ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਇਕ ਵੈਟਰਨਰੀ ਡਾਕਟਰ ਦੀ ਮੌਤ
. . .  19 minutes ago
ਅਬੋਹਰ ,21 ਅਗਸਤ (ਸੁਖਜਿੰਦਰ ਸਿੰਘ ਢਿੱਲੋ)- ਅਬੋਹਰ ਗੰਗਾਨਗਰ ਰੋਡ ਤੇ ਅੱਜ ਦੇਰ ਰਾਤ ਸੜਕ ਹਾਦਸੇ ਦੌਰਾਨ ਵੈਟਰਨਰੀ ਡਾਕਟਰ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਿਵਾਨਖੇੜਾ ਨਿਵਾਸੀ ਸੰਦੀਪ ਕੁਮਾਰ ...
ਪ੍ਰਧਾਨ ਮੰਤਰੀ ਵੱਲੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਮਦਦ ਦਾ ਭਰੋਸਾ
. . .  40 minutes ago
ਨਵੀਂ ਦਿੱਲੀ, 21 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਸੂਬੇ ਦੇ ਨਵੇਂ ਬਣੇ ਉਪ ਮੁੱਖ ਮੰਤਰੀ ਪਨੀਰਸੇਲਵਮ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਤਿੰਨ ਤਲਾਕ ਮਾਮਲੇ 'ਚ ਕੱਲ੍ਹ ਆ ਸਕਦਾ ਹੈ ਫ਼ੈਸਲਾ
. . .  about 1 hour ago
ਨਵੀਂ ਦਿੱਲੀ, 21 ਅਗਸਤ- ਤਿੰਨ ਤਲਾਕ ਮਾਮਲੇ 'ਚ ਕੱਲ੍ਹ ਸੁਪਰੀਮ ਕੋਰਟ ਦਾ ਫ਼ੈਸਲਾ ਆ ਸਕਦਾ ਹੈ। ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਰਾਖਵਾਂ ਰੱਖ ਲਿਆ ਸੀ।
ਕਿਸਾਨ ਵੱਲੋਂ ਕੀਟ ਨਾਸ਼ਕ ਖਾ ਕੇ ਖ਼ੁਦਕੁਸ਼ੀ
. . .  about 2 hours ago
ਖਮਾਣੋਂ ,21 ਅਗਸਤ (ਮਨਮੋਹਨ ਸਿੰਘ ਕਲੇਰ) - ਨੇੜਲੇ ਪਿੰਡ ਰਿਆ ਦੇ ਕਿਸਾਨ ਵੱਲੋਂ ਅਚਾਨਕ ਕੀਟ ਨਾਸ਼ਕ ਦਵਾਈ ਖਾ ਕੇ ਖ਼ੁਦਕੁਸ਼ੀ ਕਰਨ ਦੀ ਜਾਣਕਾਰੀ ਮਿਲੀ ਹੈ, ਮਰਨ ਵਾਲੇ ਦੀ ਪਛਾਣ ਜ਼ੋਰਾ ਸਿੰਘ ( 47) ਪੁੱਤਰ ਮਹਿੰਦਰ ਸਿੰਘ ਵਜੋਂ...
ਫ਼ੌਜ 'ਚ ਭਰਤੀ ਨਾ ਹੋਣ ਤੇ ਨੌਜਵਾਨ ਨੇ ਨਹਿਰ 'ਚ ਮਾਰੀ ਛਾਲ
. . .  about 2 hours ago
ਦਸੂਹਾ, 21 ਅਗਸਤ (ਕੌਸ਼ਲ)- ਫ਼ੌਜ ਦੀ ਭਰਤੀ ਦੇਖ ਕੇ ਵਾਪਸ ਪਰਤ ਰਹੇ ਇਕ ਨੌਜਵਾਨ ਵੱਲੋਂ ਨਹਿਰ 'ਚ ਛਾਲ ਮਾਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਮਨਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਲਮੀਣ ਫ਼ਿਰੋਜਪੁਰ...
ਡੇਰਾ ਮੁਖੀ ਖਿਲਾਫ਼ ਅਦਾਲਤ ਦੇ ਫੈਸਲੇ ਸਬੰਧੀ ਜ਼ੀਰਕਪੁਰ 'ਚ ਹਾਈ ਅਲਰਟ
. . .  about 3 hours ago
ਜ਼ੀਰਕਪੁਰ, 21 ਅਗਸਤ, [ਹੈਪੀ ਪੰਡਵਾਲਾ]-ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਖਿਲਾਫ਼ ਸੀ.ਬੀ.ਆਈ. ਅਦਾਲਤ ਪੰਚਕੂਲਾ 'ਚ ਚੱਲ ਰਹੇ ਅਪਰਾਧਿਕ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਜ਼ੀਰਕਪੁਰ ਸ਼ਹਿਰ 'ਚ ਹਾਈ ਅਲਰਟ ਕੀਤਾ...
ਟਰੱਕ ਤੇ ਵੈਨ ਦੀ ਟੱਕਰ 'ਚ 10 ਦੀ ਮੌਤ, 2 ਜ਼ਖ਼ਮੀ
. . .  about 4 hours ago
ਭੁਵਨੇਸ਼ਵਰ, 21 ਅਗਸਤ- ਉੜੀਸਾ ਦੇ ਸੰਭਲਪੁਰ ਵਿਖੇ ਇੱਕ ਟਰੱਕ ਤੇ ਵੈਨ ਦੀ ਟੱਕਰ 'ਚ 10 ਲੋਕਾਂ ਦੀ ਮੌਤ ਹੋ ਗਈ ਜਦਕਿ 2 ਲੋਕਾਂ ਦੇ ਜ਼ਖ਼ਮੀ...
ਪ੍ਰਧਾਨ ਮੰਤਰੀ ਦੀ ਭਾਜਪਾ ਦੇ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਨਾਲ ਬੈਠਕ ਸ਼ੁਰੂ
. . .  about 5 hours ago
ਨਵੀਂ ਦਿੱਲੀ, 21 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਦੇ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਨਾਲ ਬੈਠਕ ਸ਼ੁਰੂ ਹੋ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮੌਜੂਦ...
ਫ਼ਿਲਮੀ ਅਦਾਕਾਰ ਤੇ ਨਿਰਦੇਸ਼ਕ ਰਾਕੇਸ਼ ਰੌਸ਼ਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 5 hours ago
ਮਿੰਦੀ ਕਤਲ ਕਾਂਡ 'ਚ ਪੁਲਿਸ ਵੱਲੋਂ ਤਿੰਨ ਵਿਅਕਤੀ ਨਾਮਜ਼ਦ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਭਾਦੋਂ ਸੰਮਤ 549
ਵਿਚਾਰ ਪ੍ਰਵਾਹ: ਦੂਜਿਆਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੇ ਸਮਾਜ ਅਤੇ ਜੀਵਨ ਦਾ ਮੁਢਲਾ ਸਿਧਾਂਤ ਹੈ। -ਕੰਫਿਊਸ਼ੀਅਸ
  •     Confirm Target Language  

ਤਾਜ਼ਾ ਖ਼ਬਰਾਂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਅੰਮ੍ਰਿਤਸਰ 'ਚ ਮੀਡੀਆ ਦੇ ਹੋਣਗੇ ਰੂਬਰੂ

 ਅੰਮ੍ਰਿਤਸਰ, 13 ਅਗਸਤ (ਜਸਵੰਤ ਸਿੰਘ ਜੱਸ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਤੇ ਪਰਸੋਂ ਦੋ ਦਿਨ ਮਾਝਾ ਖੇਤਰ ਵਿਚ ਬਿਤਾਉਣ ਆ ਰਹੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਕੱਲ੍ਹ 14 ਅਗਸਤ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਵਿਖੇ ਪੱਤਰਕਾਰਾਂ ਦੇ ਰੂਬਰੂ ਹੋਣਗੇ ਅਤੇ 15 ਅਗਸਤ ਨੂੰ ਗੁਰਦਾਸਪੁਰ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣਗੇ। ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਦੀ ਇਹ ਦੂਜੀ ਅੰਮ੍ਰਿਤਸਰ ਫੇਰੀ ਹੈ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX