ਰੀਤ ਤੇ ਰੂਹੀ ਇਕੋ ਹੀ ਜਮਾਤ ਵਿਚ ਪੜ੍ਹਦੀਆਂ ਸਨ। ਉਨ੍ਹਾਂ ਦਾ ਆਪਸ ਵਿਚ ਬਹੁਤ ਪਿਆਰ ਸੀ। ਉਹ ਅਕਸਰ ਇਕ ਦੂਸਰੇ ਦੇ ਘਰ ਆਇਆ ਜਾਇਆ ਕਰਦੀਆਂ ਸਨ। ਉਨ੍ਹਾਂ ਦੋਹਾਂ ਦੇ ਘਰੇਲੂ ਸੰਬੰਧ ਵੀ ਚੰਗੇ ਸਨ। ਵੈਸੇ ਉਨ੍ਹਾਂ ਦੇ ਘਰ ਇਕ ਦੂਸਰੇ ਤੋਂ ਦੂਰ ਸਨ, ਪਰ ਛੁੱਟੀ ਵਾਲੇ ਦਿਨ ਉਹ ਇਕ ਦੂਜੇ ਦੇ ਘਰ ਵੀ ਚਲੀਆਂ ਜਾਂਦੀਆਂ ਤੇ ਖ਼ੂਬ ਅਨੰਦ ਮਾਣਦੀਆਂ। ਉਹ ਇਕ ਦੂਸਰੇ ਨਾਲ ਦਿਲ ਦੀਆਂ ਖ਼ੂਬ ਗੱਲਾਂ ਕਰਦੀਆਂ ਕਿਉਂਕਿ ਸਕੂਲ ਤਾਂ ਉਨ੍ਹਾਂ ਨੂੰ ਇਕ ਦੂਸਰੇ ਨਾਲ ਜ਼ਿਆਦਾ ਗੱਲਾਂ ਕਰਨ ਦਾ ਟਾਈਮ ਨਹੀਂ ਮਿਲਦਾ ਸੀ।
ਰੀਤ ਦੀ ਭੈਣ ਦਾ ਵਿਆਹ ਸੀ। ਉਸ ਨੇ ਆਪਣੀ ਭੈਣ ਦੇ ਵਿਆਹ 'ਤੇ ਰੂਹੀ ਦੇ ਘਰ ਮਠਿਆਈ ਦਾ ਡੱਬਾ ਤੇ ਕਾਰਡ ਸੱਦੇ ਵਜੋਂ ਦਿੱਤਾ। ਰੂਹੀ ਬੜੀ ਖੁਸ਼ ਸੀ। ਉਸ ਨੇ ਆਪਣੀ ਮੰਮੀ ਨੂੰ ਕਿਹਾ, 'ਮੰਮੀ ਮੈਨੂੰ ਵਿਆਹ 'ਤੇ ਜਾਣ ਲਈ ਨਵਾਂ ਲਹਿੰਗਾ-ਚੋਲੀ ਲੈ ਕੇ ਦਿਓ, ਮੈਂ ਪਹਿਲਾਂ ਵਾਲਾ ਨਹੀਂ ਪਾਉਣਾ।' ਰੂਹੀ ਦੀ ਮੰਮੀ ਨੇ ਕਿਹਾ, 'ਕਿਉਂ ਤੂੰ ਉਹ ਕਿਉਂ ਨਹੀਂ ਪਾਉਣਾ, ਪਿਛਲੇ ਮਹੀਨੇ ਤਾਂ ਤੈਨੂੰ ਏਨਾ ਮਹਿੰਗਾ ਲੈ ਕੇ ਦਿੱਤਾ ਸੀ। ਹੁਣ ਤੈਨੂੰ ਹੋਰ ਕਿਉਂ ਲੈ ਕੇ ਦਈਏ। ਇਹ ਕਿਹੜਾ ਅੱਗੇ ਪਿੱਛੇ ਪੈਂਦੇ ਨੇ ...
ਨਵੀਂ ਪੀੜ੍ਹੀ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਭਾਰਤੀ ਸਿੱਖਿਆ ਪ੍ਰਣਾਲੀ 'ਚ ਸੁਧਾਰ ਕੀਤੇ ਜਾ ਰਹੇ ਹਨ ਪਰ ਅੱਜ ਵੀ ਲਿਖਤੀ ਪ੍ਰੀਖਿਆਵਾਂ ਬੱਚੇ ਦੀ ਯੋਗਤਾ ਦਾ ਪੈਮਾਨਾ ਹਨ। ਹਰ ਸਾਲ ਫਰਵਰੀ-ਮਾਰਚ ਪੇਪਰਾਂ ਦੇ ਮਹੀਨੇ ਹੰਦੇ ਹਨ ਅਤੇ ਇਨ੍ਹਾਂ ਮਹੀਨਿਆਂ ਦੌਰਾਨ ਸਾਡੇ ਦੇਸ਼ ਦੇ ਕਰੋੜਾਂ ਵਿਦਿਆਰਥੀ ਕਰੜੇ ਇਮਤਿਹਾਨ ਪਾਸ ਕਰਕੇ ਅਗਲੀਆਂ ਜਮਾਤਾਂ 'ਚ ਦਾਖਲ ਹੁੰਦੇ ਹਨ। ਸਾਲਾਨਾ ਪੇਪਰਾਂ ਦੀ ਤਿਆਰੀ ਕਿਵੇਂ ਕੀਤੀ ਜਾਵੇ? ਵਿਸ਼ੇ ਬਾਰੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਵਿਚਾਰ ਚਰਚਾ ਕਰਨੀ ਅਤੀ ਜ਼ਰੂਰੀ ਹੈ। ਸਿੱਖਣ-ਸਿਖਾਉਣ ਦੇ ਤਕਨੀਕੀ ਡਿਜੀਟਲ ਸਾਧਨਾਂ ਨੇ ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਤੇ ਕਲਮਾਂ ਤੋਂ ਦੂਰ ਕਰ ਦਿੱਤਾ ਹੈ, ਲੰਬੇ ਚੌੜੇ ਪਾਠਕ੍ਰਮ ਬਾਰੇ ਮਾਤਰ ਤਿੰਨ ਘੰਟਿਆਂ 'ਚ ਬੱਚੇ ਦੀ ਪਰਖ ਕੀਤੀ ਜਾਂਦੀ ਹੈ। ਕਾਪੀ ਤੇ ਪੈੱਨ ਪੱਕੇ ਪੇਪਰਾਂ ਦੀ ਤਿਆਰੀ ਲਈ ਬਹੁਤ ਹੀ ਮਹੱਤਵਪੂਰਨ ਸਹਾਇਕ ਸਮੱਗਰੀ ਹਨ। ਪੜ੍ਹਨ ਦੇ ਨਾਲ-ਨਾਲ ਮੁੱਖ ਸਿਰਲੇਖ ਤੇ ਔਖੇ ਤੱਥਾਂ ਨੂੰ ਲਿਖਣ ਨਾਲ ਉਹ ਸਹਿਜੇ ਸਮਝ ਆ ਜਾਂਦੇ ਹਨ ਅਤੇ ਲੰਬੇ ਸਮੇਂ ਲਈ ਬੱਚੇ ਦੀ ਯਾਦ ਸ਼ਕਤੀ ਦਾ ਹਿੱਸਾ ਬਣ ਜਾਂਦੇ ...
ਆਓ ਸਾਰੇ ਮਾਂ ਬੋਲੀ ਦਾ ਬੂਟਾ ਘਰ ਘਰ ਲਾਈਏ, ਸੱਭਿਆਚਾਰ ਦਾ ਖਾਦ ਤੇ ਪਾਣੀ ਉਸ ਬੂਟੇ ਵਿਚ ਪਾਈਏ। ਲੋਕ ਗੀਤ ਤੇ ਲੋਕ ਰਵਾਇਤਾਂ, ਫੁੱਲ ਤੇ ਫਲ ਬਣ ਜਾਣਾ। ਹੌਲੀ ਹੌਲੀ ਹੁੰਦਾ ਬੂਟਾ, ਦਰੱਖਤ ਇਕ ਦਿਨ ਬਣ ਜਾਣਾ। ੳ. ਅ. ੲ. ਸ. ਬਣ ਜਾਣੇ ਇਹਦੇ ਪੱਤੇ, ਜੜ੍ਹਾਂ ਇਸ ਦੀਆਂ ਡੂੰਘੀਆਂ ਹੋਵਣ, ਰੱਬ ਸਲਾਮਤ ਰੱਖੇ। ਇਸ ਦੀਆਂ ਛਾਵਾਂ ਦੇ ਹੇਠਾਂ ਤ੍ਰਿੰਝਣਾਂ ਕੱਤਣ ਕੁੜੀਆਂ। ਨਿੱਘ ਮਾਣਨ ਇਹਦੀ ਬੱਚੇ ਬੁੱਢੇ, ਰਹਿਣ ਸਦਾ ਨਾਲ ਜੁੜੀਆਂ। ਲੰਮੀ ਇਸਦੀ ਉਮਰ ਹੋਜ਼ੇ, ਬਾਬਾ ਨਾਨਕ ਬਰਕਤ ਪਾਵੇ। ਸਾਰੇ ਬੂਟੇ ਮੁਰਝਾਵਣ ਪਰ, ਇਹ ਕਦੇ ਨਾ ਮੁਰਝਾਵੇ। ਮਾਂ ਬੋਲੀ ਦਾ ਹੁੰਦਾ ਨਿਰਾਦਰ, ਦਿਲ ਪਿਆ ਕੁਰਲਾਵੇ। ਆਪਣਿਆਂ ਨੇ ਹੀ ਲੱਗੇ ਬਾਗ਼, ਸਵਾਰਥ ਲਈ ਉਜਾੜੇ। ਆਓ, ਪੰਜਾਬੀ ਬੋਲੀ ਬਚਾਈਏ, ਸ਼ਰਮਾ ਵਾਸਤਾ ਪਾਵੇ, ਸ਼ਰਮਾ ਵਾਸਤਾ ਪਾਵੇ। -ਰਜਵਿੰਦਰ ਪਾਲ ਸ਼ਰਮਾ ਕਾਲਝਰਾਣੀ, ਬਠਿੰਡਾ। ਮੋਬਾਈਲ : ...
ਬੱਦਲਾਂ ਵਿਚੋਂ ਵੇਖੇ ਚੰਦਾ ਮਾਮਾ
ਮੰਮੀ! ਉਸਨੂੰ ਬੁਲਾ ਲੈ ਤੂੰ
ਤੈਨੂੰ ਵੀ ਤਾਂ ਵੇਖ ਰਿਹਾ ਉਹ,
ਆਪਣੇ ਪਾਸ ਬੁਲਾ ਲੈ ਤੂੰ।
ਚਾਨਣੀ ਦੇ ਰੱਥ 'ਤੇ ਹੋ ਸਵਾਰ,
ਕੂਲੀਆਂ ਰਿਸ਼ਮਾਂ ਦੇ ਸੰਗ ਤੂੰ ਆ।
ਮਧੁਰ ਸੰਗੀਤ ਜਿਹੀ ਲੋਰੀ ਸੁਣ,
ਸੌਂ ਜਾਵਾਂ ਮੈਂ, ਤੂੰ ਲਈਂ ਜਗਾ।
ਵੰਨ ਸੁਵੰਨੇ ਫਲ ਫੁੱਲਾਂ ਵਾਲੀ,
ਬਗੀਚੀ ਆਪਣੀ ਵਿਖਵਾਂਗਾ।
ਕਾਸ਼ਨੀ ਨੀਲੇ ਪੀਲੇ ਫੁੱਲਾਂ ਦਾ,
ਮੈਂ ਹਾਰ ਤੇਰੇ ਗੱਲ ਪਾਵਾਂਗਾ।
ਆਪਣੇ ਖਿਡੌਣੇ ਤੈਨੂੰ ਦੇ ਕੇ,
ਤੇਰਾ ਮੰਨ ਪ੍ਰਚਾਵਾਂਗਾ।
ਖੇਡਣ ਨੂੰ ਚਿੱਤ ਕਰੇ ਮਾਮਾ,
ਬੱਦਲ ਮੈਂ ਇਥੇ ਲਿਆਵਾਂਗਾ।
ਚੁੱਪਕੇ ਚੁੱਪਕੇ ਤੂੂੰ ਆ ਜਾਵੀਂ,
ਤੇਰੇ ਲਈ ਗੀਤ ਗਾਵਾਂਗਾ।
ਬੁੱਢੜੀ ਮਾਂ ਦੇ ਚਰਖੇ ਵਾਲੀ,
ਬਾਲ ਕਹਾਣੀ ਸੁਣਾਵਾਂਗਾ।
ਬੱਦਲਾਂ 'ਚੋਂ ਵੇਖੇ ਚੰਦਾ ਮਾਮਾ,
ਮੰਮੀ ਉਸਨੂੰ ਬੁਲਾ ਲੈ ਤੂੰ।
-ਮੁਖ਼ਤਾਰ ਗਿੱਲ
ਪ੍ਰੀਤ ਨਗਰ-143109 (ਅੰਮ੍ਰਿਤਸਰ)।
ਮੋ : ...
ਈ-ਰਿਕਸ਼ਾ ਬੜਾ ਪਿਆਰਾ ਝੂਟੇ ਦਾ ਵੀ ਬੜਾ ਨਜ਼ਾਰਾ ਰਮਤੇ ਰਮਤੇ ਤੁਰਿਆ ਜਾਵੇ ਪ੍ਰਦੂਸ਼ਣ ਨਾ ਕੋਈ ਫੈਲਾਵੇ ਨਾ ਕੋਈ ਸ਼ੋਰ ਨਾ ਤੇਲ ਦਾ ਖ਼ਰਚਾ ਛਿੜੀ ਇਸ ਦੀ ਹਰ ਪਾਸੇ ਚਰਚਾ ਕਈ-ਕਈ ਸਵਾਰੀਆਂ ਵਿਚ ਬਿਠਾਉਂਦਾ, ਵਿਚ ਸ਼ਹਿਰ ਕਈ ਗੇੜੇ ਲਾਉਂਦਾ ਘੱਟ ਲਾਗਤ ਤੇ ਵਧੀਆ ਔਸਤ ਬਿਜਲੀ ਦਾ ਇਹ ਪੱਕਾ ਦੋਸਤ ਕਹਿੰਦੇ ਇਹਨੂੰ ਮਿੰਨੀ ਸਫ਼ਾਰੀ ਕਰੀਏ ਸ਼ੌਕ ਨਾਲ ਇਹਦੀ ਸਵਾਰੀ ਲਾਲ, ਨੀਲੇ, ਪੀਲੇ, ਹਰੇ, ਸੰਤਰੀ ਰੰਗ ਨਿਆਰੇ 'ਰਜਵੰਤ' ਮੈਨੂੰ ਸੋਹਣੇ ਲੱਗਣ ਇਹ ...
ਬੱਚਿਓ, ਜੇਕਰ ਤੁਸੀਂ ਕਦੇ ਰੇਲਵੇ ਸਟੇਸ਼ਨ 'ਤੇ ਗਏ ਹੋਵੋ, ਤਾਂ ਉੱਥੇ ਸੰਬੰਧਿਤ ਸਟੇਸ਼ਨ ਦੇ ਨਾਂਅ ਵਾਲਾ ਪੀਲਾ ਬੋਰਡ ਲੱਗਿਆ ਵੇਖਿਆ ਹੋਵੇਗਾ! ਇਸ ਦੇ ਉੱਪਰ ਅੰਗਰੇਜ਼ੀ, ਹਿੰਦੀ ਅਤੇ ਸਥਾਨਕ ਭਾਸ਼ਾ ਵਿਚ ਸਬੰਧਤ ਥਾਂ ਦਾ ਨਾਂਅ ਲਿਖਿਆ ਹੁੰਦਾ ਹੈ। ਇਸ ਦੇ ਨਾਲ ਇਸ ਬੋਰਡ ਦੇ ਬਿਲਕੁਲ ਹੇਠਾਂ ਸੰਬੰਧਿਤ ਸਟੇਸ਼ਨ ਦੀ ਸਮੁੰਦਰੀ ਤਲ ਤੋਂ ਉਚਾਈ ਵੀ ਲਿਖੀ ਹੁੰਦੀ ਹੈ। ਅਜਿਹਾ ਵੇਖ ਕੇ ਮਨ ਵਿਚ ਖਿਆਲ ਵੀ ਆਉਂਦਾ ਹੈ ਕਿ ਰੇਲਵੇ ਸਟੇਸ਼ਨ ਦਾ ਸਮੁੰਦਰੀ ਤਲ ਨਾਲ ਕੀ ਸੰਬੰਧ? ਅਜਿਹਾ ਲਿਖਿਆ ਕਿਸ ਉਦੇਸ਼ ਲਈ ਜਾਂਦਾ ਹੈ? ਦੁਨੀਆ ਪੱਧਰ 'ਤੇ ਕਿਸੇ ਸਥਾਨ ਦੀ ਉਚਾਈ ਮਾਪਣ ਲਈ ਸਭ ਤੋਂ ਵਧੀਆ ਤਰੀਕਾ ਸਮੁੰਦਰੀ ਤਲ ਨੂੰ ਆਧਾਰ ਮੰਨਣਾ ਹੈ। ਅਜਿਹਾ ਹੋਣ ਦਾ ਕਾਰਨ ਧਰਤੀ ਦੀ ਗੋਲ ਬਣਤਰ ਅਤੇ ਧਰਤੀ ਦੇ ਉੱਚੇ ਨੀਵੇਂ ਹੋਣ ਕਾਰਨ ਅਜਿਹਾ ਕੋਈ ਹੋਰ ਬਿੰਦੂ ਨਹੀਂ, ਜਿਸ ਨੂੰ ਕਿਸੇ ਥਾਂ ਦੀ ਉਚਾਈ ਮਾਪਣ ਲਈ ਵਿਸ਼ਵਾਸਯੋਗ ਆਧਾਰ ਮੰਨਿਆ ਜਾ ਸਕੇ। ਵਿਗਿਆਨਿਕ ਆਧਾਰ 'ਤੇ ਇਸ ਨੂੰ ਮੰਨਣ ਦਾ ਇਕ ਕਾਰਨ ਸਮੁੰਦਰੀ ਤਲ ਦਾ ਲਗਭਗ ਸਦਾ ਸਥਿਰ ਰਹਿਣਾ ਵੀ ਹੈੈ। ਅਜਿਹਾ ਕਰਨ ਲਈ ਸਮੁੰਦਰੀ ਜਲ ਦੇ ਉੱਪਰੀ ਤਲ ਦੀ ਔਸਤਨ ਉਚਾਈ ਨੂੰ ਆਧਾਰ ...
ਪਿਆਰੇ ਬਾਲ ਦੋਸਤੋ, ਜਦ ਵੀ ਤੁਸੀਂ ਕਿਸੇ ਮਾਰਕੀਟ, ਖਿਡੌਣਿਆਂ ਦੀ ਦੁਕਾਨ, ਕਿਸੇ ਮੈਗਜ਼ੀਨ, ਆਪਣੀ ਕਿਤਾਬ ਜਾਂ ਕਿਧਰੇ ਹੋਰ ਵੰਨ-ਸੁਵੰਨੇ ਆਕਾਰ, ਰੰਗਾਂ ਵਾਲੇ ਮਨਮੋਹਣੇ ਟੈਡੀ ਬੀਅਰ ਵੇਖਦੇ ਹੋ ਤਾਂ ਤੁਹਾਡੇ ਮਨ 'ਚ ਜ਼ਰੂਰ ਹੀ ਟੈਡੀ ਬੀਅਰ ਦੀ ਹੋਂਦ ਬਾਰੇ ਕਈ ਸਵਾਲ ਉਪਜਦੇ ਹੋਣਗੇ ਅਤੇ ਆਓ, ਅਸੀਂ ਟੈਡੀ ਬੀਅਰ ਬਾਰੇ ਜਾਣਦੇ ਹਾਂ। ਟੈਡੀ ਬੀਅਰ ਜਾਨਵਰ ਜਿਸ ਨੂੰ ਅਕਸਰ ਕੋਆਲਾ, ਬੌਣਾ ਭਾਲੂ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਸਿਰਫ਼ ਭਾਰਤ ਤੋਂ ਕਰੀਬ 12500 ਕਿੱਲੋਮੀਟਰ ਦੂਰਲੇ ਦੇਸ਼ ਆਸਟ੍ਰੇਲੀਆ ਦੇਸ਼ ਦੇ ਪੂਰਬੀ ਅਤੇ ਦੱਖਣੀ ਤਟਵਰਤੀ ਖੇਤਰਾਂ 'ਚ ਹੀ ਪਾਇਆ ਜਾਂਦਾ ਹੈ। ਕਰੀਬ ਡੇਢ ਦੋ ਫੁੱਟ ਉੱਚੇ, ਗੋਲ-ਮਟੋਲ ਅੱਖਾਂ, ਵੱਡੀ ਸਾਰੀ ਨੱਕ, ਉੱਚੇ-ਗੋਲ ਕੰਨ, ਤਿੱਖੀਆਂ ਅੱਖਾਂ, ਮੁਲਾਇਮ ਭੂਰੇ ਵਾਲ, ਰਿੱਛ ਵਰਗੇ ਮੂੰਹ-ਮੁਹਾਂਦਰੇ ਵਾਲੇ ਇਸ ਸੁੰਦਰ ਜੀਵ ਕੋਆਲਾ ਦੀ ਆਪਣੀ ਹੀ ਵਿਸ਼ੇਸ਼ਤਾ ਹੈ। ਦਿਲਚਸਪ ਗੱਲ ਹੈ ਕਿ ਆਸਟ੍ਰੇਲੀਆ ਦੇ ਜ਼ਿਆਦਾਤਰ ਲੋਕ ਇਸ ਨੂੰ ਸਿਰਫ਼ ਅਤੇ ਰਾਸ਼ਟਰੀ ਜੀਵ ਕੰਗਾਰੂ ਤੋਂ ਵੱਧ ਪਿਆਰ ਹੀ ਨਹੀਂ ਕਰਦੇ, ਸਗੋਂ ਸ਼ੁੱਭ ਜਾਨਵਰ ਵੀ ਮੰਨਦੇ ਹਨ।
ਕੋਆਲਾ (ਟੈਡੀ ਬੀਅਰ) ਨਾਮੀ ਇਹ ...
ਸਰਦੀ ਦੀ ਰੁੱਤ ਹੈ। ਤਾਰੀਖ਼ ਹੈ 15 ਦਸੰਬਰ, 2022, ਵੀਰਵਾਰ ਦਾ ਦਿਨ। ਅੱਜ ਬਹੁਤ ਠੰਢ ਹੈ। ਸੁਬਹ ਦੇ 9 ਵਜੇ ਹਨ। ਸਾਰੇ ਕਸੌਲੀ ਸ਼ਹਿਰ 'ਤੇ ਸੰਘਣੀ ਧੁੰਦ ਛਾਈ ਹੋਈ ਹੈ। ਮੈਂ ਗੁਲਚਿਨ ਆਪਣੇ ਕਮਰੇ ਵਿਚ ਬੈਠੀ ਕਿਤਾਬ ਪੜ੍ਹ ਰਹੀ ਹਾਂ। ਮੇਰੀ ਬਿੱਲੀ ਬੈਟਸੀ ਆਰਾਮ ਫ਼ਰਮਾ ਰਹੀ ਹੈ।
ਅੱਜ ਮੇਰੇ ਸਕੂਲ ਵਿਚ ਛੁੱਟੀ ਹੈ। ਕੱਲ੍ਹ ਜਦੋਂ ਸਕੂਲ ਵਿਚ ਛੁੱਟੀ ਦਾ ਨੋਟਿਸ ਲੱਗਿਆ ਤਾਂ ਸਭ ਬੱਚੇ ਬੇਹੱਦ ਖ਼ੁਸ਼ ਹੋਏ। ਮੇਰੀ ਸਹੇਲੀ ਫ਼ਰਜ਼ਾਨਾ ਕਹਿਣ ਲੱਗੀ - 'ਮੈਂ ਕਲ੍ਹ ਨੂੰ ਫ਼ਿਲਮ ਦੇਖਾਂਗੀ।' ਸ਼ੀਤਲ ਬੋਲੀ- 'ਮੈਂ ਆਪਣੇ ਮੰਮੀ ਨਾਲ ਬਾਜ਼ਾਰ ਜਾਵਾਂਗੀ, ਸਰਦੀਆਂ ਦੀ ਖ਼ੂਬਸੂਰਤ ਡਰੈੱਸ ਖਰੀਦਣ ਲਈ।'
ਮੇਰੇ ਦਿਮਾਗ਼ ਵਿਚ ਇਕਦਮ ਖ਼ਿਆਲ ਆਇਆ- ਮੈਂ ਆਪਣੀ ਅਲਮਾਰੀ ਵਿਚ ਪਈਆਂ ਉਹ ਪੰਜ ਕਿਤਾਬਾਂ ਪੜ੍ਹਾਂਗੀ।
ਦਰਅਸਲ, ਮੇਰੇ ਸਕੂਲ ਵਿਚ ਅਕਤੂਬਰ ਵਿਚ ਕਿਤਾਬਾਂ ਦੀ ਪ੍ਰਦਰਸ਼ਨੀ ਲੱਗੀ ਸੀ। ਮੈਂ ਪੰਜ ਕਿਤਾਬਾਂ ਖਰੀਦੀਆਂ, ਘਰ ਨੂੰ ਆਉਂਦੇ ਵਕਤ ਮੈਂ ਨਵੀਆਂ ਖ਼ਰੀਦੀਆਂ ਕਿਤਾਬਾਂ ਆਪਣੇ ਹੱਥ ਵਿਚ ਫੜ ਲਈਆਂ। ਰਸਤੇ ਵਿਚ ਜਦੋਂ ਵੀ ਕਿਸੇ ਦੀ ਨਜ਼ਰ ਮੇਰੀਆਂ ਕਿਤਾਬਾਂ 'ਤੇ ਪੈਂਦੀ ਤਾਂ ਮੈਨੂੰ ਬਹੁਤ ਅੱਛਾ ਲੱਗਦਾ।
ਘਰ ਆਉਂਦੇ ਸਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX