ਤਾਜਾ ਖ਼ਬਰਾਂ


ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ , ਕਰੀਬ 9 ਕਿੱਲੋ 397 ਗ੍ਰਾਮ ਹੈਰੋਇਨ ਬਰਾਮਦ
. . .  6 minutes ago
ਫ਼ਾਜ਼ਿਲਕਾ,3 ਜੂਨ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਵਿਚ ਫ਼ਾਜ਼ਿਲਕਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਹੈ ...
ਬਾਲਾਸੋਰ ਰੇਲ ਹਾਦਸਾ: ਟੀ.ਐਮ.ਸੀ. ਬੰਗਾਲ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦਾ ਦੇਵੇਗੀ ਮੁਆਵਜ਼ਾ
. . .  about 1 hour ago
ਤੇਜ਼ ਰਫ਼ਤਾਰ ਟਿੱਪਰ ਨੇ ਪੀਰ ਦੀ ਕੰਧ ਵਿਚ ਮਾਰੀ ਟੱਕਰ, ਪੁਜਾਰੀ ਦੇ 8 ਸਾਲਾ ਪੋਤੇ ਦੀ ਮੌਤ
. . .  about 1 hour ago
ਡੇਰਾਬੱਸੀ, 3 ਜੂਨ( ਗੁਰਮੀਤ ਸਿੰਘ)-ਸਰਕਾਰੀ ਕਾਲਜ ਸੜਕ ਤੇ ਵਾਪਰੇ ਦਰਦਨਾਕ ਹਾਦਸੇ ਵਿਚ 8 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ । ਹਾਦਸਾ ਉਦੋਂ ਵਾਪਰਿਆਂ ਜਦੋਂ ਮਾਈਨਿੰਗ ਦੇ ਕੰਮ ਵਿਚ ਲਗੇ ਇਕ ਟਿੱਪਰ ਨੇ ਪੀਰ ਦੀ ਕੰਧ ...
ਬਾਲਾਸੋਰ ਰੇਲ ਹਾਦਸਾ: ਦੋਸ਼ੀਆਂ ਨੂੰ ਮਿਲੇਗੀ ਸਖ਼ਤ ਸਜ਼ਾ- ਪ੍ਰਧਾਨ ਮੰਤਰੀ
. . .  about 1 hour ago
ਭੁਵਨੇਸ਼ਵਰ, 3 ਜੂਨ- ਰੇਲ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਪੁੱਛਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਗੰਭੀਰ ਘਟਨਾ ਹੈ ਅਤੇ ਉਨ੍ਹਾਂ ਲੋਕਾਂ....
ਓਡੀਸ਼ਾ ਰੇਲ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਪੁੱਜੀ 288
. . .  about 2 hours ago
ਭੁਵਨੇਸ਼ਵਰ, 3 ਜੂਨ- ਭਾਰਤੀ ਰੇਲਵੇ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣਤ ਤੱਕ ਓਡੀਸ਼ਾ ਰੇਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 288 ਹੋ ਗਈ ਹੈ, ਜਦੋਂ ਕਿ 747 ਲੋਕ ਜ਼ਖ਼ਮੀ ਹੋਏ ਹਨ ਅਤੇ...
ਐਡਵੋਕੇਟ ਧਾਮੀ ਦੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 1 hour ago
ਅੰਮ੍ਰਿਤਸਰ, 3 ਜੂਨ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਅੱਜ ਸਿੱਖ ਸੰਸਥਾ ਦੇ ਇਕ ਵਫ਼ਦ ਨੇ ਭਾਰਤ ਦੇ ਗ੍ਰਹਿ ਮੰਤਰੀ....
ਓਡੀਸ਼ਾ ਰੇਲ ਹਾਦਸਾ: ਪੀੜਤਾਂ ਲਈ ਲੋੜੀਂਦੀ ਮਦਦ ਯਕੀਨੀ ਬਣਾਈ ਜਾਵੇ- ਪ੍ਰਧਾਨ ਮੰਤਰੀ
. . .  about 3 hours ago
ਭੁਵਨੇਸ਼ਵਰ, 3 ਜੂਨ- ਰੇਲ ਹਾਦਸੇ ਵਾਲੀ ਥਾਂ ’ਤੇ ਪੁੱਜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਈਟ ਤੋਂ ਕੈਬਨਿਟ ਸਕੱਤਰ ਅਤੇ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਜ਼ਖ਼ਮੀਆਂ....
ਅਦਾਰਾ ‘ਅਜੀਤ’ ਦੇ ਹੱਕ ਵਿਚ ਸੜਕਾਂ ’ਤੇ ਉਤਰੇ ਲੋਕ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 3 ਜੂਨ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਕੋਟਕਪੁਰਾ ਰੋਡ ’ਤੇ ਭਗਵੰਤ ਮਾਨ....
ਓਡੀਸ਼ਾ ਰੇਲ ਹਾਦਸਾ: ਪੀੜਤਾਂ ਨੂੰ ਮਿਲਣ ਲਈ ਹਸਪਤਾਲ ਰਵਾਨਾ ਹੋਏ ਪ੍ਰਧਾਨ ਮੰਤਰੀ
. . .  1 minute ago
ਭੁਵਨੇਸ਼ਵਰ, 3 ਜੂਨ- ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ’ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ...
ਬਾਲਾਸੋਰ ਰੇਲ ਹਾਦਸਾ: ਘਟਨਾ ਵਾਲੀ ਥਾਂ ’ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 4 hours ago
ਭੁਵਨੇਸ਼ਵਰ, 3 ਜੂਨ- ਓਡੀਸ਼ਾ ਵਿਖੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪੁੱਜੇ ਹਨ।
ਬਾਲਾਸੋਰ ਰੇਲ ਹਾਦਸਾ: ਪਾਕਿਸਤਾਨੀ ਪ੍ਰਧਾਨਮੰਤਰੀ ਵਲੋਂ ਮਿ੍ਤਕਾਂ ਲਈ ਦੁੱਖ ਦਾ ਪ੍ਰਗਟਾਵਾ
. . .  about 4 hours ago
ਇਸਲਾਮਾਬਦ, 3 ਜੂਨ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਟਵੀਟ ਕਰ ਓਡੀਸ਼ਾ ਵਿਚ ਵਾਪਰੇ ਰੇਲ ਹਾਦਸੇ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਅਦਾਰਾ ‘ਅਜੀਤ’ ਦੇ ਹੱਕ ਵਿਚ ਭਰਵੀਂ ਇਕੱਤਰਤਾ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ ਢਿੱਲੋਂ)- ਪਿੰਡਾਂ ਵਿਚ ਵੀ ਲੋਕ ਹੁਣ ਅਦਾਰਾ ਅਜੀਤ ਦੇ ਹੱਕ ਵਿਚ ਮਤੇ ਪਾਸ ਕਰਨ ਲੱਗੇ ਹਨ। ਅੱਜ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਇਕ ਵੱਡਾ ਇਕੱਠ ਪਿੰਡ ਕਾਨਿਆਂ ਵਾਲੀ ਵਿਖੇ ਕੀਤਾ ਗਿਆ, ਜਿਸ ਵਿਚ ਸਰਬਸੰਮਤੀ....
ਪੁਲਿਸ ਨੇ ਟਰੱਕ ਡਰਾਇਵਰ ਦੇ ਕਤਲ ਦੀ ਗੁੱਥੀ ਨੂੰ ਸੁਲਝਾ ’ਕੇ ਕੀਤਾ ਕਾਤਲ ਨੂੰ ਗਿ੍ਫ਼ਤਾਰ
. . .  1 minute ago
ਗੁਰਾਇਆ, 3 ਜੂਨ (ਚਰਨਜੀਤ ਸਿੰਘ ਦੁਸਾਂਝ)- ਐਸ.ਐਸ.ਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਦੇ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਨਪ੍ਰੀਤ ਸਿੰਘ....
ਬੀਬੀ ਜਗੀਰ ਕੋਰ ਵਲੋਂ ਸ਼੍ਰੋਮਣੀ ਅਕਾਲੀ ਪੰਥ ਬੋਰਡ ਬਣਾਉਣ ਦਾ ਐਲਾਨ
. . .  about 5 hours ago
ਬੇਗੋਵਾਲ, 3 ਜੂਨ (ਅਮਰਜੀਤ ਕੋਮਲ, ਸੁਖਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੀ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਦੀ....
ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਕਾਰ ਖ਼ੋਹ ਕੇ ਫ਼ਰਾਰ
. . .  about 6 hours ago
ਲੁਧਿਆਣਾ, 3 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦੇ ਮਾਡਲ ਟਾਉਨ ਇਲਾਕੇ ਵਿਚ ਅੱਜ ਤਿੰਨ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਤੋਂ ਉਸ ਦੀ ਬਰੀਜ਼ਾ ਕਾਰ ਖ਼ੋਹ ਕੇ ਫ਼ਰਾਰ ਹੋ ਗਏ। ਸੂਚਨਾ.....
ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਬੀਬਾ ਹਰਸਿਮਰਤ ਕੌਰ ਬਾਦਲ
. . .  about 7 hours ago
ਤਲਵੰਡੀ ਸਾਬੋ, 3 ਜੂਨ (ਰਣਜੀਤ ਸਿੰਘ ਰਾਜੂ)- ਬਠਿੰਡਾ ਤੋਂ ਅਕਾਲੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਅਚਾਨਕ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਲਈ....
ਓਡੀਸ਼ਾ: ਰੇਲ ਹਾਦਸੇ ਵਿਚ ਮਿ੍ਤਕਾਂ ਦੀ ਗਿਣਤੀ ਹੋਈ 261
. . .  about 7 hours ago
ਭੁਵਨੇਸ਼ਵਰ, 3 ਜੂਨ- ਦੱਖਣੀ ਪੂਰਬੀ ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਲਾਸੋਰ ਰੇਲ ਹਾਦਸੇ ਵਿਚ ਹੁਣ ਤੱਕ 261 ਮੌਤਾਂ ਹੋ ਚੁੱਕੀਆਂ ਹਨ....
ਬਾਲਾਸੋਰ ਰੇਲ ਹਾਦਸਾ: ਰਾਹਤ ਕਾਰਜਾਂ ਲਈ ਡਾਕਟਰਾਂ ਦੀਆਂ ਟੀਮਾਂ ਹੋਈਆਂ ਰਵਾਨਾ- ਕੇਂਦਰੀ ਸਿਹਤ ਮੰਤਰੀ
. . .  about 7 hours ago
ਨਵੀਂ ਦਿੱਲੀ, 3 ਜੂਨ- ਬਾਲਾਸੋਰ ਵਿਖੇ ਵਾਪਰੇ ਰੇਲ ਹਾਦਸੇ ਸੰਬੰਧੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਓਡੀਸ਼ਾ ਵਿਚ ਰੇਲ ਹਾਦਸੇ ਵਾਲੀ ਥਾਂ ’ਤੇ ਰਾਹਤ....
ਬਾਲਾਸੋਰ ਰੇਲ ਹਾਦਸਾ: ਤਾਮਿਲਨਾਡੂ ਸਰਕਾਰ ਵਲੋਂ ਮੁਆਵਜ਼ੇ ਦਾ ਐਲਾਨ
. . .  about 8 hours ago
ਚੇਨੱਈ, 3 ਜੂਨ- ਤਾਮਿਲਨਾਡੂ ਸਰਕਾਰ ਵਲੋਂ ਰੇਲ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ....
ਨਵਜੋਤ ਕੌਰ ਦੀ ਸਿਹਤਯਾਬੀ ਲਈ ਅਰਦਾਸ ਕਰਨ ਵਾਲਿਆਂ ਦਾ ਲੱਖ ਲੱਖ ਧੰਨਵਾਦ- ਨਵਜੋਤ ਸਿੰਘ ਸਿੱਧੂ
. . .  about 8 hours ago
ਅੰਮ੍ਰਿਤਸਰ, 3 ਜੂਨ- ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਕੈਂਸਰ ਨਾਲ ਜੂਝ ਰਹੀ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਪਤਨੀ ਦੀ ਦੂਜੀ ਕੀਮੋਥੈਰੇਪੀ ਦੀ ਇਕ ਤਸਵੀਰ ਸਾਂਝੀ....
ਬਾਲਾਸੋਰ ਰੇਲ ਹਾਦਸਾ: ਅੱਜ ਹਾਦਸੇ ਵਾਲੀ ਥਾਂ ’ਤੇ ਜਾਣਗੇ ਪ੍ਰਧਾਨ ਮੰਤਰੀ
. . .  about 8 hours ago
ਨਵੀਂ ਦਿੱਲੀ, 3 ਜੂਨ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੜੀਸਾ ਜਾਣਗੇ, ਜਿੱਥੇ....
ਬਾਲਾਸੋਰ ਰੇਲ ਹਾਦਸਾ:ਸਥਿਤੀ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਨੇ ਬੁਲਾਈ ਮੀਟਿੰਗ
. . .  about 9 hours ago
ਨਵੀਂ ਦਿੱਲੀ, 3 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲਾਸੋਰ ਰੇਲ ਹਾਦਸੇ ਦੇ ਸੰਬੰਧ ਵਿਚ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਮੀਟਿੰਗ ਬੁਲਾਈ...
ਬੀਮਾਰ ਪਤਨੀ ਨੂੰ ਮਿਲਣ ਦਿੱਲੀ ਸਥਿਤ ਰਿਹਾਇਸ਼ ਤੇ ਪਹੁੰਚੇ ਮਨੀਸ਼ ਸਿਸੋਦੀਆ
. . .  about 9 hours ago
ਨਵੀਂ ਦਿੱਲੀ, 3 ਜੂਨ - ਦਿੱਲੀ ਹਾਈਕੋਰਟ ਵਲੋਂ ਆਪਣੀ ਬੀਮਾਰ ਪਤਨੀ ਨੂੰ ਮਿਲਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ 'ਆਪ' ਆਗੂ ਮਨੀਸ਼ ਸਿਸੋਦੀਆ ਰਾਸ਼ਟਰੀ ਰਾਜਧਾਨੀ...
ਇਸ ਮੁਸ਼ਕਲ ਸਮੇਂ ਚ, ਭਾਰਤ ਦੇ ਲੋਕਾਂ ਨਾਲ ਖੜੇ ਹਨ ਕੈਨੇਡਾ ਦੇ ਲੋਕ -ਬਾਲਾਸੋਰ ਰੇਲ ਹਾਦਸੇ ਤੇ ਟਰੂਡੋ ਦਾ ਟਵੀਟ
. . .  about 9 hours ago
ਓਟਾਵਾ, 3 ਜੂਨ-ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰ ਬਾਲਾਸੋਰ ਟਰੇਨ ਹਾਦਸੇ ਵਿਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟਾਇਆ।ਉਨ੍ਹਾਂ ਕਿਹਾ, "ਓਡੀਸ਼ਾ, ਭਾਰਤ ਵਿਚ ਰੇਲ ਹਾਦਸੇ ਦੀਆਂ ਤਸਵੀਰਾਂ ਅਤੇ ਰਿਪੋਰਟਾਂ ਨੇ ਮੇਰਾ ਦਿਲ...
ਵਿਰਾਟ ਕੋਹਲੀ ਨੇ ਟਵੀਟ ਕਰ ਓਡੀਸ਼ਾ ਰੇਲ ਹਾਦਸੇ 'ਤੇ ਜਤਾਇਆ ਦੁਖ
. . .  about 9 hours ago
ਨਵੀਂ ਦਿੱਲੀ, 3 ਜੂਨ-ਕ੍ਰਿਕਟਰ ਵਿਰਾਟ ਕੋਹਲੀ ਨੇ ਟਵੀਟ ਕੀਤਾ, "ਓਡੀਸ਼ਾ ਵਿਚ ਦਰਦਨਾਕ ਰੇਲ ਹਾਦਸੇ ਬਾਰੇ ਸੁਣ ਕੇ ਦੁਖੀ...
ਹੋਰ ਖ਼ਬਰਾਂ..

ਸਾਡੀ ਸਿਹਤ

ਗਰਮੀਆਂ ਦਾ ਅੰਮਿ੍ਤ ਫਲ ਖਰਬੂਜ਼ਾ

ਗਰਮੀਆਂ ਆਉਂਦਿਆਂ ਹੀ ਖਰਬੂਜ਼ਾ ਬਾਜ਼ਾਰ 'ਚ ਆਪਣਾ ਰੰਗ ਦਿਖਾਉਣ ਲੱਗਦਾ ਹੈ | ਖਰਬੂਜ਼ੇ 'ਚ ਸਰੀਰ ਨੂੰ ਤੰਦਰੁਸਤ ਰੱਖਣ ਵਾਲੇ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ | ਖਰਬੂਜ਼ੇ ਦੀ ਪੈਦਾਵਾਰ ਨਦੀਆਂ ਦੇ ਕਿਨਾਰੇ ਅਤੇ ਰੇਤਲੀ ਮਿੱਟੀ ਵਾਲੇ ਖੇਤਾਂ 'ਚ ਚੰਗੀ ਹੁੰਦੀ ਹੈ | ਖਰਬੂਜ਼ਾ ਤਰਾਵਟ ਦੇਣ ਵਾਲਾ ਫਲ ਹੈ | ਇਹ ਹਜ਼ਮ ਕੁਝ ਦੇਰ ਨਾਲ ਹੁੰਦਾ ਹੈ ਪਰ ਸਰੀਰ 'ਚ ਗਰਮੀ ਨਾਲ ਹੋਣ ਵਾਲੀ ਜਲਣ ਨੂੰ ਸ਼ਾਂਤ ਕਰਦਾ ਹੈ | ਇਹ ਦਿਲ ਅਤੇ ਦਿਮਾਗ ਨੂੰ ਤਾਕਤ ਦਿੰਦਾ ਹੈ ਅਤੇ ਲੂ ਤੋਂ ਬਚਾਉਂਦਾ ਹੈ | ਇਸ ਨੂੰ ਖਾਣ ਨਾਲ ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ | ਖਰਬੂਜ਼ਾ ਤਾਕਤ ਵਧਾਉਣ ਵਾਲਾ ਫਲ ਹੈ | ਖਰਬੂਜ਼ੇ ਦੇ ਛਿਲਕਿਆਂ ਨੂੰ ਪੀਹ ਕੇ ਲੇਪ ਕਰਨ ਨਾਲ ਚਿਹਰੇ ਦੀਆਂ ਝੁਰੜੀਆਂ ਮਿਟਦੀਆਂ ਹਨ | ਇਸ ਦੇ ਬੀਜ ਪੀਹ ਕੇ ਲੇਪ ਕਰਨ ਨਾਲ ਚਿਹਰਾ ਸੁੰਦਰ ਬਣਦਾ ਹੈ | ਸਵੇਰੇ ਖਾਲੀ ਪੇਟ ਖਰਬੂਜ਼ਾ ਖਾਣ ਨਾਲ ਪਾਚਣ ਪ੍ਰਣਾਲੀ ਠੀਕ ਰਹਿੰਦੀ ਹੈ ਅਤੇ ਕਬਜ਼ ਦੂਰ ਹੁੰਦੀ ਹੈ | ਖਰਬੂਜ਼ੇ ਦੇ ਗੁੱਦੇ 'ਚ ਮਿਸ਼ਰੀ ਮਿਲਾ ਕੇ ਠੰਢਾ ਬਣਾ ਕੇ ਪੀਣ ਨਾਲ ਗਰਮੀ ਅਤੇ ਸਿਰ ਦਰਦ ਦੂਰ ਹੁੰਦਾ ਹੈ ਅਤੇ ਬੇਚੈਨੀ ਅਤੇ ਪਿਆਸ ਮਿਟਦੀ ਹੈ | ਲੂ ਲੱਗਣ ...

ਪੂਰਾ ਲੇਖ ਪੜ੍ਹੋ »

ਤਾੜੀ ਨਾਲ ਤੰਦਰੁਸਤੀ

ਅੱਜ ਵੱਖ-ਵੱਖ ਖੋਜਾਂ 'ਚ ਇਹ ਗੱਲ ਸਿੱਧ ਹੋ ਗਈ ਹੈ ਕਿ ਤਾੜੀ ਵਜਾਉਣਾ ਸਿਹਤ ਦੇ ਪੱਖ ਤੋਂ ਅਤਿ ਲਾਭਕਾਰੀ ਹੈ | ਇਸ ਨਾਲ ਕਈ ਰੋਗ ਠੀਕ ਹੋ ਜਾਂਦੇ ਹਨ | ਤਾੜੀ ਵਜਾਉਣ ਨਾਲ ਚਾਰ-ਪੰਜ ਮਿੰਟ ਵਿਚ ਹੀ ਸਰੀਰ ਦਾ ਖੂਨ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ | ਇਸ ਨਾਲ ਸਰੀਰ 'ਚ ਇਕਦਮ ਫੁਰਤੀ ਆਉਣ ਲਗਦੀ ਹੈ, ਆਲਸ ਦੂਰ ਹੋ ਜਾਂਦਾ ਹੈ | ਬੋਰੀਅਤ ਤੇ ਤਣਾਅ ਦੂਰ ਹੁੰਦੇ ਹਨ | ਸੋਚ ਸਾਕਾਰਾਤਮਕ ਹੋ ਜਾਂਦੀ ਹੈ | ਬੁਢਾਪੇ ਵਿਚ ਜਦੋਂ ਜੋੜਾਂ ਦਾ ਦਰਦ, ਗਠੀਆ ਤੇ ਹੋਰ ਰੋਗ ਪ੍ਰੇਸ਼ਾਨ ਕਰਨ ਲਗਦੇ ਹਨ ਅਤੇ ਦਵਾਈਆਂ ਕਾਰਗਰ ਨਹੀਂ ਹੁੰਦੀਆਂ, ਬਹੁਤ ਸਾਰੀਆਂ ਕਸਰਤਾਂ ਸੰਭਵ ਨਹੀਂ ਹੁੰਦੀਆਂ, ਇਸ ਤਰ੍ਹਾਂ ਦੇ ਹਾਲਾਤ 'ਚ ਦੋਵਾਂ ਹੱਥਾਂ ਨੂੰ ਆਪਸ ਵਿਚ ਮਿਲਾਉਂਦੇ ਹੋਏ ਇਸ ਤਰ੍ਹਾਂ ਤਾੜੀ ਵਜਾਓ ਕਿ ਹਥੇਲੀ, ਹਥੇਲੀ 'ਤੇ ਅਤੇ ਉਂਗਲੀਆਂ, ਉਂਗਲੀਆਂ 'ਤੇ ਪੈਂਦੀਆਂ ਰਹਿਣ | ਇਸ ਨਾਲ ਲਗਾਤਾਰ ਅਭਿਆਸ ਕਰਦੇ ਰਹਿਣ ਨਾਲ ਜੋੜਾਂ ਦੀ ਜਕੜਨ ਤੋਂ ਛੁਟਕਾਰਾ ਮਿਲਦਾ ਹੈ | ਤਾੜੀ ਵਿਸ਼ਵ ਭਰ ਵਿਚ ਸਭ ਤੋਂ ਸੌਖਾ ਅਤੇ ਉਪਯੋਗੀ ਯੋਗਾ ਹੈ ਜਿਸ ਨੂੰ ਕਰਨ ਵਿਚ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਹੁੰਦੀ | ਰੋਜ਼ਾਨਾ ਘੱਟ ਤੋਂ ਘੱਟ ਇਕ-ਦੋ ਮਿੰਟ ...

ਪੂਰਾ ਲੇਖ ਪੜ੍ਹੋ »

ਖਾਣ ਦਾ ਤਰੀਕਾ ਬਦਲ ਕੇ ਹੋ ਸਕਦੈ ਕੈਂਸਰ ਤੋਂ ਬਚਾਅ

ਜੇਕਰ ਤੁਹਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਠੀਕ ਅਤੇ ਮਜ਼ਬੂਤ ਹੈ ਤਾਂ ਤੁਸੀਂ ਬਿਮਾਰੀ ਨਾਲ ਲੜਨ ਦੀ ਯੋਗਤਾ ਰੱਖਦੇ ਹੋ | ਇਹ ਗੱਲ ਕੈਂਸਰ ਦੇ ਮਰੀਜ਼ਾਂ ਲਈ ਖਾਸ ਮਹੱਤਵ ਰੱਖਦੀ ਹੈ | ਜੇਕਰ ਤੁਸੀਂ ਆਪਣੀ ਖੁਰਾਕ ਵਿਚ ਸਾਵਧਾਨੀ ਵਰਤੋ ਤਾਂ ਤੁਸੀਂ ਕੈਂਸਰ ਦਾ ਆਪ੍ਰੇਸ਼ਨ ਵੀ ਝੱਲ ਸਕਦੇ ਹੋ | ਕੈਂਸਰ ਇਕ ਦਿਨ ਅਚਾਨਕ ਜਾਂ ਥੋੜ੍ਹੇ ਹੀ ਸਮੇਂ ਵਿਚ ਹੋਣ ਵਾਲੀ ਬਿਮਾਰੀ ਨਹੀਂ ਹੈ | ਸਰੀਰ ਵਿਚ ਟਿਊਮਰ ਹੌਲੀ-ਹੌਲੀ ਬਣਦੇ ਹਨ ਅਤੇ ਜੇਕਰ ਤੁਸੀਂ ਆਪਣੀ ਸਿਹਤ ਪ੍ਰਤੀ ਚੌਕੰਨੇ ਰਹੋ, ਆਪਣੀ ਖੁਰਾਕ ਵਿਚ ਸਾਵਧਾਨੀ ਵਰਤੋ ਤਾਂ ਇਸ ਨਾਲ ਰੋਗ ਰੋਕੂ ਸ਼ਕਤੀ ਵਧਾ ਸਕਦੇ ਹੋ | ਅੱਜਕਲ੍ਹ ਦੇ ਨਵੇਂ ਖਾਣ ਦੇ ਤੌਰ-ਤਰੀਕਿਆਂ ਜਿਵੇਂ ਬਰਗਰ, ਪੀਜ਼ਾ ਆਦਿ ਜੰਕ ਫੂਡ ਖਾਣ ਨਾਲ ਸਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਰਿਹਾ ਹੈ | ਜੇਕਰ ਅਸੀਂ ਤਾਜ਼ੇ ਫਲ, ਸਬਜ਼ੀਆਂ ਅਤੇ ਸ਼ਾਕਾਹਾਰੀ ਭੋਜਨ ਖਾਣਾ ਨਾ ਛੱਡੀਏ ਤਾਂ ਸਾਡੀ ਸਿਹਤ ਯਕੀਨਨ ਚੰਗੀ ਰਹੇਗੀ | ਇਕ ਗੱਲ ਹੋਰ ਧਿਆਨ ਵਿਚ ਰੱਖਣੀ ਬਹੁਤ ਜ਼ਰੂਰੀ ਹੈ | ਕੈਂਸਰ ਦੇ ਕਾਰਨ ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਬਹੁਤ ਘੱਟ ਹੋ ਜਾਂਦੀ ਹੈ, ਇਸ ਲਈ ਪ੍ਰੋਟੀਨ ਭਰਪੂਰ ...

ਪੂਰਾ ਲੇਖ ਪੜ੍ਹੋ »

ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਜ਼ਰੂਰੀ ਹੈ ਕੋਲੈਸਟ੍ਰੋਲ 'ਤੇ ਕਾਬੂ

ਮਾਹਰਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਬਿਮਾਰੀਆਂ ਦੀ ਵਜ੍ਹਾ ਸਰੀਰ 'ਚ ਕੋਲੈਸਟ੍ਰੋਲ ਦੀ ਮਾਤਰਾ ਵਧ ਜਾਣਾ ਹੁੰਦਾ ਹੈ | ਇਸ ਲਈ ਆਪਣੇ ਭੋਜਨ ਵਿਚ ਆਟੇ ਦੀ ਬਰੈੱਡ, ਸੋਇਆਬੀਨ, ਬਰਾਊਨ ਚਾਵਲ, ਪੰੁਗਰੀਆਂ ਦਾਲਾਂ ਆਦਿ ਨੂੰ ਸ਼ਾਮਿਲ ਕਰੋ | ਇਸ ਤੋਂ ਇਲਾਵਾ ਐਂਟੀਆਕਸੀਡੈਂਟ ਜੋ ਹਰੀਆਂ ਸਬਜ਼ੀਆਂ ਪਾਲਕ, ਫਲਾਂ ਆਦਿ 'ਚ ਪਾਏ ਜਾਂਦੇ ਹਨ, ਉਨ੍ਹਾਂ ਦੀ ਵਧੇਰੇ ਵਰਤੋਂ ਕਰੋ | ਪੀਜ਼ਾ, ਕਰੀਮ, ਲਾਲ ਮੀਟ, ਆਲੂ ਦੇ ਚਿਪਸ ਆਦਿ ਦੀ ਵਰਤੋਂ ਘੱਟ ਕਰੋ ਕਿਉਂਕਿ ਇਹ ਚਰਬੀ ਵਧਾਉਣ ਵਾਲੇ ਹੁੰਦੇ ਹਨ | ਡੇਅਰੀ ਪ੍ਰੋਡਟਕਸ ਦੀ ਵਰਤੋਂ ਵੀ ਘੱਟ ਕਰੋ | ਸਰੀਰ 'ਚ ਐਲ.ਡੀ.ਐਲ. ਕੋਲੈਸਟ੍ਰੋਲ ਦੀ ਮਾਤਰਾ ਨੂੰ ਘੱਟ ਕਰਨ ਲਈ ਮਾਸਾਹਾਰੀ ਲੋਕ ਭੋਜਨ ਵਿਚ ਮੱਛੀ ਦੀ ਮਾਤਰਾ ਵਧਾ ਸਕਦੇ ਹਨ | ਮੱਛੀ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਐਲ.ਡੀ.ਐਲ. ਦੀ ਮਾਤਰਾ ਨੂੰ ਘੱਟ ਕਰਦਾ ਹੈ | ਸਰੀਰ 'ਚ ਐਚ.ਡੀ.ਐਲ. ਦੀ ਮਾਤਰਾ ਨੂੰ ਵਧਾਉਣ ਲਈ ਭੋਜਨ ਵਿਚ ਰੇਸ਼ੇਦਾਰ ਫਲਾਂ ਤੇ ਸਬਜ਼ੀਆਂ ਦੀ ਮਾਤਰਾ ਵਧਾਓ | ਸੋ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਜ਼ਿਆਦਾ ਕਰੋ | ਇਸ ਤੋਂ ਇਲਾਵਾ ਹਰ ਦਿਨ ਅੱਧਾ ਘੰਟਾ ਕੋਈ ਵੀ ਕਸਰਤ ਜ਼ਰੂਰ ਕਰੋ | ਪੈਦਲ ...

ਪੂਰਾ ਲੇਖ ਪੜ੍ਹੋ »

ਪੌਸ਼ਟਿਕ ਭੋਜਨ ਹੈ ਤੰਦਰੁਸਤੀ ਦਾ ਆਧਾਰ

ਪਿਛਲੇ ਕੁਝ ਸਮੇਂ ਤੋਂ ਭੋਜਨ ਨੂੰ ਪੌਸ਼ਟਿਕ ਤੱਤਯੁਕਤ ਬਣਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ | ਇਸ ਲਈ ਆਓ ਭੋਜਨ ਨੂੰ ਪੌਸ਼ਟਿਕ ਬਣਾਉਣ ਲਈ ਕੁਝ ਅਹਿਮ ਨੁਕਤੇ ਸਾਂਝੇ ਕਰੀਏ : 1. ਧਿਆਨ ਰੱਖੋ ਕਿ ਭੋਜਨ ਪਕਾਉਂਦੇ ਸਮੇਂ ਉਸ ਦੇ ਪੌਸ਼ਟਿਕ ਤੱਤਾਂ ਨੂੰ ਬਰਕਰਾਰ ਰੱਖਣ ਲਈ ਬਹੁਤ ਜ਼ਿਆਦਾ ਤੇਜ਼ ਸੇਕ ਉ ੱਤੇ ਤਲਿਆ ਨਾ ਜਾਵੇ | ਅਜਿਹਾ ਕਰਨ ਨਾਲ ਭੋਜਨ ਵਿਚਲੇ ਜ਼ਰੂਰੀ ਤੱਤ ਨਸ਼ਟ ਹੋ ਜਾਂਦੇ ਹਨ | ਤਲਣ ਦੀ ਬਜਾਏ ਉਬਾਲਣ ਜਾਂ ਭਾਫ਼ ਦੁਆਰਾ ਹੀ ਭੋਜਨ ਪਕਾਉਣ ਨੂੰ ਤਰਜੀਹ ਦਿੱਤੀ ਜਾਵੇ | 2. ਮਾਹਿਰਾਂ ਵਲੋਂ ਭੋਜਨ ਪਕਾਉਂਦਿਆਂ ਤੇਲ ਜਾਂ ਘਿਉ ਘੱਟ ਤੋਂ ਘੱਟ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ | ਨਾਨ-ਸਟਿਕ ਭਾਂਡੇ ਵਰਤ ਕੇ ਤੇਲ ਦੀ ਖਪਤ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ | 3. ਦਾਲਾਂ ਅਤੇ ਸਬਜ਼ੀਆਂ ਆਦਿ ਵਿਚ ਨਮਕ ਦੀ ਮਾਤਰਾ ਨੂੰ ਸੀਮਿਤ ਕੀਤਾ ਜਾਵੇ | ਇਹ ਵੀ ਯਾਦ ਰੱਖੋ ਕਿ ਦਾਲਾਂ-ਸਬਜ਼ੀਆਂ ਪੂਰੀ ਤਰ੍ਹਾਂ ਪੱਕ ਜਾਣ ਤੋਂ ਬਾਅਦ ਹੀ ਉਨ੍ਹਾਂ ਵਿਚ ਨਮਕ ਪਾਇਆ ਜਾਵੇ | 4. ਜੇਕਰ ਸੰਭਵ ਹੋਵੇ ਤਾਂ ਤਾਜ਼ੇ ਫਲ-ਸਬਜ਼ੀਆਂ ਦੀ ਹੀ ਵਰਤੋਂ ਕੀਤੀ ਜਾਵੇ | 5. ਦੁੱਧ ਨੂੰ ਉਬਾਲਦੇ ਸਮੇਂ ਉਸ ...

ਪੂਰਾ ਲੇਖ ਪੜ੍ਹੋ »

ਸਵੇਰੇ-ਸਵੇਰੇ ਕੀ ਕਰੀਏ?

• ਸਵੇਰੇ ਜਲਦੀ ਉੱਠਣ ਦੀ ਆਦਤ ਪਾਓ | ਜਲਦੀ ਉੱਠਣਾ ਸਿਹਤ ਲਈ ਬਹੁਤ ਚੰਗਾ ਹੈ | • ਸਵੇਰੇ ਉਠਦਿਆਂ ਹੀ ਘੱਟ ਤੋਂ ਘੱਟ ਇਕ ਗਿਲਾਸ ਪਾਣੀ ਜ਼ਰੂਰ ਪੀਓ | ਬਿਹਤਰ ਹੋਵੇਗਾ ਜੇਕਰ ਤਾਂਬੇ ਦਾ ਗਿਲਾਸ ਰਾਤ ਨੂੰ ਭਰ ਕੇ ਰੱਖਿਆ ਜਾਵੇ | • ਸਭ ਤੋਂ ਪਹਿਲਾਂ ਪਖਾਨੇ ਜਾਓ | ਪਖਾਨੇ ਤੋਂ ਬਾਅਦ ਮੰਜਨ ਕਰੋ | ਸਵੇਰੇ ਸੈਰ ਕਰਨ ਜ਼ਰੂਰ ਜਾਓ | ਘੱਟ ਤੋਂ ਘੱਟ ਪੰਜ ਕਿਲੋਮੀਟਰ ਹਰ ਦਿਨ ਘੁੰਮਣ ਦੀ ਆਦਤ ਪਾਓ | ਜੇਕਰ ਕਿਸੇ ਵਜ੍ਹਾ ਕਰਕੇ ਸੈਰ ਕਰਨ ਨਹੀਂ ਜਾ ਸਕਦੇ ਤਾਂ ਘਰ ਹੀ ਯੋਗਾ ਜਾਂ ਪ੍ਰਾਣਾਯਾਮ ਕਰੋ | ਇਸ ਨਾਲ ਤਨ, ਮਨ ਤੰਦਰੁਸਤ ਰਹੇਗਾ ਅਤੇ ਸਰੀਰ 'ਚ ਪੂਰੇ ਦਿਨ ਫੁਰਤੀ ਬਣੀ ਰਹੇਗੀ | • ਜੇਕਰ ਚਾਹ ਪੀਣ ਦੀ ਆਦਤ ਹੋਵੇ ਤਾਂ ਘੁੰਮਣ ਜਾਂ ਕਸਰਤ ਤੋਂ ਬਾਅਦ ਚਾਹ ਪੀਓ | • ਰੋਜ਼ ਇਸ਼ਨਾਨ ਜ਼ਰੂਰ ਕਰੋ | ਨਹਾਉਣ ਤੋਂ ਪਹਿਲਾਂ ਸਰੀਰ ਦੀ ਮਾਲਿਸ਼ ਕਰਨੀ ਚੰਗੀ ਹੁੰਦੀ ਹੈ | ਗਰਮੀਆਂ 'ਚ ਠੰਢੇ ਪਾਣੀ ਅਤੇ ਸਰਦੀਆਂ 'ਚ ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਹੈ | • ਨਹਾਉਣ ਤੋਂ ਬਾਅਦ ਧਿਆਨ ਲਗਾਓ | ਇਸ ਨਾਲ ਤੁਹਾਨੂੰ ਸੰਤੁਸ਼ਟੀ ਮਿਲੇਗੀ | • ਇਸ ਤੋਂ ਬਾਅਦ ਤੁਸੀਂ ਨਾਸ਼ਤਾ ਕਰ ਸਕਦੇ ਹੋ, ਨਾਸ਼ਤੇ 'ਚ ਦੁੱਧ, ਫਲ, ...

ਪੂਰਾ ਲੇਖ ਪੜ੍ਹੋ »

ਕੰਮ ਕਰੋ ਪਰ ਆਰਾਮ ਵੀ ਜ਼ਰੂਰੀ

ਹਰ ਸਮੇਂ ਕੰਮ, ਕੰਮ, ਕੰਮ | ਸਰੀਰ ਨੂੰ ਆਰਾਮ ਦੇਣ ਦਾ ਸਮਾਂ ਹੀ ਨਹੀਂ ਹੁੰਦਾ ਕੁਝ ਲੋਕਾਂ ਕੋਲ | ਕੰਮ ਕਰਨ ਨਾਲ ਜੋ ਊਰਜਾ ਖਰਚ ਹੁੰਦੀ ਹੈ, ਉਸ ਨੂੰ ਮੁੜ ਪ੍ਰਾਪਤ ਕਰਨ ਲਈ ਆਰਾਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ | ਕੰਮ ਨਹੀਂ ਕਰਾਂਗੇ ਤਾਂ ਪੈਸੇ ਕਿਵੇਂ ਕਮਾਵਾਂਗੇ | ਸਰੀਰ ਤੋਂ ਕੰਮ ਲੈਣਾ ਹੈ ਤਾਂ ਇਸ ਨੂੰ ਆਰਾਮ ਦੇਣਾ ਵੀ ਜ਼ਰੂਰੀ ਹੈ | ਕੋਈ ਵੀ ਵਿਅਕਤੀ ਸਰੀਰ ਤੋਂ ਲਗਾਤਾਰ ਕੰਮ ਨਹੀਂ ਲੈ ਸਕਦਾ | ਜਦੋਂ ਵੀ ਆਰਾਮ ਦਾ ਸਮਾਂ ਮਿਲੇ ਤਾਂ ਆਰਾਮ ਇਕਾਂਤ 'ਚ ਕਰੋ | ਸ਼ੋਰ-ਸ਼ਰਾਬੇ 'ਚ ਆਰਾਮ ਅਧੂਰਾ ਰਹਿ ਜਾਂਦਾ ਹੈ | ਆਰਾਮ ਕਰਦੇ ਸਮੇਂ ਸਰੀਰ ਨੂੰ ਪੂਰੀ ਤਰ੍ਹਾਂ ਢਿੱਲਾ ਛੱਡ ਦਿਓ, ਤਣਾਅ ਰਹਿਤ ਹੋ ਜਾਓ | ਆਪਣੀ ਥਕਾਵਟ ਨੂੰ ਧਿਆਨ 'ਚ ਰੱਖ ਕੇ ਆਰਾਮ ਦਾ ਸਮਾਂ ਨਿਸਚਿਤ ਕਰੋ | ਖਾਲੀ ਦਿਮਾਗ ਹੋਵੇਗਾ ਤਾਂ ਮਾਨਸਿਕ ਥਕਾਵਟ ਜਲਦੀ ਦੂਰ ਹੋਵੇਗੀ | ਗਰਮੀ ਵਿਚ, ਦੁਪਹਿਰ ਦੇ ਭੋਜਨ ਤੋਂ ਬਾਅਦ ਕੁਝ ਦੇਰ ਆਰਾਮ ਕਰੋ | ਸਰਦੀਆਂ ਵਿਚ, ਦੁਪਹਿਰ ਦੇ ਭੋਜਨ ਬਾਅਦ ਸੌਣਾ ਨਹੀਂ ਚਾਹੀਦਾ, ਇਹ ਆਲਸ ਪਾਉਂਦਾ ਹੈ | ਰਾਤ ਨੂੰ ਆਰਾਮ ਕਰਦੇ ਸਮੇਂ ਜਾਂ ਸਦਾ ਹੀ ਤੁਹਾਡਾ ਸੌਣ ਵਾਲਾ ਕਮਰਾ ਤੇ ਬਿਸਤਰਾ ਹਮੇਸ਼ਾ ਸਾਫ਼ ਹੋਵੇ ...

ਪੂਰਾ ਲੇਖ ਪੜ੍ਹੋ »

ਉਮਰ ਦੇ ਵੱਖ-ਵੱਖ ਪੜਾਵਾਂ ਵਿਚ ਯੋਗ ਆਸਣ ਦਾ ਪ੍ਰਭਾਵ

ਮਨੁੱਖ 'ਤੇ ਹਰ ਉਮਰ ਵਿਚ ਉਸ ਦੀ ਜ਼ਰੂਰਤ ਅਨੁਸਾਰ ਵੱਖ-ਵੱਖ ਯੋਗ ਆਸਣਾਂ ਦਾ ਲਾਭਕਾਰੀ ਪ੍ਰਭਾਵ ਪੈਂਦਾ ਹੈ ਜੋ ਸਿਹਤ ਅਤੇ ਸਰੀਰ ਦੋਵਾਂ ਲਈ ਲਾਭਕਾਰੀ ਸਿੱਧ ਹੁੰਦਾ ਹੈ | ਯੋਗ ਆਸਣ ਨਾ ਸਿਰਫ਼ ਸਰੀਰ ਨੂੰ ਲਚਕੀਲਾ ਬਣਾਉਂਦੇ ਹਨ ਸਗੋਂ ਇਹ ਛੋਟੀ ਕਸਰਤ ਹੋਣ ਕਾਰਨ ਸਰੀਰਕ ਲਾਭ ਵੀ ਦਿਵਾਉਂਦੇ ਹਨ | ਇਸ ਨਾਲ ਸਿਹਤ ਅਤੇ ਸੁਖੀ ਜੀਵਨ ਵਾਲਾ ਭਵਿੱਖ ਬਣਦਾ ਹੈ | 15 ਤੋਂ 25 ਸਾਲ : ਇਸ ਉਮਰ ਵਿਚ ਤਾੜ ਆਸਣ ਲੰਬਾਈ, ਇਕਾਗਰਤਾ ਅਤੇ ਊਰਜਾ ਵਧਾਉਣ ਵਿਚ ਕਾਰਗਰ ਸਿੱਧ ਹੁੰਦਾ ਹੈ | ਥਕਾਵਟ ਵੀ ਮਿਟਾਉਂਦਾ ਹੈ | 25 ਤੋਂ 35 ਸਾਲ : ਇਸ ਉਮਰ ਵਿਚ ਮਾਰਜਰੀ ਆਸਣ ਔਰਤਾਂ ਨੂੰ ਸਭ ਤਰ੍ਹਾਂ ਨਾਲ ਲਾਭ ਪਹੁੰਚਾਉਂਦਾ ਹੈ | ਇਹ ਸਭ ਨੂੰ ਲੱਕ, ਰੀੜ੍ਹ ਦੀ ਹੱਡੀ ਆਦਿ ਦੇ ਦਰਦ ਤੋਂ ਰਾਹਤ ਵੀ ਦਿਵਾਉਂਦਾ ਹੈ | 35 ਤੋਂ 45 ਸਾਲ : ਉਮਰ ਦੇ ਇਸ ਪੜਾਅ ਵਿਚ ਵਿਆਘਰ ਆਸਣ ਸਰਬਉੱਤਮ ਹੈ | ਇਹ ਕੂਲਹਿਆਂ ਅਤੇ ਪੱਟਾਂ ਦੀ ਚਰਬੀ ਨੂੰ ਘਟਾਉਂਦਾ ਹੈ | ਸਰੀਰ ਸੁਡੌਲ ਬਣਾਉਂਦਾ ਹੈ | ਲੱਕ ਅਤੇ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਬਣਾਉਂਦਾ ਹੈ | ਸਿਆਟਿਕਾ ਦਰਦ ਠੀਕ ਕਰਦਾ ਹੈ ਅਤੇ ਪੇਟ ਦੀ ਚਰਬੀ ਨੂੰ ਘੱਟ ਕਰਦਾ ਹੈ | 45 ਤੋਂ ਉੱਪਰ : 45 ਤੋਂ ਉੱਪਰ ਦੀ ਉਮਰ ...

ਪੂਰਾ ਲੇਖ ਪੜ੍ਹੋ »

ਐਂਟੀਆਕਸੀਡੈਂਟ ਦਿਲ ਦੇ ਲਈ ਚੰਗੇ

ਦਿਲ ਦੇ ਰੋਗੀਆਂ ਲਈ ਐਂਟੀਆਕਸੀਡੈਂਟ ਦੀ ਜ਼ਿਆਦਾ ਮਾਤਰਾ ਬਹੁਤ ਜ਼ਰੂਰੀ ਹੈ | ਇਕ ਸਰਵੇਖਣ ਤੋਂ 38 ਦਿਲ ਰੋਗੀਆਂ 'ਚ ਐਂਟੀਆਕਸੀਡੈਂਟ ਵਿਟਾਮਿਨ 'ਏ', 'ਈ' ਅਤੇ ਬੀਟਾਕੈਰੋਟਿਨ ਦੀ ਮਾਤਰਾ ਘੱਟ ਪਾਈ ਗਈ | ਮਾਹਰਾਂ ਦਾ ਕਹਿਣਾ ਹੈ ਕਿ ਵਿਟਾਮਿਨ ਈ, ਏ. ਸੀ., ਬੀਟਾਕੈਰੋਟਿਨ ਦੀ ਮਾਤਰਾ ਦਿਲ ਦੇ ਰੋਗਾਂ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ | ਐਂਟੀਆਕਸੀਡੈਂਟ ਖ਼ੂਨ ਵਾਲੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਾਨੀਕਾਰਕ ਤੱਤਾਂ ਨੂੰ ਸਰੀਰ 'ਚੋਂ ਖ਼ਤਮ ਕਰਦੇ ਹਨ | ...

ਪੂਰਾ ਲੇਖ ਪੜ੍ਹੋ »

ਜੂਸ ਪੀਓ, ਤੰਦਰੁਸਤ ਰਹੋ

ਮਾਹਰਾਂ ਅਨੁਸਾਰ ਭਾਰ ਘੱਟ ਕਰਨ ਦਾ ਸਹੀ ਤਰੀਕਾ ਇਹ ਹੈ ਕਿ ਭੋਜਨ ਤੋਂ ਅੱਧਾ ਘੰਟਾ ਪਹਿਲਾਂ ਜੂਸ ਪੀਓ, ਤਾਂ ਕਿ ਤੁਸੀਂ ਬਾਅਦ ਵਿਚ ਘੱਟ ਭੋਜਨ ਖਾ ਸਕੋ | ਇਕ ਖੋਜ 'ਚ ਵੀ ਇਹ ਵੀ ਸਾਹਮਣੇ ਆਇਆ ਹੈ ਕਿ ਫਲਾਂ 'ਚ ਪਾਈ ਜਾਣ ਵਾਲੀ ਸ਼ੂਗਰ ਫਰਕਟੋਸ ਸਿਹਤ ਨੂੰ ਨੁਕਸਾਨ ਨਹੀਂ ਕਰਦੀ | ਫਲਾਂ ਦੇ ਰਸ ਦੀ ਵਰਤੋਂ ਕਈ ਬਿਮਾਰੀਆਂ ਜਿਵੇਂ ਦਮਾ, ਸ਼ੂਗਰ, ਕਬਜ਼, ਡਾਇਰੀਆ, ਨੀਂਦ ਨਾ ਆਉਣਾ ਆਦਿ 'ਚ ਲਾਭਦਾਕਿ ਹੈ | ਫਲਾਂ ਦੇ ਜੂਸ ਵਿਟਾਮਿਨ, ਮਿਨਰਲ ਕੇ ਚੰਗੇ ਸਰੋਤ ਹਨ | ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX