ਤੁਸੀਂ ਪਿੱਛੇ ਪੜ੍ਹ ਚੁੱਕੇ ਹੋ :
ਅਜਮੇਰ ਪਿੰਡ ਢੱਡਰੀਆਂ ਨੂੰ ਜਾਣ ਲਈ ਕਾਮਰੇਡ ਅਮਰ ਦਾ ਘੋੜਾ ਲੈ ਆਇਆ। ਸਵੇਰੇ ਚਾਨਣਾ ਹੋਣ 'ਤੇ ਉਹ ਮਾਮਦੀਨ ਦੇ ਘਰੋਂ ਪੰਜੀਰੀ ਦੀ ਪੀਪੀ ਚੁੱਕੀ ਅਤੇ ਆਪਣੇ ਘਰੋਂ ਆਟਾ ਤੇ ਗੁੜ ਬੋਤੇ ਉੱਤੇ ਲੱਦ ਕੇ ਢੱਡਰੀਆਂ ਵੱਲ ਨੂੰ ਚਲ ਪਿਆ। ਰਾਹ 'ਚ ਪਿੰਡ ਹੀਰੋ : ਤੋਗਾਵਾਲ ਕੋਲ ਇਕ ਮੁਸਲਮਾਨ ਪਰਿਵਾਰ ਹੱਲਾਕਾਰੀਆਂ ਦੇ ਜ਼ੁਲਮ ਦਾ ਸ਼ਿਕਾਰ ਹੋਇਆ ਨਜ਼ਰ ਪਿਆ। ਉਸ ਪਰਿਵਾਰ ਦੇ ਇਕ ਬਜ਼ੁਰਗ ਨੂੰ ਛੱਡ ਕੇ ਬਾਕੀ ਸਾਰੇ ਜੀਅ ਮਾਰੇ ਜਾ ਚੁੱਕੇ ਸਨ। ਬਜ਼ੁਰਗ ਨੇ ਅਜਮੇਰ ਨੂੰ ਬੇਨਤੀ ਕੀਤੀ ਕਿ ਮੈਨੂੰ ਵੀ ਮਾਰ ਦੇ ਅੱਲਾ ਤੇਰਾ ਭਲਾ ਕਰੂ। ਬਜ਼ਰੁਗ ਜ਼ਖ਼ਮੀ ਹਾਲਤ 'ਚ ਪਰਿਵਾਰ ਤੋਂ ਬਿਨਾਂ ਜਿਊਣਾ ਨਹੀਂ ਚਾਹੁੰਦਾ ਸੀ। ਅਜਮੇਰ ਅਖੀਰ ਢੱਡਰੀਆਂ ਪਹੁੰਚ ਗਿਆ। ਪਿੰਡ ਦੇ ਬਾਹਰ ਉਜੜੇ ਲੋਕ ਇਕੱਠੇ ਹੋਏ ਬੈਠੇ ਸਨ। ਖਤੀਜਾ ਤੇ ਨਜ਼ੀਰਾਂ ਹੋਰੀ ਉਥੇ ਹੀ ਸਨ। ਨਜ਼ੀਰਾਂ ਨੇ ਅਜਮੇਰ ਨੂੰ ਕਿਹਾ ਕਿ ਮੈਂ ਪਾਕਿਸਤਾਨ ਨਹੀਂ ਜਾਣਾ, ਮੈਨੂੰ ਇੱਧਰ ਹੀ ਰੱਖ ਲੈ। ਅੱਜ ਅੱਗੇ ਪੜ੍ਹੋ :
ਕਾਮਰੇਡ ਅਮਰ ਨੇ ਇਕੱਠ ਕਰ ਕੇ ਸਾਰੇ ਪਿੰਡ ਦੇ ਦਿਮਾਗ਼ ਵਿਚ ਇਹ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਮੁਸਲਮਾਨ ਵੀ ...
ਆਧੁਨਿਕ ਪੰਜਾਬੀ ਕਵਿਤਾ ਦੀ ਪ੍ਰਯੋਗਸ਼ੀਲ ਧਾਰਾ ਦੇ ਇਕ ਸਿਧਾਂਤਕਾਰ ਵਜੋਂ ਜਾਣੇ ਜਾਂਦੇ ਤੇ ਪੰਜਾਬੀ ਸਾਹਿਤ ਨੂੰ ਕਵਿਤਾ, ਗ਼ਜ਼ਲ, ਕਾਵਿ-ਨਾਟਕ, ਮਹਾਂ-ਕਾਵਿ, ਨਾਵਲ ਤੇ ਆਲੋਚਨਾ ਦੀਆਂ 50 ਤੋਂ ਉੱਪਰ ਪੁਸਤਕਾਂ ਦੇਣ ਵਾਲੇ ਅਜਾਇਬ ਕਮਲ ਹੁਰਾਂ ਦਾ ਜਨਮ 5 ਅਕਤੂਬਰ, 1932 ਨੂੰ ਪਿਤਾ ਜੰਗ ਸਿੰਘ ਤੇ ਮਾਤਾ ਰਾਏ ਕੌਰ ਦੇ ਜ਼ਿਮੀਂਦਾਰ ਪਰਿਵਾਰ 'ਚ ਪਿੰਡ ਡਾਂਡੀਆਂ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਉਨ੍ਹਾਂ ਮੁਢਲੀ ਸਿੱਖਿਆ ਖ਼ਾਲਸਾ ਸੀਨੀਅਰ ਸਕੂਲ ਬੱਡੋਂ ਤੋਂ ਪ੍ਰਾਪਤ ਕਰਨ ਉਪਰੰਤ 1954-55 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਪੜ੍ਹਦਿਆਂ ਕਵਿਤਾਵਾਂ ਤੇ ਗ਼ਜ਼ਲਾਂ ਲਿਖਣੀਆਂ ਆਰੰਭ ਕਰ ਦਿੱਤੀਆਂ ਸਨ। ਪੜ੍ਹਾਈ ਮੁਕੰਮਲ ਕਰਨ ਉਪਰੰਤ ਉਨ੍ਹਾਂ ਬੱਡੋਂ (ਨੇੜੇ ਮਾਹਿਲਪੁਰ) ਵਿਖੇ ਜੇ.ਬੀ.ਟੀ. ਕਲਾਸਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ।
ਅਜਾਇਬ ਕਮਲ ਤੇ ਉਸ ਦੇ ਪ੍ਰਯੋਗਸ਼ੀਲ ਸਾਥੀਆਂ ਨੇ ਕਵਿਤਾ ਦੇ ਖੇਤਰ 'ਚ ਬਦਲਾਅ ਤੇ ਨਵੇਂ ਪ੍ਰਯੋਗਾਂ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ। 1960 ਤੱਕ ਪਹੁੰਚਦਿਆਂ ਰੋਮਾਂਸਵਾਦੀ, ਪ੍ਰਗਤੀਵਾਦੀ ਧਾਰਾ ਦਾ ਜਲੌਅ ਮੱਠਾ ਪੈਣਾ ਸ਼ੁਰੂ ਹੋ ਗਿਆ ਸੀ। ਕਲਪਨਾ ...
ਕੇਰਾਂ ਪਿੱਛੇ ਜੇ ਸਿਖਰ ਦੁਪਹਿਰ ਵੇਲੇ ਮਾਮਾ-ਮਾਮੀ ਜੀ ਘਰ ਆਏ, ਸਾਰੇ ਟੱਬਰ ਤੋਂ ਚਾਅ ਨਾ ਚੱਕਿਆ ਜਾਵੇ, ਬੀਬੀ ਕਹੇ ਲੈ ਮੇਰੇ ਭਰਾ-ਭਰਜਾਈ ਆਏ ਨੇ ਮੈਂ ਵਾਰੇ ਜਾਵਾਂ...!! ਤੇ ਮੈਨੂੰ ਫੋਨ 'ਤੇ ਫੋਨ ਘਰੋਂ ਆਈ ਜਾਵੇ, 'ਵੇ ਪੁੱਤ ਛੇਤੀ ਛੇਤੀ ਘਰ ਨੂੰ ਬੌਹੜ ਤੇਰੇ ਮਾਮਾ ਮਾਮੀ ਆਏ ਨੇ।' ਮੈਨੂੰ ਯਾਦ ਐ ਜਿੰਨਾ ਚਿਰ ਮੈਂ ਘਰ ਨਾ ਪਹੁੰਚਿਆ ਮੈਨੂੰ ਫੋਨ ਹੀ ਆਈ ਜਾਣ। ਬੀਬੀ ਕਹੇ 'ਵੇ ਹੋਰ ਕਿੰਨਾ ਚਿਰ ਲੱਗਣੈ ਆਹ ਲੈ ਕੇ ਆ ਉਹ ਲੈ ਕੇ ਆ।' ਕਾਹਲ ਜੀ ਨਾਲ ਮੈਂ ਵੀ ਘਰ ਪਹੁੰਚਣ ਸਾਰ ਚਿੰਬੜ ਕੇ ਮਿਲਿਆ ਦੋਵਾਂ ਨੂੰ, ਉਧਰੋਂ ਚਾਚੀ ਅਮਰੋ ਨੂੰ ਵੀ ਜਦੋਂ ਪਤਾ ਲੱਗਾ ਖੈਰ-ਸੁੱਖ ਪੁੱਛਦੀ ਉਹ ਵੀ ਉਨ੍ਹਾਂ ਨਾਲ ਗੱਲਾਂਬਾਤਾਂ ਕਰਦੀ ਘੜੀ ਕੁ ਕੋਲ ਬੈਠੀ ਰਹੀ, ਦੁੱਖ-ਸੁੱਖ ਕਰਦੀ ਰਹੀ ਤੇ ਕੁਝ ਸਮੇਂ ਬਾਅਦ ਉਹ ਵੀ ਚਲੀ ਗਈ ਸੀ।
ਮੇਰੀ ਤੇ ਮਾਮੇ ਦੀ ਸਾਂਝ ਆੜੀਆਂ ਵਰਗੀ ਸੀ। ਅਸੀਂ ਜਦੋਂ ਵੀ ਮਿਲਦੇ ਆੜੀ ਬਣ ਕੇ ਹੱਥ ਮਿਲਾ ਕੇ ਮਿਲਦੇ ਤੇ ਘੰਟਿਆਂਬੱਧੀ ਗੱਲਾਂਬਾਤਾਂ ਕਰਦੇ-ਕਰਦੇ ਕਦੋਂ ਦੁਪਹਿਰ ਤੋਂ ਰਾਤ ਦੇ ਗਿਆਰਾਂ ਵੱਜ ਗਏ ਪਤਾ ਹੀ ਨਾ ਲੱਗਾ। ਤੜਕੇ ਸਦੇਹਾਂ ਜਿਹੇ ਉੱਠਦੇ ਫਤਹਿ ਬੁਲਾ ਕੇ ਫੇਰ ਸਾਰੇ ਇਕੱਠੇ ਜੇ ਹੋ ...
ਪਾਰਖੂ ਨਜ਼ਰ
ਮਨਦੀਪ ਵਿਆਹ ਕੇ ਸਹੁਰੇ ਘਰ ਆਈ ਤਾਂ ਉਸ ਨੂੰ ਇਹ ਕੰਮ ਬਹੁਤ ਹੀ ਔਖਾ ਲਗਦਾ ਕਿ ਇੱਥੇ ਹਰ ਕੰਮ ਹੀ ਖ਼ੁਦ ਕਰਨਾ ਪੈਂਦਾ ਸੀ। ਕਿਸੇ ਵੀ ਕੰਮ ਲਈ ਕੋਈ ਵੀ ਕੰਮ ਵਾਲੀ ਨਹੀਂਸੀ। ਉਸ ਦਾ ਸਾਰਾ ਦਿਨ ਸਫ਼ਾਈਆਂ, ਕੱਪੜੇ, ਬਰਤਨ ਤੇ ਰੋਟੀ ਦੇ ਕੰਮਾਂ-ਕਾਰਾਂ ਵਿਚ ਹੀ ਬੀਤ ਜਾਂਦਾ ਤੇ ਰਾਤ ਤੱਕ ਉਹ ਥੱਕ ਕੇ ਚੂਰ ਹੋ ਜਾਂਦੀ ।
ਇੰਜ ਹੀ ਦਿਨ ਬੀਤ ਰਹੇ ਸੀ। ਪਰ ਜਦੋਂ ਉਹ ਪੇਕੇ ਆਉਂਦੀ ਤਾਂ ਉਸ ਨੂੰ ਇਹ ਗੱਲ ਬਹੁਤ ਮਹਿਸੂਸ ਹੁੰਦੀ। ਕਿਉਂਕਿ ਉੱਥੇ ਸਾਰੇ ਮੁੱਖ ਕੰਮਾਂ ਲਈ ਕੰਮਾਂ ਵਾਲੀਆਂ ਰੱਖੀਆਂ ਹੋਈਆਂ ਸੀ। ਉਸ ਦੀਆਂ ਭਾਬੀਆਂ ਪੂਰੀ ਐਸ਼ ਕਰਦੀਆਂ ।
ਇਹ ਸਭ ਦੇਖ ਕੇ ਉਹ ਖਿਝ ਜਾਂਦੀ ਤੇ ਰੋਂਦੀ-ਕੁਰਲਾਉਂਦੀ ਆਪਣੇ ਮਾਂ-ਪਿਓ ਨੂੰ ਕਹਿੰਦੀ, 'ਕੀ ਸਹੇੜ ਕੇ ਦਿੱਤਾ। ਸਾਰੀ ਦਿਹਾੜੀ ਕੰਮ ਹੀ ਸਾਹ ਨਹੀਂ ਲੈਂਦੇ। ਸਿਰ ਖੁਰਕਣ ਦੀ ਵੀ ਵਿਹਲ ਨਹੀਂ ਮਿਲਦੀ' ਤੇ ਉਹ ਰੋਣ ਲਗਦੀ। ਕੋਲ ਬੈਠੀ ਮਾਂ ਸਮਝਾਉਂਦੀ, 'ਪੁੱਤ ਫ਼ਿਕਰ ਨਾ ਕਰ। ਸਾਡਾ ਜਵਾਈ ਪੜ੍ਹਿਆ-ਲਿਖਿਆ ਹੈ ਤੇ ਹੈ ਵੀ ਪੂਰਾ ਮਿਹਨਤੀ।' ਕੋਲੋਂ ਹੀ ਪਿਓ ਵੀ ਸਿਰ 'ਤੇ ਹੱਥ ਰੱਖਦਿਆਂ ਕਹਿੰਦਾ, 'ਜਿਗਰਾ ਕਰ ਧੀਏ ਜਿਗਰਾ। ਮੁੰਡਾ ਨਿਰਾ ਸੋਨਾ ਏ। ਤੇਰੇ ...
ਸੁਰਜੀਤ ਕੌਰ ਨੇ ਟੈਂਪੂ ਤੋਂ ਉਤਰ ਭਰਿਆ ਝੋਲਾ ਸਿਰ 'ਤੇ ਰੱਖਿਆ, ਕਾਹਲੀ-ਕਾਹਲੀ ਪੈਰ ਪੁੱਟਦੀ ਆਪਣੇ ਪੇਕੇ ਘਰ ਪਹੁੰਚ ਗਈ।
'ਬੀਬੀ ਏਹ ਕੀ? ਸਿਰ 'ਤੇ ਏਡਾ ਭਾਰਾ ਝੋਲਾ ਚੱਕਿਆ, ਸਾਨੂੰ ਫੋਨ ਕਰ ਦਿੰਦੀ। ਮੈਂ ਮੁੰਡੇ ਨੂੰ ਭੇਜ ਦਿੰਦੀ।' ਉਸ ਦੀ ਭਾਬੀ ਅਮਰੋ ਨੇ ਝੋਲਾ ਫੜਦਿਆਂ ਕਿਹਾ।
'ਨਿਆਣਿਆਂ ਦਾ ਫੁੱਫੜ ਪੰਜ ਛੇ ਪੇਟੀਆਂ ਚੁੱਕ ਲਿਆਇਆ ਸੀ। ਕਹਿੰਦਾ ਇਕ ਝੋਲਾ ਭਰ ਕੇ ਆਪਣੇ ਭਤੀਜਿਆਂ ਨੂੰ ਦੇ ਆ, ਦੋ ਦਿਨ ਖਾ ਲੈਣਗੇ।'
'ਮੈਂ ਵੀ ਇਹੀ ਸੋਚੀ ਜਾਂਦੈ ਬਈ ਅੱਗੇ ਤਾਂ ਭੂਆ ਕਦੇ ਪਾਈਆ ਬੇਰ, ਅਮਰੂਦ ਨਹੀਂ ਲੈ ਕੇ ਆਈ, ਅੱਜ ਸੇਬਾਂ ਦਾ ਝੋਲਾ ਕਿੱਥੋਂ ਭਰ ਲਿਆਈ। ਲੱਗਦੈ ਸੇਬਾਂ ਦੇ ਉਲਟੇ ਟਰੱਕ ਵਿਚ ਫੁੱਫੜ ਵੀ ਆਪਣਾ ਯੋਗਦਾਨ ਪਾ ਆਇਆ!' ਸੁਰਜੀਤ ਕੌਰ ਦਾ ਵੱਡਾ ਭਤੀਜਾ ਛਿੰਦਾ ਮਸ਼ਕਰੀ ਕਰਦਾ ਕਹਿਣ ਲੱਗਾ।
-ਨਿਊ ਮਾਡਲ ਟਾਊਨ, ਸਮਰਾਲਾ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : ...
'ਹੁਣ ਬਾਹਰ ਨਿਕਲ ਕੇ ਵਿਖਾ, ਮੈਂ ਤੈਨੂੰ ਫੋਨ ਵਿਚ ਬੰਦ ਕਰ ਦਿੱਤਾ ਹੈ। ਰਜਨੀ ਨੇ ਮਨ ਵਿਚ ਸੋਚਿਆ ਤੇ ਖ਼ੁਸ਼ ਹੋ ਕੇ ਕੰਮ ਕਰਨ ਲੱਗ ਪਈ। ਦਸ ਕੁ ਮਿੰਟ ਹੀ ਬੀਤੇ ਸਨ ਕਿ ਇਕ ਹੋਰ ਪ੍ਰਗਟ ਹੋ ਗਿਆ। ਉਸ ਨੂੰ ਸ਼ਾਂਤ ਕਰਨ ਤੋਂ ਬਾਅਦ ਰਜਨੀ ਨੇ ਮਸਾਂ ਅਜੇ ਖੈੜ੍ਹਾ ਛੁਡਾਇਆ ਹੀ ਸੀ ਕਿ ਏਨੇ ਵਿਚ ਇਕ ਹੋਰ ਫੋਨ ਆ ਬਹੁੜਿਆ।' 'ਹਾਏ ਰੱਬਾ, ਬਚਾਵੀਂ ਇਨ੍ਹਾਂ ਤੋਂ', ਕਹਿ ਕੇ ਫਿਰ ਤੋਂ ਉਸ ਦੀ ਗੱਲ ਸੁਣਨ ਲੱਗ ਪਈ।
ਬਾਜ਼ਾਰ ਤੋਂ ਸਬਜ਼ੀ-ਭਾਜੀ ਲਿਆ ਕੇ ਉਸ ਨੇ ਧੋ ਸਵਾਰ ਕੇ ਪੱਖੇ ਥੱਲੇ ਸੁੱਕਣੀ ਪਾ ਦਿੱਤੀ। ਆਹ ਚੁੱਕ, ਇਕ ਹੋਰ ਆ ਗਿਆ। 'ਕਿੱਥੇ ਰਹਿਨੀ ਐਂ, ਆਲੋਪ ਹੋ ਗਈ ਲਗਦੀ ਐਂ ਦੁਨੀਆ ਤੋਂ, ਹੋਰ ਸੁਣਾ ਕੀ ਹਾਲ ਐ', ਬਸ ਫੇਰ ਕੀ ਸੀ, 45 ਮਿੰਟ ਲੰਬੀ ਗੱਲਬਾਤ ਸ਼ੁਰੂ ਹੋ ਗਈ। ਲਗਾਤਾਰ ਬਕਬਕ ਸੁਣ ਕੇ ਰਜਨੀ ਪੱਕ ਗਈ ਸੀ। ਅਜੇ ਇਹ ਸੁਣ ਹੀ ਰਹੀ ਸੀ ਕਿ ਇਕ ਹੋਰ ਆਵਾਜ਼ ਪੈ ਗਈ। ਸੁਣਦਿਆਂ ਹੀ ਉਸ ਨੇ ਪਿਛਲੀ ਵਾਲੀ ਤੋਂ ਇਜਾਜ਼ਤ ਮੰਗੀ ਤੇ ਆਪਣਾ ਕੰਨ ਕਿਸੇ ਹੋਰ ਨੂੰ ਉਧਾਰ ਦੇ ਦਿੱਤਾ। ਲਗਭਗ 30 ਕੁ ਮਿੰਟ ਉਸ ਨੇ ਆਪਣੇ ਦੁੱਖੜੇ ਰੋ ਰੋ ਕੇ ਉਸ ਦੇ ਕੰਨ ਭਰ ਦਿੱਤੇ। ਪਿੱਛਾ ਛੁਡਾਉਣ ਲਈ ਰੱਜੋ (ਰਜਨੀ) ਹੱਸ ਕੇ ਬੋਲੀ, 'ਮੈਂ ਰੋਟੀ ਪਕਾ ...
* ਡਾ. ਸਰਬਜੀਤ ਕੌਰ ਸੰਧਾਵਾਲੀਆ * ਹੰਝੂਆਂ ਦਾ ਹਿਸਾਬ ਕੀ ਦੇਵਾਂ। ਜ਼ਿੰਦਗੀ ਨੂੰ ਜਵਾਬ ਕੀ ਦੇਵਾਂ। ਨੀਂਦ ਮੁੱਦਤ ਤੋਂ ਹੀ ਨਹੀਂ ਆਈ, ਫੇਰ ਅੱਖੀਆਂ ਨੂੰ ਖ਼ਾਬ ਕੀ ਦੇਵਾਂ। ਮੇਰੇ ਲੂੰ ਲੂੰ 'ਚ ਵਗ ਰਿਹਾ ਤੂੰ ਹੀ, ਤੈਨੂੰ ਨੈਣਾਂ ਦਾ ਆਬ ਕੀ ਦੇਵਾਂ। ਸਾਰੇ ਸਾਜ਼ਾਂ 'ਚ ਥਿਰਕਦਾ ਤੂੰ ਹੀ, ਤੈਨੂੰ ਦਿਲ ਦਾ ਰਬਾਬ ਕੀ ਦੇਵਾਂ। ਸਾਰੇ ਮੈਖ਼ਾਨਿਆਂ ਦਾ ਤੂੰ ਮਾਲਕ, ਫੇਰ ਤੈਨੂੰ ਸ਼ਰਾਬ ਕੀ ਦੇਵਾਂ। ਤੂੰ ਕਹਾਉਂਦਾ ਹੈਂ ਪਿਆਰ ਦਾ ਸਾਗਰ, ਇਸ਼ਕ ਦਾ ਮੈਂ ਚਨਾਬ ਕੀ ਦੇਵਾਂ। ਰੰਗ ਰਸ ਰੂਪ ਦਾ ਹੈਂ ਤੂੰ ਜਲਵਾ, ਤੈਨੂੰ ਆਪਣਾ ਸ਼ਬਾਬ ਕੀ ਦੇਵਾਂ। ਸਾਰੇ ਫੁੱਲਾਂ 'ਚ ਤੇਰੀ ਖ਼ੁਸ਼ਬੂ ਹੈ, ਫੇਰ ਤੈਨੂੰ ਗੁਲਾਬ ਕੀ ਦੇਵਾਂ। ਤੂੰ ਮਹਾਂਨੂਰ ਹੈਂ ਮਹਾਂਚਾਨਣ, ਤੈਨੂੰ ਦੱਸ ਆਫ਼ਤਾਬ ਕੀ ...
ਦੁਆ ਮਾਂ ਦੀ ਮਿਲੇ ਤਾਂ ਹਰ ਹਨੇਰਾ ਦੂਰ ਹੋ ਜਾਏ,
ਕਰੀ ਮਾਂ ਦੀ ਇਬਾਦਤ ਰੱਬ ਨੂੰ ਮਨਜ਼ੂਰ ਹੋ ਜਾਏ।
ਮੇਰੇ ਮਹਿਬੂਬ ਦੀ ਤਾਂ ਨਜ਼ਰ ਵੀ ਜਾਦੂਗਰਾਂ ਵਰਗੀ,
ਨਿਗਾਹ ਜੇ ਪਾ ਦਵੇ, ਪੱਥਰ ਵੀ ਕੋਹਿਨੂਰ ਹੋ ਜਾਏ।
ਬੜੀ ਮਦਹੋਸ਼ ਹੈ ਆਬੋ ਹਵਾ ਇਸ ਸ਼ਹਿਰ ਦੀ ਯਾਰੋ,
ਜਿਨ੍ਹਾਂ ਨੇ ਸਾਹ ਲਿਆ ਉਹ ਲਿਖਣ ਨੂੰ ਮਜਬੂਰ ਹੋ ਜਾਏ।
ਸੁਰੀਲੇ ਸੁਰ ਕਦੀ ਤਾਂ ਦੇ ਅਸਾਂ ਦੀ ਗ਼ਜ਼ਲ ਨੂੰ ਮਹਿਰਮ,
ਕਲਮ ਮੇਰੀ ਹਰਇਕ ਮਹਿਫਲ ਦੇ ਵਿਚ ਮਸ਼ਹੂਰ ਹੋ ਜਾਏ।
ਦਿਲਾਂ ਦਾ ਮੇਲ ਕੱਚੀ ਤੰਦ ਵਰਗਾ ਦੋਸਤਾ ਹੁੰਦੈ,
ਇਵੇਂ ਨਾ ਮੋੜ ਮੁੱਖ ਕਿ ਦਿਲ ਦਿਲਾਂ ਤੋਂ ਦੂਰ ਹੋ ਜਾਏ।
ਕਰਾਂ ਤਾਰੀਫ਼ ਕੀ ਉਸ ਚੌਧਵੀਂ ਦੇ ਚੰਨ ਦੀ ਯਾਰੋ,
ਧਰੇ ਜਿਸ ਨਾਚੀਜ਼ ਤੇ ਉਹ ਹੱਥ ਨੂਰੋਨੂਰ ਹੋ ਜਾਏ।
ਕਿਤੇ ਚੰਦਨ ਤਰ੍ਹਾਂ ਦਿਲ ਦੇ ਬਗੀਚੇ ਉਗ ਕਦੇ 'ਪੰਛੀ',
ਮਹਿਕ ਸਾਹਵਾਂ 'ਚ ਖਿਲਰੇ ਨਾਲ ਦਿਲ ਭਰਪੂਰ ਹੋ ਜਾਏ।
-ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX