ਧਰਤੀ ਦੇ ਸੱਤ ਮਹਾਂਦੀਪਾਂ ਵਿਚੋਂ ਯੂਰਪ ਦੂਸਰਾ ਸਭ ਤੋਂ ਛੋਟਾ ਮਹਾਂਦੀਪ ਹੈ। ਤਕਰੀਬਨ 10 ਮਿਲੀਅਨ ਇਕ ਅਰਬ ਵਰਗ ਕਿੱਲੋਮੀਟਰ ਰਕਬੇ ਵਿਚ ਫੈਲੇ ਇਸ ਮਹਾਂਦੀਪ ਨੂੰ ਭੂਗੋਲਿਕ ਪੱਖੋਂ ਚਾਰ ਉਪ-ਖੇਤਰਾਂ ਉੱਤਰੀ ਯੂਰਪ, ਦੱਖਣੀ ਯੂਰਪ, ਪੱਛਮੀ ਯੂਰਪ ਅਤੇ ਪੂਰਬੀ ਯੂਰਪ ਵਿਚ ਵੰਡਿਆ ਜਾ ਸਕਦਾ ਹੈ। ਸਮੁੱਚੇ ਤੌਰ 'ਤੇ ਧਰਤੀ ਦੇ ਉੱਤਰੀ ਅਰਧ ਗੋਲੇ ਵਿਚ ਸਥਿਤ ਇਸ ਇਲਾਕੇ ਵਿਚ 75 ਕਰੋੜ ਦੇ ਕਰੀਬ ਲੋਕ ਵਸਦੇ ਹਨ, ਜੋ ਸੰਸਾਰ ਦੀ ਸਮੁੱਚੀ ਵਸੋਂ ਦਾ 10 ਫ਼ੀਸਦੀ ਬਣਦਾ ਹੈ। ਅਜੋਕੇ ਮਨੁੱਖ ਦੀ ਸੱਭਿਅਤਾ ਦੀ ਜਨਮ ਭੂਮੀ ਮੰਨਿਆ ਜਾਣ ਵਾਲਾ ਯੂਰਪ ਅੱਜ ਸੰਸਾਰ ਦੀ ਰਾਜਨੀਤਿਕ ਅਤੇ ਆਰਥਿਕ ਸ਼ਕਤੀ ਦਾ ਧੁਰਾ ਕਿਹਾ ਜਾ ਸਕਦਾ ਹੈ। ਭੂਗੋਲਿਕ ਪੱਖੋਂ ਯੂਰਪ ਉੱਤਰ ਵਲੋਂ ਆਰਕਟਿਕ ਮਹਾਂਸਾਗਰ, ਪੱਛਮ ਵਲੋਂ ਅਟਲਾਂਟਿਕ ਮਹਾਂਸਾਗਰ, ਦੱਖਣ ਵਲੋਂ ਭੂਮੱਧ ਸਾਗਰ ਅਤੇ ਪੂਰਬ ਵਲੋਂ ਏਸ਼ੀਆ ਨਾਲ ਘਿਰਿਆ ਹੋਇਆ ਹੈ। ਰੂਸ ਅਤੇ ਕਜ਼ਾਕਿਸਤਾਨ ਵਿਚੋਂ ਲੰਘਦਾ ਯੂਰਾਲ ਪਰਬਤ, ਯੂਰਾਲ ਨਦੀ ਅਤੇ ਕੈਸਪੀਅਨ ਸਾਗਰ ਯੂਰਪ ਨੂੰ ਏਸ਼ੀਆ ਤੋਂ ਵੱਖ ਕਰਦੇ ਹਨ। ਯੂਰਪ ਦੇ ਪੱਛਮੀ ਹਿੱਸੇ ਦਾ ਜ਼ਿਆਦਾਤਰ ਜਲਵਾਯੂ ਸਮੁੰਦਰੀ ਹੈ ਅਤੇ ਇੱਥੇ ...
ਫ਼ਿਲਮ 'ਗਰਮ ਹਵਾ' ਵਿਚ ਬਲਰਾਜ ਸਾਹਨੀ ਨੇ ਇਕ ਗੁੱਸੇ ਨਾਲ ਭਰੇ ਪਰ ਬੁੱਧੀਮਾਨ ਮੁਸਲਮਾਨ ਆਦਮੀ ਦੀ ਭੂਮਿਕਾ ਨਿਭਾਈ ਸੀ ਜੋ ਵੰਡ ਦੌਰਾਨ ਪਾਕਿਸਤਾਨ ਜਾਣ ਤੋਂ ਮਨ੍ਹਾਂ ਕਰ ਦਿੰਦਾ ਹੈ। ਆਲੋਚਕ ਇਸ ਨੂੰ ਉਨ੍ਹਾਂ ਦੇ ਫ਼ਿਲਮੀ ਕਰੀਅਰ ਦਾ ਸਰਬੋਤਮ ਅਭਿਨੈ ਮੰਨਦੇ ਹਨ। ਪਰ ਇਸ ਨੂੰ ਉਹ ਖ਼ੁਦ ਪਰਦੇ 'ਤੇ ਨਾ ਦੇਖ ਸਕੇ ਕਿਉਂਕਿ ਇਹ ਉਨ੍ਹਾਂ ਦੀ ਆਖ਼ਰੀ ਫ਼ਿਲਮ ਸਾਬਤ ਹੋਈ। ਇਸ ਫ਼ਿਲਮ ਲਈ ਆਪਣਾ ਆਖ਼ਰੀ ਡਾਇਲਾਗ (ਇਨਸਾਨ ਕਬ ਤਕ ਅਕੇਲਾ ਜੀ ਸਕਤਾ ਹੈ?) ਡਬ ਕਰਨ ਤੋਂ ਬਾਅਦ ਜਦੋਂ ਬਲਰਾਜ ਸਾਹਨੀ ਘਰ ਆਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਗਲੇ ਦਿਨ ਉਨ੍ਹਾਂ ਦੇ ਕੁਝ ਖੱਬੇਪੱਖੀ ਦੋਸਤ ਜ਼ਰੂਰੀ ਗੱਲਬਾਤ ਲਈ ਉਨ੍ਹਾਂ ਕੋਲ ਆਉਣਗੇ। ਕੀ ਗੱਲ ਹੋਣੀ ਹੈ, ਇਸ ਦਾ ਉਨ੍ਹਾਂ ਨੂੰ ਅੰਦਾਜ਼ਾ ਸੀ, ਪਰ ਵਿਸ਼ਵਾਸ ਘੱਟ ਸੀ। ਉਂਝ ਵੀ ਉਨ੍ਹੀਂ ਦਿਨੀਂ ਉਹ ਬਹੁਤ ਦੁਖੀ ਸਨ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਸ਼ਬਨਮ ਦੀ ਅਚਾਨਕ ਮੌਤ ਹੋ ਗਈ ਸੀ। ਇਸ ਲਈ ਉਨ੍ਹਾਂ ਦੀ ਰਾਤ ਬੇਚੈਨੀ ਨਾਲ ਕਰਵਟਾਂ ਬਦਲਦੇ ਹੋਏ ਲੰਘੀ ਸੀ।
ਰਾਜਨੀਤਕ ਪੱਖੋਂ ਸਰਗਰਮ ਤੇ ਚੌਕੰਨੇ ਬਲਰਾਜ ਸਾਹਨੀ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ...
ਇਸ ਲੇਖ ਦਾ ਮੰਤਵ ਭਾਰਤੀ ਸੁਤੰਤਰਤਾ ਅੰਦੋਲਨ ਦੌਰਾਨ ਮੁਸਲਿਮ ਸਮਾਜ ਦੀਆਂ ਔਰਤਾਂ ਵਲੋਂ ਪਾਏ ਗਏ ਯੋਗਦਾਨ ਬਾਰੇ ਪਾਠਕਾਂ ਨਾਲ ਸੰਖੇਪ ਰੂਪ ਵਿਚ ਜਾਣਕਾਰੀ ਸਾਂਝੀ ਕਰਨਾ ਹੈ। ਭਾਰਤ ਅਤੇ ਦੱਖਣੀ ਏਸ਼ੀਆ ਵਿਚ ਮੁਸਲਿਮ ਸਮਾਜ ਦੀਆਂ ਔਰਤਾਂ ਆਮ ਤੌਰ 'ਤੇ ਅਨਪੜ੍ਹ, ਗਵਾਰ, ਘਰ ਦੀ ਚਾਰਦੀਵਾਰੀ ਤੱਕ ਹੀ ਸੀਮਤ, ਪਰਦਾ ਪ੍ਰਥਾ ਕਾਰਨ ਦੁਨਿਆਵੀ ਸਿੱਖਿਆ ਅਤੇ ਸਹੂਲਤਾਂ ਤੋਂ ਵਾਂਝੀਆਂ, ਸਮਾਜਿਕ, ਆਰਥਿਕ, ਸੱਭਿਆਚਾਰਕ, ਰਾਜਨੀਤਿਕ ਅਤੇ ਰਾਸ਼ਟਰੀ ਘਟਨਾਵਾਂ ਤੋਂ ਦੂਰ ਰਹਿਣ ਵਾਲੀਆਂ ਹੀ ਸਮਝੀਆਂ ਜਾਂਦੀਆਂ ਹਨ, ਪ੍ਰੰਤੂ ਜਦੋਂ ਅਸੀਂ ਭਾਰਤੀ ਸੁਤੰਤਰਤਾ ਸੰਗਰਾਮ ਵਿਚ ਮੁਸਲਮਾਨਾਂ ਦੇ ਸਮੁੱਚੇ ਯੋਗਦਾਨ, ਮੁਸਲਿਮ ਔਰਤਾਂ ਵਲੋਂ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ ਗਈਆਂ ਸ਼ਹਾਦਤਾਂ ਅਤੇ ਉਨ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਸੰਘਰਸ਼ਾਂ ਬਾਰੇ ਇਤਿਹਾਸਕ ਦਸਤਾਵੇਜਾਂ ਨੂੰ ਪੜ੍ਹਦੇ ਹਾਂ ਤਾਂ ਬੜੀਆਂ ਹੀ ਰੌਚਕ, ਗੰਭੀਰ ਅਤੇ ਰੌਂਗਟੇ ਖੜ੍ਹੇ ਕਰਨ ਵਾਲੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਾਪਰੀਆਂ ਘਟਨਾਵਾਂ ਦੇ ਵੇਰਵੇ ਮਿਲਦੇ ਹਨ। ਕੁਝ ਇਕ ਅਤਿ ਮਹੱਤਵਪੂਰਨ ਮੁਸਲਿਮ ਔਰਤਾਂ ਦੀਆਂ ਕੁਰਬਾਨੀਆਂ ਅਤੇ ...
(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
ਇਸ ਤਰ੍ਹਾਂ ਲਾਹੌਰ ਪੰਜਾਬੀ ਤੇ ਕੁਝ ਹਿੰਦੀ/ਉਰਦੂ ਫਿਲਮਾਂ ਬਣਾਉਣ ਅਤੇ ਰਿਲੀਜ਼ ਕਰਕੇ ਬੰਬਈ ਅਤੇ ਕਲਕੱਤਾ ਦੇ ਫ਼ਿਲਮ ਨਿਰਮਾਣ ਕੇਂਦਰਾਂ ਦੇ ਮੁਕਾਬਲੇ ਵਿਚ ਤੀਜੇ ਉੱਭਰਦੇ ਕੇਂਦਰ ਵਜੋਂ ਹੋਂਦ ਵਿਚ ਆਇਆ, ਜਿਸ ਕਰਕੇ ਅਦਾਕਾਰੀ ਅਤੇ ਗੀਤ ਸੰਗੀਤ ਜਗਤ ਨਾਲ ਜੁੜੀਆਂ ਨਾਮੀ ਹਸਤੀਆਂ ਨੇ ਲਾਹੌਰ ਵਿਚ ਰਹਿਣ ਬਸੇਰਾ ਬਣਾਇਆ। ਫ਼ਨਕਾਰਾਂ ਅਤੇ ਹੋਰ ਕਲਾਕਾਰਾਂ ਦੇ ਇੱਥੇ ਵਸਣ ਦਾ ਇਕ ਹੋਰ ਕਾਰਨ ਇੱਥੇ ਨਵੇਂ ਰੇਡੀਓ ਸਟੇਸ਼ਨ ਦੀ ਸ਼ੁਰੂਆਤ ਹੋਣਾ ਵੀ ਸੀ। ਸਾਲ 1937 ਵਿਚ ਇੱਥੇ 'ਆਲ ਇੰਡੀਆ ਰੇਡੀਓ' ਦਾ 'ਲਾਹੌਰ ਸਟੇਸ਼ਨ' ਸ਼ੁਰੂ ਹੋਇਆ। ਇਸ ਰੇਡੀਓ ਸਟੇਸ਼ਨ 'ਤੇ ਲਾਹੌਰ ਦੇ ਕਲਾਕਾਰਾਂ ਤੋਂ ਇਲਾਵਾ ਦੂਰ ਦਰਾਜ਼ ਤੋਂ ਵੀ ਕਈ ਗਾਇਕ, ਰਾਗੀ, ਕੀਰਤਨੀਏ ਅਤੇ ਹੋਰ ਸੰਗੀਤ ਘਰਾਣਿਆਂ ਦੀਆਂ ਨਾਮਵਰ ਸ਼ਖ਼ਸੀਅਤਾਂ ਆਪਣੇ ਪ੍ਰੋਗਰਾਮ ਪੇਸ਼ ਕਰਦੀਆਂ ਸਨ।
ਲਾਹੌਰ ਦੇ 'ਅਨਾਰਕਲੀ ਬਜ਼ਾਰ' ਵਿਚ ਹੀ 'ਪੰਜਾਬ ਨੈਸ਼ਨਲ ਬੈਂਕ (1894)' ਦੀ ਸ਼ੁਰੂਆਤ ਇਸ ਦੇ ਪਹਿਲੇ ਦਫ਼ਤਰ ਦੇ ਖੁੱਲ੍ਹਣ ਨਾਲ ਹੋਈ। ਸਾਲ 1946-47 ਦੇ ਦਰਮਿਆਨ ਹੋਰ ਵੀ ਬੈਂਕਾਂ ਆਪਣੀਆਂ 97 ਬ੍ਰਾਂਚਾਂ ਨਾਲ ਇਸ ਸ਼ਹਿਰ ਵਿਚ ਚਲਦੀਆਂ ਸਨ ...
'ਰੋਟੀ ਬਾਝੋਂ ਬਾਪੂ ਵਿਲਕੇ, ਲੱਛੀ ਆਣਕੇ ਸੰਭਰਦੀ ਡੇਰਾ'। ਸਾਡਾ ਸਾਹਿਤ ਸਾਡੇ ਸੱਭਿਆਚਾਰ ਦਾ ਦਰਪਣ ਹੈ। ਸਾਡੀਆਂ ਲੋਕ ਬੋਲੀਆਂ ਵਿਚ ਜਿਥੇ ਸ਼ਹਿਦ ਵਰਗੀ ਮਿਠਾਸ ਚੱਖਣ ਨੂੰ ਮਿਲਦੀ ਹੈ, ਉਥੇ ਕੁਝ ਕੌੜੀਆਂ ਸਚਾਈਆਂ ਦੇ ਕੌੜੇ ਘੁੱਟ ਵੀ ਭਰਨ ਨੂੰ ਮਿਲਦੇ ਹਨ। ਉਪਰੋਕਤ ਬੋਲੀ ਵਿਚ, ਮੌਜੂਦਾ ਸਮੇਂ ਵਿਚ ਸਾਡੇ ਬਜ਼ੁਰਗਾਂ ਦੀ ਹੋ ਰਹੀ ਬੇਕਦਰੀ, ਤਰਸਯੋਗ ਹਾਲਤ ਅਤੇ ਰੁਲ ਰਹੇ ਬੁਢਾਪੇ ਬਾਰੇ ਤਸਵੀਰ ਸਾਫ਼-ਸਾਫ਼ ਅੱਖਾਂ ਮੂਹਰੇ ਆਪ-ਮੁਹਾਰੇ ਆ ਜਾਂਦੀ ਹੈ।
ਅੱਜਕਲ੍ਹ ਬਜ਼ੁਰਗ ਸ਼ਬਦ ਨੂੰ 'ਵੱਡੀ ਉਮਰ ਵਾਲਾ' ਦੇ ਅਰਥ ਵਜੋਂ ਹੀ ਲਿਆ ਜਾਂਦਾ ਹੈ। ਅਸਲ ਵਿਚ ਇਸ ਸ਼ਬਦ ਦਾ ਅਰਥ ਹੈ ਸਿਆਣਾ, ਤਜਰਬੇਕਾਰ, ਸੂਝਵਾਨ ਅਤੇ ਗੁਣਾਂ ਨਾਲ ਭਰਪੂਰ। ਕੋਈ ਸਮਾਂ ਸੀ ਜਦ ਸਾਂਝੇ ਪਰਿਵਾਰ ਸਨ। ਘਰ ਵਿਚ ਉਮਰ ਵਿਚ ਵੱਡੇ ਮੈਂਬਰ ਦੀ ਪੂਰੀ ਸਰਦਾਰੀ ਹੁੰਦੀ ਸੀ। ਘਰ ਦੇ ਸਾਰੇ ਕੰਮ, ਖ਼ਰੀਦ-ਵੇਚ, ਲੈਣ-ਦੇਣ, ਸ਼ਰੀਕੇ ਵਿਚ ਵਰਤ-ਵਰਤਾਅ ਸਭ ਕੁਝ ਉਸ ਦੀ ਸਲਾਹ ਨਾਲ ਹੀ ਹੁੰਦਾ ਸੀ। ਮਾਤਾ-ਪਿਤਾ ਨੂੰ ਬਜ਼ੁਰਗਾਂ ਦੀ ਆਗਿਆ ਦਾ ਪਾਲਣ ਕਰਦੇ ਹੋਏ ਦੇਖ ਬੱਚੇ ਆਪਣੇ-ਆਪ ਹੀ ਅਜਿਹੇ ਸੰਸਕਾਰ ਗ੍ਰਹਿਣ ਕਰਦੇ ਰਹਿੰਦੇ ਹਨ। ਬਜ਼ੁਰਗਾਂ ਨੂੰ ਘਰ ...
ਸਮੇਂ ਦੀ ਚਾਲ ਨੇ ਅੱਖਾਂ ਸਾਹਵੇਂ ਦਿਖਦੇ ਚਿੱਤਰਾਂ ਨੂੰ ਕਿਵੇਂ ਅੱਖੀਂ ਡਿੱਠੇ ਹਾਲ ਵਿਚ ਤਬਦੀਲ ਕਰ ਦਿੱਤਾ ਹੈ। ਸਾਡੇ ਕੱਲ੍ਹ ਦੇ ਦੇਖੇ ਦਿਨ ਅੱਜ ਦੀ ਪੀੜ੍ਹੀ ਲਈ ਅਲੋਪ ਹੀ ਹੋ ਗਏ ਹਨ। ਹਾਲੇ ਤਾਂ ਬਾਪੂ ਜੀ ਨੇ ਸ਼ਾਹ ਮੁਖੀ ਸੰਵਾਦਾਂ ਦੇ ਰੱਜ ਵੀ ਨਹੀਂ ਮਾਣੇ ਸਨ। ਤੂਤ ਦੇ ਖੂੰਡੇ ਵਾਲੇ ਬਾਪੂ, ਕੁੜਤੇ ਤੇ ਲੱਛੇ ਵਾਲੇ, ਠਾਠਾਂ ਮਾਰਦੇ, ਹੱਸਦੇ-ਖੇਡਦੇ ਸਾਡੇ ਦੇਸ਼ ਦੀ ਕਾਣੀ ਵੰਡ ਨੇ ਹੀ ਵਿਸਾਰ ਦਿੱਤੇ। ਕੁੜਮਾਚਾਰੀ 'ਚੋਂ ਇੱਥੇ ਪਤਿਆਹੁਰੇ, ਭਤੀਜ, ਲੱਕੜਦਾਦੇ, ਤਾਏ, ਚਾਚੇ, ਸਹੁਰੇ ਆਦਿ ਵਿਸਾਰ ਕੇ ਨਾਂਅ ਅੰਕਲ ਆਂਟੀ ਵਰਗੇ ਸ਼ਬਦਾਂ ਨੇ ਲੈ ਲਏ ਹਨ। ਕਾਨਿਆਂ ਵਾਲੀ ਰਸੋਈ ਵਿਚੋਂ ਧਾਮੀ ਵੇਲੇ ਦੀ ਮਧਾਣੀ ਦੀ ਚਿੜੀ ਦੀ ਆਵਾਜ਼, ਛੰਨੇ ਭਰ-ਭਰ ਪੀਂਦੇ ਲੱਸੀ 'ਤੇ ਤਰਦਾ ਮੱਖਣ, ਕਿਤੇ ਕਿਤੇ ਹੀ ਸੁਣਦੇ ਨੇ ਨਾਂਅ ਰਸੂਖਦਾਰਾਂ ਦੇ, ਘਰ ਘਰਾਣੇ ਦੀਆਂ ਹਵੇਲੀਆਂ ਵੀ ਸਮੇਂ ਦੇ ਨਾਲ ਰੁੜ੍ਹ-ਪੁੜ ਗਈਆਂ ਹਨ। ਸ਼ਾਹ ਵੇਲੇ ਨੂੰ ਸੂਫ਼ ਦਾ ਘੱਗਰਾ ਪਾਈ ਤੇ ਛਮਾਸੀ ਫੁਲਕਾਰੀ ਦਾ ਵਲੇਵਾਂ ਮਾਰ ਭੱਤਾ ਲੈ ਕੇ ਜਾਂਦੀ ਮੁਟਿਆਰ ਅੱਜ ਕਿਤੇ ਅਲੋਪ ਹੀ ਹੋ ਗਈ ਲਗਦੀ ਹੈ।
ਕਾੜ੍ਹਨੀ, ਘੜਾ, ਚਿਮਟਾ, ਛੱਜ, ਛਾਨਣੀ, ਗੜਵੀ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX