ਗੁਰਮਤਿ ਸੰਗੀਤ ਵਿਚ ਭਾਈ ਮਰਦਾਨਾ ਦਾ ਵਾਦਕ ਸੰਗੀਤਕਾਰ ਵਜੋਂ ਮਹਾਨ ਯੋਗਦਾਨ ਹੈ। ਆਪ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀਨ ਸਨ। ਭਾਈ ਮਰਦਾਨਾ ਦਾ ਨਾਂਅ ਹਮੇਸ਼ਾ ਤੋਂ ਹੀ ਗੁਰੂ ਨਾਨਕ ਦੇਵ ਜੀ ਨਾਲ ਅਤੇ ਗੁਰਮਤਿ ਸੰਗਤਿ ਨਾਲ ਜੁੜਨ ਕਾਰਨ ਆਪ ਦਾ ਨਾਂਅ ਹਮੇਸ਼ਾ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਗੁਰੂ ਜੀ ਨੇ ਸਿੱਖ-ਮਾਰਗੀ ਸੰਗੀਤ ਪੱਧਤੀ ਦਾ ਆਰੰਭ ਕੀਤਾ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਇਸੇ ਕੀਰਤਨ ਪ੍ਰਥਾ ਵਿਚ ਭਾਈ ਮਰਦਾਨਾ ਜੀ ਨੇ ਹਮੇਸ਼ਾ ਆਪਣੇ ਰਬਾਬ ਵਾਦਨ ਨਾਲ ਸੰਗਤ ਕੀਤੀ। ਇਨ੍ਹਾਂ ਦੇ ਰਬਾਬ ਦੀ ਕੀਰਤੀ ਦੂਰ-ਦੂਰ ਤੱਕ ਫੈਲ ਗਈ। ਭਾਈ ਗੁਰਦਾਸ ਜੀ ਦੀ ਵਾਰ ਵਿਚ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ।
ਫਿਰਿ ਬਾਬਾ ਗਇਆ ਬਗ਼ਦਾਦ
ਨੋ ਬਾਹਰਿ ਜਾਇ ਕੀਆ ਅਸਥਾਨਾ।
ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।
-ਵਾਰ ਪਹਿਲੀ, ਪਉੜੀ 35
ਗੁਰੂ ਜੀ ਵਲੋਂ ਭਾਈ ਦੀ ਪਦਵੀ ਦੇਣਾ : ਮਰਦਾਨੇ ਦੀ ਸੰਗੀਤਕ ਪ੍ਰਤਿਭਾ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਆਪ ਨੂੰ ਭਾਈ ਦੀ ਪਦਵੀ ਦਿੱਤੀ। ਇਹੀ ਕਾਰਨ ਹੈ ਕਿ ਬਾਅਦ ਵਿਚ ਇਨ੍ਹਾਂ ਦੇ ਵੰਸ਼ ਵਿਚ ਰਬਾਬ ਵਜਾਉਣ ਵਾਲਿਆਂ ...
ਸਿੱਖ ਵਿਰਸੇ ਦੇ ਸ਼ਾਨਾਮੱਤੇ ਇਤਿਹਾਸ ਦਾ ਹਰ ਸਫ਼ਾ ਹੀ ਜਬਰ-ਜ਼ੁਲਮ, ਬੇਇਨਸਾਫ਼ੀ ਵਿਰੁੱਧ ਤੇ ਮਾਨਵੀ ਕਦਰਾਂ ਦੀ ਰਾਖੀ ਲਈ ਗੁਰੂ ਸਾਹਿਬਾਨ ਤੇ ਹੋਰ ਯੋਧਿਆਂ ਵਲੋਂ ਦਿੱਤੀਆਂ ਸ਼ਹਾਦਤਾਂ ਦੇ ਖ਼ੂਨ ਨਾਲ ਰੰਗਿਆ ਹੋਇਆ ਹੈ। ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਸਿੱਖ ਗੁਰੂ ਸਾਹਿਬਾਨ ਨੇ ਸਮਾਜ ਨੂੰ 'ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ' ਦਾ ਸੰਦੇਸ਼ ਦਿੱਤਾ ਤੇ ਕੱਟੜਤਾ ਤੋਂ ਰਹਿਤ ਪਹੁੰਚ ਅਪਣਾ ਕੇ ਮਾਨਵੀ ਹੱਕਾਂ ਦੀ ਰਾਖੀ ਕੀਤੀ। ਦੂਜੇ ਧਰਮਾਂ ਵਿਚ ਜੇਕਰ ਕੋਈ ਸ਼ਹਾਦਤ ਦਿੱਤੀ ਗਈ ਤਾਂ ਇਹ ਕੇਵਲ ਆਪਣੇ ਧਰਮ ਨੂੰ ਬਚਾਉਣ ਲਈ ਹੀ ਸੀ। ਪਰ ਸਿੱਖ ਧਰਮ ਦੀ ਇਹ ਵਿਲੱਖਣਤਾ ਹੈ ਕਿ ਇਸ ਵਿਚ ਲੜੀਆਂ ਗਈਆਂ ਜੰਗਾਂ ਵੀ ਜ਼ੁਲਮੀ ਤੇ ਜਾਬਰ ਹਾਕਮਾਂ ਦੇ ਵਿਰੁੱਧ ਲੜੀਆਂ ਗਈਆਂ।
ਸ਼ਹਾਦਤਾਂ ਦੇ ਇਤਿਹਾਸ ਵਿਚ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਸ਼ਹਾਦਤ ਬਹੁਤ ਨਿਵੇਕਲੀ ਤੇ ਅਹਿਮ ਕਹੀ ਜਾ ਸਕਦੀ ਹੈ। ਮਨੁੱਖੀ ਹੱਕਾਂ 'ਤੇ ਡਾਕਾ ਮਾਰਨ ਵਾਲੇ ਅੱਤਿਆਚਾਰੀ ਹਾਕਮਾਂ ਦੇ ਘਿਨਾਉਣੇ ਜ਼ੁਲਮਾਂ ਨੂੰ ਵੰਗਾਰਨ ਲਈ ਗੁਰੂੁ ਤੇਗ ਬਹਾਦਰ ਜੀ ਨੇ ਖ਼ੁਦ ਚੱਲ ਕੇ ਬੇਰਹਿਮ ਤੇ ਨਿਰਦਈ ...
(ਲੜੀ ਜੋੜਨ ਲਈ ਪਿਛਲੇ
ਸੋਮਵਾਰ ਦਾ ਅੰਕ ਦੇਖੋ)
ਰਾਮੋ ਰਾਮੁ ਰਮੋ ਰਮੁ ਊਚਾ
ਗੁਣ ਕਹਤਿਆ ਅੰਤੁ ਨ ਪਾਇਆ॥
ਨਾਨਕ ਰਾਮ ਨਾਮੁ ਸੁਣਿ ਭੀਨੇ
ਰਾਮੈ ਨਾਮਿ ਸਮਾਇਆ॥ (ਅੰਗ : 443)
ਰਮੋ ਰਾਮੁ-ਸੁੰਦਰ ਹੀ ਸੁੰਦਰ। ਭੀਨੇ-ਭਿੱਜ ਜਾਂਦਾ ਹੈ।
ਵਿਚਾਰ ਅਧੀਨ ਸ਼ਬਦੇ ਦੇ ਦੂਜੇ ਪਦੇ ਵਿਚ ਹਿੰਦ ਦੀ ਚਾਦਰ, ਗੁਰੂ ਤੇਗ ਬਹਾਦਰ ਜੀ ਸੋਝੀ ਬਖਸ਼ਿਸ ਕਰ ਰਹੇ ਹਨ ਕਿ ਜੋ ਪ੍ਰਾਣੀ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ, ਉਸ ਨੇ ਸਮਝੋ ਸਾਰੇ ਹੀ ਧਾਰਮਿਕ ਕਰਮ ਕਰ ਲਏ ਹਨ।
ਸ਼ਹੀਦਾਂ ਦੇ ਸਿਰਤਾਜ, ਗੁਰੂ ਅਰਜਨ ਦੇਵ ਜੀ ਦੇ ਰਾਗੁ ਗਉੜੀ ਵਿਚ ਸੁਖਮਨੀ ਦੀ ਤੀਜੀ ਅਸਟਪਦੀ ਦੀ 8ਵੀਂ ਪਉੜੀ ਵਿਚ ਪਾਵਨ ਬਚਨ ਹਨ:
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਸਗਲ ਕ੍ਰਿਆ ਮਹਿ ਊਤਮ ਕਿਰਿਆ
ਸਾਧਸੰਗਿ ਦੁਰਮਤਿ ਮਲੁ ਹਿਰਿਆ॥
ਸਗਲ ਉਦਮ ਮਹਿ ਉਦਮੁ ਭਲਾ॥
ਹਰਿ ਕਾ ਨਾਮੁ ਜਪਹੁ ਜੀਅ ਸਦਾ॥
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ॥
ਹਰਿ ਕੋ ਜਸੁ ਸੁਨਿ ਰਸਨ ਬਖਾਨੀ॥
ਸਗਲ ਥਾਨ ਤੇ ਓਹੁ ਊਤਮ ਥਾਨੁ॥
ਨਾਨਕ ਜਿਹ ਘਟਿ ਵਸੈ ਹਰਿ ਨਾਮੁ॥ (ਅੰਗ : 266)
ਸਰਬ-ਸਾਰੇ। ਸ੍ਰੇਸਟ-ਸਭ ਤੋਂ ਉਤਮ। ਨਿਰਮਲ ਕਰਮੁ-ਪਵਿੱਤ੍ਰ ਕੰਮ, ...
ਹਿੰਦੋਸਤਾਨ ਦਾ ਦਿਲ ਕਹੀ ਜਾਣ ਵਾਲੀ ਦਿੱਲੀ ਦੇ ਦਰਮਿਆਨ ਚਾਂਦਨੀ ਚੌਕ 'ਚ ਸਥਿਤ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਗੁਰਦੁਆਰਾ ਸੀਸ ਗੰਜ ਸਾਹਿਬ ਸ਼ੋਭਨੀਕ ਹੈ। ਭਾਰਤ ਦੇ ਇਤਿਹਾਸਕ ਕਿਲ੍ਹੇ, ਲਾਲ ਕਿਲ੍ਹੇ ਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਪੰਜ ਸੌ ਮੀਟਰ ਦੀ ਦੂਰੀ 'ਤੇ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਆਪਣੀ ਨਿਵੇਕਲੀ ਹੋਂਦ-ਹਸਤੀ, ਇਤਿਹਾਸ ਤੇ ਪਰੰਪਰਾ ਨੂੰ ਸਮੋਈ ਬੈਠਾ ਹੈ। ਸ਼ਰਧਾਲੂ ਚਾਂਦਨੀ ਚੌਕ ਪਹੁੰਚਦਿਆਂ ਹੀ ਭੀੜ-ਭੜੱਕੇ 'ਚੋਂ ਨਿਰਲੇਪ ਹੋ, ਜੋੜੇ ਘਰ ਵਿਚ ਜੋੜੇ ਜਮ੍ਹਾਂ ਕਰਾ, ਚਰਨ ਗੰਗਾ 'ਚੋਂ ਚਰਨ ਧੋ, ਪੌੜੀਆਂ ਚੜ੍ਹ ਕੇ ਇਤਿਹਾਸਕ, ਅਸਥਾਨ ਸੀਸ ਗੰਜ ਸਾਹਿਬ ਦੇ ਦਰਸ਼ਨ ਕਰਦੇ ਹਨ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਨਤਮਸਤਕ ਹੋ ਸ਼ਰਧਾਲੂ ਪਰਿਕਰਮਾ ਕਰਦੇ ਹੋਏ ਹੇਠਾਂ ਭੋਰੇ ਵਿਚ ਉਸ ਅਸਥਾਨ ਦੇ ਦਰਸ਼ਨ ਕਰਦੇ ਹਨ, ਜਿਥੇ ਗੁਰਦੇਵ ਪਿਤਾ ਨੂੰ ਸ਼ਹੀਦ ਕੀਤਾ ਗਿਆ ਸੀ। ਦੇਸ਼-ਵਿਦੇਸ਼ 'ਚੋਂ ਹਜ਼ਾਰਾਂ ਯਾਤਰੂ ਇਸ ਤਰ੍ਹਾਂ ਗੁਰਦੁਆਰਾ ਸੀਸ ਗੰਜ ਪ੍ਰਵੇਸ਼ ਕਰ ਰੂਹਾਨੀਅਤ ਦਾ ਅਨੰਦ ਮਾਣਦੇ, ਮਾਨਸਿਕ ਤ੍ਰਿਪਤੀ ਪ੍ਰਾਪਤ ਕਰਦੇ ਹੋਏ ਗੌਰਵਮਈ, ...
ਅਕਾਲੀ ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਗੁਰੂ ਕਾ ਬਾਗ਼ ਜਾਣ ਲਈ ਤੁਰਿਆ ਅਤੇ ਪੈਦਲ ਮਾਰਚ ਕਰਦਾ ਹੋਇਆ ਗੁਰੂ ਕਾ ਬਾਗ਼ ਜਾਣ ਲਈ ਗੁਮਟਾਲੇ ਦੇ ਨਿਕਾਸੂ ਪੁਲ ਦੇ ਨੇੜੇ ਪਹੁੰਚਿਆ ਹੀ ਸੀ ਤਾਂ ਪੁਲਿਸ ਨੇ ਘੇਰ ਲਿਆ। ਜਥੇ ਦੇ ਸਿੰਘ 'ਸਤਿਨਾਮ ਵਾਹਿਗੁਰੂ' ਦਾ ਜਾਪ ਕਰ ਰਹੇ ਸਨ। ਪੁਲਿਸ ਅਫ਼ਸਰ ਬੀ.ਟੀ. ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ 'ਜਥੇ ਦੇ ਸਿੰਘਾਂ ਨੂੰ ਇਥੋਂ ਹੀ ਵਾਪਸ ਜਾਣ ਲਈ ਕਿਹਾ ਜਾਵੇ ਅਤੇ ਦੱਸਿਆ ਜਾਵੇ ਕਿ ਉਹ ਗੁਰੂ ਕਾ ਬਾਗ਼ ਨਹੀਂ ਜਾ ਸਕਦੇ। ਜੇ ਅਕਾਲੀ ਸਿੰਘ ਨਹੀਂ ਮੰਨਦੇ ਤਾਂ ਉਨ੍ਹਾਂ ਦੀ ਚੰਗੀ ਤਰ੍ਹਾਂ ਮਾਰ-ਕੁਟਾਈ ਕੀਤੀ ਜਾਵੇ।' ਇਸ ਚਿੱਤਰ ਵਿਚ ਗੁਰੂ ਕਾ ਬਾਗ ਜਾਣ ਲਈ ਅਕਾਲੀ ਸਿੰਘਾਂ ਦਾ ਜਥਾ ਤਿਆਰ ਖੜ੍ਹਾ ਹੈ। ਅੰਗਰੇਜ਼ ਪੁਲਿਸ ਅਫ਼ਸਰ ਬੀ.ਟੀ. ਸਿਪਾਹੀਆਂ ਨੂੰ ਹੁਕਮ ਸੁਣਾ ਰਿਹਾ ਹੈ ਕਿ ਸਿੰਘਾਂ ਨੂੰ ਗੁਰੂ ਕਾ ਬਾਗ਼ ਜਾਣ ਤੋਂ ਇਥੋਂ ਹੀ ਵਾਪਸ ਕਰ ਦਿੱਤਾ ਜਾਵੇ। ਅਕਾਲੀ ਸਿੰਘਾਂ ਦਾ ਜਥੇਦਾਰ ਅਤੇ ਅਕਾਲੀ ਸਿੰਘ ਪੁਲਿਸ ਅਫਸਰ ਬੀ.ਟੀ. ਵਲੋਂ ਸਿਪਾਹੀਆਂ ਨੂੰ ਦਿੱਤੇ ਜਾ ਰਹੇ ਹੁਕਮ ਨੂੰ ਖੜ੍ਹ ਕੇ ਬੜੇ ਧਿਆਨ ਨਾਲ ਸੁਣਦੇ ...
ਊੜਾ-ਗੁਰਮੁਖੀ ਵਰਨਮਾਲਾ ਦਾ ਪਹਿਲਾ ਅੱਖਰ ਅਤੇ ਸਵਰ ਹੈ। ਇਸ ਦਾ ਉਚਾਰਨ ਹੋਠਾਂ ਦੀ ਸਹਾਇਤਾ ਨਾਲ ਹੁੰਦਾ ਹੈ। ਜਗਿਆਸੂ ਦਾ ਸਵਾਲ ਕਿ 'ਅੱਖਰ' ਤੋਂ ਕੀ ਭਾਵ ਹੈ? ਸ੍ਰੀ ਗਰੁੂ ਗ੍ਰੰਥ ਕੋਸ਼ ਅਨੁਸਾਰ, ਸੰਸਕ੍ਰਿਤ-ਅਕਸ਼ਰ-ਉਹ ਚਿੰਨ੍ਹ ਜੋ ਆਵਾਜ਼ ਦੀ ਥਾਂ ਲਿਖਿਆ ਜਾਵੇ, ਵਰਨਮਾਲਾ ਦਾ ਹਰਫ਼। ਮਹਾਨ ਕੋਸ਼ ਅਨੁਸਾਰ ਅੱਖਰ-'ਬਾਣੀ (ਬੋਲਾਂ) ਦੇ ਲਿਖਣ ਲਈ ਥਾਪੇ ਹੋਏ ਚਿੰਨ੍ਹ, ਜੋ ਖਰਦਾ ਨਹੀਂ, ਅਵਿਨਾਸ਼ੀ।' ਉਂਝ ਗੁਰਬਾਣੀ ਵਿਚ ਅੱਖਰ ਸ਼ਬਦ-ਉਪਦੇਸ਼, ਨਾਮਰੂਪ, ਈਸ਼ਵਰ ਰੂਪ ਤੇ ਪਦਾਰਥ ਦੇ ਭਾਵ ਅਰਥਾਂ ਵਿਚ ਵੀ ਆਇਆ ਹੈ। ਭਾਸ਼ਾ ਦੇ ਇਕ- ਇਕ ਅੱਖਰ ਦੀ ਕੀ ਮਹਾਨਤਾ ਤੇ ਬਲਵਾਨਤਾ ਹੈ, ਇਸ ਦੀ ਮਹਿਮਾ ਪੰਚਮ ਪਾਤਸ਼ਾਹ ਜੀ ਨੇ ਗਉੜੀ ਬਾਵਨ ਅੱਖਰੀ ਵਿਚ ਇਉਂ ਕੀਤੀ ਹੈ:
ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ॥ ਅਖਰ ਕਰਿ ਕਰਿ ਬੇਦ ਬੀਚਾਰੇ॥
ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ॥
ਅਖਰ ਨਾਦ ਕਥਨ ਵਖੵਾਨਾ॥
ਅਖਰ ਮੁਕਤਿ ਜੁਗਤਿ ਭੈ ਭਰਮਾ॥
ਅਖਰ ਕਰਮ ਕਿਰਤਿ ਸੁਚ ਧਰਮਾ॥
ਦ੍ਰਿਸਟਿਮਾਨ ਅਖਰ ਹੈ ਜੇਤਾ॥
ਨਾਨਕ ਪਾਰਬ੍ਰਹਮ ਨਿਰਲੇਪਾ॥ (ਅੰਗ:261)
ਭਾਵ-ਪ੍ਰਭੂ ਦੇ ਹੁਕਮ ਵਿਚ (ਅਖਰ ਮਹਿ) ਸਾਰਾ ਜਗਤ (ਤ੍ਰਿਭਵਨ) ਰਚਿਆ ਹੈ ਤੇ ਅੱਖਰਾਂ ...
ਇਕ ਸੂਫ਼ੀ ਦੂਜੇ ਸੂਫ਼ੀਆਂ ਕੋਲ ਮਹਿਮਾਨ ਬਣ ਕੇ ਰੁਕਿਆ। ਮੇਜ਼ਬਾਨਾਂ ਨੇ ਆਪਣੇ ਮਹਿਮਾਨ ਦੀ ਬਹੁਤ ਆਓ-ਭਗਤ ਕੀਤੀ। ਸੂਫ਼ੀ ਨੇ ਮੇਜ਼ਬਾਨਾਂ ਨੂੰ ਆਪਣੇ ਗਧੇ ਦੀ ਦੇਖ-ਭਾਲ ਕਰਨ ਲਈ ਕਿਹਾ। ਮੇਜ਼ਬਾਨਾਂ ਨੇ ਨੌਕਰ ਬੁਲਾਏ। ਸੂਫ਼ੀ ਨੇ ਨੌਕਰਾਂ ਨੂੰ ਆਪਣੇ ਗਧੇ ਦੀ ਦੇਖਭਾਲ ਲਈ ਜ਼ਰੂਰੀ ਹਿਦਾਇਤਾਂ ਦਿੱਤੀਆਂ, ਕੀ ਕਰਨਾ ਹੈ, ਕੀ ਨਹੀਂ ਕਰਨਾ ਹੈ, ਕਿਵੇਂ ਖਵਾਉਣਾ ਹੈ, ਕਿਵੇਂ ਪਲੋਸਨ ਹੈ ਆਦਿ। ਹਦਾਇਤਾਂ ਏਨੀਆਂ ਜ਼ਿਆਦਾ ਸਨ ਕਿ ਮੇਜ਼ਬਾਨਾਂ ਦੇ ਨੌਕਰ ਸੁਣਦੇ-ਸੁਣਦੇ ਤਾਅ ਵਿਚ ਆ ਗਏ। ਸੋਚਿਆ, ਇਕ ਗਧੇ ਬਾਰੇ ਏਨਾ ਸਮਝਾਉਣ ਦੀ ਕੀ ਲੋੜ ਹੈ। ਪਰ ਸੂਫ਼ੀ ਕਿਥੇ ਰੁਕਣ ਵਾਲਾ ਸੀ, ਉਹ ਬੋਲਦਾ ਹੀ ਰਿਹਾ ਕਿ ਗਧੇ ਦੀ ਖਾਤਰ ਤਵੱਜੋਂ ਕਿਵੇਂ ਕਰਨੀ ਹੈ।
ਏਨੀਆਂ ਹਦਾਇਤਾਂ ਦੇਣ ਦੇ ਬਾਵਜੂਦ ਸੂਫ਼ੀ ਨੂੰ ਉਸ ਰਾਤ ਚੰਗੀ ਤਰ੍ਹਾਂ ਨੀਂਦ ਨਹੀਂ ਆਈ। ਉਸ ਨੂੰ ਆਪਣੇ ਗਧੇ ਬਾਰੇ ਭੈੜੇ-ਭੈੜੇ ਸੁਪਨੇ ਆਉਂਦੇ ਰਹੇ।
ਸਵੇਰ ਹੋਣ 'ਤੇ ਉਹ ਆਪਣੇ ਗਧੇ 'ਤੇ ਸਵਾਰ ਹੋ ਕੇ ਤੁਰ ਪਿਆ। ਕੁਝ ਦੂਰ ਤੁਰ ਕੇ ਗਧਾ ਢੇਰ ਹੋ ਗਿਆ, ਕਿਉਂਕਿ ਮੇਜ਼ਬਾਨਾਂ ਦੇ ਨੌਕਰਾਂ ਨੇ ਉਸ ਨੂੰ ਚਾਰਾ ਤੱਕ ਨਹੀਂ ਸੀ ਪਾਇਆ।
ਸੂਫ਼ੀ ਨੇ ਸੋਚਿਆ ਮੈਨੂੰ ਉਨ੍ਹਾਂ 'ਤੇ ...
ਚਿੰਤਾ ਹੁੰਦੀ ਹੈ ਚਿਖਾ ਸਮਾਨ ਭਾਈ,
ਚਿੰਤਾ ਨਾਲ ਨਾ ਕੋਈ ਵੀ ਹੱਲ ਹੁੰਦਾ।
ਉਹ ਨੇ ਲਗਦੇ ਸਦਾ ਕਿਨਾਰਿਆਂ 'ਤੇ,
ਸੱਚਾ ਸਾਹਿਬ ਜਿਨ੍ਹਾਂ ਦੇ ਵੱਲ ਹੁੰਦਾ।
ਚੁਗਦੇ ਹੰਸ ਨੇ ਸਦਾ ਜਵਾਹਰ ਮੋਤੀ,
ਬਗਲੇ ਤੋਂ ਨਾਲ ਨੀ ਉਨ੍ਹਾਂ ਦੇ ਰਲ ਹੁੰਦਾ।
'ਰਣਧੀਰ ਸਿੰਘਾ' ਜੋ ਕਰਨਾ ਈ ਅੱਜ ਕਰ ਲੈ,
ਕਾਬੂ ਵਿਚ ਨਾ ਕਦੇ ਵੀ ਕੱਲ੍ਹ ਹੁੰਦਾ।
-ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX