ਤਾਜਾ ਖ਼ਬਰਾਂ 


ਕਿੰਗਜ਼ ਇਲੈਵਨ ਦੀ ਚੇਨਈ 'ਤੇ ਰੁਮਾਂਚਕ ਜਿੱਤ
. . .  1 day ago
18 ਅਪ੍ਰੈਲ - ਆਬੂਧਾਬੀ ਦੇ ਸ਼ੇਖ ਜਾਇਦ ਕ੍ਰਿਕਟ ਸਟੇਡੀਅਮ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਖੇਡੇ ਗਏ ਮੈਚ 'ਚ ਗਲੇਨ ਮੈਕਸਵੈੱਲ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਕਿੰਗਜ਼ ਇਲੈਵਨ ਪੰਜਾਬ ਨੂੰ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ...
ਮਨਮੋਹਨ ਸਿੰਘ ਕਮਜ਼ੋਰ ਨਹੀਂ-10 ਸਾਲਾਂ ਵਿਚ ਹਰ ਤੀਜੇ ਦਿਨ ਦਿੱਤਾ ਭਾਸ਼ਣ
. . .  1 day ago
ਨਵੀਂ ਦਿੱਲੀ, 18 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਦੀ ਮਜਬੂਰੀ ਦੇ ਬਿਰਤਾਂਤ ਵਾਲੀਆਂ ਦੋ ਕਿਤਾਬਾਂ ਰਿਲੀਜ਼ ਹੋਣ ਅਤੇ ਵਿਰੋਧੀ ਧਿਰ ਵੱਲੋਂ ਲਗਾਤਾਰ ਉਨ੍ਹਾਂ ਦੀ ਚੁੱਪੀ 'ਤੇ ਟਿੱਪਣੀਆਂ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦਫਤਰ (ਪੀ. ਐਮ. ਓ.) ਦਾ ਸਪੱਸ਼ਟੀਕਰਨ ਸਾਹਮਣੇ ਆਇਆ..
ਉੱਤਰ ਪ੍ਰਦੇਸ਼ 'ਚ ਤੇਜ਼ ਝੱਖੜ ਨਾਲ ਮਰਨ ਵਾਲਿਆਂ ਦੀ ਗਿਣਤੀ 27 ਹੋਈ-30 ਜ਼ਖ਼ਮੀ
. . .  1 day ago
ਲਖਨਊ, 18 ਅਪ੍ਰੈਲ (ਏਜੰਸੀ)-ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿਚ ਵੀਰਵਾਰ ਦੀ ਰਾਤ ਨੂੰ ਆਏ ਤੇਜ਼ ਝੱਖੜ ਨਾਲ ਮਰਨ ਵਾਲਿਆਂ ਦੀ ਗਿਣਤੀ 27 ਤੱਕ ਪੁੱਜ ਗਈ ਹੈ ਜਦਕਿ 30 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਝੱਖੜ ਨਾਲ ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਣ ਦੇ ਵੇਰਵੇ ਵੀ...
ਖੁਸ਼ਪ੍ਰੀਤ ਹੱਤਿਆ ਕਾਂਡ 'ਚ 3 ਨੂੰ ਉਮਰ ਕੈਦ
. . .  1 day ago
ਚੰਡੀਗੜ੍ਹ, 18 ਅਪ੍ਰੈਲ (ਗੁਰਸੇਵਕ ਸਿੰਘ ਸੋਹਲ)-5 ਸਾਲਾ ਮਾਸੂਮ ਖੁਸ਼ਪ੍ਰੀਤ ਸਿੰਘ (ਖੁਸ਼ੀ) ਨੂੰ ਅਗ਼ਵਾ ਕਰਕੇ ਉਸ ਦੀ ਹੱਤਿਆ ਕਰ ਦੇਣ ਦੇ ਬਹੁ-ਚਰਚਿਤ ਮਾਮਲੇ 'ਚ ਅੱਜ ਚੰਡੀਗੜ੍ਹ ਦੀ ਜਿਲ੍ਹਾ ਅਦਾਲਤ ਨੇ ਦੋ ਭਰਾਵਾਂ ਸੁਖਦੇਵ ਸਿੰਘ ਉਰਫ਼ ਸੁੱਖਾ, ਗੁਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਨੌਕਰ ਨੰਦ ਕਿਸ਼ੋਰ ਨੂੰ ...
ਪਾਕਿਸਤਾਨ ਦੀ ਅਦਾਲਤ ਨੇ ਮੁਸ਼ੱਰਫ ਦੀ ਅਪੀਲ ਕੀਤੀ ਰੱਦ
. . .  1 day ago
ਇਸਲਾਮਾਬਾਦ, 18 ਅਪ੍ਰੈਲ (ਏਜੰਸੀ)- ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਵਿਰੁੱਧ ਰਾਜਧ੍ਰੋਹ ਦੇ ਮਾਮਲੇ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਨੇ ਅੱਜ ਇਸਤਗ਼ਾਸਾ ਦੀ ਨਿਯੁਕਤੀ ਵਿਰੁੱਧ ਦਰਜ ਕੀਤੀ ਗਈ ਮੁਸ਼ੱਰਫ ਦੀ ਅਪੀਲ ਰੱਦ ਕਰ ਦਿੱਤੀ। ਅਦਾਲਤ ਦੇ ਫੈਸਲੇ ਦਾ ...
ਦੱਖਣੀ ਕੋਰੀਆਈ ਕਿਸ਼ਤੀ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ 28 ਹੋਈ, ਲਾਪਤਾ 268 ਦੀ ਬਚਣ ਦੀ ਆਸ ਨਹੀਂ
. . .  1 day ago
ਸਿਓਲ, 18 ਅਪ੍ਰੈਲ (ਏਜੰਸੀ)- ਦੱਖਣੀ ਕੋਰੀਆ ਦੇ ਉੱਤਰ-ਪੱਛਮੀ ਤੱਟ ਦੇ ਜਲ ਖੇਤਰ ਵਿਚ ਵੱਡੀ ਕਿਸ਼ਤੀ ਦੇ ਡੁੱਬਣ ਨਾਲ ਮਰਨ ਵਾਲਿਆਂ ਦੀ ਗਿਣਤੀ 28 ਤੱਕ ਪੁੱਜ ਗਈ ਹੈ। ਦੱਖਣੀ ਕੋਰੀਆਈ ਤੱਟ ਰੱਖਿਅਕਾਂ ਤੇ ਜਲ ਸੈਨਾ ਦੇ ਗੋਤਾਖੋਰ੍ਹ ਕਿਸ਼ਤੀ ਡੁੱਬਣ ਤੋਂ ਦੋ ਦਿਨਾਂ ਬਾਅਦ ਇਸ ਵਿਚ ਦਾਖਲ ਹੋਣ ਵਿਚ...
ਹਾਰ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਪਰ ਵੰਡਪਾਊ ਰਾਜਨੀਤੀ ਨਹੀਂ ਕਰਾਂਗਾ-ਮੋਦੀ
. . .  1 day ago
ਨਵੀਂ ਦਿੱਲੀ, 18 ਅਪ੍ਰੈਲ (ਪੀ. ਟੀ. ਆਈ.)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਹੈ ਪਰ ਵੰਡ ਪਾਊ ਰਾਜਨੀਤੀ ਨਹੀਂ ਕਰਨਗੇ। ਉਨ੍ਹਾਂ ਇਹ ਵੀ ਪੇਸ਼ਕਸ਼ ਕੀਤੀ ਕਿ ਜੇਕਰ ਪ੍ਰਧਾਨ ਮੰਤਰੀ ਵਜੋਂ ...
ਸੁਪ੍ਰਿਯਾ ਨੂੰ ਵੋਟ ਨਾ ਪਾਈ ਤਾਂ ਨਹੀਂ ਮਿਲੇਗਾ ਪਾਣੀ-ਅਜੀਤ ਪਵਾਰ ਵਲੋਂ ਸ਼ਰ੍ਹੇਆਮ ਧਮਕੀ
. . .  1 day ago
ਮੁੰਬਈ, 18 ਅਪ੍ਰੈਲ (ਏਜੰਸੀ)- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਤੇ ਐੱਨ. ਸੀ. ਪੀ. ਨੇਤਾ ਅਜੀਤ ਪਵਾਰ ਨੇ ਬਾਰਾਮਤੀ ਲੋਕ ਸਭਾ ਹਲਕੇ ਦੇ ਕੁਝ ਪਿੰਡਾਂ ਵਿਚ ਵੋਟਰਾਂ ਨੂੰ ਸ਼ਰ੍ਹੇਆਮ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਉਨ੍ਹਾਂ ਦੀ ਰਿਸ਼ਤੇਦਾਰ ਸੁਪ੍ਰਿਯਾ ਸੁਲੇ ਨੂੰ ਵੋਟ ਨਹੀਂ...
ਮੋਦੀ ਨੂੰ ਅਜੇ ਗੁਜਰਾਤ ਦੰਗਿਆਂ ਦੇ ਮਾਮਲੇ 'ਚ ਕਲੀਨ ਚਿੱਟ ਨਹੀਂ ਮਿਲੀ-ਕਾਂਗਰਸ
. . .  1 day ago
ਮੁਸਲਿਮ ਸੰਗਠਨ ਵਲੋਂ ਮੋਦੀ ਦੀ ਪ੍ਰਸ਼ੰਸਾ ਲਈ ਸਲਮਾਨ ਖਾਨ ਤੇ ਸਲੀਨ ਖਾਨ ਦੀ ਨਿਖੇਧੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਵੈਸਾਖ ਨਾਨਕਸ਼ਾਹੀ ਸੰਮਤ 546
ਵਿਚਾਰ ਪ੍ਰਵਾਹ: ਚੰਗੇ ਮਨੁੱਖ ਜਵਾਬਦੇਹ ਹੋਣ ਨੂੰ ਤਰਜੀਹ ਦਿੰਦੇ ਹਨ। -ਮਾਈਕਲ ਐਡਵਰਡਜ਼

ਸੰਪਾਦਕ ਦੇ ਨਾਂਅ

ਤੁਹਾਡੇ ਸਹਿਯੋਗ ਤੋਂ ਬਿਨਾਂ ਅਸੀਂ ਅਧੂਰੇ ਹਾਂ ਅਤੇ ਤੁਹਾਡੇ ਵੱਡਮੁੱਲੇ ਸੁਝਾਵਾਂ ਦੀ ਉਡੀਕ ਕਰਾਂਗੇ। ਵੈਬਸਾਈਟ ਵਿਚ ਛਪੇ ਲੇਖਾਂ ਅਤੇ ਨਾਵਲ-ਕਹਾਣੀਆਂ ਆਦਿ ਬਾਰੇ ਜਾਂ ਕੁਝ ਹੋਰ ਵਿਸ਼ਿਆਂ ਸਬੰਧੀ ਪਾਠਕ ਸਾਡੇ ਸੰਪਾਦਕਾਂ ਨੂੰ ਆਪਣੇ ਵਿਚਾਰ ਭੇਜ ਸਕਦੇ ਹਨ।

ਤੁਹਾਡਾ ਨਾਂਅ *
ਪਤਾ
ਦੇਸ਼
ਈਮੇਲ *
ਤੁਹਾਡੇ ਵਿਚਾਰ *  
 

ਸਾਡਾ ਪਤਾ :

ਨਹਿਰੂ ਗਾਰਡਨ ਰੋਡ, ਜਲੰਧਰ
ਫੋਨ ਨੰਬਰ : +91-181-2455961, 2455962, 2455963
ਫੈਕਸ ਨੰਬਰ : +91-181-2455960, 2220593, 2222688, 2242048
ਈਮੇਲ : ajit@ajitjalandhar.com