(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
ਅਜਮੇਰ ਅਤੇ ਮਾਮਦੀਨ ਲੋਈ ਪਾਟਦੀ ਨਾਲ ਹੀ ਘਰੋਂ ਤੁਰ ਪਏ ਸਨ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਹ ਕਪਾਹ ਵਿਚ ਟੱਕ ਲਾਉਣ ਲੱਗ ਪਏ ਸਨ। ਉਨ੍ਹਾਂ ਦਾ ਅੰਦਾਜ਼ਾ ਲੰਘੀ ਕੱਲ੍ਹ ਸ਼ਾਮ ਤੱਕ ਹੀ ਕੰਮ ਨਿੱਬੜ ਜਾਣ ਦਾ ਸੀ ਤੇ ਅੱਜ ਉਨ੍ਹਾਂ ਨੇ ਨਜ਼ੀਰਾਂ ਦੇ ਪਿੰਡ ਜਾਣਾ ਸੀ। ਉਨ੍ਹਾਂ ਨੇ ਜ਼ੋਰ ਤਾਂ ਬਥੇਰਾ ਲਾਇਆ ਸੀ ਪਰ ਕੰਮ ਫਿਰ ਵੀ ਰਹਿ ਗਿਆ ਸੀ। ਇਸੇ ਕਾਰਨ ਅੱਜ ਉਹ ਜਲਦੀ ਆਏ ਸਨ ਤਾਂ ਕਿ ਜਲਦੀ ਕੰਮ ਨਿਬੇੜ ਕੇ ਉਹ ਚੀਮੇ ਨਜ਼ੀਰਾਂ ਨੂੰ ਵੀ ਮਿਲ ਜਾਣ ਅਤੇ ਸੁਨਾਮੋਂ ਜਾ ਕੇ ਸੌਦਾ-ਪੱਤਾ ਵੀ ਲੈ ਆਉਣ। ਨਜ਼ੀਰਾਂ ਨੂੰ ਮਿਲਣ ਦੇ ਚਾਅ ਨੇ ਅਜਮੇਰ ਦੇ ਅੰਗ-ਅੰਗ ਵਿਚ ਫੁਰਤੀ ਭਰ ਦਿੱਤੀ ਸੀ। ਉਹ ਬਿਨਾਂ ਢੂਹੀ ਚੁੱਕਿਆਂ ਕੰਮ ਵਿਚ ਖੁੱਭਾ ਹੋਇਆ ਸੀ। ਰੋਟੀ ਵੇਲੇ ਨੂੰ ਉਨ੍ਹਾਂ ਨੇ ਸਾਰਾ ਕੰਮ ਨਿਬੇੜ ਦਿੱਤਾ। ਦੋਵਾਂ ਨੇ ਲੱਤਾਂ ਝਾੜੀਆਂ। ਵੱਟ 'ਤੇ ਪਏ ਚਾਦਰੇ ਝਾੜ ਕੇ ਬੰਨ੍ਹ ਲਏ।
'ਚੱਲ ਬਈ ਮਾਮਦੀਨਾ। ਪਰਾਲੇ ਨਾਲ ਪੈਰ ਪੱਟ ਲੈ ਹੁਣ।' ਅਜਮੇਰ ਨੇ ਪੈਰ ਝਾੜ ਕੇ ਜੋੜੇ ਪਾ ਲਏ।
'ਐਨੀ ਕਾਹਲੀ ਕਾਹਨੂੰ ਕਰਦੈਂ ਮੇਰੇ ਯਾਰ। ਗਹਾਂ ਕਿਹੜਾ ਉਹੋ ਤੈਨੂੰ ਕਾੜ੍ਹਨੀ ਦਾ ...
ਖੁਦ ਨੂੰ ਕਿਸੇ ਤੇ ਵਾਰ ਕੇ ਵੇਖ, ਜਿੱਤੀ ਬਾਜੀ ਹਾਰ ਕੇ ਵੇਖ। ਫੇਰ ਕਿਸੇ ਵੱਲ ਉਂਗਲ ਕਰ, ਝਾਤੀ ਅੰਦਰ ਮਾਰ ਕੇ ਵੇਖ। ਦੁਨੀਆ ਸਾਰੀ ਨਈਂ ਏ ਮਾੜੀ, ਆਪਣੀ ਸੋਚ ਉਭਾਰ ਕੇ ਵੇਖ। ਹਰ ਪਲ ਜੋ ਖੁਸ਼ਹਾਲ ਤੂੰ ਰਹਿਣਾ, ਜੱਗ ਦੇ ਕੰਮ ਸੰਵਾਰ ਕੇ ਵੇਖ। ਸ਼ਬਦਾਂ ਨਾਲ ਅਕਾਸ਼ ਐ ਭਰਿਆ, ਸੋਚ ਉਡਾਰੀ ਮਾਰ ਕੇ ਵੇਖ। 'ਅੱਬਾਸ' ਕਦੀ ਨਾ ਡੁੱਬੇ ਬੇੜਾ, ਨਈਆ ਸਭ ਦੀ ਤਾਰ ਕੇ ਵੇਖ। -ਮਲੇਰਕੋਟਲਾ। ਸੰਪਰਕ : ...
ਨਵੀਂ ਇਕ ਡੁਗਡੁਗੀ ਲੈ ਕੇ, ਮਦਾਰੀ ਆਉਣ ਵਾਲੇ ਨੇ,
ਸੁਰੀਲੀ ਬੰਸਰੀ ਨੂੰ ਫੂਕ, ਮਜਮਾ ਲਾਉਣ ਵਾਲੇ ਨੇ।
ਪਟਾਰੀ ਵਿਚ ਖੁਦਾ ਜਾਣੇ, ਛੁਪਾਅ ਕੇ ਕੀ ਬਲਾ ਰੱਖੀ,
ਤੁਸੀਂ ਤਾਂ ਸੋਚ ਨਈਂ ਸਕਦੇ ਕਿ ਕੀ ਵਿਖਲਾਉਣ ਵਾਲੇ ਨੇ।
ਤਮਾਸ਼ਾ ਹੋਣ ਮਗਰੋਂ ਪੁੱਛ ਲੈਣਾ ਜੋ ਵੀ ਦਿਲ ਚਾਹੇ,
ਉਨ੍ਹਾਂ ਦਾ ਮੋੜ ਹੋਵੇਗਾ, ਭਲੇ ਦਿਨ ਆਉਣ ਵਾਲੇ ਨੇ।
ਸ਼ਿਕਾਰੀ ਆਉਣ ਵਾਲੇ ਨੇ, ਨਿਰਾਲਾ ਜਾਲ ਲੈ ਕੇ ਮੁੜ,
ਤੁਸਾਂ ਨੂੰ ਚੋਗ ਪਾ ਕੇ ਫੇਰ ਕੇਰਾਂ ਫਾਹੁਣ ਵਾਲੇ ਨੇ।
ਰਾਤਾਂ ਦੂਰੀ ਬਣਾ ਕੇ ਰੱਖਣੀ ਜਾਦੂਗਰਾਂ ਕੋੋਲੋਂ,
ਦੁਪੱਟੇ ਫੜ ਤੁਹਾਡੇ ਗਲ 'ਚ ਫਾਹਾ ਪਾਉਣ ਵਾਲੇ ਨੇ।
ਭੁਲੇਚਾ ਮਾਰਦੇ ਐਸਾ, ਤੁਸੀਂ ਵਿਸ਼ਵਾਸ ਕਰ ਬਹਿੰਦੇ,
ਜ਼ੁਬਾਨੋ ਬੋਲਦੇ ਮਿੱਠਾ, ਮਗਰ ਭੁਚਲਾਉਣ ਵਾਲੇ ਨੇ।
ਜ਼ਮੀਰੋਂ ਥਿਕੜਣਾ ਮੁਸ਼ਕਿਲ, ਨਾ ਵਿਕਣਾ ਜਾਣਦੇ 'ਸੂਫ਼ੀ',
ਬਥੇਰੇ ਹੋਣਗੇ ਜੋ ਰਾਜ ਦੇ ਗੁਣ ਗਾਉਣ ਵਾਲੇ ਨੇ।
-ਏ-1, ਜੁਝਾਰ ਨਗਰ, (ਮੋਗਾ)। ਮੋਬਾਈਲ : ...
ਡਰੇ ਲੋਕਾਂ ਲਈ ਕੁਝ ਤਾਂ ਅਸਾਂ ਨੂੰ ਸੋਚਣਾ ਪੈਣਾ, ਘਰਾਂ 'ਚੋਂ ਬੁਝ ਰਹੇ ਦੀਵੇ ਹਵਾ ਨੂੰ ਰੋਕਣਾ ਪੈਣਾ। ਸਹਾਰਾ ਝੂਠ ਦਾ ਲੈ ਕੇ ਚੁਰਾਵੇ ਹੱਕ ਲੋਕਾਂ ਦੇ, ਖ਼ੁਦਾ ਦੇ ਕੋਲ ਜਾ ਕੇ ਸੱਚ ਤਾਂ ਤੈਨੂੰ ਬੋਲਣਾ ਪੈਣਾ। ਤੁਰੇ ਜੋ ਨਾ ਅਸੀਂ ਦਿਨ ਹੁੰਦਿਆਂ ਆਪਣੇ ਘਰਾਂ ਵਿਚੋਂ, ਹਨੇਰਾ ਹੋਣ 'ਤੇ ਸਾਨੂੰ ਸਮੇਂ ਨੂੰ ਕੋਸਣਾ ਪੈਣਾ। ਕਦੀ ਨਾ ਉੱਗਣੇ ਦਾਣੇ ਬਿਖੇਰੇ ਖੇਤ ਬੰਜਰ ਤੇ, ਬਣਾ ਵੱਤਰ ਅਸਾਂ ਨੂੰ ਖੇਤ ਪਹਿਲਾਂ ਜੋਤਣਾ ਪੈਣਾ। ਬਿਨਾਂ ਚਾਵਾਂ ਬਿਨਾਂ ਰੀਝਾਂ ਕਲਾ ਆਉਂਦੀ ਕਦੋਂ ਸੱਜਣਾ, ਕਲਾ ਨੂੰ ਆਪਣਾ ਤਨ ਮਨ ਅਸਾਂ ਨੂੰ ਸੌਂਪਣਾ ਪੈਣਾ। ਦਿਸੇ ਜੋ ਚਿਹਰਿਆਂ ਤੋਂ ਉਹ ਕਦੋਂ ਕਿਰਦਾਰ ਹੁਣ ਹੁੰਦਾ, ਦਿਲਾਂ ਦਾ ਰਾਜ ਅੱਖਾਂ ਦੀ ਜ਼ੁਬਾਨੀ ਘੋਖਣਾ ਪੈਣਾ। -ਮੋਬਾਈਲ : ...
ਲੋੜ ਪਵੇ, ਸੂਰਜ ਨਾਲ ਅੱਖ ਮਿਲਾ ਦਿੰਦਾਂ।
ਰੋਸ਼ਨ ਵੀ ਹੋ ਸਕਦਾਂ ਸੱਚ ਸੁਣਾ ਦਿੰਦਾਂ।
ਪੜ੍ਹ ਲੈਂਦਾ ਹਾਂ ਚਿਹਰੇ ਇਸ ਵਿਚ ਸ਼ੱਕ ਨਹੀਂ,
ਪਰ ਮੈਂ ਆਪਣੀ ਸੋਚ 'ਤੇ ਪਰਦਾ ਪਾ ਦਿੰਦਾਂ।
ਪਾਣੀ ਵਿਚ ਮੈਂ ਪਾਣੀ, ਪੌਣ 'ਚ ਪੌਣ ਜਿਹਾ,
ਅੱਗ ਬਣਾ ਤਾਂ, ਸਭ ਕੁਝ ਫੇਰ ਜਲਾ ਦਿੰਦਾਂ।
ਭੋਲਾ ਹਾਂ ਜਜ਼ਬਾਤ 'ਚ ਅਕਸਰ ਵਹਿ ਜਾਨਾਂ,
ਹਿੱਕ ਤੇ ਪੱਥਰ ਰੱਖ ਕੇ ਫਿਰ ਮੁਸਕਾ ਦਿੰਦਾਂ।
ਉਹ ਨਾ ਕੁਝ ਵੀ ਆਖੇ, ਨਾ ਮੈਂ ਸੁਣਦਾ, ਪਰ,
ਉਸ ਦੇ ਇਕ ਇਸ਼ਾਰੇ 'ਤੇ ਗੱਲ, ਬੰਨ੍ਹੇ ਲਾ ਦਿੰਦਾਂ।
ਦੁਨੀਆਦਾਰੀ ਰਹਿ ਗੀ ਬਸ ਹੁਣ ਮਤਲਬ ਦੀ,
ਚੱਲਣ ਲੱਗਿਆਂ ਤਾਂ ਹੀ ਵਿਥ ਬਣਾ ਦਿੰਦਾਂ।
ਮੇਰੀਆਂ ਅੱਖੀਆਂ ਦੇ ਵਿਚ ਜਲ ਥਲ ਰਹਿੰਦਾ ਹੈ,
ਉਸ ਨੂੰ ਪਾ ਕੇ ਜਦ ਮੈਂ ਫੇਰ ਗਵਾ ਦਿੰਦਾਂ।
ਉਸ ਦੇ ਚਿਹਰੇ 'ਚੋਂ ਰੱਬ ਦਿਸਦਾ ਹਰ ਵੇਲੇ,
'ਮਿੱਤਵਾ', ਤਾਂ ਸਜਦੇ ਵਿਚ ਸੀਸ ਝੁਕਾ ਦਿੰਦਾਂ।
ਮੋਬਾਈਲ : ...
ਚੰਡੀਗੜ੍ਹ ਤੋਂ ਬਸ ਤੁਰੀ ਤਾਂ ਅਜੇ ਕਈ ਸੀਟਾਂ ਖਾਲੀ ਸਨ। ਅੰਬਾਲੇ ਪੁੱਜ ਕੇ ਕਈ ਸਵਾਰੀਆਂ ਚੜ੍ਹ ਆਈਆਂ। ਇਕ ਆਦਮੀ ਆ ਕੇ ਮੇਰੇ ਨਾਲ ਦੀ ਸੀਟ 'ਤੇ ਬੈਠ ਗਿਆ। ਮੈਂ ਉੱਡਦੀ ਜਿਹੀ ਨਜ਼ਰ ਨਾਲ ਉਸ ਨੂੰ ਵੇਖਿਆ। ਉੱਚਾ-ਲੰਮਾ, ਦੁਬਲਾ-ਪਤਲਾ ਜਿਹਾ ਆਦਮੀ ਸੀ ਉਹ। ਉਸ ਦੀਆਂ ਅੱਖਾਂ ਬਹੁਤ ਸੋਹਣੀਆਂ ਸਨ। ਅੱਖਾਂ ਵਿਚ ਇਕ ਵਿਸ਼ੇਸ਼ ਤਰ੍ਹਾਂ ਦੀ ਮਨੋਹਰਤਾ ਸੀ।
ਬਸ ਤੁਰ ਪਈ। ਥੋੜ੍ਹਾ ਚਿਰ ਚੁੱਪ ਬੈਠਾ ਰਿਹਾ ਉਹ ਆਦਮੀ। ਆਪਣੇ ਝੋਲੇ ਵਿਚੋਂ ਦੂਰਬੀਨ ਜਿਹੀ ਕੋਈ ਚੀਜ਼ ਕੱਢ ਕੇ ਉਸ ਨੂੰ ਵਿਵਸਥਿਤ ਕਰਦਾ ਰਿਹਾ। ਫਿਰ ਉਸ ਨੂੰ ਮੁੜ ਝੋਲੇ ਵਿਚ ਪਾ ਕੇ ਮੇਰੇ ਵੱਲ ਝੁਕਿਆ।
'ਕਿਥੇ ਜਾ ਰਹੇ ਹੋ ਤੁਸੀਂ?'
'ਦਿੱਲੀ।'
'ਮੈਂ ਵੀ ਦਿੱਲੀ ਜਾ ਰਿਹਾ ਹਾਂ। ਚਾਰ-ਸਾਢੇ ਚਾਰ ਘੰਟੇ ਦਾ ਸਾਥ ਹੈ ਆਪਣਾ ਤਾਂ ਪਰਿਚੈ ਕਰਨ ਵਿਚ ਤਾਂ ਕੋਈ ਨੁਕਸਾਨ ਨਹੀਂ।'
ਮੈਨੂੰ ਜਵਾਬ ਨਾ ਦਿੰਦਿਆਂ ਵੇਖ ਕੇ ਉਸ ਨੇ ਕਿਹਾ, 'ਮੇਰਾ ਨਾਂਅ ਸ੍ਰੀਕਾਂਤ ਹੈ। ਮੈਂ ਜੋਤਿਸ਼ ਸ਼ਾਸਤਰੀ ਹਾਂ। ਤੁਸੀਂ?'
'ਮੈਂ ਕਮਲੇਸ਼ ਵਰਮਾ ਹਾਂ। ਕਾਲਜ ਵਿਚ ਪੜ੍ਹਾਉਂਦਾ ਹਾਂ।'
'ਕੀ ਪੜ੍ਹਾਉਂਦੇ ਹੋ?'
'ਸਾਹਿਤ।'
'ਗੱਲਬਾਤ ਤੁਰ ਪਈ ਸੀ ਅਤੇ ਹੁਣ ਅਰੋਕ ਅਗਾਂਹ ਵਧ ਰਹੀ ...
ਕੁਲਵੰਤ ਸਿੰਘ ਤੇ ਬਲਵੰਤ ਸਿੰਘ ਦੋਵੇਂ ਸਕੇ ਭਰਾ ਅਤੇ ਚੰਗੇ ਪੜ੍ਹੇ-ਲਿਖੇ ਸਨ। ਬਲਵੰਤ ਸਿੰਘ ਨੂੰ ਅਧਿਆਪਕ ਦੀ ਨੌਕਰੀ ਮਿਲ ਗਈ ਤੇ ਤਰੱਕੀ ਕਰਦਾ ਹੋਇਆ ਪ੍ਰਿੰਸੀਪਲ ਬਣ ਗਿਆ। ਉਸ ਨੂੰ ਘਰਵਾਲੀ ਦੀ ਨੌਕਰੀ ਵਾਲੀ ਮਿਲ ਗਈ। ਬਲਵੰਤ ਕੋਲ ਪੈਸਾ ਕੀ ਆ ਗਿਆ, ਪੈਸੇ ਨਾਲੋਂ ਕਿਤੇ ਵੱਧ ਹੰਕਾਰ ਵੀ ਨਾਲ ਹੀ ਆ ਗਿਆ। ਸ਼ਹਿਰ ਮਹਿੰਗੇ ਇਲਾਕੇ ਵਿਚ ਤਿੰਨ ਮੰਜ਼ਿਲਾ ਕੋਠੀ ਪਾ ਲਈ।
ਕੁਲਵੰਤ ਸਿੰਘ ਨੂੰ ਕੋਈ ਨੌਕਰੀ ਨਾ ਮਿਲੀ, ਜਿਵੇਂ ਕਹਿੰਦੇ ਨੇ ਸਰਕਾਰੀ ਪੈਸਾ ਕਰਮਾਂ ਵਿਚ ਨਾ ਹੋਵੇ। ਅਖੀਰ ਖੇਤੀਬਾੜੀ ਨਾਲ ਹੀ ਮੱਥਾ ਲਾਉਣਾ ਪਿਆ, ਘਰਵਾਲੀ ਵੀ ਬਹੁਤ ਸਾਊ ਸੁਭਾਅ ਦੀ ਸੀ। ਕੁਲਵੰਤ ਸਿੰਘ ਟਰੈਕਟਰ-ਟਰਾਲੀ ਕਿਰਾਏ 'ਤੇ ਲੈ ਕੇ ਸ਼ਹਿਰ ਦਾਣਾ ਮੰਡੀ ਝੋਨਾ ਲੈ ਕੇ ਗਿਆ, ਆਪਣਾ ਸਾਈਕਲ ਵੀ ਟਰਾਲੀ ਵਿਚ ਹੀ ਰੱਖ ਲਿਆ। ਫ਼ਸਲ ਤੁਲਾ ਕੇ ਕੁਝ ਪੈਸੇ ਆੜਤੀਏ ਤੋਂ ਲਏ ਤੇ ਸਾਈਕਲ ਫੜ ਕੇ ਪਿੰਡ ਨੂੰ ਤੁਰ ਪਿਆ, ਹਨੇਰਾ ਹੋਣ ਦਾ ਮਨ ਵਿਚ ਖਿਆਲ ਆਇਆ ਤੇ ਸੋਚਿਆ ਕਿ ਕਿਤੇ ਪੈਸੇ ਰਸਤੇ ਵਿਚ ਹੀ ਨਾ ਲੁੱਟ ਹੋ ਜਾਣ, ਐਵੇਂ ਸਮਾਂ ਨਹੀਂ ਚੰਗਾ, ਕਿਉਂ ਨਾ ਭਰਾ ਕੋਲ ਹੀ ਰਾਤ ਰਹਿ ਲਿਆ ਜਾਵੇ। ਕੁਲਵੰਤ ਸਿੰਘ ਨੇ ਕੁਝ ਫਰੂਟ ਲਿਆ ਤੇ ...
ਜਗਰਾਜ ਸਿੰਘ ਵਿਧਵਾ ਮਾਂ ਦਾ ਇਕਲੌਤਾ ਪੁੱਤ ਸੀ ਅਤੇ ਉਸ ਨੂੰ ਵਿਆਹੇ ਨੂੰ ਅਜੇ ਛੇ ਮਹੀਨੇ ਹੀ ਹੋਏਸਨ ਕਿ ਉਸ ਦਾ ਕੋਈ ਦੋਸਤ ਨੂੰ ਸਿੰਗਾਪੁਰ ਲੈ ਗਿਆ। ਉਸ ਦੀ ਮਾਂ ਨੇ ਬਥੇਰੇ ਵਾਸਤੇ ਪਾਏ ਕਿ ਪੁੱਤ ਅਜੇ ਬਹੂ ਕਰਮਜੀਤ ਕੱਲ੍ਹ ਆਈ ਹੈ, ਇਸ ਦਾ ਪਿਛੋਂ ਕੌਣ ਵਾਲੀ ਵਾਰਸ ਹੈ, ਸਿੰਗਾਪੁਰ ਗਏ ਲੋਕ ਤਾਂ ਕਦੇ ਮੁੜਦੇ ਹੀ ਨਹੀਂ ਵੇਖੇ। ਉਥੇ ਦੇ ਹੀ ਹੋ ਕੇ ਰਹਿ ਜਾਂਦੇ ਹਨ। ਉਹੀ ਗੱਲ ਹੋਈ ਜਗਰਾਜ ਤਾਂ ਸੱਤ ਸਾਲ ਮੁੜਿਆ ਹੀ ਨਾ। ਉਨ੍ਹਾਂ ਸਮਿਆਂ 'ਚ ਫੋਨ ਆਦਿ ਨਹੀਂ ਸਨ ਅਤੇ ਨਾ ਹੀ ਉਸ ਨੇ ਕੋਈ ਚਿੱਠੀ ਪਾਈ।
ਕਰਮਜੀਤ ਨੇ ਬੜੀ ਮੁਸ਼ਕਿਲ ਨਾਲ ਸੱਤ ਸਾਲ ਰੰਡੇਪੇ ਵਰਗੇ ਕੱਟੇ। ਇਕ ਦਿਨ ਉਸ ਦੀ ਸੱਸ ਕਿਸ਼ਨ ਕੌਰ ਨੇ ਕਿਹਾ 'ਪੁੱਤ ਕਰਮਜੀਤ ਤੂੰ ਕਦੋਂ ਤੱਕ ਜਗਰਾਜ ਨੂੰ ਉਡੀਕੇਂਗੀ, ਤੈਨੂੰ ਅਸੀਂ ਧੀ ਬਣਾ ਕੇ ਕਿਤੇ ਤੋਰ ਦਿੰਦੇ ਹਾਂ।' ਉਨ੍ਹਾਂ ਨੇ ਮਜਬੂਰੀ ਵਸ ਕਰਮਜੀਤ ਨੂੰ ਘੋਲੀਏ ਇਕ ਚਾਲੀ ਸਾਲ ਦੇ ਛੜੇ ਫੌਜੀ ਹਜੂਰਾ ਸਿੰਘ ਦੇ ਲੜ ਲਾ ਦਿੱਤਾ, ਜਿਥੇ ਉਸ ਦੇ ਦੋ ਲੜਕੇ ਵੀ ਹੋ ਗਏ।
ਪਰ ਅਚਾਨਕ ਬਾਰਾਂ ਸਾਲਾਂ ਬਾਅਦ ਜਗਰਾਜ ਪਿੰਡ ਆ ਗਿਆ ਤੇ ਦੱਸਿਆ ਕਿ ਉਸ ਨੂੰ ਕਿਸੇ ਕੇਸ ਵਿਚ ਦਸ ਸਾਲ ਦੀ ਸਜ਼ਾ ਹੋ ਗਈ ਸੀ। ਜਦ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX