'ਅਸੀਂ ਵੱਡ-ਵਡੇਰਿਆਂ ਤੋਂ ਬਾਬਾ ਗੁਰੂ ਨਾਨਕ ਜੀ ਦੇ ਸ਼ਰਧਾਲੂ ਹਾਂ ਅਤੇ ਸਾਡਾ ਗੁਰਬਾਣੀ ਵਿਚ ਅਟੁੱਟ ਵਿਸ਼ਵਾਸ ਹੈ, ਪਰ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਅਸੀਂ ਆਪਣੀਆਂ ਧਰਮਸ਼ਾਲਾਵਾਂ ਨੂੰ ਮੰਦਰਾਂ ਵਿਚ ਤਬਦੀਲ ਕਰ ਲਈਏ ਅਤੇ ਸਿੱਖ ਧਰਮ ਛੱਡ ਕੇ ਸਨਾਤਨ ਮਤ ਦੇ ਧਾਰਨੀ ਬਣ ਜਾਈਏ।' ਇਹ ਸ਼ਬਦ ਪਿਛਲੇ ਦਿਨੀਂ ਇੰਦੌਰ ਵਿਚ, ਸਿੰਧੀ ਪਰਿਵਾਰਾਂ ਕੋਲੋਂ ਸਤਿਕਾਰ ਕਮੇਟੀ ਦੁਆਰਾ ਮਰਿਆਦਾ ਦੇ ਨਾਂਅ 'ਤੇ ਡਰਾ-ਧਮਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਪਸ ਲੈਣ ਦੀ ਕਾਰਵਾਈ ਤੋਂ ਬਾਅਦ, ਸਿੰਧੀ ਆਗੂਆਂ ਨੇ ਗੱਚ ਭਰਦਿਆਂ ਮੀਡੀਆ ਸਾਹਮਣੇ ਆਖੇ ਸਨ। ਪੰਜਾਬ ਤੋਂ ਗਈ ਇਕ ਸਤਿਕਾਰ ਕਮੇਟੀ ਨੇ ਇੰਦੌਰ ਦੀ ਇਕ ਸਿੰਧੀ ਧਰਮਸ਼ਾਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਕਰਮ-ਕਾਂਡ ਅਤੇ ਮਨਮਤਿ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ, ਇੰਦੌਰ ਦੇ ਸਮੁੱਚੇ ਸਿੰਧੀ ਪਰਿਵਾਰਾਂ ਨੂੰ ਚਿਤਾਵਨੀ ਦੇ ਦਿੱਤੀ ਸੀ ਕਿ ਉਹ ਮਰਿਆਦਾ ਦਾ ਪਾਲਣ ਨਹੀਂ ਕਰ ਰਹੇ, ਜਿਸ ਕਾਰਨ ਘਰਾਂ 'ਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਾਪਸ ਕਰ ਦੇਣ। ਨਰਮ ਅਤੇ ਉਦਾਰ ਸੁਭਾਅ ...
ਗੁਰਸਾਗਰ ਮਸਤੂਆਣਾ ਸਾਹਿਬ ਪੂਰੇ ਮਾਲਵੇ ਦਾ ਇਕ ਅਧਿਆਤਮਿਕ ਅਤੇ ਦੁਨਿਆਵੀ ਵਿੱਦਿਆ ਦਾ ਸੁਮੇਲ ਕਰਦਾ ਇਕ ਪ੍ਰਸਿੱਧ ਧਾਰਮਿਕ ਅਸਥਾਨ ਹੈ, ਜੋ ਕਿ ਸੰਗਰੂਰ ਤੋਂ 6 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਮਸਤੂਆਣਾ ਸਾਹਿਬ ਆਬਾਦ ਹੋਣ ਤੋਂ ਪਹਿਲਾਂ ਇੱਥੇ ਇਕ ਅਜਿਹਾ ਸੰਘਣਾ ਜੰਗਲ ਸੀ, ਜਿਸ ਨੂੰ ਮਸਤੂ ਜ਼ਿਮੀਂਦਾਰ ਦਾ ਝਿੜ੍ਹਾ ਕਿਹਾ ਜਾਂਦਾ ਸੀ ਅਤੇ ਇਸ ਨਾਂਅ ਕਰਕੇ ਹੀ ਬਾਅਦ ਵਿਚ ਇਸ ਸਥਾਨ ਦਾ ਨਾਂਅ ਮਸਤੂਆਣਾ ਪਿਆ। ਇਸ ਸਥਾਨ ਨੂੰ ਆਬਾਦ ਕਰਨ ਵਾਲੇ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਸਨ, ਜਿਨ੍ਹਾਂ ਦਾ ਜਨਮ ਅਸਥਾਨ ਇੱਥੋਂ 25 ਕਿ: ਮੀ: ਦੀ ਦੂਰੀ 'ਤੇ ਨਗਰ ਚੀਮਾ (ਸੰਗਰੂਰ) ਹੈ। ਮਾਤਾ-ਪਿਤਾ ਨੇ ਤਾਂ ਉਨ੍ਹਾਂ ਨੂੰ ਫ਼ੌਜ 'ਚ ਭਰਤੀ ਕਰਵਾਇਆ ਪਰ ਸਾਧੂ ਬਿਰਤੀ ਦੇ ਮਾਲਕ ਬਾਬਾ ਅਤਰ ਸਿੰਘ ਫ਼ੌਜ ਦੀ ਡਿਊਟੀ ਦੇ ਨਾਲ-ਨਾਲ ਪਰਮਾਤਮਾ ਦਾ ਨਾਂਅ ਧਿਆਉਣ 'ਚ ਲੀਨ ਰਹਿੰਦੇ ਸਨ। ਇਸ ਲਈ ਫ਼ੌਜ ਦੀ ਨੌਕਰੀ ਛੱਡਣ ਉਪਰੰਤ ਉਨ੍ਹਾਂ ਘਰ ਜਾਣ ਦੀ ਥਾਂ ਪਾਕਿਸਤਾਨ 'ਚ ਪੋਠੋਹਾਰ, ਰਾਵਲਪਿੰਡੀ, ਤਰਨ ਤਾਰਨ ਅਤੇ ਅੰਮ੍ਰਿਤਸਰ ਸਾਹਿਬ ਆਦਿ ਇਲਾਕਿਆਂ 'ਚ ਗੁਰਮਤਿ ਪ੍ਰਚਾਰ ਦੀ ਲਹਿਰ ਆਰੰਭ ਕੀਤੀ। ਇਸ ਦੌਰਾਨ ਉਨ੍ਹਾਂ ਦਾ ...
ੴ ਸਤਿਗੁਰ ਪ੍ਰਸਾਦਿ॥
ਰਾਗੁ ਬਸੰਤੁ ਹਿੰਡੋਲ ਮਹਲਾ ੯॥
ਸਾਧੋ ਇਹੁ ਤਨੁ ਮਿਥਿਆ ਜਾਨਉ॥
ਯਾ ਭੀਤਰਿ ਜੋ ਰਾਮੁ ਬਸਤੁ ਹੈ
ਸਾਚੋ ਤਾਹਿ ਪਛਾਨੋ॥੧॥ ਰਹਾਉ॥
ਇਹੁ ਜਗੁ ਹੈ ਸੰਪਤਿ ਸੁਪਨੇ ਕੀ
ਦੇਖਿ ਕਹਾ ਐਡਾਨੋ॥
ਸੰਗਿ ਤਿਹਾਰੈ ਕਛੂ ਨ ਚਾਲੈ
ਤਾਹਿ ਕਹਾ ਲਪਟਾਨੋ॥੧॥
ਉਸਤਤਿ ਨਿੰਦਾ ਦੋਊ ਪਰਹਰਿ
ਹਰਿ ਕੀਰਤਿ ਉਰਿ ਆਨੋ॥
ਜਨ ਨਾਨਕ ਸਭ ਹੀ ਮੈ ਪੂਰਨ
ਏਕ ਪੁਰਖ ਭਗਵਾਨੋ॥੨॥੧॥ (ਅੰਗ : 1186)
ਪਦ ਅਰਥ : ਮਿਥਿਆ-ਨਾਸ਼ਵੰਤ। ਤਨ-ਸਰੀਰ। ਯਾ-ਇਸ (ਸਰੀਰ) ਵਿਚ। ਜੋ-ਜਿਹੜਾ। ਬਸਤੁ ਹੈ-ਵਸ ਰਿਹਾ ਹੈ। ਸਾਚੋ-ਸਦਾ ਥਿਰ ਰਹਿਣ ਵਾਲਾ। ਪਛਾਨੋ-ਸਮਝੋ,
ਸੰਪਤਿ-ਜਾਇਦਾਦ, ਧਨ ਦੌਲਤ। ਕਹਾ-ਕਿਉਂ। ਐਡਾਨੋ-ਆਕੜਦਾ ਹੈਂ। ਸੰਗਿ ਤਿਹਾਰੈ-ਤੇਰੇ ਨਾਲ। ਕਛੂ-ਕੁਝ ਵੀ। ਨ ਚਾਲੈ- ਨਾਲ ਨਹੀਂ ਜਾ ਸਕਦੀ। ਤਾਹਿ-ਉਸ ਨਾਲ। ਕਹਾ ਲਪਟਾਨੋ-ਕਿਉਂ ਚਿੰਬੜਿਆ ਹੋਇਆ ਹੈ।
ਉਸਤਤਿ-ਖੁਸ਼ਾਮਦ। ਦੋਊ-ਦੋਨਾਂ ਨੂੰ। ਪਰਹਰਿ-ਦੂਰ ਕਰ, ਛੱਡ ਦੇ। ਕੀਰਤਿ-ਸਿਫ਼ਤ ਸਾਲਾਹ। ਉਰਿ ਆਨੋ-ਹਿਰਦੇ ਵਿਚ ਵਸਾਓ।
ਇਹ ਅਟੱਲ ਸਚਾਈ ਹੈ ਕਿ ਸੰਸਾਰ ਵਿਚ ਸਭ ਕੁਝ ਬਿਨਸਨਹਾਰ ਹੈ। ਕੋਈ ਵੀ ਇਥੇ ਸਦਾ ਥਿਰ ਰਹਿਣ ਵਾਲਾ ਨਹੀਂ। ਕਿਸੇ ਨੇ ਵੀ ਇਥੇ ਸਦਾ ਲਈ ਬੈਠੇ ...
ਸੰਤ ਅਤਰ ਸਿੰਘ ਉਹ ਮਹਾਨ ਪੁਰਸ਼ ਸਨ, ਜਿਨ੍ਹਾਂ ਨੇ ਸਾਡੀ ਕੌਮ ਨੂੰ ਧਰਮ ਦੇ ਨਾਲ-ਨਾਲ ਵਿੱਦਿਆ ਦਾ ਦੀਪ ਜਗਾ ਕੇ ਇਕ ਨਵੀਂ ਰੌਸ਼ਨੀ ਦਿੱਤੀ। ਸੰਤ ਅਤਰ ਸਿੰਘ ਨੇ ਆਪਣੇ ਹੱਥੀਂ ਬਹੁਤ ਸਾਰੇ ਵਿੱਦਿਅਕ ਅਦਾਰਿਆਂ ਦੀ ਸਥਾਪਨਾ ਕੀਤੀ, ਜਿਨ੍ਹਾਂ ਵਿਚੋਂ ਮੁੱਖ ਅਕਾਲ ਡਿਗਰੀ ਕਾਲਜ, ਅਕਾਲ ਸੀਨੀਅਰ ਸੈਕੰਡਰੀ ਸਕੂਲ ਅਤੇ ਲੜਕੀਆਂ ਦਾ ਸਕੂਲ (ਤਿੰਨੋ ਮਸਤੂਆਣਾ ਸਾਹਿਬ ਵਿਖੇ) ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮੈਨ (ਹੁਣ ਲੁਧਿਆਣਾ ਵਿਖੇ ਸਥਿਤ) ਪ੍ਰਮੁੱਖ ਸੰਸਥਾਵਾਂ ਵਿਚੋਂ ਹਨ, ਜਿਨ੍ਹਾਂ ਦੀ ਸਥਾਪਨਾ ਉਨ੍ਹਾਂ ਨੇ ਖ਼ੁਦ ਕੀਤੀ। ਇਸ ਤੋਂ ਇਲਾਵਾ ਹੋਰ ਵੀ ਦਰਜਨਾਂ ਸਕੂਲ/ਕਾਲਜ ਸ਼ੁਰੂ ਕਰਵਾਏ ਜੋ ਕਿ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ 1947 ਵੇਲੇ ਪਾਕਿਸਤਾਨ ਵਿਚ ਰਹਿ ਗਏ। ਇਨ੍ਹਾਂ ਕਾਰਜਾਂ ਕਰਕੇ ਹੀ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ 'ਸੰਤਾਂ' ਦੀ ਉਪਾਧੀ ਬਖ਼ਸ਼ਿਸ਼ ਕੀਤੀ ਗਈ। 1849 ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਸਥਾਪਿਤ ਖ਼ਾਲਸਾ ਰਾਜ ਦੀ ਸਮਾਪਤੀ ਤੋਂ ਬਾਅਦ ਜਦੋਂ ਲੋਕ ਇਸਾਈ ਧਰਮ ਨੂੰ ਅਪਨਾਉਣ ਲੱਗ ਪਏ ਸਨ ਤਾਂ ਸੰਤ ਅਤਰ ਸਿੰਘ ਹੁਰਾਂ ਨੇ ਪ੍ਰਚਾਰ ਰਾਹੀਂ ਸਿੱਖਾਂ ਦੀ ਗਿਣਤੀ ਪੱਖੋਂ ਅਤੇ ...
ਕਸਬਾ ਅਜੀਤਵਾਲ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਉੱਪਰ ਜਗਰਾਉਂ ਅਤੇ ਮੋਗਾ ਸ਼ਹਿਰਾਂ ਦੇ ਐਨ ਵਿਚਕਾਰ ਵਸਿਆ ਕਸਬਾ ਹੈ। ਮੁੱਖ ਮਾਰਗ ਤੋਂ ਲੰਘਦਿਆਂ ਨਜ਼ਰੀਂ ਪੈਂਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਦਰਬਾਰ ਹਾਲ ਦੀ ਆਲੀਸ਼ਾਨ ਇਮਾਰਤ ਬਾਬਾ ਖਜ਼ਾਨ ਸਿੰਘ ਡੇਰਾ ਸਮਾਧਾਂ (ਨਿਰਮਲ ਆਸ਼ਰਮ) ਦੇ ਨਾਂਅ ਨਾਲ ਪ੍ਰਸਿੱਧ ਹੈ। ਨਿਰਮਲੇ ਸੰਪ੍ਰਦਾਇ (ਭੇਖ) ਨਾਲ ਜੁੜਿਆ ਇਹ ਪੁਰਾਤਨ ਅਸਥਾਨ ਨਗਰ ਅਤੇ ਇਲਾਕਾ ਵਾਸੀਆਂ ਸਮੇਤ ਦੇਸ਼-ਵਿਦੇਸ਼ 'ਚ ਵਸਦੀਆਂ ਸੰਗਤਾਂ ਦੀ ਆਸਥਾ ਦਾ ਕੇਂਦਰ ਹੈ। ਅਸਥਾਨ ਦੇ ਪਹਿਲੇ ਮਹਾਂਪੁਰਸ਼ਾਂ ਵਲੋਂ ਸਮੇਂ ਅਨੁਸਾਰ ਮੁੱਢਲੀ ਵਿੱਦਿਆ ਅਤੇ ਗੁਰਬਾਣੀ ਸੰਥਿਆ ਦਾ ਗਿਆਨ ਵੰਡਦਿਆਂ ਬਿਮਾਰਾਂ, ਦੁਖੀਆਂ ਤੇ ਲੋੜਵੰਦਾਂ ਦਾ ਦੇਸੀ ਦਵਾਈਆਂ ਨਾਲ ਇਲਾਜ ਵੀ ਕੀਤਾ ਜਾਂਦਾ ਰਿਹਾ। ਇਹ ਅਸਥਾਨ ਮੁੱਖ ਮਾਰਗ 'ਤੇ ਹੋਣ ਕਰਕੇ ਰਾਹਗੀਰਾਂ ਲਈ ਅਰਾਮ ਕਰਨ, ਲੰਗਰ ਪਾਣੀ ਅਤੇ ਠਹਿਰਨ ਦਾ ਵੀ ਪ੍ਰਬੰਧ ਕੀਤਾ ਜਾਂਦਾ ਸੀ। ਅਸਥਾਨ ਦੇ ਰਹਿ ਚੁੱਕੇ ਮਹਾਂਪੁਰਸ਼ਾਂ ਬਾਬਾ ਖਜ਼ਾਨ ਸਿੰਘ, ਭਾਈ ਕਰਮ ਚੰਦ, ਭਾਈ ਧਰਮ ਚੰਦ, ਬਾਬਾ ਹਰਨਾਮ ਸਿੰਘ, ਬਾਬਾ ਪ੍ਰਤਾਪ ਸਿੰਘ, ਬਾਬਾ ਬਚਨ ਸਿੰਘ, ਸੰਤ ਬਾਬਾ ...
ਮੌਲਾਨਾ ਰੂਮੀ ਨੇ ਆਪਣੇ ਸ਼ਾਗਿਰਦਾਂ ਨੂੰ ਕਿਹਾ ਖੁਦਾ ਕੋਲ ਇਕ ਖਾਸ ਤਰ੍ਹਾਂ ਦਾ ਸੁਰਮਾ ਹੁੰਦਾ ਹੈ। ਉਹ ਬਾਹਰਲੀ ਅੱਖ ਵਿਚ ਪਾਉਣ ਨਾਲ ਅੰਦਰਲੀ ਅੱਖ ਖੁੱਲ੍ਹ ਜਾਂਦੀ ਹੈ। ਇਸ ਨਾਲ ਆਦਮੀ ਆਪਣੇ ਅਸਤਿੱਤਵ ਦੇ ਰਹੱਸ ਦੇਖਣ ਲਗਦਾ ਹੈ ਅਤੇ ਗੁਪਤ ਸੰਕੇਤਾਂਦੇ ਅਰਥ ਸਮਝਣ ਲਗਦਾ ਹੈ। ਜਿਸ ਦੀ ਅੱਖ ਵਿਚ ਇਹ ਸੁਰਮਾ ਪਾ ਦਿੱਤਾ ਗਿਆ ਹੋਵੇ, ਉਹ ਉਸ ਨੂੰ ਦੂਜਿਆਂ ਦੀ ਅੱਖ ਵਿਚ ਵੀ ਪਾ ਸਕਦਾ ਹੈ, ਜਿਨ੍ਹਾਂ 'ਤੇ ਉਹ ਖੁਸ਼ ਹੋਵੇ, ਇਸ ਸੁਰਮੇ ਦੀ ਹਿਫ਼ਾਜ਼ਤ ਨਾ ਕੀਤੀ ਜਾਵੇ ਤਾਂ ਆਦਮੀ ਅੰਨ੍ਹਾ ਹੀ ਬਣਿਆ ਰਹਿੰਦਾ ਹੈ ਅਤੇ ਉਸ ਨੂੰ ਹਕੀਕਤ ਸਮਝ ਨਹੀਂ ਆਉਂਦੀ।
ਇਸ ਕਥਨ ਤੋਂ ਬਾਅਦ ਰੂਮੀ ਨੇ ਕਿਹਾ,
'ਚਾਹੇ ਹੋਵੇ ਕੋਈ ਸੁਲਤਾਨ
ਖ਼ੁਦਾ ਜਾਂ ਉਸ ਦੇ ਕਬੂਲ ਸਖਮ ਦੀ ਰਜ਼ਾਮੰਦੀ ਦੇ ਬਗੈਰ
ਫੁੱਟੀਹੀ ਸਮਝੋ ਉਸ ਦੀ ਤਕਦੀਰ
ਬਿਨਾਂ ਖ਼ੁਦਾ ਦੇ ਨੂਰ ਦੇ
ਹਰ ਨਜ਼ਰ ਬੇਨੂਰ ਹੁੰਦੀ ਹੈ
ਬਿਨਾਂ ਖੁਦਾ ਦੇ ਨੂਰ ਦੇ
ਗੰਢ ਖੁੱਲ੍ਹਦੀ ਨਹੀਂ ਹੈ'
ਰੂਮੀ ਨੇ ਅੱਗੇ ਕਿਹਾ, 'ਜਾਂ ਤਾਂ ਸੂਫੀ ਦੀ ਨਜ਼ਰ ਵਿਚ ਰੌਸ਼ਨ ਹੋ ਜਾਓ, ਵਰਨਾ ਉਸ ਦੀਆਂ ਨਜ਼ਰਾਂ ਤੋਂ ਦੂਰ ਹੋ ਜਾਉ।'
-ਪੰਜਾਬੀ ਰੂਪ : ਭਜਨਬੀਰ ...
ਗੁਰੂ ਕਾ ਬਾਗ਼ ਮੋਰਚੇ ਲਈ 4 ਸਤੰਬਰ, 1922 ਈ. ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਇਕ ਸੌ ਸਿੰਘਾਂ ਦਾ ਜਥਾ ਸ: ਖੜਕ ਸਿੰਘ ਦੀ ਜਥੇਬੰਦੀ ਹੇਠ ਸਵੇਰੇ 9.20 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ। 1.50 'ਤੇ ਛੀਨੇ ਪੁਲ 'ਤੇ ਪਹੁੰਚਿਆ। ਇਸ ਜਥੇ ਵਿਚ 7 ਸਿੰਘ 55 ਤੋਂ 70 ਸਾਲ ਤਕ ਦੇ ਸਨ। ਇਸ ਦਿਨ ਸ਼ੇਰ ਸਿੰਘ ਨੇ ਜਥੇ ਨੂੰ ਰੋਕਿਆ। ਪੁਲਿਸ ਦੇ 15 ਜਵਾਨਾਂ ਅਤੇ 4 ਘੋੜ ਸਵਾਰਾਂ ਨੇ ਜਥੇ ਦੇ ਸਿੰਘਾਂ ਨੂੰ ਘੇਰਾ ਪਾ ਲਿਆ। ਜਥੇ ਦੇ ਸਿੰਘ ਜ਼ਮੀਨ 'ਤੇ ਬੈਠ ਗਏ। ਬੀ.ਟੀ. 25 ਪੁਲਿਸ ਦੇ ਜਵਾਨਾਂ ਅਤੇ 9 ਬੰਦੂਕਾਂ ਵਾਲਿਆਂ ਨੂੰ ਲੈ ਕੇ ਮੌਕੇ 'ਤੇ ਪਹੁੰਚ ਗਿਆ। ਉਸ ਦਿਨ ਬੀ.ਟੀ. ਪੁਲਿਸ ਦਾ ਇੰਚਾਰਜ ਸੀ। ਪੰਡਿਤ ਮਦਨ ਮੋਹਨ ਮਾਲਵੀਆ ਸਵਾ ਦੋ ਵਜੇ ਪਹੁੰਚ ਗਏ। ਉਥੇ ਉਨ੍ਹਾਂ ਦੇ ਨਾਲ ਭਾਈ ਜੋਧ ਸਿੰਘ ਐਮ.ਏ., ਸ. ਸ਼ਿਵਦੇਵ ਸਿੰਘ, ਸਰ ਜੋਗਿੰਦਰ ਸਿੰਘ ਵੀ ਮੌਜੂਦ ਸਨ। ਬੀ.ਟੀ. ਦੇ ਕਹਿਣ 'ਤੇ ਪੁਲਿਸ ਨੇ ਜਥੇ ਨੂੰ ਵੇਖਣ ਵਾਲੇ ਲੋਕਾਂ ਨੂੰ ਪਿੱਛੇ ਹਟਾ ਦਿੱਤਾ। ਪ੍ਰੈੱਸ ਦੇ ਪ੍ਰਤੀਨਿਧਾਂ ਅਤੇ ਐਂਬੂਲੈਂਸ ਵਾਲਿਆਂ ਨੂੰ ਖੜ੍ਹੇ ਰਹਿਣ ਦਿੱਤਾ ਗਿਆ। ਮਾਲਵੀਆ ਦੇ ਕਹਿਣ 'ਤੇ ਬੀ.ਟੀ. ਨੇ ਯਕੀਨ ਦਿਵਾਇਆ ਕਿ ਜਥੇ ਦੇ ਸਿੰਘਾਂ ਦੀ ਮਾਰ ...
* ਰਣਧੀਰ ਸਿੰਘ ਵਰਪਾਲ *
ਨਿਗ੍ਹਾ 'ਚ ਨਿਵਾਣ ਹੋਵੇ, ਮਿੱਠੜੀ ਜੁਬਾਨ ਹੋਵੇ,
ਉੱਚੀ ਜਦੋਂ ਸ਼ਾਨ ਹੋਵੇ, ਕਰੀਏ ਘੁਮੰਡ ਨਾ।
ਜਿਥੇ ਸਤਿਕਾਰ ਹੋਵੇ, ਕੀਤਾ ਉਪਕਾਰ ਹੋਵੇ,
ਭਾਈਆਂ 'ਚ ਪਿਆਰ ਹੋਵੇ, ਪਾਈਏ ਕਦੇ ਵੰਡ ਨਾ।
ਬੋਲਾਂ ਨੂੰ ਜ਼ਰੂਰ ਤੋਲੇ, ਜੀਭ ਤਾਈਂ ਫੇਰ ਖੋਲ੍ਹੇ,
ਜ਼ਿੰਦਗੀ ਫ਼ਜ਼ੂਲ ਰੋਲੇ, ਖਾਧੀ ਜਿੰਨੇ ਚੰਡ ਨਾ।
ਮਨ ਸਮਝਾਵਣੇ ਦੀ, ਰੁੱਸੇ ਗਲ ਲਾਵਣੇ ਦੀ,
ਫ਼ਰਜ਼ ਨਿਭਾਵਣੇ ਦੀ, ਸੌਖੀ ਹੁੰਦੀ ਪੰਡ ਨਾ।
-ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX