ਤਾਜਾ ਖ਼ਬਰਾਂ


ਡੀ.ਐਸ. ਪੱਧਰ ਦੇ 24 ਅਧਿਕਾਰੀਆਂ ਦੇ ਹੋਏ ਤਬਾਦਲੇ
. . .  3 minutes ago
ਚੰਡੀਗੜ੍ਹ, 29 ਮਾਰਚ- ਪੰਜਾਬ ਪੁਲਿਸ ਦੇ ਡੀ.ਜੀ.ਪੀ. ਵਲੋਂ ਪੱਤਰ ਜਾਰੀ ਕਰਕੇ ਡੀ.ਐਸ. ਪੀ. ਪੱਧਰ ਦੇ 24 ਅਧਿਕਾਰੀਆਂ ਦੇ ਹੁਕਮ ਜਾਰੀ ਕੀਤੇ....
ਸਾਬਕਾ ਵਿਧਾਇਕ ਵੈਦ ਮੁੜ ਵਿਜੀਲੈਂਸ ਦਫ਼ਤਰ ਪੁੱਜੇ
. . .  18 minutes ago
ਲੁਧਿਆਣਾ, 29 ਮਾਰਚ (ਪਰਮਿੰਦਰ ਸਿੰਘ ਆਹੂਜਾ)- ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਸ਼ੁਰੂ ਕੀਤੀ ਗਈ ਜਾਂਚ ਵਿਚ ਸ਼ਾਮਿਲ ਹੋਣ ਲਈ ਅੱਜ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਵਿਜੀਲੈਂਸ ਦਫ਼ਤਰ ਪੁੱਜੇ ਹਨ, ਇਹ ਉਨ੍ਹਾਂ ਦੀ ਦੂਜੀ ਪੇਸ਼ੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵੀ...
ਰਾਮਨੌਵੀਂ ਦੀ ਛੁੱਟੀ ਦੌਰਾਨ ਵੀ ਹੋਵੇਗਾ ਰਜਿਸਟਰੀਆਂ ਦਾ ਕੰਮ
. . .  21 minutes ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਰਾਮਨੌਵੀਂ ਦੀ ਛੁੱਟੀ ਦੌਰਾਨ ਵੀ ਸੂਬੇ ਭਰ ਵਿਚ ਜਾਇਦਾਦ ਦੀਆਂ ਰਜਿਸਟਰੀਆਂ ਦਾ ਕੰਮਕਾਜ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸੰਬੰਧੀ ਸਮੂਹ ਸਬ ਰਜਿਸਟਰਾਰਾਂ ਨੂੰ ਇਨ੍ਹਾਂ ਹੁਕਮਾਂ....
ਪੰਜਾਬ ਪੁਲਿਸ ਵਿਚ ਆਈ.ਪੀ.ਐਸ. ਅਤੇ ਪੀ.ਪੀ.ਐਸ.ਅਧਿਕਾਰੀਆਂ ਦੇ ਹੋਏ ਤਬਾਦਲੇ
. . .  38 minutes ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ 1 ਆਈ.ਪੀ. ਐਸ. ਅਤੇ 8 ਪੀ.ਪੀ.ਐਸ.ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਸਰਕਾਰ ਵਲੋਂ ਇਸ ਸੰਬੰਧੀ ਪੱਤਰ ਕਰ...
ਜਲੰਧਰ ਵਿਚ 10 ਮਈ ਨੂੰ ਹੋਣਗੀਆਂ ਉਪ- ਚੋਣਾਂ- ਭਾਰਤੀ ਚੋਣ ਕਮਿਸ਼ਨ
. . .  34 minutes ago
ਨਵੀਂ ਦਿੱਲੀ, 29 ਮਾਰਚ- ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਵਲੋਂ ਪ੍ਰੈਸ ਕਾਨਫ਼ਰੰਸ ਦੌਰਾਨ ਜਲੰਧਰ ਵਿਚ ਹੋਣ ਵਾਲੀ ਜ਼ਿਮਨੀ ਚੋਣ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜ ਲੰਧਰ ਵਿਚ 10 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ ਇਨ੍ਹਾਂ ਦੀ ਗਿਣਤੀ 13 ਮਈ ਨੂੰ ਕੀਤੀ ਜਾਵੇਗੀ। ਦੱਸ...
ਕਰਨਾਟਕ : 10 ਮਈ ਨੂੰ ਹੋਣਗੀਆਂ ਚੋਣਾਂ
. . .  51 minutes ago
ਨਵੀਂ ਦਿੱਲੀ, 29 ਮਾਰਚ- ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਨੇ ਇਕ ਪ੍ਰੈਸ ਕਾਨਫ਼ਰੰਸ ਕਰ ਜਾਣਕਾਰੀ ਦਿੰਦਿਆ ਦੱਸਿਆ ਕਿ ਕਰਨਾਟਕ ਵਿਧਾਨ ਸਭਾ ਚੋਣਾਂ 10 ਮਈ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਕੀਤੀਆਂ...
ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਵਾਲੇ ਚੌਂਕੀ ਇੰਚਾਰਜ ਖ਼ਿਲਾਫ਼ ਕੇਸ ਦਰਜ
. . .  about 1 hour ago
ਲੁਧਿਆਣਾ, 29 ਮਾਰਚ (ਪਰਮਿੰਦਰ ਸਿੰਘ ਆਹੂਜਾ)- ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਵਾਲੇ ਚੌਂਕੀ ਇੰਚਾਰਜ ਖ਼ਿਲਾਫ਼ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਪਰਮੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਬੀਤੀ ਸ਼ਾਮ ਇਕ ਨਸ਼ਾ ਤਸਕਰ....
ਪੰਜਾਬ ਸਰਕਾਰ ਵਲੋਂ 13 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  42 minutes ago
ਚੰਡੀਗੜ੍ਹ, 29 ਮਾਰਚ- ਪੰਜਾਬ ਸਰਕਾਰ ਵਲੋਂ 13 ਪੀ.ਸੀ.ਐ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵਲੋਂ ਇਸ ਸੰਬੰਧੀ ਪੱਤਰ ਕਰ ਦਿੱਤਾ...
ਇਨੋਵਾ ਛੱਡ ਕੇ ਭੱਜੇ ਨੌਜਵਾਨਾਂ ਦੀ ਭਾਲ ’ਚ ਪੁਲਿਸ ਵਲੋਂ ਦਰਜਨਾਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ
. . .  about 1 hour ago
ਹੁਸ਼ਿਆਰਪੁਰ, 29 ਮਾਰਚ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ-ਫਗਵਾੜਾ ਰੋਡ ’ਤੇ ਪੈਂਦੇ ਪਿੰਡ ਮਰਨਾਈਆਂ ’ਚ ਬੀਤੀ ਰਾਤ ਇਨੋਵਾ ਸਵਾਰ 2 ਨੌਜਵਾਨਾਂ ਦਾ ਪਿੱਛਾ ਕਰ ਰਹੀ ਪੁਲਿਸ ਨੂੰ ਵੇਖ ਕੇ ਗੱਡੀ ਛੱਡ ਕੇ ਭੱਜੇ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਲਈ ਬੀਤੀ ਰਾਤ ਤੋਂ ਲੈ ਕੇ ਹੁਣ ਤੱਕ ਇਲਾਕੇ ਦੇ ਪਿੰਡਾਂ ’ਚ ਪੁਲਿਸ ਵਲੋਂ ਤਲਾਸ਼ੀ....
ਹੋਟਲ ’ਚ ਰੋਟੀ ਖਾਣ ਆਏ ਤਿੰਨ ਨੌਜਵਾਨਾਂ ’ਤੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਹਮਲਾ
. . .  about 1 hour ago
ਕਪੂਰਥਲਾ, 29 ਮਾਰਚ (ਅਮਨਜੋਤ ਸਿੰਘ ਵਾਲੀਆ)- ਕਾਲਾ ਸੰਘਿਆਂ ਫ਼ਾਟਕ ਨੇੜੇ ਫੂਡ ਵਿਲਾ ’ਚ ਰੋਟੀ ਖਾਣ ਆਏ ਤਿੰਨ ਨੌਜਵਾਨਾਂ ’ਤੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਹਮਲਾ ਕਰਨ ਦਾ ਸਮਾਚਾਰ ਹੈ, ਜਿਸ ਵਿਚ ਤਿੰਨੋ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਓਮ ਪ੍ਰਕਾਸ਼....
ਸ਼ੰਘਾਈ ਸਹਿਯੋਗ ਸੰਗਠਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਹੋਈ ਸ਼ੁਰੂ
. . .  about 1 hour ago
ਨਵੀਂ ਦਿੱਲੀ, 29 ਮਾਰਚ- ਸ਼ੰਘਾਈ ਸਹਿਯੋਗ ਸੰਗਠਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਅੱਜ ਇੱਥੇ ਚੱਲ ਰਹੀ ਹੈ। ਇਸ ਬੈਠਕ ਲਈ ਮੈਂਬਰ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਪਹੁੰਚੇ ਹਨ। ਮੀਟਿੰਗ ਤੋਂ ਪਹਿਲਾਂ ਆਪਣੀ ਟਿੱਪਣੀ ਵਿਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ.....
ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
. . .  about 1 hour ago
ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 1 hour ago
ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,151 ਨਵੇਂ ਮਾਮਲੇ
. . .  about 2 hours ago
ਨਵੀਂ ਦਿੱਲੀ, 29 ਮਾਰਚ-ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,151 ਨਵੇਂ ਮਾਮਲੇ ਦਰਜ ਕੀਤੇ ਗਏ ਹਨ। 1,222 ਠੀਕ ਹੋਏ ਹਨ ਤੇ ਸਰਗਰਮ ਮਾਮਲਿਆਂ ਦੀ ਗਿਣਤੀ...
ਸਦਨ ਲਈ ਰਣਨੀਤੀ 'ਤੇ ਚਰਚਾ ਕਰਨ ਵਾਸਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ
. . .  about 2 hours ago
ਨਵੀਂ ਦਿੱਲੀ, 29 ਮਾਰਚ-ਸਦਨ ਲਈ ਰਣਨੀਤੀ 'ਤੇ ਚਰਚਾ ਕਰਨ ਵਾਸਤੇ ਸੰਸਦ ਵਿਚ ਰਾਜ ਸਭਾ ਦੇ ਮਲਿਕ ਅਰਜੁਨ ਖੜਗੇ ਦੇ ਚੈਂਬਰ ਵਿਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਚੱਲ ਰਹੀ...
ਅਫ਼ਗਾਨਿਸਤਾਨ ਦੇ ਕਾਬੁਲ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 2 hours ago
ਕਾਬੁਲ, 29 ਮਾਰਚ-ਅੱਜ ਸਵੇਰੇ 5:49 'ਤੇ ਅਫਗਾਨਿਸਤਾਨ ਦੇ ਕਾਬੁਲ ਤੋਂ 85 ਕਿਲੋਮੀਟਰ ਪੂਰਬ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਜਨਮ ਦਿਨ ਮੌਕੇ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ
. . .  about 1 hour ago
ਚੰਡੀਗੜ੍ਹ, 29 ਮਾਰਚ-ਪੰਜਾਬੀ ਗਾਇਕ ਬੱਬੂ ਮਾਨ ਦੇ ਟਵਿੱਟਰ ਅਕਾਊਂਟ 'ਤੇ ਭਾਰਤ 'ਚ ਰੋਕ ਲਗਾ ਦਿੱਤੀ ਗਈ...
ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ
. . .  about 2 hours ago
ਚੰਡੀਗੜ੍ਹ, 29 ਮਾਰਚ-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਮੁੱਖ ਮੰਤਰੀ ਨਾਲ ਮੁਲਾਕਾਤ...।
ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ
. . .  about 2 hours ago
ਚੰਡੀਗੜ੍ਹ, 29 ਮਾਰਚ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਬੰਦ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਟਵੀਟ ਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰਾਂ...
ਦਿੱਲੀ ਕ੍ਰਾਈਮ ਬ੍ਰਾਂਚ ਵਲੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਦੋ ਨਾਈਜੀਰੀਅਨ ਨਾਗਰਿਕਾਂ ਸਣੇ 3 ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 29 ਮਾਰਚ-ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਨਾਈਜੀਰੀਅਨ ਨਾਗਰਿਕਾਂ ਡੇਨੀਅਲ ਅਤੇ ਬੇਨੇਥ ਅਤੇ ਇਕ ਭਾਰਤੀ ਬਲਜੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ...
ਕੈਲਗਰੀ:ਨੌਰਥ ਈਸਟ ਮਾਰਟਿਨਡੇਲ 15 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ
. . .  about 3 hours ago
ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸੁਰੱਖਿਆ ਕੌਂਸਲਾਂ ਦੇ ਸਕੱਤਰਾਂ ਦੀ ਸਾਲਾਨਾ ਮੀਟਿੰਗ 'ਚ ਲੈਣਗੇ ਹਿੱਸਾ
. . .  about 3 hours ago
ਨਵੀਂ ਦਿੱਲੀ, 29 ਮਾਰਚ-ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਨਿਕੋਲਾਈ ਪਤਰੁਸ਼ੇਵ ਅੱਜ ਦਿੱਲੀ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ. ) ਦੇ ਮੈਂਬਰ ਦੇਸ਼ਾਂ ਦੇ ਸੁਰੱਖਿਆ ਕੌਂਸਲਾਂ ਦੇ ਸਕੱਤਰਾਂ ਦੀ ਸਾਲਾਨਾ ਮੀਟਿੰਗ...
ਅਡਾਨੀ ਗਰੁੱਪ ਦੇ ਮੁੱਦੇ ਅਤੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਲੋਕ ਸਭਾ 'ਚ ਮੁਲਤਵੀ ਮਤੇ ਦਾ ਨੋਟਿਸ
. . .  about 3 hours ago
ਨਵੀਂ ਦਿੱਲੀ, 29 ਮਾਰਚ-ਅਡਾਨੀ ਗਰੁੱਪ ਦੇ ਮੁੱਦੇ ਅਤੇ ਰਾਹੁਲ ਗਾਂਧੀ ਦੀ ਅਯੋਗਤਾ 'ਤੇ ਚਰਚਾ ਕਰਨ ਲਈ ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਲੋਕ ਸਭਾ ਵਿਚ ਮੁਲਤਵੀ ਮਤੇ ਦਾ...
ਕਾਂਗਰਸ ਨੇ ਅੱਜ 10:30 ਵਜੇ ਬੁਲਾਈ ਆਪਣੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ
. . .  about 4 hours ago
ਨਵੀਂ ਦਿੱਲੀ, 29 ਮਾਰਚ-ਕਾਂਗਰਸ ਪਾਰਟੀ ਨੇ ਅੱਜ ਸਵੇਰੇ 10:30 ਵਜੇ ਕਾਂਗਰਸ ਸੰਸਦੀ ਪਾਰਟੀ ਦਫ਼ਤਰ ਸੰਸਦ ਭਵਨ ਵਿਚ ਆਪਣੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ ਬੁਲਾਈ...
ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ
. . .  about 4 hours ago
ਨਵੀਂ ਦਿੱਲੀ, 29 ਮਾਰਚ-ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਅੱਜ ਹੋਵੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ 11 ਵਜੇ ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਲੜੀਵਾਰ ਨਾਵਲ-3-1947

ਅਜਮੇਰ ਲਈ ਦੋ ਦਿਨ ਦੋ ਸਾਲਾਂ ਵਰਗੇ ਹੋ ਗਏ ਸਨ। ਦਿਨ ਦਾ ਸੂਰਜ ਚੜ੍ਹਦਾ ਤੇ ਮੁੜ ਕੇ ਛਿਪਣ ਦਾ ਨਾਂਅ ਹੀ ਨਾ ਲੈਂਦਾ। ਉਹ ਪਰਛਾਵੇਂ ਮਿਣ-ਮਿਣ ਥੱਕ ਜਾਂਦਾ। ਉਸ ਦਾ ਮਨ ਲੋਚਦਾ ਕੋਈ ਰੱਬ ਦੀ ਘੜੀ ਨੂੰ ਜਲਦੀ-ਜਲਦੀ ਲੰਘਾ ਦੇਵੇ ਤੇ ਉਸ ਦੇ ਮਿਲਣ ਵਾਲੀ ਰਾਤ ਅੱਖ ਝਪਕਦਿਆਂ ਆ ਜਾਵੇ ਪਰ ਵਕਤ ਨੇ ਤਾਂ ਆਪਣੀ ਚਾਲੇ ਚੱਲਣਾ ਸੀ। ਅੱਜ ਦਾ ਸੂਰਜ ਵੀ ਬਿਮਾਰ ਬੰਦੇ ਵਾਂਗ ਕਦਮ ਪੁੱਟਦਾ ਛਿਪ ਗਿਆ ਸੀ। ਮਾਮਦੀਨ, ਅਜਮੇਰ ਦੀ ਰੋਟੀ ਲੈ ਆਇਆ ਸੀ। ਉਹ ਦੋਵੇਂ ਪੈੱਗ-ਪੈੱਗ ਲਾ ਕੇ ਰੋਟੀ ਖਾਣ ਬੈਠ ਗਏ। ਮੁਸਲਮਾਨਾਂ ਅਤੇ ਸਿੱਖਾਂ ਦਾ ਇਕ-ਦੂਜੇ ਦੇ ਘਰੋਂ ਰੋਟੀ ਖਾਣਾ ਬੜਾ ਅਸਚਰਜ ਭਰਿਆ ਮੰਨਿਆ ਜਾਂਦਾ ਸੀ ਪਰ ਅਜਮੇਰ ਤੇ ਮਾਮਦੀਨ ਲੋਕਾਂ ਦੀ ਪ੍ਰਵਾਹ ਨਾ ਕਰਦੇ ਇਕ-ਦੂਜੇ ਦੇ ਘਰ ਦਾ ਰੋਟੀ ਪਾਣੀ ਪਹਿਲਾਂ ਤੋਂ ਹੀ ਖਾਂਦੇ ਆਏ ਸਨ। ਅਜਮੇਰ ਆਪਣੀ ਮਾਂ ਨੂੰ ਨਾਨਕੇ ਛੱਡ ਆਇਆ ਸੀ ਕਿ ਹੁਣ ਖੇਤ ਕਪਾਹ ਦੀ ਗੁੱਡ-ਗੁਡਾਈ ਦਾ ਕੰਮ ਨਿਬੜ ਗਿਆ ਹੈ। ਅਜਮੇਰ ਨੇ ਮਾਂ ਨੂੰ ਕਿਹਾ ਸੀ, 'ਤੂੰ ਵੀ ਦੋ-ਚਾਰ ਦਿਨ ਲਾ ਕੇ ਮਾਮੇ ਹੋਰਾਂ ਨੂੰ ਮਿਲ ਆ।' ਅਜਮੇਰ ਦੀ ਸ਼ਾਮ-ਸਵੇਰੇ ਰੋਟੀ ਮਾਮਦੀਨ ਲੈ ਆਉਂਦਾ ਸੀ। ਦੋਵੇਂ ਹਾੜਾ ਲਾ ਕੇ ਰੋਟੀ ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀ-ਚਾਲ ਚਲਣ

ਦਲਜੀਤ ਦਾ ਪਿਤਾ ਭਾਵੇਂ ਸੀਰੀ ਸੀ ਪਰ ਉਹ ਆਪ ਔਖਾ ਹੋ ਕੇ ਵੀ ਆਪਣੇ ਪੁੱਤਰ ਨੂੰ ਪੜ੍ਹਾ-ਲਿਖਾ ਕੇ ਸਰਕਾਰੀ ਨੌਕਰੀ 'ਤੇ ਲੁਆਉਣਾ ਚਾਹੁੰਦਾ ਸੀ। ਮੇਰਾ ਹਮਜਮਾਤੀ ਸੀ ਉਹ। ਸਾਊ ਜਿਹਾ ਮੁੰਡਾ ਪੜ੍ਹਨ ਵਿਚ ਹੁਸ਼ਿਆਰ ਸੀ। ਪਲੱਸ ਟੂ ਕਰ ਕੇ ਉਸ ਕਲਰਕ ਦੀ ਨੌਕਰੀ ਲਈ ਨਿਰਧਾਰਤ ਟੈਸਟ ਪਾਸ ਕਰ ਲਿਆ ਸੀ ਤੇ ਜ਼ਿਲ੍ਹੇ ਵਿਚਲੇ ਸੈਕਟਰੀਏਟ ਵਿਚ ਉਸ ਦੀ ਪੋਸਟਿੰਗ ਹੋ ਗਈ। ਹੁਣ ਉਹ ਅਗਾਂਹ ਪੜ੍ਹਨਾ ਚਾਹੁੰਦਾ ਸੀ। ਰੋਜ਼ ਪਿੰਡ ਜਾਣ ਦੇ ਝੰਜਟ ਤੋਂ ਬਚਦਿਆਂ ਉਸ ਨੇ ਸੈਕਟਰੀਏਟ ਦੇ ਨੇੜੇ ਇਕ ਕਮਰਾ ਕਿਰਾਏ 'ਤੇ ਲੈ ਲਿਆ। ਉਸ ਦੀ ਬੈਠਕ ਦਾ ਬਾਰ ਗਲੀ ਵਿਚ ਖੁੱਲ੍ਹਦਾ ਸੀ। ਮਕਾਨ ਮਾਲਕ ਔਰਤ ਵਿਧਵਾ ਸੀ। ਉਹ ਕਿਸੇ ਰਾਜਨੀਤਕ ਪਾਰਟੀ ਵਿਚ ਕੰਮ ਕਰਦੀ ਸੀ। ਇਲੈਕਸ਼ਨ ਨੇੜੇ ਹੋਣ ਕਰਕੇ ਦਿਨੇ ਉਸ ਦੇ ਘਰ ਆਦਮੀਆਂ ਤੇ ਔਰਤਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਸੀ ਪਰ ਰਾਤ ਨੂੰ ਕੋਈ ਔਰਤ ਨਹੀਂ ਆਉਂਦੀ ਸੀ। ਕਈ ਵਾਰ ਬੰਦੇ ਭੁਲੇਖੇ ਨਾਲ ਉਸ ਦੀ ਬੈੱਲ ਖੜਕਾ ਦਿੰਦੇ। ਉਨ੍ਹਾਂ ਨੇ ਵਹੀਕਲ ਉਸ ਦੇ ਬਾਰ ਮੂਹਰੇ ਖੜ੍ਹੇ ਰਹਿੰਦੇ। ਛੇਤੀ ਹੀ ਉਸ ਨੂੰ ਸਮਝ ਆ ਗਈ ਕਿ ਇਥੇ ਰਹਿ ਕੇ ਉਹ ਪੜ੍ਹਾਈ ਨਹੀਂ ਕਰ ਸਕਦਾ। ਅਗਲੇ ਮਹੀਨੇ ਹੀ ...

ਪੂਰਾ ਲੇਖ ਪੜ੍ਹੋ »

ਹੈਸੀਅਤ...

'ਵੇ ਬਲਵਿੰਦਰਾ ਅੱਜ ਤੇਰੇ ਮਾਸਟਰ ਜੀ ਮਿਲੇ ਸਨ। ਉਨ੍ਹਾਂ ਨੇ ਦੱਸਿਆ ਕਿ ਤੂੰ ਕਈ ਦਿਨਾਂ ਤੋਂ ਸਕੂਲ ਨਹੀਂ ਆ ਰਿਹਾ ਪਰ ਤੂੰ ਹਰ ਰੋਜ਼ ਘਰੋਂ ਤਾਂ ਸਕੂਲ ਲਈ ਤਿਆਰ ਹੋ ਕੇ ਜਾਂਦਾ ਏਂ।' 'ਮੰਮੀ ਜੀ ਮੈਂ ਸਕੂਲ.........!' 'ਹਾਂ ਬੋਲ ਤਾਂ ਸਹੀ ਤੂੰ ਕਿੱਥੇ ਜਾਂਦਾ ਏਂ?' 'ਉਹ ਮੰਮੀ ਜੀ ਮੈਂ ਤਾਂ ਪੜ੍ਹਾਈ ਛੱਡ ਦਿੱਤੀ ਹੈ।' (ਬਲਵਿੰਦਰ ਸਿੰਘ ਨੇ ਆਪਣੇ ਛੋਟੇ ਭਰਾ ਜੋਗਿੰਦਰ ਸਿੰਘ ਦੇ ਕਰ ਕੇ ਅੱਠਵੀਂ ਕਲਾਸ ਦੀ ਵਿਚਾਲੇ ਹੀ ਪੜ੍ਹਾਈ ਛੱਡ ਦਿੱਤੀ ਸੀ, ਜਿਸ ਦਿਨ ਉਸਦੇ ਪਿਤਾ ਜੀ ਦੀ ਲੰਮੀ ਬੀਮਾਰੀ ਕਰਕੇ ਮੌਤ ਹੋ ਗਈ ਸੀ। ) 'ਪੜ੍ਹਾਈ ਛੱਡ ਦਿੱਤੀ ਹੈ ਪਰ ਕਿਉਂ?' 'ਮੰਮੀ ਜੀ ਮੈਂ ਕੰਮ ਉੱਤੇ ਲੱਗ ਗਿਆ ਹਾਂ।' 'ਵੇ ਮੈਂ ਅਜੇ ਜਿਉਂਦੀ ਹਾਂ....ਕੰਮ ਉੱਤੇ ਲੱਗ ਗਿਆ ਹੈ ਪਰ ਕਿਉਂ?' 'ਕਿਉਂਕਿ ਮੈਂ ਤੁਹਾਨੂੰ ਲੋਕਾਂ ਦੇ ਘਰਾਂ ਵਿਚ ਕੰਮ ਕਰਦੇ ਨਹੀਂ ਦੇਖ ਸਕਦਾ? ਅੱਜ ਤੋਂ ਇਸ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੀ ਹੈਂ। ਆਪਾਂ ਜੋਗਿੰਦਰ ਨੂੰ ਪੜ੍ਹਾ ਲਿਖਾ ਕੇ ਵੱਡਾ ਅਫ਼ਸਰ ਬਣਾਵਾਂਗੇ ਵੱਡਾ ਅਫ਼ਸਰ।' 'ਵੇ ਪੁੱਤਰਾ ਅਜੇ ਤੇਰੀ ਉਮਰ ਹੀ ਕੀ ਹੈ?' 'ਮੰਮੀ ਜੀ ਮੇਰੀ ਇੰਨੀ ਉਮਰ ਜ਼ਰੂਰ ਹੈ ਕਿ ਤੁਹਾਡੇ ਦੋਵਾਂ ਦੇ ਖਰਚੇ ਚੋਗੇ ਪੈਸਾ ...

ਪੂਰਾ ਲੇਖ ਪੜ੍ਹੋ »

ਰਿਸ਼ਤਿਆਂ ਦੀ ਐਕਸਪਾਇਰੀ ਡੇਟ...

ਮਠਿਆਈ ਸਮਰਾਟ ਸ੍ਰੀ ਪ੍ਰੇਮ ਚਮੇਲੀ ਦੇ ਮੂੰਹੋਂ ਹਮੇਸ਼ਾ ਮਿਸ਼ਰੀ ਵਰਗੇ ਬੋਲ ਹੀ ਨਿਕਲਦੇ। ਮੈਂ ਪਹਿਲੀ ਵਾਰ ਉਨ੍ਹਾਂ ਦੇ ਮੂੰਹੋਂ ਨਿੰਮ-ਕਰੇਲਾ-ਕੁੜੱਤਣ ਭਰੇ ਸ਼ਬਦ ਸੁਣੇ 'ਵਾਈਫ ਦਾ ਬੀਹੇਵੀਅਰ ਟੋਟਲ ਚੇਂਜ... ਕੁੱਤੀ ਨੇ ਤਿੰਨ ਦਿਨ ਕੱਟਣੇ ਔਖੇ ਕਰ 'ਤੇ।' 50 ਵਰ੍ਹੇ ਦੀ ਥਕਾ ਦੇਣ ਵਾਲੀ ਵਪਾਰਕ ਜ਼ਿੰਦਗੀ 'ਚ ਉਨ੍ਹਾਂ ਨੇ ਪਹਿਲੀ ਵਾਰ ਤਿੰਨ ਛੁੱਟੀਆਂ ਕੀਤੀਆਂ। ਸ੍ਰੀ ਪ੍ਰੇਮ ਚਮੇਲੀ ਦੀ ਪਤਨੀ ਸ੍ਰੀਮਤ ਬਿੱਛੂ ਬੂਟੀ ਨੇ ਪਹਿਲੇ ਦੋ ਦਿਨ ਅਜਿਹਾ ਵਿਵਹਾਰ ਕੀਤਾ ਜਿਵੇਂ ਉਸ ਨੂੰ ਘਰ ਵਾਲੇ ਦਾ ਛੁੱਟੀਆਂ ਕਰਨਾ ਪਸੰਦ ਨਾ ਹੋਵੇ। ਹੋ ਸਕਦਾ ਹੈ ਉਹ ਸੋਚ ਰਹੀ ਹੋਵੇ, 'ਕਿਥੇ ਚਿੱਚੜ ਚਿੰਬੜਿਆ... ਬਈ ਤੂੰ ਦਫਾ ਹੋ ਦੁਕਾਨ 'ਤੇ।' ਉਸ ਨੇ ਠਾਹ ਸੋਟਾ ਤਾਂ ਨਹੀਂ ਮਾਰਿਆ ਪਰ ਪ੍ਰੇਮ ਚਮੇਲੀ ਨੂੰ ਵਰਾਂਡੇ 'ਚ ਹੀ ਬੈਠਣ ਲਈ ਕਿਹਾ ਕਿਉਂਕਿ ਸਫ਼ਾਈ ਵਾਲੀ ਆ ਗਈ ਹੈ। ਪੁੱਤਰ ਚੰਦ ਅਤੇ ਧੀ ਤਾਰਾ ਦਾ ਵਿਹਾਰ ਵੀ ਬਦਲਿਆ ਹੋਇਆ ਸੀ। ਪ੍ਰੇਮ ਚਮੇਲੀ ਸੋਚ ਰਿਹਾ ਸੀ ਕਿ ਕੋਰੋਨਾ ਕਹਿਰ ਦੌਰਾਨ ਉਸ ਨੇ ਪੁੱਤ, ਧੀ ਤੇ ਪਤਨੀ ਦੀ ਕਿੰਨੀ ਸੇਵਾ ਕੀਤੀ ਸੀ। ਤਿੰਨਾਂ ਨੂੰ ਕੋਰੋਨਾ ਹੋ ਗਿਆ ਸੀ ਤੇ ਕੰਮ ਵਾਲੀ ਵੀ ਭੱਜ ਗਈ ਸੀ। ...

ਪੂਰਾ ਲੇਖ ਪੜ੍ਹੋ »

ਚਾਰ ਗ਼ਜ਼ਲਾਂ

* ਪ੍ਰਤਾਪ 'ਪਾਰਸ' ਗੁਰਦਾਸਪੁਰੀ * ਉਸ ਕਾਦਰ ਦੀ ਕੁਦਰਤ ਦਾ ਮੈਂ ਕਿੱਦਾਂ ਕਰਜ਼ ਚੁਕਾਵਾਂ, ਰੰਗ-ਬਰੰਗੇ ਫਲ-ਫੁੱਲ ਦਿੱਤੇ ਸੁੰਦਰ ਸੋਨ ਫ਼ਿਜ਼ਾਵਾਂ। ਕਲ-ਕਲ ਕਰਦੇ ਚਸ਼ਮੇ ਦਿੱਤੇ ਪਰਬਤ ਚੀਰੀ ਆਉਂਦੇ, ਮਸਤੀ ਦੇ ਵਿਚ ਪਾਣੀ ਵਹਿੰਦਾ ਜਾਂਦਾ ਹੈ ਦਰਿਆਵਾਂ। ਧਰਤੀ ਦਿੱਤੀ ਅੰਬਰ ਦਿੱਤਾ ਨਾਲ ਸੋਨੇ ਦੀਆਂ ਖਾਣਾਂ, ਕਸ਼ਟ ਉਠਾਵਣ ਬਦਲੇ ਦਿੱਤਾ ਸੁੱਖ ਵੀ ਨਾਲ ਵਟਾਵਾਂ। ਪਸ਼ੂ ਪਰਿੰਦੇ ਸਾਥੀ ਦਿੱਤੇ ਹਰ ਥਾਂ ਸਾਥ ਨਿਭਾਉਂਦੇ, ਤਰ੍ਹਾਂ-ਤਰ੍ਹਾਂ ਦੀ ਬਨਸਪਤੀ ਤੇ ਦੁੱਧ ਲਈ ਮੱਝੀਆਂ ਗਾਵਾਂ। ਪੋਹ ਮਾਘ ਨੂੰ ਕੋਰਾ ਦਿੱਤਾ ਜੇਠ ਹਾੜ ਨੂੰ ਤਪਸ਼ਾਂ, ਸਾਉਣ ਭਾਦੋਂ ਨੂੰ ਛਮ ਛਮ ਬੱਦਲ ਨਾਲੇ ਘੋਰ ਘਟਾਵਾਂ। ਨਾਲ ਖੜ੍ਹਨ ਲਈ ਮਿੱਤਰ ਦਿੱਤੇ ਦੁੱਖ-ਸੁੱਖ ਦੇ ਲਈ ਨਾਤੇ, ਹੌਸਲਿਆਂ ਲਈ ਭਾਈ ਦਿੱਤੇ ਖੈਰਾਂ ਦੇ ਲਈ ਮਾਵਾਂ। ਕਿਤੇ ਕਿਤੇ ਫਿਰ ਉਸ ਮੌਲਾ ਨੇ ਤਰਕ ਦੇ ਦੀਵੇ ਬਾਲੇ, 'ਪਾਰਸ' ਵਰਗੇ ਚਾਨਣ ਲੈ ਕੇ ਲਿਖਦੇ ਨੇ ਕਵਿਤਾਵਾਂ। -787/10, ਪ੍ਰੇਮ ਨਗਰ, ਹਰਦੋਛੰਨੀ ਰੋਡ, ਗੁਰਦਾਸਪੁਰ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਗੁਰਦੀਪ ਗਿੱਲ

ਕੁਝ ਧੁੱਪੇ ਕੁਝ ਛਾਵੇਂ, ਸਾਡੇ ਤਿੜਕ ਗਏ ਪਰਛਾਵੇਂ। ਚੀਕੇ ਪੌ ਬਿਰਖ ਗਲ ਲੱਗ ਕੇ, ਕਿਹੜੀ ਥਆਵੇਂ ਜਾਣ ਨਿਥਾਵੇਂ। ਹੌਕੇ ਹੰਝੂ ਰਹਿ ਗਏ ਪੱਲੇ, ਤੇ ਕੁਝ ਦਰਦਾਂ ਦੇ ਸਿਰਨਾਵੇਂ। ਤੇਰੇ ਕਦਮਾਂ ਵਿਚ ਸਿਰ ਧਰਦਿਆਂ, ਜੇ ਤੂੰ ਸਾਹਵਾਂ ਵਿਚ ਘੁੱਲ ਜਾਵੇਂ। ਮਿੱਟੀ ਰਾਹਵਾਂ ਦੀ ਬਣ ਜਾਵਾਂ, ਠੁਮਕ ਠੁਮਕ ਜੇ ਤੂੰ ਆਵੇਂ। ਮੁੱਕ ਜਾਏ ਜਨਮ-ਜਨਮ ਦੀ ਭਟਕਣ, ਜੇ 'ਗੁਰਦੀਪ' ਨੂੰ ਗਲੇ ...

ਪੂਰਾ ਲੇਖ ਪੜ੍ਹੋ »

ਜਗਤਾਰ ਪੱਖੋ

ਧੁੱਪ ਠੰਢੀ ਠਾਰ ਕਿਉਂ ਹੈ, ਸੂਰਜਾਂ ਦੇ ਦੇਸ਼ ਵਿਚ। ਜਿੱਤ ਜਾਂਦੀ ਹਾਰ ਕਿਉਂ ਹੈ, ਸੂਰਜਾਂ ਦੇ ਦੇਸ਼ ਵਿਚ। ਰੌਸਨੀ ਦੀ ਕਰ ਰਹੇ ਨੇ, ਨਿੱਤ ਹੀ ਬੇਹੁਰਮਤੀ, ਨੇਰ੍ਹਿਆਂ ਦੀ ਡਾਰ ਕਿਉਂ ਹੈ, ਸੂਰਜਾਂ ਦੇ ਦੇਸ਼ ਵਿਚ। ਛਲ, ਫਰੇਬਾਂ ਨੇ ਬਣਾਏ, ਅੰਬਰਾਂ ਤੇ ਬੰਗਲੇ, ਕਿਰਤ ਹੀ ਲਾਚਾ ਕਿਉਂ ਹੈ, ਸੂਰਜਾਂ ਦੇ ਦੇਸ਼ ਵਿਚ। ਰਹਿਬਰਾਂ ਨੇ ਵੰਡਿਆ ਸੀ, ਲੱਪ ਭਰ ਭਰ ਚਾਨਣਾ, ਅੰਧ ਦੀ ਭਰਮਾਰ ਕਿਉਂ ਹੈ, ਸੂਰਜਾਂ ਦੇ ਦੇਸ਼ ਵਿਚ। ਕਹਿਕਸ਼ਾਂ ਤਾਂ ਦੱਸਦੀ ਸੀ, ਭਟਕਿਆਂ ਨੂੰ ਮੰਜ਼ਿਲਾਂ, ਰਸਤਿਆਂ ਵਿਚ ਖਾਰ ਕਿਉਂ ਹੈ, ਸੂਰਜਾਂ ਦੇ ਦੇਸ਼ ਵਿਚ। ਪਾਪ ਵਾਲਾ ਬੋਝ ਬਹੁਤਾ, ਧੌਲ ਵੀ ਹੁਣ ਥੱਕਿਆ, ਵਧ ਰਿਹਾ ਇਹ ਭਾਰ ਕਿਉਂ ਹੈ, ਸੂਰਜਾਂ ਦੇ ਦੇਸ਼ ਵਿਚ। -ਪਿੰਡ ਪੱਖੋ ਕਲਾਂ (ਬਰਨਾਲਾ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਅਮਰਜੀਤ ਸਨ੍ਹੇਰਵੀ

ਗਿਰਗਟ ਵਾਂਗੂੰ ਰੰਗ ਵਟਾਉਣਾ ਆਉਂਦਾ ਹੈ। ਲੋਕਾਂ ਨੂੰ ਚੱਕਰਾਂ ਵਿਚ ਪਾਉਣਾ ਆਉਂਦਾ ਹੈ। ਲੋਕਾਂ ਦੇ ਨਾਲ ਠੱਗੀ ਧੋਖਾ ਕਰਨ, ਜਿਹਨਾਂ ਨੂੰ, ਗੱਲਾਂ ਦਾ ਪਰਸ਼ਾਦ ਬਣਾਉਣਾ ਆਉਂਦਾ ਹੈ। ਝੂਠ ਅਸਾਡਾ ਜ਼ਾਹਿਰ ਨਾ ਹੋ ਜੇ ਲੋਕਾਂ ਵਿਚ, ਉਸ 'ਤੇ ਸੱਚ ਦਾ ਲੇਪ ਚੜ੍ਹਾਉਣਾ ਆਉਂਦਾ ਹੈ। ਲਾਕਡਾਊਨ ਨੇ ਦਸ ਦਿੱਤਾ ਸੀ ਦੁਨੀਆ ਨੂੰ, ਕੁਦਰਤ ਨੂੰ ਵੀ ਸਬਕ ਸਿਖਾਉਣਾ ਆਉਂਦਾ ਹੈ। ਹੱਟੀਆਂ ਤਾਈਂ ਖਤਮ ਕਰੇਦਿਆਂ ਰਾਜਿਆਂ ਨੂੰ, ਸ਼ੋਅਰੂਮਾਂ ਨੂੰ ਕਿੰਜ ਬਚਾਉਣਾ ਆਉਂਦਾ ਹੈ। ਰੰਗ ਬਿਰੰਗੇ ਭੇਸਾਂ ਵਾਲਿਆਂ ਟੋਲਿਆਂ ਨੂੰ, ਫਿਰਕੂ ਭਾਂਬੜ ਖੂਬ ਮਚਾਉਣਾ ਆਉਂਦਾ ਹੈ। 'ਅਮਰਜੀਤ' ਉਹ ਪਹੁੰਚ ਜਾਂਦੇ ਨੇ ਮੰਜ਼ਿਲ 'ਤੇ, ਜਿਨ੍ਹਾਂ ਨੂੰ ਪਰਚਮ ਲਹਿਰਾਉਣਾ ਆਉਂਦਾ ਹੈ। -ਮਖੂ ਰੋਡ ਜ਼ੀਰਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX