ਤਾਜਾ ਖ਼ਬਰਾਂ


ਉੱਘੀ ਅਦਾਕਾਰਾ ਰੀਤਾ ਭਾਦੁੜੀ ਦਾ ਹੋਇਆ ਦਿਹਾਂਤ
. . .  15 minutes ago
ਮੁੰਬਈ, 17 ਜੁਲਾਈ - ਟੀ.ਵੀ. ਤੇ ਫ਼ਿਲਮੀ ਜਗਤ ਦੀ ਉੱਘੀ ਅਦਾਕਾਰਾ ਰੀਤਾ ਭਾਦੁੜੀ ਦਾ ਦਿਹਾਂਤ ਹੋ ਗਿਆ ਹੈ। ਪਿਛਲੇ ਕਾਫੀ ਦਿਨਾਂ ਤੋਂ ਰੀਤਾ ਭਾਦੁੜੀ ਦੀ ਸਿਹਤ 'ਚ ਗਿਰਾਵਟ ਆਈ ਹੋਈ ਸੀ, ਉਨ੍ਹਾਂ ਦੀ ਕਿਡਨੀ 'ਚ ਸਮੱਸਿਆ ਸੀ। ਟੀ.ਵੀ. ਸ਼ੋਅ ਨਿਮਕੀ ਮੁਖੀਆ, ਸਾਰਾ ਭਾਈ ਵਰਸੇਜ਼...
ਮਾਨਸੂਨ ਇਜਲਾਸ ਤੋਂ ਪਹਿਲਾ ਐਨ.ਡੀ.ਏ. ਦੀ ਬੈਠਕ ਅੱਜ
. . .  49 minutes ago
ਨਵੀਂ ਦਿੱਲੀ, 17 ਜੁਲਾਈ - ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਕੇਂਦਰ 'ਚ ਸੱਤਾ ਧਿਰ ਕੌਮੀ ਜਮਹੂਰੀਅਤ ਗੱਠਜੋੜ (ਐਨ.ਡੀ.ਏ) ਪਾਰਲੀਮੈਂਟ ਦੇ ਮਾਨਸੂਨ ਇਜਲਾਸ ਤੋਂ ਪਹਿਲਾ ਅੱਜ ਮੀਟਿੰਗ ਕਰੇਗਾ। ਜ਼ਿਕਰਯੋਗ ਹੈ ਕਿ ਸੰਸਦ ਦਾ ਮਾਨਸੂਨ ਇਜਲਾਸ ਭਲਕੇ 18...
ਗਉ ਰੱਖਿਆ ਦੇ ਨਾਂ 'ਤੇ ਭੀੜ ਵਲੋਂ ਹਿੰਸਾ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਾਏਗਾ ਫੈਸਲਾ
. . .  about 1 hour ago
ਨਵੀਂ ਦਿੱਲੀ, 17 ਜੁਲਾਈ - ਦੇਸ਼ ਭਰ 'ਚ ਗਉ ਰੱਖਿਆ ਦੇ ਨਾਂ 'ਤੇ ਹੋ ਰਹੀ ਭੀੜ ਵਲੋਂ ਹਿੰਸਾ ਦੇ ਮਾਮਲੇ 'ਚ ਸੁਪਰੀਮ ਕੋਰਟ ਅੱਜ ਫੈਸਲਾ ਸੁਣਾਏਗਾ। ਇਸ ਮਾਮਲੇ ਦੀ ਸੁਣਵਾਈ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਕਰ ਰਹੀ ਹੈ ਤੇ ਤਿੰਨ ਜੁਲਾਈ ਨੂੰ ਉਨ੍ਹਾਂ ਨੇ ਆਪਣਾ...
ਅੱਜ ਦਾ ਵਿਚਾਰ
. . .  about 1 hour ago
ਨੈਸ਼ਨਲ ਕਾਨਫ਼ਰੰਸ ਦੇ ਸੀਨੀਅਰ ਨੇਤਾ ਦੇ ਘਰ ਦੇ ਬਾਹਰ ਹੋਇਆ ਅੱਤਵਾਦੀ ਹਮਲਾ
. . .  1 day ago
ਸ੍ਰੀਨਗਰ, 16 ਜੁਲਾਈ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਨੈਸ਼ਨਲ ਕਾਨਫ਼ਰੰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਆਗੂ ਗ਼ੁਲਾਮ ਮੁਹਾਦੀਨ ਮੀਰ ਦੇ ਘਰ ਦੇ ਬਾਹਰ ਹੋਏ ਅੱਤਵਾਦੀ ਹਮਲੇ 'ਚੋਂ ਬਾਲ-ਬਾਲ ...
ਬਾਈਓਪਿਕ 'ਚ ਸਨੀ ਲਿਓਨ ਲਈ ਵਰਤੇ ਗਏ ਕੌਰ ਸ਼ਬਦ ਤੋਂ ਇਤਰਾਜ਼ - ਮਨਜਿੰਦਰ ਸਿਰਸਾ
. . .  1 day ago
ਨਵੀਂ ਦਿੱਲੀ, 16 ਜੁਲਾਈ- ਅਕਾਲੀ ਦਲ ਦੇ ਦਿੱਲੀ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਾਨੂੰ ਸਨੀ ਲਿਓਨ ਦੀ ਬਾਈਓਪਿਕ ਤੋਂ ਕੋਈ ਇਤਰਾਜ਼ ਨਹੀਂ ਹੈ, ਪਰ ਜਦ ਉਸ ਨੇ ਪਹਿਲਾਂ ਆਪਣੇ ਨਾਮ ਪਿੱਛੋਂ ਕੌਰ ਨੂੰ ਹਟਾ ਦਿੱਤਾ ਸੀ ਤਾਂ ਹੁਣ ਇਸ ਦੀ...
ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾਵਾਂ ਨੇ ਕੀਤੀ ਬੈਠਕ
. . .  1 day ago
ਨਵੀਂ ਦਿੱਲੀ, 16 ਜੁਲਾਈ- ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਾਰਲੀਮੈਂਟ ਲਾਇਬਰੇਰੀ 'ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ...
ਸੜਕ ਹਾਦਸੇ 'ਚ ਦੋ ਮੌਤਾਂ
. . .  1 day ago
ਕੋਟਕਪੂਰਾ, 16 ਜੁਲਾਈ (ਮੋਹਰ ਗਿੱਲ)- ਕੋਟਕਪੂਰਾ-ਬਠਿੰਡਾ ਮੁੱਖ ਸੜਕ 'ਤੇ ਇਕ ਕਾਰ ਅਤੇ ਬੱਸ ਦਰਮਿਆਨ ਹੋਈ ਜ਼ਬਰਦਸਤ ਟੱਕਰ 'ਚ ਕਾਰ 'ਚ ਸਵਾਰ ਇਕ ਔਰਤ ਅਤੇ ਇਕ ਪੁਰਸ਼ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪੁੱਤਰ ਇਕਬਾਲ....
ਕਾਂਗਰਸ ਸੋਸ਼ਲ ਮੀਡੀਆ ਵਿੰਗ ਦੇ ਆਗੂ ਦੇ ਮੈਡੀਕਲ ਸਟੋਰ 'ਚੋਂ ਨਸ਼ੀਲੇ ਕੈਪਸੂਲ ਬਰਾਮਦ
. . .  1 day ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਕੱਲ੍ਹ ਥਾਣਾ ਰਾਜਾਸਾਂਸੀ ਦੀ ਪੁਲਿਸ ਵੱਲੋਂ ਅਜਨਾਲਾ ਸ਼ਹਿਰ ਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਸਾਬਕਾ ਕੌਂਸਲਰ ਦੇ ਪੁੱਤਰ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਇਸ ਦੌਰਾਨ ਉਸ ਵੱਲੋਂ ਦੱਸੇ ਗਏ ...
ਫ਼ੌਜੀ ਸਨਮਾਨ ਦੇ ਨਾਲ ਸ਼ਹੀਦ ਮੁਖ਼ਤਿਆਰ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਧਾਈ
. . .  1 day ago
ਫ਼ਾਜ਼ਿਲਕਾ, 16 ਜੁਲਾਈ (ਪ੍ਰਦੀਪ ਕੁਮਾਰ) :- ਛੱਤੀਸਗੜ੍ਹ ਵਿਚ ਨਕਸਲੀ ਹਮਲੇ ਦਾ ਸ਼ਿਕਾਰ ਹੋਏ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਫੱਤੂ ਵਾਲਾ ਦੇ ਸੀਮਾ ਸੁਰੱਖਿਆ ਬਲ ਦੇ ਜਵਾਨ ਸ਼ਹੀਦ ਮੁਖ਼ਤਿਆਰ ਸਿੰਘ ਦਾ ਅੱਜ ਪਰਥਿਕ ਸਰੀਰ ਉਸ ਦੇ ਜੱਦੀ ਪਿੰਡ ਫੱਤੂ ਵਾਲਾ ਵਿਖੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਸਾਉਣ ਸੰਮਤ 550
ਵਿਚਾਰ ਪ੍ਰਵਾਹ: ਅਨੁਸ਼ਾਸਨ ਤੋਂ ਬਿਨਾਂ ਨਿਰਾਸ਼ਾ ਅਤੇ ਘ੍ਰਿਣਾ ਦਾ ਪਸਾਰਾ ਹੁੰਦਾ ਹੈ। -ਮੈਰੀ ਚੈਂਪੀਅਨ
  •     Confirm Target Language  

ਤਾਜ਼ਾ ਖ਼ਬਰਾਂ

ਮਿਰਚ ਮੰਡੀ ਨੇੜੇ ਪਟਾਕਿਆਂ ਦੇ ਟੈਂਪੂ 'ਚ ਧਮਾਕਾ ,ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ

 ਰਾਜਪੁਰਾ , 17 ਦਸੰਬਰ (ਰਣਜੀਤ ਸਿੰਘ ) ਇੱਥੋਂ ਦੀ ਮਿਰਚ ਮੰਡੀ ਨੇੜੇ ਇਕ ਪਟਾਕਿਆਂ ਦੇ ਭਰੇ ਟੈਂਪੂ ਵਿਚ ਬਹੁਤ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਕਾਰਨ ਟੈਂਪੂ ਦੇ ਪਰਖਚੇ ਉੱਡ ਗਏ ।ਇਸ ਕਾਰਨ ਮੌਕੇ 'ਤੇ ਕਈ ਲੋਕਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦਾ ਖ਼ਦਸ਼ਾ ਹੈ ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX