ਅਸੀਂ ਜਦ ਵੀ ਰਿਕਾਰਡ ਦੀ ਗੱਲ ਕਰਦੇ ਹਾਂ ਤਾਂ ਦਿਮਾਗ਼ 'ਚ ਇਕ ਦਮ ਆਉਂਦਾ ਕਿ ਕੋਈ ਦੌੜਨ ਦਾ ਰਿਕਾਰਡ ਬਣਾਉਂਦਾ ਹੈ, ਕੋਈ ਮਿਹਨਤ ਦਾ, ਕੋਈ ਪੁਰਾਤਨ ਵਸਤਾਂ ਇਕੱਠੀਆਂ ਕਰਨ ਦਾ, ਕੋਈ ਟਿਕਟਾਂ ਇਕੱਠੀਆਂ ਕਰਨ, ਕੋਈ ਧਨ ਇਕੱਠਾ ਕਰਨ ਦਾ। ਪਰ ਅਸੀਂ ਜਿਹੜੇ ਰਿਕਾਰਡ ਦੀ ਗੱਲ ਕਰਨੀ ਹੈ, ਉਹ ਜੰਤੂਆਂ ਦੇ ਰਿਕਾਰਡ ਹਨ। ਭਾਵੇਂ ਕੁਝ ਜੰਤੂ ਸਭ ਤੋਂ ਵੱਡੇ ਹਨ ਤੇ ਕੁਝ ਸਭ ਤੋਂ ਛੋਟੇ, ਕੁਝ ਤੇਜ਼ ਚੱਲਣ ਵਾਲੇ ਅਤੇ ਕੁਝ ਬਹੁਤ ਹੀ ਹੌਲੀ ਚੱਲਣ ਵਾਲੇ। ਜੰਤੂਆਂ 'ਚ ਵੀ ਵੱਖੋ-ਵੱਖਰੇ ਖੇਤਰਾਂ ਵਿਚ ਹੈਰਾਨ ਕਰਨ ਵਾਲੇ ਰਿਕਾਰਡ ਹਨ। ਹੁਣ ਤੁਸੀਂ ਅਜਿਹੇ ਜੀਵਾਂ ਬਾਰੇ ਹੀ ਜਾਣਕਾਰੀ ਲਓਗੇ।
ਸਭ ਤੋਂ ਪਹਿਲਾਂ ਅਸੀਂ ਸਭ ਤੋਂ ਵੱਡੇ ਸਮੁੰਦਰੀ ਜੀਵ ਅਤੇ ਸਭ ਤੋਂ ਵੱਡੀ ਮੱਛੀ ਬਾਰੇ ਜਾਣਕਾਰੀ ਲਵਾਂਗੇ। ਸਭ ਤੋਂ ਵੱਡਾ ਜੀਵ ਜੋ ਕਿ ਧਰਤੀ ਦੇ ਸਥਲੀ ਅਤੇ ਜਲੀ ਭਾਗ 'ਚ ਪਾਏ ਜਾਂਦੇ ਜੀਵਾਂ ਵਿਚ ਸਭ ਤੋਂ ਵੱਡਾ ਹੈ, ਉਹ ਹੈ 'ਵੇਲ੍ਹ'। ਵੇਲ੍ਹ ਬਾਰੇ ਇਕ ਹੋਰ ਗੱਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਵੇਲ੍ਹ ਮੱਛੀ ਨਹੀਂ ਹੈ ਸਗੋਂ ਗਾਵਾਂ, ਮੱਝਾਂ, ਮਨੁੱਖ, ਹਾਥੀ, ਡਾਲਫਿਨ ਆਦਿ ਜੀਵਾਂ ਵਰਗਾ ਥਣਧਾਰੀ ਜੀਵ ਜਾਂ ਮੈਮਲ ਹੈ ਜਿਸ ਦੀ ...
ਮਨੀ ਅਤੇ ਜੋਤ, ਦੋਵੇਂ ਭੈਣ-ਭਰਾ ਆਪਣੇ ਘਰ ਦੇ ਵਿਹੜੇ 'ਚ ਖੇਡ ਰਹੇ ਸਨ ਕਿ ਉਨ੍ਹਾਂ ਦੀ ਮੰਮੀ ਨੇ ਰਸੋਈ ਅੰਦਰੋਂ 'ਵਾਜ ਲਗਾਈ,
' ਪੁੱਤ ਮਨੀ, ਲਾਲੇ ਦੀ ਦੁਕਾਨ 'ਤੇ ਜਾਵੇਂਗੀ, ਜ਼ਰਾ ਚਾਹ ਪੱਤੀ ਲੈਣ।'
'ਜੀ ਮੰਮੀ!' ਮਨੀ ਨੇ ਹਾਂ ਵਿਚ ਸਿਰ ਹਿਲਾਇਆ ਤੇ ਭੱਜ ਕੇ ਰਸੋਈ 'ਚ ਕੰਮ ਕਰਦੀ ਆਪਣੀ ਮੰਮੀ ਕੋਲ ਜਾ ਪੁੱਜੀ। ਲਾਲੇ ਦੀ ਕਰਿਆਨੇ ਦੀ ਦੁਕਾਨ ਉਨ੍ਹਾਂ ਦੇ ਘਰ ਤੋਂ ਬਹੁਤਾ ਦੂਰ ਨਹੀਂ ਸੀ। ਆਪਣੀ ਮੰਮੀ ਕੋਲੋਂ ਪੈਸੇ ਲੈ ਅਤੇ ਚਾਹ ਪੱਤੀ ਦਾ ਨਾਂਅ ਪੁੱਛ ਉਹ ਉੱਥੋਂ ਚੱਲਣ ਲੱਗੀ ਤਾਂ ਜੋਤ ਵੀ ਉੱਥੇ ਭੱਜਾ-ਭੱਜਾ ਆ ਪੁੱਜਿਆ,
'ਮੈਂ ਵੀ ਜਾਊਂਗਾ, ਮੈਂ ਵੀ ਜਾਊਂਗਾ।'
ਜੋਤ ਨੂੰ ਪਤਾ ਸੀ ਕਿ ਲਾਲਾ ਉਨ੍ਹਾਂ ਨੂੰ ਸੌਦੇ ਦੇ ਨਾਲ ਇਕ-ਅੱਧ ਟੌਫ਼ੀ ਵੀ ਦੇ ਦਿੰਦਾ ਹੁੰਦਾ, ਇਸੇ ਕਰਕੇ ਉਹ ਵੀ ਨਾਲ ਜਾਣਾ ਚਾਹੁੰਦਾ ਸੀ। ਧਿਆਨ ਨਾਲ ਜਾਣ ਦੀ ਹਦਾਇਤ ਦੇ ਜਦੋਂ ਉਨ੍ਹਾਂ ਦੀ ਮੰਮੀ ਨੇ ਦੋਵਾਂ ਨੂੰ ਜਾਣ ਦੀ ਆਗਿਆ ਦਿੱਤੀ ਤਾਂ ਉਹ ਛਾਲਾਂ ਮਾਰਦੇ ਘਰ ਤੋਂ ਬਾਹਰ ਆ ਗਏ।
ਜੋਤ ਦੀ ਉਮਰ ਪੰਜ ਕੁ ਸਾਲ ਦੀ ਸੀ ਤੇ ਮਨੀ ਦੀ ਅੱਠ ਸਾਲ। ਗਲੀ 'ਚ ਤੇਜ਼-ਤੇਜ਼ ਤੁਰਦਿਆਂ ਅਚਾਨਕ ਜੋਤ ਨੇ ਸ਼ੂਟ ਵੱਟ ਲਈ।
'ਆਜਾ ਦੇਖੀਏ ਕਿਹੜਾ ਪਹਿਲਾਂ ...
ਵਿੱਦਿਆ ਦਾ ਕਰੋ ਸਤਿਕਾਰ ਬੱਚਿਓ। ਜ਼ਿੰਦਗੀ 'ਚ ਮੰਨਿਓ ਨਾ ਹਾਰ ਬੱਚਿਓ। ਅੱਜ ਨਈਂ ਤੇ ਕੱਲ੍ਹ ਪੱਕਾ ਹੋਣਾ ਦੂਰ ਜੀ, ਸੰਘਣਾ ਜੋ ਰਾਹ ਦਾ ਅੰਧਕਾਰ ਬੱਚਿਓ। ਕਰਿਓ ਪੜ੍ਹਾਈ ਸਾਰੇ ਰੋਜ਼ ਰੱਜ ਕੇ, ਪੜ੍ਹ ਕੇ ਹੀ ਹੋਣੈ ਹੁਸ਼ਿਆਰ ਬੱਚਿਓ। ਜਾਗਿਓ ਸਵੇਰੇ ਛੇਤੀ, ਜਾਇਓ ਸੈਰ 'ਤੇ, ਕਦੇ ਵੀ ਨਾ ਹੋਵੋਗੇ ਬਿਮਾਰ ਬੱਚਿਓ। ਰੱਖਿਓ ਨਾ ਮਨਾਂ ਵਿਚ ਕਦੇ ਈਰਖਾ, ਰੱਖਿਓ ਮਨਾਂ ਦੇ ਵਿਚ ਪਿਆਰ ਬੱਚਿਓ। ਝੂਠ ਦੇ ਸਹਾਰੇ ਬਣਦੇ ਨਾ ਕੰਮ ਜੀ, ਝੂਠ ਨਹੀਓਂ ਲਾਉਂਦਾ ਕਦੇ ਪਾਰ ਬੱਚਿਓ। ਔਖੇ ਵੇਲੇ ਦੇਵੋ ਸਾਥੀਆਂ ਦਾ ਸਾਥ ਜੀ, ਇਹੋ ਸੱਚੀ ਪੂਜਾ, ਸੱਚਾ ਕਾਰ ਬੱਚਿਓ। -ਬਿਸ਼ੰਬਰ ਅਵਾਂਖੀਆ ਪਿੰਡ ਤੇ ਡਾਕ: ਅਵਾਂਖਾ, ਤਹਿ. ਤੇ ਜ਼ਿਲ੍ਹਾ ਗੁਰਦਾਸਪੁਰ। ਮੋਬਾਈਲ : ...
ਤਿੰਨ ਰੂਪ ਨੇ ਮੇਰੇ ਖਾਸ, ਕਦੇ ਧਰਤੀ ਕਦੇ ਵਿਚ ਅਕਾਸ਼।
ਠੰਢਾ ਕਰੋ ਤਾਂ ਬਰਫ਼ ਹਾਂ ਬਣਦਾ, ਗਰਮ ਦੀ ਵੇਖ ਲਵੋ ਪਰਵਾਜ਼।
ਤਪਦੇ ਹਿਰਦੇ ਠਾਰ ਹਾਂ ਦਿੰਦਾ, ਗੋਦੀ ਵਿਚ ਪਿਆਰ ਹਾਂ ਦਿੰਦਾ।
ਝੀਲਾਂ ਸਮੁੰਦਰ ਮੇਰਾ ਰੂਪ, ਨਦੀਆਂ ਨਾਲੇ ਮੇਰਾ ਸਰੂਪ।
ਜਿਥੇ ਰੱਖ ਲੋ ਬਦਲ ਹਾਂ ਜਾਂਦਾ, ਆਕਾਰ ਮੈਂ ਅਪਣਾ ਉਂਜ ਬਣਾਂਦਾ।
ਸਿਖ ਲਓ ਮੇਰੇ ਕੋਲੋਂ ਰਹਿਣਾ, ਘੁਲ ਮਿਲ ਜਾਣਾ, ਕੁਝ ਨਾ ਕਹਿਣਾ।
ਹਾਲਾਤ ਵੇਖ ਕੇ ਢਲਣਾ ਸਿੱਖੋ, ਨਿਮਰਤਾ ਮੇਰੇ ਕੋਲੋਂ ਸਿੱਖੋ।
ਗੰਦੇ ਨੂੰ ਮੈਂ ਸਾਫ਼ ਹਾਂ ਕਰਦਾ, ਅੱਗ ਨੂੰ ਵੀ ਠੰਢਾ ਕਰਦਾ।
ਕਰਤੇ ਪਾਣੀ ਦੇ ਵਿਚ ਰਚਤੀ, ਵੇਖੋ ਧਰਤੀ ਸਾਰੀ,
ਧਰਤੀ ਦੇ ਵਿਚ ਪਾਣੀ ਰੱਖਿਆ, ਖੇਡ ਹੈ ਬੜੀ ਪਿਆਰੀ।
ਕਰਜ਼ਦਾਰ ਹੈ ਹਰ ਇਕ ਪ੍ਰਾਣੀ, ਲਿਖਿਆ ਵਿਚ ਗੁਰਬਾਣੀ,
ਧਿਆਨ ਰੱਖੋ ਇਸ ਪੂਰੇ ਜੱਗ ਦਾ, ਨਹੀਂ ਤਾਂ ਖ਼ਤਮ ਕਾਹਣੀ।
-ਜਸਵਿੰਦਰ ਕੌਰ ਜੱਸੀ, ...
ਬੱਚਿਓ! ਨੀਲੇ ਪਾਣੀਆਂ ਦੀਆਂ ਚਾਂਦੀ ਰੰਗੀਆਂ ਛੱਲਾਂ ਕਿਸੇ ਸਮੇਂ ਤੀਹ-ਚਾਲੀ ਮੀਟਰ ਉੱਚੀ ਕੰਧ ਬਣ ਕੇ ਸਮੁੰਦਰ ਦੇ ਨੇੜੇ-ਤੇੜੇ ਪੰਜਾਹ ਤੋਂ ਸੱਠ ਕਿੱਲੋ ਮੀਟਰ ਕਈ ਵਾਰ ਇਸ ਤੋਂ ਵੀ ਜ਼ਿਆਦਾ ਦੂਰ ਤੱਕ ਕੁਦਰਤ ਦੀ ਹਰ ਸ਼ੈਅ ਕਾਗਜ਼ ਦੀਆਂ ਬੇੜੀਆਂ ਵਾਂਗ ਰੋੜ੍ਹ ਕੇ ਲੈ ਜਾਂਦੀਆਂ ਹਨ ਅਤੇ ਸਾਗਰ ਧੁਰ ਹੇਠਾਂ ਤੱਕ ਹਿੱਲ ਜਾਂਦੇ ਹਨ। ਧੁਰ ਪਤਾਲ ਤੋਂ ਹਿੱਲੇ ਸਾਗਰਾਂ ਨਾਲ ਪੈਦਾ ਹੋਈਆਂ ਲਹਿਰਾਂ ਨੂੰ ਹੀ ਸੁਨਾਮੀ ਲਹਿਰਾਂ ਕਿਹਾ ਜਾਂਦਾ ਹੈ।
ਬੱਚਿਓ, ਸੁਨਾਮੀ ਸ਼ਬਦ ਜਾਪਾਨੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਸਮੁੰਦਰੀ ਗੋਦ ਵਿਚੋਂ ਉੱਠੀ ਲਹਿਰ। ਕਹਿਣ ਨੂੰ ਸਮੁੰਦਰੀ ਪਾਣੀ ਦੀ ਹਰ ਲਹਿਰ ਹੀ ਸਮੁੰਦਰ ਦੀ ਗੋਦ ਵਿਚੋਂ ਹੀ ਉਪਜੀ ਮੰਨੀ ਜਾਂਦੀ ਹੈ, ਪਰ ਸੁਨਾਮੀ ਲਹਿਰਾਂ ਤਾਂ ਉਸ ਦੀ ਧੁਰ ਅੰਦਰਲੀ ਗੋਦ, ਉਸ ਦੇ ਪਾਤਾਲ, ਉਸ ਦੇ ਤਲ ਤੋਂ ਉਪਜਣ ਕਰਕੇ ਆਪਣੀ ਵੱਖਰੀ ਹੋਂਦ ਰੱਖਦੀਆਂ ਹਨ। ਇਹ ਲਹਿਰਾਂ ਧਰਤੀ ਉਤੇ ਟੈਕਟੋਨਿਕ ਪਲੇਟਾਂ ਦੀ ਗਤੀ ਦੁਆਰਾ ਪੈਦਾ ਹੁੰਦੀਆਂ ਹਨ। ਇਸ ਨਾਲ ਆਪਣੇ-ਆਪ ਅਤੇ ਗੰਭੀਰਤਾ ਦੇ ਜ਼ੋਰ ਵਜੋਂ ਸਤ੍ਹਾ 'ਤੇ ਪਾਣੀ ਵਧਦਾ ਅਤੇ ਡਿਗਦਾ ਹੈ। ਇਹ ਲਹਿਰਾਂ ਚਾਲੀ ਫੁੱਟ ਤੋਂ ਲੈ ਕੇ ...
ਗਰਮੀ ਧਰਤੀ ਦੇ ਵਿਚ ਲੁਕ ਗਈ।
ਲੂ ਵਾਲੀ ਵੀ ਟਹਿਣੀ ਝੁਕ ਗਈ।
ਠੰਢੀ ਵਾਅ ਨੇ ਘੇਰਾ ਪਾਇਆ।
ਸਰਦੀ ਦਾ ਹੈ ਮੌਸਮ ਆਇਆ
ਨਾਲ ਬਹਾਰਾਂ ਗੁਲਸ਼ਨ ਹੱਸਿਆ।
ਖੁਸ਼ਬੂਆਂ ਦਾ ਕਣ-ਕਣ ਹੱਸਿਆ।
ਵਿਹੜਾ ਫੁੱਲਾਂ ਨਾਲ ਸਜਾਇਆ
ਸਰਦੀ ਦਾ ਹੈ ਮੌਸਮ ਆਇਆ।
ਬਰਫ਼ਾਂ ਵਾਲੀ ਰਾਣੀ ਵਾਲਾ।
ਨਿਰਮਲ ਸੁੱਚੇ ਪਾਣੀ ਵਾਲਾ।
ਦਰਿਆਵਾਂ ਨੇ ਹਾਰ ਬਣਾਇਆ।
ਸਰਦੀ ਦਾ ਹੈ ਮੌਸਮ ਆਇਆ।
ਝਰਨੇ ਚਾਂਦੀ ਵਾਂਗਰ ਲਿਸ਼ਕੇ।
ਦੂਰ ਕਿਸੇ ਪਰਬਤ ਤੋਂ ਖਿਸਕੇ।
ਕੁਦਰਤ ਦੁਧਿਆ ਰੰਗ ਮਿਲਾਇਆ।
ਸਰਦੀ ਦਾ ਹੈ ਮੌਸਮ ਆਇਆ।
ਅੰਬਰ ਦੇ ਵਿਚ ਰੂਪ ਨਿਰਾਲਾ।
ਕਾਲੇ-ਕਾਲੇ ਬੱਦਲਾਂ ਵਾਲਾ।
ਰਿਮਝਿਮ ਨੇ ਸੰਗੀਤ ਸੁਣਾਇਆ।
ਸਰਦੀ ਦਾ ਹੈ ਮੌਸਮ ਆਇਆ
ਠੰਢੀਆਂ ਚੀਜ਼ਾਂ ਖਾਓ ਨਾ।
ਠੰਢੇ ਕੱਪੜੇ ਪਾਓ ਨਾ।
'ਬਾਲਮ' ਨੇ ਸਭ ਨੂੰ ਸਮਝਾਇਆ
ਸਰਦੀ ਦਾ ਹੈ ਮੌਸਮ ਆਇਆ।
-ਬਲਵਿੰਦਰ ਬਾਲਮ
ਓਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਵਟਸਐਪ : ...
ਆਓ ਬੱਚਿਓ ਲਾਈਏ ਰੁੱਖ,
ਰੁੱਖਾਂ ਦੇ ਨੇ ਸੌ-ਸੌ ਸੁੱਖ।
ਠੰਢੀ ਮਿੱਠੀ ਛਾਂ ਨੇ ਦੇਂਦੇ,
ਏਹਦੇ ਵੱਟੇ ਕੁਝ ਨਾ ਲੈਂਦੇ।
ਗੰਦੀ ਹਵਾ ਨੇ ਸਾਥੋਂ ਲੈਂਦੇ,
ਸਾਫ਼ ਹਵਾ ਨੇ ਸਾਨੂੰ ਦੇਂਦੇ।
ਫਲ਼ ਫਰੂਟ ਫੁੱਲ ਪਿਆਰੇ,
ਰੁੱਖ ਬੂਟੇ ਹੀ ਦੇਵਣ ਸਾਰੇ।
ਵਾਤਾਵਰਨ ਇਹ ਬਚਾਉਂਦੇ,
ਇਨ੍ਹਾਂ ਕਰਕੇ ਮੀਂਹ ਆਉਂਦੇ।
ਜਦੋਂ ਅਸੀਂ ਘਰ ਬਣਾਉਂਦੇ,
ਸੋਚੋ ਕਿੰਨੀ ਲੱਕੜ ਲਾਉਂਦੇ।
ਸਿਹਤ ਲਈ ਰੁੱਖ ਸਹਾਈ,
ਕਈ ਰੁੱਖਾਂ ਤੋਂ ਬਣੇ ਦਵਾਈ।
ਜੀਵਨ ਭਰ ਸਾਥ ਨਿਭਾਉਂਦੇ।
ਅਸੀਂ ਨਹੀਂ ਕਦਰ ਪਾਉਂਦੇ।
'ਤਲਵੰਡੀ' ਦਾ ਸੁਨੇਹਾ ਲਾਓ,
ਵੱਧ ਤੋਂ ਵੱਧ ਰੁੱਖ ਲਗਾਓ।
-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ-13. ਮੁੱਲਾਂਪੁਰ ਦਾਖਾ (ਲੁਧਿਆਣਾ)
ਮੋ: ...
ਰੁੱਖ ਦੇ ਤਣੇ 'ਤੇ ਅਕਸਰ ਪੂਰੇ ਜ਼ੋਰ ਨਾਲ ਚੁੰਝਾਂ ਮਾਰਦੇ ਹੋਏ ਕਠਫੋੜੇ (wood pecker) ਨੂੰ ਤੁਸੀਂ ਜ਼ਰੂਰ ਦੇਖਿਆ ਹੋਵੇਗਾ। ਇਹ ਵੀ ਸੁਣਿਆਂ ਹੈ ਕਿ ਕਠਫੋੜਾ, ਇਕ ਸੈਕਿੰਡ ਵਿਚ ਲਗਭਗ 20 ਵਾਰ ਚੁੰਝਾਂ ਮਾਰਦਾ ਹੈ। ਪਰ ਇਹ ਕਦੀ ਇਹ ਸੁਣਿਆਂ ਕਿ ਉਸ ਦਾ ਸਿਰ ਵੀ ਦੁਖਦਾ ਹੋਵੇ ਜਾਂ ਕਦੀ ਉਸ ਦੇ ਕੋਈ ਚੋਟ ਲੱਗੀ ਹੋਵੇ। ਆਪਾਂ ਇਸ ਸਵਾਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਜਦੋਂ ਕਠਫੋੜਾ ਰੁੱਖ 'ਤੇ ਜ਼ੋਰ ਨਾਲ ਚੁੰਝਾਂ ਮਾਰਦਾ ਹੈ, ਏਦਾਂ ਕਰਨ ਨਾਲ ਉਸ ਦੀ ਚੁੰਝ ਇਕ ਸੈਕਿੰਡ ਵਿਚ ਪੰਜ ਤੋਂ ਛੇ ਮੀਟਰ ਤੱਕ ਦੀ ਦੂਰੀ ਤਹਿ ਕਰ ਲੈਂਦੀ ਹੈ। ਜਦ ਉਹ ਚੁੰਝਾਂ ਮਾਰਨੋਂ ਹਟਦਾ ਹੈ ਤਾਂ ਗੁਰੂਤਾ ਤੋਂ ਕਈ ਗੁਣਾ ਜ਼ਿਆਦਾ ਰਿਣਾਤਮਿਕ ਬਲ ਉਪਜਦਾ ਹੈ। ਅੰਦਾਜਨ ਕਠਫੋੜਾ ਇਕ ਦਿਨ ਵਿਚ 12000 ਵਾਰ ਐਦਾਂ ਕਰਦਾ ਹੈ। ਸੋਚਣ ਵਾਲੀ ਗੱਲ ਹੈ ਕਿ ਜੇ ਕਠਫੋੜੇ ਦੀ ਥਾਂ ਕੋਈ ਇਨਸਾਨ ਐਨੀ ਵਾਰੀ ਸਿਰ ਘੁੰਮਾਵੇ, ਉਸ ਦਾ ਤਾਂ ਦਿਮਾਗ ਚੱਕਰ ਕੱਢਣ ਲੱਗ ਪਵੇਗਾ। ਪਰ ਇਸ ਸਰਗਰਮੀ ਵਿਚ ਕਠਫੋੜੇ ਦਾ ਸਿਰ ਕਿਉ ਨਹੀਂ ਦੁੱਖਣ ਲੱਗਦਾ? ਨਾ ਉਸ ਦੇ ਸਿਰ ਵਿਚ ਕੋਈ ਚੋਟ ਹੀ ਲੱਗਦੀ ਹੈ। ਜ਼ਰਾ ਸਮਝਣ ਦੀ ਕੋਸ਼ਿਸ਼ ਕਰੋ।
ਕਠਫੋੜੇ ਦਾ ਸਿਰ ਸਾਡੇ ਸਿਰ ਨਾਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX