ਦੁਨੀਆ ਜਦੋਂ ਦੀ ਹੋਂਦ ਵਿਚ ਆਈ ਹੈ, ਉਸ ਸਮੇਂ ਤੋਂ ਹੀ ਮਾਇਆ ਭਾਵ ਪੈਸੇ ਦਾ ਪ੍ਰਭਾਵ ਮਨੁੱਖਾਂ 'ਤੇ ਸਭ ਤੋਂ ਜ਼ਿਆਦਾ ਰਿਹਾ ਹੈ। ਇਸ ਦੇ ਪ੍ਰਭਾਵ ਹੇਠ ਹੀ ਲੋਕ ਆਪਣੇ ਕਰੀਬੀ ਰਿਸ਼ਤੇ ਨਾਤੇ ਭੁੱਲ ਕੇ ਕਈ ਗ਼ਲਤ ਕੰਮਾਂ ਨੂੰ ਵੀ ਅੰਜ਼ਾਮ ਦੇ ਦਿੰਦੇ ਹਨ। ਅੱਜਕਲ੍ਹ ਦੇ ਦੌਰ ਵਿਚ ਮਾਇਆ ਜ਼ਰੂਰੀ ਵੀ ਹੈ ਕਿਉਂਕਿ ਪੈਸੇ ਬਿਨਾਂ ਆਦਮੀ ਦੀ ਕੋਈ ਪਹਿਚਾਣ ਨਹੀਂ ਹੁੰਦੀ ਅਤੇ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਵੀ ਪੈਸੇ ਬਿਨਾਂ ਪੂਰੀਆਂ ਕਰਨਾ ਵੀ ਕਾਫ਼ੀ ਮੁਸ਼ਕਿਲ ਹੈ। ਇਸ ਲਈ ਪੈਸੇ ਦੀ ਮਹੱਤਤਾ ਵੀ ਜੀਵਨ ਜਿਊਣ ਵਿਚ ਕਾਫ਼ੀ ਜ਼ਰੂਰੀ ਹੈ। ਪਰ ਜੇਕਰ ਪੈਸੇ ਦੀ ਢੁਕਵੀਂ ਵਰਤੋਂ ਕੀਤੀ ਜਾਵੇ ਤਾਂ ਸਹੀ ਹੈ ਪਰ ਕਾਫ਼ੀ ਲੋਕ ਵਿਸ਼ਵਾਸ, ਭਾਈਚਾਰੇ ਅਤੇ ਆਪਸੀ ਰਿਸ਼ਤੇ ਨਾਤਿਆਂ ਨੂੰ ਵੀ ਪੈਸੇ ਨਾਲ ਹੀ ਤੋਲ ਕੇ ਵੇਖ ਰਹੇ ਹਨ, ਜਿਸ ਨਾਲ ਰਿਸ਼ਤੇ ਤਾਂ ਤਾਰੋਤਾਰ ਹੋ ਜਾਂਦੇ ਨੇ ਪਰ ਬਾਅਦ ਵਿਚ ਕੁਝ ਵੀ ਹੱਥ ਪੱਲੇ ਨਹੀਂ ਰਹਿੰਦਾ ਸਿਰਫ਼ ਤੇ ਸਿਰਫ਼ ਪਿਛਤਾਵੇ ਤੋਂ ਬਿਨਾਂ।
ਕਈ ਵਾਰ ਵੇਖਣ ਵਿਚ ਆਉਂਦਾ ਹੈ ਕਿ ਲੋਕ ਦੂਸਰੇ ਕੋਲ ਜ਼ਿਆਦਾ ਪੈਸਾ ਹੋਣ ਦੀ ਆਸ ਵਿਚ ਉਸ ਵਿਅਕਤੀ ਤੋਂ ਆਪਣੀ ਆਸ ਬਣਾ ਲੈਂਦੇ ਹਨ ਜਦੋਂ ਉਹ ਅਗਲਾ ਆਪਣੀ ਮਜਬੂਰੀ ...
ਬਿਰਧ ਆਸ਼ਰਮ ਦੇ ਗੇਟ 'ਤੇ ਪਹੁੰਚਦਿਆਂ ਹੀ ਬੇਟੇ ਨੇ ਮਾਤਾ-ਪਿਤਾ ਦੇ ਵੱਲ ਦੇਖੇ ਬਿਨ੍ਹਾਂ ਹੀ ਮੱਠੀ ਆਵਾਜ਼ ਵਿਚ ਕਿਹਾ, 'ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਫੋਨ ਕਰ ਦੇਣਾ। ਸ਼ਹਿਰ ਦੇ ਮਕਾਨ ਦਾ ਸੌਦਾ ਹੁੰਦੇ ਸਾਰ ਹੀ ਮੈਂ ਵਾਪਸ ਅਮਰੀਕਾ ਮੁੜ ਜਾਊਂਗਾ। ਉਥੋਂ ਹਰੇਕ ਸਾਲ ਬਿਰਧ ਆਸ਼ਰਮ ਦੀ ਫੀਸ ਭੇਜਦਾ ਰਹਾਂਗਾ। ਇੱਥੇ ਸਾਰੀਆਂ ਸਹੂਲਤਾਂ ਹਨ, ਤੁਹਾਡੇ ਦੋਵਾਂ ਨੂੰ ਕੋਈ ਤਕਲੀਫ਼ ਨਹੀਂ ਹੋਵੇਗੀ। ਮੈਨੂੰ ਵੀ ਚਿੰਤਾ ਨਹੀਂ ਰਹੇਗੀ'। ਐਨਾ ਕੁਝ ਕਹਿੰਦਾ ਹੋਇਆ ਬੇਟਾ ਤੇਜ਼ ਭੱਜਦਾ ਹੋਇਆ ਕਾਰ ਵਿਚ ਜਾ ਬੈਠਾ।
ਬਿਰਧ ਆਸ਼ਰਮ ਦੇ ਦਰਵਾਜ਼ੇ ਦੀਆਂ ਪੌੜੀਆਂ 'ਤੇ ਖੁਦ ਨੂੰ ਸੰਭਾਲਦੇ ਹੋਏ ਬੈਠੇ ਮਾਤਾ-ਪਿਤਾ ਦਾ ਮਨ ਕਈ ਸਾਲ ਪਿੱਛੇ ਪਰਤ ਗਿਆ। ਥੱਕਿਆ ਮਨ ਬੀਤੇ ਦੌਰ ਦੀਆਂ ਪਗਡੰਡੀਆਂ 'ਤੇ ਦੌੜਦੇ ਹੋਏ ਸੋਚਣ ਲੱਗਾ, 'ਕਿਵੇਂ ਬੇਟੇ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਭਰਪੂਰ ਸਕੂਲ-ਕਾਲਜ ਵਿਚ ਭੇਜਣ ਦੇ ਬਾਅਦ ਵੀ ਦੋਵਾਂ ਦਾ ਹਰੇਕ ਦਿਨ ਚਿੰਤਾ ਵਿਚ ਹੀ ਲੰਘਿਆ ਕਰਦਾ ਸੀ।' ਦੋਵਾਂ ਨੇ ਜਿਵੇਂ ਅੱਖਾਂ ਹੀ ਅੱਖਾਂ ਵਿਚ ਗੱਲ ਕੀਤੀ ਅਤੇ ਇਕ-ਦੂਜੇ ਦੇ ਨਾਲ ਸਵਾਲ ਕੀਤਾ, 'ਕਿਉਂ ਸਾਡੇ ਸਰੀਰ ਅਤੇ ਮਨ ਨੂੰ ਬੇਟੇ ...
ਇਕ ਰਾਜੇ ਨੇ ਗੰਗਾ ਰਾਮ ਨਾਂਅ ਦਾ ਤੋਤਾ ਰੱਖਿਆ ਹੋਇਆ ਸੀ। ਜੋ ਬਹੁਤ ਸਿਆਣਾ, ਅਕਲਮੰਦ ਅਤੇ ਇਨਸਾਨਾਂ ਵਾਂਗ ਗੱਲਾਂ ਕਰਦਾ ਸੀ। ਰਾਜੇ ਦਾ ਉਸ ਤੋਤੇ ਨਾਲ ਰੂਹਾਨੀ ਪਿਆਰ ਸੀ।
ਇਕ ਦਿਨ ਗੰਗਾ ਰਾਮ ਰਾਜੇ ਨੂੰ ਦੱਸ ਕੇ, ਜੰਗਲ ਵਿਚ ਰਹਿੰਦੇ ਆਪਣੇ ਮਾਪਿਆਂ ਨੂੰ ਮਿਲਣ ਗਿਆ। ਪਰ ਉਹ ਰਾਜੇ ਨੂੰ ਜਿੰਨੇ ਦਿਨ ਰਹਿਣ ਲਈ ਕਹਿ ਕੇ ਗਿਆ ਸੀ, ਓਨੇ ਦਿਨਾਂ ਬਾਅਦ ਨਾ ਪਰਤ ਸਕਿਆ। ਪਿਛੋਂ ਰਾਜੇ ਨੂੰ ਗੰਗਾ ਰਾਮ ਦੀ ਚਿੰਤਾ ਹੋਈ। ਪਿਆਰ ਜੁ ਰੂਹਾਨੀ ਸੀ।
ਗੰਗਾ ਰਾਮ ਨੇ ਇਕ ਦਿਨ ਰਾਜੇ ਦੇ ਮਹਿਲਾਂ ਨੂੰ ਵਾਪਸ ਆਉਣ ਦੀ ਸੋਚੀ। ਉਹ ਵਾਪਸੀ ਦੀ ਤਿਆਰੀ ਕਰਨ ਲੱਗਾ। ਉਹ ਰਾਜੇ ਲਈ ਅਜਿਹੀ ਸੌਗਾਤ ਲਿਜਾਣਾ ਚਾਹੁੰਦਾ ਸੀ ਜੋ ਅਦਭੁਤ ਵੀ ਹੋਵੇ ਅਤੇ ਲਾਭਕਾਰੀ ਵੀ। ਇਸ ਸੰਬੰਧੀ ਉਸ ਨੇ ਆਪਣੇ ਪਿਤਾ ਤੋਂ ਪੁੱਛਿਆ। ਪਿਤਾ ਨੇ ਦੱਸਿਆ ਕਿ ਇਥੋਂ ਕਾਫ਼ੀ ਦੂਰ ਪਰੀਆਂ ਦਾ ਇਕ ਬਾਗ਼ ਹੈ, ਉਸ ਵਿਚ ਇਕ ਅਜਿਹਾ ਬੂਟਾ ਲੱਗਾ ਹੋਇਆ, ਜਿਸ ਨੂੰ ਅਮਰ ਫਲ ਲੱਗਦੇ ਹਨ, ਜਿਨ੍ਹਾਂ ਨੂੰ ਖਾ ਕੇ ਬੰਦੇ ਦੀ ਕਦੇ ਮੌਤ ਨਹੀਂ ਹੁੰਦੀ। ਉਹ ਸਦਾ ਨਵਾਂ-ਨਰੋਆ ਅਤੇ ਜਵਾਨ ਰਹਿੰਦਾ ਹੈ। ਗੰਗਾ ਰਾਮ ਦਾ ਪਿਤਾ ਅਤੇ ਉਹ ਦੋਵੇਂ ਜਾ ਕੇ ਉਸ ਬਾਗ਼ ਵਿਚੋਂ ਦੋ ...
ਮੇਰੇ ਗੁਆਂਢ 'ਚ ਸਿੱਧੂ ਸਾਹਿਬ ਰਹਿੰਦੇ ਐ। ਸਾਡੀ ਆਪਸ 'ਚ ਬਹੁਤ ਈ ਨੇੜਤਾ ਐ। ਆਹ ਪਿੱਛੇ ਜਿਹੇ ਜਦੋਂ ਮੀਂਹ ਜ਼ਿਆਦਾ ਪਿਆ ਤਾਂ ਇਕ ਰੁੱਖ ਟੁੱਟ ਕੇ ਬਿਜਲੀ ਦੀਆਂ ਤਾਰਾਂ 'ਤੇ ਡਿੱਗ ਪਿਆ। ਬਿਜਲੀ ਚਲੀ ਗਈ, ਦੋ ਦਿਨ ਬਿਜਲੀ ਨਾ ਆਈ। ਇਨਵਰਟਰ ਵੀ ਜਵਾਬ ਦੇ ਗਏ। ਮੋਬਾਈਲ ਤੱਕ ਬੰਦ ਹੋ ਗਏ।
ਰਾਤ ਨੂੰ ਸਿੱਧੂ ਸਾਹਿਬ ਦੇ ਘਰੋਂ ਉੱਚੀ-ਉੱਚੀ ਹੱਸਣ ਦੀਆਂ ਗੱਲਾਂ ਕਰਨ ਦੀਆਂ ਆਵਾਜ਼ਾਂ ਆਉਣ। ਮੈਂ ਸੋਚਿਆ ਕੋਈ ਰਿਸ਼ਤੇਦਾਰ ਆਏ ਹੋਣਗੇ।
ਮੈਂ ਕਿਉਂਕਿ ਸਾਰੇ ਰਿਸ਼ਤੇਦਾਰਾਂ ਨੂੰ ਵੀ ਜਾਣਦਾਂ, ਜਿਸ ਕਰਕੇ ਸਵੇਰੇ ਉਠ ਕੇ ਸੋਚਿਆ ਚਲੋ ਚਾਹ ਸਿੱਧੂ ਸਾਹਿਬ ਦੇ ਈ ਪੀਵਾਂਗੇ, ਨਾਲੇ ਆਏ ਰਿਸ਼ਤੇਦਾਰਾਂ ਨੂੰ ਮਿਲਾਂਗੇ।
ਜਾ ਕੇ ਵੇਖਿਆ ਤਾਂ ਘਰ ਦੇ ਮੈਂਬਰ ਈ ਬੈਠੇ ਸੀ। ਮੈਂ ਪੁੱਛਿਆ ਓਏ ਭਾਈ ਰਾਤ ਬੜੀ ਉੱਚੀ-ਉੱਚੀ ਆਵਾਜ਼ਾਂ ਆ ਰਹੀਆਂ ਸਨ। ਮੈਨੂੰ ਤਾਂ ਲੱਗਿਆ, ਕੋਈ ਮਹਿਮਾਨ ਆਏ ਹੋਣਗੇ।
ਅੱਛਾ-ਅੱਛਾ... ਉਹ ਤਾਂ ਯਾਰ ਦੋ ਦਿਨ ਹੋ ਗਏ, ਬਿਜਲੀ ਨਹੀਂ ਆਈ। ਇਨਵਰਟਰ ਵੀ ਜਵਾਬਦੇ ਗਿਆ। ਮੋਬਾਈਲ ਵੀ ਬੰਦ ਹੋ ਗਏ। ਜਿਸ ਕਰਕੇ ਰਾਤ ਸਾਰਾ ਟੱਬਰ ਬੈਠ ਕੇ ਗੱਲਾਂ ਮਾਰ ਰਹੇ ਸੀ। ਬਾਈ ਸੱਚ ਜਾਣੀਂ ਬਹੁਤ ਈ ਮਜ਼ਾ ਆਇਆ। ਬਾਪੂ ...
ਪੈਰ ਪੈਰ 'ਤੇ ਮਾਰਦੇ ਝੂਠ ਜਿਹੜੇ,
ਆਮ ਲੋਕਾਂ ਦੇ ਮਨਾਂ ਤੋਂ ਲਹਿ ਜਾਂਦੇ।
ਜਿਹੜੇ ਸਮੇਂ ਦੇ ਨਾਲ ਨਹੀਂ ਚੱਲ ਸਕਦੇ,
ਗੱਡੀ ਲੰਘ ਜਾਂਦੀ ਪਿੱਛੇ ਰਹਿ ਜਾਂਦੇ।
ਕਦੇ ਨਹੀਂ ਟਿਕਾਣੇ 'ਤੇ ਲੱਗ ਸਕਦੇ,
ਜਿਹੜੇ ਹੰਭ ਕੇ ਰਾਹ ਵਿਚ ਬਹਿ ਜਾਂਦੇ।
ਹੱਕ-ਸੱਚ ਦੀ ਜਿਨ੍ਹਾਂ ਨੂੰ ਸਾਰ ਹੋਵੇ,
ਜੁਰਅਤ ਨਾਲ ਹਕੀਕਤਾਂ ਕਹਿ ਜਾਂਦੇ।
-ਫ਼ਰੀਦਕੋਟ। ਮੋਬਾਈਲ : ...
ਰੋਜ਼ਾਨਾ ਦੀ ਤਰ੍ਹਾਂ ਦਫਤਰ ਜਾਣ ਲਈ ਮੈਂ ਰੇਲ ਗੱਡੀ ਵਿਚ ਸਵਾਰ ਹੋ ਗਿਆ। ਅਜੇ ਮਸਾਂ ਅੱਧਾ ਕੁ ਸਫਰ ਤੈਅ ਹੋਇਆ ਸੀ ਕਿ ਇਕ ਬਜ਼ੁਰਗ ਆਦਮੀ ਟਰੇਨ ਵਿਚ ਮੰਗਦਾ ਹੋਇਆ ਮੇਰੇ ਪਾਸ ਪਹੁੰਚਿਆ। ਮੈਂ ਬਿਨਾਂ ਦੇਖੇ ਉਸ ਨੂੰ ਮਨ੍ਹਾਂ ਕਰ ਦਿੱਤਾ ਕਿਉਂਕਿ ਬੱਸ ਅੱਡਾ ਹੋਵੇ ਜਾਂ ਰੇਲਵੇ ਸਟੇਸ਼ਨ ਇਨ੍ਹਾਂ ਦਾ ਤਾਂ ਨਿੱਤ ਦਾ ਹੀ ਕਿੱਤਾ ਹੈ। ਜਦ ਉਹ ਅੱਗੇ ਨਿਕਲ ਗਿਆ ਤਾਂ ਮੇਰੀ ਨਜ਼ਰ ਉਸ ਉਤੇ ਪੈ ਗਈ। ਉਸ ਦੀ ਹਾਲਤ ਸੱਚਮੁੱਚ ਹੀ ਬਹੁਤ ਤਰਸਯੋਗ ਸੀ। ਗਲ ਗੰਦੀ ਮੈਲੀ ਕਮੀਜ਼ ਸੀ ਅਤੇ ਵਾਲ ਖਿਲਰੇ ਪਏ ਸਨ। ਮਾਲੂਮ ਹੁੰਦਾ ਸੀ ਕਿ ਕੋਈ ਆਪਣਾ ਨਾ ਹੋਣ ਕਰਕੇ ਹੀ ਉਸ ਦੀ ਇਹ ਹਾਲਤ ਸੀ। ਮੈਂ ਤਰਸ ਦਾ ਪਾਤਰ ਸਮਝ ਕੇ ਉਸ ਬਜ਼ੁਰਗ ਨੂੰ ਆਵਾਜ਼ ਮਾਰੀ ਅਤੇ ਆਪਣੀ ਜੇਬ ਵਿਚੋਂ ਕੁਝ ਪੈਸੇ ਦੇ ਕੇ ਰੋਟੀ ਤੇ ਤਨ ਲਈ ਚੰਗੇ ਕੱਪੜੇ ਖਰੀਦਣ ਲਈ ਬੋਲਿਆ। ਦੋਵੇਂ ਹੱਥ ਜੋੜ ਕੇ ਉਸ ਨੇ ਮੇਰਾ ਧੰਨਵਾਦ ਕੀਤਾ ਅਤੇ ਅਗਲੇ ਸਟੇਸ਼ਨ 'ਤੇ ਉੱਤਰ ਗਿਆ।
ਸ਼ਾਮ ਨੂੰ ਜਦ ਮੈਂ ਟਰੇਨ 'ਤੇ ਵਾਪਸ ਆਪਣੇ ਸਟੇਸ਼ਨ ਪਹੁੰਚਿਆ ਤਾਂ ਦੇਖਿਆ ਕਿ ਉਹੀ ਬਜ਼ੁਰਗ ਹੱਥ ਵਿਚ ਸ਼ਰਾਬ ਦੀ ਬੋਤਲ ਲੈ ਕੇ ਸੜਕ 'ਤੇ ਤੁਰਿਆ ਜਾ ਰਿਹਾ ਸੀ। ਹੁਲੀਆ ਵੀ ਉਸ ਦਾ ਉਵੇਂ ਹੀ ਸੀ। ...
ਦਸਦੇ ਨੇਤਾ ਨੂੰ ਚੇਲੇ ਹੁੰਦਾ ਚੰਗਾ,
ਕਰਿਆ ਚੋਣ ਤੋਂ ਟਾਲਾ ਜੇ ਨਿਕਲ ਜਾਂਦਾ।
ਖ਼ੁਸ਼ ਕਰਨ ਲਈ ਵਿਕਦਿਆਂ ਵੋਟਰਾਂ ਨੂੰ,
ਧਨ ਜੋੜਿਆ ਕਾਲਾ ਜੇ ਨਿਕਲ ਜਾਂਦਾ।
ਖੇਤ ਜੱਟਾਂ ਦੇ ਡੁੱਬਣੋਂ ਬਚੇ ਰਹਿੰਦੇ,
ਲੋਟ ਵਹਿਣ ਦੇ ਨਾਲਾ ਜੇ ਨਿਕਲ ਜਾਂਦਾ।
'ਮੁਰਾਦਵਾਲਿਆ' ਹੁੰਦੀ ਨਾ ਹਾਰ ਭੈੜੀ,
ਘਰੋਂ ਮੱਛਰਿਆ ਸਾਲਾ ਜੇ ਨਿਕਲ ਜਾਂਦਾ।
-ਅਬੋਹਰ। ਸੰਪਰਕ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX