ਾਂ ਨਾਲ ਛੇੜਛਾੜ ਕਰਦਾ ਹੈ। 2. ਬੱਚਾ ਸੁਭਾਅ ਪੱਖੋਂ ਚਿੜਚੜਾ/ਖਿਝਿਆ ਰਹਿੰਦਾ ਹੈ। 3. ਬੱਚੇ ਨੂੰ ਆਪਣੇ ਹਾਣ ਦੇ ਬੱਚਿਆਂ ਨਾਲ ਦੋਸਤੀ ਕਰਨ ਵਿਚ ਪ੍ਰੇਸ਼ਾਨੀ ਆਉਂਦੀ ਹੈ। ਜੇਕਰ ਦੋਸਤੀ ਕਰ ਵੀ ਲੈਂਦਾ ਹੈ ਤਾਂ ਜ਼ਿਆਦਾ ਸਮਾਂ ਨਹੀਂ ਨਿਭਾ ਸਕਦਾ। 4. ਬੱਚਾ ਪਹਿਲਾਂ ਨਾਲੋਂ ਅਚਾਨਕ ਪੜ੍ਹਾਈ ਜਾਂ ਚੰਗੇ ਸ਼ੌਂਕ 'ਚ ਰੁਚੀ ਲੈਣਾ ਘੱਟ ਕਰ ਦਿੰਦਾ ਹੈ, ਜਿਸ ਕਾਰਨ ਉਸ ਦੀ ਪੜ੍ਹਾਈ/ਚੰਗੇ ਸ਼ੌਕ ...

ਪੂਰਾ ਲੇਖ ਪੜ੍ਹੋ »

ਨਾਨ ਸਟਿੱਕ ਭਾਂਡੇ ਤੇ ਥਾਈਰਾਈਡ ਦਾ ਖ਼ਤਰਾ

ਨਾਨ ਸਟਿੱਕ ਭਾਂਡੇ ਬਣਾਉਣ ਲਈ ਜੋ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਵਿਚੋਂ ਇਕ ਰਸਾਇਣ ਥਾਈਰਾਈਡ ਸੰਬੰਧੀ ਬਿਮਾਰੀਆਂ ਪੈਦਾ ਕਰਨ ਲਈ ਜ਼ਿੰਮੇਦਾਰ ਹੈ। ਬਰਤਾਨੀਆ 'ਚ ਹੋਈਆਂ ਖੋਜਾਂ ਵਿਚ ਪਾਇਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਖੂਨ ਵਿਚ ਪੀ.ਐਫ.ਓ.ਏ. ਰਸਾਇਣ ਦਾ ਪੱਧਰ ਜ਼ਿਆਦਾ ਹੁੰਦਾ ਹੈ, ਉਨ੍ਹਾਂ ਵਿਚ ਥਾਈਰਾਈਡ ਸੰਬੰਧੀ ਬਿਮਾਰੀਆਂ ਜ਼ਿਆਦਾ ਹੁੰਦੀਆਂ ਹਨ। ਪੀ.ਐਫ.ਓ.ਏ. ਰਸਾਇਣ ਨਾਨ-ਸਟਿੱਕ ਭਾਂਡੇ ਬਣਾਉਣ ਵਿਚ ਵਰਤਿਆ ਜਾਂਦਾ ਹੈ। ਇਸ ਵਿਸ਼ੇ 'ਤੇ ਹਾਲੇ ਹੋਰ ਖੋਜਾਂ ਚਲ ਰਹੀਆਂ ...

ਪੂਰਾ ਲੇਖ ਪੜ੍ਹੋ »

ਬੈਠੇ ਨਾ ਰਹੋ, ਉੱਠੋ ਵੀ...

ਹਾਲੀਆ ਇਕ ਖੋਜ ਅਨੁਸਾਰ ਦਫਤਰ ਵਿਚ ਜਾਂ ਟੀ.ਵੀ., ਕੰਪਿਊਟਰ ਦੇਖਦੇ ਸਮੇਂ ਲੰਮੇ ਸਮੇਂ ਤੱਕ ਬੈਠੇ ਰਹਿਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਖੋਜਕਰਤਾਵਾਂ ਨੇ ਦੇਖਿਆ ਹੈ ਕਿ ਜੋ ਲੋਕ ਦਿਨ ਦਾ ਜ਼ਿਆਦਾਤਰ ਸਮਾਂ ਬੈਠੇ ਹੋਏ ਬਿਤਾਉਂਦੇ ਹਨ, ਉਨ੍ਹਾਂ ਦੇ ਮੋਟੇ ਹੋਣ ਦੀ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ। ਸਵੀਡਿਸ਼ ਸਕੂਲ ਆਫ਼ ਸਪੋਰਟਸ ਐਂਡ ਹੈਲਥ ਸਾਇੰਸਿਸ ਦੀ ਇਕ ਮਾਹਿਰ ਅਨੁਸਾਰ ਅਧਿਕਾਰੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕਿਸ ਤਰ੍ਹਾਂ ਲਗਾਤਾਰ ਬੈਠਣ ਦੇ ਖ਼ਤਰਿਆਂ ਨੂੰ ਘੱਟ ਕਰ ਸਕਦੇ ...

ਪੂਰਾ ਲੇਖ ਪੜ੍ਹੋ »

ਦਿਲ ਦੇ ਰੋਗਾਂ ਲਈ 'ਰਿਸਕ ਫੈਕਟਰਜ਼'

ਬਲੱਡ ਪ੍ਰੈਸ਼ਰ : ਲਗਾਤਾਰ ਬਲੱਡ ਪ੍ਰੈਸ਼ਰ ਰਹਿਣ ਨਾਲ ਦਿਲ ਦਾ ਰੋਗ ਹੋਣ ਦੀ ਸੰਭਾਵਨਾ ਵਧੇਰੇ ਵੱਧ ਜਾਂਦੀ ਹੈ। ਜੇਕਰ ਖੂਨ ਦਾ ਦਬਾਅ 140/90 ਤੋਂ ਵਧੇਰੇ ਕਈ ਦਿਨਾਂ ਤੱਕ ਰਹੇ ਤਾਂ ਡਾਕਟਰੀ ਸਲਾਹ ਅਨੁਸਾਰ ਦਵਾਈ ਸ਼ੁਰੂ ਕਰ ਲੈਣੀ ਚਾਹੀਦੀ ਹੈ, ਤਾਂ ਕਿ ਦਿਲ ਰੋਗ ਤੋਂ ਖੁਦ ਨੂੰ ਬਚਾਇਆ ਜਾ ਸਕੇ। ਸ਼ੂਗਰ : ਖ਼ੂਨ 'ਚ ਸ਼ੱਕਰ ਵਧਣਾ ਸ਼ੂਗਰ ਰੋਗ ਹੁੰਦਾ ਹੈ। ਇਹ ਰੋਗ ਜੱਦੀ-ਪੁਸ਼ਤੀ ਵੀ ਹੁੰਦਾ ਹੈ ਅਤੇ ਉਂਜ ਵੀ ਕਿਸੇ ਨੂੰ ਵੀ ਹੋ ਸਕਦਾ ਹੈ। ਸ਼ੂਗਰ ਰੋਗੀਆਂ ਨੂੰ ਦਿਲ ਰੋਗ ਹੋਣਾ ਇਸ ਦਾ ਇਕ ਕਾਰਨ ਵੀ ਹੋ ਸਕਦਾ ਹੈ। ਮੋਟਾਪਾ : ਮੋਟਾਪਾ ਸਰੀਰ ਨੂੰ ਆਲਸੀ ਬਣਾ ਦਿੰਦਾ ਹੈ, ਜਿਸ ਨਾਲ ਕਈ ਰੋਗ ਮੋਟੇ ਲੋਕਾਂ ਨੂੰ ਆਸਾਨੀ ਨਾਲ ਲੱਗ ਜਾਂਦੇ ਹਨ। ਇਸ ਲਈ ਮੋਟਾਪਾ ਵੀ ਇਕ ਕਾਰਨ ਹੁੰਦਾ ਹੈ ਦਿਲ ਦੀ ਬਿਮਾਰੀ ਦਾ। ਜੱਦੀ-ਪੁਸ਼ਤੀ ਪ੍ਰਭਾਵ : ਜੇਕਰ ਪਰਿਵਾਰ 'ਚ ਵੱਡੇ ਮੈਂਬਰਾਂ ਨੂੰ ਦਿਲ ਦਾ ਰੋਗ ਹੈ ਤਾਂ ਅੱਗੇ ਬੱਚਿਆਂ ਨੂੰ ਵੀ ਇਹ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਕਿਉਂਕਿ ਜਮਾਂਦਰੂ ਪ੍ਰਭਾਵ ਨਾਲ ਬੱਚਾ ਆਈ. ਐਚ. ਡੀ. ਤੋਂ ਪ੍ਰਭਾਵਿਤ ਹੋ ਸਕਦਾ ਹੈ। ਲਿਪਿਡਜ਼ ਵਾਧਾ : ਖ਼ੂਨ 'ਚ ਲਿਪਿਡਜ਼ ਦੀ ਮਾਤਰਾ ਵਧੇਰੇ ਹੋਣ ਨਾਲ ਦਿਲ ...

ਪੂਰਾ ਲੇਖ ਪੜ੍ਹੋ »

ਦੁੱਧ ਬਚਾਉਂਦਾ ਹੈ ਕਈ ਬਿਮਾਰੀਆਂ ਤੋਂ

ਬਰਤਾਨੀਆ ਦੇ ਵਿਗਿਆਨੀਆਂ ਵਲੋਂ ਕੀਤੀ ਗਈ ਇਕ ਖੋਜ ਅਨੁਸਾਰ ਹਰ ਰੋਜ਼ ਅੱਧਾ ਕਿੱਲੋ ਦੁੱਧ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਸ਼ੂਗਰ ਟਾਈਪ-ਟੂ ਤੋਂ ਬਚਾਅ ਵਿਚ ਸਹਾਇਤਾ ਮਿਲਦੀ ਹੈ। 45 ਤੋਂ 59 ਸਾਲ ਦੀ ਉਮਰ ਦੇ ਲਗਭਗ 2400 ਵਿਅਕਤੀਆਂ 'ਤੇ ਕੀਤੀ ਗਈ ਇਕ ਖੋਜ ਅਨੁਸਾਰ ਦੁੱਧ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਇਨ੍ਹਾਂ ਬਿਮਾਰੀਆਂ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਂਦੀ ਹੈ। ਇਹ ਵੀ ਦੇਖਿਆ ਗਿਆ ਹੈ ਕਿ ਦੁੱਧ ਦੀ ਲਗਾਤਾਰ ਵਰਤੋਂ ਨਾਲ ਮੈਟਾਬੋਲਿਕ ਸਿੰਡ੍ਰੋਮ ਦੀ ਸੰਭਾਵਨਾ ਅੱਧੀ ਰਹਿ ਜਾਂਦੀ ਹੈ ਪਰ ਜ਼ਿਆਦਾਤਰ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਇਸ ਉਮਰ ਵਰਗ ਦੇ ਲੋਕਾਂ ਨੂੰ ਜ਼ਿਆਦਾ ਫੈਟ ਜਾਂ ਚਰਬੀ ਰਹਿਤ ਦੁੱਧ ਦੀ ਵਰਤੋਂ ਹੀ ਕਰਨੀ ਚਾਹੀਦੀ ...

ਪੂਰਾ ਲੇਖ ਪੜ੍ਹੋ »

ਜ਼ਰੂਰੀ ਹੈ ਅੱਖਾਂ ਦੀ ਦੇਖਭਾਲ

ਉਂਝ ਤਾਂ ਮਨੁੱਖ ਲਈ ਸਰੀਰ ਦੇ ਸਾਰੇ ਅੰਗ ਅਤਿ ਮਹੱਤਵਪੂਰਨ ਹਨ, ਪਰ ਅੱਖਾਂ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹਨ। ਇਸ ਤੋਂ ਬਿਨਾਂ ਜੀਵਨ ਨੀਰਸ ਹੈ। ਅੱਖਾਂ ਦੀ ਬਦੌਲਤ ਹੀ ਅਸੀਂ ਸੰਸਾਰ ਦੀ ਹਰੇਕ ਵਸਤ, ਬਦਲਦੇ ਰੰਗ ਆਦਿ ਦੇਖ ਸਕਦੇ ਹਾਂ। ਅੱਜਕਲ੍ਹ ਦੇਖਿਆ ਜਾਂਦਾ ਹੈ ਕਿ ਛੋਟੇ-ਛੋਟੇ ਬੱਚਿਆਂ ਦੀਆਂ ਅੱਖਾਂ 'ਤੇ ਐਨਕ ਲੱਗੀ ਹੋਈ ਹੈ ਜੋ ਕਮਜ਼ੋਰ ਨਜ਼ਰ ਦੀ ਨਿਸ਼ਾਨੀ ਹੈ। ਇਹ ਸਭ ਅੱਖਾਂ ਦੀ ਸਹੀ ਦੇਖਭਾਲ ਨਾ ਕਰਨ ਦਾ ਨਤੀਜਾ ਹੈ। ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੁਦਰਤ ਨੇ ਸਾਨੂੰ ਇਹ ਦੋ ਅਨਮੋਲ ਰਤਨ ਦਿੱਤੇ ਹਨ, ਜਿਨ੍ਹਾਂ ਨੂੰ ਸੰਭਾਲ ਕੇ ਰੱਖਣਾ ਸਾਡਾ ਫ਼ਰਜ਼ ਹੈ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋਵੇ ਤਾਂ ਹੇਠ ਲਿਖੇ ਇਹ ਉਪਾਅ ਕਰੋ। * ਵਿਟਾਮਿਨ 'ਏ' ਅੱਖਾਂ ਨੂੰ ਤੰਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਤੱਤ ਹੈ। ਭੋਜਨ ਵਿਚ ਵਿਟਾਮਿਨ 'ਏ' ਦੀ ਵਰਤੋਂ ਜ਼ਿਆਦਾ ਕਰੋ। ਇਸ ਦੇ ਇਲਾਵਾ ਹਰੀਆਂ ਸਬਜ਼ੀਆਂ, ਪਪੀਤੇ ਆਦਿ ਦੀ ਵਰਤੋਂ ਵੀ ਅੱਖਾਂ ਲਈ ਲਾਭਦਾਇਕ ਹੈ। * ਘੱਟ ਰੌਸ਼ਨੀ 'ਚ ਪੜ੍ਹਨਾ ਅੱਖਾਂ ਨੂੰ ਕਮਜ਼ੋਰ ਕਰਦਾ ਹੈ। ਇਸ ਲਈ ਪੂਰੀ ਰੌਸ਼ਨੀ ...

ਪੂਰਾ ਲੇਖ ਪੜ੍ਹੋ »

ਅਨੇਕਾਂ ਸਰੀਰਕ ਵਿਕਾਰ ਦੂਰ ਕਰਦੀ ਹੈ : ਚੌਲਾਈ

 ਆਯੁਰਵੇਦ ਵਿਚ ਚੌਲਾਈ ਨੂੰ ਇਕ ਉੱਤਮ ਦਵਾਈ ਮੰਨਿਆ ਗਿਆ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਹ ਹਰ ਤਰ੍ਹਾਂ ਦੇ ਜ਼ਹਿਰ ਦਾ ਨਿਵਾਰਣ ਕਰਦੀ ਹੈ। ਵਿਟਾਮਿਨ 'ਸੀ' ਨਾਲ ਭਰਪੂਰ ਚੌਲਾਈ ਦਾ ਹਰੀਆਂ ਸਬਜ਼ੀਆਂ ਵਿਚ ਸਭ ਤੋਂ ਜ਼ਿਆਦਾ ਪ੍ਰਚਾਰ ਕੀਤਾ ਜਾਂਦਾ ਹੈ। ਇਹ ਪਚਣ ਵਿਚ ਹਲਕੇ ਕਿਸਮ ਦਾ ਭੋਜਨ ਹੈ। ਚੌਲਾਈ ਦੋ ਤਰ੍ਹਾਂ ਦੀ ਹੁੰਦੀ ਹੈ-ਲਾਲ ਅਤੇ ਹਰੀ। ਲਾਲ ਚੌਲਾਈ ਜ਼ਿਆਦਾ ਗੁਣਾਂ ਵਾਲੀ ਮੰਨੀ ਗਈ ਹੈ। ਚੌਲਾਈ ਦੇ ਪੱਤਿਆਂ ਵਾਲਾ ਸਾਗ ਠੰਢਾ, ਪੇਟ ਸਾਫ਼ ਕਰਨ ਵਾਲਾ ਅਤੇ ਖੂਨ ਦੇ ਵਿਕਾਰਾਂ ਨੂੰ ਦੂਰ ਕਰਨ ਵਾਲਾ ਹੁੰਦਾ ਹੈ। ਚੌਲਾਈ ਦਾ ਸਾਗ ਪਚਣ ਵਿਚ ਹਲਕਾ, ਠੰਢਾ ਅਤੇ ਸੁਆਦਲਾ ਹੁੰਦਾ ਹੈ। ਇਹ ਖ਼ੂਨ ਦੇ ਹਰ ਤਰ੍ਹਾਂ ਦੇ ਵਿਕਾਰਾਂ ਨੂੰ ਦੂਰ ਕਰਨ ਵਾਲਾ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਕਬਜ਼ ਦੂਰ ਹੁੰਦੀ ਹੈ। ਚੌਲਾਈ ਦੀ ਸਬਜ਼ੀ ਦੀ ਲਗਾਤਾਰ ਵਰਤੋਂ ਕਰਨ ਨਾਲ ਕੋੜ੍ਹ, ਵਾਤ, ਰਕਤ ਅਤੇ ਚਮੜੀ ਸੰਬੰਧੀ ਰੋਗ ਦੂਰ ਹੁੰਦੇ ਹਨ ਅਤੇ ਚੌਲਾਈ ਦੇ ਪੱਤਿਆਂ ਦੀ ਪੁਲਟਿਸ ਬਣਾ ਕੇ ਫੋੜੇ /ਫੁੰਸਿਆਂ 'ਤੇ ਬੰਨ੍ਹਣ ਨਾਲ ਇਹ ਜਲਦੀ ਫੁੱਟ ਜਾਂਦੇ ਹਨ। ਸੋਜ 'ਤੇ ਲੇਪ ਕਰਨ ਨਾਲ ਸੋਜ ਦੂਰ ਹੋ ਜਾਂਦੀ ...

ਪੂਰਾ ਲੇਖ ਪੜ੍ਹੋ »

ਖਾਓ ਕੁੱਝ ਪੌਸ਼ਟਿਕ ਸਲਾਦ

ਉਂਝ ਤਾਂ ਸਬਜ਼ੀਆਂ ਨੂੰ ਕੱਟ ਕੇ ਸਲਾਦ ਦੇ ਰੂਪ ਵਿਚ ਖਾਧਾ ਜਾ ਸਕਦਾ ਹੈ ਪ੍ਰੰਤੂ ਜਦੋਂ ਇਹ ਵੱਖ-ਵੱਖ ਤਰ੍ਹਾਂ ਦੇ ਸਵਾਦ ਨਾਲ ਖਾਧਾ ਜਾਵੇ ਤਾਂ ਅਸੀਂ ਕਦੇ ਵੀ ਸਲਾਦ ਤੋਂ ਅੱਕ ਨਹੀਂ ਸਕਦੇ। ਆਪਣੀ ਸਿਹਤ ਨੂੰ ਬਣਾਈ ਰੱਖਣ ਲਈ ਆਓ ਵੇਖੀਏ ਸਲਾਦ ਦੇ ਕੁਝ ਨਵੇਂ ਰੂਪ: ਦਹੀਂ, ਹਰੀਆਂ ਸਬਜ਼ੀਆਂ ਦਾ ਸਲਾਦ : ਸਮੱਗਰੀ : 100 ਗ੍ਰਾਮ ਬੰਦ ਗੋਭੀ, ਦੋ ਛੋਟੇ ਪਿਆਜ਼, ਦੋ ਟਮਾਟਰ, ਦੋ ਛੋਟੇ ਉਬਾਲੇ ਹੋਏ ਆਲੂ, ਇਕ ਸ਼ਿਮਲਾ ਮਿਰਚਾ, ਦੋ ਹਰੀਆਂ ਮਿਰਚਾਂ, ਥੋੜ੍ਹਾ ਜਿਹਾ ਧਨੀਆ ਅਤੇ ਕੜਛੀ ਦਹੀਂ। ਵਿਧੀ : ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਉਨ੍ਹਾਂ ਨੂੰ ਬਾਰੀਕ-ਬਾਰੀਕ ਕੱਟ ਲਓ ਅਤੇ ਇਕ ਬਰਤਨ ਵਿਚ ਪਾ ਲਓ। ਦਹੀਂ ਨੂੰ ਅਲੱਗ ਬਰਤਨ ਵਿਚ ਚੰਗੀ ਤਰ੍ਹਾਂ ਫੈਂਟ ਲਓ। ਉਸ ਫੈਂਟੇ ਹੋਏ ਦਹੀਂ ਨੂੰ ਹੁਣ ਕੱਟੀਆਂ ਸਬਜ਼ੀਆਂ 'ਤੇ ਪਾ ਦਿਓ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਦਿਓ। ਫਿਰ ਉਸ 'ਤੇ ਸਵਾਦ ਅਨੁਸਾਰ ਲੂਣ, ਪੀਸੀ ਹੋਈ ਕਾਲੀ ਮਿਰਚ, ਲਾਲ ਮਿਰਚ ਅਤੇ ਭੁੰਨਿਆ ਹੋਇਆ ਜ਼ੀਰਾ ਪਾਓ ਅਤੇ ਇਸ ਨੂੰ ਭੋਜਨ ਨਾਲ ਖਾਓ। ਪੁੰਗਰੀਆਂ ਦਾਲਾਂ ਦਾ ਸਲਾਦ : ਸਮੱਗਰੀ : ਇਕ-ਇਕ ਮੁੱਠੀ ਮੂੰਗੀ ਸਾਬਤ, ਮੋਠ, ਕਾਲੇ ਛੋਲੇ, ਹਰਾ ਧਨੀਆ, ...

ਪੂਰਾ ਲੇਖ ਪੜ੍ਹੋ »

ਸ਼ੂਗਰ ਨੂੰ ਟਿਕਾਣੇ ਰੱਖਦੀ ਹੈ ਇਨ੍ਹਾਂ ਦੀ ਲਗਾਤਾਰ ਵਰਤੋਂ

ਮੌਜਦਾ ਸਮੇਂ 'ਚ ਅਨੇਕਾਂ ਭਿਆਨਕ ਅਤੇ ਜਾਨਲੇਵਾ ਬਿਮਾਰੀਆਂ ਵਿਚ ਸ਼ੂਗਰ ਭਾਵ ਡਾਇਬੀਟੀਜ਼ ਵੀ ਸ਼ਾਮਿਲ ਹੈ। ਖੂਨ ਵਿਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਰੋਗੀ ਦਾ ਸਰੀਰ ਹੌਲੀ-ਹੌਲੀ ਕਮਜ਼ੋਰ ਹੋਣ ਲਗਦਾ ਹੈ, ਅੱਖਾਂ ਦੀ ਰੌਸ਼ਨੀ ਹੌਲੀ-ਹੌਲੀ ਘੱਟ ਹੋਣ ਲਗਦੀ ਹੈ, ਪਿਸ਼ਾਬ ਵਾਰ-ਵਾਰ ਆਉਣ ਲਗਦਾ ਹੈ। ਹਰ ਸਮੇਂ ਥਕਾਵਟ ਤੇ ਹੱਥਾਂ-ਪੈਰਾਂ ਵਿਚ ਦਰਦ ਜਿਹਾ ਰਹਿਣ ਲਗਦਾ ਹੈ। ਮੂੰਹ ਤੋਂ ਹਰ ਸਮੇਂ ਬਦਬੂ ਆਉਣ ਲਗਦੀ ਹੈ। ਸਰੀਰ 'ਤੇ ਜੇਕਰ ਕਿਸੇ ਤਰ੍ਹਾਂ ਦਾ ਜ਼ਖ਼ਮ ਹੋ ਜਾਂਦਾ ਹੈ ਤਾਂ ਉਸ ਦੇ ਠੀਕ ਹੋਣ ਵਿਚ ਦੇਰ ਲੱਗਣ ਲਗਦੀ ਹੈ। ਪਿਆਸ ਜ਼ਿਆਦਾ ਲਗਦੀ ਹੈ ਪਰ ਪਸੀਨਾ ਘੱਟ ਆਉਂਦਾ ਹੈ। ਬਚਾਅ ਦੇ ਉਪਾਅ : ਕਿਸੇ ਮਿਆਦ ਮਾਹਰ ਡਾਕਟਰ ਨਾਲ ਸੰਪਰਕ ਕਰਕੇ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ। ਦੇਰ ਕਰਨ ਨਾਲ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਕੱਚੇ ਪਪੀਤੇ ਦੀ ਵਰਤੋਂ : ਕੱਚੇ ਪਪੀਤੇ ਦੇ ਸਫ਼ੈਦ ਰਸ ਵਿਚ ਪਪੇਈਨ ਨਾਮੀ ਪਾਚਕ ਰਸ (ਐਨਜ਼ਾਈਮ) ਭਰਪੂਰ ਮਾਤਰਾ ਵਿਚ ਹੁੰਦਾ ਹੈ। ਸ਼ੂਗਰ ਦੇ ਮਰੀਜ਼ ਨੂੰ ਅਕਸਰ ਕਬਜ਼ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਤਰ੍ਹਾਂ ਭੋਜਨ ਵਿਚ ਹਰ ਰੋਜ਼ ਕੱਚੇ ਪਪੀਤੇ ਦੇ ਭੜਥੇ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX