ਜਦੋਂ ਖ਼ਾਲਸਾ ਪੰਥ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਮੁਗ਼ਲ ਰਾਜ ਦੇ ਤਾਕਤਵਰ ਸੂਬਾ ਸਰਹਿੰਦ ਨੂੰ ਸੋਧ ਕੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਤਾਂ ਸਿੱਖ ਕੌਮ ਵਿਚ ਇਕ ਨਵਾਂ ਅਧਿਆਇ ਆਰੰਭ ਹੋ ਗਿਆ ਸੀ।
ਉਸ ਦੌਰ ਵਿਚ ਪੰਜਾਬ ਦੇ ਗਵਰਨਰ ਅਬਦੁਲ ਸਮੱਦ ਖ਼ਾਨ ਨੇ ਸਿੱਖਾਂ ਨੂੰ ਖ਼ਤਮ ਕਰਨ ਦੇ ਅਜੇ ਪੂਰੇ ਤਰੀਕੇ ਨਹੀਂ ਅਪਣਾਏ ਸਨ ਕਿ 1726 ਈ: ਨੂੰ ਉਸ ਦੀ ਥਾਂ ਉਸ ਦਾ ਬੇਟਾ ਜ਼ਕਰੀਆ ਖ਼ਾਨ ਪੰਜਾਬ ਦਾ ਗਵਰਨਰ ਬਣ ਗਿਆ। ਜ਼ਕਰੀਆ ਖ਼ਾਨ ਨੇ ਸਿੰਘਾਂ 'ਤੇ ਅੰਨ੍ਹਾ ਤਸ਼ੱਦਦ ਕੀਤਾ, ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਅਤੇ 1745 ਈ: ਨੂੰ ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ 1745 ਤੋਂ 1747 ਈ: ਤੱਕ ਉਸ ਦੇ ਬੇਟੇ ਯਾਹੀਆ ਖ਼ਾਨ ਨੇ ਹਕੂਮਤ ਕੀਤੀ। ਇਸ ਸਮੇਂ ਦੌਰਾਨ ਮਈ 1746 ਈ: ਨੂੰ ਛੋਟਾ ਘੱਲੂਘਾਰਾ ਵਾਪਰਿਆ। ਸ਼ਾਹ ਨਵਾਜ਼ ਖ਼ਾਨ ਨੇ 1747 ਤੋਂ 1748 ਈ: ਤੱਕ ਰਾਜ ਕੀਤਾ ਅਤੇ ਉਸ ਨੇ ਆਪਣੇ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਅਹਿਮਦ ਸ਼ਾਹ ਅਬਦਾਲੀ ਨੂੰ ਅਫ਼ਗਾਨਿਸਤਾਨ ਤੋਂ ਆਉਣ ਦਾ ਸੱਦਾ ਦਿੱਤਾ ਜਦ ਕਿ ਮੁਗਲ ਸਾਮਰਾਜ ਨਾਦਰਸ਼ਾਹ ਦੁਰਾਨੀ ਦੇ ਹਮਲੇ ਨਾਲ ਖੋਖਲਾ ਹੋ ਚੁੱਕਿਆ ਸੀ, ਜੋ ਉਸ ਨੇ 1738-39 ਵਿਚ ਭਾਰਤ 'ਤੇ ਕੀਤਾ ਸੀ। ਅਹਿਮਦ ਸ਼ਾਹ ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਹ ਹਉਂ ਬੜੀ ਕੁੱਤੀ ਸ਼ੈਅ ਹੈ। ਆਹ ਪਿੰਡਾਂ ਵਿਚ ਜਿਹੜੀਆਂ ਕਰੋੜ-ਕਰੋੜ ਦੀਆਂ ਕੋਠੀਆਂ ਬਣੀਆਂ ਵੇਖ ਰਹੇ ਆ ਨਾ, ਇਨ੍ਹਾਂ 'ਚ ਬਹੁਤੀਆਂ ਦੇ ਮਾਲਕ ਕਈ ਸਾਲ ਪਹਿਲਾਂ ਤੰਗੀ ਤੁਰਸ਼ੀ ਦੇ ਮਾਰੇ ਪਰਦੇਸਾਂ 'ਚ ਖੱਟਣ ਕਮਾਉਣ ਗਏ ਸਨ। ਉਥੇ ਉਨ੍ਹਾਂ ਨੇ ਹਿੱਕ ਡਾਹ ਕੇ ਕਰੜੇ ਤੋਂ ਕਰੜੇ ਕੰਮ ਕੀਤੇ। ਸੰਡੇ ਵੀ ਲਾਏ, ਰਾਤਾਂ ਵੀ ਜਾਗੇ ਤੇ ਦੋ-ਦੋ ਸ਼ਿਫਟਾਂ ਵੀ ਲਾਈਆਂ। ਤਾਪ ਚੜ੍ਹੇ ਤੋਂ ਵੀ ਦਿਹਾੜੀ ਨਹੀਂ ਭੰਨੀ। ਛੋਟੇ-ਵੱਡੇ ਬਿਜ਼ਨੈਸ ਸ਼ੁਰੂ ਕੀਤੇ ਤੇ ਜਿੰਨਾ ਕੁ ਟੈਕਸ ਚੋਰੀ ਹੋ ਸਕਿਆ ਉਹ ਵੀ ਦਾਅ ਲਾਇਆ। ਇਥੋਂ ਤਕ ਕਿ ਧਰਮ ਸਥਾਨ ਵੀ ਨਹੀਂ ਬਖ਼ਸ਼ੇ। ਟਰੱਕਾਂ ਟਰਾਲਿਆਂ 'ਤੇ ਬਾਰਡਰਾਂ ਤੋਂ ਨਸ਼ਾ ਪੱਤਾ ਲੰਘਾਉਣ ਦਾ ਰਿਸਕ ਵੀ ਲਿਆ। ਕਮਾਈਆਂ ਕਰਦਿਆਂ ਜੁਆਕਾਂ ਨਾਲ ਲਾਡ ਬਾਡੀਆਂ ਤਾਂ ਕੀ, ਕਈਆਂ ਤੋਂ ਕਈ-ਕਈ ਦਿਨ ਜੁਆਕਾਂ ਦੇ ਮੂੰਹ ਵੀ ਨਹੀਂ ਵੇਖ ਹੋਏ। ਪਰ ਔਖੇ-ਸੌਖੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੇ ਫੀਸਾਂ ਤਾਰਨ 'ਚ ਕੋਈ ਕਸਰ ਨਹੀਂ ਛੱਡੀ। ਏਨੀਆਂ 'ਕੁਰਬਾਨੀਆਂ' ਕੋਈ ਦੇ ਕੇ ਤਾਂ ਦਿਖਾਵੇ!
ਵਿਦੇਸ਼ਾਂ 'ਚ ਪੜ੍ਹੇ ਲਿਖੇ ਸਾਡੇ ਬੱਚੇ ਤੇ ਨੌਜੁਆਨ ...
ਦੁਨੀਆ ਦੀਆਂ ਪ੍ਰਾਚੀਨ ਸੱਤ ਹੈਰਾਨੀਜਨਕ ਥਾਵਾਂ ਵਿਚੋਂ ਇਕ ਮਿਸਰ ਦੇ ਪਿਰਾਮਿਡਾਂ ਨੂੰ ਦੁਨੀਆ ਲੰਮੇ ਸਮੇਂ ਤੱਕ ਫੇਰੋਨਾਂ ਦੇ ਮਕਬਰੇ ਹੀ ਸਮਝਦੀ ਰਹੀ ਹੈ, ਪਰ ਪਿਛਲੇ ਕੁਝ ਦਹਾਕਿਆਂ ਤੋਂ ਪਿਰਾਮਿਡਾਂ ਦੇ ਰਹੱਸਾਂ ਨੂੰ ਸਮਝਣ ਦੀ ਵਿਗਿਆਨੀਆਂ ਦੀ ਜਿਗਆਸਾ ਨੇ ਇਨ੍ਹਾਂ ਦੀਆਂ ਕਈ ਅਣਜਾਣੀਆਂ ਖੂਬੀਆਂ ਤੋਂ ਪਰਦਾ ਚੁੱਕਿਆ ਹੈ।
ਕੁਝ ਸਾਲ ਪਹਿਲਾਂ ਬੋਵਰਿਸ ਨਾਮੀ ਇਕ ਸੈਰ-ਸਪਾਟੇ ਵਾਲਾ ਗੀਜ਼ਾ ਦੇ ਪਿਰਾਮਿਡ ਦੇ ਨਿਰੀਖਣ ਦੇ ਉਦੇਸ਼ ਨਾਲ ਆਇਆ ਸੀ। ਉਸ ਨੇ ਫੇਰੋਨ ਦੇ ਵਿਸ਼ਾਲ ਪਿਰਾਮਿਡ ਵਿਚ ਕੁਝ ਘੰਟੇ ਬਿਤਾਏ। ਇਥੇ ਬੋਵਰਿਸ ਨੂੰ ਜਿਨ੍ਹਾਂ ਗੱਲਾਂ ਨੇ ਸਭ ਤੋਂ ਜ਼ਿਆਦਾ ਅਚੰਭੇ ਵਿਚ ਪਾਇਆ, ਉਹ ਸਨ ਕੁਝ ਜੰਗਲੀ ਜੀਵਾਂ ਦੇ ਪਿੰਜਰ, ਜੋ ਪੂਰੀ ਤਰ੍ਹਾਂ ਸੁੱਕ ਚੁੱਕੇ ਸਨ। ਗਲੇ ਹੋਏ ਹੋਣ ਦੇ ਬਾਵਜੂਦ ਉਨ੍ਹਾਂ ਵਿਚੋਂ ਕਿਸੇ ਤਰ੍ਹਾਂ ਦੀ ਬਦਬੂ ਨਹੀਂ ਸੀ। ਇਸ ਘਟਨਾ ਨੂੰ ਦੇਖਣ ਤੋਂ ਬਾਅਦ ਉਸ ਨੂੰ ਇਹ ਜਗਿਆਸਾ ਹੋਈ ਕਿ ਕੀ ਸੱਚਮੁੱਚ ਪਿਰਾਮਿਡਾਂ ਦੇ ਅੰਦਰ ਕੋਈ ਰਹੱਸਮਈ ਊਰਜਾ ਕੰਮ ਕਰਦੀ ਹੈ ਜਾਂ ਮਮੀਆਂ ਨੂੰ ਸੁਰੱਖਿਅਤ ਰੱਖਣ ਲਈ ਕਿਸੇ ਤਰ੍ਹਾਂ ਦੇ ਰਸਾਇਣ ਦੇ ਲੇਪ ਦੀ ਜ਼ਰੂਰਤ ਪੈਂਦੀ ਹੈ?
ਇਹ ...
ਆਮ ਧਾਰਨਾ ਹੈ ਕਿ ਜਿਸ ਵੇਲੇ ਫਿਲਮ 'ਇਤੇਫ਼ਾਕ' ਰਿਲੀਜ਼ ਹੋਈ ਸੀ ਤਾਂ ਰਾਜੇਸ਼ ਖੰਨਾ ਆਪਣੇ ਸੁਪਰ ਸਟਾਰਡਮ ਦੇ ਸਿਖਰਾਂ 'ਤੇ ਸਨ। ਉਹ ਆਪਣੇ ਕਰੀਅਰ ਵਿਚ ਬਹੁਤ ਬੁਰੇ ਦੌਰ ਵਿਚੋਂ ਗੁਜ਼ਰ ਰਹੇ ਸਨ। ਫ਼ਿਲਮ ਉਦਯੋਗ ਦੇ ਬੇਹੱਦ ਵੱਡੇ ਨਿਰਮਾਤਾ-ਨਿਰਦੇਸ਼ਕਾਂ ਦੇ ਬੈਨਰ ਹੇਠ ਬਣੀਆਂ ਉਨ੍ਹਾਂ ਦੀਆਂ ਪੰਜ ਫ਼ਿਲਮਾਂ ਲਗਾਤਾਰ ਫਲਾਪ ਹੋ ਚੁੱਕੀਆਂ ਸਨ। ਚੇਤਨ ਆਨੰਦ ਦੀ 'ਆਖ਼ਰੀ ਖਤ' (1966), ਨਾਸਿਰ ਹੁਸੈਨ ਦੀ 'ਬਹਾਰੋਂ ਕੇ ਸਪਨੇ' (1967), ਜੀ.ਪੀ. ਸਿੱਪੀ ਦੀ 'ਰਾਜ਼' (1967), ਐਸ.ਐਸ. ਵਾਸਨ ਦੀ 'ਔਰਤ' (1967) ਅਤੇ ਅਧੁਰਤੀ ਸੁੱਬਾ ਰਾਓ ਦੀ 'ਡੋਲੀ' (1969)।
ਇਸ ਵਿਚ ਦਿਲਾਸੇ ਵਾਲਾ ਸਿਰਫ਼ ਇਕ ਬਿੰਦੂ ਇਹ ਸੀ ਕਿ ਉਨ੍ਹਾਂ ਦੀ 'ਆਖ਼ਰੀ ਖ਼ਤ' ਨੂੰ 1967 ਵਿਚ ਅਕਾਦਮੀ ਐਵਾਰਡ ਦੀ ਸਭ ਤੋਂ ਵੱਡੀ ਵਿਦੇਸ਼ੀ ਭਾਸ਼ਾ ਫਿਲਮ ਸ਼੍ਰੇਣੀ ਲਈ ਭਾਰਤ ਦੀ ਅਧਿਕਾਰਤ ਐਂਟਰੀ ਲਈ ਚੁਣਿਆ ਗਿਆ ਸੀ, ਪਰ ਉਹ ਨਾਮਾਂਕਨ ਪ੍ਰਾਪਤ ਕਰਨ ਵਿਚ ਅਸਫਲ ਰਹੀ। 'ਡੋਲੀ' ਨੇ ਸ਼ੁਰੂਆਤ ਵਿਚ ਕੁਝ ਸੰਭਾਵਨਾਵਾਂ ਦਿਖਾਈਆਂ ਪਰ ਉਹ ਵੀ ਵਧੇਰੇ ਦੂਰ ਤਕ ਨਾ ਜਾ ਸਕੀ। 1968 ਵਿਚ ਰਾਜੇਸ਼ ਖੰਨਾ ਕੋਲ ਇਕ ਵੀ ਫ਼ਿਲਮ ਨਹੀਂ ਸੀ। ਇਹ ਖਾਲੀਪਨ 1969 ਦੇ ਦਸਵੇਂ ਮਹੀਨੇ ਤਕ ਆ ਚੁੱਕਾ ਸੀ, ਜਿਸ ਤੋਂ ਚਿੰਤਤ ਹੋ ...
ਇਸ ਲੇਖ ਦਾ ਸਿਰਲੇਖ ਪੜ੍ਹ ਕੇ ਪਾਠਕ ਦੇ ਮਨ ਵਿਚ ਸਵਾਲ ਆਉਣਾ ਕੁਦਰਤੀ ਹੈ ਕਿ ਗਧੇ ਵਿਚ ਵੀ ਕੋਈ ਗੁਣ ਹੁੰਦਾ ਹੈ? ਆਪਣੀ ਥਾਂ 'ਤੇ ਇਹ ਸਵਾਲ ਸਹੀ ਹੈ ਕਿਉਂਕਿ ਅਸੀਂ ਜ਼ਿਆਦਾਤਰ ਗਧਾ ਜਾਂ ਖੋਤਾ ਸ਼ਬਦ ਅਜਿਹੇ ਭਾਵ ਅਰਥਾਂ ਵਿਚ ਵਰਤਦੇ ਜਾਂ ਵਿਚਾਰਦੇ ਆ ਰਹੇ ਹਾਂ ਕਿ ਇਸ ਨੂੰ ਅਸੀਂ ਚੰਗੇ ਨਜ਼ਰੀਏ ਨਾਲ ਕਦੀ ਤੱਕਿਆ ਹੀ ਨਹੀਂ ਹੈ। ਵਿਸ਼ੇਸ਼ ਕਰਕੇ ਸਕੂਲੀ ਵਿੱਦਿਆ ਸਮੇਂ ਹੀ ਪੜ੍ਹਾਈ ਤੋਂ ਕਮਜ਼ੋਰ ਜਾਂ ਕੰਮਚੋਰ ਵਿਦਿਆਰਥੀ ਨੂੰ ਸਹਿਜ ਸੁਭਾਅ ਏਸੇ ਨਾਉਂ ਨਾਲ ਤੁਲਨਾ ਦੇ ਦਿੱਤੀ ਜਾਂਦੀ ਹੈ। ਹਕੀਕਤ ਵਿਚ ਕਿਸੇ ਮਨੁੱਖ ਦੇ ਔਗੁਣਾਂ ਨੂੰ ਬਿਆਨ ਕਰਨ ਲਈ ਇਹ ਸ਼ਬਦ ਮਾਧਿਅਮ ਬਣ ਗਿਆ, ਜਿਵੇਂ ਅੜੀਅਲ ਸੁਭਾਅ ਦੇ ਮਨੁੱਖ ਲਈ 'ਖੋਤੇ ਵਾਲੀ ਅੜੀ' ਸ਼ਬਦ ਪ੍ਰਚੱਲਤ ਹੋ ਗਿਆ। ਤੁਸੀਂ ਕਿਸੇ ਉਪਰ ਉਪਕਾਰ ਕਰੋ ਤੇ ਉਹ ਕੀਮਤ ਨਾ ਜਾਣੇ ਤਾਂ ਲੋਕ ਮੁਹਾਵਰਾ ਬਣ ਗਿਆ, 'ਖੋਤੇ ਨੂੰ ਦਿੱਤਾ ਲੂਣ, ਉਹ ਕਹਿੰਦਾ ਮੇਰੇ ਕੰਨ ਪੱਟਤੇ।'
ਇਸੇ ਤਰ੍ਹਾਂ ਅਰਬੀ ਫ਼ਾਰਸੀ ਸ਼ਬਦਾਵਲੀ ਕੋਸ਼ ਵਿਚ ਖ਼ਰ (ਗਧੇ) ਸੰਬੰਧੀ ਇਉਂ ਦਰਜ ਹੈ 'ਕਈ ਪਸ਼ੂਆਂ ਨੂੰ ਆਦਮੀ ਸਿਖਾਉਂਦਾ ਹੈ ਤੇ ਉਨ੍ਹਾਂ ਤੋਂ ਵੱਡੇ-ਵੱਡੇ ਕੰਮ ਲੈ ਲੈਂਦਾ ਹੈ ਪਰ ਗਧਾ ਅਜਿਹਾ ਪਸ਼ੂ ...
ਭੀਖ ਦੇਣਾ ਪੂਰਬੀ ਸੱਭਿਆਚਾਰ ਵਾਲੇ ਦੇਸ਼ਾਂ ਵਿਚ ਹਰ ਥਾਂ ਪ੍ਰਚੱਲਿਤ ਹੈ। ਪੱਛਮੀ ਦੇਸ਼ਾਂ ਵਿਚ ਵੀ ਕਿਤੇ-ਕਿਤੇ ਕੋਈ ਮੰਗਤਾ ਮਿਲ ਜਾਂਦਾ ਹੈ, ਪਰ ਭਾਰਤ ਵਰਗੇ ਦੇਸ਼ਾਂ ਵਿਚ ਤਾਂ ਇਹ ਕਿੱਤਾ ਬਣਿਆ ਹੋਇਆ ਹੈ। ਜਾਰਜ ਬਰਨਾਰਡ ਸ਼ਾਅ, ਮਹਾਤਮਾ ਗਾਂਧੀ ਅਤੇ ਕਿੰਨੇ ਹੀ ਹੋਰ ਗ਼ਰੀਬਾਂ ਦੇ ਹਮਦਰਦ ਮਨੁੱਖ ਕਦੇ ਵੀ ਭੀਖ ਨਹੀਂ ਦਿੰਦੇ ਸਨ। ਉਹ ਇਸ ਨੂੰ ਗ਼ਰੀਬਾਂ ਦਾ ਭਲਾ ਕਰਨ ਦੀ ਬਜਾਏ ਨੁਕਸਾਨਦੇਹ ਸਮਝਦੇ ਸਨ। ਇਸ ਕਾਰਨ ਚੰਗੀ ਸਿਹਤ ਵਾਲੇ ਮਨੁੱਖ ਵੀ ਮਿਹਨਤ ਕਰਨ ਦੀ ਬਜਾਏ ਭੀਖ ਮੰਗਣ ਨੂੰ ਅਧਿਕ ਲਾਹੇਵੰਦਾ ਸਮਝਦੇ ਹਨ। ਇਸ ਨਾਲ ਭਿਖਾਰੀ ਜ਼ਲੀਲ ਹੁੰਦੇ ਹਨ, ਵਿਹਲੜ ਬਣ ਜਾਂਦੇ ਹਨ ਅਤੇ ਬੱਚੇ ਚੋਰੀ ਕਰ ਕੇ ਉਨ੍ਹਾਂ ਨੂੰ ਅਪੰਗ ਬਣਾ ਕੇ ਭਿਖਾਰੀ ਬਣਾਉਣ ਵਰਗੇ ਘਿਨਾਉਣੇ ਅਪਰਾਧ ਵੀ ਕਰਦੇ ਹਨ। ਟ੍ਰੈਫ਼ਿਕ ਲਾਈਟਾਂ 'ਤੇ ਭੀਖ ਮੰਗਣ ਵਾਲੇ ਬੱਚੇ ਕਈ ਵਾਰ ਕਾਰਾਂ 'ਚੋਂ ਮੋਬਾਈਲ ਫੋਨ, ਪਰਸ ਆਦਿ ਚੁੱਕ ਕੇ ਭੱਜ ਜਾਂਦੇ ਹਨ। ਕਈ ਵਾਰ ਭੀਖ ਮੰਗਣ ਦੇ ਬਹਾਨੇ ਔਰਤਾਂ ਬੂਹੇ, ਖਿੜਕੀਆਂ ਵੇਖ ਕੇ ਚੋਰਾਂ ਨੂੰ ਸੂਹ ਦੇ ਦਿੰਦੀਆਂ ਹਨ। ਭੀਖ ਦੇਣਾ ਸਰਾਸਰ ਗਲਤ ਜਾਪਦਾ ਹੈ।
ਹੁਣ ਆਰਥਿਕ ਮਸਲਿਆਂ ਵਿਚ ਸਾਈਬਰ ਕ੍ਰਾਈਮ ...
ਅੱਲਾਮਾ ਇਕਬਾਲ ਇਕ ਬਹੁਤ ਉੱਚੇ ਦਰਜੇ ਦੇ ਉਰਦੂ ਸ਼ਾਇਰ ਸਨ। 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ' ਨਜ਼ਮ ਉਨ੍ਹਾਂ ਦੀ ਹੀ ਰਚਨਾ ਹੈ। ਉਹ ਗੱਲਬਾਤ ਅਕਸਰ ਪੰਜਾਬੀ ਵਿਚ ਕਰਦੇ ਸਨ। ਉਂਜ ਉਹ ਉਰਦੂ, ਫਾਰਸੀ ਅਤੇ ਅੰਗਰੇਜ਼ੀ ਭਾਸ਼ਾ ਦੇ ਵਿਦਵਾਨ ਸਨ। ਉਹ ਚੰਗੇ ਸੁਭਾਅ ਦੇ ਵੀ ਮਾਲਕ ਸਨ। ਕੋਈ ਵੀ ਬੰਦਾ ਉਨ੍ਹਾਂ ਨੂੰ ਮਿਲਣਾ ਚਾਹੇ ਤਾਂ ਉਹ ਨਾਂਹ ਨਹੀਂ ਸੀ ਕਰਦੇ।
ਇਕ ਵਾਰੀ ਉਨ੍ਹਾਂ ਦੇ ਇਕ ਮਿੱਤਰ ਦਾ ਪੁੱਤਰ, ਜਿਸ ਨੂੰ ਕੁੱਤੇ ਪਾਲਣ ਦਾ ਸ਼ੌਕ ਸੀ, ਉਨ੍ਹਾਂ ਨੂੰ ਮਿਲਣ ਲਈ ਆਇਆ। ਉਹ ਆਪਣੇ ਨਾਲ ਲਿਆਂਦੇ ਕੁੱਤੇ ਕਾਰ ਦੇ ਅੰਦਰ ਹੀ ਬੰਦ ਕਰ ਆਇਆ। ਅੱਲਾਮਾ ਇਕਬਾਲ ਉਨ੍ਹਾਂ ਦੋਵਾਂ ਨਾਲ ਗੱਲਬਾਤ ਕਰ ਰਹੇ ਸਨ। ਹੋਇਆ ਕੀ, ਅੱਲਾਮਾ ਇਕਬਾਲ ਦੀ ਛੋਟੀ ਬੇਟੀ ਭੱਜੀ-ਭੱਜੀ ਆਈ ਅਤੇ ਉੱਚੀ-ਉੱਚੀ ਬੋਲ ਕੇ ਕਹਿਣ ਲੱਗੀ, 'ਅੱਬਾ ਅੱਬਾ! ਕਾਰ ਵਿਚ ਕੁੱਤੇ ਆਏ ਨੇ।' ਇਹ ਸੁਣ ਕੇ ਅੱਲਾਮਾ ਇਕਬਾਲ ਨੇ ਘਰ ਆਏ ਦੋਵਾਂ ਬੰਦਿਆਂ ਵੱਲ ਵੇਖਿਆ ਅਤੇ ਆਪਣੀ ਧੀ ਨੂੰ ਆਖਿਆ, 'ਨਹੀਂ ਪੁੱਤ, ਇਹ ਤਾਂ ਆਦਮੀ ਨੇ।'
-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : ...
ਮੇਰਾ ਜਨਮ 1944 ਈਸਵੀ ਦੇ ਸਤੰਬਰ ਮਹੀਨੇ ਦੀ 6 ਤਰੀਕ ਨੂੰ ਇਕ ਨਿਮਨ ਮੱਧਵਰਗੀ ਪਰਿਵਾਰ ਵਿਚ ਹੋਇਆ। ਮੇਰੇ ਪਿਤਾ ਜੀ ਇਕ ਸਕੂਲ-ਅਧਿਆਪਕ ਸਨ, ਹਾਲਾਂਕਿ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਈ ਜਾ ਰਹੀ ਇਕ ਵਿੱਦਿਅਕ ਸੰਸਥਾ ਤੋਂ 'ਸਿੱਖ ਮਿਸ਼ਨਰੀ' ਦਾ ਕੋਰਸ ਵੀ ਕਰ ਰੱਖਿਆ ਸੀ, ਪ੍ਰੋ. ਪਿਆਰਾ ਸਿੰਘ ਪਦਮ ਮੇਰੇ ਪਿਤਾ ਦੇ ਸਹਿਪਾਠੀ ਸਨ। ਸਿੱਖ-ਮਿਸ਼ਨਰੀ ਹੋਣ ਕਾਰਨ ਉਨ੍ਹਾਂ ਦੀ ਸੰਭਾਸ਼ਣ ਕਲਾ ਬੜੀ ਜ਼ੋਰਦਾਰ ਅਤੇ ਪ੍ਰਭਾਵਸ਼ਾਲੀ ਸੀ। ਸਾਹਿਤ ਨਾਲ ਪ੍ਰੇਮ ਅਤੇ ਸੰਭਾਸ਼ਣ-ਕਲਾ ਦੇ ਗੁਣ ਮੈਂ ਆਪਣੇ ਪਿਤਾ ਪਾਸੋਂ ਵੀ ਗ੍ਰਹਿਣ ਕੀਤੇ। ਮੇਰੇ ਪਿਤਾ ਜੀ ਦੇ ਪਸੰਦੀਦਾ ਲੇਖਕ ਭਾਈ ਵੀਰ ਸਿੰਘ, ਸ. ਨਾਨਕ ਸਿੰਘ ਅਤੇ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਸਨ। ਸਾਡੇ ਘਰ ਇਨ੍ਹਾਂ ਲੇਖਕਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਸਨ ਜੋ ਮੈਂ ਹਾਈ ਸਕੂਲ ਪਾਸ ਕਰਨ ਤੋਂ ਪਹਿਲਾਂ ਹੀ ਪੜ੍ਹ ਰੱਖੀਆਂ ਸਨ। ਇਨ੍ਹਾਂ ਲੇਖਕਾਂ ਨੇ ਮੇਰੀ ਵਿਚਾਰਧਾਰਾ ਦੇ ਨਿਰਮਾਣ ਉੱਪਰ ਵਿਆਪਕ ਪ੍ਰਭਾਵ ਪਾਇਆ। ਮੇਰੀ ਗੁਰ-ਇਤਿਹਾਸ, ਸਮਾਜ-ਸੁਧਾਰ ਅਤੇ ਪ੍ਰਗਤੀਸ਼ੀਲ ਸੋਚ ਨਾਲ ਵਚਨਬੱਧਤਾ ਹੋ ਗਈ।
ਮੇਰੇ ਪਿਤਾ ਜੀ ਇਕ ਗ਼ਰੀਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX