ਤਾਜਾ ਖ਼ਬਰਾਂ


ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਦੇ ਸਨਮਾਨ ਦਾ ਖ਼ਿਤਾਬ ਹੈ - ਪ੍ਰਹਿਲਾਦ ਸਿੰਘ ਪਟੇਲ
. . .  1 day ago
ਨਵੀਂ ਦਿੱਲੀ, 24 ਮਾਰਚ - ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਗਾਂਧੀ ਅਤੇ ਕਾਂਗਰਸ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੋਦੀ ਕਿਸੇ ਜਾਤ ਦਾ ਨਾਂਅ ਨਹੀਂ, ਇਹ ਪਛੜੀਆਂ ਸ਼੍ਰੇਣੀਆਂ ਲਈ ...
ਕਾਸਿਮ ਅਲ-ਅਰਾਜੀ, ਇਰਾਕ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨ.ਐੱਸ.ਏ. ਅਜੀਤ ਡੋਵਾਲ ਦੇ ਸੱਦੇ 'ਤੇ ਭਾਰਤ ਦੇ ਦੌਰੇ 'ਤੇ
. . .  1 day ago
ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਅਫਸਪਾ ਤਹਿਤ ਗੜਬੜ ਵਾਲੇ ਖੇਤਰ ਦੀ ਸਥਿਤੀ 6 ਮਹੀਨਿਆਂ ਲਈ ਵਧਾਈ
. . .  1 day ago
ਮੁੰਬਈ : ਨਿਰਦੇਸ਼ਕ ਪ੍ਰਦੀਪ ਸਰਕਾਰ ਦੇ ਦਿਹਾਂਤ 'ਤੇ ਬਾਲੀਵੁੱਡ 'ਚ ਸੋਗ
. . .  1 day ago
ਖ਼ਜ਼ਾਨਾ ਦਫ਼ਤਰ ਛੁੱਟੀ ਦੇ ਬਾਵਜੂਦ ਕੱਲ੍ਹ ਤੇ ਪਰਸੋਂ ਵੀ ਖੁੱਲ੍ਹੇ ਰਹਿਣਗੇ
. . .  1 day ago
ਲੁਧਿਆਣਾ, 24 ਮਾਰਚ (ਸਲੇਮਪੁਰੀ)- ਪੰਜਾਬ ਸਰਕਾਰ ਵਲੋਂ ਸਰਕਾਰੀ ਗ੍ਰਾਂਟਾਂ , ਸਰਕਾਰੀ ਅਦਾਇਗੀਆਂ ਦਾ ਭੁਗਤਾਨ ਕਰਨ ਲਈ ਛੁੱਟੀ ਵਾਲੇ ਦਿਨ ਹੋਣ ਦੇ ਬਾਵਜੂਦ ਵੀ ਸਰਕਾਰੀ ਖ਼ਜ਼ਾਨਾ ...
ਵਿਦੇਸ਼ਾਂ ਦੇ ਲੋਕ ਸੋਸ਼ਲ ਮੀਡੀਆ ਵਲੋਂ ਫ਼ੈਲਾਏ ਜਾ ਰਹੇ ਝੂਠ ਤੋਂ ਬਚਣ- ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 24 ਮਾਰਚ- ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪੰਜਾਬ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਛਾਪੇਮਾਰੀ ਕਰ ਰਹੇ ਹਨ। ਅਸੀਂ ਵਿਦੇਸ਼ਾਂ ਦੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਕੁਝ ਤੱਤਾਂ ਦੁਆਰਾ ਫ਼ੈਲਾਏ ਜਾ ਰਹੇ ਝੂਠੇ ਅਤੇ ਪ੍ਰੇਰਿਤ ਬਿਆਨਾਂ ਤੋਂ ਬਚਣ....
ਆਲ ਇੰਡੀਆ ਪੁਲਿਸ ਐਥਲੈਟਿਕਸ ਚੈਪੀਅਨਸ਼ਿਪ ’ਚ ਪੰਜਾਬ ਦੀ ਧੀ ਮੰਜੂ ਰਾਣੀ ਨੇ ਜਿੱਤਿਆ ਸੋਨ ਤਗਮਾ
. . .  1 day ago
ਬਰਨਾਲਾ/ਰੂੜੇਕੇ ਕਲਾਂ, 24 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)- ਲਖਨਊ ਵਿਖੇ ਪੰਜ ਰੋਜ਼ਾ ਕਰਵਾਈ ਗਈ ਸੱਤਵੀਂ ਆਲ ਇੰਡੀਆ ਪੁਲਿਸ ਐਥਲੈਟਿਕਸ ਚੈਂਪੀਅਨਸ਼ਿਪ 2023 ਦੌਰਾਨ 10 ਕਿੱਲੋਮੀਟਰ ਪੈਦਲ ਚਾਲ ਮੁਕਾਬਲੇ ਵਿਚੋਂ ਪੰਜਾਬ ਦੀ ਧੀ ਮੰਜੂ....
ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ- ਐਨ.ਆਈ.ਏ.
. . .  1 day ago
ਨਵੀਂ ਦਿੱਲੀ, 24 ਮਾਰਚ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੱਜ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ 12 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ, ਜੋ ਕਿ ਪਾਬੰਦੀਸ਼ੁਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਅਤੇ ਕਈ ਹੋਰ ਖ਼ਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨਾਂ ਨਾਲ ਸੰਬੰਧ.....
ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ- ਵਿਕਰਮਜੀਤ ਸਿੰਘ ਚੌਧਰੀ
. . .  1 day ago
ਜਲੰਧਰ, 24 ਮਾਰਚ- ਅੱਜ ਇੱਥੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਸਿਰਫ਼ ਐਡ ਪਾਰਟੀ ਬਣ...
ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਮੋਦੀ ਉਪਨਾਮ ਵਾਲੀ ਟਿੱਪਣੀ ਨੂੰ ਲੈ ਕੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ....
ਰਾਹੁਲ ਗਾਂਧੀ ਕਿਸੇ ਧਮਕੀ ਤੋਂ ਨਹੀਂ ਡਰਦੇ- ਜੈਰਾਮ ਰਮੇਸ਼
. . .  1 day ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਜਪਾ ਭਾਰਤ ਜੋੜੋ ਯਾਤਰਾ ਤੋਂ ਘਬਰਾ ਗਈ ਹੈ। ਉਹ ਜਾਣਦੇ ਹਨ ਕਿ ਭਾਰਤ ਜੋੜੋ ਯਾਤਰਾ ਨੇ ਨਾ ਸਿਰਫ਼ ਕਾਂਗਰਸ ਸੰਗਠਨ ਵਿਚ ਨਵਾਂ ਜੋਸ਼ ਭਰਿਆ ਹੈ, ਸਗੋਂ ਪੂਰੇ ਦੇਸ਼ ਵਿਚ ਇਕ ਨਵਾਂ ਉਤਸ਼ਾਹ ਦਿਖਾਇਆ ਹੈ ਅਤੇ ਭਵਿੱਖ ਦਾ....
ਇਲਾਕੇ ਵਿਚ ਗੜੇਮਾਰੀ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ
. . .  1 day ago
ਮਲੋਟ, 24 ਮਾਰਚ (ਪਾਟਿਲ)- ਮਲੋਟ ਇਲਾਕੇ ਵਿਚ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬਰਸਾਤ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਫ਼ਸਲਾਂ ਖੇਤਾਂ ਵਿਚ ਵਿਛ ਗਈਆਂ ਹਨ। ਸ਼ਹਿਰ....
ਅਬੋਹਰ ਦੇ ਸਰਹੱਦੀ ਪਿੰਡਾਂ ’ਚ ਤੂਫ਼ਾਨ ਨੇ ਮਚਾਈ ਤਬਾਹੀ
. . .  1 day ago
ਅਬੋਹਰ, 24 ਮਾਰਚ (ਸੰਦੀਪ ਸੋਖਲ)- ਤੇਜ਼ ਰਫ਼ਤਾਰ ਆਏ ਤੂਫ਼ਾਨ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ। ਪਿੰਡਾਂ ਵਿਚ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ। ਰਾਜਸਥਾਨ ਤੇ ਪਾਕਿਸਤਾਨ ਸਰਹੱਦ ’ਤੇ ਲੱਗਦੇ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਤਹਿਸੀਲ ਅਬੋਹਰ ਦੇ ਪਿੰਡ ਬਕੈਣ ਵਾਲਾ, ਹਰੀਪੁਰਾ.....
ਬੇਮੌਸਮੀ ਮੀਂਹ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ- ਸੁਖਬੀਰ ਸਿੰਘ ਬਾਦਲ
. . .  1 day ago
ਮਲੋਟ, 24 ਮਾਰਚ (ਪਾਟਿਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਬੇਮੌਸਮੀ ਹੋਈ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਲਈ ਪੰਜਾਬ ਸਰਕਾਰ....
250 ਗ੍ਰਾਮ ਅਫ਼ੀਮ ਸਮੇਤ ਡਰਾਈਵਰ ਤੇ ਕੰਡਕਟਰ ਕਾਬੂ
. . .  1 day ago
ਅਬੋਹਰ, 24 ਮਾਰਚ (ਸੰਦੀਪ ਸੋਖਲ) - ਜ਼ਿਲ੍ਹਾ ਫ਼ਾਜ਼ਿਲਕਾ ਦੀ ਐਸ.ਐਸ.ਪੀ ਮੈਡਮ ਅਵਨੀਤ ਕੌਰ ਸਿੱਧੂ, ਐਸ.ਪੀ ਹੈੱਡ ਕੁਆਟਰ ਮੋਹਨ ਲਾਲ, ਡੀ.ਐਸ.ਪੀ ਅਬੋਹਰ ਸੁਖਵਿੰਦਰ ਸਿੰਘ ਬਰਾੜ ਨੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਹੈ। ਉਨ੍ਹਾਂ ਦੀਆਂ ਹਦਾਇਤਾਂ ’ਤੇ ਥਾਣਾ ਖੂਈਆਂ ਸਰਵਰ.....
‘ਆਪ’ ਐਮ.ਐਲ.ਏ. ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ ਦਿਵਾਇਆ ਗਿਆ 12ਵੀਂ ਦਾ ਪੇਪਰ
. . .  1 day ago
ਬਾਬਾ ਬਕਾਲਾ, 24 ਮਾਰਚ- ਆਮ ਆਦਮੀ ਪਾਰਟੀ ਦੇ ਬਟਾਲਾ ਤੋਂ ਐਮ.ਐਲ. ਏ. ਸ਼ੈਰੀ ਕਲਸੀ ਵਲੋਂ ਆਪਣੀ ਥਾਂ ’ਤੇ ਕਿਸੇ ਫ਼ਰਜ਼ੀ ਬੰਦੇ ਤੋਂ 12ਵੀਂ ਦਾ ਪੇਪਰ ਦਿਵਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਸਿੱਖਿਆ ਮੰਤਰੀ...
ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਜ਼ਮਾਨਤ
. . .  1 day ago
ਚੰਡੀਗੜ੍ਹ/ਲੁਧਿਆਣਾ, 24 ਮਾਰਚ (ਤਰੁਣ ਭਜਨੀ/ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਵਲੋਂ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ...
ਅੰਮ੍ਰਿਤਪਾਲ ਦੇ ਦੋ ਸਾਥੀ ਅਦਾਲਤ ਵਿਚ ਪੇਸ਼
. . .  1 day ago
ਅਜਨਾਲਾ, 24 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- 23 ਫਰਵਰੀ ਨੂੰ ਅਜਨਾਲਾ ਵਿਚ ਵਾਪਰੇ ਘਟਨਾਕ੍ਰਮ ਦੇ ਸੰਬੰਧ ਵਿਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਦੋ ਸਾਥੀਆਂ ਹਰਕਰਨ ਸਿੰਘ ਅਤੇ ਓਂਕਾਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼....
ਅੰਮ੍ਰਿਤਪਾਲ ਸਮਰਥਕ ਨੌਜਵਾਨਾਂ ਦੀ ਨਿਆਂਇਕ ਹਿਰਾਸਤ ਛੇ ਦਿਨ ਹੋਰ ਵੱਧੀ
. . .  1 day ago
ਤਲਵੰਡੀ ਸਾਬੋ, 24 ਮਾਰਚ (ਰਣਜੀਤ ਸਿੰਘ ਰਾਜੂ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਬੀਤੀ 18 ਮਾਰਚ ਨੂੰ ਸ਼ੁਰੂ ਕੀਤੀ ਗਈ ਮੁਹਿੰਮ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਤਲਵੰਡੀ ਸਾਬੋ ਇਲਾਕੇ ਦੇ 16 ਨੌਜਵਾਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈਣ ਉਪਰੰਤ....
ਇੰਟੈਲੀਜੈਂਸ ਵਿਭਾਗ ਦੇ ਆਈ.ਜੀ.ਵਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ
. . .  1 day ago
ਅੰਮ੍ਰਿਤਸਰ, 24 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਆਈ.ਜੀ. ਇੰਟੈਲੀਜੈਂਸ ਜਸਕਰਨ ਸਿੰਘ ਅੱਜ ਮੁਲਾਕਾਤ ਕਰਨ ਲਈ ਪਹੁੰਚੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ. ਜਸਕਰਨ ਸਿੰਘ ਨੇ ਕਿਹਾ ਕਿ ਉਹ ਪਹਿਲਾਂ....
ਖੇਮਕਰਨ ਇਲਾਕੇ ਦੇ ਸਕੂਲਾਂ ਚ ਪੜ੍ਹਾਉਂਦੇ ਤਿੰਨ ਅਧਿਆਪਕਾਂ ਦੀ ਸੜਕ ਦੁਰਘਟਨਾ 'ਚ ਹੋਈ ਮੌਤ 'ਤੇ ਸੋਗ ਦੀ ਲਹਿਰ
. . .  1 day ago
ਖੇਮਕਰਨ, 24 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਚ ਪੜ੍ਹਾਉਣ ਲਈ ਰੋਜ਼ਾਨਾ ਫ਼ਿਰੋਜ਼ਪੁਰ ਜ਼ਿਲ੍ਹੇ 'ਚੋ ਇਕ ਟਰੈਕਸ ਗੱਡੀ 'ਤੇ ਆਉਂਦੇ ਅਧਿਆਪਕਾਂ ਦੀ ਅੱਜ ਸਵੇਰੇ ਫਿਰੋਜ਼ਪੁਰ ਨਜ਼ਦੀਕ ਹੋਈ ਭਿਆਨਕ ਸੜਕ ਦੁਰਘਟਨਾ 'ਚ ਤਿੰਨ ਅਧਿਆਪਕਾਂ...
ਰਾਹੁਲ ਗਾਂਧੀ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 24 ਮਾਰਚ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਨੈਸ਼ਨਲ ਹੈਰਾਲਡ ਦੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਜ਼ਮਾਨਤ ’ਤੇ ਹਨ, ਉਹ ਸੰਸਦ ਵਿਚ ਸੱਚਾਈ ਤੋਂ ਦੂਰ ਜਾਣ ਦੇ ਆਦੀ ਹਨ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਮੰਨਦੇ ਹਨ ਕਿ ਉਹ ਸੰਸਦ, ਕਾਨੂੰਨ, ਦੇਸ਼ ਤੋਂ ਉੱਪਰ ਹਨ। ਵਿਸ਼ੇਸ਼....
ਕਾਂਗਰਸ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਅੱਜ ਸ਼ਾਮ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 24 ਮਾਰਚ- ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰਨ ਸੰਬੰਧੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਅੱਜ ਸ਼ਾਮ 5 ਵਜੇ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ.....
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਹੋਈ ਰੱਦ
. . .  1 day ago
ਨਵੀਂ ਦਿੱਲੀ, 24 ਮਾਰਚ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ, ਕੇਰਲ ਦੇ ਵਾਇਨਾਡ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਸੂਰਤ....
ਸਾਢੇ 13 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 24 ਮਾਰਚ (ਪਰਮਿੰਦਰ ਸਿੰਘ ਆਹੂਜਾ)- ਐ.ਸਟੀ.ਐਫ਼. ਦੀ ਪੁਲਿਸ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਿੱਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ....
ਹੋਰ ਖ਼ਬਰਾਂ..

ਬਾਲ ਸੰਸਾਰ

ਚੈਟ ਜੀ.ਪੀ.ਟੀ (ChatGPT) ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ?

ChatGPT (Chat Generative Pre-trained Transformer ) ਇਕ ਚੈਟਬੋਟ ਹੈ ਜਿਸ ਨੂੰ OpenAI ਨੇ 30 ਨਵੰਬਰ 2022 ਨੂੰ ਲਾਂਚ ਕੀਤਾ ਸੀ। ਇਹ GPT-3( Generative Pre-trained Transformer 3 ) ਪਰਿਵਾਰ ਦੇ ਵੱਡੇ ਭਾਸ਼ਾ ਮਾਡਲਾਂ 'ਤੇ ਬਣਇਆ ਹੋਇਆ ਹੈ। ਵੱਡਾ ਭਾਸ਼ਾ ਮਾਡਲ ਇਕ ਕਿਸਮ ਦਾ ਡੂੰਘੇ ਤੰਤੂ ਨੈੱਟਵਰਕ ਹੈ ਜੋ ਅਰਬਾਂ ਪੈਰਾਮੀਟਰਾਂ ਦੀ ਵਰਤੋਂ ਕਰਦਾ ਹੋਇਆ ਪੈਂਟਾਬਾਈਟ ਡਾਟਾ ਦੇ ਨਾਲ ਸਿਖਲਾਈ ਪ੍ਰਾਪਤ ਕਰਦਾ ਹੈ। ChatGPT ਨਿਰੀਖਣ ਅਤੇ ਰੀਨਫੋਰਸਮੈਂਟ ਸਿੱਖਣ ਦੀਆਂ ਤਕਨੀਕਾਂ ਦੇ ਨਾਲ ਸਿੱਖਣ ਨੂੰ ਟਰਾਂਸਫਰ ਕਰਨ ਲਈ ਇਕ ਪਹੁੰਚ ਪ੍ਰਦਾਨ ਕਰਦਾ ਹੈ। ChatGPT ਸਵਾਲਾਂ ਦੇ ਜਵਾਬ ਦੇਣ, ਛੱਡੇ ਗਏ ਟੈਕਸਟ ਜਾਂ ਵਾਕਾਸ਼ ਨੂੰ ਪੂਰਾ ਕਰਨ , ਗਲਪ ਅਤੇ ਗ਼ੈਰ-ਗਲਪ ਸਮਗਰੀ ਲਿਖਣ, ਈ-ਮੇਲ ਭੇਜਣ , ਮਨੁੱਖ ਦੀ ਤਰ੍ਹਾਂ ਜਵਾਬ ਦੇਣ ਲਈ, ਕੰਪਿਊਟਰ ਕੋਡ ਨੂੰ ਜਨਰੇਟ ਕਰਨ ਦੇ ਲਈ, ਟੈਕਸਟ ਨੂੰ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਦੇ ਬਦਲਣ ਲਈ, ਗਣਨਾਵਾਂ ਕਰਨ ਦੇ ਲਈ, ਟੈਕਸਟ ਦਾ ਵਰਗੀਕਰਨ ਕਰਨ ਆਦਿ ਦੇ ਸਮਰਥ ਹੈ। ChatGPT ਦਾ ਕੰਮ ਯੂਜ਼ਟ ਦੇ ਵਲੋਂ ਦਿਤੇ ਇਨਪੁੱਟ ਦੇ ਨਾਲ ਸ਼ੁਰੂ ਹੁੰਦਾ ਹੈ ChatGPT ਦੇ ਵਲੋਂ ਦਿਤੇ ਇਨਪੁਟ ਦੇ ਆਧਾਰ 'ਤੇ ਯੂਜ਼ਰ ਦੀ ਬੇਨਤੀ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਆਪਣੇ ਸਿਖਲਾਈ ...

ਪੂਰਾ ਲੇਖ ਪੜ੍ਹੋ »

ਦੁਨੀਆ ਦਾ ਖ਼ੂਬਸੂਰਤ ਸ਼ਹਿਰ ਪੈਰਿਸ

ਪਿਆਰੇ ਬੱਚਿਓ, ਅਸੀਂ ਪੁਰਾਤਨ ਲੋਕ-ਕਹਾਣੀਆਂ ਅਤੇ ਬਾਤਾਂ ਵਿਚ ਪੈਰਿਸ ਬਾਰੇ ਸੁਣਦੇ ਆਏ ਹਾਂ, ਪਰੀ ਕਥਾਵਾਂ ਵਿਚ ਬਹੁਤ ਸਾਰੇ ਅਜਿਹੇ ਪਾਤਰਾਂ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਨੂੰ ਪੈਰਿਸ ਦੇ ਸ਼ਹਿਜ਼ਾਦੇ ਮੰਨਿਆ ਜਾਂਦਾ ਹੈ। ਪੂਰੇ ਯੂਰਪ ਵਿਚ ਪੈਰਿਸ ਨੂੰ ਅੱਜ ਦੀ ਗਲੈਮਰ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਪੈਰਿਸ ਫਰਾਂਸ ਦੀ ਰਾਜਧਾਨੀ ਹੀ ਨਹੀਂ ਸਗੋਂ ਫਰਾਂਸ ਦਾ ਸਭ ਤੋਂ ਵੱਡਾ ਸ਼ਹਿਰ ਵੀ ਹੈ ਜੋ 105 ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ। ਫਰਾਂਸੀਸੀ ਭਾਸ਼ਾ ਵਿਚ ਪੈਰਿਸ ਨੂੰ 'ਪਾਗੀ' ਵੀ ਕਿਹਾ ਜਾਂਦਾ ਹੈ। ਇਹ ਅਜਾਇਬ ਘਰਾਂ, ਆਰਟ ਗੈਲਰੀਆਂ, ਹੋਟਲਾਂ, ਮਹਿਲਾਂ, ਫੈਸ਼ਨ ਵਿਗਿਆਨ ਅਤੇ ਕਲਾ ਦਾ ਸ਼ਹਿਰ ਹੀ ਨਹੀਂ, ਇਕ ਦੁਨੀਆ ਹੈ ਅਤੇ ਸਾਰੀ ਦੁਨੀਆ ਦੇ ਸੈਲਾਨੀਆਂ ਦਾ ਖੂਬਸੂਰਤ ਘਰ ਵੀ ਹੈ। ਦੁਨੀਆ ਦੇ ਇਸ ਸੋਹਣੇ ਸ਼ਹਿਰ ਵਿਚ ਲਗਭਗ 22,29,621 ਲੋਕ ਵਸਦੇ ਹਨ। ਇਹ ਸ਼ਹਿਰ ਸੋਨ ਨਦੀ ਦੇ ਕਿਨਾਰੇ 'ਤੇ ਸਥਿਤ ਹੈ ਅਤੇ ਪੂਰੇ ਯੂਰਪ ਵਿਚ ਲੰਦਨ ਤੋਂ ਬਾਅਦ ਇਸ ਨੂੰ ਯੂਰਪ ਮਹਾਂਸੰਘ ਦਾ ਦੂਜਾ ਵੱਡਾ ਸ਼ਹਿਰ ਮੰਨਿਆ ਗਿਆ ਹੈ। ਸੰਨ 1900 ਵਿਚ ਸਥਾਪਤ ਇਸ ਸ਼ਹਿਰ ਵਿਚ ਮਾਸਕੋ ਮੈਟਰੋ ਪ੍ਰਣਾਲੀ ਤੋਂ ਬਾਅਦ ਦੁਨੀਆ ...

ਪੂਰਾ ਲੇਖ ਪੜ੍ਹੋ »

ਬੁਝਾਰਤਾਂ

1. ਇਕ ਥਾਲ ਮੋਤੀਆਂ ਦਾ ਭਰਿਆ ਸਭ ਦੇ ਸਿਰ 'ਤੇ ਉਲਟਾ ਧਰਿਆ। ਹਨੇਰੀ ਚੱਲੇ, ਪਾਣੀ ਚੱਲੇ, ਮੋਤੀ ਫਿਰ ਵੀ ਡਿੱਗਣ ਨਾ ਥੱਲੇ। 2. ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਆਰੀਆਂ। ਜਿਉਂ-ਜਿਉਂ ਉਹਦੇ ਕੰਨ ਮਰੋੜਾਂ, ਗੱਲਾਂ ਕਰੇ ਕਰਾਰੀਆਂ। 3. ਹਵਾ ਖਾਵੇ ਤਾਂ ਜੁੱਗ ਜੁੱਗ ਜੀਵੇ, ਮਰ ਜਾਵੇ ਜੇ ਪਾਣੀ ਪੀਵੇ। 4. ਤੁਰਦੀ ਹਾਂ ਪਰ ਪੈਰ ਨਹੀਂ ਦੇਵਾਂ ਸਭ ਨੂੰ ਜਾਨ। ਦੋ ਅੱਖਰਾਂ ਦੀ ਚੀਜ਼ ਮੈਂ, ਬੁੱਝੋ ਮੇਰਾ ਨਾਂਅ। 5. ਦੋ ਕਬੂਤਰ ਕੋਲੋ ਕੋਲੀਂ ਖੰਭ ਉਨ੍ਹਾਂ ਦੇ ਕਾਲੇ। ਨਾ ਕੁਝ ਖਾਂਦੇ ਨਾ ਕੁਝ ਪੀਂਦੇ ਰੱਬ ਉਨ੍ਹਾਂ ਨੂੰ ਪਾਲੇ। ਉੱਤਰ : 1. ਅਸਮਾਨ, 2. ਰੇਡੀਓ, 3. ਅੱਗ, 4. ਹਵਾ, 5. ਅੱਖਾਂ। -ਦਰਸ਼ਨ ਸਿੰਘ ਬੰਗੜ ਪਿੰਡ ਤੇ ਡਾਕ: ਕੱਟੂ (ਬਰਨਾਲਾ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ-ਲਾਇਬ੍ਰੇਰੀ

ਮੇਰੇ ਦੇਸ਼ ਦਾ ਭਵਿੱਖ ਮੇਰੇ ਬੱਚੇ ਪਿਆਰੇ, ਲਾਇਬ੍ਰੇਰੀ ਤੁਹਾਨੂੰ 'ਵਾਜਾਂ ਪਈ ਮਾਰੇ। ਬਣਾ ਦਿਆਂ ਥੋਨੂੰ ਮੈਂ ਵਿਰਸੇ ਦੇ ਵਾਰਸ, ਤੁਸੀਂ ਪੜ੍ਹ ਕੇ ਕਿਤਾਬਾਂ ਬਣ ਜਾਉਗੇ ਪਾਰਸ। ਮਨ ਸਾਫ਼ ਕਰ ਦਿਆਂ ਕੱਢ ਕੇ ਬੁਰਾਈਆਂ, ਵੱਡੇ ਹੋ ਸਮਾਜ ਲਈ ਕਰੋਗੇ ਭਲਾਈਆਂ। ਕਿਤਾਬਾਂ ਦਾ ਮੇਰੇ ਕੋਲ ਵੱਡਾ ਭੰਡਾਰ ਬਈ, ਪੜ੍ਹਨ ਲਈ ਤੁਸੀਂ ਬਸ ਹੋ ਜਾਉ ਤਿਆਰ ਬਈ। ਵਿਦਵਾਨਾਂ ਦੀਆਂ ਜਦੋਂ ਤੁਸੀਂ ਜੀਵਨੀਆਂ ਪੜ੍ਹੋਗੇ, ਉੱਚੇ ਹੋ ਕੇ ਫਿਰ ਵੱਡੇ ਬੰਦਿਆਂ 'ਚ ਖੜ੍ਹੋਗੇ। ਥੋਡੇ ਵਿਚੋਂ ਬਹੁਤੇ ਸਾਹਿਤਕਾਰ ਬਣਨਗੇ, ਕਾਦਰ ਦੀ ਕੁਦਰਤ ਨੂੰ ਪਿਆਰ ਕਰਨਗੇ। ਪੜ੍ਹ-ਪੜ੍ਹ ਕੇ ਕਿਤਾਬਾਂ ਜਾਣ ਸੱਚ ਜਾਓਗੇ, ਸਿਹਤ ਲਈ ਮਾਰੂ ਨਸ਼ਿਆਂ ਤੋਂ ਬਚ ਜਾਉਗੇ। ਵੱਡਿਆਂ ਦਾ ਸਦਾ ਹੀ ਤੁਸੀਂ ਆਦਰ ਕਰੋਗੇ, ਕਦੇ ਨਾ ਇਨਸਾਨ ਦਾ ਨਿਰਾਦਰ ਕਰੋਗੇ। ਮੁਸੀਬਤਾਂ ਦੇ ਸਾਗਰ ਹੱਸ-ਹੱਸ ਭਰੋਗੇ, ਮਨਚਾਹੀਆਂ ਮੰਜ਼ਿਲਾਂ ਨੂੰ ਸਰ ਕਰੋਗੇ। ਮਿਲਦੇ ਮੋਤੀ ਜਦ ਕਿਤਾਬਾਂ ਨੂੰ ਫਰੋਲੀਦਾ, ਬੱਚਿਓ, ਬਣੋਗੇ ਮਾਣ ਤੁਸੀਂ ਮਾਂ ਬੋਲੀ ਦਾ। ਜੀਹਨੇ ਮੇਰੇ ਕਹਿਣ 'ਤੇ ਅਮਲ ਕਰਿਆ, 'ਭਲੂਰੀਆ' ਉਹ ਗੁਣਾਂ ਨਾਲ ਰਹੂ ਭਰਿਆ। -ਜਸਬੀਰ ਸਿੰਘ ਭਲੂਰੀਆ ਪਿੰਡ ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ-ਰੋਜ਼ ਸਵੇਰੇ

ਰੋਜ਼ ਸਵੇਰੇ ਤੜਕੇ ਉੱਠ ਕੇ ਨਾਈਏ ਜੀ। ਵਾਂਗ ਰਾਜਿਆਂ ਦੇ ਫੇਰ ਨਾਸ਼ਤਾ ਖਾਈਏ ਜੀ। ਰੱਖੀਂ ਮੰਜ਼ਿਲ ਵੱਲ ਧਿਆਨ ਟੇਢੀਆਂ ਬਾਹਾਂ 'ਤੇ, ਅਸੀਂ ਲਾ ਕੇ ਦੌੜਾਂ ਆਪਣੇ ਦਮ ਪਕਾਈਏ ਜੀ। ਆਲਸ ਸੁਸਤੀ ਅਤੇ ਦਲਿੱਦਰ ਮਾੜੀਆਂ ਨੇ, ਕਸਰਤ ਕਰੀਏ ਸਾਰੇ ਦੂਰ ਭਜਾਈਏ ਜੀ। ਸੋਚ ਸਮਝ ਕੇ ਭੋਜਨ ਕਰੋ ਦੁਪਿਹਰੇ ਜੀ, ਰਾਤ ਸਮੇਂ ਬੱਸ ਅੱਧੀ ਭੁੱਖ ਮਿਟਾਈਏ ਜੀ। ਖਾਣ-ਪੀਣ ਅਤੇ ਨਾਲ ਸਲੀਕਾ ਰਹਿਣੇ ਦਾ, ਵਿਚ ਸਮਾਜ ਦੇ ਰੁਤਬਾ ਨਵਾਂ ਬਣਾਈਏ ਜੀ। ਸੰਜੀਵ ਬਜ਼ੁਰਗਾਂ ਕੋਲ ਖ਼ਜ਼ਾਨੇ ਨਾਲਜ਼ ਦੇ, ਐਵੇਂ ਗੂਗਲ ਨਾਲ ਨਾ ਸਿਰ ਖਪਾਈਏ ਜੀ। -ਸੰਜੀਵ ਗੁਰਦਾਸਪੁਰ ਮੋਬਾਈਲ : ...

ਪੂਰਾ ਲੇਖ ਪੜ੍ਹੋ »

ਕਵਿਤਾ-ਜੀਵਨ ਜੀਣਾ ਇਕ ਕਲਾ ਹੈ

ਜੀਵਨ ਜੀਣਾ ਇਕ ਕਲਾ ਹੈ ਸਿੱਖੋ ਕਿੱਦਾਂ ਜੀਣਾ ਇਸ ਨੂੰ ਜੇਕਰ ਬਣਕੇ ਹੱਸਦੇ ਰਹਿਣਾ ਕਿੱਦਾਂ ਹਸਾਉਣਾ ਦੂਜਿਆਂ ਨੂੰ। ਕਿੱਦਾਂ ਦਿਲ ਵਿਚ ਜਗ੍ਹਾ ਬਣਾਉਣੀ ਕਿੱਦਾਂ ਅਪਨਾਉਣਾ ਗ਼ੈਰਾਂ ਨੂੰ ਕਿੱਦਾਂ ਆਪਣੀ ਰੀਤ ਨਿਭਾਉਣੀ ਨਾਲ ਚਲਾਉਣਾ ਹੈ ਯਾਰਾਂ ਨੂੰ। ਕਿੱਦਾਂ ਇਸ ਦੇ ਸੁਰ-ਤਾਲਾਂ 'ਤੇ ਮਿੱਠੇ ਗੀਤਾਂ ਨੂੰ ਗਾਣਾ ਹੈ ਭਾਵੇਂ ਕੋਈ ਸਾਜ਼ ਨਹੀਂ ਹੈ ਫਿਰ ਵੀ ਬਸ ਗਾਉਂਦੇ ਜਾਣਾ ਹੈ। ਕਿੱਦਾਂ ਰੇਸ਼ਮ ਧਾਗਿਆਂ ਵਾਂਗੂੰ ਰਿਸ਼ਤਿਆਂ ਦੀ ਇਕ ਡੋਰ ਬੰਧਾਣਾ ਰੁੱਸ ਅਗਰ ਜੇ ਜਾਵੇ ਕੋਈ ਜਾ ਕੇ ਉਹਨੂੰ ਫੇਰ ਮਨਾਣਾ। ਕਿੱਦਾਂ ਹਾਰੇ-ਹਾਰੇ ਜਿੱਤੇ ਆਪਣੀ ਸੂਝ-ਬੂਝ ਅਪਣਾਕੇ ਕਿੱਦਾਂ ਹੋਵੇ ਸਫਲ ਕਹਾਣੀ ਚੰਗਾ ਜਿਹਾ ਕਿਰਦਾਰ ਨਿਭਾਅ ਕੇ। ਜੀਵਣ ਦੀ ਹੈ ਕਲਾ ਅਨੋਖੀ ਸਿੱਖ ਸਕੇਂ ਤਾਂ ਸਿੱਖੋ ਪ੍ਰਾਣੀ ਸਵਰਨਿਮ ਅੱਖਰਾਂ ਵਿਚ ਲਿਖ ਛੱਡੋ ਮਨੁੱਖ ਆਪਣੀ ਆਪ ਕਹਾਣੀ। -ਡਾ. ਸੋਨੀਆ ਗੁਪਤਾ 95/3, ਆਦਰਸ਼ ਨਗਰ, ਡੇਰਾ ਬੱਸੀ, ਮੋਹਾਲੀ, ਪੰਜਾਬ-140507. ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬੜਾ ਹੀ ਅਦਭੁਤ ਨਜ਼ਾਰਾ ਹੁੰਦਾ ਹੈ-ਪੂਰਨ ਸੂਰਜ ਗ੍ਰਹਿਣ ਸਮੇਂ

ਕਾਫ਼ੀ ਸਮੇਂ ਤੋਂ ਹੀ ਮਨੁੱਖ ਤੇ ਵਿਗਿਆਨੀ ਪੁਲਾੜੀ ਘਟਨਾਵਾਂ ਨੂੰ ਦੇਖਣ ਲਈ ਉਸ ਤਰੀਖ ਦੀ ਬੇਸਬਰੀ ਨਾਲ ਉਡੀਕ ਕਰਦੇ ਆ ਰਹੇ ਹਨ। ਇਨ੍ਹਾਂ ਪੁਲਾੜੀ ਘਟਨਾਵਾਂ ਨੂੰ ਬੱਚੇ ਵੀ ਬੜੇ ਚਾਅ ਨਾਲ ਦੇਖਦੇ ਹਨ। ਇਸ ਸਾਲ 20 ਅਪ੍ਰੈਲ ਤੇ 14 ਅਕਤੂਬਰ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਲੋਕ ਇਸ ਅਦਭੁਤ ਨਜ਼ਾਰੇ ਨੂੰ ਦੇਖ ਸਕਣਗੇ। ਸੂਰਜ ਸਾਡੀ ਧਰਤੀ ਦਾ ਸਭ ਤੋਂ ਨੇੜਲਾ ਤਾਰਾ ਹੈ ਜੋ ਸਾਨੂੰ ਪ੍ਰਕਾਸ਼ ਦਿੰਦਾ ਹੈ। ਸਾਡੀ ਧਰਤੀ ਦਾ ਸੂਰਜ ਦੁਆਲੇ ਰਸਤਾ ਅੰਡਾਕਾਰ ਹੈ। 365.24 ਦਿਨਾਂ ਵਿਚ ਧਰਤੀ ਸੂਰਜ ਦੁਆਲੇ ਇਕ ਚੱਕਰ ਪੂਰਾ ਕਰਦੀ ਹੈ। ਸੂਰਜ ਗ੍ਰਹਿਣ ਸਮੇਂ ਧਰਤੀ ਦੇ ਉਪਗ੍ਰਹਿ ਚੰਦਰਮਾ ਦਾ ਵੀ ਬੜਾ ਅਹਿਮ ਰੋਲ ਹੁੰਦਾ ਹੈ। ਚੰਨ ਦੀ ਧਰਤੀ ਤੋਂ ਦੂਰੀ ਤਿੰਨ ਲੱਖ ਚੁਰਾਸੀ ਹਜ਼ਾਰ ਕਿਲੋਮੀਟਰ ਹੈ ਤੇ ਸੂਰਜ ਧਰਤੀ ਤੋਂ 15 ਕਰੋੜ ਕਿਲੋਮੀਟਰ ਦੂਰ ਹੈ। ਇਹ ਤਿੰਨੇ ਘੁੰਮਦੇ ਘੁੰਮਦੇ ਕਦੇ-ਕਦੇ ਇਕ ਸੇਧ ਵਿਚ ਆ ਜਾਂਦੇ ਹਨ। ਜਦੋਂ ਚੰਨ ਧਰਤੀ 'ਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ ਉਦੋਂ ਚੰਨ ਦਾ ਪਰਛਾਵਾਂ ਧਰਤੀ 'ਤੇ ਪੈਂਦਾ ਹੈ ਤੇ ਧਰਤੀ 'ਤੇ ਦਿਨ ਵੇਲੇ ਹੀ ਹਨੇਰਾ ਹੋ ਜਾਂਦਾ ਹੈ। ਚੰਦਰਮਾ ਸੂਰਜ ਨੂੰ ਕਈ ਵਾਰ ਜਦੋਂ ...

ਪੂਰਾ ਲੇਖ ਪੜ੍ਹੋ »

ਵਿਗਿਆਨ ਪਹੇਲੀ

1. ਗੁਲੂਕੋਜ਼ ਦੇ ਇਕ ਮੋਲ ਦੇ ਆਕਸੀਕਰਨ ਨਾਲ ਕਿੰਨੀ ਊਰਜਾ ਪੈਦਾ ਹੁੰਦੀ ਹੈ? 2. ਲਾਰ ਗ੍ਰੰਥੀ ਵਿਚ ਪਾਏ ਜਾਣ ਵਾਲੇ ਐਨਜ਼ਾਈਮ ਦਾ ਨਾਂਅ ਕੀ ਹੁੰਦਾ ਹੈ? 3. ਸਰੀਰ ਵਿਚ ਰੈਕਟਮ ਦਾ ਕੀ ਕੰਮ ਹੁੰਦਾ ਹੈ? 4. ਰੰਗਕਾਟ (ਬਲੀਚਿੰਗ ਪਾਊਡਰ) ਦਾ ਰਸਾਇਣਕ ਨਾਂਅ ਕੀ ਹੈ? 5. ਪੀ.ਐਚ. ਸਕੇਲ ਕਿਸ ਦੀ ਦੇਣ ਹੈ? 6. ਸ਼ੁੱਕਰ ਗ੍ਰਹਿ ਦੇ ਵਾਯੂਮੰਡਲ ਵਿਚ ਕਿੰਨੇ ਫ਼ੀਸਦੀ ਕਾਰਬਨ ਡਾਈਆਕਸਾਈਡ ਹੁੰਦੀ ਹੈ? 7. ਹਵਾ ਵਿਚ ਪ੍ਰਕਾਸ਼ ਦੀ ਚਾਲ ਕਿੰਨੀ ਹੁੰਦੀ ਹੈ? 8. ਵਿਸ਼ਵ ਜਲਗਾਹ ਦਿਵਸ ਕਦੋਂ ਮਨਾਇਆ ਜਾਂਦਾ ਹੈ? 9. ਓਜ਼ੋਨ ਪੱਟੀ ਨੂੰ ਨਸ਼ਟ ਕਰਨ ਵਾਲੇ ਰਸਾਇਣਕ ਦਾ ਕੀ ਨਾਂਅ ਹੈ? 10. ਭੋਪਾਲ ਗੈਸ ਦੁਰਘਟਨਾ ਵਿਚ ਰਿਸਣ ਵਾਲੀ ਗੈਸ ਕਿਹੜੀ ਸੀ? ਉੱਤਰ : 1. 673 ਕੈਲੋਰੀ, 2. ਟਾਇਲਿਨ, 3. ਭੋਜਨ ਵਿਚਲੇ ਪਾਣੀ ਨੂੰ ਸੋਖਣਾ, 4. ਕੈਲਸ਼ੀਅਮ ਆਕਸੀਕਲੋਰਾਈਡ, 5. ਸੋਰੋਨਸਨ, 6. 95 ਫ਼ੀਸਦੀ, 7. 3×108 ਐਮ/ਐਸ. 8. 2 ਫਰਵਰੀ ਨੂੰ, 9. ਕਲੋਰੋਫਲੋਰੋ ਕਾਰਬਨ, 10.ਮਿਥਾਈਲ ਆਈਸੋ ਸਾਇਆਨੇਟ। -ਧਰਮਿੰਦਰ ਸ਼ਾਹਿਦ ਖੰਨਾ 580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ-141401, ਜ਼ਿਲ੍ਹਾ ਲੁਧਿਆਮਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਆਓ, ਕੁਝ ਜਾਣੀਏ

* 'ਸ਼ਹੀਦ-ਏ-ਆਜ਼ਮ' ਸ਼ਹੀਦ ਭਗਤ ਸਿੰਘ ਨੂੰ ਕਿਹਾ ਜਾਂਦਾ ਹੈ। * 'ਪੰਜਾਬ ਕੇਸਰੀ' ਲਾਲਾ ਲਾਜਪਤ ਰਾਏ ਦੇਸ਼ ਭਗਤ ਨੂੰ ਕਿਹਾ ਜਾਂਦਾ ਹੈ। * 'ਲੋਹ-ਪੁਰਖ' ਸਰਦਾਰ ਵੱਲਭ ਭਾਈ ਪਟੇਲ ਦੇਸ਼ ਭਗਤ ਨੂੰ ਕਿਹਾ ਜਾਂਦਾ ਹੈ। * 'ਬਾਬਾ ਸਾਹਿਬ' ਡਾ. ਭੀਮ ਰਾਓ ਅੰਬੇਡਕਰ ਨੂੰ ਕਿਹਾ ਜਾਂਦਾ ਹੈ। * 'ਉੱਡਣਾ ਸਿੱਖ' ਸ. ਮਿਲਖਾ ਸਿੰਘ ਨੂੰ ਕਿਹਾ ਜਾਂਦਾ ਹੈ। * 'ਆਰਾਮ ਹਰਾਮ ਹੈ' ਦਾ ਨਾਅਰਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਦਿੱਤਾ ਸੀ। * 'ਕਰੋ ਜਾਂ ਮਰੋ' ਦਾ ਨਾਅਰਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਦਿੱਤਾ। * ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦ ਮੰਗਲ ਪਾਂਡੇ ਸਨ। * ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਸਨ। * 'ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ' ਕਵਿਤਾ ਦੀ ਰਚਨਾ ਮੁਹੰਮਦ ਇਕਬਾਲ ਨੇ ਕੀਤੀ। * 'ਜੈ ਜਵਾਨ, ਜੈ ਕਿਸਾਨ' ਦਾ ਨਾਅਰਾ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਲਗਾਇਆ ਸੀ। * 'ਭਾਰਤ ਕੀ ਖੋਜ' ਕਿਤਾਬ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਿਖੀ। * ਪੰਜਾਬ ਦੀ ਦਫ਼ਤਰੀ ਭਾਸ਼ਾ ਪੰਜਾਬੀ ਹੈ। * ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਦਾ ਨਾਂਅ ਸ. ਬੁੱਧ ਸਿੰਘ ਸੀ। * ਭਾਰਤ ਤੇ ਪਾਕਿਸਤਾਨ ਜਾਣ ਵਾਲੀ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX