ਇਕ ਲੱਕੜ ਦਾ ਚਮਚਾ ਆਈਸ ਕਰੀਮ ਦੇ ਕੱਪ 'ਚ ਡੁਬੋ ਦਿੱਤਾ ਗਿਆ ਹੈ, ਇਸ ਦਾ ਦੂਸਰਾ ਸਿਰਾ ਠੰਢਾ ਹੋਵੇਗਾ ਜਾਂ ਨਹੀਂ' ਪੇਪਰ 'ਚ ਆਏ ਇਸ ਪ੍ਰਸ਼ਨ ਬਾਰੇ ਜਦ ਬੱਚੇ ਨੇ ਪੇਪਰ ਉਪਰੰਤ ਅਧਿਆਪਕ ਕੋਲੋਂ ਸਹੀ ਉੱਤਰ ਜਾਣਨਾ ਚਾਹਿਆ ਤਾਂ ਅਧਿਆਪਕ ਨੇ ਉਸ ਨੂੰ ਦੱਸਿਆ ਕਿ ਲੱਕੜ ਦੇ ਚਮਚੇ ਦਾ ਦੂਸਰਾ ਸਿਰਾ ਠੰਡਾ ਨਹੀਂ ਹੋਵੇਗਾ ਕਿਉਂਕਿ ਲੱਕੜ ਇਕ ਰੋਧਕ ਹੋਣ ਕਰਕੇ ਆਪਣੇ ਵਿਚੋਂ ਤਾਪ ਨੂੰ ਲੰਘਣ ਨਹੀਂ ਦਿੰਦੀ। ਬੱਚੇ ਨੇ ਪੇਪਰ ਵਿਚ ਆਪਸ਼ਨ ਸਹੀ ਚੁਣੀ ਹੋਣ ਕਰਕੇ ਨਾਲ ਦੇ ਸਾਥੀਆਂ ਨੂੰ ਖ਼ੁਸ਼ੀ ਨਾਲ ਦੱਸਿਆ ਕਿ ਮੇਰਾ ਉੱਤਰ ਸਹੀ ਹੈ। ਬਾਅਦ 'ਚ ਇਸੇ ਵਿਸ਼ੇ 'ਤੇ ਅਧਿਆਪਕਾਂ 'ਚ ਵਿਅੰਗਮਈ ਚਰਚਾ ਛਿੜ ਗਈ ਕਿ ਸਟੀਲ ਦੇ ਚਮਚੇ ਦਾ ਦੂਸਰਾ ਸਿਰਾ ਕਿਉਂ ਤੱਤਾ-ਠੰਢਾ ਹੁੰਦਾ ਹੈ ਤੇ ਲੱਕੜ ਦੇ ਚਮਚੇ ਦਾ ਦੂਸਰਾ ਸਿਰਾ ਤੱਤਾ-ਠੰਢਾ ਕਿਉਂ ਨਹੀਂ ਹੁੰਦਾ? ਅਧਿਆਪਕਾਂ ਨੂੰ ਪਾਣੀ ਪਿਆਉਣ ਆਏ ਅਤੇ ਚਰਚਾ ਸੁਣ ਰਹੇ ਸੇਵਾਦਾਰ ਨੂੰ ਇਕ ਅਧਿਆਪਕ ਨੇ ਸਵਾਲ ਕੀਤਾ, 'ਹਾਂ ਬਈ ਤੂੰ ਵੀ ਤਾਂ ਪੰਜ-ਸੱਤ ਜਮਾਤਾਂ ਪੜ੍ਹਿਆਂ ਹੋਵੇਗਾ, ਹੈ ਕੋਈ ਗਿਆਨ ਤੈਨੂੰ ਸਟੀਲ ਦੇ ਚਮਚੇ ਤੇ ਲੱਕੜ ਦੇ ਚਮਚੇ ਬਾਰੇ...।' ਸੇਵਾਦਾਰ ਸਹਿਜ ਸੁਭਾਅ ਬੋਲਿਆ ਕਿ ...
ਲੋਕਾਂ ਦੀਆਂ ਵੋਟਾਂ ਲੈ ਕੇ ਮੰਤਰੀ, ਐਮ. ਐਲ. ਏ. ਬਣਨ ਉਪੰਰਤ ਆਮ ਆਦਮੀ ਪ੍ਰਤੀ ਤਾਂ ਉਨ੍ਹਾਂ ਦੀ ਜਿਵੇਂ ਮਾਨਸਿਕਤਾ ਹੀ ਬਦਲ ਜਾਂਦੀ ਐ। ਲੋਕਾਂ ਸਾਹਮਣੇ ਹੱਥ ਬੰਨ੍ਹ ਕੇ ਵੋਟਾਂ ਮੰਗਣ ਵਾਲੇ ਇਹ ਸਿਆਸੀ ਲੋਕ ਜਿੱਤ ਕੇ ਕੁਰਸੀ 'ਤੇ ਬੈਠਣ ਉਪਰੰਤ ਜਿਵੇਂ ਦਾਤੇ ਹੀ ਬਣ ਬਹਿੰਦੇ ਐ। ਸੁਰੱਖਿਆ ਤੇ ਖ਼ਤਰੇ ਦੇ ਨਾਂਅ 'ਤੇ ਗਰੀਬ ਤੇ ਆਮ ਲੋਕ ਉਨ੍ਹਾਂ ਨੂੰ ਮਿਲਣ ਤੇ ਆਪਣੀ ਫਰਿਆਦ ਰੱਖਣ ਲਈ ਤਰਸਦੇ ਰਹਿ ਜਾਂਦੇ ਐ। ਇਨ੍ਹਾਂ ਦੇ ਆਲੇ-ਦੁਆਲੇ ਅਖੌਤੀ ਪੀ.ਏ. ਤੇ ਚਮਚਾ ਕਲਚਰ ਨੂੰ ਪਾਰ ਕਰੇ ਬਿਨਾਂ ਵੀ.ਆਈ.ਪੀ. ਬੰਦਿਆਂ ਨੂੰ ਮਿਲਣਾ ਅਸੰਭਵ ਹੀ ਹੋ ਗਿਐ। ਵੱਡੇ-ਵੱਡੇ ਸ਼ਿਕਾਇਤ ਨਿਵਾਰਕ ਪ੍ਰੋਗਰਾਮਾਂ ਤੇ ਲੋਕ ਇਕੱਠਾਂ 'ਚ ਅਨੇਕਾਂ ਗ਼ਰੀਬ ਲੋਕ ਆਪਣੀ ਫਰਿਆਦ ਦੇ ਕਾਗਜ਼ ਲਈਂ ਵਾਪਸ ਮੁੜਦੇ ਮੈਂ ਅਕਸਰ ਦੇਖਦਾ ਹਾਂ। ਜੇ ਕਿਤੇ ਉਹ ਕਿਵੇਂ ਨਾ ਕਿਵੇਂ ਆਪਣੀ ਫਰਿਆਦ ਕਿਸੇ ਰਾਹੀਂ ਇਨ੍ਹਾਂ ਤੱਕ ਪਹੁਚਾਉਣ 'ਚ ਸਫ਼ਲ ਵੀ ਹੋ ਜਾਣ ਤਾਂ ਉੱਥੇ ਵੀ ਇਨ੍ਹਾਂ ਨਾਲ ਠੱਗੀ ਹੋ ਜਾਂਦੀ ਐ।
ਇਨ੍ਹਾਂ ਦੀ ਅਰਜ਼ੀ 'ਤੇ 'ਪੁਰਜ਼ੋਰ ਸਿਫ਼ਾਰਿਸ਼ ਕੀਤੀ ਜਾਂਦੀ ਹੈ' ਦੀ ਸ਼ਬਦਾਵਲੀ 'ਤੇ ਹਸਤਾਖਰ ਕਰਕੇ ਉਹ ਅਰਜੀ ਹੱਥ ਫੜਾ ਦਿੰਦੇ ਐ। ਆਮ ਆਦਮੀ ...
ਇਕ ਦਿਨ ਇਕ ਅਮੀਰ ਪਿਤਾ ਆਪਣੇ ਪੁੱਤਰ ਨੂੰ ਪਿੰਡ ਦਿਖਾਉਣ ਲੈ ਗਿਆ। ਉਹ ਉਸ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਕੋਈ ਕਿੰਨਾ ਗ਼ਰੀਬ ਹੋ ਸਕਦਾ ਹੈ। ਉਨ੍ਹਾਂ ਨੇ ਇਕ ਗ਼ਰੀਬ ਪਰਿਵਾਰ ਦੇ ਘਰ ਤੇ ਖੇਤਾਂ ਵਿਚ ਸਮਾਂ ਬਿਤਾਇਆ।
ਵਾਪਸੀ 'ਤੇ ਪਿਓ ਨੇ ਪੁੱਤਰ ਨੂੰ ਪੁੱਛਿਆ, 'ਯਾਤਰਾ ਕਿਵੇਂ ਰਹੀ?' 'ਬਹੁਤ ਵਧੀਆ ਸੀ, ਪਿਤਾ ਜੀ।'
'ਕੀ ਤੂੰ ਦੇਖਿਆ ਕਿ ਗ਼ਰੀਬ ਲੋਕ ਕਿਵੇਂ ਰਹਿੰਦੇ ਨੇ?' ਪਿਤਾ ਨੇ ਪੁੱਛਿਆ।
'ਹਾਂ ਪਿਤਾ ਜੀ', ਪੁੱਤਰ ਨੇ ਕਿਹਾ।
'ਤਾਂ ਮੈਨੂੰ ਦੱਸ, ਤੂੰ ਯਾਤਰਾ ਤੋਂ ਕੀ ਸਿੱਖਿਆ?' ਪਿਤਾ ਨੇ ਪੁੱਛਿਆ।
ਪੁੱਤਰ ਨੇ ਜਵਾਬ ਦਿੱਤਾ ਕਿ 'ਸਾਡੇ ਕੋਲ ਇਕ ਕੁੱਤਾ ਹੈ, ਉਨ੍ਹਾਂ ਕੋਲ ਚਾਰ, ਸਾਡੇ ਕੋਲ ਇਕ ਤਲਾਅ ਹੈ, ਉਨ੍ਹਾਂ ਕੋਲ ਨਦੀਆਂ ਨੇ, ਅਸੀਂ ਰਾਤ ਨੂੰ ਬਲਬ ਜਗਾਉਂਦੇ ਹਾਂ, ਉਹ ਤਾਰਿਆਂ ਥੱਲੇ ਸੌਂਦੇ ਨੇ, ਅਸੀਂ ਭੋਜਨ ਖ਼ਰੀਦਦੇ ਹਾਂ, ਉਹ ਉਗਾਉਂਦੇ ਨੇ, ਅਸੀਂ ਆਪਣੀ ਸੁਰਖਿਆ ਲਈ ਕੰਧਾਂ ਕਰਦੇ ਹਾਂ, ਉਨ੍ਹਾਂ ਕੋਲ ਦੋਸਤ ਨੇ। ਸਾਡੇ ਕੋਲ ਟੈਲੀਵਿਜ਼ਨ ਐ, ਉਹ ਆਪਣਾ ਵਕਤ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਬਿਤਾਉਂਦੇ ਨੇ।' ਪਿਤਾ ਕੋਲ ਕੋਈ ਜਵਾਬ ਨਹੀਂ ਸੀ, ਉਹ ਚੁੱਪ ਸੀ ਤਾਂ ਪੁੱਤਰ ਨੇ ਕਿਹਾ, 'ਧੰਨਵਾਦ, ਪਿਤਾ ...
'ਬਾਪੂ ਜੀ... ਪਾਲਿਸ਼ ਕਰਵਾ ਲਵੋ...। ਲੜਕੇ ਨੇ ਕਿਹਾ। 'ਕਿੰਨੇ ਪੈਸੇ ਲਏਂਗਾ?' ਬਾਬੂ ਜੀ ਨੇ ਪੁੱਛਿਆ। 'ਦਸ ਰੁਪਏ ਬਾਬੂ ਜੀ...।' 'ਦੋ ਰੁਪਏ ਦੀ ਲਾਗਤ ਨਹੀਂ ਲਗਦੀ ਅਤੇ ਮੰਗ ਰਿਹਾਂ ਦਸ ਰੁਪਏ... ਚੱਲ ਨਹੀਂ ਕਰਵਾਉਣੀ ਪਾਲਿਸ਼। ਉਸੇ ਸਮੇਂ ਇਕ ਖਾਕੀ ਵਰਦੀ ਵਾਲਾ ਉਥੇ ਆਇਆ। ਉਹ ਲੜਕੇ ਨੂੰ ਘੂਰਦੇ ਹੋਏ ਬੋਲਿਆ : ਓਏ ਤੈਨੂੰ ਹੀ ਲੱਭ ਰਿਹਾਂ ਸੀ ਕਦੋਂ ਦਾ। ਪੂਰੀ ਗੱਡੀ ਛਾਣ ਮਾਰੀ, ਹੁਣ ਨਜ਼ਰੀਂ ਪਿਆਂ ਹੈਂ। 'ਨਹੀਂ ਸਾਹਿਬ, ਮੈਂ ਤਾਂ ਬੱਸ ਤੁਹਾਡੇ ਕੋਲ ਹੀ ਆਉਣ ਵਾਲਾ ਸੀ ਅਤੇ ਐਨਾ ਕਹਿੰਦੇ ਹੋਏ ਲੜਕੇ ਨੇ ਦਸ-ਦਸ ਦੇ ਪੰਜ ਨੋਟ ਉਸ ਨੂੰ ਫੜਾ ਦਿੱਤੇ। ਖਾਕੀ ਵਰਦੀ ਵਾਲਾ ਪੰਜਾਹ ਰੁਪਏ ਜੇਬ ਵਿਚ ਤੁੰਨਦਾ ਹੋਇਆ ਅੱਗੇ ਤੁਰ ਗਿਆ। ਬਾਬੂ ਜੀ ਵੱਲ ਮੁੜ ਕੇ ਲੜਕੇ ਨੇ ਕਿਹਾ, 'ਦੇਖ ਲਈ ਬਾਬੂ ਜੀ... ਲਾਗਤ' ਅਤੇ ਬਾਬੂ ਜੀ ਨੇ ਬਿਨਾਂ ਕੁਝ ਬੋਲੇ ਆਪਣੇ ਜੁੱਤੇ ਅੱਗੇ ਕਰ ਦਿੱਤੇ। -ਮੂਲ : ਗੋਬਿੰਦ ਭਾਰਦਵਾਜ ਅਨੁ: ਐਚ. ਐਸ. ਸਪਰਾ ਮਕਾਨ ਨੰ: 204/64 ਬੀ.ਆਰ.ਐਸ. ਨਗਰ, ਲੁਧਿਆਣਾ, ਪੰਜਾਬ-141012. ਮੋਬਾਈਲ : ...
ਸ਼ਰੇ-ਆਮ ਘੁੰਮਣ, ਰੌਲ਼ਾ ਪਾਉਣ ਦੂਣਾ,
ਹੱਤਕ ਗੁਰੂ ਦੀ ਕਰਨ ਕਰਵਾਉਣ ਵਾਲੇ।
ਅਜੇ ਤੀਕ ਅਠਖੇਲੀਆਂ ਮਾਰਦੇ ਨੇ,
ਮਾਰੂ ਗੋਲੀ ਦਾ ਹੁਕਮ ਸੁਣਾਉਣ ਵਾਲੇ।
ਸਾਡੇ ਸਾਹਮਣੇ ਖੜ੍ਹਾ ਸਵਾਲ ਵੱਡਾ,
ਕਿਥੇ ਗਏ ਇਨਸਾਫ਼ ਨੂੰ ਚਾਹੁਣ ਵਾਲੇ?
ਸਾਨੂੰ ਆਸਰਾ ਗੁਰੂ ਦੇ ਨਾਮ ਦਾ ਹੈ,
ਧੱਕੇ ਖਾਣਗੇ ਕੂੜ ਕਮਾਉਣ ਵਾਲੇ।
ਫ਼ਰੀਦਕੋਟ। ਮੋਬਾਈਲ : ...
* ਹਰਦੀਪ ਢਿੱਲੋਂ *
ਬੋਲੀ ਚੜ੍ਹੀ ਹੁਣ ਵਕਤੀ ਵਿਕਰੀਆਂ ਦੀ,
ਛਾਲ ਸਿਆਸੀ ਭੰਬੀਰ ਦੀ ਵਿਕੀ ਮਹਿੰਗੀ।
ਧੁਖਦੀ ਅੱਗ ਨੂੰ ਭਾਂਬੜ ਬਣਾਉਣ ਵੇਲੇ,
ਫੂਕ ਵਹਿਬਤੀ ਪੀਰ ਦੀ ਵਿਕੀ ਮਹਿੰਗੀ।
ਲਾਹਾ ਖੁਸ਼ਕ ਦਿਹਾੜੇ ਦਾ ਜਦੋਂ ਮਿਲਿਆ,
ਸ਼ੀਸ਼ੀ ਤਾਕਤੀ ਨੀਰ ਦੀ ਵਿਕੀ ਮਹਿੰਗੀ।
'ਮੁਰਾਦਵਾਲਿਆ' ਹੁਣ ਨਾ ਦੁੱਧ ਮੁੱਕੂ,
ਬੱਕਰੀ ਚੋਈ ਵਜ਼ੀਰ ਦੀ ਵਿਕੀ ਮਹਿੰਗੀ।
-ਅਬੋਹਰ। ਸੰਪਰਕ : ...
ਹੱਲ ਵਾਹਕ ਬਾਪ
ਹੱਲਵਾਹਕ ਬਾਪ ਮੇਰਾ ਬੰਦਾ ਬਾਕਮਾਲ ਸੀ
ਕਿਰਤੀ ਸੁਭਾਅ ਅਤੇ ਸਾਧੂਆਂ ਜੇਹੀ ਚਾਲ ਸੀ
ਖੱਦਰ ਦੇ ਝੱਗੇ 'ਚ ਸਿਆਲ ਕੱਢ ਲੈਂਦਾ ਸੀ
ਅੱਧਾ ਕਿੱਲਾ ਕਣਕ ਇਕੋ ਸਾਹੇ ਵੱਢ ਲੈਂਦਾ ਸੀ
ਆਪੇ ਵਾਹੁੰਦਾ ਖੂਹ ਅਤੇ ਆਪੇ ਨੱਕੇ ਮੋੜਦਾ
ਸੀਰ ਤੇ ਸੁਭਾਅ ਪੱਖੋਂ ਬੰਦਾ ਪਹਿਲੀ ਤੋੜ ਦਾ
ਤੰਗਲੀ ਦੇ ਨਾਲ ਢਿੱਡ ਨਾੜ ਦਾ ਫਰੋਲਦਾ
ਵੰਡ ਤੇ ਵੰਡਾਈ ਵੇਲੇ ਤੇਰਾ ਤੇਰਾ ਤੋਲਦਾ
ਗੁੱਸਾ ਜਦੋਂ ਆਉਂਦਾ ਬਹੁਤ ਕਹਿਰੀ ਵਿੱਸ਼ ਘੋਲਦਾ
ਕਈ ਕਈ ਦਿਨ ਕਿਸੇ ਨਾਲ ਨਹੀਂ ਸੀ ਬੋਲਦਾ
ਕੁਤਰ ਕੁਤਰ ਪੱਠੇ ਢੇਰ ਵੱਡਾ ਸਾਰਾ ਲਾਉਂਦਾ ਸੀ
ਹੱਲ ਦੇ ਸਿਆੜ ਵਜ਼ਨ ਬਹਿਰ ਵਿਚ ਵਾਹੁੰਦਾ ਸੀ
ਕਦੇ ਆਡਾਂ ਝਾਂਗਦਾ ਤੇ ਕਦੇ ਡੰਗਰ ਚਾਰਦਾ
ਔੜਾਂ ਤੇ ਮੁਸੀਬਤਾਂ ਤੋਂ ਬਾਪੂ ਨਹੀਂ ਸੀ ਹਾਰਦਾ
ਕਦੇ ਕਦੇ ਸ਼ਹਿਰ ਜਦੋਂ ਜਾਂਦਾ ਸੀ ਤਰੀਕ 'ਤੇ
ਖਾਣ ਲਈ ਲਿਆਊ ਕੁਝ ਅਸੀਂ ਸਾਂ ਉਡੀਕਦੇ
ਕੋਰਾ ਅਨਪੜ੍ਹ ਪਰ ਟੱਬਰ ਪੜ੍ਹਾ ਗਿਆ
ਅੱਖਰਾਂ ਦਾ ਬਿਰਖ਼ ਵਿਹੜੇ ਕੱਚੜੇ 'ਚ ਲਾ ਗਿਆ
ਕੋਮਲ ਸੁਭਾਅ ਅਤੇ ਕਰੜਾ ਸਰੀਰ ਦਾ
ਹੇਰਵਾ ਵੀ ਕਰਦਾ ਸੀ ਵਾਹਗੇ ਦੀ ਲਕੀਰ ਦਾ
ਲੋਰ ਵਿਚ ਆ ਕੇ ਕਦੇ ਕਦੇ ਗੁਣਗਣਾਉਂਦਾ ਸੀ
ਕੁੱਟ ਕੁੱਟ ਲੋਹਾ ਰੰਬੇ ...
ਛੱਡ ਦੇ ਭੈੜੇ ਕਾਰੇ ਕਰਨੇ।
ਏਦਾਂ ਕਿੱਦਾਂ ਗੱਲੇ ਭਰਨੇ?
ਜਦ ਤੱਕ ਇਹ ਨਾ ਆਕੜ ਭੱਜੀ,
ਚੱਲਦੇ ਚੱਲਣਗੇ ਹੁਣ ਧਰਨੇ।
ਅੱਖਾਂ ਵਿਚ ਸੀ ਖੁਆਬ ਸੁਨਹਿਰੀ,
ਅੱਜਕਲ੍ਹ ਪਰ ਵਹਿੰਦੇ ਨੇ ਝਰਨੇ।
ਹਉਮੈ ਲਾਲਚ ਸੀਨਾ ਜ਼ੋਰੀ,
ਕੋਲ ਰਹੀ ਤਾਂ ਫਿਰ ਸਭ ਹਰਨੇ।
ਬਹੁਤ ਡਰਾ ਕੇ ਵੇਖ ਲਿਆ ਹੈ,
ਇਹ ਸਾਹਸੀ ਨੇ ਕਿੱਥੇ ਡਰਨੇ?
ਸੱਚੇ ਆਸ਼ਿਕ ਨੂੰ ਪੈਂਦੇ ਨੇ,
ਦੁੱਖ਼ ਤੇ ਤਾਹਨੇ ਮਿਹਣੇ ਜਰਨੇ।
ਜ਼ਿੰਦਾਦਿਲ ਅਣਖੀ ਤੇ ਸਿਦਕੀ,
ਫ਼ੋਕੇ ਦਬਕੇ ਨਾਲ ਨਈ ਮਰਨੇ।
'ਮਿੱਤਵਾ' ਸ਼ਾਹੀ ਫ਼ਰਮਾਨਾਂ ਵਿਚ,
ਸਭ ਡੁੱਬ ਜਾਣੇ ਨਾ ਮੁੜ ਤਰਨੇ।
-ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX