ਤਾਜਾ ਖ਼ਬਰਾਂ


ਜੰਮੂ ਕਸ਼ਮੀਰ 'ਚ ਵੀ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
. . .  1 day ago
ਭੂਚਾਲ ਨਾਲ ਪ੍ਰਭਾਵਿਤ ਦੇਸ਼: ਤੁਰਕਮੇਨਿਸਤਾਨ, ਭਾਰਤ, ਕਜ਼ਾਕਿਸਤਾਨ, ਪਾਕਿਸਤਾਨ, ਤਜ਼ਾਕਿਸਤਾਨ, ਚੀਨ, ਅਫਗਾਨਿਸਤਾਨ ਅਤੇ ਕਿਰਗਿਸਤਾਨ
. . .  1 day ago
ਪੰਜਾਬ ਅਤੇ ਦਿੱਲੀ 'ਚ ਮਹਿਸੂਸ ਹੋਏ ਭੁਚਾਲ ਦੇ ਝਟਕੇ,7.7 ਸੀ ਤੀਬਰਤਾ ,ਘਰਾਂ ਤੋਂ ਬਾਹਰ ਨਿਕਲੇ ਲੋਕ
. . .  1 day ago
'ਅਪਮਾਨਜਨਕ' ਟਵੀਟ ਪੋਸਟ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ ਕੰਨੜ ਅਭਿਨੇਤਾ ਚੇਤਨ ਨੂੰ ਅੱਜ 14 ਦਿਨਾ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ
. . .  1 day ago
ਬੀ.ਆਰ.ਐਸ. , ਐਮ.ਐਲ.ਸੀ. ਕੇ. ਕਵਿਤਾ ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਈ.ਡੀ. ਨੇ ਕਰੀਬ 10 ਘੰਟੇ ਕੀਤੀ ਪੁੱਛਗਿੱਛ
. . .  1 day ago
ਖੇਤਰੀ ਟਰਾਂਸਪੋਰਟ ਅਧਿਕਾਰੀ ਨੂੰ ਮਿਲੀ ਜ਼ਮਾਨਤ
. . .  1 day ago
ਲੁਧਿਆਣਾ , 21 ਮਾਰਚ (ਪਰਮਿੰਦਰ ਸਿੰਘ ਆਹੂਜਾ)-ਖੇਤਰੀ ਟਰਾਂਸਪੋਰਟ ਅਧਿਕਾਰੀ (ਆਰ.ਟੀ.ਏ.) ਨਰਿੰਦਰ ਸਿੰਘ ਧਾਲੀਵਾਲ ਨੂੰ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਮਿਲ ਗਈ ...
ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ ‘ਚ ਸ਼ਿਵ ਸੈਨਾ ਆਗੂ ਸੋਨੀ ਅਜਨਾਲਾ ਖ਼ਿਲਾਫ਼ ਮਾਮਲਾ ਦਰਜ
. . .  1 day ago
ਅਜਨਾਲਾ, 21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਕਸਰ ਹੀ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੇ ਅਜਨਾਲਾ ਦੇ ਸ਼ਿਵ ਸੈਨਾ ਆਗੂ ਵਿਨੋਦ ਕੁਮਾਰ ਵਲੋਂ ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ਾਂ ਤਹਿਤ...
ਅਜਨਾਲਾ 'ਚ ਹਥਿਆਰਾਂ ਦੀ ਨੋਕ ’ਤੇ ਨਕਾਬਪੋਸ਼ ਲੁਟੇਰਿਆਂ ਨੇ ਜਿਊਲਰਜ਼ ਦੇ ਘਰੋਂ ਨਕਦੀ ਤੇ ਗਹਿਣੇ ਖੋਹੇ
. . .  1 day ago
ਅਜਨਾਲਾ ,21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਦੇ ਮੁਹੱਲਾ ਰਾਮ ਨਗਰ ਵਿਖੇ ਦੋ ਨਕਾਬਪੋਸ਼ ਲੁਟੇਰੇ ਹਥਿਆਰਾਂ ਦੀ ਨੋਕ ’ਤੇ ਇਕ ਜਿਊਲਰਜ਼ ਦੇ ਘਰੋਂ ਕਰੀਬ 2 ਲੱਖ ਰੁਪਏ ਅਤੇ 8 ਤੋਲੇ ਸੋਨੇ ...
ਕੋਟਕਪੂਰਾ ਗੋਲੀ ਕਾਂਡ- ਸੁਮੇਧ ਸੈਣੀ, ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  1 day ago
ਫ਼ਰੀਦਕੋਟ, 21 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਕੋਟਕਪੂਰਾ ਗੋਲੀ ਕਾਂਡ ਸੰਬੰਧੀ 2018 ’ਚ ਦਰਜ ਮੁਕੱਦਮਾ ਨੰਬਰ 129 ਵਿਚ ਅੱਜ ਇੱਥੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਵਲੋਂ ਸੁਣਵਾਈ ਕਰਦੇ ਹੋਏ ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ....
ਬਾਬਾ ਬਕਾਲਾ ਸਾਹਿਬ ਦੀ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਜਾਰੀ ਕੀਤੇ ਗੈਰ ਜ਼ਮਾਨਤੀ ਵਾਰੰਟ
. . .  1 day ago
ਬਾਬਾ ਬਕਾਲਾ ਸਾਹਿਬ, 21 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਲਈ ਲਗਾਤਾਰ ਮੁਸ਼ਕਿਲਾਂ ਵਿਚ ਵਾਧਾ ਹੋ ਰਿਹਾ ਹੈ । ਬਾਬਾ ਬਕਾਲਾ ਸਾਹਿਬ ਦੀ ਮਾਣਯੋਗ ਅਦਾਲਤ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਵੱਡੀ ਖ਼ਬਰ ਹੈ । ਇਸ ਸੰਬੰਧੀ ਅੱਜ.....
ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਵੱਖ-ਵੱਖ ਤਸਵੀਰਾਂ ਕੀਤੀਆਂ ਜਾਰੀ
. . .  1 day ago
ਚੰਡੀਗੜ੍ਹ, 21 ਮਾਰਚ- ਪੰਜਾਬ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਵੱਖ-ਵੱਖ ਪਹਿਰਾਵੇ ਵਿਚ ਅੰਮ੍ਰਿਤਪਾਲ ਸਿੰਘ ਦੀਆਂ ਕਈ ਤਸਵੀਰਾਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਸਾਰੀਆਂ ਤਸਵੀਰਾਂ ਜਾਰੀ ਕਰ ਰਹੇ ਹਾਂ। ਉਨ੍ਹਾਂ ਬੇਨਤੀ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਨੂੰ ਪ੍ਰਦਰਸ਼ਿਤ.....
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
. . .  1 day ago
ਜਿਵੇਂ ਹੀ ਅੰਮ੍ਰਿਤਪਾਲ ਦੀ ਗਿ੍ਫ਼ਤਾਰੀ ਹੋਵੇਗੀ, ਉਸੇ ਸਮੇਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ- ਆਈ.ਜੀ.ਪੀ.
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
. . .  1 day ago
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ, ਸੂਬੇ ਵਿਚ ਸ਼ਾਂਤੀ ਦਾ ਮਾਹੌਲ ਹੈ- ਆਈ.ਜੀ.ਪੀ.
ਜਿਸ ਕਾਰ ਵਿਚ ਅੰਮ੍ਰਿਤਪਾਲ ਭੱਜਿਆ ਸੀ, ਪੁਲਿਸ ਨੇ ਕੀਤੀ ਬਰਾਮਦ- ਸੁਖਚੈਨ ਸਿੰਘ ਗਿੱਲ
. . .  1 day ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਪੰਜਾਬ ਪੁਲਿਸ ਦੇ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਭ ਤੋਂ ਪਹਿਲਾ ਬ੍ਰਿਜ਼ਾ ਕਾਰ ਵਿਚ ਫ਼ਰਾਰ ਹੋਇਆ ਸੀ ਅਤੇ ਉਸ ਤੋਂ ਬਾਅਦ ਪਿੰਡ ਨੰਗਲ ਅੰਬੀਆ ਦੇ ਗੁਰਦੁਆਰਾ ਸਾਹਿਬ ਵਿਚ...
ਸਾਬਕਾ ਕੈਬਨਿਟ ਮੰਤਰੀ ਸਿੰਗਲਾ ਪਾਸੋਂ ਵਿਜੀਲੈਂਸ ਨੇ ਸਾਢੇ 4 ਘੰਟਿਆਂ ਤੱਕ ਕੀਤੀ ਪੁਛਗਿੱਛ
. . .  1 day ago
ਸੰਗਰੂਰ, 21 ਮਾਰਚ (ਦਮਨਜੀਤ ਸਿੰਘ )- ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਪਾਸੋਂ ਅੱਜ ਵਿਜੀਲੈਂਸ ਵਲੋਂ ਆਪਣੇ ਸੰਗਰੂਰ ਦਫ਼ਤਰ ਵਿਖੇ ਲਗਪਗ ਸਾਢੇ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ। ਪੁੱਛਗਿੱਛ ਉਪਰੰਤ ਵਿਜੀਲੈਂਸ ਦਫ਼ਤਰ ਵਿਚੋਂ ਬਾਹਰ ਨਿਕਲੇ ਸਿੰਗਲਾ ਨੇ ਕਿਹਾ ਕਿ ਵਿਜੀਲੈਂਸ....
ਕੋਟਕਪੂਰਾ ਗੋਲੀਕਾਂਡ: ਸੁਖਬੀਰ ਸਿੰਘ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ
. . .  1 day ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਾਈ ਕੋਰਟ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅਦਾਲਤ ਵਲੋਂ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਫ਼ਰੀਦਕੋਰਟ ਅਦਾਲਤ ਨੇ ਇਨ੍ਹਾਂ ਦੀ.....
ਵਿਰੋਧੀ ਧਿਰ ਨੇ ਕੀਤਾ ਸਦਨ ਦਾ ਅਪਮਾਨ- ਪਿਊਸ਼ ਗੋਇਲ
. . .  1 day ago
ਨਵੀਂ ਦਿੱਲੀ, 21 ਮਾਰਚ- ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਨੇ ਇਕ ਵਾਰ ਫ਼ਿਰ ਪੂਰੇ ਸਦਨ ਦੀ ਬੇਇੱਜ਼ਤੀ ਕੀਤੀ ਹੈ। ਅੱਜ ਰਾਜ ਸਭਾ ਦੇ ਸਪੀਕਰ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਸੀ। ਇਹ ਬਦਕਿਸਮਤੀ ਦੀ ਗੱਲ ਹੈ ਕਿ ਕੁਝ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਇਸ ਦਾ ਬਾਈਕਾਟ.....
ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਕੱਢਿਆ ਮਾਰਚ
. . .  1 day ago
ਬਠਿੰਡਾ, 21 ਮਾਰਚ (ਅੰਮਿ੍ਰਪਾਲ ਸਿੰਘ ਵਲਾਣ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਮੱਰਥਕਾਂ ਦੇ ਹੱਕ ਵਿਚ ਸੰਗਤਾਂ ਨੇ ਬਠਿੰਡਾ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਮਾਰਚ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਸਰ) ਦੇ.....
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਵਧਾਈ ਜਾਵੇ- ਅਧੀਰ ਰੰਜਨ ਚੌਧਰੀ
. . .  1 day ago
ਨਵੀਂ ਦਿੱਲੀ, 21 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਅਗਲੇ 6 ਮਹੀਨਿਆਂ ਲਈ ਵਧਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਵਲੋਂ ਪ੍ਰਧਾਨ ਮੰਤਰੀ....
ਭਾਰਤ ਸਰਕਾਰ ਵਲੋਂ 23 ਵਿਅਕਤੀ ਅੱਤਵਾਦੀ ਨਾਮਜ਼ਦ
. . .  1 day ago
ਨਵੀਂ ਦਿੱਲੀ, 21 ਮਾਰਚ- ਭਾਰਤ ਸਰਕਾਰ ਵਲੋਂ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ 23 ਵਿਅਕਤੀਆਂ ਨੂੰ ਅੱਤਵਾਦੀ ਵਜੋਂ ਨਾਮਜ਼ਦ ਕੀਤਾ...
ਪੁਲਿਸ ਵਲੋਂ ਵੱਖ ਵੱਖ ਕੇਸਾਂ ’ਚ ਦੋ ਦੋਸ਼ੀ ਗ੍ਰਿਫ਼ਤਾਰ
. . .  1 day ago
ਜੰਡਿਆਲਾ ਗੁਰੂ, 21 ਮਾਰਚ (ਰਣਜੀਤ ਸਿੰਘ ਜੋਸਨ,ਪਰਮਿੰਦਰ ਸਿੰਘ ਜੋਸਨ)- ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਸ. ਸਤਿੰਦਰ ਸਿੰਘ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਡੀ.ਐਸ.ਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ ਜੰਡਿਆਲਾ ਮੁਖ਼ਤਿਆਰ ਸਿੰਘ ਵਲੋਂ ਵੱਖ ਵੱਖ.....
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
. . .  1 day ago
ਅੰਮ੍ਰਿਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ
ਚੰਡੀਗੜ੍ਹ ਪ੍ਰਸ਼ਾਸਨ ਅਧੀਨ ਆਉਂਦੇ ਅਦਾਰਿਆਂ ਵਿਚ 23 ਮਾਰਚ ਨੂੰ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 21 ਮਾਰਚ- ਚੰਡੀਗੜ੍ਹ ਪ੍ਰਸ਼ਾਸਨ ਨੇ 23.03.2023 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਜੀ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਉਦਯੋਗਿਕ ਅਦਾਰਿਆਂ ਸਮੇਤ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ....
ਪੁਲਿਸ ਤੇ ਫ਼ੌਜ ਨੇ ਸ਼ਹਿਰ ਅੰਦਰ ਕੱਢਿਆ ਸ਼ਾਂਤੀ ਮਾਰਚ
. . .  1 day ago
ਤਪਾ ਮੰਡੀ, 21 ਮਾਰਚ (ਵਿਜੇ ਸ਼ਰਮਾ)- ਜ਼ਿਲ੍ਹਾ ਬਰਨਾਲਾ ਦੇ ਐਸ. ਐਸ. ਪੀ. ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਐਸ. ਪੀ. ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਥਾਣਾ ਇੰਚਾਰਜ ਨਿਰਮਲਜੀਤ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸ਼ਾਂਤੀ ਮਾਰਚ ਕੱਢਿਆ। ਇਸ ਮੌਕੇ ਥਾਣਾ ਇੰਚਾਰਜ ਸੰਧੂ....
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
. . .  1 day ago
ਅਸਾਮ ਪੁਲਿਸ ਨੇ ਅੱਜ ਡਿਬਰੂਗੜ੍ਹ ਲਿਆਂਦੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਗਿਣਤੀ ਕੀਤੀ ਚਾਰ ਤੋਂ ਤਿੰਨ
ਹੋਰ ਖ਼ਬਰਾਂ..

ਬਾਲ ਸੰਸਾਰ

ਹਿੰਦੀ ਬਾਲ ਕਹਾਣੀ-ਚਿੜੀ ਦੀ ਸਮਝਦਾਰੀ

ਇਕ ਰੁੱਖ 'ਤੇ ਬਣੇ ਆਲ੍ਹਣੇ ਵਿਚ ਚਿੜਾ-ਚਿੜੀ ਅਤੇ ਉਨ੍ਹਾਂ ਦੇ ਦੋ ਬੱਚੇ ਰਹਿੰਦੇ ਸਨ। ਉਸ ਰੁੱਖ ਹੇਠਾਂ ਇਕ ਵੱਡਾ ਤਲਾਅ ਸੀ। ਚਿੜਾ-ਚਿੜੀ ਹਰ ਰੋਜ਼ ਸਵੇਰੇ ਚੋਗੇ ਦੀ ਭਾਲ ਵਿਚ ਆਪਣੇ ਬੱਚਿਆਂ ਨੂੰ ਆਲ੍ਹਣੇ ਵਿਚ ਛੱਡ ਕੇ ਚਲੇ ਜਾਂਦੇ। ਚਿੜੀ ਆਪਣੇ ਦੋਵਾਂ ਬੱਚਿਆਂ ਨੂੰ ਸਮਝਾ ਕੇ ਜਾਂਦੀ ਸੀ ਕਿ ਘਰੋਂ ਬਾਹਰ ਨਾ ਨਿਕਲਣ। ਪਰ ਦੋਵੇਂ ਬੱਚੇ ਬੜੇ ਸ਼ਰਾਰਤੀ ਸਨ। ਉਹ ਆਪਣੇ ਮਾਪਿਆਂ ਦੇ ਜਾਂਦਿਆਂ-ਸਾਰ ਬਾਹਰ ਖੇਡਣ ਚਲੇ ਜਾਂਦੇ। ਇਕ ਦਿਨ ਜਦੋਂ ਚਿੜਾ-ਚਿੜੀ ਚੋਗੇ ਦੀ ਭਾਲ ਵਿਚ ਗਏ ਹੋਏ ਸਨ ਤਾਂ ਉਨ੍ਹਾਂ ਦੇ ਬੱਚੇ ਜਿਉਂ ਹੀ ਖੇਡਣ ਲਈ ਬਾਹਰ ਜਾਣ ਲੱਗੇ ਤਾਂ ਅਚਾਨਕ ਉਨ੍ਹਾਂ 'ਚੋਂ ਇਕ ਬੱਚੇ ਦਾ ਪੈਰ ਤਿਲਕ ਗਿਆ ਅਤੇ ਉਹਨੂੰ ਬਚਾਉਣ ਦੇ ਚੱਕਰ ਵਿਚ ਦੂਜੇ ਬੱਚੇ ਦਾ ਪੈਰ ਵੀ ਤਿਲਕ ਗਿਆ ਅਤੇ ਦੋਵੇਂ ਉਸ ਤਲਾਅ ਵਿਚ ਜਾ ਡਿੱਗੇ। ਤਲਾਅ ਵਿਚ ਡਿਗਦਿਆਂ ਹੀ ਦੋਵੇਂ ਬੱਚੇ ਬਚਾਓ ਲਈ ਉੱਚੀ-ਉੱਚੀ 'ਚੀਂ-ਚੀਂ' ਕਰਨ ਲੱਗੇ। ਉਨ੍ਹਾਂ ਦੀ ਆਵਾਜ਼ ਸੁਣ ਕੇ ਉਥੇ ਬਿੱਲੀ ਆ ਗਈ ਅਤੇ ਉਹ ਇਹ ਸੋਚ ਕੇ ਮਨੋਂ-ਮਨੀਂ ਖ਼ੁਸ਼ ਹੋਣ ਲੱਗੀ ਕਿ ਅੱਜ ਤਾਂ ਬੜਾ ਸੁਆਦੀ ਅਤੇ ਨਰਮ ਭੋਜਨ ਖਾਣ ਨੂੰ ਮਿਲੇਗਾ। ਉਹ ਬੱਚਿਆਂ ਨੂੰ ਕਹਿਣ ...

ਪੂਰਾ ਲੇਖ ਪੜ੍ਹੋ »

ਗਿਆਨ ਵਿਗਿਆਨ-ਭਾਰਾ ਪਾਣੀ ਤੇ ਹਲਕਾ ਪਾਣੀ ਕੀ ਹੁੰਦਾ ਹੈ?

ਬੱਚਿਓ, ਗੱਲ ਸੁਣਨ ਵਿਚ ਬੜੀ ਅਜੀਬ ਲਗਦੀ ਹੈ ਕਿ ਪਾਣੀ ਹਲਕਾ ਤੇ ਭਾਰਾ ਵੀ ਹੁੰਦਾ ਹੈ ਪਰ ਇਹ ਸੱਚ ਹੈ। ਅਸੀਂ ਜਾਣਦੇ ਹਾਂ ਕਿ ਪਾਣੀ ਦੇ ਇਕ ਅਣੂ ਦੀ ਰਚਨਾ ਹਾਈਡ੍ਰੋਜਨ ਦੇ ਦੋ ਪ੍ਰਮਾਣੂ ਤੇ ਆਕਸੀਜਨ ਦੇ ਇਕ ਪ੍ਰਮਾਣੂ ਦੇ ਮਿਲਣ ਨਾਲ ਬਣਦੀ ਹੈ। ਇਥੇ ਵਰਨਣਯੋਗ ਹੈ ਕਿ ਹਾਈਡ੍ਰੋਜਨ ਦੇ ਹੋਰ ਵੀ ਕਈ ਰੂਪ ਹੁੰਦੇ ਹਨ ਜੋ ਸਮਸਥਾਨਿਕ ਅਖਵਾਉਂਦੇ ਹਨ। ਇਨ੍ਹਾਂ ਦਾ ਪ੍ਰਮਾਣੂ ਅੰਕ ਤਾਂ ਇਕ ਹੀ ਹੁੰਦਾ ਹੈ ਪਰ ਪ੍ਰਮਾਣੂ ਪੁੰਜ ਅਲੱਗ-ਅਲੱਗ ਹੁੰਦਾ ਹੈ। ਇਨ੍ਹਾਂ ਦੇ ਨਾਂਅ ਪ੍ਰੋਟੀਅਮ, ਡਿਊਟੀਰੀਅਮ ਅਤੇ ਟਰੀਟੀਅਮ ਹੁੰਦੇ ਹਨ। ਪ੍ਰੋਟੀਅਮ ਤਾਂ ਸਧਾਰਨ ਹਾਇਡ੍ਰੋਜਨ ਹੀ ਹੈ ਪਰ ਡਿਊਟੀਰੀਅਮ ਭਾਰੀ ਹਾਈਡ੍ਰੋਜਨ ਅਖਵਾਉਂਦੀ ਹੈ ਜੋ ਆਕਸੀਜਨ ਨਾਲ ਮਿਲ ਕੇ ਭਾਰਾ ਪਾਣੀ ਬਣਾਉਂਦੀ ਹੈ। ਇਸ ਦੀ ਬਣਤਰ ਸਰੰਚਨਾ 4੨® ਹੈ। ਇਹ ਬਹੁਤ ਕੀਮਤੀ ਪਾਣੀ ਹੁੰਦਾ ਹੈ। ਕੁਦਰਤੀ ਰੂਪ ਵਿਚ ਮਿਲਣ ਵਾਲੇ ਸਧਾਰਨ ਪਾਣੀ ਦੇ 6000 ਭਾਗਾਂ ਵਿਚੋਂ ਇਕ ਭਾਗ ਭਾਰਾ ਪਾਣੀ ਹੁੰਦਾ ਹੈ। ਭਾਰੇ ਪਾਣੀ ਦਾ ਉਬਾਲ ਦਰਜਾ 101.4 ਡਿਗਰੀ ਸੈਂਟੀਗ੍ਰੇਡ ਅਤੇ ਘਣਤਾ 1.1050 ਹੁੰਦੀ ਹੈ। ਭਾਰੇ ਪਾਣੀ ਦੀ ਖੋਜ 1936 ਵਿਚ ਅਮਰੀਕੀ ਰਸਾਇਣ ਵਿਗਿਆਨੀ ...

ਪੂਰਾ ਲੇਖ ਪੜ੍ਹੋ »

ਆਓ ਪੰਜਾਬ ਦੇ ਮੁੱਖ ਮੰਤਰੀਆਂ ਬਾਰੇ ਜਾਣੀਏ

1. ਡਾਕਟਰ ਗੋਪੀ ਚੰਦ ਭਾਰਗਵਾ (ਕਾਂਗਰਸ) 15 ਅਗਸਤ 1947 ਤੋਂ 13 ਅਪਰੈਲ, 1949 2. ਭੀਮ ਸੈਨ ਸੱਚਰ (ਕਾਂਗਰਸ) 13 ਅਪ੍ਰੈਲ 1949 ਤੋਂ 18 ਅਕਤੂਬਰ, 1949 3. ਡਾ. ਗੋਪੀ ਚੰਦ ਭਾਰਗਵ (ਕਾਂਗਰਸ) 18 ਅਕਤੂਬਰ 1949 ਤੋਂ 20 ਜੂਨ, 1951 4. ਰਾਸ਼ਟਰਪਤੀ ਰਾਜ 20 ਜੂਨ, 1951 ਤੋਂ 17 ਅਪ੍ਰੈਲ, 1952 5. ਭੀਮ ਸੈਨ ਸੱਚਰ (ਕਾਂਗਰਸ) 17 ਅਪ੍ਰੈਲ 1952 ਤੋਂ23 ਜਨਵਰੀ, 1956 6. ਪ੍ਰਤਾਪ ਸਿੰਘ ਕੈਰੋਂ (ਕਾਂਗਰਸ) 23 ਜਨਵਰੀ, 1956 ਤੋਂ 21 ਜੂਨ, 1964 7. ਡਾਕਟਰ ਗੋਪੀ ਚੰਦ ਭਾਰਗਵ (ਕਾਂਗਰਸ ) 21ਜੂਨ 1964 ਤੋਂ 6 ਜੁਲਾਈ, 1964 8. ਰਾਮ ਕਿਸ਼ਨ (ਕਾਂਗਰਸ) 7 ਜੁਲਾਈ, 1964 ਤੋਂ5 ਜੁਲਾਈ, 1966 9. ਰਾਸ਼ਟਰਪਤੀ ਰਾਜ 5 ਜੁਲਾਈ, 1966 ਤੋਂ1 ਨਵੰਬਰ, 1966 10. ਗਿਆਨੀ ਗੁਰਮੁਖ ਸਿੰਘ (ਕਾਂਗਰਸ) 1 ਨਵੰਬਰ, 1966 ਤੋਂ 8 ਮਾਰਚ, 1967 11. ਜਸਟਿਸ ਗੁਰਨਾਮ ਸਿੰਘ (ਅਕਾਲੀ ਦਲ) 8 ਮਾਰਚ, 1967 ਤੋਂ 25 ਨਵੰਬਰ, 1967 12. ਲਛਮਣ ਸਿੰਘ ਗਿੱਲ (ਸ਼੍ਰੋਮਣੀ ਅਕਾਲੀ ਦਲ) 25 ਨਵੰਬਰ, 1967 ਤੋਂ 23 ਅਗਸਤ, 1968 13. ਰਾਸ਼ਟਰਪਤੀ ਰਾਜ 23 ਅਗਸਤ 1968 ਤੋਂ 17 ਫਰਵਰੀ, 1969 14. ਜਸਟਿਸ ਗੁਰਨਾਮ ਸਿੰਘ (ਸ਼੍ਰੋਮਣੀ ਅਕਾਲੀ ਦਲ) 17 ਫਰਵਰੀ 1969 ਤੋਂ 27 ਮਾਰਚ, 1970 15. ਪ੍ਰਕਾਸ਼ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ) 27 ਮਾਰਚ, 1970 ਤੋਂ 14 ਜੂਨ, 1971 16. ਰਾਸ਼ਟਰਪਤੀ ਰਾਜ 14 ਜੂਨ, 1971 ਤੋਂ 17 ਮਾਰਚ, 1972 17. ਗਿਆਨੀ ਜ਼ੈਲ ...

ਪੂਰਾ ਲੇਖ ਪੜ੍ਹੋ »

ਇੰਡੋਨੇਸ਼ੀਆ ਦੀ ਕਹਾਣੀ-ਭੇਡਾਂ ਚਾਰਨ ਵਾਲਾ ਬੱਚਾ ਅਤੇ ਬਰਗਦ ਦਾ ਦਰੱਖਤ

ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਉਦੋਂ ਜਾਨਵਰ, ਦਰੱਖਤ ਅਤੇ ਲੋਕ ਆਪਸ ਵਿਚ ਗੱਲਬਾਤ ਕਰ ਸਕਦੇ ਸਨ। ਉਸ ਸਮੇਂ ਇਕ ਛੋਟਾ ਜਿਹਾ ਪਿੰਡ ਸੀ। ਉਸ ਦੇ ਆਲੇ-ਦੁਆਲੇ ਹਰੇ-ਭਰੇ ਮੈਦਾਨ ਵਿਚ ਇਕ ਬਰਗਦ (ਬੋਹੜ) ਦਾ ਦਰੱਖਤ ਸੀ। ਉਹ ਇਕ ਵਿਸ਼ਾਲ ਤੇ ਮਜ਼ਬੂਤ ਦਰੱਖਤ ਸੀ। ਉਸ ਦੇ ਪੱਤੇ ਏਨੇ ਮੋਟੇ ਅਤੇ ਸੰਘਣੇ ਸਨ ਕਿ ਉਨ੍ਹਾਂ ਵਿਚੋਂ ਸੂਰਜ ਦੀ ਇਕ ਵੀ ਕਿਰਨ ਨਜ਼ਰ ਨਹੀਂ ਸੀ ਆਉਂਦੀ। ਗਰਮੀਆਂ ਦੀ ਕੜਕਵੀਂ ਧੁੱਪ ਵਿਚ ਲੋਕ ਅਕਸਰ ਇਸ ਦਰੱਖਤ ਦੀ ਛਾਵੇਂ ਬੈਠਦੇ, ਆਰਾਮ ਕਰਦੇ ਅਤੇ ਉਸ ਨਾਲ ਥੋੜ੍ਹੀ ਦੇਰ ਗੱਲਬਾਤ ਕਰਦੇ। ਲੋਕਾਂ ਨੂੰ ਪਤਾ ਸੀ ਕਿ ਉਹ ਬੁੱਢਾ ਬਰਗਦ ਇਕ ਬੜਾ ਹੀ ਸਮਝਦਾਰ ਪੌਦਾ ਹੈ। ਲੰਬੀ ਉਮਰ ਅਤੇ ਅਨੁਭਵ ਨੇ ਉਸ ਨੂੰ ਸਮਝਦਾਰ ਬਣਾਇਆ ਸੀ। ਇਕ ਦਿਨ ਇਕ ਗਡਰੀਆ ਬੱਚਾ ਉਸ ਦਰੱਖਤ ਦੇ ਹੇਠਾਂ ਆਰਾਮ ਕਰਨ ਲਈ ਬੈਠਾ। ਸਾਰਾ ਦਿਨ ਧੁੱਪ ਵਿਚ ਘੁੰਮਣ ਨਾਲ ਉਹ ਥੱਕ ਕੇ ਚੂਰ ਹੋ ਗਿਆ ਸੀ। ਹਵਾ ਦੇ ਹਲਕੇ-ਹਲਕੇ ਬੁੱਲੇ ਉਸ ਦੇ ਥੱਕੇ ਸਰੀਰ ਨੂੰ ਆਰਾਮ ਪਹੁੰਚਾ ਰਹੇ ਸਨ। ਉਸ ਨੂੰ ਨੀਂਦ ਆਉਣ ਲੱਗੀ। ਉਹ ਸੌਣ ਵਾਸਤੇ ਲੇਟਿਆ ਹੀ ਸੀ ਕਿ ਅਚਾਨਕ ਉਸ ਦੀ ਨਿਗ੍ਹਾ ਦਰੱਖਤ ਦੀਆਂ ਟਾਹਣੀਆਂ 'ਤੇ ਪਈ। ਉਹ ਲੜਕਾ ...

ਪੂਰਾ ਲੇਖ ਪੜ੍ਹੋ »

ਕਵਿਤਾ-ਕਿਤਾਬਾਂ ਨਾਲ ਆੜੀ

ਆਓ ਆਪਾਂ ਗਿਆਨ ਵਧਾਈਏ। ਨਾਲ ਕਿਤਾਬਾਂ ਆੜੀ ਪਾਈਏ। ਕਿਤਾਬਾਂ ਪੜ੍ਹ ਕੇ ਵਿਦਵਾਨ ਬਣਾਂਗੇ, ਵੱਖਰੀ ਇਕ ਪਹਿਚਾਣ ਬਣਾਂਗੇ। ਵਹਿਮ ਭਰਮ ਸਭ ਦੂਰ ਜਾਣਗੇ, ਤਰਕਮਈ ਇਨਸਾਨ ਬਣਾਂਗੇ। ਗਿਆਨ ਦਾ ਨੇ ਭੰਡਾਰ ਕਿਤਾਬਾਂ, ਸਭ ਨੂੰ ਇਹ ਗੱਲ ਸਮਝਾਈਏ। ਆਓ ਆਪਾਂ ਗਿਆਨ ਵਧਾਈਏ, ਨਾਲ ਕਿਤਾਬਾਂ ਆੜੀ ਪਾਈਏ। ਮੈਗਜ਼ੀਨ, ਰਸਾਲੇ, ਕਿਤਾਬਚੇ ਪੜ੍ਹੀਏ, ਥੋੜ੍ਹੇ ਸਮੇਂ ਵਿਚ ਅੱਗੇ ਵਧੀਏ। ਕਿਤਾਬਾਂ ਨਾਲ ਨੀ ਆੜੀ ਮਾੜੀ, ਜਿਹੜੀ ਨਿਭਦੀ ਉਮਰ ਹੈ ਸਾਰੀ। ਸਾਹਿਤ ਦੀ ਫੁਲਵਾੜੀ ਨੇ ਕਿਤਾਬਾਂ, ਲਾਇਬ੍ਰੇਰੀ ਵਿਚ ਵੀ ਬੈਠ ਕਿਤਾਬਾਂ ਪੜ੍ਹੀਏ। ਆਓ ਆਪਾਂ ਗਿਆਨ ਵਧਾਈਏ, ਨਾਲ ਕਿਤਾਬਾਂ ਆੜੀ ਪਾਈਏ। ਕਿਤਾਬਾਂ ਪੜ੍ਹਨ ਦੀ ਜਦੋਂ ਆਦਤ ਬਣ ਗਈ, ਸਮਝੋ ਫਿਰ ਜ਼ਿੰਦਗੀ ਸਵਰ ਗਈ। ਰਾਹ ਦਸੇਰਾ ਬਣਨ ਕਿਤਾਬਾਂ, ਮੰਜ਼ਲ ਵੀ ਸਮਝ ਨੇੜੇ ਢੁਕ ਗਈ। ਮੋਬਾਈਲ ਦੀ ਵਰਤੋਂ ਕੁਝ ਘਟਾ ਕੇ, 'ਰਣਜੀਤ' ਵਾਂਗ ਚੰਗੇ ਪਾਠਕ ਬਣ ਸਭ ਨੂੰ ਸਮਝਾਈਏ, ਆਓ ਆਪਾਂ ਗਿਆਨ ਵਧਾਈਏ ਨਾਲ ਕਿਤਾਬਾਂ ਆੜੀ ਪਾਈਏ। -ਰਣਜੀਤ ਸਿੰਘ ਟੱਲੇਵਾਲ ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ) ਤਹਿਸੀਲ ਤਪਾ ਬਰਨਾਲਾ-148100. ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬੁਝਾਰਤਾਂ

1. ਮਾਂ ਪਤਲੀ ਪਤੰਗ ਪੁੱਤ ਗੁਬ ਜਿਹਾ, ਮਾਂ ਲੱਗੀ ਨਹਾਉਣ ਪੁੱਤ ਡੁੱਬ ਗਿਆ। 2. ਨਿੱਕਾ ਜਿਹਾ ਜੱਟ ਟੱਪਣ ਨਾ ਦੇਵੇ ਵੱਟ। 3. ਇਕ ਰੜਾ ਮੈਦਾਨ ਦੋ ਹੂਰ ਹਰੀਆਂ ਇਕ ਹਊ ਹੱਫਾ। 4. ਬਾਰਾਂ ਬੰਦੇ ਇਕ ਰਜਾਈ। 5. ਕਾਲੇ ਕਿਆ ਦੇ ਚੋਰ ਲੱਗੇ ਅੱਖੂ ਕਿਆ ਨੇ ਵੇਖੇ ਫੁਲੂਕਿਆਂ ਨੇ ਫੜ ਕੇ ਲਿਆਂਦੇ, ਨੋਂਹਦਿਆਂ ਕਿਆਂ ਨੇ ਮਾਰੇ। 6. ਧੁੱਪ ਵੇਖਕੇ ਪੈਦਾ ਹੋਇਆ, ਛਾਂ ਵੇਖ ਕੇ ਮੁਰਝਾ ਗਿਆ। 7. ਆਲਾ ਭਰਿਆ ਕੌਡੀਆਂ ਦਾ, ਵਿਚ ਤੋਤਕੜੀ ਨੱਚੇ। 8. ਨਿੱਕੀ ਜਿਹੀ ਹਿਰਨੀ, ਮੁੱਠ ਮੁੱਠ ਚਰਨੀ, ਮੀਂਗਨ ਨਹੀਂ ਕਰਨੀ। ਉੱਤਰ : 1. ਲਾਅ ਬੋਕਾ ਲੱਜ ਡੋਲ, 2. ਭੱਖੜਾ, 3. ਮੂੰਹ, 4. ਸੰਤਰਾ, 5. ਜੂੰਆਂ, 6. ਪਰਛਾਵਾਂ, 7. ਜੀਭ ਤੇ ਦੰਦ, 8. ਦਾਤੀ। -ਜਗਤਾਰ ਗਿੱਲ ਫਾਜ਼ਿਲਕਾ ਰੋਡ ਮਲੋਟ, ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਮੋ: ...

ਪੂਰਾ ਲੇਖ ਪੜ੍ਹੋ »

ਸਮੇਂ ਦੀ ਕਦਰ

ਸੁਬ੍ਹਾ ਸਵੇਰੇ ਉੱਠਿਓ ਬੱਚਿਓ, ਰੋਜ਼ ਸੈਰ ਨੂੰ ਜਾਓ। ਅੱਜ ਅਸੀਂ ਕੀ ਕੀ ਕਰਨਾ, ਟਾਇਮ ਟੇਬਲ ਬਣਾਓ। ਜੋ ਸਮੇਂ ਦੀ ਕਦਰ ਹੈ ਕਰਦੇ, ਉਹ ਮੰਜ਼ਲਾਂ ਨੇ ਪਾਉਂਦੇ। ਜੋ ਕਰਦੇ ਨੇ ਲਾਪ੍ਰਵਾਹੀਆਂ, ਮਗਰੋਂ ਫੇਰ ਪਛਤਾਉਂਦੇ। ਸਮਾਂ ਲੰਘ ਜਾਵੇ ਜੇ ਇਕ ਵਾਰੀ, ਮੁੜ ਹੱਥ ਨੀਂ ਆਉਂਦਾ। ਨਾਲੇ ਹੋਵੇ ਨੁਕਸਾਨ ਬੱਚਿਓ, ਹਰ ਕੋਈ ਮਖੌਲ ਉਡਾਉਂਦਾ, ਅਨੁਸ਼ਾਸਨ ਹੀ ਹੈ ਜੀਵਨ ਸਾਡਾ। ਇਹ ਗੱਲ ਭੁੱਲ ਨਾ ਜਾਇਓ। ਇਸ ਬਿਨਾਂ ਅਧੂਰੀ ਜ਼ਿੰਦਗੀ, ਨਾ ਤੁਸੀਂ ਭੁਲੇਖਾ ਖਾਇਓ। ਉਹ ਬੱਚੇ ਨੇ ਸਿਆਣੇ ਹੁੰਦੇ, ਜੋ ਚੰਗੀ ਗੱਲ ਅਪਨਾਉਂਦੇ। ਹਰ ਥਾਂ 'ਤੇ ਸਤਿਕਾਰ ਹੈ ਮਿਲਦਾ, ਉੱਚਾ ਰੁਤਬਾ ਪਾਉਂਦੇ। ਤੁਸੀਂ ਭਵਿੱਖ ਹੋ ਦੇਸ਼ ਆਪਣੇ ਦਾ, ਇਸ ਨੂੰ ਸਵਰਗ ਬਣਾਉਣਾ। 'ਪੱਤੋ' ਆਖੇ ਭਾਰਤ ਮਾਂ ਦਾ, ਬੱਚਿਓ, ਨਾਂਅ ਚਮਕਾਉਣਾ। -ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ। ਮੋਬ: ...

ਪੂਰਾ ਲੇਖ ਪੜ੍ਹੋ »

ਨਿੱਕੇ ਨਿੱਕੇ ਤਾਰੇ

ਅਸੀਂ ਹਾਂ ਨਿੱਕੇ ਨਿੱਕੇ ਤਾਰੇ। ਸਭ ਨੂੰ ਲੱਗਦੇ ਬੜੇ ਪਿਆਰੇ। ਤੜਕੇ ਉਠ ਕੇ ਰੋਜ਼ ਨਹਾਉਂਦੇ, ਚਾਈਂ ਚਾਈਂ ਸਕੂਲ ਨੂੰ ਆਉਂਦੇ। ਵੱਡਿਆਂ ਦੇ ਪੈਰੀਂ ਹੱਥ ਲਾਉਂਦੇ, ਕੰਮਾਂ ਦੇ ਵਿਚ ਹੱਥ ਵਟਾਉਂਦੇ। ਤਾਹੀਓਂ ਸਾਨੂੰ ਸਲ੍ਹਾਉਂਦੇ ਸਾਰੇ, ਅਸੀਂ ਹਾਂ ਨਿੱਕੇ ਨਿੱਕੇ ਤਾਰੇ। ਮਨ ਲਾ ਕੇ ਕਰੀਏ ਖ਼ੂਬ ਪੜ੍ਹਾਈ, ਕਦੇ ਨਾ ਕਰਦੇ ਅਸੀਂ ਲੜਾਈ। ਰਲ-ਮਿਲ ਵੰਡ ਖਾਈਏ ਮਠਿਆਈ, ਕੱਠਿਆਂ ਹੋ ਬਾਲ ਸਭਾ ਲਗਾਈ। ਵਾਰੋ ਵਾਰੀ ਕਵਿਤਾ ਸੁਣਾਈ, ਸਭ ਨੇ ਤਾੜੀ ਖੂਬ ਵਜਾਈ। 'ਕਮਲਦੀਪ' ਸਰ ਜੀ ਨੇ ਪਿੱਠ ਥਾਪੜ ਕੇ, ਸਭ ਦੇ ਸੀਨੇ ਠਾਰੇ। ਅਸੀਂ ਹਾਂ ਨਿੱਕੇ ਨਿੱਕੇ ਤਾਰੇ, ਸਭ ਨੂੰ ਲੱਗਦੇ ਬੜੇ ਪਿਆਰੇ। -ਕਮਲਦੀਪ ਸਿੰਘ ਈ.ਟੀ.ਟੀ. ਅਧਿਆਪਕ, ਪਿੰਡ ਜਰਗ, ਲੁਧਿਆਣਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਗੀਤ-ਸਰਦੀ ਆਈ

ਕੁਦਰਤ ਕੇਹੀ ਰੁੱਤ ਬਣਾਈ ਸਰਦੀ ਆਈ, ਸਰਦੀ ਆਈ। ਹਵਾ ਚੱਲੇ ਜਦ ਠੰਢੀ ਠਾਰ, ਠੰਢ ਵਧਦੀ ਮਾਰੋ ਮਾਰ। ਮੰਮੀ ਸਾਨੂੰ ਗੱਲ ਸਮਝਾਈ, ਸਰਦੀ ਆਈ, ਸਰਦੀ ਆਈ। ਸਭ ਨੂੰ ਲੱਗੇ ਧੁੱਪ ਪਿਆਰੀ, ਰਾਤ ਨੂੰ ਕੋਰਾ ਪੈਂਦਾ ਭਾਰੀ ਕੱਢੇ ਕੰਬਲ ਲੇਫ਼ ਤਲਾਈ ਸਰਦੀ ਆਈ, ਸਰਦੀ ਆਈ। ਪਾਲ਼ਾ ਪਾਲ਼ਾ ਹਰ ਕੋਈ ਕਰਦਾ, ਖੰਘ, ਰੇਸ਼ੇ ਤੋਂ ਹਰੇਕ ਹੀ ਡਰਦਾ ਕਿੱਦਾਂ ਕਰੀਏ ਅਸੀਂ ਪੜ੍ਹਾਈ? ਸਰਦੀ ਆਈ, ਸਰਦੀ ਆਈ। ਠੁਰ ਠੁਰ ਕਰਦੇ ਸਕੂਲ ਨੂੰ ਜਾਂਦੇ ਮੂੰਗਫਲੀ, ਖਜੂਰਾਂ ਬੱਚੇ ਖਾਂਦੇ ਚਾਰੇ ਪਾਸੇ ਧੁੰਦ ਹੈ ਛਾਈ ਸਰਦੀ ਆਈ, ਸਰਦੀ ਆਈ। ਸਵੈਟਰ, ਕੋਟੀਆਂ, ਜਰਸੀਆਂ ਪਾਈਏ। ਠੰਢ ਤੋਂ ਆਪਣਾ ਆਪ ਬਚਾਈਏ। ਸਭ ਦੀ ਤੋਬਾ ਇਹਨੇ ਕਰਾਈ। ਸਰਦੀ ਆਈ, ਸਰਦੀ ਆਈ। -ਆਤਮਾ ਸਿੰਘ ਚਿੱਟੀ ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ। ਮੋਬਾਈਲ : ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX