ਤਾਜਾ ਖ਼ਬਰਾਂ


ਨਵੀਂ ਦਿੱਲੀ ਤੋਂ 8 ਕਿਲੋਮੀਟਰ ਪੱਛਮ ਵੱਲ ਅੱਜ ਰਾਤ ਕਰੀਬ 9.30 ਵਜੇ 2.5 ਤੀਬਰਤਾ ਦਾ ਭੁਚਾਲ ਆਇਆ
. . .  52 minutes ago
ਗੈਂਗਸਟਰ-ਅੱਤਵਾਦੀ ਗਠਜੋੜ ਮਾਮਲਾ: ਐਨ. ਆਈ. ਏ. ਨੇ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 13 ਥਾਵਾਂ 'ਤੇ ਕੀਤੀ ਛਾਪੇਮਾਰੀ
. . .  about 3 hours ago
ਪੰਜਾਬ ਸਰਕਾਰ ਵਲੋਂ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਕੀਤਾ ਪਦਉੱਨਤ
. . .  about 3 hours ago
ਚੰਡੀਗੜ੍ਹ, 29 ਨਵੰਬਰ- ਪੰਜਾਬ ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਅ ਰਹੇ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਪਦਉੱਨਤ ਕਰ ਦਿੱਤਾ ਹੈ । ਜ਼ਿਲ੍ਹਾ ਤਰਨਤਾਰਨ ਦੇ ...
ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ, ਨਸ਼ੇ ਦੀ ਖੇਪ ਲੈ ਜਾ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 4 hours ago
ਫ਼ਾਜ਼ਿਲਕਾ, 29 ਨਵੰਬਰ (ਪ੍ਰਦੀਪ ਕੁਮਾਰ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੇ ਖੇਪ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਫ਼ਾਜ਼ਿਲਕਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ...
ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ।
. . .  about 4 hours ago
ਐਸ. ਏ. ਐਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ
ਪਾਸਪੋਰਟ ਸੇਵਾ ਕੇਂਦਰ 3 ਦਸੰਬਰ (ਸ਼ਨੀਵਾਰ) ਨੂੰ ਰਹਿਣਗੇ ਖੁੱਲ੍ਹੇ
. . .  about 5 hours ago
ਜਲੰਧਰ, 29 ਨਵੰਬਰ- ਵਿਦੇਸ਼ ਮੰਤਰਾਲੇ, ਨਵੀਂ ਦਿੱਲੀ ਨੇ ਪਾਸਪੋਰਟ ਬਿਨੈਕਾਰਾਂ ਦੀ ਸਹੂਲਤ ਲਈ ਸ਼ਨੀਵਾਰ ਯਾਨੀ 3 ਦਸੰਬਰ, 2022 ਨੂੰ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਭੇਦਭਰੀ ਹਾਲਤ ’ਚ ਮਿਲੀ ਪਤੀ-ਪਤਨੀ ਦੀ ਲਾਸ਼
. . .  about 4 hours ago
ਜਲੰਧਰ, 29 ਨਵੰਬਰ (ਐੱਮ. ਐੱਸ. ਲੋਹੀਆ) – ਨਿਊ ਹਰਗੋਬਿੰਦ ਨਗਰ, ਜਲੰਧਰ ’ਚ ਇਕ ਮਕਾਨ ’ਚੋਂ ਪਤੀ-ਪਤਨੀ ਦੀ ਮਿ੍ਤਕ ਦੇਹ ਮਿਲੀ ਹੈ। ਮਿ੍ਤਕ ਪਤੀ ਦੀ ਪਛਾਣ ਨੀਰਜ ਅਤੇ ਪਤਨੀ ਦੀ ਪੂਜਾ ਵਜੋਂ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ...
ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਜ਼ੀਰਕਪੁਰ ’ਚ ਲਾਇਆ ਰੁਜ਼ਗਾਰ ਮੇਲਾ
. . .  about 5 hours ago
ਜ਼ੀਰਕਪੁਰ, 29 ਨਵੰਬਰ (ਹੈਪੀ ਪੰਡਵਾਲਾ)- ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਅੱਜ ਇੱਥੇ ਦਸਮੇਸ਼ ਖਾਲਸਾ ਕਾਲਜ ਵਿਖੇ ਰੁਜ਼ਗਾਰ ਮੇਲਾ ਲਾਇਆ ਗਿਆ, ਜਿਸ ਵਿਚ 11 ਨਾਮੀ ਕੰਪਨੀਆਂ ਵਲੋਂ ਭਾਗ ਲਿਆ ਗਿਆ। ਇਸ ਰੁਜ਼ਗਾਰ...
ਕੋਟਕਪੂਰਾ ਦੇ ਡੇਰਾ ਪ੍ਰੇਮੀ ਕਤਲ ਕਾਂਡ ’ਚ ਗ੍ਰਿਫ਼ਤਾਰ ਦੋਵੇਂ ਨਾਬਾਲਗ ਸ਼ੂਟਰਾਂ ਦੀਆਂ ਜ਼ਮਾਨਤ ਪਟੀਸ਼ਨਾਂ ਰੱਦ
. . .  about 5 hours ago
ਫ਼ਰੀਦਕੋਟ, 29 ਨਵੰਬਰ (ਜਸਵੰਤ ਸਿੰਘ ਪੁਰਬਾ)- ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਟਾਰੀਆ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਹਰਿਆਣਾ ਦੇ ਦੋ ਨਾਬਾਲਗ ਨਿਸ਼ਾਨੇਬਾਜ਼ਾਂ ਦੀ ਜ਼ਮਾਨਤ ਅਰਜ਼ੀ ਪ੍ਰਿੰਸੀਪਲ...
23 ਸੈਕਟਰ ਅਸਾਮ ਰਾਈਫਲਜ਼ , ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਨੇ 3.33 ਕਰੋੜ ਰੁਪਏ ਦੀਆਂ ਮੇਥਾਮਫੇਟਾਮਾਈਨ ਗੋਲੀਆਂ ਕੀਤੀਆਂ ਬਰਾਮਦ
. . .  about 5 hours ago
ਕੋਮਲ ਮਿੱਤਲ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਜੋਂ ਸੰਭਾਲਿਆ ਅਹੁਦਾ
. . .  about 5 hours ago
ਹੁਸ਼ਿਆਰਪੁਰ, 29 ਨਵੰਬਰ (ਬਲਜਿੰਦਰਪਾਲ ਸਿੰਘ)- 2014 ਬੈਚ ਦੀ ਆਈ.ਏ.ਐਸ. ਅਫ਼ਸਰ ਕੋਮਲ ਮਿੱਤਲ ਨੇ ਅੱਜ ਹੁਸ਼ਿਆਰਪੁਰ ਵਿਚ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਕੋਲ...
ਸੁਪਰੀਮ ਕੋਰਟ ਨੇ ਮੁੰਬਈ ਮੈਟਰੋ ਕਾਰਪੋਰੇਸ਼ਨ ਨੂੰ ਆਰੇ ਜੰਗਲਾਂ 'ਚ 84 ਦਰਖਤਾਂ ਨੂੰ ਕੱਟਣ ਲਈ ਆਪਣੀ ਅਰਜ਼ੀ 'ਤੇ ਪੈਰਵੀ ਕਰਨ ਦੀ ਦਿੱਤੀ ਇਜਾਜ਼ਤ
. . .  about 7 hours ago
ਮੇਘਾਲਿਆ ਸਰਕਾਰ ਆਸਾਮ ਨਾਲ ਲੱਗਦੀ ਸਰਹੱਦ 'ਤੇ 7 ਬਾਰਡਰ ਚੌਂਕੀਆਂ (ਬੀ.ਓ.ਪੀ.) ਸਥਾਪਤ ਕਰੇਗੀ - ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ
. . .  about 7 hours ago
ਆਰ.ਬੀ.ਆਈ. 1 ਦਸੰਬਰ ਨੂੰ ਰਿਟੇਲ ਡਿਜੀਟਲ ਰੁਪਈਏ (e₹-R) ਲਈ ਪਹਿਲੇ ਪਾਇਲਟ ਦੀ ਸ਼ੁਰੂਆਤ ਦੀ ਘੋਸ਼ਣਾ ਕਰੇਗਾ
. . .  about 7 hours ago
ਮੈਡਮ ਪੂਨਮਦੀਪ ਕੌਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ
. . .  about 7 hours ago
ਬਰਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)- 2013 ਬੈਚ ਦੇ ਆਈ.ਏ.ਐੱਸ. ਅਧਿਕਾਰੀ ਸ੍ਰੀਮਤੀ ਪੂਨਮਦੀਪ ਕੌਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਜੋਂ ਅਹੁਦਾ ਸੰਭਾਲ ਲਿਆ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ...
ਰਾਸ਼ਟਰੀ ਸੁਰੱਖਿਆ ਦਾ ਕੋਈ ਬਦਲ ਨਹੀਂ , ਇਹ ਹਥਿਆਰਬੰਦ ਬਲਾਂ ਦੇ ਨਾਲ-ਨਾਲ ਸਾਰੇ ਲੋਕਾਂ ਦੀ ਜ਼ਿੰਮੇਵਾਰੀ - ਰੱਖਿਆ ਮੰਤਰੀ ਰਾਜ ਨਾਥ ਸਿੰਘ
. . .  about 7 hours ago
ਦਿੱਲੀ ਦੀ ਅਦਾਲਤ ਵਲੋਂ ਸਾਬਕਾ ਕਾਂਗਰਸੀ ਵਿਧਾਇਕ ਆਸਿਫ ਮੁਹੰਮਦ ਖਾਨ ਦੀ ਜ਼ਮਾਨਤ ਪਟੀਸ਼ਨ ਖ਼ਾਰਜ
. . .  about 7 hours ago
ਨਵੀਂ ਦਿੱਲੀ, 29 ਨਵੰਬਰ-ਸਾਕੇਤ ਅਦਾਲਤ ਨੇ ਸਾਬਕਾ ਕਾਂਗਰਸੀ ਵਿਧਾਇਕ ਆਸਿਫ ਮੁਹੰਮਦ ਖਾਨ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ, ਜਿਸ ਨੂੰ ਦਿੱਲੀ ਦੇ ਸ਼ਾਹੀਨ ਬਾਗ ਖੇਤਰ ਵਿਚ ਡਿਊਟੀ 'ਤੇ ਇਕ ਪੁਲਿਸ ਅਧਿਕਾਰੀ...
ਸਰਹੱਦ ਨਜ਼ਦੀਕ ਡਿੱਗਾ ਇਕ ਪਕਿਸਤਾਨੀ ਡਰੋਨ ਤੇ ਹੈਰੋਇਨ ਬਰਾਮਦ
. . .  about 7 hours ago
ਖੇਮਕਰਨ, 29 ਨਵੰਬਰ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਸੈਕਟਰ 'ਚ ਸਰਹੱਦ ਨਜ਼ਦੀਕ ਪੈਂਦੀ ਸਰਹੱਦੀ ਚੌਂਕੀ ਹਰਭਜਨ ਨੇੜੇ ਖੇਤਾਂ 'ਚ ਡਿੱਗਾ ਇਕ ਪਕਿਸਤਾਨੀ ਡਰੋਨ ਮਿਲਿਆ ਹੈ, ਜਿਸ ਬਾਰੇ ਪਤਾ ਲੱਗਣ 'ਤੇ ਥਾਣਾ ਖੇਮਕਰਨ ਦੀ ਪੁਲਿਸ ਤੇ ਬੀ.ਐਸ.ਐਫ. ਨੇ ਮੌਕੇ 'ਤੇ ਜਾ...
ਕੋਵਿਡ-19 ਟੀਕਾਕਰਨ ਕਰਵਾਉਣ ਲਈ ਕੋਈ ਕਾਨੂੰਨੀ ਮਜਬੂਰੀ ਨਹੀਂ-ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ
. . .  about 8 hours ago
ਨਵੀਂ ਦਿੱਲੀ,29 ਨਵੰਬਰ-ਕੇਂਦਰ ਨੇ ਸੁਪਰੀਮ ਕੋਰਟ ਨੂੰ ਸਪੱਸ਼ਟ ਕੀਤਾ ਕਿ ਕੋਵਿਡ -19 ਲਈ ਟੀਕਾਕਰਨ ਕਰਵਾਉਣ ਲਈ ਕੋਈ ਕਾਨੂੰਨੀ ਮਜਬੂਰੀ ਨਹੀਂ ਹੈ।ਸੁਪਰੀਮ ਕੋਰਟ ਵਿਚ ਦਾਇਰ ਇਕ ਹਲਫ਼ਨਾਮੇ ਵਿਚ, ਕੇਂਦਰ ਨੇ ਪੇਸ਼ ਕੀਤਾ ਕਿ ਸੂਚਿਤ ਸਹਿਮਤੀ ਦੀ ਧਾਰਨਾ ਕਿਸੇ ਦਵਾਈ ਜਿਵੇਂ ਕਿ ਵੈਕਸੀਨ...
ਸੁਮੇਧ ਸੈਣੀ ਦੇ ਸਿੱਟ ਸਾਹਮਣੇ ਪੇਸ਼ ਹੋਣ ਦੀ ਸੰਭਾਵਨਾ ਨਹੀਂ
. . .  about 8 hours ago
ਚੰਡੀਗੜ੍ਹ, 29 ਨਵੰਬਰ (ਤਰੁਣ ਭਜਨੀ)-ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੁੱਛਗਿੱਛ ਲਈ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੇ ਸਿੱਟ ਸਾਹਮਣੇ ਅੱਜ ਪੇਸ਼ ਹੋਣਾ ਸੀ, ਪਰ ਉਨ੍ਹਾਂ ਦੇ ਪੇਸ਼ ਹੋਣ ਦੀ ਸੰਭਾਵਨਾ ਨਹੀਂ। ਸੁਮੇਧ ਸੈਣੀ...
100 ਕਰੋੜ ਰੁਪਏ ਫਿਰੌਤੀ ਦੇ ਮਾਮਲੇ 'ਚ ਅਨਿਲ ਦੇਸ਼ਮੁਖ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 2 ਦਸੰਬਰ ਤੱਕ ਮੁਲਤਵੀ
. . .  about 9 hours ago
ਮੁੰਬਈ, 29 ਨਵੰਬਰ-100 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ 'ਚ ਬੌਂਬੇ ਹਾਈ ਕੋਰਟ ਨੇ ਅੱਜ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਐਨ.ਸੀ.ਪੀ. ਨੇਤਾ ਅਨਿਲ ਦੇਸ਼ਮੁਖ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ...
ਐੱਨ.ਐੱਫ.ਡੀ.ਸੀ. 'ਦਿ ਕਸ਼ਮੀਰ ਫਾਈਲਜ਼' ਲਈ ਨਾਦਵ ਲੈਪਿਡ ਦੀ ਟਿੱਪਣੀ ਦਾ ਲਵੇਗੀ ਨੋਟਿਸ-ਪ੍ਰਮੋਦ ਸਾਵੰਤ
. . .  about 9 hours ago
ਪਣਜੀ, 29 ਨਵੰਬਰ-ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ 'ਦਿ ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਦੇ ਮੁਖੀ ਨਾਦਵ ਲੈਪਿਡ ਦੀ ਟਿੱਪਣੀ 'ਤੇ ਬੋਲਦਿਆਂ ਕਿਹਾ ਕਿ ਮੈਂ ਬਿਆਨ ਦੀ ਨਿੰਦਾ ਕਰਦਾ ਹਾਂ। ਇਜ਼ਰਾਈਲ ਦੇ ਰਾਜਦੂਤ ਨੇ ਇਹ ਵੀ ਕਿਹਾ ਕਿ ਉਸ...
ਕਲਰਕ ਕਮ ਡਾਟਾ ਐਂਟਰੀ ਆਪ੍ਰੇੇਟਰਾਂ ਦੀਆਂ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਮੁਲਤਵੀ
. . .  about 9 hours ago
ਬੁਢਲਾਡਾ, 29 ਨਵੰਬਰ (ਸਵਰਨ ਸਿੰਘ ਰਾਹੀ)- ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਕਲਰਕ ਕਮ ਡਾਟਾ ਐਂਟਰੀ ਆਪ੍ਰੇਟਰਾਂ ਦੀਆਂ ਅਸਾਮੀਆਂ ਦੀ 04 ਦਸੰਬਰ ਨੂੰ ਲਈ ਜਾਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ...
ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਬਲਾਕ ਚੋਗਾਵਾ ਦੇ ਕਾਂਗਰਸੀ ਸਰਪੰਚਾਂ ਦੀ ਚੁਣੀ ਗਈ 11 ਮੈਂਬਰੀ ਕਮੇਟੀ
. . .  about 9 hours ago
ਚੋਗਾਵਾ, 29 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾ ਦੇ ਸਮੁੱਚੇ ਮੌਜੂਦਾ ਕਾਂਗਰਸੀ ਸਰਪੰਚਾ ਦੀ ਸਰਕਾਰ ਖ਼ਿਲਾਫ਼ ਰੋਹ ਭਰੀ ਮੀਟਿੰਗ ਇਤਿਹਾਸਕ ਨਗਰ ਵੈਰੋਕੇ ਵਿਖੇ ਹੋਈ। ਮੀਟਿੰਗ ਦੌਰਾਨ ਸਰਕਾਰ ਵਲੋਂ ਸਮੁੱਚੀਆ ਪੰਚਾਇਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਕਸਦ ਨਾਲ ਸਰਪੰਚਾਂ...
ਡੀ.ਆਰ.ਐਮ. ਮਨਜੀਤ ਸਿੰਘ ਭਾਟੀਆ ਵਲੋਂ ਅਬੋਹਰ ਰੇਲਵੇ ਸਟੇਸ਼ਨ ਦਾ ਨਰੀਖਣ
. . .  about 9 hours ago
ਅਬੋਹਰ, 29 ਨਵੰਬਰ (ਸੰਦੀਪ ਸੋਖਲ)-ਅਬੋਹਰ ਰੇਲਵੇ ਸਟੇਸ਼ਨ 'ਤੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਵਪਾਰ ਮੰਡਲ ਵਲੋਂ ਰੇਲਵੇ ਵਿਭਾਗ ਨੂੰ ਸ਼ਿਕਾਇਤ ਦਿੱਤੀ ਹੋਈ ਸੀ, ਜਿਸ ਦੇ ਆਧਾਰ 'ਤੇ ਰੇਲਵੇ ਵਿਭਾਗ ਦੇ ਡੀ.ਆਰ.ਐਮ. ਮਨਜੀਤ ਸਿੰਘ ਭਾਟੀਆ ਨੇ ਆਪਣੀ ਟੀਮ...
ਹੋਰ ਖ਼ਬਰਾਂ..

ਸਾਡੀ ਸਿਹਤ

ਸਰਦੀਆਂ ਵਿਚ ਵਧਾਉ ਰੋਕੂ ਰੋਗ ਸ਼ਕਤੀ

ਸਰਦੀਆਂ ਵਿਚ ਖਾਣਾ ਬਹੁਤ ਚੰਗਾ ਲੱਗਦਾ ਹੈ, ਕਦੇ ਮਿੱਠਾ ਤਾਂ ਕਦੇ ਤਲਿਆ ਹੋਇਆ। ਸਰਦੀਆਂ ਵਿਚ ਭੁੱਖ ਵੀ ਵੱਧ ਲਗਦੀ ਹੈ ਅਤੇ ਇਨ੍ਹਾਂ ਦਿਨਾਂ ਵਿਚ ਮੌਸਮੀ ਫ਼ਲ ਸਬਜ਼ੀਆਂ ਵੀ ਬਹੁਤ ਹੁੰਦੀਆਂ ਹਨ ਜਿਨ੍ਹਾਂ ਨੂੰ ਖਾ ਕੇ ਆਪਣੀ ਰੋਗ ਰੋਕੂ ਸ਼ਕਤੀ ਵਧਾ ਸਕਦੇ ਹਾਂ। ਆਓ, ਜਾਣੀਏ ਕੀ ਖਾਈਏ ਤਾਂ ਕਿ ਰੋਗ ਪ੍ਰਤੀਰੋਧਕ ਸ਼ਕਤੀ ਵਧ ਸਕੇ। ਦਹੀਂ-ਸਵੇਰੇ ਇਕ ਕਟੋਰੀ ਦਹੀਂ ਖਾਣਾ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਦਹੀ ਪਾਚਣਤੰਤਰ ਨੂੰ ਵੀ ਮਜ਼ਬੂਤ ਕਰਦਾ ਹੈ। ਇਸ ਨੂੰ ਹਰ ਰੋਜ਼ ਖਾਣਾ ਚਾਹੀਦਾ ਹੈ। ਸਰਦੀਆਂ ਵਿਚ ਫ੍ਰਿਜ ਵਾਲਾ ਦਹੀਂ ਨਾ ਖਾਓ, ਜੇਕਰ ਫ੍ਰਿਜ ਵਿਚ ਰੱਖਿਆ ਹੋਵੇ ਤਾਂ ਖਾਣ ਤੋਂ ਇਕ ਘੰਟਾ ਪਹਿਲਾਂ ਬਾਹਰ ਕੱਢ ਕੇ ਰੱਖ ਦਿਉ ਤਾਂ ਕਿ ਤਾਪਮਾਨ ਆਮ ਹੋ ਸਕੇ। ਮਸ਼ਰੂਮ-ਮਸ਼ਰੂਮ ਵਿਚ ਵਿਟਾਮਿਨ ਡੀ ਦੀ ਮਾਤਰਾ ਵਧ ਹੁੰਦੀ ਹੈ ਜਿਸ ਨੂੰ ਹਰ ਰੋਜ਼ ਖਾਣ ਨਾਲ ਸਰੀਰ ਵਿਚ ਪੈਦਾ ਹੋਣ ਵਾਲੇ ਕੀਟਾਣੁਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਸਰਦੀਆਂ ਵਿਚ ਖਾਂਸੀ-ਜ਼ੁਕਾਮ ਵਿਚ ਵੀ ਲਾਭ ਮਿਲਦਾ ਹੈ। ਅਦਰਕ-ਅਦਰਕ ਦੀ ਵਰਤੋਂ ਮਸਾਲਿਆਂ ਅਤੇ ਦਵਾਈ ਦੇ ਰੂਪ ਵਿਚ ਕੀਤੀ ਜਾਂਦੀ ਹੈ। ਅਦਰਕ ਦਾ ਸੁਆਦ ਤਿੱਖਾ ...

ਪੂਰਾ ਲੇਖ ਪੜ੍ਹੋ »

ਰਾਤ ਦੇ ਭਿੱਜੇ ਹੋਏ ਬਦਾਮ ਖਾਣਾ ਬੜਾ ਚੰਗਾ

ਬਦਾਮ ਆਪਣੇ ਅਨੇਕਾਂ ਸਿਹਤ ਫਾਇਦਿਆਂ ਲਈ ਜਾਣਿਆ ਜਾਂਦਾ ਹੈ। ਬੱਚਿਆਂ, ਵੱਡਿਆਂ ਸਭ ਲਈ ਫਾਇਦੇਮੰਦ ਹੈ ਬਦਾਮ। ਇਹ ਯਾਦ ਸ਼ਕਤੀ ਵਧਾਉਣ ਵਿਚ ਸਭ ਤੋਂ ਵੱਧ ਮਦਦਗਾਰ ਹੈ। ਬਦਾਮ ਵਿਚ ਸਭ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲ ਮੌਜੂਦ ਹੁੰਦੇ ਹਨ : ਜਿਵੇਂ ਜਿੰਕ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਓਮੇਗਾ 3 ਫੈਟੀ ਐਸਿਡ। ਇਨ੍ਹਾਂ ਸਾਰੇ ਪੋਸ਼ਕ ਤੱਤਾਂ ਨੂੰ ਜਜ਼ਬ ਕਰਨ ਲਈ ਬਦਾਮ ਨੂੰ ਰਾਤ ਨੂੰ ਭਿਓਂ ਕੇ ਰੱਖਣਾ ਚਾਹੀਦਾ ਹੈ, ਫਿਰ ਖਾਣਾ ਚਾਹੀਦਾ ਹੈ ਕਿਉਂਕਿ ਬਦਾਮ ਵਿਚ ਬ੍ਰਾਊਨ ਛਿਲਕੇ ਵਿਚ ਟੈਨਿਨ ਹੁੰਦਾ ਹੈ ਜੋ ਪੋਸ਼ਕ ਤੱਤਾਂ ਨੂੰ ਜਜ਼ਬ ਹੋਣ ਤੋਂ ਰੋਕਦਾ ਹੈ। ਭਿੱਜਿਆ ਹੋਇਆ ਬਦਾਮ ਪਾਚਨਤੰਤਰ ਨੂੰ ਠੀਕ ਰੱਖਦਾ ਹੈ। ਲਾਇਪੇਜ ਨਾਮਕ ਐਂਜਾਈਮ ਨੂੰ ਪੈਦਾ ਕਰਦਾ ਹੈ ਜੋ ਚਰਬੀ ਦੇ ਖਰਚ ਕਰਨ ਲਈ ਫਾਇਦੇਮੰਦ ਹੁੰਦਾ ਹੈ। ਮੋਟਾਪੇ ਨੂੰ ਦੂਰ ਕਰਨ ਲਈ ਵੀ ਭਿੱਜੇ ਹੋਏ ਬਦਾਮ ਫਾਇਦੇਮੰਦ ਹੁੰਦੇ ਹਨ ਕਿਉਂਕਿ ਇਸ ਵਿਚ ਮੌਜੂਦ ਮੋਨੋਅਨਸੇਚੁਰੇਟੇਡ ਫੈਟ ਤੁਹਾਡੀ ਭੁੱਖ ਰੋਕਣ ਅਤੇ ਪੂਰਾ ਰੱਜਿਆ ਹੋਇਆ ਮਹਿਸੂਸ ਕਰਾਉਂਦੇ ਹਨ। ਭਿੱਜੇ ਬਦਾਮਾਂ ਵਿਚਲੇ ਵਿਟਾਮਿਨ ਬੀ17 ਅਤੇ ਫੋਲਿਕ ਐਸਿਡ ਕੈਂਸਰ ਨੂੰ ਦੂਰ ਕਰਨ ...

ਪੂਰਾ ਲੇਖ ਪੜ੍ਹੋ »

ਮਨ ਨਾਲ ਵੀ ਹੁੰਦਾ ਹੈ ਅਸਲ ਇਲਾਜ

ਡਾਕਟਰੀ ਖੇਤਰ ਵਿਚ ਰੋਜ਼ ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ ਹਨ। ਇਹ ਖੋਜਾਂ ਨਾ ਸਿਰਫ਼ ਨਵੀਆਂ-ਨਵੀਆਂ ਦਵਾਈਆਂ 'ਤੇ ਆਧਾਰਿਤ ਹੁੰਦੀਆਂ ਹਨ ਸਗੋਂ ਡਾਕਟਰੀ ਪੱਧਤੀਆਂ ਦੀ ਉਪਯੋਗਤਾ ਜਾਂ ਸਾਰਥਕਤਾ 'ਤੇ ਵੀ ਹੁੰਦੀਆਂ ਰਹਿੰਦੀਆਂ ਹਨ ਕਿਉਂਕਿ ਨਾ ਸਿਰਫ਼ ਨਵੀਆਂ-ਨਵੀਆਂ ਦਵਾਈਆਂ ਦੀ ਖੋਜ ਹੁੰਦੀ ਰਹਿੰਦੀ ਹੈ ਸਗੋਂ ਨਵੀਆਂ ਡਾਕਟਰੀ ਢੰਗ ਤਰੀਕੇ ਬਾਰੇ ਵੀ ਖੋਜ ਹੁੰਦੀ ਰਹਿੰਦੀ ਹੈ। ਪਿਛਲੇ ਦਿਨੀਂ ਇਕ ਕੌਮਾਂਤਰੀ ਮੈਡੀਕਲ ਖੋਜ ਪੱਤਰ ਵਿਚ ਹੋਮਿਓਪੈਥੀ ਤੇ ਰਵਾਇਤੀ ਦਵਾਈਆਂ ਦੇ ਪ੍ਰਭਾਵਾਂ ਸੰਬੰਧੀ ਇਕ ਖੋਜ ਪ੍ਰਕਾਸ਼ਿਤ ਹੋਈ ਜਿਸ ਵਿਚ ਦੱਸਿਆ ਗਿਆ ਕਿ ਹੋਮਿਓਪੈਥੀ ਦਵਾਈਆਂ ਰੋਗਾਂ ਦੇ ਇਲਾਜ ਵਿਚ ਕਾਰਗਰ ਨਹੀਂ ਹੁੰਦੀਆਂ। ਇਹ ਤਾਂ ਸਿਰਫ ਪਲੈਸਿਬੋ ਭਾਵ ਇਕ ਤਰ੍ਹਾਂ ਦਾ ਮਨੋਵਿਗਿਆਨਕ ਪ੍ਰਭਾਵ ਹੈ ਜਿਸ ਕਾਰਨ ਕੁਝ ਰੋਗੀ ਠੀਕ ਹੋ ਜਾਂਦੇ ਹਨ। ਇਸ ਖੋਜ ਦੇ ਛਪਣ ਨਾਲ ਡਾਕਟਰੀ ਜਗਤ ਵਿਚ ਇਕ ਜ਼ੋਰਦਾਰ ਬਹਿਸ ਸ਼ੁਰੂ ਹੋ ਗਈ। ਹੋਮਿਓਪੈਥੀ ਦੇ ਸਮਰਥਕ ਜਾਂ ਡਾਕਟਰ ਇਸ ਨੂੰ ਹੋਮਿਓਪੈਥੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੰਦੇ ਹਨ ਅਤੇ ਐਲੋਪੈਥੀ ਦੇ ਸਮਰਥਕ ਇਸ ਅਧਿਐਨ ਦਾ ਸਮਰਥਨ ਕਰਦੇ ...

ਪੂਰਾ ਲੇਖ ਪੜ੍ਹੋ »

ਸਰਦੀਆਂ 'ਚ ਤੰਗ ਕਰਦੀਆਂ ਹਨ ਚਮੜੀ ਅਤੇ ਜੋੜਾਂ ਦੀਆਂ ਸਮੱਸਿਆਵਾਂ

ਸਰਦੀਆਂ ਵਿਚ ਚਮੜੀ ਦਾ ਰੁੱਖਾਪਨ ਵਧਣ ਨਾਲ ਚਮੜੀ ਸੰਬੰਧੀ ਕਈ ਸਮੱਸਿਆਵਾਂ ਵਧ ਜਾਂਦੀਆਂ ਹਨ ਜਿਵੇਂ ਚਮੜੀ ਵਿਚ ਖਿਚਾਅ, ਖਾਰਸ਼, ਜਲਣ, ਵਾਲਾਂ 'ਚ ਸਿੱਕਰੀ, ਹੱਥਾਂ-ਪੈਰਾਂ ਦੀਆਂ ਉਂਗਲੀਆਂ ਵਿਚ ਸੋਜ਼, ਅੱਡੀਆਂ ਦਾ ਫਟਣਾ, ਬੁੱਲ੍ਹਾਂ ਦਾ ਫਟਣਾ ਆਦਿ। ਸਰਦੀਆਂ ਵਿਚ ਚਮੜੀ ਵਿਸ਼ੇਸ਼ ਦੇਖਭਾਲ ਮੰਗਦੀ ਹੈ ਜੇਕਰ ਅਸੀਂ ਚਮੜੀ ਦਾ ਵਧੇਰੇ ਖਿਆਲ ਨਹੀਂ ਰੱਖਾਂਗੇ ਤਾਂ ਚਮੜੀ ਸੰਬੰਧੀ ਸਮੱਸਿਆਵਾਂ ਸਾਨੂੰ ਘੇਰ ਸਕਦੀਆਂ ਹਨ। ਸਰਦੀਆਂ ਵਿਚ ਤਾਪਮਾਨ ਘੱਟ ਹੋਣ 'ਤੇ ਖ਼ੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ। ਇਸ ਨਾਲ ਸਰੀਰ ਵਿਚ ਕੁਝ ਭਾਗਾਂ 'ਚ ਖੂਨ ਦਾ ਦੌਰਾ ਘੱਟ ਹੋ ਜਾਂਦਾ ਹੈ, ਨਤੀਜਾ ਜੋੜਾਂ 'ਚ ਅਕੜਾ ਅਤੇ ਦਰਦ ਵਧ ਜਾਂਦੀ ਹੈ। ਕਦੀ-ਕਦੀ ਜੋੜਾਂ ਵਾਲੀ ਜਗ੍ਹਾ ਸੋਜ਼ ਆਉਣ 'ਤੇ ਉਹ ਕੰਮ ਘੱਟ ਕਰਦੇ ਹਨ। ਵਿਸ਼ੇਸ਼ ਕਰਕੇ ਬਜ਼ੁਰਗਾਂ ਨੂੰ ਸਵੇਰ ਦੇ ਸਮੇਂ ਜੋੜਾਂ 'ਚ ਅਕੜਾਪਨ ਜ਼ਿਆਦਾ ਰਹਿੰਦਾ ਹੈ। ਕਿਸ ਤਰ੍ਹਾਂ ਪਾਈਏ ਇਸ 'ਤੇ ਕਾਬੂ : ਸਰੀਰ ਦੇ ਜਿਸ ਹਿੱਸੇ ਵਿਚ ਮੁਸ਼ਕਿਲ ਹੋਵੇ, ਉਸ ਭਾਗ ਨੂੰ ਸਹੀ ਢੰਗ ਨਾਲ ਢਕ ਕੇ ਰੱਖੋ, ਤਾਂ ਕਿ ਉਹ ਹਿੱਸਾ ਗਰਮ ਰਹੇ। ਕੋਸੇ ਪਾਣੀ ਨਾਲ ਇਸ਼ਨਾਨ ਕਰੋ। ਜਿਸ ਜਗ੍ਹਾ 'ਤੇ ਦਰਦ ...

ਪੂਰਾ ਲੇਖ ਪੜ੍ਹੋ »

ਗੁਣਾਂ ਦਾ ਖਜ਼ਾਨਾ ਹੈ ਕਲੌਂਜੀ

ਕਲੌਂਜੀ ਦੇ ਛੋਟੇ ਜਿਹੇ ਦਾਣੇ 'ਚ ਕਈ ਗੁਣ ਛੁਪੇ ਹੁੰਦੇ ਹਨ। ਇਹ ਛੋਟਾ ਜਿਹਾ ਦਾਣਾ ਲਗਭਗ ਹਰ ਰੋਗ ਦਾ ਇਲਾਜ ਕਰਦਾ ਹੈ। ਇਹ ਗਰਮੀ ਅਤੇ ਸਰਦੀ ਦੋਹਾਂ ਮੌਸਮਾਂ ਵਿਚ ਹੀ ਲਾਭਕਾਰੀ ਹੁੰਦਾ ਹੈ। ਆਓ ਦੇਖੀਏ, ਇਸ ਛੋਟੇ ਜਿਹੇ ਦਾਣੇ ਵਿਚ ਕਿਹੜੇ-ਕਿਹੜੇ ਰੋਗਾਂ ਦਾ ਇਲਾਜ ਲੁਕਿਆ ਹੋਇਆ ਹੈ- ਮਸੂੜਿਆਂ ਦੀ ਤਕਲੀਫ਼ ਜਾਂ ਦੰਦਾਂ ਵਿਚ ਦਰਦ ਹੋਣ 'ਤੇ ਕਲੌਂਜੀ ਨੂੰ ਸਿਰਕੇ ਵਿਚ ਪਕਾ ਕੇ ਕੁਰਲੀ ਕਰਨ ਨਾਲ ਆਰਾਮ ਮਿਲਦਾ ਹੈ। ਬਦਹਜ਼ਮੀ ਨੂੰ ਦੂਰ ਕਰਨ ਅਤੇ ਪਾਚਣ ਸ਼ਕਤੀ ਵਧਾਉਣ ਵਿਚ ਵੀ ਇਸ ਦਾ ਵਰਤੋਂ ਕੀਤੀ ਜਾਂਦੀ ਹੈ। ਫੋੜੇ-ਫੰਸਿਆਂ 'ਤੇ ਕਲੌਂਜੀ ਅਤੇ ਸਿਰਕਾ ਲਗਾਉਣ ਨਾਲ ਲਾਭ ਹੁੰਦਾ ਹੈ। ਕਲੌਂਜੀ ਨੂੰ ਰੋਟੀ ਨਾਲ ਖਾਣ ਨਾਲ ਪੇਟ 'ਚ ਗੈਸ ਨਹੀਂ ਬਣਦੀ। ਕਲੌਂਜੀ ਦਾ ਤੇਲ ਸਿਰ 'ਤੇ ਲਗਾਉਣ ਨਾਲ ਵਾਲ ਚਿੱਟੇ ਨਹੀਂ ਹੁੰਦੇ। ਇਸ ਨਾਲ ਗੰਜੇ ਸਿਰ 'ਤੇ ਵੀ ਵਾਲ ਉੱਗ ਆਉਂਦੇ ਹਨ। ਦਮੇ ਦਾ ਰੋਗ ਹੋਣ 'ਤੇ ਅੱਧਾ ਚਮਚ ਕਲੌਂਜੀ ਪੀਹ ਕੇ ਪਾਣੀ ਨਾਲ ਲੈਣ 'ਤੇ ਲਾਭ ਹੁੰਦਾ ਹੈ। ਕਲੌਂਜੀ ਨੂੰ ਪੀਹ ਕੇ ਸਿਰਕੇ ਨਾਲ ਮਿਲਾ ਕੇ ਖਾਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ। ਇਸ ਦੇ ਧੂਏਂ ਨਾਲ ਜ਼ਹਿਰੀਲੇ ਕੀੜੇ ਦੌੜ ਜਾਂਦੇ ਹਨ ...

ਪੂਰਾ ਲੇਖ ਪੜ੍ਹੋ »

ਦਿਮਾਗ਼ ਦੇ ਸਹੀ ਵਿਕਾਸ ਲਈ ਮਾਂ ਦਾ ਦੁੱਧ ਜ਼ਰੂਰੀ

ਅਜੇ ਤੱਕ ਇਹ ਹੀ ਮੰਨਿਆ ਜਾਂਦਾ ਰਿਹਾ ਹੈ ਕਿ ਮਾਂ ਦੇ ਦੁੱਧ ਵਿਚ ਕੁਝ ਅਜਿਹੇ ਤੱਤ ਹੁੰਦੇ ਹਨ, ਜੋ ਬੱਚਿਆਂ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ ਪਰ ਹਾਲ ਹੀ ਵਿਚ ਕੀਤੀ ਗਈ ਇਕ ਖੋਜ ਵਿਚ ਇਹ ਸਾਹਮਣੇ ਆਇਆ ਹੈ ਕਿ ਬੱਚਿਆਂ ਦੇ ਦਿਮਾਗ ਲਈ ਮਾਂ ਦਾ ਦੁੱਧ ਬਹੁਤ ਜ਼ਰੂਰੀ ਹੈ। ਮਾਂ ਦੇ ਦੁੱਧ ਵਿਚ ਡੀ.ਐਚ.ਏ. ਐਸਿਡ ਅਤੇ ਏ.ਏ. ਐਸਿਡ ਹੁੰਦੇ ਹਨ ਜੋ ਬੱਚਿਆਂ ਦੇ ਦਿਮਾਗ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਮਾਹਰਾਂ ਨੇ ਬੱਚਿਆਂ ਵਿਚ ਹੋਏ ਵਿਕਾਸ ਦਾ ਅਧਿਐਨ ਨਾ ਕੇਵਲ ਬੱਚਿਆਂ ਦੀ ਸ਼ੁਰੂ ਦੀ ਉਮਰ 'ਚ ਕੀਤਾ ਬਲਕਿ 4 ਤੋਂ 9 ਸਾਲ ਤੱਕ ਦੀ ਉਮਰ ਵਿਚ ਵੀ ਕੀਤਾ ਅਤੇ ਦੇਖਿਆ ਕਿ ਮਾਂ ਦਾ ਦੁੱਧ ਪੀਣ ਵਾਲੇ ਬੱਚੇ ਦੂਸਰੇ ਬੱਚਿਆਂ ਦੇ ਮੁਕਾਬਲੇ ਜ਼ਿਆਦਾ ਬੁੱਧੀਮਾਨ ...

ਪੂਰਾ ਲੇਖ ਪੜ੍ਹੋ »

ਬਲੱਡ ਸ਼ੂਗਰ ਨੂੰ ਕਾਬੂ ਕਰ ਸਕਦਾ ਹੈ ਹਾਸਾ

ਹੱਸਣਾ ਕਈ ਬਿਮਾਰੀਆਂ ਦੀ ਦਵਾਈ ਹੈ ਅਤੇ ਹੁਣ ਖੋਜਾਂ ਅਨੁਸਾਰ ਜੇਕਰ ਤੁਸੀਂ ਬਲੱਡ ਸ਼ੂਗਰ ਨੂੰ ਕਾਬੂ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਹੱਸਣਾ ਵੀ ਜ਼ਰੂਰੀ ਹੈ। ਮਾਹਰਾਂ ਅਨੁਸਾਰ ਹੱਸਣਾ ਸ਼ੂਗਰ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ। ਇਕ ਖੋਜ 5 ਤੰਦਰੁਸਤ ਵਿਅਕਤੀਆਂ ਅਤੇ 19 ਟਾਈਪ ਟੂ ਸ਼ੂਗਰ ਦੇ ਰੋਗੀਆਂ ਨੂੰ ਇਕੋ ਤਰ੍ਹਾਂ ਦਾ ਭੋਜਨ ਕਰਵਾਇਆ ਗਿਆ। ਪਹਿਲੇ ਦਿਨ ਸਾਰੇ ਵਿਅਕਤੀਆਂ ਨੂੰ ਇਕ ਗੰਭੀਰ ਲੈਕਚਰ ਸੁਣਾਇਆ ਗਿਆ। ਦੂਸਰੇ ਦਿਨ ਉਨ੍ਹਾਂ ਇਕ ਹਾਸਰਸ ਸ਼ੋਅ ਦਿਖਾਇਆ ਗਿਆ, ਜਿਸ ਵਿਚ ਉਹ ਦਿਲ ਖੋਲ੍ਹ ਕੇ ਹੱਸੇ। ਮਾਹਰਾਂ ਨੇ ਇਨ੍ਹਾਂ ਦੋਵਾਂ ਦਿਨਾਂ ਵਿਚ ਖਾਣ ਤੋਂ ਪਹਿਲਾਂ ਅਤੇ ਖਾਣੇ ਤੋਂ ਬਾਅਦ ਦਾ ਬਲੱਡ ਸ਼ੂਗਰ ਚੈੱਕ ਕੀਤਾ ਤਾਂ ਦੇਖਿਆ ਕਿ ਦੂਸਰੇ ਦਿਨ ਉਨ੍ਹਾਂ ਦੇ ਬਲੱਡ ਸ਼ੂਗਰ ਦਾ ਪੱਧਰ ਪਹਿਲੇ ਦਿਨ ਦੇ ਮੁਕਾਬਲੇ ਘੱਟ ਸੀ। ਮਾਹਰਾਂ ਅਨੁਸਾਰ ਸ਼ਾਇਦ ਇਸ ਦਾ ਕਾਰਨ ਹੱਸਣ ਸਮੇਂ ਬਲੱਡ ਸ਼ੂਗਰ ਦਾ ਖਰਚ ਹੋਣਾ ਜਾਂ ਹੱਸਣ ਨਾਲ ਅਜਿਹੇ ਹਾਰਮੋਨ ਦਾ ਪੈਦਾ ਹੋਣਾ ਹੈ, ਜੋ ਬਲੱਡ ਸ਼ੂਗਰ ਨੂੰ ਕਾਬੂ ਰੱਖਦੇ ...

ਪੂਰਾ ਲੇਖ ਪੜ੍ਹੋ »

'ਜੰਕ ਫੂਡ' ਪਰੋਸ ਰਿਹਾ ਹੈ ਬੱਚਿਆਂ ਨੂੰ ਬਿਮਾਰੀਆਂ

ਅੱਜਕਲ੍ਹ ਫ੍ਰੈਂਚ ਫ੍ਰਾਈ, ਪੋਟੈਟੋ ਚਿਪਸ, ਸਮੋਸਾ, ਕੁਕੀਸ, ਬਰਗਰ, ਕੋਲਡ ਡ੍ਰਿੰਕਸ, ਕੇਕ ਅਤੇ ਪੀਜ਼ਾ ਬੱਚਿਆਂ ਦਾ ਮਨ-ਪਸੰਦ ਭੋਜਨ ਬਣਿਆ ਹੋਇਆ ਹੈ। ਬੱਚਾ ਜੋ ਵੀ ਭੋਜਨ ਕਰਦਾ ਹੈ, ਉਸ ਦਾ ਪ੍ਰਭਾਵ ਉਸ ਦੇ ਵਿਕਾਸ 'ਤੇ ਪੈਂਦਾ ਹੈ। ਇਸੀ ਕਾਰਨ ਜਦੋਂ ਬੱਚਿਆਂ ਨੂੰ ਪੋਸ਼ਕ ਤੱਤ ਜ਼ਰੂਰੀ ਮਾਤਰਾ ਵਿਚ ਨਹੀਂ ਮਿਲਦੇ ਤਾਂ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕਦੇ-ਕਦੇ ਤਾਂ ਇਸ ਤਰ੍ਹਾਂ ਦਾ ਭੋਜਨ ਕਰਨਾ ਮਾੜਾ ਨਹੀਂ ਪਰ ਇਸ ਦਾ ਵਧੇਰੇ ਮਾਤਰਾ ਵਿਚ ਸੇਵਨ ਕਰਨਾ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਰੁਕਾਵਟ ਬਣ ਸਕਦਾ ਹੈ। ਜੰਕ ਫੂਡ ਦੇ ਵਧਦੇ ਰੁਝਾਨ ਨੇ ਬੱਚਿਆਂ ਨੂੰ ਘਰ ਦੇ ਬਣੇ ਭੋਜਨ ਤੋਂ ਦੂਰ ਰੱਖਿਆ ਹੋਇਆ ਹੈ। ਦੁੱਧ ਨਾਲੋਂ ਉਨ੍ਹਾਂ ਨੂੰ ਕੋਲਡ ਡ੍ਰਿੰਕਸ ਪਸੰਦ ਹੈ ਅਤੇ ਦਾਲ-ਰੋਟੀ, ਸਬਜ਼ੀ ਨਾਲੋਂ ਪੀਜ਼ਾ ਜਾਂ ਬਰਗਰ। ਅਲੜ ਉਮਰ ਵਿਚ ਵੀ ਇਸ ਤਰ੍ਹਾਂ ਦਾ ਭੋਜਨ ਕਰਨ ਨਾਲ ਮੋਟਾਪਾ ਆਮ ਦੇਖਣ ਨੂੰ ਮਿਲ ਰਿਹਾ ਹੈ। ਇਸ ਲਈ ਫਿਟਨੈੱਸ ਕੇਂਦਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਮੋਟਾਪਾ ਨਾ ਸਿਰਫ਼ ਸਰੀਰ ਨੂੰ ਬਦਸੂਰਤ ਬਣਾ ਦਿੰਦਾ ਹੈ, ਸਗੋਂ ਕਈ ਗੰਭੀਰ ਰੋਗਾਂ ਦੇ ਹੋਣ ਦੀ ਸੰਭਾਵਨਾ ...

ਪੂਰਾ ਲੇਖ ਪੜ੍ਹੋ »

ਮਰਦਾਂ ਦੇ ਮੁਕਾਬਲੇ ਔਰਤਾਂ 'ਚ ਦਿਲ ਰੋਗ ਘੱਟ

ਇਕ ਸਿਹਤ ਮੈਗਜ਼ੀਨ ਵਿਚ ਪ੍ਰਕਾਸ਼ਿਤ ਇਕ ਖੋਜ ਅਨੁਸਾਰ 65 ਸਾਲ ਦੀ ਉਮਰ ਵਿਚ ਮਰਨ ਵਾਲੀਆਂ ਔਰਤਾਂ ਵਿਚੋਂ ਸਿਰਫ 1.4 ਫ਼ੀਸਦੀ ਔਰਤਾਂ ਦੀ ਦਿਲ ਦੇ ਰੋਗ ਨਾਲ ਮੌਤ ਹੋਈ। ਖੋਜ ਕਰਤਾਵਾਂ ਅਨੁਸਾਰ ਭਾਰਤ ਸਮੇਤ ਹੋਰ ਵਿਕਾਸਸ਼ੀਲ ਦੇਸ਼ਾਂ ਵਿਚ ਗਰਭ ਅਵਸਥਾ ਦੌਰਾਨ ਕੁਪੋਸ਼ਣ ਅਤੇ ਸਫ਼ਾਈ ਦੀ ਘਾਟ ਕਾਰਨ ਹਰ ਸਾਲ ਰਿਊਮੈਟਿਕ ਦਿਲ ਰੋਗ ਨਾਲ ਘੱਟ ਤੋਂ ਘੱਟ 50 ਹਜ਼ਾਰ ਔਰਤਾਂ ਦੀ ਮੌਤ ਹੁੰਦੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਜੇਕਰ ਔਰਤ ਸ਼ੂਗਰ ਰੋਗ ਨਾਲ ਪੀੜਤ ਹੈ ਅਤੇ ਉਸ ਨੂੰ ਮਾਸਿਕ ਧਰਮ ਦੀ ਸਮਾਪਤੀ ਹੋਣ ਵਾਲੀ ਹੈ ਤਾਂ ਇਸ ਸਮੇਂ ਇਨ੍ਹਾਂ ਔਰਤਾਂ ਨੂੰ ਦਿਲ ਦੇ ਰੋਗ ਨਾਲ ਪੀੜਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ...

ਪੂਰਾ ਲੇਖ ਪੜ੍ਹੋ »

ਮਧਰੇ ਰਹਿਣ ਅਤੇ ਲੰਮੇ ਹੋਣ ਦਾ ਰਹੱਸ

ਲੋਕ ਹਮੇਸ਼ਾ ਇਹ ਜਾਣਨਾ ਚਾਹੁੰਦੇ ਹਨ ਕਿ ਕਿਹੜਾ ਕਾਰਨ ਹੈ ਜਿਸ ਨਾਲ ਲੋਕ ਮਧਰੇ ਰਹਿੰਦੇ ਹਨ ਤੇ ਲੰਮੇ ਹੁੰਦੇ ਹਨ। ਲੰਬਾਈ ਦਾ ਜ਼ਿਆਦਾ ਹੋਣਾ ਜਾਂ ਘੱਟ ਹੋਣਾ ਕੋਈ ਬਿਮਾਰੀ ਨਹੀਂ ਹੈ। ਇਸ ਤੋਂ ਸਿਰਫ਼ ਇਹ ਪਤਾ ਲਗਦਾ ਹੈ ਕਿ ਸਰੀਰ ਦੇ ਕੁਝ ਕਾਰਕ ਅਸੰਤੁਲਿਤ ਹੋ ਗਏ ਹਨ। ਇਹੀ ਕਾਰਨ ਹੈ ਕਿ ਇਕੋ ਦਿਨ ਪੈਦਾ ਹੋਏ ਦੋ ਭਰਾਵਾਂ ਦੀ ਲੰਬਾਈ ਵੱਖ-ਵੱਖ ਹੁੰਦੀ ਹੈ। ਅਸਲ ਵਿਚ ਸਰੀਰ ਦੀ ਲੰਬਾਈ, ਹੱਡੀਆਂ ਦੀ ਲੰਬਾਈ ਅਤੇ ਰੀੜ੍ਹ ਦੀ ਹੱਡੀ 'ਤੇ ਨਿਰਭਰ ਕਰਦੀ ਹੈ। ਜੇਕਰ ਇਸ ਦਾ ਵਾਧਾ ਠੀਕ ਢੰਗ ਨਾਲ ਨਹੀਂ ਹੁੰਦਾ ਤਾਂ ਉਸ ਦਾ ਪ੍ਰਭਾਵ ਸਰੀਰ ਦੀ ਲੰਬਾਈ 'ਤੇ ਪੈਂਦਾ ਹੈ। ਜੀਨ ਪ੍ਰਭਾਵਾਂ ਕਾਰਨ ਵੀ ਲੋਕ ਮਧਰੇ ਜਾਂ ਲੰਮੇ ਹੁੰਦੇ ਹਨ। ਇਹ ਜੀਨ ਕ੍ਰੋਮੋਸੋਮ ਵਿਚ ਮੌਜੂਦ ਹੁੰਦੇ ਹਨ। ਹਰੇਕ ਕੋਸ਼ਿਕਾ ਵਿਚ ਕ੍ਰੋਮੋਸੋਮ ਦੀ ਗਿਣਤੀ 46 ਹੁੰਦੀ ਹੈ ਜੋ ਜੋੜਾਂ ਵਿਚ ਮੌਜੂਦ ਹੁੰਦੇ ਹਨ। ਜੇਕਰ ਇਨ੍ਹਾਂ ਵਿਚੋਂ ਇਕ ਵੀ ਘੱਟ ਜਾਂ ਜ਼ਿਆਦਾ ਹੁੰਦੇ ਹਨ ਤਾਂ ਉਹ ਸਰੀਰ ਦੀ ਲੰਬਾਈ ਨੂੰ ਪ੍ਰਭਾਵਿਤ ਕਰਦੇ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX