ਤਾਜਾ ਖ਼ਬਰਾਂ


ਪੱਛਮੀ ਬੰਗਾਲ: ਹਾਵੜਾ ਦੇ ਸ਼ਿਬਪੁਰ ਇਲਾਕੇ ’ਚ ਸੁਰੱਖਿਆ ਕਰਮਚਾਰੀਆਂ ਦੀ ਕੀਤੀ ਗਈ ਤਾਇਨਾਤੀ
. . .  9 minutes ago
ਪੱਛਮੀ ਬੰਗਾਲ, 1 ਅਪ੍ਰੈਲ-ਹਾਵੜਾ ਦੇ ਸ਼ਿਬਪੁਰ ਇਲਾਕੇ ’ਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਸਥਿਤੀ ਹੁਣ ਸਾਧਾਰਣ ਹੈ। ਇੱਥੇ ‘ਰਾਮਨੌਮੀ’ ’ਤੇ ਅੱਗ ਦੀ ਘਟਨਾ ਤੋਂ ਬਾਅਦ ਕੱਲ੍ਹ ਫਿਰ ਤੋਂ ਹਿੰਸਾ ਹੋਈ ਸੀ।
ਪ੍ਰਧਾਨ ਮੰਤਰੀ ਮੋਦੀ ਅੱਜ ਭੋਪਾਲ ’ਚ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਕਰਨਗੇ ਰਵਾਨਾ
. . .  20 minutes ago
ਭੋਪਾਲ, 1 ਅਪ੍ਰੈਲ-ਪ੍ਰਧਾਨ ਮੰਤਰੀ ਮੋਦੀ ਅੱਜ ਭੋਪਾਲ ’ਚ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਕੰਬਾਈਡ ਕਮਾਂਡਰਾਂ ਦੀ ਕਾਨਫਰੰਸ ’ਚ ਸ਼ਾਮਿਲ ਹੋਣਗੇ।
ਨਵਜੋਤ ਸਿੰਘ ਸਿੱਧੂ ਬਾਅਦ ਦੁਪਹਿਰ ਪਟਿਆਲਾ ਜੇਲ੍ਹ ਦੇ ਬਾਹਰ ਮੀਡੀਆ ਨੂੰ ਕਰਨਗੇ ਸੰਬੋਧਨ
. . .  36 minutes ago
ਪਟਿਆਲਾ, 1 ਅਪ੍ਰੈਲ-ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਅਦ ਦੁਪਹਿਰ ਪਟਿਆਲਾ ਜੇਲ੍ਹ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਨਗੇ।
ਸ੍ਰੀ ਕ੍ਰਿਸ਼ਨਾ ਮੰਦਿਰ (ਕੈਂਪ) 'ਚ ਗੁਲਕਾਂ 'ਚੋਂ ਨਕਦੀ ਚੋਰੀ
. . .  45 minutes ago
ਮਲੋਟ, 1 ਅਪ੍ਰੈਲ (ਪਾਟਿਲ)- ਮਲੋਟ 'ਚ ਚੋਰਾਂ ਦੇ ਹੌਂਸਲੇ ਇਸ ਕਦਰ ਵਧ ਗਏ ਹਨ ਕਿ ਉਨ੍ਹਾਂ ਨੇ ਧਾਰਮਿਕ ਅਸਥਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ ਕ੍ਰਿਸ਼ਨਾ ਮੰਦਰ ਕੈਂਪ ਜੰਡੀਲਾਲਾ ਚੌਕ ਮਲੋਟ ਵਿਖੇ ਚੋਰਾਂ ਨੇ ਮੰਦਰ...
ਅੱਜ ਜੇਲ੍ਹ ਤੋਂ ਬਾਹਰ ਆਉਣਗੇ ਨਵਜੋਤ ਸਿੰਘ ਸਿੱਧੂ
. . .  about 1 hour ago
ਪਟਿਆਲਾ, 1 ਅਪ੍ਰੈਲ- ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣਗੇ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਕੱਲ੍ਹ ਟਵੀਟ ਕੀਤਾ ਗਿਆ ਸੀ ਕਿ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਲਕੇ...
19 ਕਿਲੋ ਵਾਲਾ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ 91.50 ਰੁਪਏ ਹੋਇਆ ਸਸਤਾ
. . .  about 1 hour ago
ਨਵੀਂ ਦਿੱਲੀ, 1 ਅਪ੍ਰੈਲ-19 ਕਿਲੋ ਦੇ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 91.50 ਰੁਪਏ ਘਟੀ ਹੈ। ਦਿੱਲੀ ’ਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 2,028 ਰੁਪਏ ਹੋਵੇਗੀ। ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੈ।
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਪਾਕਿਸਤਾਨ : ਕਰਾਚੀ ਦੀ ਫੈਕਟਰੀ 'ਚ ਜ਼ਕਾਤ ਤੇ ਰਾਸ਼ਨ ਵੰਡ ਦੌਰਾਨ ਮਚੀ ਭਗਦੜ 'ਚ 11 ਲੋਕਾਂ ਦੀ ਮੌਤ
. . .  1 day ago
ਕਾਗਜ਼ ਰਹਿਤ ਹੋਵੇਗਾ ਕੈਗ, 1 ਅਪ੍ਰੈਲ ਤੋਂ ਡਿਜੀਟਲ ਆਡਿਟ ਦਾ ਐਲਾਨ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2022-23 ਵਿਚ ਸਰਕਾਰੀ ਈ-ਮਾਰਕੀਟਪਲੇਸ ਦੇ 2 ਲੱਖ ਕਰੋੜ ਰੁਪਏ ਨੂੰ ਪਾਰ ਕਰਨ 'ਤੇ ਪ੍ਰਗਟਾਈ ਖੁਸ਼ੀ
. . .  1 day ago
ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ - ਡੀ.ਸੀ.ਪੀ.
. . .  1 day ago
ਅੰਮ੍ਰਿਤਸਰ, 31 ਮਾਰਚ – ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ । ਅੱਜ ਵੀ ਅਸੀਂ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ ...
ਪੰਜਗਰਾਈਂ ਕਲਾਂ ਚ ਭਾਰੀ ਮੀਂਹ ਤੇ ਗੜੇਮਾਰੀ, ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਪੰਜਗਰਾਈਂ ਕਲਾਂ,31 ਮਾਰਚ (ਸੁਖਮੰਦਰ ਸਿੰਘ ਬਰਾੜ) - ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ ਸ਼ਾਮ ਦੇ ਮੌਕੇ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ 'ਚ ਬੁਰੀ ਤਰ੍ਹਾਂ ਪਾਣੀ ਭਰ ਗਿਆ ...
ਬੀ. ਐਸ. ਐਫ਼. ਨੇ ਦੋ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅਟਾਰੀ, 31 ਮਾਰਚ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ਼. ਦੀ 144 ਬਟਾਲੀਅਨ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਸਥਿਤ ਬੀ.ਓ.ਪੀ. ਦਾਉਕੇ ਦੇ ਇਲਾਕੇ ਵਿਚੋਂ ਦੋ ਪੈਕਟ ਹੈਰੋਇਨ ਦੇ ਮਿਲੇ, ਜਿਨ੍ਹਾਂ ਵਿਚੋਂ 1 ਕਿੱਲੋ 960 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੋਵੇਂ.....
ਪੱਤਰਕਾਰਾਂ ਦੇ ਹੋ ਰਹੇ ਹਮਲੇ ਵੱਡੀ ਸ਼ਰਮ ਦੀ ਗੱਲ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 31 ਮਾਰਚ- ਪੱਛਮੀ ਬੰਗਾਲ ਦੇ ਹਾਵੜਾ ’ਚ ਕੱਲ੍ਹ ਅਤੇ ਅੱਜ ਹੋਈ ਹਿੰਸਾ ਸੰਬੰਧੀ ਗੱਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਸ਼ਾਸਨ ਦੌਰਾਨ ਪੱਤਰਕਾਰਾਂ ’ਤੇ ਹਮਲੇ ਹੋਏ, ਰਾਮ ਨੌਵੀਂ ਦੀ ਸ਼ੋਭਾ ਯਾਤਰਾ ਦੌਰਾਨ ਪਥਰਾਅ ਕੀਤਾ ਗਿਆ। ਜੇਕਰ ਪੱਤਰਕਾਰ ਹਿੰਸਾ....
ਕੱਲ੍ਹ ਤੋਂ ਸਕੂਲਾਂ ਦੇ ਸਮੇਂ ਵਿਚ ਤਬਦੀਲੀ
. . .  1 day ago
ਚੰਡੀਗੜ੍ਹ, 31 ਮਾਰਚ- ਪੰਜਾਬ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਪ੍ਰਾਇਮਰੀ/ਮਿਡਲ/ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ 01 ਅਪ੍ਰੈਲ ਤੋਂ 30 ਸਤੰਬਰ 2023 ਤੱਕ ਸਵੇਰੇ 8:00 ਵਜੇ ਖੁੱਲ੍ਹਣਗੇ....
ਸੜਕ ਹਾਦਸੇ ’ਚ ਪੁਲਿਸ ਮੁਲਾਜ਼ਮ ਦੀ ਹੋਈ ਮੌਤ
. . .  1 day ago
ਕੁੱਲਗੜ੍ਹੀ, 31 ਮਾਰਚ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਜ਼ੀਰਾ ਮਾਰਗ ’ਤੇ ਪਿੰਡ ਸਾਂਦੇ ਹਾਸ਼ਮ ਦੀ ਅਨਾਜ ਮੰਡੀ ਕੋਲ ਇਕ ਕਾਰ ਅਤੇ ਟਰੱਕ ਦੀ ਟੱਕਰ ਵਿਚ ਇਕ ਔਰਤ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਹੌਲਦਾਰ ਪੰਜਾਬ ਪੁਲਿਸ ਫ਼ਿਰੋਜ਼ਪੁਰ ਤੋਂ....
ਭਾਰਤੀ ਮੂਲ ਦੇ ਅਜੈ ਸਿੰਘ ਬੰਗਾ ਬਣੇ ਵਿਸ਼ਵ ਬੈਂਕ ਦੇ ਨਵੇਂ ਸੀ.ਈ.ਓ.
. . .  1 day ago
ਵਾਸ਼ਿੰਗਟਨ, 31 ਮਾਰਚ- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵਲੋਂ ਅਜੈ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦੇ ਸੀ.ਈ.ਓ. ਵਜੋਂ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕਿਸੇ ਹੋਰ ਦੇਸ਼ ਵਲੋਂ ਬੰਗਾ ਦੇ ਮੁਕਾਬਲੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ। ਬੰਗਾ ਨੂੰ 23....
ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  1 day ago
ਨਵੀਂ ਦਿੱਲੀ, 31 ਮਾਰਚ- ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਜੀ.ਐਨ.ਸੀ.ਟੀ.ਡੀ. ਦੀ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਬੇਨਿਯਮੀਆਂ ਨਾਲ ਸੰਬੰਧਿਤ ਸੀ.ਬੀ.ਆਈ. ਕੇਸ ਵਿਚ ਦਿੱਲੀ ਦੇ ਸਾਬਕਾ ਉਪ....
ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਦੇ ਡਿਪਟੀ ਚੀਫ਼ ਵਜੋਂ ਸੰਭਾਲਿਆ ਅਹੁਦਾ
. . .  1 day ago
ਨਵੀਂ ਦਿੱਲੀ, 31 ਮਾਰਚ- ਲੈਫ਼ਟੀਨੈਂਟ ਜਨਰਲ ਡੀ.ਐਸ. ਰਾਣਾ ਨੇ ਅੱਜ ਡੀ.ਜੀ. ਡਿਫ਼ੈਂਸ ਇੰਟੈਲੀਜੈਂਸ ਏਜੰਸੀ ਅਤੇ ਇੰਟੈਗਰੇਟਿਡ ਡਿਫ਼ੈਂਸ ਸਟਾਫ਼ (ਇੰਟੈਲੀਜੈਂਸ) ਦੇ ਡਿਪਟੀ ਚੀਫ਼ ਵਜੋਂ ਆਪਣੀ ਨਿਯੁਕਤੀ ਸੰਭਾਲ ਲਈ ਹੈ। ਡੀ.ਜੀ. ਡੀ.ਆਈ.ਏ. ਦਾ.....
ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾਏ
. . .  1 day ago
ਗੁਰਾਇਆ, 31 ਮਾਰਚ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਅਤੇ ਆਸਪਾਸ ਸਵੇਰੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਇਲਾਕੇ ’ਚ ਪਹਿਲਾਂ ਪਏ ਮੀਂਹ ਅਤੇ ਹਨੇਰੀ ਨੇ ਕਰੀਬ 35 ਤੋਂ 40 ਫ਼ੀਸਦੀ ਫ਼ਸਲ ਦਾ ਨੁਕਸਾਨ ਕਰ ਦਿੱਤਾ ਸੀ, ਜਿਸ ਦਾ ਪਾਣੀ ਅਜੇ ਖ਼ੇਤਾਂ ’ਚੋਂ ਸੁਕਿਆ ਨਹੀਂ ਸੀ। ਅੱਜ ਪੈ ਰਹੇ ਮੀਂਹ....
ਇਕ ਔਰਤ ਨੇ ਨੌਜਵਾਨ ਮਹਿਲਾ ਦੀ ਕੱਟੀ ਸੋਨੇ ਦੀ ਚੈਨ
. . .  1 day ago
ਤਪਾ ਮੰਡੀ, 31 ਮਾਰਚ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ-ਚੰਡੀਗੜ੍ਹ ’ਤੇ ਸਥਿਤ ਤਪਾ ਬਾਈਪਾਸ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਮਹਿਲਾ ਆਪਣੇ ਬੱਚਿਆਂ ਸਮੇਤ ਬੱਸ ਵਿਚ ਸੰਗਰੂਰ ਜਾਣ ਲਈ ਚੜ੍ਹੀ ਤਾਂ ਇਕ ਮਹਿਲਾ ਵਲੋਂ ਉਸ ਦੇ ਗਲੇ ਵਿਚੋਂ ਸੋਨੇ ਦੀ ਚੈਨ ਕੱਟ ਲਈ ਗਈ। ਮੌਕੇ ’ਤੇ ਨੌਜਵਾਨ....
ਅਦਾਲਤ ਨੇ ਅਰਵਿੰਦ ਕੇਜਰੀਵਾਲ ’ਤੇ ਲਗਾਇਆ 25,000 ਦਾ ਜ਼ੁਰਮਾਨਾ
. . .  1 day ago
ਨਵੀਂ ਦਿੱਲੀ, 31 ਮਾਰਚ- ਸਿੰਗਲ-ਜੱਜ ਜਸਟਿਸ ਬੀਰੇਨ ਵੈਸ਼ਨਵ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਜਨਤਕ ਸੂਚਨਾ ਅਧਿਕਾਰੀ, ਗੁਜਰਾਤ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਦੇ ਪੀ.ਆਈ.ਓਜ਼. ਨੂੰ ਮੋਦੀ ਦੀਆਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀਆਂ ਦੇ ਵੇਰਵੇ ਪੇਸ਼ ਕਰਨ ਲਈ ਮੁੱਖ ਸੂਚਨਾ.....
ਕਰਨਾਟਕ ਚੋਣਾਂ: ਆਪ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ
. . .  1 day ago
ਨਵੀਂ ਦਿੱਲੀ, 31 ਮਾਰਚ- ਆਮ ਆਦਮੀ ਪਾਰਟੀ (ਆਪ) ਨੇ ਆ ਰਹੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ 60 ਉਮੀਦਵਾਰਾਂ....
ਅਮਿਤ ਕਸ਼ੱਤਰੀਆ ਨਾਸਾ ਦੇ ਖ਼ੇਤਰੀ ਦਫ਼ਤਰ ਦੇ ਪਹਿਲੇ ਮੁਖੀ ਨਿਯੁਕਤ
. . .  1 day ago
ਵਾਸ਼ਿੰਗਟਨ, 31 ਮਾਰਚ- ਭਾਰਤੀ-ਅਮਰੀਕੀ ਸਾਫ਼ਟਵੇਅਰ ਅਤੇ ਰੋਬੋਟਿਕਸ ਇੰਜੀਨੀਅਰ ਅਮਿਤ ਕਸ਼ੱਤਰੀਆ ਨੂੰ ‘ਨਾਸਾ’ ਦੇ ਨਵੇਂ-ਸਥਾਪਿਤ ਚੰਦਰਮਾ ਤੋਂ ਮੰਗਲ ਪ੍ਰੋਗਰਾਮ ਦੇ ਪਹਿਲੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ....
ਪੁਲਿਸ ਤੇ ਬੀ. ਐਸ. ਐਫ਼. ਨੇ ਤਸਕਰਾਂ ਵਲੋਂ ਸੁੱਟੀ ਹੈਰੋਇਨ ਕੀਤੀ ਬਰਾਮਦ
. . .  1 day ago
ਖ਼ੇਮਕਰਨ, 31 ਮਾਰਚ (ਰਾਕੇਸ਼ ਬਿੱਲਾ)- ਸਰਹੱਦੀ ਖ਼ੇਤਰ ’ਚ ਕਡਿਆਲੀ ਤਾਰ ਨੇੜੇ ਪਕਿਸਤਾਨੀ ਤਸਕਰਾਂ ਵਲੋਂ ਸੁੱਟੀ ਗਈ ਹੈਰੋਇਨ ਪੁਲਿਸ ਤੇ ਬੀ. ਐਸ. ਐਫ਼. ਨੇ ਸਾਂਝੇ ਸਰਚ ਅਭਿਆਨ ਦੌਰਾਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਤੇ ਚਲਾਏ ਇਸ ਸਾਂਝੇ ਅਭਿਆਨ ’ਚ ਅੱਜ ਸੀਮਾ ਚੌਕੀ.....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਕਾਹੇ ਰੇ ਮਨ ਚਿਤਵਹਿ ਉਦਮੁ...

ਗੁਰਬਾਣੀ ਦੀ ਸਮੁੱਚੀ ਟੈਕਸਟ ਰਮਜ਼ਭਰਪੂਰ ਹੈ। ਇਸ ਦੇ ਸਿੱਧੇ ਅਤੇ ਸਰਲ ਅਰਥ ਨਹੀਂ ਕੀਤੇ ਜਾ ਸਕਦੇ। ਨਾ ਕੇਵਲ ਸਾਰੇ ਸਤਿਗੁਰਾਂ ਦੀ ਪੂਰੀ ਬਾਣੀ ਅੰਤਰ-ਸੰਬੰਧਿਤ ਹੈ ਬਲਕਿ ਗੁਰੂ ਸਾਹਿਬਾਨ ਜੀ ਆਪਣੇ ਪੂਰਵਕਾਲੀ ਅਤੇ ਸਮਕਾਲੀ ਸੰਤਾਂ, ਭਗਤਾਂ ਅਤੇ ਭੱਟਾਂ-ਢਾਡੀਆਂ ਆਦਿ ਨਾਲ ਵੀ ਸੰਵਾਦ ਰਚਾਉਂਦੇ ਹਨ। ਇਹ ਸੰਵਾਦ ਆਪਣੇ ਤੋਂ ਪਿੱਛੋਂ ਆਉਣ ਵਾਲੇ ਪਾਠਕਾਂ ਨਾਲ ਵੀ ਨਿਰੰਤਰ ਚਲਦਾ ਰਹਿੰਦਾ ਹੈ। ਗੁਰਬਾਣੀ ਦਾ ਸਰੂਪ ਅਤੇ ਸੁਭਾਉ ਸੰਵਾਦੀ (ਡਾਇਆਲਾਜਿਕ) ਹੈ। ਇਸ ਮਹਾਨ ਟੈਕਸਟ ਨੂੰ ਸਮਝਣ ਲਈ ਰਮਜ਼ਾਂ ਅਤੇ ਵਿਅੰਜਨਾਰਥ ਦਾ ਸਹਾਰਾ ਲੈਣਾ ਪੈਂਦਾ ਹੈ। ਗੁਰਬਾਣੀ 'ਉਦਮੁ ਕਰੇਦਿਆ ਜੀਉ ਤੂੰ' ਅਤੇ 'ਕਮਾ ਕੇ ਖਾਣ' ਦਾ ਉਪਦੇਸ਼ ਵੀ ਦਿੰਦੀ ਹੈ ਅਤੇ ਉੱਦਮ ਦੀ ਚਿਤਵਨੀ ਕਰਦੇ ਰਹਿਣ ਵਾਲੇ ਪ੍ਰਾਣੀ ਨੂੰ ਰੱਬ ਦੀ ਸਾਜੀ ਹੋਈ ਦੁਨੀਆ ਅਤੇ ਸੰਪੂਰਨ ਬ੍ਰਹਿਮੰਡ ਦਾ ਰਹੱਸ ਵੀ ਸਮਝਾਉਂਦੀ ਹੈ, ਜਿਸ ਅਨੁਸਾਰ ਰੱਬ ਆਪ ਸਭ ਜੀਵ-ਜੰਤੂਆਂ ਦੀਆਂ ਲੋੜਾਂ ਦਾ ਖਿਆਲ ਰੱਖਦਾ ਹੈ। ਉਹ ਕਿਸੇ ਨੂੰ ਵੀ ਰਿਜ਼ਕ ਤੋਂ ਵਾਂਝਾ ਨਹੀਂ ਰੱਖਦਾ। ਪਹਾੜਾਂ ਅਤੇ ਰੇਗਿਸਤਾਨਾਂ ਵਿਚ ਵੀ ਜੀਵ-ਜੰਤੂਆਂ ਨੂੰ ਰਿਜ਼ਕ ਪਹੁੰਚਾਉਂਦਾ ...

ਪੂਰਾ ਲੇਖ ਪੜ੍ਹੋ »

ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ : ਪੁਨਰ ਝਾਤ

ਗਿਆਨੀ ਦਿੱਤ ਸਿੰਘ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਕਿਉਂਕਿ ਉਨ੍ਹਾਂ ਦਾ ਜ਼ਿਕਰ ਪੰਜਾਬੀ ਸਾਹਿਤ ਦੇ ਇਤਿਹਾਸ, ਲੇਖਕ ਕੋਸ਼ਾਂ, ਸਿੰਘ ਸਭਾ ਦੇ ਇਤਿਹਾਸਾਂ ਅਤੇ ਉਨ੍ਹਾਂ ਬਾਰੇ ਲਿਖੀਆਂ ਪੁਸਤਕਾਂ ਵਿਚ ਮੌਜੂਦ ਹੈ। ਏਨਾ ਕੁਝ ਹੋਣ ਦੇ ਬਾਵਜੂਦ ਗਿਆਨੀ ਜੀ ਬਾਰੇ ਅਗਲੇਰੀ ਖੋਜ ਦੀ ਗੁੰਜਾਇਸ਼ ਅਜੇ ਵੀ ਬਣੀ ਹੋਈ ਹੈ। ਭਾਈ ਸੰਤੋਖ ਸਿੰਘ ਵਾਂਗ ਗਿਆਨੀ ਦਿੱਤ ਸਿੰਘ ਦਾ ਵੀ ਸੰਕਲਪ ਸੀ ਕਿ ਉਹ ਦਸੇ ਗੁਰੂ ਸਾਹਿਬਾਨ ਦਾ ਜੀਵਨ-ਇਤਿਹਾਸ ਲਿਖਣ ਅਤੇ ਅਜਿਹਾ ਉਨ੍ਹਾਂ ਕਰ ਵੀ ਵਿਖਾਇਆ। ਅੱਜ ਸਾਡੇ ਕੋਲ ਇਹ ਸਾਰਾ ਇਤਿਹਾਸ ਉਨ੍ਹਾਂ ਦੀਆਂ ਲਿਖੀਆਂ ਜੀਵਨੀਆਂ ਵਿਚ ਮੌਜੂਦ ਹੈ, ਪਰ ਅੱਜ ਦੀ ਚਰਚਾ ਲਈ ਅਸੀਂ ਕੇਵਲ ਗਿਆਨੀ ਦਿੱਤ ਸਿੰਘ ਦੀ ਲਿਖੀ ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਚੁਣੀ ਹੈ ਕਿਉਂਕਿ ਇਸ ਵਿਚ ਗਿਆਨੀ ਜੀ ਨੇ ਸਿੱਖ ਧਰਮ, ਇਤਿਹਾਸ, ਦਰਸ਼ਨ ਅਤੇ ਰਹਿਤ ਮਰਯਾਦਾ ਬਾਰੇ ਬੜੇ ਸਪੱਸ਼ਟ ਵਿਚਾਰ ਦਿੱਤੇ ਹਨ। ਇਥੇ ਇਹ ਦੱਸਣਾ ਉਚਿਤ ਪ੍ਰਤੀਤ ਹੁੰਦਾ ਹੈ ਕਿ ਪਹਿਲਾਂ ਲਿਖੀਆਂ ਹੋਈਆਂ ਜਨਮ ਸਾਖੀਆਂ ਦੇ ਹੁੰਦਿਆਂ ਉਨ੍ਹਾਂ ਨੂੰ ਨਵੀਂ ਜਨਮ ਸਾਖੀ ਲਿਖਣ ਦੀ ਲੋੜ ਕਿਉਂ ਪਈ? ਇਹ ਉਹ ਸਮਾਂ ਸੀ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ-ਪ੍ਰਾਨੀ ਨਾਰਾਇਨ ਸੁਧਿ ਲੇਹ॥

ਰਾਮਕਲੀ ਮਹਲਾ ੯ ਪ੍ਰਾਨੀ ਨਾਰਾਇਨ ਸੁਧਿ ਲੇਹ॥ ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ॥ ੧॥ ਰਹਾਉ॥ ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ॥ ਬਿਗੰਧ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ॥ ੧॥ ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ॥ ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ॥ ੨॥ ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ॥ ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ॥ ੩॥ ੩॥ (ਅੰਗ : 902) ਸ਼ਬਦ ਅਰਥ : ਨਾਰਾਇਨ ਸੁਧਿ-ਪਰਮਾਤਮਾ ਦੀ ਯਾਦ। ਲੇਹ-ਮਨ ਵਿਚ ਟਿਕਾਈ ਰੱਖ। ਛਿਨੁ ਛਿਨੁ-ਇਕ ਇਕ ਛਿਨ ਕਰਕੇ, ਹੌਲੀ-ਹੌਲੀ। ਨਿਸਿ ਬਾਸੁਰ-ਰਾਤ ਅਤੇ ਦਿਨ। ਅਉਧ-ਉਮਰ। ਬ੍ਰਿਥਾ ਜਾਤ ਹੈ ਦੇਹ-(ਤੇਰਾ) ਮਨੁੱਖਾ ਸਰੀਰ ਵਿਅਰਥ ਜਾ ਰਿਹਾ ਹੈ। ਤਰਨਾਪੋ-ਜੁਆਨੀ। ਬਿਖਿਅਨ ਸਿਉ-ਵਿਸ਼ੇ ਵਿਕਾਰਾਂ ਵਿਚ। ਖੋਇਉ-ਗੁਆ ਲਿਆ। ਅਗਿਆਨਾ-ਅਨਜਾਣਪੁਣੇ ਵਿਚ। ਬਿਰਧਿ ਭਇਓ-ਹੁਣ ਬੁੱਢਾ ਹੋ ਗਿਐ। ਅਜਹੁ-(ਪਰ) ਹਾਲੇ ਵੀ। ਅਜਹੁ ਨਹੀ ਸਮਝੈ-ਹਲੇ ਵੀ ਨਹੀਂ ਸਮਝਦਾ। ਕਉਨੁ ਕੁਮਤਿ ਉਰਝਾਨਾ-ਕਿਹੜੀ ਭੈੜੀ ਮਤ ਵਿਚ ਉਲਝਿਆ ਪਿਆ ਹੈ। ਮਾਨਸ ...

ਪੂਰਾ ਲੇਖ ਪੜ੍ਹੋ »

ਗੁਰਬਾਣੀ ਅਨੁਸਾਰ 'ਮਾਇਆ' ਸੰਗ ਵਿਚਰਦਿਆਂ ਰੱਬ ਦੀ ਪ੍ਰਾਪਤੀ

ਉਹ ਸਾਰੀਆਂ ਸੰਸਾਰੀ ਵਸਤੂਆਂ, ਕੰਮ, ਰਿਸ਼ਤੇ ਮਾਇਆ ਅਖਵਾਉਂਦੇ ਹਨ ਜਿਨ੍ਹਾਂ ਵਿਚ ਉਲਝ ਕੇ ਬੰਦਾ ਰੱਬ ਨੂੰ ਭੁੱਲਿਆ ਰਹਿੰਦਾ ਹੈ। ਸਵੇਰੇ, ਦੁਪਹਿਰੇ, ਸ਼ਾਮ ਉਹ ਕਿਸੇ ਵਕਤ ਵੀ ਰੱਬ ਨੂੰ ਚੇਤੇ ਨਹੀਂ ਕਰਦਾ। ਕਈ 'ਮਾਇਆ' ਵਿਚ ਖ਼ੁਦ ਨੂੰ ਇਉਂ ਰਚਾ ਲੈਂਦੇ ਹਨ, ਉਹ ਰੱਬ ਦੀ ਹੋਂਦ ਤੋਂ ਹੀ ਮੁਨਕਰ ਹੋ ਬਹਿੰਦੇ ਹਨ। ਅਸਲ ਵਿਚ ਉਹ ਮਾਇਆ ਨੂੰ ਹੀ ਰੱਬ ਸਮਝਣ ਦੇ ਭਰਮ ਦਾ, ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਨ। ਕਹਿੰਦੇ ਹਨ, ਪੈਸਾ ਹੀ ਭਗਵਾਨ ਹੈ। ਉਹ ਇਹ ਨਹੀਂ ਸਮਝਦੇ ਕਿ 'ਮਾਇਆ' ਦਾ ਰੂਪ ਧਨ ਤੇ ਪੈਸਾ ਤਾਂ ਦੁਨੀਆ ਵਿਚ ਗੁਜ਼ਾਰਾ ਕਰਨ ਲਈ ਬਣਿਆ ਹੈ। ਜੋ ਸਾਡੇ ਲਈ ਸਰੀਰਕ ਅਨੰਦ ਪੈਦਾ ਕਰਨ ਲਈ। ਐਸ਼ੋ ਇਸ਼ਰਤ ਲਈ ਹੈ। ਆਤਮਿਕ ਅਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਇਸੇ ਲਈ ਸਾਹਿਬ ਸ੍ਰੀ ਗੁਰੂ ਅਮਰ ਦਾਸ ਜੀ ਆਪਣੀ ਸ਼ਾਹਕਾਰ ਰਚਨਾ 'ਅਨੰਦ ਸਾਹਿਬ' ਵਿਚ ਫੁਰਮਾਉਂਦੇ ਹਨ : ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ॥ ਚਤੁਰਾਈ ਨ ਪਾਇਆ ਕਿਨੈ ਤੂ ਸੁਣਿਆ ਮੰਨ ਮੇਰਿਆ॥ ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ॥ ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ॥ (ਅੰਗ : 917) ਸੰਸਾਰਕ ਵਸਤੂਆਂ ਦੀ ਖਿੱਚ ਬੰਦੇ ਨੂੰ ...

ਪੂਰਾ ਲੇਖ ਪੜ੍ਹੋ »

ਮੋਰਚਾ ਗੁਰੂ ਕਾ ਬਾਗ਼ ਦੀ ਖੂਨੀ ਗਾਥਾ ਚਿੱਤਰਾਂ ਦੀ ਜ਼ਬਾਨੀ-9

 ਗੁਰੂ ਕਾ ਬਾਗ਼ ਦਾ ਮੋਰਚਾ ਦਿਨੋ-ਦਿਨ ਭਖਦਾ ਜਾ ਰਿਹਾ ਸੀ। ਅੰਗਰੇਜ਼ ਸਰਕਾਰ ਪੂਰੀ ਤਰ੍ਹਾਂ ਘਬਰਾ ਚੁੱਕੀ ਸੀ। ਗੁਰੂ ਕਾ ਬਾਗ਼ ਜਾਣ ਵਾਲੇ ਜਥਿਆਂ ਦੇ ਸਿੰਘ ਜਦੋਂ ਅੰਗਰੇਜ਼ ਪੁਲਿਸ ਦੀ ਮਾਰ ਕੁਟਾਈ ਉਪਰੰਤ ਜ਼ਖ਼ਮੀ ਹੋ ਜਾਂਦੇ ਸਨ ਤਾਂ ਸੇਵਾਦਾਰ ਅਤੇ ਸਕਾਊਟ ਵਾਲੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਬਣੇ ਆਰਜ਼ੀ ਹਸਪਤਾਲ ਵਿਚ ਲੈ ਜਾਂਦੇ ਜਿਥੇ ਜ਼ਖ਼ਮੀ ਸਿੰਘਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਸੀ। ਅੰਗਰੇਜ਼ ਪੁਲਿਸ ਏਨੀ ਨਿਰਦਈ ਹੋ ਚੁੱਕੀ ਸੀ ਕਿ ਜ਼ਖ਼ਮੀ ਸਿੰਘਾਂ ਦੀ ਸੇਵਾ ਸੰਭਾਲ ਕਰਨ ਵਾਲੇ ਇਕ ਦਿਨ ਜਦੋਂ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਵਗ ਰਹੀ ਨਹਿਰ ਉੱਤੇ ਇਸ਼ਨਾਨ-ਪਾਣੀ ਲਈ ਗਏ ਤਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਸੇਵਾਦਾਰਾਂ ਨੂੰ ਵਾਪਸ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਦੀ ਇਜਾਜ਼ਤ ਨਾ ਦਿੱਤੀ। ਅਕਾਲੀ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਗੁਰੂ ਕਾ ਬਾਗ਼ ਵੱਲ ਮਾਰਚ ਕਰਦੇ ਜਾ ਰਹੇ ਸਨ ਤਾਂ ਇਸ ਜਥੇ ਦੇ ਸਿੰਘਾਂ ਨੂੰ ਪੁਲਿਸ ਨੇ ਮਿਸਟਰ ਜੈਨਕਿਨਜ਼ ਦੀ ਅਗਵਾਈ ਅਧੀਨ ਗੁਮਟਾਲੇ ਵਾਲੀ ਨਹਿਰ ਦੇ ਪੁਲ ਉੱਤੇ ਦੁਪਹਿਰ ਇਕ ਵਜੇ ਦੇ ...

ਪੂਰਾ ਲੇਖ ਪੜ੍ਹੋ »

ਅ-ਅੱਖਰ ਰਾਹੀਂ ਗੁਰ ਉਪਦੇਸ਼

ਐੜਾ-ਗੁਰਮੁਖੀ ਵਰਨਮਾਲਾ ਦਾ ਦੂਜਾ ਅੱਖਰ ਹੈ ਅਤੇ ਇਹ ਸ੍ਵਰ ਅੱਖਰ ਹੈ। ਇਸ ਦਾ ਉਚਾਰਨ ਕੰਠ ਤੋਂ ਹੁੰਦਾ ਹੈ। ਮੁਹਾਰਨੀ ਦਾ ਇਹ ਪਹਿਲਾ ਅੱਖਰ ਹੈ ਜਿਵੇਂ-ਅ ਆ ਇ ਈ ਉ ਊ ਏ ਐ ਓ ਔ ਅੰ ਆਂ। ਇਸ ਸਮੇਂ ਗੁਰਮੁਖੀ ਵਿਚ ਇਹ ਬਾਰਾਂ ਸ੍ਵਰ ਚਿੰਨ੍ਹ ਜਾਂ ਲਗਾਂ ਪ੍ਰਚੱਲਤ ਹਨ-ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਵਾਂ, ਦੁਲਾਵਾਂ, ਹੋੜਾ, ਕਨੌੜਾ, ਟਿੱਪੀ, ਬਿੰਦੀ। 'ਪੰਜਾਬ ਕੋਸ਼' ਅਨੁਸਾਰ 'ਅ' ਦਾ ਅਜੋਕਾ ਰੂਪ ਕਈ ਸਦੀਆਂ ਤੇ ਅਨੇਕਾਂ ਪੜਾਵਾਂ ਵਿਚੋਂ ਲੰਘ ਕੇ ਆਇਆ ਹੈ। ਇਸ ਕੋਸ਼ ਵਿਚ ਚੌਥੀ ਤੋਂ ਸੋਲ੍ਹਵੀਂ ਸਦੀ ਤੱਕ 'ਅ' ਅੱਖਰ ਦੇ 19 ਦੇ ਕਰੀਬ ਚਿੱਤਰ ਦਿੱਤੇ ਹਨ ਪਰ ਲੰਡਿਆਂ ਦਾ ਐੜਾ ਬਿਲਕੁਲ ਗੁਰਮੁਖੀ ਵਰਗਾ ਹੈ। ਐੜਾ ਸਬੰਧੀ ਜੀ.ਬੀ. ਸਿੰਘ ਨੇ 'ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ' ਵਿਚ ਲਿਖਿਆ 'ਗੁਰਮੁਖੀ ਦਾ ਅ ਦਸਵੀਂ-ਬਾਰ੍ਹਵੀਂ ਸਦੀ ਬਿਕ੍ਰਮੀ ਵਿਚ ਆਪਣੀ ਹੁਣ ਵਾਲੀ ਸ਼ਕਲ ਪਾ ਚੁੁੁੱਕਾ ਸੀ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਰਚਿਤ 'ਪਟੀ' ਬਾਣੀ ਵਿਚ ਅ-ਅੱਖਰ ਪੈਂਤੀਵੇਂ ਸਥਾਨ 'ਤੇ ਇਸ ਬਾਣੀ ਦੇ ਅੰਤ ਵਿਚ ਦਰਜ ਹੈ। ਵਰਤਮਾਨ ਸਮੇਂ ਵਿਚ ਅਸੀਂ 'ਅ' ਅੱਖਰ ਨੂੰ ਐੜਾ ਜਾਂ ਆੜਾ ਉਚਾਰਦੇ ਹਾਂ ਪਰ ...

ਪੂਰਾ ਲੇਖ ਪੜ੍ਹੋ »

ਸੂਫ਼ੀ ਕਹਾਣੀ-ਇਰਾਦਾ

ਇਕ ਸੁਲਤਾਨ ਦਾ ਬਾਜ ਕਿਸੇ ਬੁੱਢੀ ਦੀ ਝੌਂਪੜੀ ਵਿਚ ਚਲਾ ਗਿਆ। ਬੁੱਢੀ ਨੇ ਪਹਿਲਾਂ ਕਦੇ ਬਾਜ਼ ਨਹੀਂ ਦੇਖਿਆ ਸੀ। ਉਸ ਨੇ ਉਸ ਦੀ ਲੰਬੀ, ਵਲਦਾਰ ਚੁੰਝ ਦੇਖ ਕੇ ਸੋਚਿਆ, ਜ਼ਰੂਰ ਇਹ ਆਪਣੇ ਵਾਸਤਵਿਕ ਰੂਪ ਵਿਚ ਨਹੀਂ ਹੈ। ਉਸ ਨੂੰ ਲੱਗਾ ਕਿ ਇਸ ਦੇ ਖੰਭ ਵੀ ਲੋੜ ਤੋਂ ਕੁਝ ਜ਼ਿਆਦਾ ਵੱਡੇ ਹਨ। ਬੁੱਢੀ ਨੇ ਬਾਜ ਨੂੰ ਪੰਛੀਆਂ ਬਾਰੇ ਆਪਣੇ ਤਜਰਬੇ ਦੇ ਆਧਾਰ 'ਤੇ ਸੁਆਰ ਦਿੱਤਾ। ਉਸ ਦੀ ਚੁੰਝ ਸਿੱਧੀ ਕਰਨ ਦੇ ਚੱਕਰ ਵਿਚ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਇਕ ਦਿਨ ਬਾਜ ਦੀ ਖੋਜ ਵਿਚ ਨਿਕਲੇ ਸੈਨਿਕ ਆ ਪਹੁੰਚੇ ਅਤੇ ਬਾਜ ਫਿਰ ਆਪਣੇ ਮਾਲਕ ਸੁਲਤਾਨ ਕੋਲ ਪਹੁੰਚ ਗਿਆ। ਸੁਲਤਾਨ ਨੇ ਬਾਜ ਨੂੰ ਕਿਹਾ, 'ਤੇਰੀ ਦੁਰਗਤੀ ਇਸ ਲਈ ਹੋਈ ਕਿ ਤੂੰ ਉਸ ਮੂਰਖ ਬੁੱਢੀ ਕੋਲ ਪਨਾਹ ਲਈ। ਉਸ ਦਾ ਤੇਰੇ ਬਾਰੇ ਇਰਾਦਾ ਚਾਹੇ ਕਿੰਨੇ ਵੀ ਨੇਕ ਰਿਹਾ ਹੋਵੇ, ਪਰ ਕਾਸ਼! ਉਹ ਏਨਾ ਵੀ ਜਾਣਦੀ ਕਿ ਬਾਜ ਹੁੰਦਾ ਕੀ ਹੈ?' -ਪੰਜਾਬੀ ਰੂਪ : ਭਜਨਬੀਰ ...

ਪੂਰਾ ਲੇਖ ਪੜ੍ਹੋ »

ਸੱਚੋ ਸੱਚ

* ਰਣਧੀਰ ਸਿੰਘ ਵਰਪਾਲ * ਚੰਗਿਆਂ ਦੇ ਯਾਰ ਚੰਗੇ ਰੱਖਦੇ ਨੇ ਸਾਂਝ ਚੰਗੀ, ਮਾੜੇ ਦੀ ਪਛਾਣ ਹੁੰਦੀ ਸਦਾ ਉਹਦੇ ਸੰਗ ਤੋਂ। ਕਿਸੇ ਦੀ ਗ਼ਰੀਬੀ ਦਾ ਮਜ਼ਾਕ ਨਾ ਉਡਾਈਏ ਕਦੇ, ਹਰ ਪਲ ਡਰੀ ਦਾ ਏ ਮਾਲਕ ਦੇ ਰੰਗ ਤੋਂ। ਖ਼ੁਸ਼ੀਆਂ ਤੇ ਹਾਸੇ ਉਹਦੇ ਨੇੜੇ ਤੋਂ ਵੀ ਲੰਘਦੇ ਨਾ, ਜਿਹੜਾ ਬੰਦਾ ਡੰਗਿਆ ਏ ਈਰਖਾ ਦੇ ਡੰਗ ਤੋਂ। ਓਨਾ ਡਰ ਮੌਤ ਤੋਂ ਨਾ ਲੱਗੇ 'ਰਣਧੀਰ ਸਿੰਘਾ', ਜਿੰਨਾ ਹੁਣ ਲਗਦਾ ਜ਼ੁਕਾਮ ਅਤੇ ਖੰਘ ਤੋਂ। -ਮੋਬਾਈਲ : ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX