ਤਾਜਾ ਖ਼ਬਰਾਂ


2018 ਤੱਕ 15 ਲੱਖ ਵੀ.ਵੀ.ਪੀ.ਏ.ਟੀ.ਮਸ਼ੀਨਾਂ ਖ਼ਰੀਦਾਂਗੇ -ਚੋਣ ਕਮਿਸ਼ਨ
. . .  3 minutes ago
ਨਵੀਂ ਦਿੱਲੀ, 29 ਅਪ੍ਰੈਲ- ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਨੇ ਕਿਹਾ ਕਿ 2018 ਤੱਕ 15 ਲੱਖ ਵੀ.ਵੀ.ਪੈਟ.ਮਸ਼ੀਨਾਂ...
ਧਾਗਾ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ
. . .  24 minutes ago
ਲੁਧਿਆਣਾ, 29 ਅਪ੍ਰੈਲ (ਪਰਮਿੰਦਰ ਅਹੂਜਾ)- ਸਥਾਨਕ ਬਸਤੀ ਜੋਧੇਵਾਲ ਇਲਾਕੇ 'ਚ ਸਥਿਤ ਇੱਕ ਧਾਗਾ ਫ਼ੈਕਟਰੀ 'ਚ ਭਿਆਨਕ ਅੱਗ ਲੱਗ ਗਈ। ਅੱਗ ਬੁਝਾਊ ਦਸਤੇ ਦੀਆਂ 12 ਗੱਡੀਆਂ ਅੱਗ 'ਤੇ ਕਾਬੂ ਪਾ ਰਹੀਆਂ ਹਨ। ਫ਼ੈਕਟਰੀ 'ਚ ਕੁੱਝ ਮਜ਼ਦੂਰਾਂ...
ਆਮਦਨ ਕਰ ਨਾ ਭਰਨ 'ਤੇ 2 ਲੱਖ ਕੰਪਨੀਆਂ ਨੂੰ ਨੋਟਿਸ
. . .  37 minutes ago
ਨਵੀਂ ਦਿੱਲੀ, 29 ਅਪ੍ਰੈਲ- ਕਾਰਪੋਰੇਟ ਮੰਤਰਾਲੇ ਨੇ ਕਈ ਸਾਲਾਂ ਤੋਂ ਆਮਦਨ ਕਰ ਨਾ ਭਰਨ ਵਾਲੀਆਂ 2 ਲੱਖ ਕੰਪਨੀਆਂ ਨੂੰ ਨੋਟਿਸ ਜਾਰੀ...
ਜਗਰਾਉਂ ਨੇੜਲੇ ਪਿੰਡ ਲੰਮਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ
. . .  1 minute ago
ਜਗਰਾਉਂ, 29 ਅਪ੍ਰੈਲ (ਅਜੀਤ ਅਖਾੜਾ)- ਜਗਰਾਉਂ ਨੇੜਲੇ ਪਿੰਡ ਲੰਮਾ (ਜੱਟਪੁਰਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਪਾੜ ਕੇ ਸੜਕ 'ਤੇ ਸੁੱਟੇ ਗਏ...
ਕਿਸਾਨ ਵੱਲੋਂ ਸਲਫਾਸ ਖਾ ਕੇ ਖ਼ੁਦਕੁਸ਼ੀ
. . .  about 1 hour ago
ਫਿਲੌਰ, 29 ਅਪ੍ਰੈਲ (ਸੁਰਜੀਤ ਸਿੰਘ ਬਰਨਾਲਾ)- ਫਿਲੌਰ ਦੇ ਨਜ਼ਦੀਕੀ ਪਿੰਡ ਛੋਅਲੇ ਬਜਾੜ ਵਿਖੇ ਇੱਕ ਕਿਸਾਨ ਵੱਲੋਂ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਕਿਸਾਨ ਦੇ ਭਰਾ ਨੇ ਦੱਸਿਆ ਕਿ ਫ਼ਸਲ ਦਾ ਘੱਟ ਝਾੜ ਹੋਣ ਕਾਰਨ ਉਸ ਦਾ...
ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਚੌਥੇ ਦਿਨ ਵੀ ਜਾਰੀ ਰਿਹਾ ਰੋਸ ਧਰਨਾ
. . .  about 1 hour ago
ਅੰਮ੍ਰਿਤਸਰ, 29 ਅਪ੍ਰੈਲ (ਜਸਵੰਤ ਸਿੰਘ ਜੱਸ)- ਸਥਾਨਕ ਖਾਲਸਾ ਕਾਲਜ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਖੁਦਕਸ਼ੀ ਕਰ ਲਏ ਜਾਣ ਦੇ ਰੋਸ ਵਜੋਂ ਲਗਾਤਾਰ ਚੌਥੇ ਦਿਨ ਵੀ ਵਿਦਿਆਰਥੀਆਂ ਵੱਲੋਂ ਕਾਲਜ ਦੇ ਸਾਰੇ ਤਿੰਨ ਮੇਨ ਗੇਟਾਂ 'ਤੇ ਰੋਸ ਧਰਨਾ ਜਾਰੀ ਰਿਹਾ। ਦੂਜੇ...
ਮੇਰਾ ਟਵੀਟਰ ਅਕਾਊਂਟ ਹੋਇਆ ਹੈਕ, ਮੈਂ ਅੰਨਾ ਦਾ ਕਰਦਾ ਹਾਂ ਸਨਮਾਨ - ਸਿਸੋਦੀਆ
. . .  about 2 hours ago
ਨਵੀਂ ਦਿੱਲੀ, 29 ਅਪ੍ਰੈਲ - ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਕ ਅਜਿਹੇ ਟਵੀਟ ਨੂੰ ਰੀਟਵੀਟ ਕਰ ਦਿੱਤਾ ਜਿਸ 'ਚ ਅੰਨਾ ਹਜ਼ਾਰੇ ਨੂੰ ਭਾਜਪਾ ਦਾ ਏਜੰਟ ਕਿਹਾ ਗਿਆ। ਹਾਲਾਂਕਿ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਦਾ ਅਕਾਊਂਟ ਹੈਕ ਕਰ ਲਿਆ ਗਿਆ ਹੈ। ਉਨ੍ਹਾਂ...
ਦਿੱਲੀ ਦੀ ਰੋਹਿਨੀ ਕੋਰਟ 'ਚ ਗੋਲੀਬਾਰੀ, ਕੈਦੀ ਦੀ ਮੌਤ
. . .  53 minutes ago
ਨਵੀਂ ਦਿੱਲੀ, 29 ਅਪ੍ਰੈਲ - ਦਿੱਲੀ ਦੀ ਰੋਹਿਣੀ ਕੋਰਟ ਦੇ ਕੰਪਲੈਕਸ 'ਚ ਗੋਲੀਬਾਰੀ ਹੋਣ ਦੀ ਖ਼ਬਰ ਹੈ। ਇਸ ਗੋਲੀਬਾਰੀ 'ਚ ਇੱਕ ਵਿਚਾਰ ਅਧੀਨ ਕੈਦੀ ਦੀ ਮੌਤ ਹੋ ਗਈ ਜਦਕਿ ਪੁਲਿਸ ਨੇ ਹਮਲਾਵਰ...
ਸੁੰਦਰ ਪਿਚਾਈ ਨੇ ਸਾਲ 2016 'ਚ ਕਮਾਏ 200 ਮਿਲੀਅਨ ਡਾਲਰ
. . .  about 2 hours ago
ਵਿਆਹ ਸਮਾਗਮ ਦੌਰਾਨ ਡਿੱਗੀ ਛੱਤ, 10 ਮੌਤਾਂ, 14 ਜ਼ਖਮੀ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 17 ਵੈਸਾਖ ਸੰਮਤ 549
ਵਿਚਾਰ ਪ੍ਰਵਾਹ: ਖ਼ੁਦ ਆਪਣੇ ਪ੍ਰਤੀ ਜਵਾਬਦੇਹ ਹੋਣ ਦਾ ਸੰਕਲਪ ਹੀ ਸੁਤੰਤਰਤਾ ਹੈ। -ਨਿਤਸ਼ੇ
  •     Confirm Target Language  

ਤਾਜ਼ਾ ਖ਼ਬਰਾਂ

ਤੁਸੀਂ ਮਹਾਨ ਹੋ ਪਰ ਰੱਬ ਨਹੀਂ ਹੋ - ਸੁਨੀਲ ਗਰੋਵਰ

ਮੁੰਬਈ, 21 ਮਾਰਚ - ਕਾਮੇਡੀ ਸ਼ੋਅ 'ਚ ਇਕੱਠੇ ਨਜ਼ਰ ਆਉਣ ਵਾਲੇ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਹੋਈ ਲੜਾਈ ਦੀਆਂ ਖ਼ਬਰਾਂ ਤੋਂ ਬਾਅਦ ਪਹਿਲਾ ਕਪਿਲ ਸ਼ਰਮਾ ਨੇ ਸਫ਼ਾਈ ਦਿੱਤੀ ਤੇ ਹੁਣ ਸੁਨੀਲ ਗਰੋਵਰ ਦਾ ਜਵਾਬ ਆ ਗਿਆ ਹੈ। ਸੁਨੀਲ ਗਰੋਵਰ ਨੇ ਟਵੀਟ ਕਰਕੇ ਕਿਹਾ ਹੈ ਕਿ ਹਾਂ , ਉਨ੍ਹਾਂ ਨੂੰ ਇਸ ਲੜਾਈ ਝਗੜੇ ਤੋਂ ਗਹਿਰਾ ਦੁੱਖ ਪਹੁੰਚਿਆ ਹੈ। ਉਨ੍ਹਾਂ ਨੇ ਕਪਿਲ ਦੇ ਨਾਲ ਕੰਮ ਕਰਕੇ ਬਹੁਤ ਕੁੱਝ ਸਿੱਖਿਆ ਹੈ। ਸੁਨੀਲ ਗਰੋਵਰ ਨੇ ਕਪਿਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਜਾਨਵਰਾਂ ਤੋਂ ਇਲਾਵਾ ਇਨਸਾਨਾਂ ਦੀ ਵੀ ਕਦਰ ਕਰਨੀ ਦੇਣਾ ਸ਼ੁਰੂ ਕਰ ਦੇਵੋ। ਉਨ੍ਹਾਂ ਨੇ ਲਿਖਿਆ ਕਿ ਸਾਰੇ ਕਲਾਕਾਰ ਕਪਿਲ ਜਿੰਨੇ ਕਾਮਯਾਬ ਤੇ ਪ੍ਰਤਿਭਾਸ਼ੀਲ ਨਹੀਂ ਹਨ। ਜੇ ਸਾਰੇ ਲੋਕ ਪ੍ਰਤਿਭਾਸ਼ੀਲ ਹੋ ਜਾਣ ਤਾਂ ਤੁਹਾਡੀ (ਕਪਿਲ) ਕਦਰ ਕੌਣ ਕਰੇਗਾ। ਇਸ ਲਈ ਜੋ ਤੁਹਾਡੇ ਨਾਲ ਹਨ ਉਨ੍ਹਾਂ ਦੀ ਵੀ ਕਦਰ ਕਰਨੀ ਸਿੱਖੋ। ਸੁਨੀਲ ਨੇ ਕਿਹਾ ਕਿ ਜੇ ਤੁਹਾਡੀ ਕੋਈ ਗ਼ਲਤੀ ਦੱਸ ਰਿਹਾ ਹੈ ਤਾਂ ਉਸ ਨੂੰ ਤੁਸੀਂ ਗਾਲ੍ਹਾਂ ਨਾ ਕੱਢੋ, ਖ਼ਾਸ ਕਰ ਕਿਸੇ ਔਰਤ ਦੇ ਸਾਹਮਣੇ ਜਿਸ ਦਾ ਤੁਹਾਡੇ (ਕਪਿਲ) ਸਟਾਰਡਮ ਤੋਂ ਕੋਈ ਲੈਣਾ ਦੇਣਾ ਨਹੀਂ ਹੈ, ਜੋ ਸਿਰਫ ਸੰਯੋਗ ਨਾਲ ਤੁਹਾਡੇ ਨਾਲ ਯਾਤਰਾ ਕਰ ਰਹੀ ਹੈ। ਉਨ੍ਹਾਂ ਸਾਹਮਣੇ ਗੰਦੀ ਜ਼ੁਬਾਨ 'ਚ ਬੋਲਣਾ ਨਹੀਂ ਚਾਹੀਦਾ। ਗੁੱਥੀ ਤੇ ਡਾ. ਮਸ਼ਹੂਰ ਗੁਲਾਟੀ ਵਰਗੇ ਕਿਰਦਾਰਾਂ ਨਾਲ ਮਸ਼ਹੂਰ ਹੋਏ ਸੁਨੀਲ ਗਰੋਵਰ ਨੇ ਲਿਖਿਆ ਕਿ ਇਹ ਅਹਿਸਾਸ ਦਿਵਾਉਣ ਲਈ ਸ਼ੁਕਰੀਆ ਕਿ ਇਹ ਤੁਹਾਡਾ (ਕਪਿਲ) ਸ਼ੋਅ ਹੈ ਤੇ ਤੁਸੀਂ ਕਦੀ ਵੀ ਕਿਸੇ ਨੂੰ ਵੀ ਕੱਢ ਸਕਦੇ ਹੋ। ਸੁਨੀਲ ਨੇ ਕਿਹਾ ਕਿ ਤੁਸੀਂ ਆਪਣੇ ਖੇਤਰ 'ਚ ਸਰਬਉੱਚ ਹੋ ਪਰ ਰੱਬ ਨਹੀਂ ਹੋ। ਜ਼ਿਕਰਯੋਗ ਹੈ ਕਿ ਦੋ ਤਿੰਨ ਦਿਨ ਤੋਂ ਮੀਡੀਆ 'ਚ ਖ਼ਬਰਾਂ ਆਈਆਂ ਸਨ ਕਿ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਹਵਾਈ ਜਹਾਜ਼ 'ਚ ਝਗੜਾ ਹੋਇਆ।


ਖ਼ਬਰ ਸ਼ੇਅਰ ਕਰੋ


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX