ਹਰ ਵਿਅਕਤੀ ਦੀ ਜ਼ਿੰਦਗੀ ਵਿਚ ਅਜਿਹੇ ਉਤਾਰ ਚੜ੍ਹਾਅ ਆਉਂਦੇ ਹਨ ਅਤੇ ਅਜਿਹੇ ਹਾਲਾਤ ਬਣਦੇ ਹਨ ਕਿ ਉਨ੍ਹਾਂ ਦਾ ਉਦਾਸ ਹੋ ਜਾਣਾ ਮਨੁੱਖੀ ਸੁਭਾਅ ਅਨੁਸਾਰ ਸੁਭਾਵਿਕ ਹੈ। ਉਦਾਸੀ ਕਈ ਵਾਰੀ ਬਹੁਤ ਥੋੜ੍ਹੇ ਸਮੇਂ ਲਈ ਰਹਿੰਦੀ ਹੈ ਅਤੇ ਕਈ ਵਾਰ ਇਹ ਲੰਬਾ ਸਮਾਂ ਚੱਲ ਜਾਂਦੀ ਹੈ ਅਤੇ ਕਈ ਵਾਰ ਇਹ ਡਿਪਰੈਸ਼ਨ ਵਿਚ ਬਦਲ ਜਾਂਦੀ ਹੈ। ਡਿਪਰੈਸ਼ਨ ਤੇ ਉਦਾਸੀ ਵਿਚ ਫਰਕ ਹੁੰਦਾ ਹੈ, ਆਮ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਦੁਖੀ ਹੋਣ ਤੋਂ ਪਹਿਲਾਂ ਜੋ ਚੀਜ਼ਾਂ ਬਹੁਤ ਪਸੰਦ ਸਨ ਜੇਕਰ ਉਹ ਅੱਜ ਵੀ ਖ਼ੁਸ਼ੀ ਦਿੰਦੀਆਂ ਹਨ ਤਾਂ ਤੁਹਾਨੂੰ ਡਿਪਰੈਸ਼ਨ ਨਹੀਂ ਹੈ। ਡਿਪਰੈਸ਼ਨ ਪੀੜਤ ਵਿਅਕਤੀ ਉਨ੍ਹਾਂ ਚੀਜ਼ਾਂ ਤੋਂ ਵੀ ਖ਼ੁਸ਼ ਨਹੀਂ ਹੁੰਦਾ ਜੋ ਉਸ ਨੂੰ ਪਸੰਦ ਸਨ।
ਡਿਪਰੈਸ਼ਨ ਦੇ ਵੱਖੋ ਵੱਖਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਕਿਸੇ ਕਰੀਬੀ ਦੀ ਮੌਤ, ਹਾਰਮੋਨਜ਼ ਵਿਚ ਬਦਲਾਅ ਅਤੇ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਹੋਣਾ, ਨਤੀਜਾ ਖ਼ਰਾਬ ਆਉਣਾ, ਕਿਸੇ ਕੰਮ ਵਿਚ ਉਮੀਦ ਅਨੁਸਾਰ ਸਫਲਤਾ ਨਾ ਮਿਲੇ ਜਾਂ ਕੰਮ ਵਿਗੜ ਜਾਵੇ, ਨੌਕਰੀ ਚਲੀ ਜਾਵੇ, ਕਰਜ਼ ਵਿਚ ਡੁੱਬਣ ਦੀ ਸਥਿਤੀ ਵਿਚ ਵੀ ਵਿਅਕਤੀ ਡਿਪਰੈਸ਼ਨ ਵਿਚ ਚਲਾ ਜਾਂਦਾ ਹੈ।
ਜੋ ...
ਛੋਟੀਆਂ-ਮੋਟੀਆਂ ਸੱਟਾਂ ਜਾਂ ਆਮ ਬਿਮਾਰੀਆਂ ਦੀ ਮੁਢਲੀ ਦੇਖ-ਭਾਲ ਲਈ ਹਰ ਘਰ ਵਿਚ ਫਸਟ ਏਡ ਕਿੱਟ ਦਾ ਹੋਣਾ ਲਾਜ਼ਮੀ ਹੈ। ਘਰੇਲੂ ਫਸਟ ਏਡ ਕਿੱਟ ਵਿਚ ਹੇਠ ਲਿਖੀਆਂ ਵਸਤਾਂ ਰੱਖ ਸਕਦੇ ਹੋ:
ਦਵਾਈਆਂ
* ਬੁਖਾਰ ਅਤੇ ਦਰਦ ਲਈ ਐਸੀਟਾਮਿਨੋਫਿਨ।
* ਸਨਬਰਨ (ਸੂਰਜੀ ਤਪਸ਼) ਲਈ ਐਲੋਵੇਰਾ ਜੈੱਲ।
* ਜ਼ਖ਼ਮਾਂ ਲਈ ਐਂਟੀਬਾਇਓਟਿਕ ਮਲ੍ਹਮ।
* ਪੇਟ ਵਿਚ ਗੈਸ ਅਤੇ ਤੇਜ਼ਾਬ ਲਈ ਐਂਟੀ-ਐਸਿਡ ਦਵਾਈ।
* ਡਾਇਰੀਆ ਰੋਕਣ ਲਈ ਦਵਾਈਆਂ।
* ਖਾਰਸ਼ ਲਈ ਕੈਲੇਮਾਈਨ ਲੋਸ਼ਨ।
* ਰੈਸ਼ ਲਈ ਹਾਈਡ੍ਰੋਕੋਰਟੀਸੋਨ ਕਰੀਮ।
* ਐਲਰਜੀ ਦੀ ਦਵਾਈ।
* ਰੀ-ਹਾਈਡ੍ਰੇਸ਼ਨ ਪੈਕੇਟ (ਸਰੀਰ ਵਿਚ ਪਾਣੀ ਦੀ ਘਾਟ ਪੂਰਾ ਕਰਨ ਲਈ)।
ਸਪਲਾਈ
* ਐਂਟੀਸੈਪਟਿਕ ਵਾਈਪ (ਜ਼ਖ਼ਮ ਸਾਫ਼ ਕਰਨ ਲਈ). * ਪੱਟੀਆਂ ਅਤੇ ਰੂੰਈਂ ਦੇ ਫੰਬੇ।
* ਦਸਤਾਨੇ (ਗਲਵਜ਼) * ਸਪ੍ਰੇਨ/ਸਟ੍ਰੋਨ (ਖਿਚਾਓ/ਮੈਚ) ਦੇ ਲਈ ਇਲਾਸਟਿਕ ਦੀ ਪੱਟੀ (ਕਰੋਪ ਬੈਂਡੇਜ਼)। * ਹੈਂਡ ਸੈਨੇਟਾਈਜ਼ਰ (ਹੱਥਾਂ ਦੀ ਸਫ਼ਾਈ ਲਈ)।
* ਕੀੜੇ-ਮਕੌੜੇ ਅਤੇ ਮੱਛਰ ਮਾਰਨ ਵਾਲੀ ਸਪਰੇਅ। * ਸੂਰਜ ਦੀ ਧੁੱਪ ਤੋਂ ਚਮੜੀ ਦੇ ਬਚਾਓ ਲਈ ਲੋਸ਼ਨ।
ਔਜ਼ਾਰ
* ਟੌਰਚ (ਬੈਟਰੀ) * ਕੈਂਚੀ * ਥਰਮਾਮੀਟਰ। * ਮੋਚਣਾ (ਕੰਡੇ ਵਗੈਰਾ ਕੱਢਣ ਲਈ) * ...
ਅਸੀਂ ਇਹ ਗੱਲ ਮੰਨਦੇ ਹਾਂ ਕਿ ਜੇਕਰ ਤੁਹਾਡੇ ਬੱਚੇ ਦੀ ਨਜ਼ਰ ਕਮਜ਼ੋਰ ਹੈ ਉਹ ਚੰਗੀ ਤਰ੍ਹਾਂ ਬੋਲ/ਸੁਣ ਨਹੀਂ ਸਕਦਾ ਤਾਂ ਉਸ ਨੂੰ ਪੜ੍ਹਾਈ ਵਿਚ ਸਮੱਸਿਆ ਆ ਸਕਦੀ ਹੈ, ਪਰ ਜੇਕਰ ਤੁਹਾਡਾ ਬੱਚਾ ਨਜ਼ਰ ਠੀਕ ਹੋਣ ਤੇ ਚੰਗੀ ਤ੍ਹਰਾਂ ਬੋਲ/ਸੁਣ ਸਕਣ ਦੇ ਬਾਵਜੂਦ ਵੀ ਪੜ੍ਹਾਈ ਵਿਚ ਕਮਜ਼ੋਰ ਹੈ ਤਾਂ ਇਸ ਦੇ ਹੋਰ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿਚੋਂ ਇਕ ਕਾਰਨ ਪੜ੍ਹਾਈ ਵਿਚ ਅਯੋਗਤਾ (Spec}f}c *earn}n{ 4}sorder) ਵੀ ਹੋ ਸਕਦਾ ਹੈ।
ਅਸੀਂ ਅਜਿਹੇ ਬੱਚਿਆਂ ਦਾ ਮਨੋਵਿਗਿਆਨਿਕ ਜਾਇਜ਼ਾ ਲੈਣ ਲਈ ਲਿਖਣ, ਪੜ੍ਹਨ ਤੇ ਗਣਿਤ ਵਿਸ਼ੇ ਵਿਚ ਆਉਂਦੀਆਂ ਸਮੱਸਿਆਵਾਂ ਬਾਰੇ ਹੇਠ ਲਿਖੇ ਪ੍ਰਸ਼ਨ ਤਿਆਰ ਕੀਤੇ ਹਨ, ਜਿਨ੍ਹਾਂ ਦੇ ਉੱਤਰ ਤੋਂ ਸਾਨੂੰ ਇਸ ਅਯੋਗਤਾ ਬਾਰੇ ਜਾਣਨ ਵਿਚ ਮਦਦ ਮਿਲਦੀ ਹੈ। ਮਾਤਾ-ਪਿਤਾ ਵੀ ਇਨ੍ਹਾਂ ਪ੍ਰਸ਼ਨਾਂ ਦੇ ਉੱਤਰਾਂ ਤੋਂ ਆਪਣੇ ਬੱਚੇ ਦੀ ਪੜ੍ਹਾਈ ਵਿਚ ਅਯੋਗਤਾ ਬਾਰੇ ਜਾਣ ਸਕਦੇ ਹਨ।
ਪੜ੍ਹਨ ਵਿਚ ਸਮੱਸਿਆ:
1. ਤੁਹਾਡੇ ਬੱਚੇ ਨੂੰ ਅੱਖਰਾਂ ਦੀ ਪਹਿਚਾਣ ਵਿਚ ਮੁਸ਼ਕਿਲ ਆਉਂਦੀ ਹੈ? ਜਿਵੇਂ b ਅੱਖਰ ਨੂੰ d ਬੋਲਣਾ ਜਾਂ ਪੜ੍ਹਨਾ p ਨੂੰ q ਬੋਲਣਾ ਜਾਂ ਪੜ੍ਹਨਾ ਆਦਿ।
2. ਉਹ ਅੱਖਰਾਂ ਨੂੰ ਲਿਖਣ ਜਾਂ ਪੜ੍ਹਨ ਵਿਚ ...
ਗੁੜ ਸੌਂਫ ਅਤੇ ਅਦਰਕ ਵਾਲੀ ਚਾਹ ਸਰਦੀਆਂ 'ਚ ਬੜੀ ਫਾਇਦੇਮੰਦ ਹੈ। ਭਾਰਤੀ ਰਸੋਈਆਂ ਵਿਚ ਖੰਡ ਜਾਂ ਚਿੱਟੀ ਚੀਨੀ ਜਾਂ ਰਿਫਾਇੰਡ ਸ਼ੂਗਰ ਦੀ ਬਹੁਤ ਸਰਗਰਮੀ ਨਾਲ ਵਰਤੋਂ ਕੀਤੀ ਜਾਂਦੀ ਹੈ ਭਾਵੇਂ ਇਹ ਰੋਜ਼ਾਨਾ ਦੀ ਕੱਪ ਚਾਹ ਜਾਂ ਕਾਫੀ ਵਿਚ ਹੋਵੇ ਜਾਂ ਹਲਵੇ ਅਤੇ ਖੀਰ ਵਰਗੇ ਮਿੱਠੇ ਪਕਵਾਨ ਵਿਚ ਪਰ ਖੰਡ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਜ਼ਿਆਦਾ ਖੰਡ ਦੀ ਵਰਤੋਂ ਕਈ ਸਿਹਤ ਸਮੱਸਿਆਵਾਂ ਜਿਵੇਂ ਕਿ ਉੱਚ ਬਲੱਡ ਪ੍ਰੈਸ਼ਰ, ਸੋਜਸ਼, ਭਾਰ ਵਧਣਾ, ਸ਼ੂਗਰ ਅਤੇ ਚਰਬੀ ਵਾਲੇ ਜਿਗਰ ਦੀ ਬਿਮਾਰੀ ਦੇ ਜ਼ੋਖ਼ਮ ਨੂੰ ਵਧਾ ਸਕਦਾ ਹੈ। ਖੰਡ ਨੂੰ ਸਖਤ ਉਦਯੋਗਿਕ ਪ੍ਰਕਿਰਿਆਵਾਂ ਰਾਹੀਂ ਤਿਆਰ ਕੀਤਾ ਜਾਂਦਾ ਹੈ, ਜਿਸ ਕਾਰਨ ਇਸ ਦੇ ਜ਼ਿਆਦਾਤਰ ਪੌਸ਼ਟਿਕ ਗੁਣ ਖਤਮ ਹੋ ਜਾਂਦੇ ਹਨ।
ਦੂਜੇ ਪਾਸੇ, ਗੁੜ ਨੂੰ ਗੰਨੇ ਦੇ ਰਸ ਨੂੰ ਉਬਾਲ ਕੇ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਕਈ ਵਿਟਾਮਿਨਾਂ ਅਤੇ ਖਣਿਜਾਂ ਜਿਵੇਂ ਕਿ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ। ਗੁੜ ਰਿਫਾਇੰਡ ਸ਼ੂਗਰ ਨਾਲੋਂ ਜ਼ਿਆਦਾ ਪੌਸ਼ਟਿਕ ਹੁੰਦਾ ਹੈ, ਜਿਸ ਵਿਚ ਸਿਰਫ਼ ਖਾਲੀ ਕੈਲੋਰੀ ਹੁੰਦੀ ਹੈ। ...
ਪਾਰਕਿੰਸਨ-ਇਕ ਦਿਮਾਗ਼ੀ ਬਿਮਾਰੀ ਹੈ ਜਿਸ ਵਿਚ ਦਿਮਾਗ਼ ਦੇ ਇਕ ਵਿਸ਼ੇਸ਼ ਸਮੂਹ ਦੇ ਨਿਊਰਾਨ ਖ਼ਤਮ ਹੋਣ ਲਗਦੇ ਹਨ। ਇਹ ਨਿਊਰਾਨ ਦਿਮਾਗ਼ ਦੀਆਂ ਕੋਸ਼ਿਕਾਵਾਂ ਨੂੰ ਆਪਸ ਵਿਚ ਜੋੜਦੇ ਹਨ। ਇਨ੍ਹਾਂ ਵਿਚੋਂ ਡੋਪਾਮਾਈਨ ਹਾਰਮੋਨ ਨਿਕਲਦਾ ਹੈ ਜੋ ਦਿਮਾਗ਼ ਨੂੰ ਘੱਟ ਕਰਨ ਦੇ ਰਸਾਇਣਕ ਸੰਕੇਤ ਦਿੰਦਾ ਹੈ।
ਨਿਊਰਾਨ ਦੇ ਖ਼ਤਮ ਹੋਣ ਨਾਲ ਰੋਗੀ ਦੇ ਆਪਣੇ ਵੱਖ-ਵੱਖ ਅੰਗਾਂ 'ਤੇ ਕੰਟਰੋਲ ਕਮਜ਼ੋਰ ਪੈ ਜਾਂਦਾ ਹੈ। ਸਰੀਰ ਵਿਚ ਕੰਬਣੀ ਹੋਣ ਲਗਦੀ ਹੈ ਅਤੇ ਤੁਰਦਿਆਂ-ਫਿਰਦਿਆਂ ਕੰਮ ਕਰਨ ਵਿਚ ਮੁਸ਼ਕਿਲ ਆਉਂਦੀ ਹੈ। ਪਾਰਕਿੰਸਨ ਦੀ ਭਰੋਸੇਮੰਦ ਜਾਂਚ ਲਈ ਪੈਟ ਸਕੈਨਿੰਗ ਦੀ ਵਰਤੋਂ ਕੀਤੀ ਜਾਂਦੀ ਹੈ।
ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਕੀ ਰੋਗੀ ਦੇ ਦਿਮਾਗ਼ ਦੇ ਨਿਊਰਾਨ ਨੁਕਸਾਨੇ ਹੋਏ ਹਨ, ਕੀ ਉਨ੍ਹਾਂ ਵਿਚ ਦਿਮਾਗ਼ ਦੇ ਹੋਰ ਹਿੱਸਿਆਂ ਤੱਕ ਰਸਾਇਣਕ ਸੰਕੇਤ ਪਹੁੰਚਾਉਣ ਦੀ ਤਾਕਤ ਹੈ ਜਾਂ ਨਹੀਂ।
ਜੇਕਰ ਇਹ ਬਿਮਾਰੀ ਖ਼ਾਨੀਦਾਨੀ ਸਿੱਧ ਹੋ ਜਾਂਦੀ ਹੈ ਤਾਂ ਡੀ.ਐਨ.ਏ. ਦੀ ਜਾਂਚ ਨਾਲ ਇਸ ਬਿਮਾਰੀ ਦਾ ਪਹਿਲੀ ਸਟੇਜ 'ਤੇ ਹੀ ਪਤਾ ਲਗਾਇਆ ਜਾ ਸਕਦਾ ਹੈ। ਜੀਨ ਥੈਰੇਪੀ ਇਸ ਵਿਚ ਕਾਰਗਰ ਸਾਬਤ ਹੋ ਸਕਦੀ ਹੈ। ਸਰੀਰਕ ਕੰਪਨ ਦੂਰ ...
ਨਿੰਮ ਵਿਚ ਪਾਏ ਜਾਂਦੇ ਗੁਣ ਸ਼ਾਇਦ ਹੀ ਕਿਸੇ ਹੋਰ ਰੁੱਖ ਵਿਚ ਪਾਏ ਜਾਂਦੇ ਹੋਣ, ਨਿੰਮ ਦੰਦਾਂ ਨੂੰ ਪੀਲਾ ਨਹੀ ਹੋਣ ਦਿੰਦੀ, ਕਿਸੇ ਪ੍ਰਕਾਰ ਦਾ ਜਲਦੀ-ਜਲਦੀ ਕੋਈ ਕੀੜਾ ਨਹੀਂ ਲਗਦਾ, ਤੱਤੇ ਠੰਢੇ ਹੁੰਦੇ ਦੰਦਾਂ ਲਈ ਲਾਭਕਾਰੀ ਹੈ, ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ। ਪੁਰਾਤਨ ਯੁੱਗ ਵਿਚ ਤਾਂ ਨਿੰਮ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਸੀ। ਇਹ ਸਸਤਾ ਸਾਧਨ ਹੈ ਅਤੇ ਕੈਮੀਕਲ ਯੁਕਤ ਟੂਥਪੇਸਟਾਂ ਨਾਲੋਂ ਕਿਤੇ ਜ਼ਿਆਦਾ ਲਾਭਕਾਰੀ ਵੀ ਹੈ। ਨਿੰਮ ਦਾ ਪ੍ਰਯੋਗ ਹਰ ਉਮਰ ਵਿਚ ਕੀਤਾ ਜਾ ਸਕਦਾ ਹੈ। ਦੰਦਾਂ ਤੋਂ ਇਲਾਵਾ ਇਹ ਨਿੰਮ ਸਾਨੂੰ ਹੋਰ ਵੀ ਕਈ ਤਰ੍ਹਾਂ ਦੇ ਲਾਭ ਪ੍ਰਦਾਨ ਕਰਦੀ ਹੈ। ਏਨਾ ਗੁਣਕਾਰੀ ਅਤੇ ਸਸਤਾ ਸਾਧਨ ਸਾਡੇ ਘਰਾਂ ਦੇ ਆਸ-ਪਾਸ ਹੈ , ਪਰ ਕੋਈ ਇਸਦੇ ਲਾਭ ਨਹੀਂ ਲੈਂਦਾ। ਨਿੰਮ ਕਈ ਵਾਰ ਅਜਿਹੀਆਂ ਬੀਮਾਰੀਆਂ ਨੂੰ ਵੀ ਠੀਕ ਕਰ ਦਿੰਦੀ ਹੈ ਜੋ ਕਿਸੇ ਹੋਰ ਪੈਥੀ ਨਾਲ ਜਲਦੀ-ਜਲਦੀ ਠੀਕ ਨਹੀਂ ਹੁੰਦੀਆਂ। ਨਿੰਮ ਦੇ 2-3 ਪੱਤੇ ਸਵੇਰੇ-ਸਵੇਰੇ ਖਾਲੀ ਪੇਟ ਖਾਧੇ ਜਾ ਸਕਦੇ ਹਨ, ਜਿਸ ਨਾਲ ਸਾਡਾ ਖੂਨ ਸਾਫ਼ ਹੁੰਦਾ ਹੈ ਅਤੇ ਚਮੜੀ ਸੰਬੰਧੀ ਰੋਗ ਠੀਕ ਹੁੰਦੇ ਹਨ। ਦੱਦ (ਧੱਦਰ), ਛਾਈਆਂ, ਮੁਹਾਸੇ, ਅੱਖਾਂ ...
ਭਾਰਤ ਵਿਚ ਮਸ਼ਰੂਮ ਨੂੰ ਖਾਣ ਦਾ ਸਭ ਤੋਂ ਜ਼ਿਆਦਾ ਰਿਵਾਜ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਹੈ। ਇਹ ਸਵਾਦੀ ਹੋਣ ਦੇ ਨਾਲ-ਨਾਲ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦੀ ਹੈ। ਹੁਣ ਇਸ ਦੀ ਖੇਤੀ ਭਾਰਤ ਵਿਚ ਏਨੀ ਹੋਣ ਲੱਗੀ ਹੈ ਕਿ ਇਸ ਨੂੰ ਫਰਾਂਸ, ਜਰਮਨੀ, ਸਵਿੱਟਜ਼ਰਲੈਂਡ ਆਦਿ ਦੇਸ਼ਾਂ ਨੂੰ ਬਰਾਮਦ ਕੀਤਾ ਜਾਣ ਲੱਗਾ ਹੈ। ਇਸ ਦੀ ਵਰਤੋਂ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਵਿਚ ਵੀ ਸਹੀ ਸਿੱਧ ਹੋ ਰਹੀ ਹੈ।
ਮਸ਼ਰੂਮ ਵਿਚ ਸਰੀਰ ਲਈ ਜ਼ਰੂਰੀ ਸਾਰੇ ਤੱਤ ਪੂਰੀ ਤਰ੍ਹਾਂ ਪਾਏ ਜਾਂਦੇ ਹਨ। ਪ੍ਰੋਟੀਨ, ਕਾਰਬੋਹਾਈਡ੍ਰੇਟ, ਵਸਾ, ਵਿਟਾਮਿਨ, ਖਣਿਜ ਆਦਿ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਇਹ ਮਸ਼ਰੂਮ। ਇਨ੍ਹਾਂ ਵਿਚ ਵਿਟਾਮਿਨ-ਬੀ ਦੀ ਮਾਤਰਾ ਹੋਰਾਂ ਖਾਣ ਵਾਲੇ ਪਦਾਰਥਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦੀ ਹੈ। ਸੋਕੜਾ ਰੋਗ ਦੂਰ ਕਰਨ ਵਾਲਾ ਵਿਟਾਮਿਨ-ਡੀ ਵੀ ਇਸ ਵਿਚ ਪਾਇਆ ਜਾਂਦਾ ਹੈ।
ਹੋਰ ਪ੍ਰਚਲਿਤ ਖਾਣ ਵਾਲੇ ਪਦਾਰਥਾਂ ਤੋਂ ਕਿਤੇ ਜ਼ਿਆਦਾ ਕੈਲੋਰੀ ਇਨ੍ਹਾਂ ਦੀਆਂ ਗੁੱਛੀਆਂ ਵਿਚ ਮੌਜੂਦ ਹੁੰਦੀ ਹੈ। ਅਨੇਕ ਖੋਜਾਂ ਤੋਂ ਇਹ ਪਤਾ ਲੱਗ ਚੁੱਕਾ ਹੈ ਕਿ ਮਸ਼ਰੂਮ ਵਿਚ ਸਦਾਬਹਾਰ ਜਵਾਨੀ ਨੂੰ ਬਣਾਈ ...
'ਸਾਗ' ਕਬਜ਼ਨਾਸ਼ਕ ਹੋਣ ਤੋਂ ਇਲਾਵਾ ਸਰੀਰ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਲੋਹ ਤੱਤ, ਕਲੋਰੋਫਿਲ, ਵਿਟਾਮਿਨਾਂ ਅਤੇ ਲੂਣਾਂ ਦੀ ਕਮੀ ਨੂੰ ਦੂਰ ਕਰਨ ਦੇ ਪੱਖ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨਹੁੰਆਂ ਤੱਕ ਨੂੰ ਮੌਸਮੀ ਸਾਗ ਨਵੀਂ ਜ਼ਿੰਦਗੀ ਪ੍ਰਦਾਨ ਕਰਦੇ ਹਨ। ਹਰਾ ਸਾਗ ਖਾਣ ਨਾਲ ਦਿਲ ਦੇ ਦੌਰੇ, ਖੂਨ ਨਾ ਬਣਨ ਸੰਬੰਧੀ ਰੋਗਾਂ ਅਤੇ ਇਥੋਂ ਤੱਕ ਜਾਨਲੇਵਾ ਰੋਗ ਕੈਂਸਰ ਤੋਂ ਵੀ ਬਚਿਆ ਜਾ ਸਕਦਾ ਹੈ। ਆਓ, ਸਾਗ ਦੇ ਕੁਝ ਦਵਾਈ ਵਰਗੇ ਗੁਣਾਂ ਦੇ ਵਿਸ਼ੇ ਵਿਚ ਜਾਣਕਾਰੀ ਲਈਏ:-
ਮੇਥੀ ਸਾਗ : ਇਸ ਸਾਗ ਵਿਚ ਲੋਹ ਤੱਤ ਭਰਪੂਰ ਮਾਤਰਾ ਹੁੰਦੇ ਹਨ। ਇਸ ਲਈ ਇਹ ਬਹੁਤ ਲਾਭਕਾਰੀ ਹੁੰਦਾ ਹੈ। ਇਸ ਦੇ ਪੱਤਿਆਂ ਨੂੰ ਨਿਚੋੜ ਕੇ, ਰਸ ਕੱਢ ਕੇ ਉਸ ਵਿਚ ਬਰਾਬਰ ਮਾਤਰਾ ਵਿਚ ਸ਼ਹਿਦ ਮਿਲਾ ਕੇ ਵਰਤਣ ਨਾਲ ਪੀਲੀਆ ਅਤੇ ਪਿੱਤੇ ਦੇ ਰੋਗਾਂ ਵਿਚ ਲਾਭ ਹੁੰਦਾ ਹੈ। ਇਸ ਦੇ ਰਸ ਵਿਚ ਸ਼ੂਗਰ ਦੀ ਬਿਮਾਰੀ ਦੇ ਸ਼ੁਰੂਆਤੀ ਪੜਾਅ ਨੂੰ ਦੂਰ ਕਰਨ ਦੀ ਵੀ ਤਾਕਤ ਹੁੰਦੀ ਹੈ।
ਮੇਥੀ ਵਿਚ ਮੱਛੀ ਦੇ ਤੇਲ ਵਰਗਾ ਤੱਤ 'ਟ੍ਰਿਗੋਥਿਨ' ਪਾਇਆ ਜਾਂਦਾ ਹੈ। ਇਸ ਲਈ ਸ਼ਾਕਾਹਾਰੀਆਂ ਲਈ ਇਹ ਇਕ ਚੰਗਾ ...
ਇਕ ਸਿਹਤ ਮੈਗਜ਼ੀਨ ਵਿਚ ਪ੍ਰਕਾਸ਼ਿਤ ਇਕ ਖੋਜ ਅਨੁਸਾਰ 65 ਸਾਲ ਦੀ ਉਮਰ ਵਿਚ ਮਰਨ ਵਾਲੀਆਂ ਔਰਤਾਂ ਵਿਚੋਂ ਸਿਰਫ 1.4 ਫ਼ੀਸਦੀ ਔਰਤਾਂ ਦੀ ਦਿਲ ਦੇ ਰੋਗ ਨਾਲ ਮੌਤ ਹੋਈ। ਖੋਜ ਕਰਤਾਵਾਂ ਅਨੁਸਾਰ ਭਾਰਤ ਸਮੇਤ ਹੋਰ ਵਿਕਾਸਸ਼ੀਲ ਦੇਸ਼ਾਂ ਵਿਚ ਗਰਭ ਅਵਸਥਾ ਦੌਰਾਨ ਕੁਪੋਸ਼ਣ ਅਤੇ ਸਫ਼ਾਈ ਦੀ ਘਾਟ ਕਾਰਨ ਹਰ ਸਾਲ ਰਿਊਮੈਟਿਕ ਦਿਲ ਰੋਗ ਨਾਲ ਘੱਟ ਤੋਂ ਘੱਟ 50 ਹਜ਼ਾਰ ਔਰਤਾਂ ਦੀ ਮੌਤ ਹੁੰਦੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਜੇਕਰ ਔਰਤ ਸ਼ੂਗਰ ਰੋਗ ਨਾਲ ਪੀੜਤ ਹੈ ਅਤੇ ਉਸ ਨੂੰ ਮਾਸਿਕ ਧਰਮ ਦੀ ਸਮਾਪਤੀ ਹੋਣ ਵਾਲੀ ਹੈ ਤਾਂ ਇਸ ਸਮੇਂ ਇਨ੍ਹਾਂ ਔਰਤਾਂ ਨੂੰ ਦਿਲ ਦੇ ਰੋਗ ਨਾਲ ਪੀੜਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ...
ਲੋਕ ਹਮੇਸ਼ਾ ਇਹ ਜਾਣਨਾ ਚਾਹੁੰਦੇ ਹਨ ਕਿ ਕਿਹੜਾ ਕਾਰਨ ਹੈ ਜਿਸ ਨਾਲ ਲੋਕ ਮਧਰੇ ਰਹਿੰਦੇ ਹਨ ਤੇ ਲੰਮੇ ਹੁੰਦੇ ਹਨ। ਲੰਬਾਈ ਦਾ ਜ਼ਿਆਦਾ ਹੋਣਾ ਜਾਂ ਘੱਟ ਹੋਣਾ ਕੋਈ ਬਿਮਾਰੀ ਨਹੀਂ ਹੈ। ਇਸ ਤੋਂ ਸਿਰਫ਼ ਇਹ ਪਤਾ ਲਗਦਾ ਹੈ ਕਿ ਸਰੀਰ ਦੇ ਕੁਝ ਕਾਰਕ ਅਸੰਤੁਲਿਤ ਹੋ ਗਏ ਹਨ। ਇਹੀ ਕਾਰਨ ਹੈ ਕਿ ਇਕੋ ਦਿਨ ਪੈਦਾ ਹੋਏ ਦੋ ਭਰਾਵਾਂ ਦੀ ਲੰਬਾਈ ਵੱਖ-ਵੱਖ ਹੁੰਦੀ ਹੈ। ਅਸਲ ਵਿਚ ਸਰੀਰ ਦੀ ਲੰਬਾਈ, ਹੱਡੀਆਂ ਦੀ ਲੰਬਾਈ ਅਤੇ ਰੀੜ੍ਹ ਦੀ ਹੱਡੀ 'ਤੇ ਨਿਰਭਰ ਕਰਦੀ ਹੈ। ਜੇਕਰ ਇਸ ਦਾ ਵਾਧਾ ਠੀਕ ਢੰਗ ਨਾਲ ਨਹੀਂ ਹੁੰਦਾ ਤਾਂ ਉਸ ਦਾ ਪ੍ਰਭਾਵ ਸਰੀਰ ਦੀ ਲੰਬਾਈ 'ਤੇ ਪੈਂਦਾ ਹੈ। ਜੀਨ ਪ੍ਰਭਾਵਾਂ ਕਾਰਨ ਵੀ ਲੋਕ ਮਧਰੇ ਜਾਂ ਲੰਮੇ ਹੁੰਦੇ ਹਨ। ਇਹ ਜੀਨ ਕ੍ਰੋਮੋਸੋਮ ਵਿਚ ਮੌਜੂਦ ਹੁੰਦੇ ਹਨ। ਹਰੇਕ ਕੋਸ਼ਿਕਾ ਵਿਚ ਕ੍ਰੋਮੋਸੋਮ ਦੀ ਗਿਣਤੀ 46 ਹੁੰਦੀ ਹੈ ਜੋ ਜੋੜਾਂ ਵਿਚ ਮੌਜੂਦ ਹੁੰਦੇ ਹਨ। ਜੇਕਰ ਇਨ੍ਹਾਂ ਵਿਚੋਂ ਇਕ ਵੀ ਘੱਟ ਜਾਂ ਜ਼ਿਆਦਾ ਹੁੰਦੇ ਹਨ ਤਾਂ ਉਹ ਸਰੀਰ ਦੀ ਲੰਬਾਈ ਨੂੰ ਪ੍ਰਭਾਵਿਤ ਕਰਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX