ਤਾਜਾ ਖ਼ਬਰਾਂ


ਆਈ.ਪੀ.ਐਲ. -2023 : ਲਖਨਊ ਨੇ ਦਿੱਲੀ ਨੂੰ 50 ਦੌੜਾਂ ਨਾਲ ਹਰਾਇਆ
. . .  about 4 hours ago
ਸੰਜੇ ਰਾਉਤ ਧਮਕੀ ਮਾਮਲਾ: ਗੈਂਗਸਟਰ ਲਾਰੇਂਸ ਬਿਸ਼ਨੋਈ 'ਤੇ ਮੁੰਬਈ 'ਚ ਮਾਮਲਾ ਦਰਜ
. . .  1 day ago
ਆਈ.ਪੀ.ਐਲ. -2023 : ਲਖਨਊ ਨੇ ਦਿੱਤਾ ਦਿੱਲੀ ਨੂੰ 194 ਦੌੜਾਂ ਦਾ ਟੀਚਾ
. . .  1 day ago
ਯੂ.ਐਸ.: ਅਰਕਨਸਾਸ, ਇਲੀਨੋਇਸ ਵਿਚ ਤੁਫ਼ਾਨ ਦੇ ਕਾਰਨ 7 ਦੀ ਮੌਤ, ਦਰਜਨਾਂ ਹਸਪਤਾਲ ਵਿਚ ਦਾਖ਼ਲ
. . .  1 day ago
ਆਈ.ਪੀ.ਐਲ-2023: ਪੰਜਾਬ ਨੇ ਕੋਲਕਾਤਾ ਨੂੰ 7 ਦੌੜਾਂ ਨਾਲ ਹਰਾਇਆ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸੀ.ਸੀ.ਐਸ. ਨੇ 17 ਜੰਗੀ ਜਹਾਜ਼ਾਂ ਨੂੰ ਦਿੱਤੀ ਮਨਜ਼ੂਰੀ-ਸਾਬਕਾ ਜਲ ਸੈਨਾ ਉਪ ਮੁਖੀ
. . .  1 day ago
ਨਵੀਂ ਦਿੱਲੀ, 1 ਅਪ੍ਰੈਲ-ਸਾਬਕਾ ਜਲ ਸੈਨਾ ਮੁਖੀ ਵਾਈਸ ਐਡਮਿਰਲ ਐਸ.ਐਨ. ਘੋਰਪੜੇ (ਸੇਵਾਮੁਕਤ) ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ...
ਆਈ.ਪੀ.ਐਲ. ਪੰਜਾਬ ਬਨਾਮ ਕੋਲਕਾਤਾ:ਮੀਂਹ ਕਾਰਨ ਰੁਕੀ ਖੇਡ:ਕੋਲਕਾਤਾ ਨੂੰ ਜਿੱਤਣ ਲਈ 24 ਗੇਂਦਾਂ 'ਚ 46 ਦੌੜਾਂ ਦੀ ਲੋੜ
. . .  1 day ago
ਮੋਹਾਲੀ, 1 ਅਪ੍ਰੈਲ-ਆਈ.ਪੀ.ਐਲ. 2023 ਦੇ ਇਕ ਮੁਕਾਬਲੇ ਵਿਚ ਪੰਜਾਬ ਕਿੰਗਸ ਵਲੋਂ ਮਿਲੇ 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨਾਈਟ ਰਾਇਡਰਜ਼ ਨੇ 16 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ...
ਆਈ.ਪੀ.ਐਲ-2023:ਲਖਨਊ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਲਖਨਊ, 1 ਅਪ੍ਰੈਲ-ਆਈ.ਪੀ.ਐਲ-2023 ਦੇ ਤੀਸਰੇ ਮੁਕਾਬਲੇ ਵਿਚ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਕੈਪੀਟਲਸ ਦੇ ਕਪਤਾਨ ਡੇਵਿਡ ਵਾਰਨਰ ਨੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ...
ਦਿੱਲੀ 'ਚ ਵਕੀਲ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਨਵੀਂ ਦਿੱਲੀ, 1 ਅਪ੍ਰੈਲ-ਐਡਵੋਕੇਟ ਵਰਿੰਦਰ ਕੁਮਾਰ ਦੀ ਅੱਜ ਸ਼ਾਮ ਦਵਾਰਕਾ ਇਲਾਕੇ ਵਿਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦਿੱਲੀ ਪੁਲਿਸ ਦੇ ਅਧਿਕਾਰੀ ਅਨੁਸਾਰ...
ਰਿਆਸਤ ਮਲੇਰਕੋਟਲਾ ਦੀ ਆਖ਼ਰੀ ਬੇਗਮ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ
. . .  1 day ago
ਸੰਦੋੜ, 1 ਅਪ੍ਰੈਲ ( ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਰਿਆਸਤ ਦੀ 8ਵੀਂ ਪੀੜ੍ਹੀ ਦੇ ਆਖ਼ਰੀ ਬੇਗਮ ਮੁਨਾਬਰ ਉਨ ਨਿਸ਼ਾ ਜੋਂ 100 ਸਾਲ ਤੋਂ ਵਧੇਰੇ ਉਮਰ ਦੇ ਹਨ, ਅੱਜ ਫ਼ਤਹਿਗੜ੍ਹ ਸਾਹਿਬ ਦੇ ਗੁਰਦੁਆਰੇ ਵਿਖੇ ਨਤਮਸਤਕ....
ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਦਿਹਾਂਤ
. . .  1 day ago
ਫਗਵਾੜਾ, 1 ਅਪ੍ਰੈਲ (ਹਰਜੋਤ ਸਿੰਘ ਚਾਨਾ)- ਪੰਜਾਬ ਦੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਦਾ ਅੱਜ ਬਿਮਾਰੀ ਪਿਛੋਂ ਦਿਹਾਂਤ ਹੋ ਗਿਆ। ਉਹ....
ਕਾਨੂੰਨ ਵਿਵਸਥਾ ਬਾਰੇ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਬੋਲਾਂਗਾ- ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਹੁਣ ਅਖ਼ਬਾਰੀ ਮੁੱਖ ਮੰਤਰੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖ਼ੌਫ਼ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਕਾਨੂੰਨ ਵਿਵਸਥਾ ਬਾਰੇ....
ਜੋ ਪੰਜਾਬ ਨੂੰ ਕੰਮਜ਼ੋਰ ਕਰੇਗਾ, ਉਹ ਖ਼ੁਦ ਕੰਮਜ਼ੋਰ ਹੋ ਜਾਵੇਗਾ- ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਜਦੋਂ ਵੀ ਤਾਨਾਸ਼ਾਹੀ ਹੋਈ ਹੈ ਤਾਂ ਦੇਸ਼ ਵਿਚ ਇਕ ਕ੍ਰਾਂਤੀ ਆਈ ਹੈ ਅਤੇ ਉਸ ਕ੍ਰਾਂਤੀ ਦਾ ਨਾਮ ਹੈ ਰਾਹੁਲ ਗਾਂਧੀ। ਉਨ੍ਹਾਂ ਕਿਹਾ ਕਿ ਜੋ...
ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ
. . .  1 day ago
ਜੇਲ੍ਹ ਤੋਂ ਬਾਹਰ ਆਏ ਨਵਜੋਤ ਸਿੰਘ ਸਿੱਧੂ
ਕਾਰ ਵਿਚ ਟੱਕਰ ਵੱਜਣ ਨਾਲ ਭਾਰਤੀ ਨੌਜਵਾਨ ਦਰਬਾਰਾ ਸਿੰਘ ਪਿਹੋਵਾ ਦੀ ਮੌਤ
. . .  1 day ago
ਇਟਲੀ, 1 ਅਪ੍ਰੈਲ (ਹਰਦੀਪ ਸਿੰਘ ਕੰਗ)-ਇਟਲੀ ਵਿਚ ਜ਼ਿਲ੍ਹਾ ਲਾਤੀਨਾ ਦੇ ਪੁਨਤੀਨੀਆਂ ਸ਼ਹਿਰ ਨੇੜੇ ਬੀਤੇ ਦਿਨ ਇਕ ਵਧੇਰੀ ਉਮਰ ਦੇ ਇਟਾਲੀਅਨ ਨੇ ਸਾਇਕਲ ਉੱਪਰ ਜਾ ਰਹੇ ਭਾਰਤੀ ਨੂੰ ਪਿੱਛੋ ਅਜਿਹੀ ਜ਼ਬਰਦਸਤ ਟੱਕਰ ਮਾਰੀ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸੰਬੰਧੀ ਮ੍ਰਿਤਕ ਦੇ ਛੋਟੇ ਭਰਾ ਸੁਰਜੀਤ ਸਿੰਘ.....
ਡਾ. ਪ੍ਰਭਲੀਨ ਸਿੰਘ ਦੀ ਲਿਖੀ ਪੁਸਤਕ ਸਿੱਖ ਬਿਜਨਸ ਲੀਡਰਸ ਆਫ਼ ਇੰਡੀਆ ਰਿਲੀਜ਼
. . .  1 day ago
ਨਵੀਂ ਦਿੱਲੀ, 1 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)- ਪ੍ਰਸਿੱਧ ਲੇਖਕ ਡਾ. ਪ੍ਰਭਲੀਨ ਸਿੰਘ ਦੀ ਲਿਖੀ ਪੁਸਤਕ ਸਿੱਖ ਬਿਜਨਸ ਲੀਡਰਸ ਆਫ਼ ਇੰਡੀਆ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰੀਲੀਜ਼ ਕੀਤੀ। ਇਸ ਵਿਚ ਵੱਖ ਵੱਖ 37 ਵਪਾਰਕ ਸ਼ਖ਼ਸੀਅਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੇ ਸਮਾਜ, ਰਾਜ....
ਪ੍ਰਧਾਨ ਮੰਤਰੀ ਨੇ ਭੋਪਾਲ-ਨਵੀਂ ਦਿੱਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
. . .  1 day ago
ਭੋਪਾਲ, 1 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ’ਤੇ ਭੋਪਾਲ-ਨਵੀਂ ਦਿੱਲੀ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ....
ਆਈ. ਪੀ.ਐਲ. ਕ੍ਰਿਕਟ: ਕੋਲਕਾਤਾ ਨਾਈਟ ਰਾਈਡਰਜ਼ ਨੇ ਜਿੱਤਿਆ ਟਾਸ
. . .  1 day ago
ਐਸ. ਏ. ਐਸ. ਨਗਰ. 1 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਦੇ ਪੀ. ਸੀ. ਏ. ਸਟੇਡੀਅਮ ਵਿਖੇ ਖ਼ੇਡੇ ਜਾ ਰਹੇ ਆਈ. ਪੀ. ਐਲ. ਦੇ ਦੂਜੇ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਪੰਜਾਬ ਕਿੰਗਜ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ। ਕੁੱਝ ਮਿੰਟਾਂ ਬਾਅਦ ਮੈਚ ਸ਼ੁਰੂ ਹੋਵੇਗਾ। ਦੋਹਾਂ ਟੀਮਾਂ....
ਦਿੱਲੀ ਏਅਰਪੋਰਟ ’ਤੇ ਐਮਰਜੈਂਸੀ ਘੋਸ਼ਿਤ
. . .  1 day ago
ਨਵੀਂ ਦਿੱਲੀ, 1 ਅਪ੍ਰੈਲ- ਦਿੱਲੀ ਏਅਰਪੋਰਟ ਤੋਂ ਦੁਬਈ ਜਾ ਰਹੇ ਫੈਡਐਕਸ ਜਹਾਜ਼ ਨੇ ਜਿਵੇਂ ਹੀ ਉਡਾਣ ਭਰੀ ਤਾਂ ਉਹ ਇਕ ਪੰਛੀ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਹੈ। ਇਸ ਕਾਰਨ ਹਵਾਈ ਅੱਡਾ ਪ੍ਰਸ਼ਾਸਨ ਨੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ,...
ਭੂਟਾਨ ਦੇ ਰਾਜਾ 3 ਤੋਂ 5 ਅਪ੍ਰੈਲ ਤੱਕ ਭਾਰਤੀ ਦੌਰੇ ’ਤੇ
. . .  1 day ago
ਨਵੀਂ ਦਿੱਲੀ, 1 ਅਪ੍ਰੈਲ- ਭਾਰਤੀ ਵਿਦੇਸ਼ ਮੰਤਰਾਲੇ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੂਟਾਨ ਦੇ ਰਾਜਾ ਜਿਗਮੇ ਖ਼ੇਸਰ ਨਾਮਗਾਇਲ ਵਾਂਗਚੱਕ 3 ਤੋਂ 5 ਅਪ੍ਰੈਲ ਤੱਕ ਭਾਰਤ ਦੇ ਅਧਿਕਾਰਤ ਦੌਰੇ ’ਤੇ ਹੋਣਗੇ। ਉਨ੍ਹਾਂ ਦੇ ਨਾਲ ਵਿਦੇਸ਼ ਮਾਮਲਿਆਂ ਅਤੇ ਵਿਦੇਸ਼ ਵਪਾਰ ਮੰਤਰੀ ਡਾ. ਟਾਂਡੀ ਦੋਰਜੀ ਅਤੇ ਭੂਟਾਨ ਦੀ ਸ਼ਾਹੀ ਸਰਕਾਰ ਦੇ....
ਕੋਟਕਪੂਰਾ ਗੋਲੀਕਾਂਡ ਮਾਮਲਾ: ਸੁਮੇਧ ਸੈਣੀ ਅਦਾਲਤ ਵਿਚ ਹੋਏ ਪੇਸ਼
. . .  1 day ago
ਫਰੀਦਕੋਟ, 1 ਅਪ੍ਰੈਲ (ਜਸਵੰਤ ਪੁਰਬਾ, ਸਰਵਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅੱਜ ਇਥੇ ਇਲਾਕਾ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਨੇ ਸਾਬਕਾ ਡੀ.ਜੀ.ਪੀ. ਨੂੰ ਚਲਦੇ ਮੁਕੱਦਮੇ ਤੱਕ ਜ਼ਮਾਨਤ.....
ਮੁੰਬਈ: ਰਾਜ ਸਭਾ ਸਾਂਸਦ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਵਿਰੁੱਧ ਕੇਸ ਦਰਜ
. . .  1 day ago
ਮਹਾਰਾਸ਼ਟਰ, 1 ਅਪ੍ਰੈਲ- ਰਾਜ ਸਭਾ ਸਾਂਸਦ ਸੰਜੇ ਰਾਉਤ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿਚ ਮੁੰਬਈ ਦੇ ਕੰਜੂਰ ਮਾਰਗ ਪੁਲਿਸ ਸਟੇਸ਼ਨ ਵਿਚ ਲਾਰੈਂਸ ਬਿਸ਼ਨੋਈ ਵਿਰੁੱਧ ਧਾਰਾ 506(2) ਅਤੇ 504 ਆਈ.ਪੀ.ਸੀ.....
ਕਾਗਜ਼ੀ ਕਾਰਵਾਈ ਕਾਰਨ ਰਿਹਾਈ ’ਚ ਹੋ ਰਹੀ ਦੇਰੀ- ਕਰਨ ਸਿੱਧੂ
. . .  1 day ago
ਪਟਿਆਲਾ, 1 ਅਪ੍ਰੈਲ- ਜੇਲ੍ਹ ਤੋਂ ਬਾਹਰ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਸਿੱਧੂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਦਰ ਫ਼ਿਲਹਾਲ ਕੁੱਝ ਰਸਮੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਰਿਹਾਈ ਵਿਚ ਦੇਰੀ ਹੋ ਰਹੀ ਹੈ। ਇਹ ਕਾਰਵਾਈ ਪੂਰੀ....
ਕੰਝਾਵਲਾ ਕੇਸ: ਪੁਲਿਸ ਵਲੋਂ 7 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
. . .  1 day ago
ਨਵੀਂ ਦਿੱਲੀ, 1 ਅਪ੍ਰੈਲ- ਦਿੱਲੀ ਪੁਲਿਸ ਨੇ ਅੱਜ ਕੰਝਾਵਲਾ ਹਿੱਟ ਐਂਡ ਡਰੈਗ ਕੇਸ ਵਿਚ ਸੱਤ ਮੁਲਜ਼ਮਾਂ ਖ਼ਿਲਾਫ਼ 800 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਦਿੱਲੀ ਪੁਲਿਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਸਾਜ਼ਿਸ਼ ਦੀਆਂ ਧਾਰਾਵਾਂ ਲਾਈਆਂ ਹਨ ਅਤੇ ਤਿੰਨ ਮੁਲਜ਼ਮਾਂ ਖ਼ਿਲਾਫ਼ ਸਬੂਤਾਂ ਨੂੰ ਨਸ਼ਟ ਕਰਨ....
ਮਿਜ਼ੋਰਮ: ਕੇਂਦਰੀ ਗ੍ਰਹਿ ਮੰਤਰੀ ਕਰਨਗੇ 2415 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ
. . .  1 day ago
ਮਿਜ਼ੋਰਮ, 1 ਅਪ੍ਰੈਲ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 2,415 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਅੱਜ ਆਈਜ਼ਵਾਲ...
ਹੋਰ ਖ਼ਬਰਾਂ..

ਸਾਡੀ ਸਿਹਤ

ਹਵਾਈ ਸਫ਼ਰ ਅਤੇ ਸਿਹਤ

1. ਆਪਣੇ ਬੈਗ ਵਿਚ ਆਪਣੀ ਦਵਾਈ ਰੱਖਣੀ ਨਾ ਭੁੱਲੋ। 2. ਜੇਕਰ ਤੁਸੀਂ ਸ਼ੂਗਰ ਲਈ ਇੰਸੁਲਿਨ ਦੇ ਟੀਕੇ ਵਰਤਦੇ ਹੋ ਤਾਂ ਟੀਕਿਆਂ ਲਈ ਹਵਾਈ ਜਹਾਜ਼ ਵਿਚ ਲਿਜਾਣ ਲਈ ਆਪਣੇ ਡਾਕਟਰ ਤੋਂ ਇਜਾਜ਼ਤੀ ਪੱਤਰ ਜ਼ਰੂਰ ਲਵੋ। 3. ਸਫ਼ਰ ਕਰਨ ਤੋਂ ਜੇਕਰ ਦੋ ਹਫ਼ਤੇ ਪਹਿਲਾਂ ਤੁਹਾਨੂੰ ਦਿਲ ਦਾ ਦੌਰਾ ਪਿਆ ਹੈ ਜਾਂ ਦਿਲ ਦਾ ਆਪ੍ਰੇਸ਼ਨ ਹੋਇਆ ਹੈ ਤਾਂ ਸਫ਼ਰ ਨਾ ਕਰੋ। 4. ਸਫ਼ਰ ਦੇ ਦੌਰਾਨ ਜੇਕਰ ਤੁਹਾਨੂੰ ਆਕਸੀਜਨ ਦੀ ਲੋੜ ਹੈ ਤਾਂ ਇਸ ਦੀ ਇਜਾਜ਼ਤ ਲਈ ਆਪਣੇ ਡਾਕਟਰ ਤੋਂ ਇਜਾਜ਼ਤੀ ਪੱਤਰ ਲਵੋ। 5. ਬਹੁਤ ਜ਼ਿਆਦਾ ਸਮੇਂ ਲਈ ਆਪਣੇ ਪਿਸ਼ਾਬ ਨੂੰ ਨਾ ਰੋਕੋ, ਇਸ ਨਾਲ ਇਨਫੈਕਸ਼ਨ ਹੋ ਸਕਦੀ ਹੈ ਅਤੇ ਗੁਰਦੇ ਦੀ ਪ੍ਰੇਸ਼ਾਨੀ ਹੋ ਸਕਦੀ ਹੈ। 6. ਹਵਾਈ ਸਫ਼ਰ ਕਰਦੇ ਸਮੇਂ ਬਹੁਤ ਜ਼ਿਆਦਾ ਸਮੇਂ ਲਈ ਬੈਠੇ ਰਹਿਣਾ ਪੈਂਦਾ ਹੈ, ਇਸ ਨਾਲ ਲੱਤਾਂ ਵਿਚ ਖ਼ੂਨ ਦੀਆਂ ਗਿਲਟੀਆਂ ਬਣ ਸਕਦੀਆਂ ਹਨ ਜੋ ਖ਼ਤਰਨਾਕ ਹਨ ਕਿਉਂਕਿ ਇਸ ਨਾਲ ਅਚਾਨਕ ਮੌਤ ਵੀ ਹੋ ਸਕਦੀ ਹੈ। ਲੱਤਾਂ ਵਿਚ ਖੂਨ ਦੀਆਂ ਗਿਲਟੀਆਂ ਤੋਂ ਬਚਾਅ ਲਈ ਸਫ਼ਰ ਦੌਰਾਨ ਹਰ ਦੋ ਘੰਟੇ ਬਾਅਦ ਸੀਟ ਤੋਂ ਉਠੋ ਅਤੇ ਤੁਰੋ-ਫਿਰੋ। 7. ਜੇਕਰ ਤੁਸੀਂ ਕੋਈ ਵਿਸ਼ੇਸ਼ ਖਾਣਾ ਖਾਂਦੇ ਹੋ ਤਾਂ ਏਅਰ ਲਾਈਨ ਨੂੰ ਸੂਚਿਤ ਕਰੋ, ...

ਪੂਰਾ ਲੇਖ ਪੜ੍ਹੋ »

ਕੀ ਤੁਹਾਡਾ ਬੱਚਾ ਬਗੈਰ ਕਾਰਨ ਉੱਛਲਦਾ-ਕੁੱਦਦਾ ਰਹਿੰਦਾ ਹੈ?

ਕਈ ਬੱਚੇ ਇਕ ਥਾਂ ਟਿਕ ਕੇ ਨਹੀਂ ਬੈਠਦੇ ਬਗੈਰ ਵਜ੍ਹਾ ਉੱਛਲਦੇ-ਕੁੱਦਦੇ ਰਹਿੰਦੇ ਹਨ ਧਿਆਨ ਲਗਾ ਕੇ ਨਹੀਂ ਪੜ੍ਹਦੇ ਸਬਰ ਤੋਂ ਬਿਲਕੁਲ ਸੱਖਣੇ ਹੁੰਦੇ ਹਨ ਤੇ ਕਿਸੇ ਕੰਮ ਦਾ ਨਤੀਜਾ ਸੋਚੇ ਬਗੈਰ ਕੰਮ ਕਰਦੇ ਰਹਿੰਦੇ ਹਨ। ਅਕਸਰ ਮਾਤਾ-ਪਿਤਾ ਸਮਝਦੇ ਹਨ ਕਿ ਉਨ੍ਹਾਂ ਦਾ ਬੱਚਾ ਚੰਚਲ/ਸ਼ਰਾਰਤੀ/ਚੁਸਤ ਹੈ ਪਰ ਅਜਿਹਾ ਬੱਚਾ ਏ. ਡੀ. ਐਚ. ਡੀ. (1ttent}on 4ef}c}t 8਼peract}v}t਼ 4}sorder) ਦੀ ਬਿਮਾਰੀ ਤੋਂ ਪੀੜਤ ਹੋ ਸਕਦਾ ਹੈ। ਅਜਿਹੇ ਬੱਚਿਆਂ ਦੇ ਦਿਮਾਗ ਦਾ ਵਿਕਾਸ ਆਮ ਬੱਚਿਆਂ ਨਾਲੋਂ ਅਲੱਗ ਹੁੰਦਾ ਹੈ। ਸਾਡੇ ਕੋਲ ਮਾਨਸਿਕ ਬਿਮਾਰੀਆਂ ਤੇ ਨਸ਼ਿਆਂ ਦੇ ਅਜਿਹੇ ਮਰੀਜ਼ ਵੀ ਆਉਂਦੇ ਹਨ, ਜਿਨ੍ਹਾਂ ਨੂੰ ਬਚਪਨ ਤੋਂ ਏ. ਡੀ. ਐਚ. ਡੀ. ਦੀ ਬਿਮਾਰੀ ਹੁੰਦੀ ਹੈ। ਜੇਕਰ ਮਾਤਾ-ਪਿਤਾ ਅਜਿਹੇ ਬੱਚੇ ਦਾ ਇਲਾਜ ਨਹੀਂ ਕਰਵਾਉਂਦੇ ਤਾਂ ਉਹ ਵੱਡੇ ਹੋ ਕੇ ਕਈ ਮਾਨਸਿਕ ਬਿਮਾਰੀਆਂ/ਨਸ਼ਿਆਂ ਦੀ ਗ੍ਰਿਫਤ ਵਿਚ ਆ ਸਕਦੇ ਹਨ। ਅਸੀਂ ਅਜਿਹੇ ਬੱਚਿਆਂ ਦਾ ਮਨੋਵਿਗਿਆਨਿਕ ਜਾਇਜ਼ਾ ਲੈਣ ਲਈ ਹੇਠ ਲਿਖੇ ਪ੍ਰਸ਼ਨ ਤਿਆਰ ਕੀਤੇ ਹਨ, ਜਿਨ੍ਹਾਂ ਦੇ ਉੱਤਰ ਤੋਂ ਸਾਨੂੰ ਬੱਚੇ ਵਿਚ ਇਹ ਬਿਮਾਰੀ ਬਾਰੇ ਜਾਣਨ ਵਿਚ ਮਦਦ ਮਿਲਦੀ ਹੈ। ਮਾਤਾ-ਪਿਤਾ ਇਨ੍ਹਾਂ ...

ਪੂਰਾ ਲੇਖ ਪੜ੍ਹੋ »

ਪੇਟ ਜਲਣ, ਡਕਾਰ ਤੇ ਸੋਜ.... ਕਿਉਂ?

ਬੇਵਕਤ ਅਤੇ ਜਲਦੀ-ਜਲਦੀ ਭੋਜਨ ਕਰਨ ਨਾਲ ਅਸੀਂ ਬਿਨਾਂ ਕਾਰਨ ਪੇਟ ਦੀ ਗੈਸ ਅਤੇ ਐਸੀਡਿਟੀ ਦਾ ਸ਼ਿਕਾਰ ਹੋ ਜਾਂਦੇ ਹਾਂ। ਐਸੀਡਿਟੀ ਦੀ ਤਕਲੀਫ਼ ਪੇਟ ਗੈਸ ਅਤੇ ਅਫਾਰੇ ਨਾਲੋਂ ਬਿਲਕੁਲ ਵੱਖਰੀ ਹੈ। ਕਈ ਵਾਰ ਦਰਦ ਛਾਤੀ ਵਿਚ ਖੱਬੇ ਪਾਸਿਓਂ ਸ਼ੁਰੂ ਹੋ ਕੇ ਗਰਦਨ ਵੱਲ ਜਾਂਦਾ ਹੈ ਅਤੇ ਅਜਿਹਾ ਲਗਦਾ ਹੈ ਕਿ ਜਿਵੇਂ ਹਾਰਟ ਅਟੈਕ ਹੋਵੇ। ਇਸ ਤਕਲੀਫ਼ ਨਾਲ ਮਰੀਜ਼ ਨੂੰ ਪਸੀਨਾ ਆ ਜਾਂਦਾ ਹੈ ਅਤੇ ਦਰਦ ਕਾਰਨ ਅੱਖਾਂ 'ਚੋਂ ਪਾਣੀ ਵਗਣ ਲਗਦਾ ਹੈ। ਇਹ ਕਲੇਜੇ 'ਚ ਸਾੜ ਹੈ। ਕਲੇਜੇ 'ਚ ਸਾੜ ਪੈਣਾ 'ਹਾਰਟ ਬਰਨ' : ਇਸ ਵਿਚ ਮਿਹਦੇ ਉੱਪਰ ਅਤੇ ਖਾਣ ਵਾਲੀ ਨਾਲੀ 'ਫੂਡ ਪਾਈਪ' ਦੇ ਹੇਠਾਂ ਸਾਡੀ ਛਾਤੀ ਵਿਚਕਾਰ ਹੱਡੀ ਸਟਰਨਮ ਦੇ ਹੇਠਾਂ ਤੇਜ਼ ਸੜਨ ਵਾਲੀ ਦਰਦ ਹੁੰਦੀ ਹੈ, ਜਿਸ ਨੂੰ 'ਹਾਰਟ ਬਰਨ' ਕਿਹਾ ਜਾਂਦਾ ਹੈ। ਅਲਾਮਤਾਂ : * ਜਦੋਂ ਅਸੀਂ ਕਦੀ ਮੋਟੀ ਚੀਜ਼ ਨਿਗਲਦੇ ਹਾਂ ਜਾਂ ਗਰਮ-ਗਰਮ ਚਾਹ ਪੀਂਦੇ ਹਾਂ ਜਾਂ ਸ਼ਰਾਬ ਪੀਣ ਨਾਲ 'ਸਟਰਨਮ' ਦੇ ਥੱਲੇ ਬਹੁਤ ਤੇਜ਼ ਸਾੜ ਪੈਂਦਾ ਹੈ। ਇਸ ਕਾਰਨ ਕਈ ਵਾਰੀ ਅੱਖਾਂ ਵਿਚੋਂ ਪਾਣੀ ਵੀ ਨਿਕਲ ਆਉਂਦਾ ਹੈ। * ਜੋ ਕੁਝ ਪੀਤਾ ਹੁੰਦਾ ਹੈ ਉਹ ਬਾਹਰ ਨੂੰ ਆਉਂਦਾ ਹੈ। * ਛਾਤੀ ਭਾਰੀ-ਭਾਰੀ ਲੱਗਦੀ ...

ਪੂਰਾ ਲੇਖ ਪੜ੍ਹੋ »

ਆਧੁਨਿਕ ਹਰਨੀਆ ਸਰਜਰੀ : ਡੇ-ਕੇਅਰ ਦੂਰਬੀਨੀ ਸਰਜਰੀ

ਡਾ. ਜੀ. ਐਸ. ਜੰਮੂ ਹਰਨੀਆ ਦਾ ਆਪ੍ਰੇਸ਼ਨ ਵਿਸ਼ਵ ਪੱਧਰ 'ਤੇ ਕੀਤੀਆਂ ਜਾਣ ਵਾਲੀਆਂ ਸਭ ਤੋਂ ਆਮ ਸਰਜੀਕਲ ਪ੍ਰਕਿਰਿਆਵਾਂ ਵਿਚੋਂ ਇਕ ਹੈ ਅਤੇ ਇਕੱਲੇ ਭਾਰਤ 'ਚ 10 ਲੱਖ ਤੋਂ ਵੱਧ ਹਰਨੀਆ ਆਪ੍ਰੇਸ਼ਨ ਕੀਤੇ ਜਾਂਦੇ ਹਨ। ਬਦਕਿਸਮਤੀ ਨਾਲ ਮਰੀਜ਼ਾਂ ਵਿਚ ਹਰਨੀਆ ਬਾਰੇ ਜਾਗਰੂਕਤਾ ਦੀ ਭਾਰੀ ਕਮੀ ਹੈ ਅਤੇ ਬੇਬੁਨਿਆਦ ਡਰ ਮੌਜੂਦ ਹੈ, ਜਿਸ ਕਾਰਨ ਅਕਸਰ ਹਰਨੀਆ ਸਰਜਰੀ ਵਿਚ ਦੇਰੀ ਹੋ ਜਾਂਦੀ ਹੈ। ਇਸ ਚਿੰਤਾਜਨਕ ਰੁਝਾਨ 'ਤੇ ਰੋਕ ਲਾਉਣ ਲਈ ਹੁਣ ਐਡਵਾਂਸ ਦੂਰਬੀਨੀ ਤਕਨੀਕ ਅਤੇ ਹਰਨੀਂਆ ਜਾਲੀ ($esh) ਦੀ ਮਦਦ ਨਾਲ ਪੇਟ ਦੇ ਹਰਨੀਆ ਦਾ ਸਮੇਂ ਸਿਰ ਇਲਾਜ ਕੀਤਾ ਜਾਣ ਲੱਗਾ। ਹਰਨੀਆ ਦੇ ਆਪ੍ਰੇਸ਼ਨ ਲਈ ਮੁਹੱਈਆ ਐਡਵਾਂਸ ਤਰੀਕਿਆਂ ਦੀ ਕੀਤੇ ਆਪ੍ਰੇਸ਼ਨ ਬਾਰੇ ਮਰੀਜ਼ਾਂ 'ਚ ਜਾਗਰੂਕਤਾ ਨੂੰ ਵਧ ਰਹੀ ਹੈ, ਜਿਸ ਨਾਲ ਆਪ੍ਰੇਸ਼ਨ ਤੋਂ ਬਾਅਦ ਦੇ ਦਰਦ 'ਚ ਕਮੀ ਆਉਂਦੀ ਹੈ, ਜਲਦੀ ਸਿਹਤ ਲਾਭ ਮਿਲਦਾ ਹੈ ਅਤੇ ਘੱਟ ਤੋਂ ਘੱਟ ਕੱਟ ਲਗਦੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਜੰਮੂ ਨੇ ਕਿਹਾ ਕਿ ਅਕਸਰ ਹਰਨੀਆ ਦੇ ਲੱਛਣ ਨਜ਼ਰ ਨਹੀਂ ਆਉਂਦੇ ਅਤੇ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਬੇਚੈਨੀ ਵੀ ਮਹਿਸੂਸ ਨਹੀਂ ਹੁੰਦੀ, ਜਿਸ ਕਾਰਨ ਇਸ ...

ਪੂਰਾ ਲੇਖ ਪੜ੍ਹੋ »

ਖਾਣ-ਪੀਣ ਦਾ ਸਵਾਦ ਲਓ ਪਰ ਸਿਹਤ 'ਤੇ ਮਾੜਾ ਪ੍ਰਭਾਵ ਨਾ ਪੈਣ ਦਿਓ

ਕਈ ਵਾਰ ਸਵਾਦ ਕਈ ਗੰਭੀਰ ਰੋਗਾਂ ਦਾ ਕਾਰਨ ਬਣ ਜਾਂਦਾ ਹੈ। ਸਵਾਦ-ਸਵਾਦ ਵਿਚ ਅਸੀਂ ਇਸ ਤਰ੍ਹਾਂ ਦੇ ਖਾਣ ਵਾਲੇ ਪਦਾਰਥਾਂ ਦੀ ਵਰਤੋਂ ਕਰ ਜਾਂਦੇ ਹਾਂ ਜੋ ਸਾਡੀ ਸਿਹਤ ਲਈ ਚੰਗੇ ਨਹੀਂ ਹੁੰਦੇ। ਜਦੋਂ ਕੋਈ ਤਿਉਹਾਰ ਜਾਂ ਕਿਸੇ ਪਾਰਟੀ ਵਿਚ ਜਾਣਾ ਪਵੇ ਤਾਂ ਭਾਰ ਘਟਾਉਣ ਦੀ ਸਾਰੀ ਮਿਹਨਤ ਚੌਪਟ ਹੋ ਜਾਂਦੀ ਹੈ। ਆਓ, ਜਾਣੀਏ ਕੁਝ ਨੁਕਤੇ ਜਿਨ੍ਹਾਂ ਨਾਲ ਅਸੀਂ ਸਵਾਦ ਵੀ ਲੈ ਸਕੀਏ ਅਤੇ ਆਪਣੀ ਸਿਹਤ 'ਤੇ ਵੀ ਆਂਚ ਨਾ ਆਉਣ ਦਈਏ। ਜੇਕਰ ਤੁਹਾਨੂੰ ਪਤਾ ਹੈ ਕਿ ਤੁਸੀਂ ਰਾਤ ਦਾ ਡਿਨਰ ਬਾਹਰ ਕਰਨਾ ਹੈ ਤਾਂ ਲੰਚ ਹਲਕਾ ਕਰੋ ਕਿਉਂਕਿ ਬਾਹਰ ਜਾ ਕੇ ਵਿਅਕਤੀ ਜ਼ਿਆਦਾ ਤੋਂ ਜ਼ਿਆਦਾ ਕੈਲੋਰੀ ਵਾਲੇ ਭੋਜਨ ਖਾਂਦਾ ਹੈ। ਜੇਕਰ ਰਾਤ ਨੂੰ ਕਿਸੇ ਪਾਰਟੀ ਵਿਚ ਜਾਣ ਦਾ ਪ੍ਰੋਗਰਾਮ ਹੋਵੇ ਤਾਂ ਤੁਸੀਂ ਘਰ ਤੋਂ ਹੀ ਘੱਟ ਕੈਲੋਰੀ ਵਾਲੇ ਖਾਣ ਵਾਲੇ ਪਦਾਰਥ ਜਿਵੇਂ ਸੂਪ ਆਦਿ ਪੀ ਕੇ ਨਿਕਲੋ। ਇਸ ਨਾਲ ਤੁਸੀਂ ਭੁੱਖ ਘੱਟ ਮਹਿਸੂਸ ਕਰੋਗੇ ਅਤੇ ਪਾਰਟੀ ਵਿਚ ਸਨੈਕਸ ਆਦਿ ਲੈਣ ਤੋਂ ਤੁਸੀਂ ਬਚ ਜਾਓਗੇ। ਪਾਰਟੀ ਵਿਚ ਪਏ ਵੱਖ-ਵੱਖ ਪਕਵਾਨਾਂ ਵਿਚੋਂ ਇਸ ਤਰ੍ਹਾਂ ਦੇ ਪਕਵਾਨ ਚੁਣੋ ਜੋ ਤੁਹਾਨੂੰ ਸਵਾਦ ਤਾਂ ਦੇਣ ਪਰ ਕੈਲੋਰੀ ...

ਪੂਰਾ ਲੇਖ ਪੜ੍ਹੋ »

ਕਾਇਮ ਰੱਖੋ ਅੱਖਾਂ ਦੀ ਰੌਸ਼ਨੀ

ਸਰੀਰ ਦਾ ਸਭ ਤੋਂ ਨਾਜ਼ੁਕ ਅਤੇ ਕੀਮਤੀ ਅੰਗ ਹਨ ਅੱਖਾਂ। ਸੰਸਾਰ ਦੇ ਦ੍ਰਿਸ਼, ਕਲਾ-ਕ੍ਰਿਤਾਂ, ਕੁਦਰਤ ਦੀ ਸੁੰਦਰਤਾ ਵੀ ਅਸੀਂ ਅੱਖਾਂ ਨਾਲ ਹੀ ਦੇਖਦੇ ਹਾਂ। ਜਿਨ੍ਹਾਂ ਭਾਵਨਾਵਾਂ ਨੂੰ ਸ਼ਬਦ ਪ੍ਰਗਟ ਨਹੀਂ ਕਰ ਪਾਉਂਦੇ, ਉਨ੍ਹਾਂ ਨੂੰ ਅੱਖਾਂ ਪ੍ਰਗਟ ਕਰਦੀਆਂ ਹਨ। ਖ਼ੂਬਸੂਰਤ ਅੱਖਾਂ ਆਕਰਸ਼ਣ ਦਾ ਕੇਂਦਰ ਹੁੰਦੀਆਂ ਹਨ। ਅੱਖਾਂ ਰੱਬ ਵਲੋਂ ਮਨੁੱਖ ਨੂੰ ਦਿੱਤਾ ਗਿਆ ਸਰਬੋਤਮ ਤੋਹਫ਼ਾ ਹੈ ਪਰ ਕਈ ਲੋਕ ਇਸ ਤੋਹਫ਼ੇ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਦੇ ਯੁੱਗ ਵਿਚ ਲੱਖਾਂ ਲੋਕਾਂ ਦੀਆਂ ਅੱਖਾਂ ਸਮੇਂ ਤੋਂ ਪਹਿਲਾਂ ਹੀ ਛੋਟੀ-ਮੋਟੀ ਗ਼ਲਤੀ ਨਾਲ ਖ਼ਰਾਬ ਹੋ ਜਾਂਦੀਆਂ ਹਨ। ਜੇਕਰ ਰੋਜ਼ਮਰ੍ਹਾ ਦੇ ਜੀਵਨ ਵਿਚ ਥੋੜ੍ਹੀ ਜਿਹੀ ਸਾਵਧਾਨੀ ਵਰਤੀ ਜਾਵੇ ਤਾਂ ਅੱਖਾਂ ਦੀ ਰੌਸ਼ਨੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਗਰਮੀਆਂ ਦੇ ਮੌਸਮ ਵਿਚ ਦਿਨ ਵਿਚ ਦੋ-ਤਿੰਨ ਵਾਰ ਸਾਫ਼ ਠੰਢੇ ਪਾਣੀ ਨਾਲ ਛਿੱਟੇ ਮਾਰ-ਮਾਰ ਕੇ ਅੱਖਾਂ ਧੋਣੀਆਂ ਚਾਹੀਦੀਆਂ ਹਨ, ਜਿਸ ਨਾਲ ਧੂੜ-ਮਿੱਟੀ ਦੇ ਕਣ ਅਤੇ ਗੰਦੇ ਪਦਾਰਥ ਅੱਖਾਂ ਤੋਂ ਬਾਹਰ ਆ ਜਾਣ। ਸਵੇਰ ਸਮੇਂ ਘਰ 'ਚ ਨੰਗੇ ਪੈਰ ਚੱਲਣਾ ਚਾਹੀਦਾ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ...

ਪੂਰਾ ਲੇਖ ਪੜ੍ਹੋ »

ਜ਼ਿਆਦਾ ਚਰਬੀ ਹਾਨੀਕਾਰਕ ਹੈ ਦਿਮਾਗ਼ੀ ਸਿਹਤ ਲਈ

ਕੈਨੇਡਾ ਵਿਚ ਹੋਈ ਇਕ ਖੋਜ ਤੋਂ ਪਤਾ ਲਗਦਾ ਹੈ ਕਿ ਚਰਬੀ ਨਾ ਸਿਰਫ਼ ਸਰੀਰ ਨੂੰ ਮੋਟਾ ਕਰਦੀ ਹੈ ਸਗੋਂ ਦਿਮਾਗ਼ ਨੂੰ ਵੀ ਮੋਟਾ ਕਰ ਦਿੰਦੀ ਹੈ। ਕੈਨੇਡਾ ਵਿਚ ਹੋਈ ਇਸ ਖੋਜ ਦੇ ਮਾਹਰਾਂ ਨੇ ਆਪਣੀ ਇਸ ਖੋਜ ਨੂੰ ਚੂਹਿਆਂ 'ਤੇ ਕੀਤਾ ਹੈ। ਕੁਝ ਚੂਹਿਆਂ ਨੂੰ ਚਰਬੀ ਵਾਲੇ ਭੋਜਨ ਦਿੱਤੇ ਗਏ ਅਤੇ ਕੁਝ ਨੂੰ ਘੱਟ ਚਰਬੀ ਵਾਲੇ। ਜਿਨ੍ਹਾਂ ਚੂਹਿਆਂ ਨੇ ਜ਼ਿਆਦਾ ਚਰਬੀ ਵਾਲਾ ਭੋਜਨ ਗ੍ਰਹਿਣ ਕੀਤਾ, ਉਹ ਘੱਟ ਚਰਬੀ ਗ੍ਰਹਿਣ ਕਰਨ ਵਾਲੇ ਚੂਹਿਆਂ ਦੇ ਮੁਕਾਬਲੇ ਸਰੀਰਕ ਰੂਪ ਵਿਚ ਤਾਂ ਘੱਟ ਸਰਗਰਮ ਪਾਏ ਹੀ ਗਏ, ਨਾਲ ਹੀ ਮਾਨਸਿਕ ਰੂਪ ਵਿਚ ਵੀ ਘੱਟ ਸਰਗਰਮ ਪਾਏ ਗਏ। ਮਾਨਸਿਕ ਤਾਕਤ ਨੂੰ ਜਾਣਨ ਲਈ ਮਾਹਰਾਂ ਨੇ ਇਨ੍ਹਾਂ ਚੂਹਿਆਂ ਨੂੰ ਖੋਜ ਦੌਰਾਨ ਅਸਾਨ ਕਰਤਬ ਸਿਖਾਏ ਤਾਂ ਜ਼ਿਆਦਾ ਚਰਬੀ ਵਾਲੇ ਚੂਹਿਆਂ ਨੂੰ ਇਨ੍ਹਾਂ ਕਰਤਬ ਨੂੰ ਸਿੱਖਣ ਵਿਚ ਜ਼ਿਆਦਾ ਸਮਾਂ ਲੱਗਿਆ। ਖੋਜਕਾਰਾਂ ਦਾ ਕਹਿਣਾ ਹੈ ਕਿ ਚਰਬੀ ਨਾਲ ਭਰੇ ਪਦਾਰਥਾਂ ਦੀ ਵਰਤੋਂ ਨਾਲ ਮਾਨਸਿਕ ਵਿਕਾਸ ਰੁਕ ਜਾਂਦਾ ਹੈ ਜਾਂ ਇਸ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਚਰਬੀ ਦੀ ਜ਼ਿਆਦਾ ਮਾਤਰਾ ਕਾਰਨ ਦਿਮਾਗ਼ ਗੁਲੂਕੋਜ਼ ਨੂੰ ਸੋਖ ਨਹੀਂ ...

ਪੂਰਾ ਲੇਖ ਪੜ੍ਹੋ »

ਔਸਤ ਉਮਰ ਵਧ ਰਹੀ ਹੈ

ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਸ ਰਫ਼ਤਾਰ ਨਾਲ ਮਨੁੱਖ ਦੀਆਂ ਸਿਹਤ, ਭੋਜਨ ਅਤੇ ਇਲਾਜ ਸਹੂਲਤਾਂ ਵਿਚ ਵਿਕਾਸ ਹੋ ਰਿਹਾ ਹੈ, ਉਸ ਨਾਲ ਮਨੁੱਖ ਦੀ ਉਮਰ ਵਧਦੀ ਜਾ ਰਹੀ ਹੈ ਅਤੇ ਅੱਜ ਤੋਂ 60 ਸਾਲ ਬਾਅਦ ਮਨੁੱਖ ਦੀ ਔਸਤ ਉਮਰ ਸੌ ਸਾਲ ਹੋਣ ਦੀ ਸੰਭਾਵਨਾ ਹੈ। ਮਹਾਂਮਾਰੀਆਂ 'ਤੇ ਕਾਬੂ ਪਾ ਕੇ ਅਤੇ ਇਲਾਜ ਸਹੂਲਤਾਂ ਦੇ ਵਿਕਾਸ ਨਾਲ ਮਨੁੱਖ ਦੀ ਔਸਤ ਉਮਰ ਪਹਿਲਾਂ ਹੀ 65 ਸਾਲ ਤੋਂ ਜ਼ਿਆਦਾ ਹੋ ਚੁੱਕੀ ਹੈ। ਹਰ ਦਹਾਕੇ ਵਿਚ ਔਸਤ ਉਮਰ ਲਗਭਗ 2.5 ਸਾਲ ਵਧ ਜਾਂਦੀ ...

ਪੂਰਾ ਲੇਖ ਪੜ੍ਹੋ »

ਡਾਈਟਿੰਗ ਕਰਦੇ ਸਮੇਂ ਕੈਲਸ਼ੀਅਮ ਜ਼ਰੂਰ ਖਾਓ

ਮਾਹਰਾਂ ਦਾ ਕਹਿਣਾ ਹੈ ਕਿ ਡਾਈਟਿੰਗ ਕਰਨ ਵਾਲੇ ਲੋਕਾਂ ਨੂੰ ਆਪਣੇ ਭੋਜਨ ਵਿਚ ਕੈਲਸ਼ੀਅਮ ਦੀ ਕਾਫ਼ੀ ਮਾਤਰਾ ਰੱਖਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਡਾਈਟਿੰਗ ਕਰਦੇ ਸਮੇਂ ਲਗਭਗ 100 ਮਿਲੀਗ੍ਰਾਮ ਕੈਲਸ਼ੀਅਮ ਰੋਜ਼ ਲੈਣ ਨਾਲ ਵਜ਼ਨ ਘੱਟ ਹੁੰਦਾ ਹੈ ਜਦ ਕਿ ਉਹ ਔਰਤਾਂ ਜੋ ਕੈਲਸ਼ੀਅਮ ਨਹੀਂ ਲੈਂਦੀਆਂ, ਉਨ੍ਹਾਂ ਦਾ ਵਜ਼ਨ ਡਾਈਟਿੰਗ ਦੇ ਬਾਵਜੂਦ ਵਧ ਸਕਦਾ ਹੈ। ਕੈਲਸ਼ੀਅਮ ਦਾ ਸਭ ਤੋਂ ਚੰਗਾ ਸਰੋਤ ਫੈਟ-ਰਹਿਤ ਦੁੱਧ ਅਤੇ ਇਸ ਤੋਂ ਬਣਿਆ ਦਹੀਂ ਹੈ। ਡਾਈਟਿੰਗ ਕਰਦੇ ਸਮੇਂ ਆਪਣੇ ਭੋਜਨ ਵਿਚ ਫੈਟ-ਰਹਿਤ ਦੁੱਧ ਅਤੇ ਦਹੀਂ ਜ਼ਰੂਰ ...

ਪੂਰਾ ਲੇਖ ਪੜ੍ਹੋ »

ਬਜ਼ੁਰਗਾਂ ਲਈ ਵੀ ਜ਼ਰੂਰੀ ਹੈ ਕਸਰਤ

ਕਸਰਤ ਨਾ ਸਿਰਫ਼ ਜਵਾਨਾਂ ਅਤੇ ਸਾਧਾਰਣ ਉਮਰ ਦੇ ਵਿਅਕਤੀਆਂ ਲਈ ਜ਼ਰੂਰੀ ਹੈ ਸਗੋਂ ਬਜ਼ੁਰਗਾਂ ਲਈ ਵੀ ਲਾਭਕਾਰੀ ਹੈ। ਜੇਕਰ ਬਜ਼ੁਰਗ ਹਫ਼ਤੇ ਵਿਚ ਇਕ ਵਾਰ ਵੀ ਕਸਰਤ ਕਰਨ ਤਾਂ ਉਨ੍ਹਾਂ ਦੀਆਂ ਮਾਸਪੇਸ਼ੀਆਂ ਦੀ ਕੰਮ ਕਰਨ ਦੀ ਤਾਕਤ ਬਣੀ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਪੈਂਦੀ। ਅਮਰੀਕਾ ਵਿਚ ਇਕ ਖੋਜ ਵਿਚ ਪਾਇਆ ਗਿਆ ਹੈ ਕਿ ਰੋਜ਼ ਹਲਕੀ ਕਸਰਤ ਭਾਵੇਂ ਉਹ ਹਫਤੇ ਵਿਚ ਇਕ ਵਾਰ ਹੀ ਕੀਤੀ ਜਾਵੇ, ਬਜ਼ੁਰਗ ਲੋਕਾਂ ਦੀਆਂ ਮਾਸਪੇਸ਼ੀਆਂ ਨੂੰ ਲਚਕੀਲਾ ਅਤੇ ਮਜ਼ਬੂਤ ਬਣਾਈ ਰੱਖਦੀ ਹੈ। ਏਨਾ ਹੀ ਨਹੀਂ, ਇਸ ਨਾਲ ਬਜ਼ੁਰਗਾਂ ਦੀਆਂ ਮਾਸਪੇਸ਼ੀਆਂ ਦੀ ਕਾਰਜਕੁਸ਼ਲਤਾ ਕਾਫ਼ੀ ਵਧ ਜਾਂਦੀ ਹੈ ਅਤੇ ਉਨ੍ਹਾਂ ਦਾ ਆਕਾਰ ਵੀ ਵੱਡਾ ਹੋ ਜਾਂਦਾ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX