ਸੰਜਮ ਦਾ ਅਰਥ ਹੈ ਬੰਧਨ। ਮਨੁੱਖੀ ਇੰਦਰੀਆਂ 'ਤੇ ਕਾਬੂ ਪਾਉਣਾ ਹੀ ਸੰਜਮ ਹੈ, ਜਿਸ ਨੇ ਇਸ ਗੁਣ ਨੂੰ ਗ੍ਰਹਿਣ ਕਰ ਲਿਆ, ਉਹ ਜ਼ਿੰਦਗੀ ਦੇ ਸਾਰੇ ਮੁਸ਼ਕਿਲ ਪੰਧ ਪਾਰ ਕਰ ਸਕਦਾ ਹੈ। ਇਕ ਬੱਚੇ ਅੰਦਰ ਇਸ ਗੁਣ ਦਾ ਬਚਪਨ ਵਿਚ ਹੀ ਪੈਦਾ ਹੋਣਾ ਲਾਜ਼ਮੀ ਹੈ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਬੱਚਿਆਂ ਅੰਦਰ ਸੰਜਮ ਦੀ ਘਾਟ ਦਿਖਾਈ ਦੇ ਰਹੀ ਹੈ, ਕਿਉਂਕਿ ਅੱਜਕਲ੍ਹ ਹਰ ਪਰਿਵਾਰ ਵਿਚ ਬੱਚੇ ਇਕ ਜਾਂ ਫਿਰ ਦੋ ਹੀ ਹਨ। ਉਨ੍ਹਾਂ ਦੇ ਮੰਗ ਰੱਖਣ ਦੇ ਤੁਰੰਤ ਬਾਅਦ ਹੀ ਚੀਜ਼ ਹਾਜ਼ਰ ਹੋ ਜਾਂਦੀ ਹੈ। ਇਸ ਦਾ ਕਾਰਨ ਸਾਂਝੇ ਪਰਿਵਾਰਾਂ ਦਾ ਟੁੱਟਣਾ ਵੀ ਹੈ। ਇਕੱਲਤਾ ਕਾਰਨ ਬੱਚਾ ਆਪਣੀਆਂ ਚੀਜ਼ਾਂ ਨੂੰ ਕਿਸੇ ਨਾਲ ਵੰਡਦਾ ਨਹੀਂ ਇਸ ਕਰਕੇ ਉਹ ਸੰਜਮ ਦੇ ਗੁਣ ਨੂੰ ਗ੍ਰਹਿਣ ਨਹੀਂ ਕਰ ਸਕਦਾ। ਪਹਿਲਾਂ ਘਰ ਵਿਚ ਜੋ ਵੀ ਚੀਜ਼ ਆਉਂਦੀ ਸੀ, ਉਸ ਨਾਲ ਤਾਏ ਚਾਚਿਆਂ ਦੇ ਸਾਰੇ ਬੱਚੇ ਮਿਲ ਕੇ ਹੀ ਖੇਡਿਆ ਕਰਦੇ ਸਨ। ਅੱਜਕਲ੍ਹ ਦੇ ਬੱਚੇ ਮੋਬਾਈਲ ਫੋਨ ਨਾਲ ਵੀ ਬਹੁਤ ਜ਼ਿਆਦਾ ਜੁੜ ਗਏ ਹਨ, ਉਹ ਜੋ ਵਸਤੂਆਂ ਮੋਬਾਈਲ ਫੋਨ ਉੱਪਰ ਦੇਖਦੇ ਹਨ, ਮਾਂ-ਬਾਪ ਤੋਂ ਉਨ੍ਹਾਂ ਦੀ ਹੀ ਮੰਗ ਕਰਦੇ ਹਨ। ਮੋਬਾਈਲ ਫੋਨ ਰਾਹੀਂ ਜਿੰਨੀਆਂ ਵੱਧ ਚੀਜ਼ਾਂ ਨੂੰ ...
ਹਰੇਕ ਵਿਅਕਤੀ ਦਾ ਕੋਈ ਨਾ ਕੋਈ ਉਹ ਦੋਸਤ ਹੋਣਾ ਜ਼ਰੂਰੀ ਹੈ, ਜਿਸ ਨਾਲ ਉਹ ਆਪਣੇ ਮਨ ਦੀ ਖ਼ੁਸ਼ੀ ਅਤੇ ਦੁੱਖ ਸਾਂਝਾ ਕਰ ਸਕਦਾ ਹੋਵੇ। ਇਕ ਚੰਗਾ ਤੇ ਸਮਝਦਾਰ ਦੋਸਤ ਸਾਡੀ ਜ਼ਿੰਦਗੀ ਨੂੰ ਸੰਵਾਰਨ ਅਤੇ ਸਾਡੇ ਵਲੋਂ ਕੀਤੀਆਂ ਜਾ ਰਹੀਆਂ ਗ਼ਲਤੀਆਂ ਨੂੰ ਸੁਧਾਰਨ ਵਿਚ ਅਹਿਮ ਰੋਲ ਨਿਭਾਅ ਸਕਦਾ ਹੈ। ਕੁਝ ਦੋਸਤ ਉਹ ਹੁੰਦੇ ਹਨ, ਜਿਨ੍ਹਾਂ ਨਾਲ ਗੱਲਬਾਤ ਕਰਨ 'ਤੇ ਅਸੀਂ ਚਿੰਤਾ ਮੁਕਤ ਹੋ ਜਾਂਦੇ ਹਾਂ। ਸੱਚੀ ਹਮਦਰਦੀ ਰੱਖਣ ਵਾਲਾ ਸੂਝਵਾਨ ਦੋਸਤ ਆਪਣੇ ਗਿਆਨ ਨਾਲ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਜੇਕਰ ਸਾਡਾ ਦੋਸਤ ਕਿਸੇ ਕਾਰਨ ਸਾਡੇ ਕੰਮ ਨਾ ਆ ਸਕਿਆ ਹੋਵੇ ਤਾਂ ਅਸੀਂ ਉਸ ਨੂੰ ਮਤਲਬਖੋਰ ਕਹਿਣ ਜਾਂ ਸਮਝਣ ਲਗ ਪਈਏ। ਉਸ ਦੀਆਂ ਵੀ ਕੁਝ ਮਜਬੂਰੀਆਂ ਹੋ ਸਕਦੀਆਂ ਹਨ, ਜਿਨ੍ਹਾਂ ਤੋਂ ਅਸੀਂ ਅਣਜਾਣ ਹੋ ਸਕਦੇ ਹਾਂ। ਕਈ ਵਾਰ ਸਾਂਝਾ ਕਾਰੋਬਾਰ ਪੈਸੇ ਦਾ ਲੈਣ-ਦੇਣ ਦੋਸਤੀ ਵਿਚ ਵਿਵਾਦ ਪੈਦਾ ਕਰ ਦਿੰਦਾ ਹੈ। ਇਸ ਤਰ੍ਹਾਂ ਦੇ ਕੰਮਾਂ ਤੋਂ ਗੁਰੇਜ਼ ਕਰੋ, ਜਿਸ ਕਰਕੇ ਦੋਸਤੀ ਵਿਚ ਫਿਕ ਪਵੇ। ਸੱਚੀ ਤੇ ਲੰਮੇ ਸਮੇਂ ਤੱਕ ਦੋਸਤੀ ਨਿਭਾਉਣ ਲਈ ਹਰ ਪੱਖ ਤੋਂ ...
ਰਸੋਈ ਦੀਆਂ ਚੀਜ਼ਾਂ ਨੂੰ ਸਾਫ਼ ਕਰਨ ਵਿਚ ਕਰਦਾ ਹੈ ਮਦਦ : ਮਾਈਕ੍ਰੋਵੇਵ ਦੀ ਸਫ਼ਾਈ ਲਈ ਇਕ ਕੌਲੀ ਪਾਣੀ ਵਿਚ ਕੁਝ ਬੂੰਦਾਂ ਸਿਰਕੇ ਦੀਆਂ ਪਾ ਕੇ ਤਿੰਨ ਤੋਂ ਚਾਰ ਮਿੰਟ ਲਈ ਮਾਈਕਰੋਵੇਵ ਨੂੰ ਚਲਾਓ। ਕੁਝ ਦੇਰ ਬਾਅਦ ਅੰਦਰ ਦੇ ਹਿੱਸੇ ਨੂੰ ਪੂੰਝ ਦਿਓ। ਮਾਈਕ੍ਰੋਵੇਵ ਦੀ ਅੰਦਰ ਵਾਲੀ ਸਾਈਡ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗੀ।
ਭਾਂਡੇ ਵਿਚ ਸੜਨ ਦੇ ਨਿਸ਼ਾਨ ਜਾਂ ਜੰਮ ਚੁੱਕੀ ਚਿਕਨਾਈ ਨੂੰ ਸਾਫ਼ ਕਰਨ ਲਈ ਉਨ੍ਹਾਂ ਨੂੰ ਰਾਤ ਭਰ ਸਿਰਕੇ ਅਤੇ ਪਾਣੀ ਦੇ ਘੋਲ ਵਿਚ ਡੁਬੋ ਦਿਓ। ਸਵੇਰੇ ਸਕ੍ਰਬ ਨਾਲ ਰਗੜ ਕੇ ਸਾਫ਼ ਕਰ ਲਓ। ਜਲਣ ਦੇ ਨਿਸ਼ਾਨ ਅਤੇ ਚਿਕਨਾਈ ਸੌਖਿਆਂ ਹੀ ਸਾਫ਼ ਹੋ ਜਾਵੇਗੀ।
ਘਰ ਦੀ ਸਫ਼ਾਈ ਲਈ ਵਰਤੋ : ਕੰਪਿਊਟਰ ਨੂੰ ਸਾਫ਼ ਕਰਨ ਲਈ ਰੂੰ ਨੂੰ ਸਿਰਕੇ ਵਿਚ ਭਿਉਂ ਦਿਓ, ਫਿਰ ਉਸ ਰੂੰ ਨੂੰ ਥੋੜ੍ਹਾ ਦਬਾ ਕੇ ਕੀ-ਬੋਰਡ ਨੂੰ ਸਾਫ਼ ਕਰੋ। ਧਿਆਨ ਰੱਖੋ ਇਸ ਘੋਲ ਨੂੰ ਸਪ੍ਰੇਅ ਬੋਤਲ ਵਿਚ ਨਾ ਪਾਓ।
ਖਿੜਕੀਆਂ ਦੀ ਸਫਾਈ ਲਈ ਇਕ ਕੱਪ ਰਬਿੰਗ ਅਲਕੋਹਲ ਵਿਚ ਥੋੜ੍ਹਾ ਪਾਣੀ ਅਤੇ ਵੱਡਾ ਚਮਚ ਸਫ਼ੈਦ ਸਿਰਕਾ ਮਿਲਾ ਲਓ। ਸਾਫ਼ ਕੱਪੜੇ ਨੂੰ ਉਸ ਵਿਚ ਡੁਬੋ ਕੇ ਹਲਕਾ ਦਬਾ ਕੇ ਖਿੜਕੀ ਦੀ ਸਫ਼ਾਈ ਕਰੋ।
ਘਰ 'ਚ ਜੇਕਰ ਪਾਲਤੂ ...
ਮੌਸਮ ਕੋਈ ਵੀ ਹੋਵੇ ਪਰ ਹੱਥ ਦਿਨ ਰਾਤ ਲਗਾਤਾਰ ਕੰਮ ਕਰਦੇ ਹਨ। ਹੱਥਾਂ ਦੀ ਚਮੜੀ ਮੌਸਮ ਦੀ ਮਾਰ, ਧੂੜ, ਸਾਬਣ, ਪਾਣੀ ਨੂੰ ਲਗਾਤਾਰ ਸਹਿੰਦੀ ਹੋਈ ਰੁੱਖੀ ਅਤੇ ਬੇਜਾਨ ਹੋ ਜਾਂਦੀ ਹੈ ਅਤੇ ਸਰਦੀਆਂ ਵਿਚ ਇਹ ਸਮੱਸਿਆ ਸਭ ਤੋਂ ਜ਼ਿਆਦਾ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਸੁਆਣੀਆਂ ਅਤੇ ਕੰਮਕਾਜੀ ਦੋਵੇਂ ਔਰਤਾਂ ਦੇ ਹੱਥ ਰੋਜ਼ਮਰ੍ਹਾ ਦੇ ਕੰਮ ਦੌਰਾਨ ਵਾਰ-ਵਾਰ ਸਾਬਣ ਅਤੇ ਡਿਟਰਜੈਂਟ ਦੇ ਸੰਪਰਕ ਵਿਚ ਆਉਂਦੇ ਹਨ।
ਸਾਬਣ, ਕੈਮੀਕਲ, ਡਿਟਰਜੈਂਟ ਦੀ ਹੱਥਾਂ 'ਤੇ ਵਾਰ-ਵਾਰ ਵਰਤੋਂ ਕਰਨ ਨਾਲ ਹੱਥਾਂ ਦੀ ਉੱਪਰਲੀ ਚਮੜੀ ਵਿਚ ਪ੍ਰੋਟੀਨ ਨੂੰ ਨੁਕਸਾਨ ਪਹੁੰਚੇਗਾ ਜਿਸ ਨਾਲ ਹੱਥ ਲਾਲ, ਖੁਰਦਰੇ, ਸੁੱਕੇ, ਬੇਜਾਨ ਅਤੇ ਮੁਰਝਾਏ ਦਿਸਣ ਲਗਦੇ ਹਨ। ਇਨ੍ਹਾਂ ਦੀ ਜ਼ਿਆਦਾ ਵਰਤੋਂ ਨਾਲ ਹੱਥਾਂ ਵਿਚ ਕੱਟ, ਜ਼ਖ਼ਮ ਹੋ ਸਕਦੇ ਹਨ, ਜਿਸ ਨਾਲ ਬੈਕਟੀਰੀਆ ਸਾਡੀ ਚਮੜੀ ਵਿਚ ਦਾਖਲ ਹੋ ਸਕਦਾ ਹੈ। ਇਸ ਨਾਲ 'ਐਗਜ਼ੀਮਾ' ਵਰਗੇ ਰੋਗ ਹੋ ਸਕਦੇ ਹਨ। ਤੁਹਾਡੇ ਹੱਥਾਂ ਨੂੰ ਝੁਨਝੁਣੀ ਦਾ ਅਹਿਸਾਸ ਹੋ ਸਕਦਾ ਹੈ ਅਤੇ ਚਮੜੀ ਫਫੋਲੇਦਾਰ ਅਤੇ ਪੀੜਾਦਾਇਕ ਹੋ ਸਕਦੀ ਹੈ। ਅਸਲ ਵਿਚ ਹੱਥਾਂ ਦੇ ਪਿਛਲੇ ਪਾਸੇ ਦੀ ਚਮੜੀ ਕਾਫ਼ੀ ਪਤਲੀ ਹੁੰਦੀ ...
ਸਮੱਗਰੀ : 250 ਗ੍ਰਾਮ ਚੌਲ, 50 ਤੋਂ 100 ਗ੍ਰਾਮ ਬਾਰੀਕ ਕੱਟੇ ਫ੍ਰੈਂਚ ਬੀਨਸ, 2-3 ਬਾਰੀਕ ਕੱਟੀਆਂ ਹੋਈਆਂ ਗਾਜਰਾਂ, 1 ਸ਼ਿਮਲਾ ਮਿਰਚ ਬਾਰੀਕ ਕੱਟੀ ਹੋਈ, 3 ਹਰੇ ਪਿਆਜ਼ (ਸਪਰਿੰਗ ਓਨੀਅਨ) ਬਾਰੀਕ ਕੱਟੇ ਹੋਏ, ਅੱਧਾ ਚਮਚ ਅਜੀਨੋਮੋਟੋ, 2 ਚਮਚ ਸੋਇਆ ਸੌਸ, ਨਮਕ ਤੇ ਕਾਲੀ ਮਿਰਚ ਸਵਾਦ ਅਨੁਸਾਰ, ਤੇਲ।
ਵਿਧੀ : ਚੌਲਾਂ ਨੂੰ ਉਬਾਲ ਲਓ। ਫਿਰ ਇਕ ਕੜਾਹੀ ਜਾਂ ਖੁੱਲ੍ਹੇ ਭਾਂਡੇ ਵਿਚ ਤੇਲ ਗਰਮ ਕਰੋ। ਫਿਰ ਇਸ ਵਿਚ ਗਾਜਰ, ਸ਼ਿਮਲਾ ਮਿਰਚ, ਬੀਨਸ, ਪਿਆਜ਼ ਨੂੰ 5 ਤੋਂ 10 ਮਿੰਟ ਤੱਕ ਪਕਾਓ। ਥੋੜ੍ਹਾ ਪੱਕ ਜਾਣ 'ਤੇ ਉਬਲੇ ਹੋਏ ਚੌਲ, ਸੋਇਆ ਸੌਸ, ਨਮਕ, ਕਾਲੀ ਮਿਰਚ, ਅਜੀਨੋਮੋਟੋ ਨੂੰ ਮਿਲਾ ਲਓ ਅਤੇ ਚੰਗੀ ਤਰ੍ਹਾਂ ਇਨ੍ਹਾਂ ਸਭ ਨੂੰ ਮਿਕਸ ਕਰੋ ਤਾਂ ਕਿ ਸਾਰਾ ਮਿਸ਼ਰਣ ਮਿਲ ਜਾਵੇ। ਫਿਰ ਇਸ ਨੂੰ ਅੱਗ ਤੋਂ ਲਾਹ ਲਓ। ਫ੍ਰਾਈਡ ਰਾਈਸ ਤਿਆਰ ਹਨ। ਹੁਣ ਬਣਾਓ, ਇਨ੍ਹਾਂ ਦੇ ਖਾਣ ਲਈ ਵੈਜੀਟੇਬਲ ਮੰਚੂਰੀਅਨ।
ਸਮੱਗਰੀ : 1 ਛੋਟਾ ਫੁੱਲ ਪੱਤਾ ਗੋਭੀ, ਦੋ ਗਾਜਰਾਂ, ਧਨੀਆ (ਬਾਰੀਕ ਕੱਟਿਆ ਹੋਇਆ), ਤਿੰਨ ਚਮਚ ਕਾਰਨ ਫਲੋਰ, 3 ਚਮਚ ਮੈਦਾ, ਇਕ ਚੌਥਾਈ ਚਮਚ ਅਜੀਨੋਮੋਟੋ, ਨਮਕ ਅਤੇ ਕਾਲੀ ਮਿਰਚ ਸਵਾਦ ਅਨੁਸਾਰ, ਤੇਲ।
ਵਿਧੀ : ਬੰਦ ਗੋਭੀ ਤੇ ਗਾਜਰ ...
ਕਿਸੇ ਬੂਟੇ ਦੇ ਮੁਰਝਾਉਣ ਦਾ ਮਤਲਬ ਹੈ, ਉਸ ਦੀਆਂ ਅੰਦਰੂਨੀ ਕੋਸ਼ਿਕਾਵਾਂ ਤੋਂ ਮਾਇਸਚਰ ਨਮੀ ਖ਼ਤਮ ਹੋ ਗਈ ਹੈ। ਇਸ ਤਰ੍ਹਾਂ ਦੀ ਸਥਿਤੀ ਵਿਚ ਉਸ ਦੀਆਂ ਜੜ੍ਹਾਂ ਨੂੰ ਰੀਹਾਈਡ੍ਰੇਟ ਜਾਂ ਪਾਣੀ ਨਾਲ ਸਿੰਜਣ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਉਹ ਪਾਣੀ ਨੂੰ ਸ਼ਾਖਾਵਾਂ ਅਤੇ ਪੱਤਿਆਂ ਤੱਕ ਪਹੁੰਚਾ ਸਕੇ। ਯਾਦ ਰੱਖੋ, ਇਹ ਜ਼ਰੂਰਤ ਸਿਰਫ਼ ਅੱਗ ਵਰ੍ਹਾਉਂਦੀ ਗਰਮੀ ਦੇ ਦਿਨਾਂ ਵਿਚ ਹੀ ਨਹੀਂ ਪੈਂਦੀ ਸਗੋਂ ਜੇਕਰ ਹਫ਼ਤਿਆਂ ਤੱਕ ਕੰਬਾਉਂਦੀ ਸਰਦੀ ਦੇ ਦਿਨਾਂ ਵਿਚ ਵੀ ਬੂਟਿਆਂ ਨੂੰ ਇਕ ਹਫ਼ਤੇ ਤੱਕ ਪਾਣੀ ਨਾ ਦਿੱਤਾ ਜਾਵੇ ਤਾਂ ਸਰਦੀਆਂ ਵਿਚ ਵੀ ਉਹ ਮੁਰਝਾ ਜਾਣਗੇ।
ਗਮਲੇ ਵਿਚ ਲੱਗਿਆ ਕੋਈ ਬੂਟਾ ਜੇਕਰ ਮੁਰਝਾ ਜਾਵੇ ਤਾਂ ਉਸ ਨੂੰ ਦੁਬਾਰਾ ਜਿਊਂਦਾ ਕਰਨਾ, ਜ਼ਮੀਨ ਵਿਚ ਖੜ੍ਹੇ ਇਕ ਬੂਟੇ ਦੇ ਮੁਕਾਬਲੇ ਜ਼ਿਆਦਾ ਚੁਣੌਤੀਪੂਰਨ ਹੁੰਦਾ ਹੈ ਕਿਉਂਕਿ ਜਦੋਂ ਗਮਲੇ ਦਾ ਬੂਟਾ ਮੁਰਝਾਉਂਦਾ ਹੈ ਤਾਂ ਉਹ ਮਿੱਟੀ ਨੂੰ ਗਮਲੇ ਦੀਆਂ ਸਾਈਡਾਂ ਤੋਂ ਖਿੱਚ ਲੈਂਦਾ ਹੈ। ਇਸ ਤਰ੍ਹਾਂ ਜਦੋਂ ਉਸ ਦੀ ਜੜ੍ਹ ਵਿਚ ਪਾਣੀ ਪਾਇਆ ਜਾਂਦਾ ਹੈ ਤਾਂ ਉਹ ਪਾਣੀ ਜੜ੍ਹ ਦੇ ਚਾਰੇ ਪਾਸੇ ਹੀ ਘੁੰਮਦਾ ਰਹਿ ਜਾਂਦਾ ਹੈ ਅਤੇ ਫਿਰ ਹੇਠਾਂ ਦੇ ...
ਵਿਆਹ ਤੋਂ ਬਾਅਦ ਹਰ ਲੜਕੀ ਨੂੰ ਸੱਸ ਦੇ ਰੂਪ ਵਿਚ ਇਕ ਮਾਂ ਮਿਲ ਜਾਂਦੀ ਹੈ, ਜਿਹੜੀ ਅਕਸਰ ਦੁੱਖ-ਸੁੱਖ ਵਿਚ ਉਸ ਦੇ ਨਾਲ ਖੜ੍ਹੀ ਹੁੰਦੀ ਹੈ। ਇਹ ਇਕ ਪਿਆਰਾ ਜਿਹਾ ਰਿਸ਼ਤਾ ਜਿਹੜਾ ਅਸੀਂ ਆਪਣੇ ਜੀਵਨ-ਸਾਥੀ ਦੀ ਮਾਂ ਦੇ ਨਾਲ ਉਮਰ ਭਰ ਲਈ ਬਣਾਉਂਦੇ ਹਾਂ, ਪਰਿਵਾਰ ਦੀ ਖ਼ੁਸ਼ਹਾਲੀ ਲਈ ਬਹੁਤ ਅਹਿਮ ਹੁੰਦਾ ਹੈ। ਇਸ ਰਿਸ਼ਤੇ ਦਾ ਨਿੱਘ ਘਰ ਦੀ ਸੁੱਖ ਸ਼ਾਂਤੀ ਵਾਸਤੇ ਵੀ ਬਹੁਤ ਅਹਿਮ ਹੁੰਦਾ ਹੈ। ਜਿਥੇ ਨੂੰਹ ਦਾ ਸੱਸ ਦੇ ਪ੍ਰਤੀ ਆਦਰ-ਮਾਣ ਅਤੇ ਸਤਿਕਾਰ ਹੁੰਦਾ ਹੈ, ਜੇ ਦੂਜੇ ਪਾਸੇ ਸੱਸ ਦਾ ਆਪਣੀ ਨੂੰਹ ਦੇ ਪ੍ਰਤੀ ਮੋਹ-ਪਿਆਰ ਹੁੰਦਾ ਹੈ ਤਾਂ ਉਹ ਖ਼ੁਸ਼ਹਾਲ ਪਰਿਵਾਰ ਦੀ ਪਰਿਭਾਸ਼ਾ ਹੁੰਦੀ ਹੈ। ਕਿਸੇ ਨੇ ਸੱਚ ਕਿਹਾ ਹੈ ਕਿ ਜੇ ਸੱਸ ਮਾਂ ਬਣ ਜਾਏ ਤਾਂ ਉਹ ਪੇਕਿਆਂ ਨੂੰ ਵੀ ਭੁੱਲ ਕੇ ਉਸ ਨਾਲ ਸਾਰੇ ਦੁੱਖ-ਸੁੱਖ ਸਾਂਝੇ ਕਰ ਲੈਂਦੀ ਹੈ। ਜੇ ਨੂੰਹ ਆਪਣੀ ਮਾਂ ਵਾਂਗ ਸੱਸ ਦੀ ਪ੍ਰੇਸ਼ਾਨੀ ਜਾਂ ਤਕਲੀਫ਼ ਨੂੰ ਸਮਝ ਲਵੇ ਤਾਂ ਸੱਸ ਵੀ ਆਪਣੇ-ਆਪ ਨੂੰ ਧੰਨ ਸਮਝਣ ਲਗ ਪੈਂਦੀ ਹੈ। ਉਸ ਨੂੰ ਵੀ ਕੋਈ ਆਪਣਾ ਮਿਲ ਗਿਆ ਹੈ, ਜਿਸ ਦੀ ਆਸ ਉਸ ਨੇ ਪੁੱਤ ਜੰਮਣ 'ਤੇ ਕੀਤੀ ਸੀ।
ਸੰਸਕਾਰੀ ਨੂੰਹਾਂ ਸਹੁਰਾ ਪਰਿਵਾਰ ਦੇ ਨਾਲ ਸਹਿਯੋਗ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX