ਬਹੁਤ ਸਾਰੀਆਂ ਬਿਮਾਰੀਆਂ ਅਤੇ ਕੀੜੇ ਕਣਕ ਦੇ ਝਾੜ 'ਤੇ ਮਾੜਾ ਅਸਰ ਪਾਉਂਦੇ ਹਨ। ਇਨ੍ਹਾਂ 'ਚੋਂ ਕਈ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਬਿਜਾਈ ਵੇਲੇ ਬੀਜ ਸੋਧ ਨਾਲ ਹੀ ਕੀਤੀ ਜਾ ਸਕਦੀ ਹੈ। ਬੀਜਣ ਤੋਂ ਪਹਿਲਾਂ ਹੀ ਬੀਜ ਨੂੰ ਉੱਲੀਨਾਸ਼ਕ ਜਾਂ ਕੀਟਨਾਸ਼ਕ ਜ਼ਹਿਰ ਲਗਾਉਣ ਨੂੰ ਬੀਜ ਸੋਧ ਕਿਹਾ ਜਾਂਦਾ ਹੈ। ਪਰ ਸਾਡੇ ਕਿਸਾਨ ਇਸ ਗੱਲ ਤੋਂ ਬੇਖ਼ਬਰ ਹਨ ਕਿ ਬਹੁਤ ਸਾਰੀਆਂ ਬਿਮਾਰੀਆਂ ਰੋਗੀ ਬੀਜ ਜਾਂ ਮਿੱਟੀ ਵਿਚ ਪਲ ਰਹੇ ਜੀਵਾਣੂਆਂ ਤੋਂ ਪੈਦਾ ਹੁੰਦੀਆਂ ਹਨ। ਅਜਿਹੀਆਂ ਬਿਮਾਰੀਆਂ ਨੂੰ ਬਾਅਦ ਵਿਚ ਜ਼ਹਿਰਾਂ ਦੇ ਛਿੜਕਾਅ ਕਰਕੇ ਕਾਬੂ ਕਰਨਾ ਬਹੁਤ ਔਖਾ ਹੀ ਨਹੀਂ, ਬਲਕਿ ਅਸੰਭਵ ਜਿਹਾ ਹੋ ਜਾਂਦਾ ਹੈ। ਇਸ ਲਈ ਇਨ੍ਹਾਂ ਬਿਮਾਰੀਆਂ ਨੂੰ ਕਾਬੂ ਕਰਨ ਲਈ ਬੀਜ ਦੀ ਸੋਧ ਕਰਨੀ ਬਹੁਤ ਹੀ ਜ਼ਰੂਰੀ ਹੈ। ਇਸ ਦੇ ਨਾਲ ਹੀ ਸਿਉਂਕ ਨੂੰ ਵੀ ਬੀਜ ਸੋਧ ਨਾਲ ਰੋਕਿਆ ਜਾ ਸਕਦਾ ਹੈ। ਸੋਧਿਆ ਹੋਇਆ ਬੀਜ ਬੀਜਣ ਨਾਲ ਫ਼ਸਲ ਦਾ ਜੰਮ ਵੀ ਚੰਗਾ ਅਤੇ ਇਕਸਾਰ ਹੁੰਦਾ ਹੈ। ਬੀਜ ਸੋਧ ਦਾ ਇਕ ਹੋਰ ਬਹੁਤ ਵੱਡਾ ਫਾਇਦਾ ਇਹ ਵੀ ਹੈ ਕਿ ਇਸ ਨਾਲ ਕਿਸੇ ਬਿਮਾਰੀ ਜਾਂ ਕੀੜੇ ਨੂੰ ਰੋਕਣ ਲਈ ਜ਼ਹਿਰ ਦੀ ਮਾਤਰਾ ਬਹੁਤ ਘੱਟ ਲਗਦੀ ਹੈ, ਜਿਸ ...
ਫਲਾਂ ਦੀ ਕਾਸ਼ਤ ਨਾ ਸਿਰਫ ਖੇਤੀ ਵਿਭਿੰਨਤਾ ਲਈ, ਸਗੋਂ ਮਨੁੱਖੀ ਸਿਹਤ ਅਤੇ ਖੇਤੀ ਅਰਥਚਾਰੇ ਦੀ ਸਥਿਰਤਾ ਲਈ ਵੀ ਲਾਜ਼ਮੀ ਹੈ। ਕੁਦਰਤ ਨੇ ਪੰਜਾਬ ਨੂੰ ਖ਼ਾਸ ਖੇਤੀ ਪ੍ਰਸਥਿਤੀ ਖੰਡਾਂ ਨਾਲ ਨਿਵਾਜਿਆ ਹੈ, ਜਿਹੜੇ ਇਸ ਨੂੰ ਖਾਸ ਫਲਾਂ ਦੀ ਕਾਸ਼ਤ ਦੇ ਯੋਗ ਬਣਾਉਂਦੇ ਹਨ। ਆੜੂ ਆਕਰਸ਼ਕ ਰੰਗ ਤੇ ਸੁਆਦ ਤੋਂ ਇਲਾਵਾ ਖਣਿਜ ਤੇ ਪ੍ਰੋਟੀਨ ਭਰਪੂਰ ਪਰ ਘੱਟ ਕੈਲੋਰੀ ਵਾਲਾ ਫਲ ਹੋਣ ਕਾਰਨ ਅਹਿਮ ਸਥਾਨ ਰੱਖਦਾ ਹੈ। ਇਸ ਨੂੰ ਡੱਬਾਬੰਦੀ ਦੁਆਰਾ ਜੈਮ, ਜੂਸ, ਮੁਰੱਬੇ ਅਤੇ ਸੁੱਕੇ ਉਤਪਾਦ ਦੇ ਰੂਪ ਵਿਚ ਵੀ ਵਰਤਿਆ ਜਾ ਸਕਦਾ ਹੈ। ਰਾਸ਼ਟਰੀ ਬਾਗ਼ਬਾਨੀ ਮਿਸ਼ਨ ਦਾ ਵਿੱਤੀ ਸਹਿਯੋਗ ਵੀ ਫਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰ ਰਿਹਾ ਹੈ। ਆੜੂ ਭਾਵੇਂ ਸੀਤ ਇਲਾਕੇ ਦਾ ਫਲ ਹੈ ਪ੍ਰੰਤੂ ਇਸ ਦੀਆਂ ਘੱਟ ਠੰਢ ਦੀ ਲੋੜ ਵਾਲੀਆਂ ਕਿਸਮਾਂ ਉਪਲੱਬਧ ਹੋਣ ਕਾਰਨ ਆੜੂ ਦੀ ਕਾਸ਼ਤ ਪੰਜਾਬ ਦੇ ਨੀਮ-ਗਰਮ ਪੌਣ-ਪਾਣੀ ਵਾਲੇ ਦੱਖਣ-ਪੱਛਮੀ ਖੇਤਰ ਵਿਚ ਵੀ ਪ੍ਰਚਲਿਤ ਹੋ ਰਹੀ ਹੈ। ਇਸ ਦੀ ਕਾਸ਼ਤ ਲਈ ਹੇਠ ਲਿਖੀਆਂ ਗੱਲਾਂ ਉੱਪਰ ਧਿਆਨ ਦੇਣ ਦੀ ਲੋੜ ਹੈ:
ਜ਼ਮੀਨ ਦੀ ਚੋਣ: ਚੰਗੇ ਨਿਕਾਸ ਵਾਲੀ, ਉਪਜਾਊ ਮੈਰਾ ਜ਼ਮੀਨ, ਜਿਸ ਦਾ ਖਾਰਾਪਣ 6-8, ਚਾਲਕਤਾ 0.5 ...
ਮਨੁੱਖ ਲਈ ਫਲਾਂ ਦਾ ਖਾਣਾ ਬਹੁਤ ਜ਼ਰੂਰੀ ਹੈ। ਰੋਟੀ ਨਾਲ ਢਿੱਡ ਭਰਦਾ ਹੈ ਤੇ ਕਈ ਤਕਲੀਫਾਂ ਵੀ ਪੈਦਾ ਹੁੰਦੀਆਂ ਹਨ। ਪਰ ਫਲ ਖਾਣ ਨਾਲ ਸਰੀਰ ਲਈ ਲੋੜੀਂਦੇ ਤੱਤ ਮਿਲਦੇ ਹਨ, ਜਿਸ ਨਾਲ ਮਨੁੱਖ ਖੁਸ਼ਹਾਲ ਜੀਵਨ ਗੁਜ਼ਾਰ ਸਕਦਾ ਹੈ। ਇਹ ਆਮ ਧਾਰਨਾ ਹੈ ਕਿ ਹਰ ਕੋਈ ਮਹਿੰਗੇ ਫਲ ਨਾ ਖਰੀਦ ਸਕਦਾ ਹੈ ਨਾ ਉਗਾ ਸਕਦਾ ਹੈ ਪਰ ਅੰਜ਼ੀਰ ਇਕ ਇਹੋ ਜਿਹਾ ਫਲ ਹੈ ਜੋ ਕਿਤੇ ਵੀ ਉੱਗ ਸਕਦਾ ਹੈ ਤੇ ਪਹਿਲੇ ਸਾਲ ਹੀ ਫਲ ਦੇਣ ਲੱਗ ਪੈਂਦਾ ਹੈ , ਕੱਟੀ ਹੋਈ ਟਾਹਣੀ ਵੀ ਚੱਲ ਪੈਂਦੀ ਹੈ। ਇਸ ਦੀ ਬਹੁਤੀ ਸਾਂਭ-ਸੰਭਾਲ ਵੀ ਨਹੀਂ ਕਰਨੀ ਪੈਂਦੀ। ਅੱਜਕਲ੍ਹ ਇਹ ਬੂਟਾ ਲਾਉਣ ਦਾ ਮੌਸਮ ਹੈ। ਇਸ ਦਾ ਫਲ ਪੇਟ ਲਈ ਰਾਮਬਣ ਹੈ। ਸਾਡੀਆਂ ਆਮ ਬਿਮਾਰੀਆਂ ਨੂੰ ਵੀ ਸੀਮਤ ਰੱਖਣ ਵਿਚ ਮਦਦ ਕਰਦਾ ਹੈ। ਵੱਡਾ ਰੁੱਖ ਸਾਰਾ ਸਾਲ ਘੱਟ ਵੱਧ ਫਲ ਦੇਈ ਹੀ ਜਾਂਦਾ ਹੈ। ਆਪਣੇ ਆਲੇ ਦੁਆਲੇ ਕੋਈ ਖਾਲੀ ਥਾਂ ਲੱਭ ਕੇ ਬੂਟੇ ਲਾਓ।
-ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX