ਤੁਸੀਂ ਪਿੱਛੇ ਪੜ੍ਹ ਚੁੱਕੇ ਹੋ :
ਕਾਮਰੇਡ ਅਮਰ ਨੇ ਲੋਕਾਂ ਨੂੰ ਸਮਝਾਇਆ ਸੀ ਕਿ ਮੁਸਲਮਾਨ ਵੀ ਸਾਡੇ ਭਰਾ ਹਨ ਤੇ ਆਪਾਂ ਇਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਨੀ ਹੈ ਪਰ ਮੁਸਲਮਾਨ ਪਰਿਵਾਰਾਂ ਵਿਚ ਆਸੇ-ਪਾਸੇ ਤੋਂ ਆ ਰਹੀਆਂ ਖ਼ਬਰਾਂ ਕਾਰਨ ਸਹਿਮ ਛਾਇਆ ਹੋਇਆ ਸੀ। ਉਨ੍ਹਾਂ ਨੇ ਫ਼ੈਸਲਾ ਕਰ ਲਿਆ ਕਿ ਇਕ ਵਾਰ ਤਾਂ ਇਥੋਂ ਚਲੇ ਜਾਂਦੇ ਹਾਂ, ਹਾਲਾਤ ਆਮ ਵਰਗੇ ਹੋਣਗੇ ਤਾਂ ਵਾਪਸ ਆ ਜਾਵਾਂਗੇ। ਹੀਰੋ ਕਲਾਂ ਤੇ ਇਧਰਲੇ ਪਿੰਡਾਂ ਦੇ ਮੁਸਲਮਾਨ ਡਸਕੇ ਕੈਂਪ 'ਚ ਜਾ ਰਹੇ ਸਨ। ਜਦੋਂ ਉਹ ਲੁਟੇਰਿਆਂ ਦੀ ਮਾਰ ਹੇਠ ਆ ਗਏ ਤਾਂ ਸੌ ਦੇ ਕਰੀਬ ਬੰਦਿਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਅੱਜ ਅੱਗੇ ਪੜ੍ਹੋ :
ਅਗਲੇ ਦਿਨ ਤਿੰਨ ਘਰ ਆਪਣੇ ਦਰਾਂ ਨਾਲ ਮੁੜ ਪਰਤ ਆਉਣ ਦਾ ਵਾਅਦਾ ਕਰ ਕੇ ਘਰੋਂ ਨਿਕਲੇ। ਗੁਆਂਢੀਆਂ ਨੇ ਉਨ੍ਹਾਂ ਨੂੰ ਰੋ-ਰੋ ਵਿਦਾ ਕੀਤਾ। ਦੋ ਰਫ਼ਲਾਂ ਵਾਲੇ ਉਨ੍ਹਾਂ ਦੇ ਅੱਗੇ ਲੱਗ ਗਏ ਅਤੇ ਇਕ ਪਿੱਛੇ। ਬਾਕੀ ਕਿਰਪਾਨਾਂ ਅਤੇ ਗੰਡਾਸਿਆਂ ਵਾਲੇ ਬਰਾਬਰ ਹੋ ਗਏ। ਰੱਤੇ ਖੇੜੇ ਤੱਕ ਉਹ ਸਹੀ ਸਲਾਮਤ ਆ ਗਏ। ਰੱਤਾ ਖੇੜਾ ਟੱਪ ਕੇ ਅੱਗੇ ਡਸਕੇ ਦੇ ਰਾਹ ਤੋਂ ਦੋ ਤਿੰਨ ਕਿੱਲੇ ਹਟਵੇਂ ਟਿੱਬੇ ਉੱਪਰ ਕੋਈ ਸੌ ...
ਸ਼ਿੰਦਰ ਸਿੰਘ ਦੀ ਅੱਜ ਅਦਾਲਤ ਵਿਚ ਪੇਸ਼ੀ ਸੀ, ਉਸ 'ਤੇ ਅਤੇ ਉਸ ਦੇ ਮਹਿਕਮੇ ਦੇ ਸਾਥੀ ਅਫ਼ਸਰ ਸਾਹਿਬਾਨ ਉੱਪਰ ਅਦਾਲਤ ਦੀ ਮਾਣਹਾਨੀ ਦਾ ਕੇਸ ਸੀ। ਕਈ ਵਾਰ ਸਰਕਾਰੀ ਨੌਕਰੀ ਵਿਚ ਕਦੋਂ ਕੋਈ ਬਲਾ ਤੁਹਾਡੇ ਗਲ਼ ਪੈ ਜਾਵੇ ਪਤਾ ਹੀ ਨ੍ਹੀਂ ਲੱਗਦਾ, ਚਾਹੇ ਤੁਹਾਡਾ ਕਸੂਰ ਹੋਵੇ ਨਾ ਹੋਵੇ, ਪਰ ਤੁਹਾਡੇ ਅਹੁਦੇ ਕਾਰਨ ਉਹ ਮੁਸੀਬਤ ਤੁਹਾਨੂੰ ਝੱਲਣੀ ਹੀ ਪੈਂਦੀ ਹੈ।
ਸ਼ਿੰਦਰ ਸਿੰਘ ਤੇ ਉਸ ਦੇ ਸਾਥੀ ਅਧਿਕਾਰੀ ਘਬਰਾਹਟ ਵਿਚ ਸਨ, ਕਿਉਂਕਿ ਅਦਾਲਤ ਕੋਈ ਵੀ ਹੁਕਮ ਸੁਣਾ ਸਕਦੀ ਸੀ, ਮਾਣਹਾਨੀ ਵਿਚ ਅਦਾਲਤ ਜੇਲ੍ਹ ਵੀ ਭੇਜ ਸਕਦੀ ਸੀ। ਸ਼ਿੰਦਰ ਸਿੰਘ ਨੇ ਸੋਚਿਆ ਕਿ ਪਰਿਵਾਰ ਨੂੰ ਇਸ ਸਥਿਤੀ ਬਾਰੇ ਨਾ ਹੀ ਦੱਸਿਆ ਜਾਵੇ ਤਾਂ ਹੀ ਚੰਗਾ ਹੋਵੇਗਾ, ਨਹੀਂ ਤਾਂ ਉਹ ਸਾਰੇ ਐਵੇਂ ਹੀ ਡਰ ਜਾਣਗੇ।
ਅੱਜ ਉਹ ਸਵੇਰੇ ਹੀ ਜਾਗ ਗਿਆ, ਡਰ ਸੀ ਕਿ ਅਦਾਲਤ ਵਿਚ ਜਾਣ ਲਈ ਕਿਤੇ ਦੇਰ ਨਾ ਹੋ ਜਾਵੇ। ਘਰੋਂ ਜਾਣ ਵੇਲੇ ਉਹ ਆਪਣੀ ਮਾਂ ਨੂੰ ਮੱਥਾ ਟੇਕ ਕੇ ਜਾਂਦਾ ਸੀ, ਆਪਣੀ ਰੋਜ਼ ਦੀ ਆਦਤ ਮੁਤਾਬਿਕ ਉਹ ਮਾਂ ਦੇ ਕਮਰੇ ਵਿਚ ਗਿਆ, ਮਾਂ ਨੂੰ ਮੱਥਾ ਟੇਕਿਆ ਤੇ ਕਿਹਾ, ਚੰਗਾ ਮਾਂ ਮੈਂ ਚਲਦਾ ਹਾਂ। ਮਾਂ ਬੋਲੀ, ਅੱਜ ਜਲਦੀ ਚੱਲਾਂ ਏ, ਕੀ ਗੱਲ ਏ। ...
ਜਦੋਂ ਭੀੜ ਬਣਦੀ ਹੈ
14 ਸਾਲ ਦੀ ਜੀਤੀ ਮਹਾਨ ਡਰਾਕਲ ਕੁੜੀ ਸੀ, ਜੇ ਬਿਜਲੀ ਚਮਕੇ ਤਾਂ ਡਰ ਜਾਂਦੀ, ਜੇ ਬੱਦਲ ਗੱਜਣ ਤਾਂ ਡਰ ਜਾਂਦੀ, ਜੇ ਅਤਿ ਹਨੇਰਾ ਹੋ ਜਾਏ ਤਾਂ ਡਰ ਜਾਂਦੀ, ਜੇ ਉਸ ਦਾ ਕੋਈ ਦਰਵਾਜ਼ਾ ਖੜਕਾਏ ਤਾਂ ਡਰ ਜਾਂਦੀ। ਜੇ ਕਦੀ ਇਕੱਲੀ ਹੋਵੇ ਤਾਂ ਡਰ ਜਾਂਦੀ।
ਅੱਜ ਉਹ ਸਾਈਕਲ ਉਤੇ ਸਵਾਰ ਆਪਣੇ ਘਰ ਨੂੰ ਪਰਤ ਰਹੀ ਸੀ। ਉਸ ਦੀ ਛੋਟੀ ਭੈਣ ਦੀਪੀ ਉਸ ਦੇ ਨਾਲ ਸੀ। ਅਜੇ ਸ਼ਹਿਰ ਦੂਰ ਸੀ। ਇਕ ਸਕੂਟਰ ਵਾਲੇ ਨੇ ਉਸ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਉਸ ਨੂੰ ਵੀ ਸੱਟਾਂ ਲੱਗੀਆਂ ਪਰ ਉਸ ਦੀ ਭੈਣ ਤਾਂ ਬੇਹੋਸ਼ ਹੀ ਹੋ ਗਈ। ਉਤੋਂ ਬਿਜਲੀ ਕੜਕ ਰਹੀ ਸੀ। ਬਾਰਿਸ਼ ਵੀ ਸ਼ੁਰੂ ਹੋ ਗਈ ਸੀ। ਸਕੂਟਰ ਵਾਲਾ ਤਾਂ ਸਕੂਟਰ ਛੱਡ ਕੇ ਭੱਜ ਗਿਆ। ਉਹ ਹੁਣ ਕੀ ਕਰੇ, ਉਹ ਸੋਚੀਂ ਪੈ ਗਈ ਪਰ ਉਸ ਨੇ ਹੌਸਲੇ ਤੋਂ ਕੰਮ ਲਿਆ। ਭੈਣ ਨੂੰ ਉਥੇ ਹੀ ਬੇਹੋਸ਼ ਛੱਡ ਸਾਈਕਲ ਚੁੱਕ ਕੇ ਸ਼ਹਿਰ ਵਲ ਦੌੜਾਉਣ ਲੱਗੀ। ਉਸ ਨੇ ਪੂਰੇ ਜ਼ੋਰ ਨਾਲ ਪੈਡਲ ਮਾਰਨੇ ਸ਼ੁਰੂ ਕਰ ਦਿੱਤੇ। ਆਖ਼ਰ ਇਕ ਆਬਾਦੀ ਵਾਲਾ ਇਲਾਕਾ ਆ ਗਿਆ। ਉਹ ਕਿਸੇ ਡਾਕਟਰ ਦੀ ਭਾਲ ਵਿਚ ਸੀ। ਇਕ ਦੋ ਘਰਾਂ ਦੇ ਦਰਵਾਜ਼ੇ ਖੜਕਾਏ ਕਿਸੇ ਨੇ ਦੱਸ ਪਾ ਦਿੱਤੀ ਕਿ ਦੋ ਘਰ ਛੱਡ ਇਕ ਬਜ਼ੁਰਗ ...
ਬੀਜੀ ਮੈਂ ਮਹਿਕ ਨੂੰ ਦੁੱਧ ਪਿਆ ਦਿੱਤਾ, ਸੌਂ ਗਈ, ਤੁਸੀਂ ਇਸ ਨੂੰ ਆਪਣੇ ਕੋਲ ਪਾ ਲਓ ਮੈਂ ਤੇ ਸ਼ਾਰਧਾ ਮੰਦਰ ਜਾ ਕੇ ਆਉਂਦੀਆਂ ਜੀ।
ਮਾਇਆ ਦੀ ਵੱਡੀ ਨੂੰਹ ਨੇਹਾ ਨੇ ਆਪਣੀ ਛੇ ਕੁ ਮਹੀਨਿਆਂ ਦੀ ਬੇਟੀ ਆਪਣੀ ਸੱਸ ਕੋਲ ਬੈੱਡ 'ਤੇ ਪਾ ਦਿੱਤੀ।
ਠੀਕ ਐ ਬੇਟੇ ਜਾ ਆਓ ਤੁਸੀਂ। ਨੇਹਾ ਹਾਂ ਜੀ ਕਹਿ ਕੇ ਆਪਣੇ ਬੈੱਡ ਰੂਮ ਵਿਚ ਚਲੀ ਗਈ।
ਆ ਜਾਓ ਭੈਣ ਚੱਲੀਏ, ਨੇਹਾ ਨੇ ਆਪਣੀ ਦਰਾਣੀ ਸ਼ਾਰਧਾ ਨੂੰ ਹਾਕ ਮਾਰੀ। ਦੋਵੇਂ ਦਰਾਣੀ-ਜਠਾਣੀ ਮੰਦਰ ਚਲੀਆਂ ਗਈਆਂ।
ਬੈੱਡ 'ਤੇ ਪਈ ਮਾਇਆ ਨੇ ਸੁੱਤੀ ਪਈ ਆਪਣੀ ਪੋਤਰੀ ਮਹਿਕ ਵੱਲ ਵੇਖਿਆ। ਮਹਿਕ ਦਾ ਨੂਰੀ ਮੁਖੜਾ ਵੇਖ ਕੇ ਮਾਇਆ ਨੇ ਮਹਿਕ ਦਾ ਮੱਥਾ ਚੁੰਮ ਲਿਆ। ਮਹਿਕ ਉਸ ਨੂੰ ਨੰਨ੍ਹਾ ਫਰਿਸ਼ਤਾ ਲੱਗੀ। ਉਸ ਨੂੰ ਵੇਖਦੀ ਮਾਇਆ ਅਤੀਤ ਵਿਚ ਗੁਆਚ ਗਈ ਜਦੋਂ ਮਹਿਕ ਦਾ ਜਨਮ ਹੋਣ ਵਾਲਾ ਸੀ। ਮਾਇਆ ਨੇ ਜ਼ੋਰ ਦੇ ਕੇ ਆਪਣੇ ਪੁੱਤਰ ਦੀਪਕ ਨੂੰ ਭਰੂਣ ਟੈਸਟ ਕਰਾਉਣ ਵਾਸੇਤ ਕਿਹਾ। ਦੀਪਕ ਨਾਂਹ ਨੁੱਕਰ ਕਰਦਾ ਰਿਹਾ। ਮਾਇਆ ਨੇ ਕਲੇਸ਼ ਖੜ੍ਹਾ ਕਰ ਦਿੱਤਾ ਤਾਂ ਦੀਪਕ ਨੇ ਭਰੂਣ ਟੈਸਟ ਕਰਵਾ ਲਿਆ। ਪਤਾ ਲੱਗਿਆ ਲੜਕੀ ਹੈ ਤਾਂ ਮਾਇਆ ਨੇ ਆਬਰਸ਼ਨ ਕਰਾਉਣ ਵਾਸਤੇ ਕਲੇਸ਼ ਖੜ੍ਹਾ ਕਰ ...
ਧੀ ਜਣੇਪਾ ਕੱਟਣ ਆਪਣੇ ਪੇਕੇ ਪਿੰਡ ਆਈ ਹੋਈ ਸੀ, ਉਸ ਦੀ ਮਾਂ ਸਵੇਰੇ-ਸ਼ਾਮ ਪਰਮਾਤਮਾ ਅੱਗੇ ਏਹੀ ਦੁਆ ਕਰਦੀ ਸੀ ਕਿ ਸੱਚੇ ਪਾਤਸ਼ਾਹ ਮੇਰੀ ਧੀ ਨੂੰ ਕੋਈ ਚੰਗੀ ਚੀਜ਼ ਦੇ ਦੇਵੀਂ ਅੱਜ ਦਸਮੀ ਵਾਲੇ ਦਿਨ ਵੀ ਬਾਹਰ ਸਮਾਧਾਂ 'ਤੇ ਜਾ ਕੇ ਏਹੀ ਮੰਗ ਕਰਕੇ ਆਈ ਸੀ। ਘਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅੱਗੇ ਵੀ ਏਹੀ ਦੁਆ ਕਰਨ ਲੱਗੀ ਤਾਂ ਚੰਗੀ ਪੜ੍ਹੀ ਲਿਖੀ ਧੀ ਤੋਂ ਰਿਹਾ ਨਾ ਗਿਆ, ਉਹ ਕਹਿੰਦੀ, 'ਮਾਂ! ਮੈਂ ਕਈ ਦਿਨ ਤੋਂ ਤੇਰੇ ਮੂੰਹ ਵੱਲ ਵੇਖ ਰਹੀ ਹਾਂ ਕਿ ਤੂੰ ਚੰਗੀ ਚੀਜ਼ ਦੀ ਰਟ ਲਾਈ ਹੋਈ ਹੈ। ਅੱਜ ਜਦੋਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅੱਗੇ ਵੀ ਏਹੀ ਮੰਗ ਰੱਖ ਦਿੱਤੀ ਤਾਂ ਮੈਨੂੰ ਗੁੱਸਾ ਆ ਗਿਆ, ਜਿਸ ਗੁਰੂ ਨੇ ਔਰਤ ਨੂੰ ਐਨਾ ਊਚਾ ਦਰਜਾ ਦੇ ਕੇ ਸਤਿਕਾਰਿਆ ਅਤੇ ਸਨਮਾਨਿਆ ਹੋਵੇ ਉਸ ਸਾਹਮਣੇ ਵੀ ਤੂੰ ਧੀ ਨੂੰ ਮਾੜੀ ਚੀਜ਼ ਸਮਝ ਕੇ ਚੰਗੀ ਚੀਜ਼ ਭਾਵ ਪੁੱਤਰ ਦੀ ਮੰਗ ਕਰੀ ਜਾਨੀ ਏਂ, ਮਾਂ ਤੇਰਾ ਕਿੱਥੇ ਭਲਾ ਹੋਵੇਗਾ? ਗੁਰੂ ਜੀ ਤੇਰੇ 'ਤੇ ਕਰੋਪ ਨਾ ਹੋਣਗੇ? ਪਹਿਲਾਂ ਜਿਹੜੀ ਤੂੰ ਚੰਗੀ ਚੀਜ਼ ਲਈ ਹੈ ਉਹ ਹਰ ਰੋਜ਼ ਸ਼ਰਾਬ ਪੀ ਕੇ ਤੁਹਾਡੇ ਦੋਨਾਂ ਜੀਆਂ ਦੀ ਐਨੀ ਲਾਹ ਪਾਹ ਕਰਦਾ ਹੈ ਲੋਕਾਂ ਨਾਲ ਲੜਦਾ ਭਿੜਦਾ ...
ਇਕ ਔਰਤ ਆਪਣੀ ਗੁਆਂਢਣ ਦੇ ਘਰ ਗਈ। ਅੱਗੋਂ ਗੁਆਂਢਣ ਆਪਣੇ ਮੁੰਡੇ ਨੂੰ ਕੁੱਟ ਰਹੀ ਸੀ। ਭੈਣੇ ਕੀ ਗੱਲ ਹੋ ਗਈ ਕਿਉਂ ਰਤਾ ਭਰ ਮਾਸੂਮ ਨੂੰ ਕੁੱਟੀ ਜਾਨੀ ਐਂ। ਭੈਣੇ ਕੀ ਦੱਸਾਂ ਜਦੋਂ ਦਾ ਇਹਦੇ ਡੈਡੀ ਨੇ ਇਸ ਨੂੰ ਮੋਬਾਈਲ ਲਿਆ ਕੇ ਦਿੱਤਾ ਹੈ ਅੱਧੀ-ਅੱਧੀ ਰਾਤ ਤਾਈਂ ਬੰਦੂਕਾਂ, ਪਿਸਤੌਲਾਂ, ਡਿਸ਼ਮ-ਡਿਸ਼ਮ ਤੇ ਡਰਾਉਣੀਆਂ ਭੂਤਾਂ ਵਾਲੀਆਂ ਫ਼ਿਲਮਾਂ ਵੇਖਦਾ ਰਹਿੰਦਾ ਹੈ। ਅੱਜ ਸਕੂਲ ਜਾਣ ਤੋਂ ਵੀ ਰਹਿ ਗਿਆ। ਮੈਂ ਤਾਂ ਇਸ ਦੇ ਡੈਡੀ ਨੂੰ ਕਿਹਾ ਸੀ ਕਿ ਅਜੇ ਏਹੇ ਛੋਟਾ ਹੈ, ਇਸ ਨੂੰ ਮੋਬਾਈਲ ਨਹੀਂ ਲੈ ਕੇ ਦੇਣਾ। ਇਸ ਦੇ ਡੈਡੀ ਨੇ ਤਾਂ ਇਸ ਨੂੰ ਸਿਰ 'ਤੇ ਚੜ੍ਹਾ ਲਿਆ ਹੈ, ਕਹਿੰਦਾ ਬੱਚੇ ਨਾਲੋਂ ਕਿਤੇ ਮੋਬਾਈਲ ਚੰਗਾ ਹੈ?
ਕੱਲ੍ਹ ਪਰਸੋਂ ਦਾ ਤਾਂ ਇਹ ਸਾਰੀ-ਸਾਰੀ ਰਾਤ ਸੁਫ਼ਨੇ ਵਿਚ ਵੀ ਬੋਲਦਾ ਰਹਿੰਦਾ ਹੈ। ਹਾਏ ਮੰਮੀ ਡਿਸ਼ਮ-ਡਿਸ਼ਮ ਭੂਤਾਂ ਆ ਗਈਆਂ। ਲੈ ਭੈਣੇ ਇਹ ਕਿਹੜੀ ਚਿੰਤਾ ਵਾਲੀ ਗੱਲ ਐ, ਅਜੇ ਥੋੜ੍ਹੇ ਹੀ ਦਿਨ ਹੋਏ ਹਨ ਆਪਣੇ ਪਿੰਡ ਦੀ ਬਾਹਰੀ ਫਿਰਨੀ 'ਤੇ ਮੁਖਤਿਆਰ ਸਿਹੁੰ ਨੰਬਰਦਾਰ ਦੇ ਘਰ ਕੋਲ ਛੱਪੜ ਦੇ ਕੋਲ ਇਕ ਬਾਬਾ ਆਇਆ ਹੈ। ਉਹ ਭੂਤ ਪਰੇਤਾਂ ਤੇ ਘਰ ਦਾ ਬਹੁਤ ਵਧੀਆ ਇਲਾਜ ਕਰਦਾ ਹੈ। ਆਹ ਤਾਂ ...
* ਡਾ. ਸਰਬਜੀਤ ਕੌਰ ਸੰਧਾਵਾਲੀਆ * ਤੂੰ ਜੇ ਮੇਰਾ ਪਿਆਰ ਨਾ ਹੁੰਦਾ। ਨੈਣਾਂ ਵਿਚ ਖ਼ੁਮਾਰ ਨਾ ਹੁੰਦਾ। ਕਿੱਥੇ ਕੱਟਦੇ ਰਾਤ ਉਮਰ ਦੀ, ਜੇ ਤੇਰਾ ਆਧਾਰ ਨਾ ਹੁੰਦਾ। ਨਜ਼ਰਾਂ ਨੂੰ ਅਸੀਂ ਕੀ ਕਰਨਾ ਸੀ, ਜੇ ਤੇਰਾ ਦੀਦਾਰ ਨਾ ਹੁੰਦਾ। ਅੱਖਰ ਮੇਰੇ ਕਿੰਝ ਵਿਲਕਦੇ, ਜੇ ਤੂੰ ਸ਼ਬਦੋਂ ਪਾਰ ਨਾ ਹੁੰਦਾ। ਸਬਰ ਸ਼ੁਕਰ ਦੇ ਅਰਥ ਨਾ ਲੱਭਦੇ, ਦਰਦ ਮੇਰਾ ਸ਼ਿੰਗਾਰ ਨਾ ਹੁੰਦਾ। ਇਸ਼ਕ ਗਲ਼ੀ 'ਚੋਂ ਲੰਘ ਜਾਂਦੇ ਜੇ, ਮਾਰਗ ਖੰਡੇਧਾਰ ਨਾ ਹੁੰਦਾ। ਜਿੰਦ ਗ਼ਮਾਂ ਵਿਚ ਘਿਰ ਜਾਣੀ ਸੀ, ਜੇਕਰ ਤੂੰ ਗ਼ਮਖ਼ਾਰ ਨਾ ਹੁੰਦਾ। ਜੀਵਨ ਕਿਸ਼ਤੀ ਡੁੱਬ ਜਾਂਦੀ ਜੇ, ਤੂੰ ਬਣਿਆ ਪਤਵਾਰ ਨਾ ਹੁੰਦਾ। ਕਿੰਝ ਕਣੀਆਂ ਦੀ ਕੀਮਤ ਪੈਂਦੀ, ਜੇਕਰ ਗ਼ਰਦ ਗ਼ੁਬਾਰ ਨਾ ਹੁੰਦਾ। ਦਿਲ ਨੂੰ ਜੇ ਤੂੰ ਸੇਜ ਬਣਾਉਂਦਾ, ਗਲ਼ ਹੰਝੂਆਂ ਦਾ ਹਾਰ ਨਾ ਹੁੰਦਾ। ਤਿਲ ਤਿਲ ਕਰਕੇ ਮਰ ਜਾਣਾ ਸੀ, ਜੇ ਤੇਰਾ ਇਕਰਾਰ ਨਾ ...
ਜਿਨ੍ਹਾਂ ਰਾਤਾਂ 'ਚ ਤੂੰ ਨਹੀਂ ਹੁੰਦਾ, ਉਨ੍ਹਾਂ ਰਾਤਾਂ ਦੇ ਕਦ ਸਵੇਰੇ ਨੇ। ਇਸ਼ਕ ਬਿਰਹਾ ਤੇ ਦਿਲ ਦੀਆਂ ਹੂਕਾਂ, ਇਹ ਤਾਂ ਸਾਰੇ ਹੀ ਨਾਮ ਤੇਰੇ ਨੇ। ਤੂੰ ਜੋ ਗਾਏ ਨੇ ਨੂਰ ਦੇ ਨਗ਼ਮੇ, ਹੋਏ ਰੌਸ਼ਨ ਮੇਰੇ ਹਨੇਰੇ ਨੇ। ਅਰਸ਼ ਦੇਵੀਂ ਜਾਂ ਤੂੰ ਫ਼ਰਸ਼ ਦੇਵੀਂ, ਦੋਵੇਂ ਪਿਆਰੇ ਨੇ ਦੋਵੇਂ ਤੇਰੇ ਨੇ। ਯਾਦ ਤੇਰੀ ਦੇ ਜੁਗਨੂੰਆਂ ਆ ਕੇ, ਜਾਨ ਸਾਡੀ ਨੂੰ ਪਾਏ ਘੇਰੇ ਨੇ। ਹੋਰ ਕਿਧਰੇ ਵੀ ਜੀਅ ਨਹੀਂ ਲਗਦਾ, ਤੇਰੀ ਬੁੱਕਲ 'ਚ ਸੁਖ ਘਨੇਰੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX