ਪੁਣਛ ਦਾ ਇਲਾਕਾ ਬਰਫ਼ ਨਾਲ ਢਕੇ ਉੱਚੇ ਪਹਾੜਾਂ ਅਤੇ ਸੰਘਣੇ ਜੰਗਲਾਂ ਵਾਲਾ ਖ਼ੂਬਸੂਰਤ ਇਲਾਕਾ ਹੈ। ਦੇਸ਼ ਵੰਡ ਤੋਂ ਪਹਿਲਾਂ 1923 ਵਿਚ ਹੋਈ ਮਰਦਮਸ਼ੁਮਾਰੀ ਅਨੁਸਾਰ ਪੁਣਛ ਦੀ ਆਬਾਦੀ ਚਾਰ ਲੱਖ ਸੀ, ਜਿਸ ਵਿਚ ਛਿਆਨਵੇਂ ਪ੍ਰਤੀਸ਼ਤ ਮੁਸਲਮਾਨ, ਤਿੰਨ ਪ੍ਰਤੀਸ਼ਤ ਹਿੰਦੂ ਅਤੇ ਇਕ ਪ੍ਰਤੀਸ਼ਤ ਹੋਰ ਧਰਮਾਂ ਨੂੰ ਮੰਨਣ ਵਾਲੇ ਲੋਕ ਸਨ। ਦੇਸ਼ ਵੰਡ ਵੇਲੇ ਪੁਣਛ ਵੀ ਦੋ ਭਾਗਾਂ ਵਿਚ ਤਕਸੀਮ ਕਰ ਦਿੱਤਾ ਗਿਆ। ਪੀਰ ਪੰਜਾਲ ਨਾਂਅ ਵਾਲੀ ਹੇਠਲੇ ਹਿਮਾਲੀ ਪਹਾੜਾਂ ਦੀ ਲੰਮੀ ਲੜੀ ਰਾਹੀਂ ਇਹ ਕਸ਼ਮੀਰ ਘਾਟੀ ਤੋਂ ਵੱਖਰਾ ਕੀਤਾ ਗਿਆ ਹੈ। ਇਉਂ ਇਸ ਦਾ ਇਕ ਹਿੱਸਾ ਪਾਕਿਸਤਾਨ ਵਿਚ ਚਲਾ ਗਿਆ ਅਤੇ ਦੂਜਾ ਭਾਰਤੀ ਰਾਜ ਦਾ ਹਿੱਸਾ ਬਣ ਗਿਆ। ਚੀਨੀ ਬੋਧੀ ਭਿਕਸ਼ੂ ਹਿਊਨਸਾਂਗ ਦੇ ਸੱਤਵੀਂ ਸਦੀ ਵਿਚ ਸਤਾਰਾਂ ਵਰ੍ਹੇ ਭਾਰਤ ਰਹਿਣ ਦੇ ਯਾਤਰਾ-ਬਿਰਤਾਂਤ ਵਿਚੋਂ ਤਤਕਾਲੀਨ ਪੁਣਛ ਤੇ ਰਾਜੌਰੀ ਇਲਾਕੇ ਸੰਬੰਧੀ ਪੁਖ਼ਤਾ ਸਬੂਤ ਮਿਲਦੇ ਹਨ। ਪੁਣਛ ਉਸ ਸਮੇਂ ਮੁਸਲੂਮ ਨਾਂਅ ਵਾਲੀ ਚਾਹ ਅਤੇ ਵਧੀਆ ਕਿਸਮ ਦੇ ਘੋੜਿਆਂ ਲਈ ਮਕਬੂਲ ਸੀ। ਇਹ ਉਹ ਇਲਾਕਾ ਹੈ ਜੋ 1819 ਤੋਂ 1850 ਈਸਵੀ ਦੇ ਦਰਮਿਆਨ ਯਾਨੀ ਡੋਗਰਾ ਰਾਜ ਦੀ ਸਥਾਪਨਾ ਹੋਣ ਤੱਕ ...
ਪ੍ਰਵਾਸ ਇਕ ਅਜਿਹਾ ਲੰਬਾ ਸਫ਼ਰ ਹੈ ਜੋ ਸਜੀਵ ਪ੍ਰਾਣੀਆਂ ਵਲੋਂ ਆਪਣੇ ਜੀਵਨ ਦੀ ਚਾਲ ਨੂੰ ਬਚਾਈ ਰੱਖਣ ਲਈ ਜ਼ਰੂਰੀ ਹੈ। ਸਮਾਂ, ਹਾਲਾਤ ਜਾਂ ਵਾਤਾਵਰਨ ਕਦੀ ਕਦਾਈਂ ਅਜਿਹੇ ਉਲਟ ਮਾਹੌਲ ਪੈਦਾ ਕਰ ਦਿੰਦੇ ਹਨ ਜਿਸ ਕਾਰਨ ਜਾਨਵਰਾਂ, ਪਸ਼ੂਆਂ-ਪੰਛੀਆਂ ਅਤੇ ਮਨੁੱਖ ਨੂੰ ਦਾਣਿਆਂ ਦੀ ਭਾਲ ਜਾਂ ਜੀਵਨ ਨੂੰ ਹੋਰ ਕਰੋਪੀਆਂ ਤੋਂ ਬਚਾਉਣ ਲਈ ਇਕ ਥਾਂ ਤੋਂ ਦੂਸਰੀ ਥਾਂ ਵੱਲ ਜਾਣਾ ਪੈਂਦਾ ਹੈ। ਪ੍ਰਵਾਸ ਭਾਵ ਮਾਈਗਰੇਸ਼ਨ ਸ਼ਬਦ ਲਾਤੀਨੀ ਭਾਸ਼ਾ ਤੋਂ ਆਇਆ ਹੈ। ਪੰਛੀਆਂ ਵਿਚ ਇਹ ਦੋ ਤਰਫ਼ੀ ਪ੍ਰਕਿਰਿਆ ਹੁੰਦੀ ਹੈ ਜੋ ਕਿ ਆਪਣੇ ਨਿੱਜ ਘਰ ਤੋਂ ਦੂਸਰੀ ਥਾਂ ਕਿਸੇ ਉਦੇਸ਼ ਪੂਰਤੀ ਲਈ ਜਾਣਾ ਤੇ ਫਿਰ ਸਮਾਂ ਪਾ ਕੇ ਆਪਣੇ ਪਹਿਲੇ ਟਿਕਾਣੇ 'ਤੇ ਵਾਪਸ ਆ ਜਾਣਾ। ਜੇ ਗੱਲ ਕਰੀਏ ਪੰਛੀਆਂ ਦੇ ਪ੍ਰਵਾਸ ਦੀ ਤਾਂ ਸਾਡੇ ਦੇਸ਼ ਵਿਚ ਹੋਰ ਦੇਸ਼ਾਂ ਤੋਂ ਬਹੁਤ ਸਾਰੇ ਪੰਛੀ ਆਉਣੇ ਸ਼ੁਰੂ ਹੋ ਗਏ ਹਨ। ਦੂਸਰੇ ਦੇਸ਼ਾਂ ਵਿਚ ਜਦੋਂ ਸ਼ੀਤ ਹਵਾਵਾਂ ਚਲਦੀਆਂ ਹਨ ਤੇ ਮੌਸਮ ਬਹੁਤ ਜ਼ਿਆਦਾ ਠੰਢਾ ਅਤੇ ਚੁਣੌਤੀ ਭਰਪੂਰ ਹੋ ਜਾਂਦਾ ਹੈ ਤਾਂ ਬਹੁਤ ਸਾਰੇ ਪੰਛੀਆਂ ਦੀਆਂ ਅਜਿਹੀਆਂ ਪ੍ਰਜਾਤੀਆਂ ਹਨ ਜਿਨ੍ਹਾਂ ਦੇ ਜੀਵਨ ਅਤੇ ਪ੍ਰਜਨਣ ਦੇ ਅਨੂਕੁਲ ...
ਜ਼ਿੰਦਗੀ ਖ਼ੁਸ਼ਬੋਈ ਐ... ਮਹਿਕਵੰਤੀ... ਰੀਝਾਂ ਅਤੇ ਸੁਪਨਿਆਂ ਦੇ ਧਾਗਿਆਂ 'ਚ ਪਰੋਈ ਮਾਲਾ। ਸਦਾ ਵਗਦੇ ਰਹਿਣ ਦਾ ਨਾਂਅ। ਦਰਿਆਵਾਂ ਦੇ ਪਾਣੀਆਂ ਦੀ ਸਰਸਰਾਹਟ...ਪੌਣਾਂ ਦਾ ਸਿਰਨਾਵਾਂ...ਪੰਛੀਆਂ ਦੀ ਉੱਚੀ ਉਡਾਰੀ... ਜੀਅ ਭਰ ਕੇ ਜਿਊਣ ਦਾ ਤਸੱਵੁਰ। ਨਿਰੰਤਰਤਾ ਬਲ ਬਖ਼ਸ਼ਦੀ ਐ। ਸਾਹਾਂ ਨਾਲ ਰਵਾਨਗੀ ਬਣੀ ਰਹਿੰਦੀ ਆ। ਆਕਾਸ਼ੀ ਗੰਗਾ ਖਿੱਚ ਪਾਉਂਦੀ ਹੈ। ਗਗਨ ਮੰਡਲ ਵਿਚਲੇ ਥਾਲ 'ਚ ਟਿਕੇ ਸਿਤਾਰੇ ਦੀਪ ਮਾਲਾ ਕਰਦੇ ਨੇ ਕੁਦਰਤ ਦੀ। ਰੁਸ਼ਨਾਈਆਂ ਦੀ ਧਾਰਾ ਸ੍ਰਿਸ਼ਟੀ ਦੇ ਸੁਹੱਪਣ ਨੂੰ ਨਿਹਾਰਦੀ ਹੈ। ਸੂਰਜ ਤੇ ਚੰਦਰਮਾ ਦੀਵਿਆਂ ਵਿਚ ਤੇਲ ਪਾਉਂਦੇ ਨੇ ਅਤੇ ਧਰਤੀ ਕਿਸੇ ਹੂਰ-ਪਰੀ ਦਾ ਭੁਲੇਖਾ ਪਾਉਂਦੀ ਐ। ਖੜ੍ਹੋਤ, ਜ਼ਿੰਦਗੀ ਦਾ ਅਖੀਰਲਾ ਪੰਨਾ- ਜਿੱਥੋਂ ਅੱਗੇ ਕਾਲੀ ਬੋਲੀ ਰਾਤ ਦਾ ਘੇਰਾ ਵਿਸ਼ਾਲ ਹੋ ਜਾਂਦੈ ਤੇ ਜ਼ਿੰਦਗੀ ਸਹਿਕਦੀ ਨਜ਼ਰ ਆਉਂਦੀ ਐ।
ਅਮਰੀਕਾ ਦੇ ਨੋਬਲ ਪੁਰਸਕਾਰ ਵਿਜੇਤਾ ਨਾਵਲਕਾਰ ਅਰਨੈਸਟ ਹੈਮਿੰਗਵੇ ਦਾ ਵਿਚਾਰ ਹੈ ਕਿ ਜ਼ਿੰਦਗੀ ਬਾਰੇ ਕੁਝ ਲਿਖਣ ਤੋਂ ਪਹਿਲਾਂ ਇਸ ਨੂੰ ਜਿਉਂ ਕੇ ਵੇਖੋ। ਜ਼ਿੰਦਗੀ ਪ੍ਰਤੀ ਸਾਡਾ ਨਜ਼ਰੀਆ ਹੀ ਇਸ ਨੂੰ ਮਾਣਨਯੋਗ ਬਣਾਉਂਦਾ ਹੈ। ਚੰਗੇ, ਖ਼ੂਬਸੂਰਤ ਅਤੇ ...
ਸੰਸਾਰ ਭਰ ਦੇ ਸੱਤ ਮਹਾਂਦੀਪਾਂ ਏਸ਼ੀਆ, ਅਫ਼ਰੀਕਾ, ਯੂਰਪ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਅੰਟਾਰਕਟਿਕਾ ਅਤੇ ਓਸ਼ੀਆਨੀਆ (ਆਸਟ੍ਰੇਲੀਆ) ਵਿਚੋਂ ਅਫ਼ਰੀਕਾ ਮਹਾਂਦੀਪ ਦੂਜਾ ਸਭ ਤੋਂ ਵੱਡਾ ਮਹਾਂਦੀਪ ਹੈ। ਕਰੀਬ ਤੀਹ ਮਿਲੀਅਨ ਵਰਗ ਕਿਲੋਮੀਟਰ ਰਕਬੇ ਵਿਚ ਫੈਲੇ ਇਸ ਮਹਾਂਦੀਪ ਹੇਠ ਧਰਤੀ ਦੇ ਕੁੱਲ ਜ਼ਮੀਨੀ ਖੇਤਰ ਦਾ 20 ਫ਼ੀਸਦੀ ਹਿੱਸਾ ਆਉਂਦਾ ਹੈ। ਇਸ ਦੀ ਜ਼ਮੀਨ ਉੱਪਰ ਸੰਸਾਰ ਦੀ ਕੁੱਲ ਮਨੁੱਖੀ ਵਸੋਂ ਦਾ 18 ਫ਼ੀਸਦੀ ਭਾਵ 1.4 ਬਿਲੀਅਨ ਲੋਕ ਵਸਦੇ ਹਨ। ਇਸ ਦੀ ਵਸੋਂ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇੱਥੋਂ ਦੇ ਲੋਕਾਂ ਦੀ ਔਸਤ ਉਮਰ ਸੰਸਾਰ ਭਰ ਦੇ ਬਾਕੀ ਦੇਸ਼ਾਂ ਦੀ ਔਸਤ ਉਮਰ ਨਾਲੋਂ ਸਭ ਤੋਂ ਘੱਟ ਹੈ ਜਿਸ ਦਾ ਭਾਵ ਹੈ ਕਿ ਇੱਥੇ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੈ। ਦੱਸਣਯੋਗ ਹੈ ਕਿ ਜਿੱਥੇ ਦੁਨੀਆ ਭਰ ਦੇ ਬਾਕੀ ਦੇਸ਼ ਆਪਣੇ ਇਲਾਕੇ ਵਿਚ ਵਧ ਰਹੇ ਬਿਰਧ ਲੋਕਾਂ ਦੀ ਜਨਸੰਖਿਆ ਦੀ ਸਮੱਸਿਆ ਨਾਲ ਜੂਝ ਰਹੇ ਹਨ, ਉੱਥੇ ਹੀ ਅਫ਼ਰੀਕਾ ਦੀ ਵੱਧ ਨੌਜਵਾਨ ਜਨਸੰਖਿਆ ਇਲਾਕੇ ਦੀ ਆਰਥਿਕ ਤਰੱਕੀ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਇਸ ਮਹਾਂਦੀਪ ਦੀ ਇਕ ਵਿਸ਼ੇਸ਼ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਰਪੂਰ ਕੁਦਰਤੀ ...
ਅਸੀਂ ਸਾਰੇ ਹਮੇਸ਼ਾ ਖ਼ੁਸ਼ੀ ਦੀ ਗੱਲ ਕਰਦੇ ਹਾਂ, ਪਰ ਬਹੁਤ ਘੱਟ ਹਨ ਜੋ ਇਸ ਨੂੰ ਅਸਲ ਵਿਚ ਮਾਣਦੇ ਹਨ ਅਤੇ ਖ਼ੁਸ਼ੀ ਭਰਿਆ ਜੀਵਨ ਬਤੀਤ ਕਰਦੇ ਹਨ। ਮੇਰੇ ਅਨੁਸਾਰ ਬਹੁਤ ਸਾਰੇ ਰਸਤੇ ਹਨ, ਜਿਨ੍ਹਾਂ ਨੂੰ ਅਪਣਾ ਕੇ ਇਨਸਾਨ ਆਪਣਾ ਜੀਵਨ ਖ਼ੁਸ਼ੀਆਂ ਭਰਪੂਰ ਬਤੀਤ ਕਰ ਸਕਦਾ ਹੈ। ਇਹ ਖ਼ਾਸ ਤੌਰ 'ਤੇ ਕਿਸੇ ਵੀ ਵਿਅਕਤੀ ਦੀ ਪਸੰਦ ਅਤੇ ਨਾਪਸੰਦ 'ਤੇ ਨਿਰਭਰ ਕਰਦਾ ਹੈ। ਮੈਂ ਅਕਸਰ ਵੇਖਿਆ ਕਿ 70-80 ਦੀ ਉਮਰ ਦੇ ਇਨਸਾਨ ਜ਼ਿਆਦਾ ਖ਼ੁਸ਼ ਦਿੱਸਦੇ ਹਨ, ਭਾਵੇਂ ਉਹ ਬੁੱਢੇ ਹਨ ਫਿਰ ਵੀ ਬਹੁਤ ਖ਼ੁਸ਼ ਹਨ। ਇਕ ਅੰਗਰੇਜ਼ੀ ਦੀ ਕਹਾਵਤ ਅਨੁਸਾਰ ®&d }s 7o&d. ਪੁਰਾਣੀ ਪੀੜ੍ਹੀ ਜ਼ਿੰਦਗੀ ਦੀਆਂ ਮੁੱਖ ਸਮੱਸਿਆਵਾਂ ਅਤੇ ਤੱਥਾਂ ਨੂੰ ਉਜਾਗਰ ਕਰਨ ਲਈ ਸੰਪਤੀ ਦਾ ਕੰਮ ਕਰਦੀ ਹੈ। ਇੱਥੇ ਖ਼ੁਸ਼ ਲੋਕਾਂ ਦੇ ਦਸ ਗੁਣ ਹਨ, ਜਿਨ੍ਹਾਂ ਨੂੰ ਅਪਣਾ ਕੇ ਕੋਈ ਵੀ ਵਿਅਕਤੀ ਆਪਣੇ ਜੀਵਨ ਨੂੰ ਹੋਰ ਵੀ ਸੁਖਾਲਾ ਅਤੇ ਖ਼ੁਸ਼ ਬਣਾ ਸਕਦਾ ਹੈ। ਆਓ, ਇਨ੍ਹਾਂ ਦਸ ਤਰੀਕਿਆਂ 'ਤੇ ਨਿਗ੍ਹਾ ਮਾਰੀਏ ਤੇ ਜਾਣੀਏ ਕਿ ਕਿਵੇਂ ਖ਼ੁਸ਼ ਰਹਿ ਸਕਦੇ ਹਾਂ।
1. ਇਮਾਨਦਾਰੀ : ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਚੰਗੇ ਇਨਸਾਨਾਂ ਦੀ ਕੋਈ ਕਦਰ ਨਹੀਂ ਪੈਂਦੀ, ਪਰ ਜਦੋਂ ਲੰਬੀ ਉਮਰ ਦੀ ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸੰਨ 1946 ਵਿਚ ਹੋਈਆਂ ਸੂਬਾਈ ਚੋਣਾਂ ਦੌਰਾਨ ਪੰਜਾਬ ਵਿਚ ਮੁਸਲਿਮ ਲੀਗ ਦੀ ਪਕੜ ਮਜ਼ਬੂਤ ਹੋ ਗਈ ਅਤੇ ਇਸੇ ਹੀ ਸਾਲ ਬੰਗਾਲ, ਬਿਹਾਰ ਅਤੇ ਸੰਯੁਕਤ ਪ੍ਰਾਂਤਾਂ (ਯੂ. ਪੀ.) ਦੇ ਕਈ ਸ਼ਹਿਰਾਂ ਕਸਬਿਆਂ ਵਿਚ ਹਿੰਸਾ ਅਤੇ ਸਾੜਫੂਕ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਤੋਂ ਇਲਾਵਾ ਅਗਲੇ ਸਾਲ ਜਨਵਰੀ ਤੋਂ ਮਾਰਚ ਦੇ ਸ਼ੁਰੂ ਹੋਣ ਤੱਕ ਕੁਝ ਸਿਆਸੀ ਘਟਨਾਕ੍ਰਮ ਲਾਹੌਰ ਵਿਚ ਵਾਪਰੇ। ਆਉਣ ਵਾਲੇ ਸਮੇਂ ਦੌਰਾਨ ਪੰਜਾਬ ਲਈ ਇਸ ਸਾਰੇ ਘਟਨਾਕ੍ਰਮ ਦਾ ਸਿੱਟਾ ਬਹੁਤ ਭਿਆਨਕ ਨਿਕਲਿਆ। ਮਾਰਚ ਸ਼ੁਰੂ ਹੁੰਦੇ ਹੀ ਰਾਵਲਪਿੰਡੀ ਡਵੀਜ਼ਨ ਵਿਚ ਫ਼ਸਾਦਾਂ ਦੀ ਸ਼ੁਰੂਆਤ ਹੋ ਗਈ ਅਤੇ ਨਾਲ ਹੀ 'ਲਾਹੌਰ' ਤੇ 'ਅੰਮ੍ਰਿਤਸਰ' ਵੀ ਇਸ ਦੀ ਲਪੇਟ ਵਿਚ ਆਉਣ ਤੋਂ ਬਚ ਨਾ ਸਕੇ। ਮਾਰਚ ਤੋਂ ਜੂਨ ਤੱਕ ਪੰਜਾਬ ਦੇ ਇਨ੍ਹਾਂ ਦੋਵਾਂ ਵੱਡੇ ਸ਼ਹਿਰਾਂ ਵਿਚ ਲੁੱਟ-ਮਾਰ, ਸਾੜਫੂਕ, ਛੁਰੇਬਾਜ਼ੀ ਅਤੇ ਦੇਸੀ ਬੰਬ ਚੱਲਣ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਰੋਜ਼ਾਨਾ ਅਖ਼ਬਾਰਾਂ ਵਿਚ ਛਪਣ ਲੱਗੀਆਂ। ਦੋਵੇਂ ਸ਼ਹਿਰਾਂ ਵਿਚ ਕਰਫਿਊ ਲਗਾਏ ਜਾਣ ਦੇ ਬਾਵਜੂਦ ਵੀ ਸਭ ਕੁਝ ਜਾਰੀ ਰਿਹਾ। ਸ਼ੁਰੂਆਤੀ ਹਿੰਸਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX