ਤਾਜਾ ਖ਼ਬਰਾਂ


ਅਟਲ ਜੀ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ - ਅਡਵਾਨੀ
. . .  4 minutes ago
ਬਾਗ਼ੀ ਧੜੇ ਨੇ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਥਾਪਿਆ ਐਕਟਿੰਗ ਪ੍ਰਧਾਨ
. . .  10 minutes ago
ਚੰਡੀਗੜ੍ਹ, 20 ਅਗਸਤ- ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨੇ ਅੱਜ ਬਗ਼ਾਵਤ ਦਾ ਇੱਕ ਹੋਰ ਕਦਮ ਚੁੱਕਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਐਕਟਿੰਗ ਪ੍ਰਧਾਨ ਥਾਪ ਦਿੱਤਾ । ਇਸ ਧੜੇ ਵੱਲੋਂ ਬਣਾਈ ਰਾਜਸੀ ਮਾਮਲਿਆਂ ਦੀ...
ਸ਼ਿਵ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਤੇ ਉਸ ਦਾ ਸਾਥੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ
. . .  23 minutes ago
ਜੈਤੋ, 20 ਅਗਸਤ(ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਪੁਲਿਸ ਵੱਲੋਂ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਤੇ ਉਸ ਦੇ ਸਾਥੀ ਨੂੰ 550 ਨਸ਼ੀਲੀਆਂ ਗੋਲੀਆਂ, 22 ਹਜ਼ਾਰ ਨਕਦ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸੀ.ਆਈ.ਏ...
ਕਸ਼ਮੀਰ 'ਤੇ ਅਟਲ ਜੀ ਨੇ ਪੇਸ਼ ਕੀਤਾ ਵੱਖਰਾ ਨਜ਼ਰੀਆ - ਮੋਦੀ
. . .  51 minutes ago
ਵਾਜਪਾਈ ਜੀ ਨੇ ਆਪਣੀ ਜ਼ਿੰਦਗੀ ਲੋਕਤੰਤਰ ਨੂੰ ਕਰ ਦਿੱਤੀ ਸਮਰਪਿਤ- ਮੋਦੀ
. . .  54 minutes ago
ਅਸਾਮ ਸਰਕਾਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 3 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
. . .  58 minutes ago
ਦਿਸਪੁਰ, 20 ਅਗਸਤ- ਅਸਾਮ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਕੇਰਲ ਲਈ 3 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਕੇਰਲ 'ਚ ਆਏ ਭਾਰੀ ਹੜ੍ਹ ਕਾਰਨ ਕਈ ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਸੰਬੰਧੀ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ...
ਵਾਜਪਾਈ ਦੀ ਪ੍ਰਾਰਥਨਾ ਸਭਾ 'ਚ ਸ਼ਾਮਲ ਹੋਏ ਯੋਗ ਗੁਰੂ ਰਾਮਦੇਵ ਸਮੇਤ ਕਈ ਮੰਤਰੀ
. . .  about 1 hour ago
ਨਵੀਂ ਦਿੱਲੀ, 20 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਸਵ. ਅਟਲ ਬਿਹਾਰੀ ਵਾਜਪਾਈ ਦੀ ਯਾਦ 'ਚ ਆਯੋਜਿਤ ਕੀਤੀ ਗਈ ਪ੍ਰਾਰਥਨਾ ਸਭਾ 'ਚ ਯੋਗ ਗੁਰੂ ਰਾਮਦੇਵ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਸਮੇਤ ਕਈ ਮੰਤਰੀ ਸ਼ਾਮਲ....
ਐਸ.ਜੀ.ਪੀ.ਸੀ. ਵੱਲੋਂ ਕੇਰਲ ਨੂੰ ਭੇਜੀ ਗਈ ਰਾਹਤ ਸਮਗਰੀ
. . .  about 1 hour ago
ਅੰਮ੍ਰਿਤਸਰ, 20 ਅਗਸਤ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੇ ਹੜ੍ਹ ਪ੍ਰਭਾਵਿਤ ਕੇਰਲ ਦੇ ਲੋਕਾਂ ਨੂੰ ਰਾਹਤ ਸਮਗਰੀ ਭੇਜੀ ਗਈ ਹੈ। ਇਸ ਦੇ ਨਾਲ ਹੀ ਐਸ.ਜੀ.ਪੀ.ਸੀ. ਵੱਲੋਂ ਦੋ ਰਾਹਤ ਕੈਂਪ ਕੇਰਲ ਨੂੰ ਭੇਜੇ ਗਏ ਹਨ ਜਿਨ੍ਹਾਂ 'ਚੋਂ ਇਕ ਸੜਕ ਆਵਾਜਾਈ...
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 20 ਅਗਸਤ - ਜੰਮੂ-ਕਸ਼ਮੀਰ 'ਚ ਉੜੀ ਦੇ ਕਮਾਲ ਕੋਟ ਸੈਕਟਰ 'ਚ ਪਾਕਿਸਤਾਨ ਨੇ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ...
ਏਸ਼ੀਅਨ ਖੇਡਾਂ 2018 : ਭਾਰਤੀ ਨਿਸ਼ਾਨੇਬਾਜ਼ ਲਕਸ਼ ਨੇ ਜਿੱਤਿਆ ਚਾਂਦੀ ਦਾ ਤਗਮਾ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਭਾਦੋ ਸੰਮਤ 550
ਵਿਚਾਰ ਪ੍ਰਵਾਹ: ਲਾਪ੍ਰਵਾਹੀ ਅਕਸਰ ਅਗਿਆਨਤਾ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਤਾਜ਼ਾ ਖ਼ਬਰਾਂ

ਜਦੋਂ ਥਾਣਾ ਮੁਖੀ ਨੇ ਡਿਊਟੀ ਨਿਭਾਉਂਦਿਆਂ ਕਿਸ਼ਤੀ ਤੋਂ ਬਗ਼ੈਰ ਪੈਦਲ ਚੱਲ ਕੇ ਪਾਰ ਕੀਤਾ ਦਰਿਆ

ਬਲਾਚੌਰ, 11 ਅਗਸਤ- ਪੰਜਾਬ ਪੁਲਿਸ ਬਾਰੇ 'ਚ ਆਮ ਲੋਕਾਂ ਦੀ ਧਾਰਨਾਵਾਂ 'ਚ ਭਾਵੇਂ ਵਖਰੇਵੇਂ ਹੋਣ ਪਰ ਉਪ ਮੰਡਲ ਬਲਾਚੌਰ ਅਧੀਨ ਪੈਂਦੇ ਥਾਣਾ ਕਾਠਗੜ੍ਹ ਦੇ ਮੁਖੀ ਇੰਸਪੈਕਟਰ ਸ਼ਵਿੰਦਰਪਾਲ ਸਿੰਘ ਨੇ ਇੱਕ ਲਾਸ਼ ਦੀ ਸ਼ਨਾਖ਼ਤ ਕਰਨ ਹਿੱਤ ਬਿਨਾਂ ਬੇੜੀ ਦਰਿਆ ਪਾਰ ਕਰਕੇ ਇੱਕ ਨਵੀਂ ਮਿਸਾਲ ਪੈਦਾ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਹੈਂਡੋ ਬੇਟ ਦੇ ਦਰਿਆ ਦੇ ਦੂਜੇ ਪਾਸੇ ਦਰਿਆ ਇੱਕ ਲੜਕੀ ਦੀ ਲਾਸ਼ ਦੇ ਬਾਰੇ 'ਚ ਸੂਚਨਾ ਮਿਲਣ ਤੋਂ ਬਾਅਦ ਥਾਣਾ ਮੁਖਿ ਇੰਸਪੈਕਟਰ ਸ਼ਵਿੰਦਰਪਾਲ ਸਿੰਘ ਆਪਣੀ ਪੁਲਿਸ ਪਾਰਟੀ ਸਹਿਤ ਦਰਿਆ ਦੇ ਬੰਨ੍ਹ 'ਤੇ ਪਹੁੰਚੇ। ਉੱਥੇ ਪਹੁੰਚਣ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਜਿੱਥੇ ਲਾਸ਼ ਮਿਲੀ ਹੈ, ਉਹ ਇਲਾਕਾ ਰੋਪੜ ਜ਼ਿਲ੍ਹੇ 'ਚ ਪਰ ਦਰਿਆ ਨੂੰ ਪਾਰ ਕਰਨ ਲਈ ਇੱਥੇ ਕੋਈ ਕਿਸ਼ਤੀ ਨਹੀਂ ਹੈ। ਇਸ ਤੋਂ ਬਾਅਦ ਅਖ਼ੀਰ ਇੰਸਪੈਕਟਰ ਸ਼ਵਿੰਦਰਪਾਲ ਪਿੰਡ ਵਾਸੀਆਂ ਅਤੇ ਹੋਰ ਪੁਲਿਸ ਕਰਮਚਾਰੀਆਂ ਨਾਲ ਦਰਿਆ 'ਚ ਵੜ ਗਏ। ਲੱਕ ਲੱਕ ਤੋਂ ਉੱਪਰ ਪਾਣੀ ਦੇ ਤੇਜ਼ ਵਹਾਅ ਪ੍ਰਵਾਹ ਕੀਤਿਆਂ ਬਿਨਾਂ ਉਹ ਦਰਿਆ ਦੇ ਦੂਜੇ ਪਾਸੇ ਪਹੁੰਚ ਗਏ ਅਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਕੀਤੀ। ਇਸ ਘਟਨਾ ਤੋਂ ਬਾਅਦ ਇੰਸਪੈਕਟਰ ਸ਼ਵਿੰਦਰਪਾਲ ਦੀ ਨਿਡਰਤਾ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਥਾਣਾ ਸ਼ਵਿੰਦਰਪਾਲ ਦੀ ਸਿਹਤ ਨਾਸਾਜ਼ ਹੋਣ ਬਾਵਜੂਦ ਸਾਹਸੀ ਕਦਮ ਚੁੱਕਿਆ।


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX