ਤਾਜਾ ਖ਼ਬਰਾਂ


ਮਾਮੂਨ ਪਠਾਨਕੋਟ ਵਿਖੇ ਸ਼ੱਕੀ ਹਾਲਤਾਂ 'ਚ ਘੁੰਮਦੇ ਦੋ ਨੌਜਵਾਨ ਕਾਬੂ
. . .  1 day ago
ਪਠਾਨਕੋਟ,22ਮਈ (ਆਰ .ਸਿੰਘ )-ਮਾਮੂਨ ਚੌਂਕ ਪਠਾਨਕੋਟ ਵਿਖੇ ਪੈਂਦੇ ਬਾਜਾਰ ਵਿਚ ਸ਼ੱਕੀ ਹਾਲਤਾਂ ਵਿਚ ਘੁੰਮਦੇ ਦੋ ਨੌਜਵਾਨ ਦੇਖ ਕੇ ਹਲਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਿਸ ਸਬੰਧੀ ਸਥਾਨਕ ਦੁਕਾਨਦਾਰਾਂ ਨੇ ਇਸ ਸਬੰਧੀ ...
ਆਈ ਪੀ ਐੱਲ 2018 : ਚੇਨਈ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2018 : 10 ਓਵਰਾਂ ਤੋਂ ਬਾਅਦ ਚੇਨਈ 50/4
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਚੌਥਾ ਝਟਕਾ , ਕਪਤਾਨ ਧੋਨੀ ਆਊਟ
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਤੀਜਾ ਝਟਕਾ
. . .  1 day ago
ਆਈ ਪੀ ਐੱਲ 2018 : ਚੇਨਈ ਨੂੰ ਪਹਿਲਾ ਝਟਕਾ
. . .  1 day ago
ਆਈ ਪੀ ਐੱਲ 2018 : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 140 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ 2018: 15 ਓਵਰਾਂ ਬਾਅਦ ਸਨਰਾਈਜਰਜ਼ ਹੈਦਰਾਬਾਦ 88/6
. . .  1 day ago
ਆਈ.ਪੀ.ਐਲ 2018 -ਸਨਰਾਈਜਰਜ਼ ਹੈਦਰਾਬਾਦ ਨੂੰ ਛੇਵਾਂ ਝਟਕਾ
. . .  1 day ago
ਆਈ.ਪੀ.ਐਲ 2018 -ਸਨਰਾਈਜ਼ਰਜ ਹੈਦਰਾਬਾਦ ਨੂੰ ਪੰਜਵਾਂ ਝਟਕਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਜੇਠ ਸੰਮਤ 550
ਵਿਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ
  •     Confirm Target Language  

ਤਾਜ਼ਾ ਖ਼ਬਰਾਂ

ਕਾਰ ਬਿਜਲੀ ਦੇ ਖੰਭੇ 'ਚ ਲੱਗਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ-3 ਜ਼ਖਮੀ

ਪੰਜੇ ਵਿਦਿਆਰਥੀ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀ
ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ (ਭੂਸ਼ਨ ਸੂਦ)-ਸਰਹਿੰਦ ਦੇ ਚਾਵਲਾ ਚੌਕ ਨਜ਼ਦੀਕ ਅੱਜ ਸਵੇਰੇ 1 ਵਜੇ ਦੇ ਕਰੀਬ ਇਕ ਕਾਰ ਦੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤਿੰਨ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਵਿਚ ਦਾਖਲ ਕਰਵਾਇਆ ਗਿਆ। ਪ੍ਰਾਪਤ ਸੂਚਨਾ ਅਨੁਸਾਰ ਇਹ ਪੰਜੇ ਨੌਜਵਾਨ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਵਿਦਿਆਰਥੀ ਸਨ ਜਿਨ੍ਹਾਂ ਵਿਚੋਂ ਚਾਰ ਵਿਦਿਆਰਥੀ ਬੀ.ਐਸ.ਸੀ. (ਖੇਤੀਬਾੜੀ) ਦੇ ਅਖੀਰਲੇ ਸੈਸ਼ਨ ਦੇ ਅਤੇ ਇਕ ਵਿਦਿਆਰਥੀ ਐਮ.ਏ.ਦਾ ਵਿਦਿਆਰਥੀ ਹੈ। ਪੁਲਿਸ ਸੂਤਰਾਂ ਅਨੁਸਾਰ ਇਹ ਵਿਦਿਆਰਥੀ ਬੀਤੀ ਰਾਤ ਆਪਣੀ ਜੈਨ ਕਾਰ ਨੰਬਰ ਪੀ ਬੀ 26 ਡੀ 4636 ਵਿਚ ਸਵਾਰ ਹੋ ਕੇ ਜੀ ਟੀ ਰੋਡ ਵੱਲ ਜਾ ਰਹੇ ਸਨ ਤਾਂ ਚਾਵਲਾ ਚੌਕ ਨਜ਼ਦੀਕ ਪਹੁੰਚਣ ਤੇ ਜੈਨ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਵਿਚ ਜਾ ਵੱਜੀ ਅਤੇ ਪਲਟ ਗਈ। ਘਟਨਾ ਵਾਪਰਦੇ ਹੀ ਰਾਹਗੀਰਾਂ ਨੇ ਨੌਜਵਾਨਾਂ ਨੂੰ ਕਾਰ ਵਿਚੋਂ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਲਿਆਂਦਾ ਜਿੱਥੇ ਦੋ ਵਿਦਿਆਰਥੀਆਂ ਨੂੰ ਮੌਕੇ ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਿਨ੍ਹਾਂ ਵਿਚ ਕਾਰ ਚਾਲਕ ਸਤਨਾਮ ਸਿੰਘ 23 ਪੁੱਤਰ ਹਰਜੀਤ ਸਿੰਘ ਵਾਸੀ ਦੋਰਾਹਾ ਅਤੇ ਸੁਖਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਚਮਕੌਰ ਸਾਹਿਬ ਸ਼ਾਮਿਲ ਹਨ ਜਦਕਿ ਕਮਲਪ੍ਰੀਤ ਪੁੱਤਰ ਭੀਮ ਸਿੰਘ ਵਾਸੀ ਘਮੈਤ ਜਿਲਾ ਲੁਧਿਆਣਾ, ਰਿਸ਼ੀ ਖੁਰਮੀ ਪੁੱਤਰ ਪ੍ਰਵੀਨ ਵਾਸੀ ਬਰਨਾਲਾ ਅਤੇ ਲਭਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਾਨਸਾ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਤੋਂ ਸਰਕਾਰੀ ਹਸਪਤਾਲ ઠ32 ਰੈਫ਼ਰ ਕਰ ਦਿੱਤਾ ਗਿਆ। ਸਰਹਿੰਦ ਪੁਲਿਸ ਨੇ ਦੱਸਿਆ ਕਿ ਇਸ ਸਬੰਧ ਵਿਚ ਜ਼ਖਮੀ ਵਿਦਿਆਰਥੀ ਰਿਸੀ ਖੁਰਮੀ ਦੇ ਬਿਆਨਾਂ 'ਤੇ ਧਾਰਾ 174 ਸੀ.ਆਰ.ਪੀ.ਸੀ. ਅਧੀਨ ਕਾਰਵਾਈ ਕੀਤੀ ਗਈ ਹੈ ਅਤੇ ਮ੍ਰਿਤਕਾਂ ਦੀਆਂ ਲਾਸਾਂ ਪੋਸਟ ਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ। ਇੱਥੇ ਇਹ ਵਰਨਣਯੋਗ ਹੈ ਕਿ ਮ੍ਰਿਤਕ ਵਿਦਿਆਰਥੀ ਸੁਖਦੀਪ ਸਿੰਘ ਦਾ ਪਿਤਾ ਅਵਤਾਰ ਸਿੰਘ ਪੰਜਾਬ ਪੁਲਿਸ ਦੋਰਾਹਾ ਵਿਚ ਬਤੌਰ ਸਹਾਇਕ ਥਾਣੇਦਾਰ ਅਤੇ ਸਤਨਾਮ ਸਿੰਘ ਦਾ ਪਿਤਾ ਹਰਜੀਤ ਸਿੰਘ ਲੁਧਿਆਣਾ ਵਿਚ ਬਤੌਰ ਹੌਲਦਾਰ ਸੇਵਾ ਨਿਭਾਅ ਰਿਹਾ ਹੈ।


ਖ਼ਬਰ ਸ਼ੇਅਰ ਕਰੋ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX