ਤਾਜਾ ਖ਼ਬਰਾਂ


ਗੁਜਰਾਤ : ਕਾਂਗਰਸ ਦੇ ਪੱਖ 'ਚ ਪਹਿਲਾ ਨਤੀਜਾ, ਇਮਰਾਨ ਨੇ ਜਿੱਤੀ ਜਮਾਲਪੁਰ ਖੜੀਆ ਸੀਟ
. . .  8 minutes ago
ਪਾਕਿ ਸਿੱਖਾਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰਨ ਵਾਲਾ ਅਧਿਕਾਰੀ ਮੁਅੱਤਲ
. . .  16 minutes ago
ਮੁੰਬਈ : ਭਿਆਨਕ ਅੱਗ ਲੱਗਣ ਕਾਰਨ 12 ਮੌਤਾਂ
. . .  8 minutes ago
ਹਿਮਾਚਲ ਪ੍ਰਦੇਸ਼ : ਰੁਝਾਣਾਂ 'ਚ ਭਾਜਪਾ ਨੂੰ ਬਹੁਮਤ
. . .  28 minutes ago
ਹਿਮਾਚਲ ਪ੍ਰਦੇਸ਼ : ਭਾਜਪਾ 39 ਤੇ ਕਾਂਗਰਸ 22 'ਤੇ
. . .  35 minutes ago
ਗੁਜਰਾਤ : ਭਾਜਪਾ 103, ਕਾਂਗਰਸ 78 'ਤੇ
. . .  42 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  57 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  56 minutes ago
ਗੁਜਰਾਤ : ਫਿਲਹਾਲ ਦੇ ਰੁਝਾਣਾਂ 'ਚ ਭਾਜਪਾ ਬਹੁਮਤ ਦੇ ਪਾਰ
. . .  56 minutes ago
ਗੁਜਰਾਤ : ਕਾਂਗਰਸ ਤੇ ਭਾਜਪਾ ਵਿਚਕਾਰ ਟਕਰ ਜਾਰੀ, ਭਾਜਪਾ 98 - ਕਾਂਗਰਸ 79
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਪੋਹ ਸੰਮਤ 549
ਵਿਚਾਰ ਪ੍ਰਵਾਹ: ਤੁਸੀਂ ਖੁਦ ਉਹ ਪਰਿਵਰਤਨ ਦੇ ਰਥਵਾਨ ਬਣੋ ਜੋ ਵਿਸ਼ਵ ਵਿਚ ਦੇਖਣਾ ਚਾਹੁੰਦੇ ਹੋ। -ਮਹਾਤਮਾ ਗਾਂਧੀ
  •     Confirm Target Language  

ਤਾਜ਼ਾ ਖ਼ਬਰਾਂ

7 ਸਾਲਾ ਬੱਚੀ ਦੀ ਜਬਰ ਜਨਾਹ ਕਰਕੇ ਹੱਤਿਆ ਕਰਨ ਵਾਲਾ ਸਕਾ ਮਾਮਾ ਪੁਲਿਸ ਅੜਿੱਕੇ

ਗੁਰਦਾਸਪੁਰ, 21 ਨਵੰਬਰ (ਬਲਦੇਵ ਸਿੰਘ ਬੰਦੇਸ਼ਾ)-ਬੀਤੀ 14 ਨਵੰਬਰ ਨੂੰ ਬੁੱਢਾ ਕੋਟ ਵਿਖੇ ਕਮਾਦ ਦੇ ਖੇਤਾਂ ਵਿਚੋਂ ਮਿਲੀ ਇਕ 7 ਸਾਲਾ ਬੱਚੀ ਦੀ ਲਾਸ਼ ਦੇ ਮਾਮਲੇ 'ਚ ਗੁਰਦਾਸਪੁਰ ਪੁਲਿਸ ਨੇ ਲੜਕੀ ਦੇ ਮਾਮੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕਮਾਦ ਦੇ ਖੇਤਾਂ ਵਿਚ ਲਾਸ਼ ਮਿਲਣ ਦੇ ਬਾਅਦ ਹੀ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਜਾਪ ਰਿਹਾ ਸੀ। ਜਿਸ ਦੀ ਐਸ.ਐਸ.ਪੀ. ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਵਲੋਂ ਕੀਤੀ ਗਈ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਮ੍ਰਿਤਕਾ ਬੱਚੀ ਦੀ ਮੌਤ ਤੋਂ ਪਹਿਲਾਂ ਉਸ ਨਾਲ ਜਬਰ ਜਨਾਹ ਕੀਤਾ ਗਿਆ ਸੀ ਅਤੇ ਉਸ ਦਾ ਮੂੰਹ ਘੁੱਟ ਕੇ ਹੱਤਿਆ ਕੀਤੀ ਗਈ ਸੀ। ਮ੍ਰਿਤਕ ਬੱਚੀ ਦੇ ਸਕੇ ਮਾਮੇ ਤੋਂ ਕੀਤੀ ਗਈ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜੁਰਮ ਕਬੂਲਦੇ ਹੋਏ ਦੱਸਿਆ ਕਿ 14 ਨਵੰਬਰ ਨੂੰ ਉਸ ਨੇ ਹੀ ਛੋਟੀ ਬੱਚੀ ਨੂੰ ਖੇਡਦੇ ਹੋਏ ਕਮਾਦ ਵਿਚ ਲੈ ਗਿਆ ਸੀ ਅਤੇ ਉੱਥੇ ਜਬਰ ਜਨਾਹ ਕਰਨ ਦੇ ਬਾਅਦ ਉਸ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਸੀ। ਜਿਸ ਦੀ ਜਾਣਕਾਰੀ ਉਸ ਨੇ ਆਪਣੀ ਮਾਤਾ ਤੇ ਮ੍ਰਿਤਕਾ ਬੱਚੀ ਦੀ ਨਾਨੀ ਨੂੰ ਦਿੱਤੀ ਸੀ। ਜਿਸ ਦੇ ਬਾਅਦ ਉਸ ਦੀ ਮਾਤਾ ਨੇ ਬੱਚੀ ਦੀ ਲਾਸ਼ ਨੂੰ ਕਮਾਦ ਵਿਚੋਂ ਚੁੱਕ ਕੇ ਘਰ ਲੈ ਕੇ ਲਾਸ਼ ਨੂੰ ਧੋ ਕੇ ਕੱਪੜੇ ਬਦਲ ਕੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਵੀ ਇਸ ਮੁਕੱਦਮੇ ਵਿਚ ਸਬੂਤ ਖੁਰਦ ਬੁਰਦ ਕਰਨ ਦੇ ਦੋਸ਼ ਵਿਚ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX