ਪੰਜਾਬ ਦਾ ਪਾਣੀ ਪਤਾਲ ਨੂੰ ਉਤਰੀ ਜਾ ਰਿਹੈ ਪਰ ਕੋਠੀਆਂ ਅਸਮਾਨ ਵੱਲ ਨੂੰ ਉੱਸਰਦੀਆਂ ਜਾ ਰਹੀਐਂ। ਅਸਲੀਅਤ ਇਹ ਹੈ ਕਿ ਰੰਗਲਾ ਪੰਜਾਬ ਕੰਗਲਾ ਹੋਈ ਜਾ ਰਿਹੈ। ਗੁਰਾਂ ਦੀ ਬਖ਼ਸ਼ੀ ਕਿਰਤ ਨਾਲ ਆਬਾਦ ਕੀਤੇ ਪੰਜਾਬ ਨੂੰ ਫੋਕੇ ਤੇ ਫ਼ਜ਼ੂਲ ਵਿਖਾਵਿਆਂ ਨਾਲ ਬੁਰੀ ਤਰ੍ਹਾਂ ਬਰਬਾਦ ਕੀਤਾ ਜਾ ਰਿਹੈ। ਬਹੁਤੇ ਆਪਣੀਆਂ ਜੜ੍ਹਾਂ ਪੁੱਟ ਅਸਮਾਨੀ ਟਾਕੀਆਂ ਲਾਉਣ ਡਹੇ ਨੇ! ਸਾਡੇ ਸਿੱਧੇ ਸਾਦੇ ਪੇਂਡੂ ਭਰਾ ਵੀ ਟੌਹਰਾਂ ਦੇ ਪੱਟੇ ਪਏ ਨੇ। ਹਾਲਤ ਉਸ ਕਹਾਵਤ ਵਾਲੀ ਹੋਈ ਪਈ ਹੈ ਅਖੇ ਵੇਖੋ ਜੱਟ ਦੀ ਅਕਲ ਗਈ, ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਿਆ ਲਿੱਦ ਚੁੱਕਣੀ ਪਈ। ਕਈ ਜ਼ਮੀਨਾਂ ਵੇਚ ਕੇ ਈ ਕੋਠੀਆਂ 'ਤੇ ਲਾਈ ਜਾਂਦੇ ਹਨ। ਕਹਿੰਦੇ ਹਨ, 'ਜ਼ਮੀਨ ਤਾਂ ਕੋਈ ਮਗਰੋਂ ਦੇਖੂ, ਕੋਠੀ ਪਹਿਲਾਂ ਦਿਸੂ!' ਕੋਈ ਕਹਿੰਦਾ ਹੈ, 'ਪੈਸਾ ਕਿਹੜਾ ਕਿਸੇ ਨੂੰ ਦਿਸਦੈ? ਕੋਠੀ ਤਾਂ ਅੰਨ੍ਹਿਆਂ ਨੂੰ ਵੀ ਦੀਂਹਦੀ ਐ!'
ਮੈਨੂੰ ਹਜ਼ਾਰਾ ਸਿੰਘ ਰਮਤੇ ਦੀ ਸੁਣਾਈ ਗੱਲ ਯਾਦ ਆ ਗਈ ਹੈ। ਅਖੇ ਬਾਣੀਏ ਕੋਲ ਪੈਸੇ ਆ ਜਾਣ ਤਾਂ ਉਹ ਇਕ ਦੁਕਾਨ ਹੋਰ ਖੋਲ੍ਹ ਲੈਂਦੈ। ਅੰਗਰੇਜ਼ ਨੂੰ ਚੈੱਕ ਮਿਲ ਜਾਵੇ ਤਾਂ ਉਹ ਸੈਰ ਸਪਾਟੇ ਦਾ ਇਕ ਟੂਰ ਹੋਰ ਬਣਾ ...
'ਬਸੰਤ' ਕਿਸੇ ਇਕ ਦਿਨ ਦਾ ਨਹੀਂ ਸਗੋਂ ਇਕ ਰੁੱਤ ਦਾ ਨਾਂਅ ਹੈ। 'ਬਸੰਤ ਪੰਚਮੀ' ਇਕ ਦਿਹਾੜਾ ਹੈ ਜੋ ਕਿ ਬਸੰਤ ਰੁੱਤ ਦੇ ਆਗਾਜ਼ ਵਜੋਂ ਸਾਰੇ ਹਿੰਦੁਸਤਾਨ ਵਿਚ ਅਤੇ ਖਾਸ ਤੌਰ 'ਤੇ ਉੱਤਰੀ ਭਾਰਤ ਵਿਚ ਬੜੇ ਚਾਵਾਂ ਨਾਲ, ਲੋਹੜੀ ਅਤੇ ਮਾਘੀ ਦੇ ਤਿਉਹਾਰ ਤੋਂ ਬਾਅਦ ਮਾਘ ਸੁਦੀ ਪੰਜਵੀਂ ਨੂੰ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਮੌਸਮੀ ਤਿਉਹਾਰ ਹੈ। ਇਸ ਰੁੱਤੇ ਵਿਸ਼ੇਸ਼ ਤੌਰ 'ਤੇ ਖੇਤੀ ਪ੍ਰਧਾਨ ਸੂਬਿਆਂ ਵਿਚ ਖੇਤਾਂ ਦਾ ਨਜ਼ਾਰਾ ਵੇਖਣ ਲਾਇਕ ਹੁੰਦਾ ਹੈ, ਬਲਿਹਾਰੀ ਕੁਦਰਤਿ ਵਸਿਆ ਦਾ ਸਾਕਾਰ ਰੂਪ ਆਪਣੇ ਪੂਰੇ ਜਲੌਅ ਵਿਚ ਹੁੰਦਾ ਹੈ। ਦੂਰ-ਦੂਰ ਤੱਕ ਹਰੀਆਂ ਕਚੂਰ ਫ਼ਸਲਾਂ ਧਰਤੀ ਮਾਂ ਨੂੰ ਢਕਦੀਆਂ ਨਜ਼ਰ ਆਉਂਦੀਆਂ ਹਨ। ਕਣਕਾਂ ਦੇ ਖੇਤਾਂ ਦੁਆਲੇ ਕੁਝ ਸਿਆੜਾਂ ਵਿਚ ਜਾਂ ਪੂਰੇ ਖੇਤ ਵਿਚ ਬੀਜੀ ਸਰ੍ਹੋਂ ਦੇ ਪੀਲੇ-ਪੀਲੇ ਫੁੱਲ ਅਤੇ ਅਲਸੀ ਦੇ ਨੀਲੇ-ਨੀਲੇ ਫੁੱਲ ਕਿਆ ਕ੍ਰਿਸ਼ਮਈ ਨਜ਼ਾਰਾ ਪੇਸ਼ ਕਰਦੇ ਹਨ। ਅੰਬਾਂ ਨੂੰ ਬੂਰ ਪੈਣ ਲੱਗਦਾ ਹੈ। ਸਭ ਪਾਸੇ ਅਲਸਾਈ ਜਿਹੀ ਖੁਸ਼ਬੂ ਮਨ ਨੂੰ ਮਸਤ ਕਰਨ ਲਗਦੀ ਹੈ। ਕੋਇਲ ਦੀ ਕੂ-ਕੂ ਅਤੇ ਘੁੱਗੀਆਂ ਦੀ ਘੂੰ-ਘੂੰ ਮਹੌਲ ਨੂੰ ਸੰਗੀਤਕ ਕਰ ਦਿੰਦੀ ਹੈ। ਕੁਦਰਤ ਦੇ ਸਦਾ ...
ਜੇ ਬ੍ਰਹਿਮੰਡ ਜਾਂ ਕੁਦਰਤ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਇਹੋ ਕਹਾਂਗੇ ਕਿ ਕੁਦਰਤ ਇਕ ਅਜਿਹਾ ਰਹੱਸਮਈ ਵਰਤਾਰਾ ਹੈ ਜਿਸ ਵਿੱਚੋਂ ਹਰ ਪਲ ਸਾਨੂੰ ਕੁਝ ਨਾ ਕੁਝ ਨਵਾਂ ਲੱਭਦਾ ਹੀ ਰਹਿੰਦਾ ਹੈ। ਯੁਗਾਂਤਰਾ ਤੋਂ ਹੀ ਕੋਈ ਇਸਦਾ ਅੰਤ ਨਾ ਪਾ ਸਕਿਆ ਅਤੇ ਨਾ ਹੀ ਇਹ ਪਾਉਣਾ ਸੰਭਵ ਹੈ। ਪਰ ਹੁਣ ਕਾਫ਼ੀ ਹੱਦ ਤੱਕ ਸਮੇਂ ਅਨੁਸਾਰ ਤਰੱਕੀ ਨਾਲ ਵਿਗਿਆਨ ਸਿੱਧੇ ਅਤੇ ਅਸਿੱਧੇ ਤੌਰ 'ਤੇ ਬ੍ਰਹਿਮੰਡ ਦੀ ਉਪਜ ਦੇ ਸੰਭਾਵਿਤ ਜਾਂ ਕਾਲਪਨਿਕ ਤਰੀਕਿਆਂ ਨੂੰ ਤਸਦੀਕ ਕਰਦਾ ਆ ਰਿਹਾ ਹੈ। ਪਰ ਫਿਰ ਵੀ ਕਰੋੜਾਂ ਅਜਿਹੇ ਰਹੱਸ ਹਨ ਜਿਨ੍ਹਾਂ ਦਾ ਉੱਤਰ ਅਜੇ ਵਿਗਿਆਨ ਵੀ ਨਹੀਂ ਲੱਭ ਸਕਿਆ। ਅਜਿਹਾ ਹੀ ਇਕ ਉਲਝਿਆ ਹੋਇਆ ਵਿਸ਼ਾ ਹੈ ਸਮਾਂ ਜਿਸ ਨੂੰ ਕਾਲ ਵੀ ਕਿਹਾ ਜਾਂਦਾ ਹੈ। ਸਮਾਂ ਸਿਰਫ਼ ਉਦੋਂ ਹੀ ਹੈ ਜੇ ਮਨੁੱਖ ਹੈ, ਨਹੀਂ ਤਾਂ ਬ੍ਰਹਿਮੰਡ ਵਿਚ ਸਮੇਂ ਦਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ। ਇਸ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ। ਗੱਲ ਕਰਦੇ ਹਾਂ ਕਾਲ ਯਾਤਰਾ ਜਾਂ ਸਮੇਂ ਦੇ ਭੂਤਕਾਲ ਜਾਂ ਭਵਿੱਖ ਕਾਲ ਵਿਚ ਕਿਸੇ ਸੰਭਾਵਿਤ ਯੰਤਰ ਨਾਲ ਯਾਤਰਾ ਕਰ ਸਕਣ ਨੂੰ ਸਾਇੰਸਦਾਨੀ ਕਿੱਥੋਂ ਤੱਕ ਸਹੀ ਮੰਨਦੇ ਹਨ। ...
ਜਦੋਂ ਵੀ ਕੋਈ ਜੀਵ-ਜੰਤੂ, ਪਸ਼ੂ-ਪੰਛੀ ਖ਼ੁਸ਼ੀ ਦੀ ਅਵਸਥਾ ਵਿਚ ਹੁੰਦਾ ਹੈ ਤਾਂ ਆਪਣੀ ਖ਼ੁਸ਼ੀ ਦਾ ਇਜ਼ਹਾਰ ਉਹ ਨੱਚਣ ਤੇ ਗਾਉਣ ਦੀ ਕਲਾ ਰਾਹੀਂ ਕਰਦਾ ਹੈ। ਸਿਰਫ਼ ਪੰਛੀਆਂ ਦੀ ਗੱਲ ਕਰੀਏ ਤਾਂ ਸਾਡੀ ਧਰਤੀ'ਤੇ ਵਸਣ ਵਾਲੇ ਪੰਛੀਆਂ ਵਿਚ ਨੱਚਣ ਗਾਉਣ ਦੀ ਕਲਾ ਕਮਾਲ ਦੀ ਹੁੰਦੀ ਹੈ। ਇਸ ਲੇਖ ਦੀ ਸ਼ੁਰੂਆਤ ਨੱਚਣ ਦੀ ਕਲਾ ਦੇ ਸਿਰਮੌਰ ਪੰਛੀ 'ਮੋਰ' ਤੋਂ ਕਰਾਂਗੇ। ਸਾਵਣ ਦੀ ਰੁੱਤ ਵਿਚ ਜਦ ਬੱਦਲ ਗਰਜਦੇ ਹਨ ਤੇ ਫੁਆਰਾਂ ਪੈਂਦੀਆਂ ਹਨ ਤਾਂ ਖ਼ੁਸ਼ੀ ਵਿਚ ਮੋਰ ਕੂਕਾਂ ਮਾਰ-ਮਾਰ ਕੇ ਗਾਉਂਦੇ ਹਨ ਤੇ ਨੱਚਦੇ ਹਨ। ਆਪਣੇ ਨਾਚ ਵਿਚ ਇਹ ਪੰਛੀ ਆਪਣੀ ਪੂਛ ਦੇ ਸੁੰਦਰ ਖੰਭ ਪੱਖੇ ਵਾਂਗ ਲਹਿਰਾਉਂਦਾ ਹੈ ਅਤੇ ਘੁੰਮ-ਘੁੰਮ ਕੇ ਮਸਤੀ ਭਰਿਆ ਨਾਚ ਨੱਚਦਾ ਹੈ, ਜੋ ਘੰਟਿਆਂਬੱਧੀ ਚਲਦਾ ਰਹਿੰਦਾ ਹੈ। ਉਸ ਦਾ ਮਾਦਾ ਪੰਛੀ ਮੋਰਨੀ ਵੀ ਇਸ ਨਾਚ ਲੀਲ੍ਹਾ ਵਿਚ ਉਸ ਦੇ ਨਾਲ ਘੁੰਮਦੀ ਹੈ ਤੇ ਦੇਖਣ ਵਾਲੇ ਨੂੰ ਇਹ ਮੰਜ਼ਿਰ ਇੰਜ ਲਗਦਾ ਹੈ ਜਿਵੇਂ ਸਾਰਾ ਚੁਗਿਰਦਾ ਅਤੇ ਕੁਲ ਕਾਇਨਾਤ ਉਸ ਦੇ ਨਾਲ ਘੁੰਮਦੀ ਹੋਵੇ। ਮੋਰ ਦੇ ਨਾਚ ਵਿਚ ਭਾਵੇਂ ਉਸ ਦਾ ਮਕਸਦ ਆਪਣੇ ਮਾਦਾ ਪੰਛੀ ਮੋਰਨੀ ਨੂੰ ਆਪਣੇ ਪ੍ਰਤੀ ਮੋਹਿਤ ਕਰਨਾ ਹੁੰਦਾ ਹੈ ਪਰ ਆਪਣੀ ...
ਭਾਰਤ ਤੇ ਦੱਖਣੀ ਏਸ਼ੀਆ 'ਚ ਮਿਲਣ ਵਾਲਾ ਵੱਡੇ ਆਕਾਰ ਦਾ ਪੰਛੀ ਹੈ ਵਿਰਲ ਚੁੰਝਾ ਢੀਂਗ। ਇਸ ਦਾ ਇਹ ਨਾਂਅ ਇਸ ਦੀ ਵਿਲੱਖਣ ਚੁੰਝ ਕਰਕੇ ਪਿਆ ਹੈ, ਇਸ ਦੀ ਚੁੰਝ ਦੇ ਉਤਲੇ ਤੇ ਥੱਲੜੇ ਹਿੱਸੇ 'ਚ ਥੋੜ੍ਹਾ ਜਿਹਾ ਫਾਸਲਾ ਹੁਦਾ ਹੈ। ਇਸ ਵਿਰਲੀ ਚੁੰਝ ਕਾਰਨ ਹੀ ਇਸ ਦਾ ਨਾਂਅ ਵਿਰਲ ਚੁੰਝ ਢੀਂਗ ਪਿਆ ਹੈ। ਇਹ ਪੰਛੀ ਪਾਣੀ ਦੇ ਆਸਪਾਸ ਹੀ ਰਹਿੰਦਾ ਹੈ ਤੇ ਭੋਜਨ ਲੱਭਦਾ ਹੈ।
ਵਿਰਲ ਚੁੰਝਾ ਢੀਂਗ ਵੱਡੇ ਆਕਾਰ ਦਾ ਸਫ਼ੇਦ ਜਾਂ ਹਲਕੇ ਸਲੇਟੀ ਰੰਗ ਦਾ ਪੰਛੀ ਹੈ। ਇਸ ਦੀ ਗਰਦਨ ਬਾਕੀ ਢੀਂਗ ਪੰਛੀਆਂ ਵਾਂਗ ਲੰਮੀ ਹੁੰਦੀ ਹੈ। ਇਸ ਦੇ ਖੰਭਾਂ ਦਾ ਰੰਗ ਗਹਿਰਾ ਕਾਲਾ ਹੁੰਦਾ ਹੈ। ਇਸ ਦੇ ਖੰਭ ਬਹੁਤ ਵੱਡੇ ਹੁੰਦੇ ਹਨ ਜਿਨ੍ਹਾਂ ਦੀ ਮਦਦ ਨਾਲ ਕਾਫ਼ੀ ਵੱਡੀ ਤੇ ਉੱਚੀ ਉਡਾਣਾ ਭਰਦੇ ਹਨ। ਲੱਤਾਂ ਛੋਟੀਆਂ ਤੇ ਹਲਕੇ ਗੁਲਾਬੀ ਤੇ ਸਲੇਟੀ ਰੰਗ ਦੀਆਂ ਹੁੰਦੀਆਂ ਹਨ। ਚੁੰਝ ਦਾ ਰੰਗ ਹਲਕਾ ਹੁੰਦਾ ਹੈ, ਇਸ ਦੀ ਚੁੰਝ ਵਿਚ ਪਾੜ ਹੁੰਦਾ ਹੈ, ਜਿਸ 'ਤੇ ਇਸ ਦਾ ਨਾਂਅ ਵੀ ਪਿਆ ਹੈ। ਬੱਚਿਆਂ ਦੀ ਚੁੰਝ ਵਿਚ ਇਸ ਤਰ੍ਹਾਂ ਵੇਖਣ ਨੂੰ ਨਹੀਂ ਮਿਲਦਾ ਪਰ ਵਿਅਸਕ ਹੋਣ 'ਤੇ ਇਨ੍ਹਾਂ ਦੀ ਚੁੰਝ ਵਿਰਲੀ ਹੋ ਜਾਂਦੀ ਹੈ। ਚੁੰਝ ਲੰਮੀ ਤੇ ਮਜ਼ਬੂਤ ...
ਇੰਤਜ਼ਾਰ ਦੀਆਂ ਘੜੀਆਂ, ਬੰਦੇ ਨੂੰ ਬਹੁਤ ਦੁਖਦਾਈ ਪ੍ਰਤੀਤ ਹੁੰਦੀਆਂ ਹਨ। ਇਥੇ 'ਬੰਦੇ' ਤੋਂ ਭਾਵ ਹਰ ਆਦਮੀ, ਔਰਤ, ਬੁੱਢੇ ਅਤੇ ਬੱਚੇ ਤੋਂ ਹੈ। ਕਿਉਂਕਿ ਇੰਤਜ਼ਾਰ ਵਿਚ ਇਕ ਅਨਿਸਚਿਤਾ ਛਿਪੀ ਹੁੰਦੀ ਹੈ। ਪਰ ਵਿਅਕਤੀ ਨਿਸਚਿਤ ਹੋਣਾ ਚਾਹੁੰਦਾ ਹੈ। ਹਾਲਾਂਕਿ ਉਹ ਇਹ ਨਹੀਂ ਸੋਚਦਾ ਕਿ ਅਨਿਸਚਿਤਾ, ਇਕ ਸੇਫ਼ਟੀ-ਵਾਲਵ ਦਾ ਕੰਮ ਕਰਦੀ ਹੈ। ਉਹ ਇਹ ਨਹੀਂ ਸੋਚਦਾ ਕਿ ਜੇ ਉਸ ਨੂੰ ਪਹਿਲਾਂ ਹੀ ਆਪਣੀ ਅਸਫਲਤਾ ਜਾਂ ਹਾਰ ਬਾਰੇ ਪਤਾ ਲੱਗ ਜਾਵੇ ਤਾਂ ਉਸ ਦੀ ਸਦਮੇ ਨਾਲ ਮੌਤ ਵੀ ਹੋ ਸਕਦੀ ਹੈ। ਇੰਤਜ਼ਾਰ ਉਸ ਨੂੰ ਅਸਫਲਤਾ ਜਾਂ ਹਾਰ ਨੂੰ ਬਰਦਾਸ਼ਤ ਕਰਨ ਦੀ ਹਿੰਮਤ ਦੇ ਦਿੰਦੀ ਹੈ। ਇਸ ਕਾਰਨ ਉਹ ਬਚਿਆ ਰਹਿੰਦਾ ਹੈ। ਹੌਲੀ-ਹੌਲੀ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਮਨੁੱਖੀ ਜੀਵਨ, ਕੁਝ ਜਿੱਤਾਂ ਅਤੇ ਹਾਰਾਂ ਦਾ ਜੋੜਫਲ ਹੀ ਹੈ, ਉਹ ਸੰਤੁਲਿਤ ਜੀਵਨ ਦਾ ਭੇਤ ਸਮਝ ਜਾਂਦਾ ਹੈ।
ਪ੍ਰੀਖਿਆ ਦੇ ਚੁੱਕੇ ਵਿਦਿਆਰਥੀਆਂ ਨੂੰ, ਚੋਣਾਂ ਲੜਨ ਉਪਰੰਤ ਨਤੀਜੇ ਦੀ ਉਡੀਕ ਕਰ ਰਹੇ ਉਮੀਦਵਾਰਾਂ ਨੂੰ ਅਤੇ ਪ੍ਰੇਮ ਕਰਨ ਵਾਲੇ ਪ੍ਰੇਮੀਆਂ ਨੂੰ ਇੰਤਜ਼ਾਰ ਦਾ ਬੜਾ ਤੀਖਣ ਬੋਧ ਹੋ ਜਾਂਦਾ ਹੈ। ਇੰਤਜ਼ਾਰ ਦੀਆਂ ਘੜੀਆਂ ਉਨ੍ਹਾਂ ਨੂੰ ਨਾ ...
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਵਿਹੜੇ ਮਿਤੀ 24 ਜਨਵਰੀ, 2023 ਨੂੰ ਸੁਰਿੰਦਰ ਮਕਸੂਦਪੁਰੀ (ਜਲੰਧਰ) ਦੀ ਕਾਵਿ-ਪੁਸਤਕ 'ਸ਼ਬਦਾਂ ਦੇ ਸੂਰਜ' ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਯੋਗ ਰਾਜ (ਪ੍ਰੋਫ਼ੈਸਰ ਅਤੇ ਮੁਖੀ, ਸ਼ਿਵ ਕੁਮਾਰ ਬਟਾਲਵੀ ਚੇਅਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਵਲੋਂ ਕੀਤੀ ਗਈ। ਵਿਸ਼ੇਸ਼ ਮਹਿਮਾਨ ਵਜੋਂ ਡਾ. ਲਾਭ ਸਿੰਘ ਖੀਵਾ ਅਤੇ ਸੁਸ਼ੀਲ ਦੁਸਾਂਝ ਸ਼ਾਮਿਲ ਹੋਏ।
ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ 'ਧਨੁ ਲੇਖਾਰੀ ਨਾਨਕਾ' ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ 'ਜੀ ਆਇਆਂ ਨੂੰ' ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਵਲੋਂ ਪੁਸਤਕ ਦੇ ਲੇਖਕ ਸੁਰਿੰਦਰ ਮਕਸੂਦਪੁਰੀ ਨੂੰ 'ਸ਼ਬਦਾਂ ਦੇ ਸੂਰਜ' ਦੇ ਲੋਕ ਅਰਪਣ ਹੋਣ ਦੀ ਮੁਬਾਰਕਬਾਦ ਦਿੰਦਿਆਂ ...
'ਵਾਹ! ਚਾਚਾ ਜੀ! ਅੱਜ ਤਾਂ ਤੁਸੀਂ ਮੇਰੀ ਮਨ ਪਸੰਦ ਕੇਸਰ ਵਾਲੀ ਖੀਰ ਬਣਾਈ ਲਗਦੀ ਹੈ। ਕੇਸਰ ਦੀ ਮਹਿਕ ਆ ਰਹੀ ਹੈ।' ਘਰ ਆਈ ਗਵਾਂਢਣ ਚਾਚੀ ਦੇ ਹੱਥੋਂ ਡੌਂਗਾ ਫੜਦਿਆਂ ਮੈਂ ਖ਼ੁਸ਼ੀ ਨਾਲ ਚਹਿਕਦਿਆਂ ਕਿਹਾ।
'ਹਾਂ ਸ਼ੀਲਾ, ਤੂੰ ਬਿਲਕੁਲ ਠੀਕ ਬੁੱਝਿਆ। ਇਹ ਮੈਂ ਤੇਰੇ ਲਈ ਲੈ ਕੇ ਆਈ ਹਾਂ। ਕਈ ਮਹੀਨਿਆਂ ਪਿੱਛੋਂ ਮੈਂ ਰੀਝ ਨਾਲ ਖਾਣਾ ਬਣਾਇਆ ਸੀ। ਵੀਰਨ ਆਇਆ ਸੀ ਨਾ ਦਿੱਲੀ ਤੋਂ। ਪਰ ਠਹਿਰਿਆ ਨਹੀਂ, ਜਲਦੀ ਵਿਚ ਸੀ।'
ਚਾਚੀ ਦੀ ਬੁਝੀ ਬੁਝੀ ਆਵਾਜ਼ ਨੇ ਮੇਰਾ ਧਿਆਨ ਖਿੱਚਿਆ, ਮੇਰੀ ਨਜ਼ਰ ਉਸ ਦੇ ਚਿਹਰੇ 'ਤੇ ਠਹਿਰ ਗਈ। ਚਾਚੀ ਦੀਆਂ ਅੱਖਾਂ ਲਾਲ ਅਤੇ ਸੁੱਜੀਆਂ ਹੋਈਆਂ ਸਨ। ਗਰਦਨ ਅਤੇ ਬਾਹਾਂ ਸੁੰਨੀਆਂ ਦੇਖ ਮੈਂ ਘਬਰਾ ਕੇ ਪੁੱਛ ਬੈਠੀ, 'ਚਾਚੀ ਕੀ ਗੱਲ ਹੈ ਇਹ ਸਭ ਕੀ ਹੈ?'
'ਕੁਝ ਨਹੀਂ ਸ਼ੀਲਾ! ਵੀਰ ਨੂੰ ਏਨੀਆਂ ਮੰਨਤਾਂ ਮੰਨ, ਅਰਦਾਸਾਂ ਕਰਕੇ ਲਿਆ ਸੀ। ਬੜੇ ਨਾਜ਼ਾਂ ਨਾਲ ਪਾਲਿਆ ਸੀ। ਹੁਣ ਉਸ ਦੇ ਮਿਲਣ ਦੀ ਫ਼ੀਸ ਵੀ ਤਾਂ ਦੇਣੀ ਪੈਣੀ ਸੀ ਨਾ। ਹੁਣ ਡਰ ਇਸ ਗੱਲ ਦਾ ਹੈ ਕਿ ਸ਼ਾਇਦ ਅੱਜ ਤੋਂ ਬਾਅਦ ਉਹ ਮਿਲਣ ਆਏਗਾ ਕਿ ਨਹੀਂ? ਕਿਉਂਕਿ ਹੁਣ ਮੇਰੇ ਕੋਲ ਉਸ ਨੂੰ ਮਿਲਣ ਦੀ ਫ਼ੀਸ ਦੇਣ ਵਾਸਤੇ ਕੁਝ ਨਹੀ ਰਹਿ ਗਿਆ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX