

-
ਕਸ਼ਮੀਰ 'ਚ ਫੌਜ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਹਵਾਈ ਮਾਰਗ ਰਾਹੀਂ ਸ੍ਰੀਨਗਰ ਜਾਣਗੇ ਜਵਾਨ
. . . 10 minutes ago
-
ਨਵੀਂ ਦਿੱਲੀ, 21 ਫਰਵਰੀ- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਨਗਰ 'ਚ ਨੀਮ ਫੌਜੀ ਬਲਾਂ ਦੀ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਵੱਡਾ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰਾਲੇ ਦੇ ਫ਼ੈਸਲੇ ਮੁਤਾਬਕ ਹੁਣ ਹਰ ਜਵਾਨ ਅਤੇ ਹਰ ਅਫ਼ਸਰ ਦਿੱਲੀ-ਸ੍ਰੀਨਗਰ, ਸ੍ਰੀਨਗਰ...
-
ਮਮਦੋਟ ਵਿਖੇ ਕਰਿਆਨੇ ਦੀ ਦੁਕਾਨ 'ਚੋਂ ਲੱਖਾਂ ਦੇ ਸਮਾਨ ਦੀ ਚੋਰੀ ਕਰ ਕੇ ਫ਼ਰਾਰ ਹੋਏ ਲੁਟੇਰੇ
. . . 24 minutes ago
-
ਮਮਦੋਟ 21 ਫਰਵਰੀ (ਸੁਖਦੇਵ ਸਿੰਘ ਸੰਗਮ) - ਲੰਘੀ ਰਾਤ ਨੂੰ ਮਮਦੋਟ ਵਿਖੇ ਚੋਰਾਂ ਵੱਲੋਂ ਮੇਨ ਰੋਡ ਸਥਿਤ ਕੱਕੜ ਜਨਰਲ ਸਟੋਰ 'ਤੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸਟੋਰ ਮਾਲਕਾਂ ਮੁਤਾਬਿਕ, ਅੱਧੀ ਰਾਤ ਤੋਂ ਬਾਅਦ ਦੁਕਾਨ ਅੰਦਰ ਦਾਖਲ....
-
ਪੰਜਾਬ ਦੇ ਸਕੂਲਾਂ 'ਚ ਅਜੇ ਤੱਕ ਵੀ ਨਹੀਂ ਸੁਧਰੇ ਹਾਲਾਤ- ਰਾਜਾ ਵੜਿੰਗ
. . . 33 minutes ago
-
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖ਼ਰੀ ਦਿਨ ਦੀ ਕਾਰਵਾਈ ਮੌਕੇ ਸਦਨ 'ਚ ਵਿਧਾਇਕ ਰਾਜਾ ਵੜਿੰਗ ਨੇ ਪ੍ਰਸਤਾਵ ਰੱਖਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਹੋਰ ਢਾਂਚੇ ਲਈ ਮਾਸਟਰ ਪਲਾਨ...
-
ਬਠਿੰਡਾ 'ਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਤਾਇਨਾਤ ਕੀਤੀਆ ਗਈਆਂ ਪੁਲਿਸ ਟੀਮਾਂ
. . . 37 minutes ago
-
ਬਠਿੰਡਾ, 21 ਫਰਵਰੀ (ਕਮਲਜੀਤ) - ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ ਅਤੇ ਰਿਸਰਚ ਕੇਂਦਰ ਵਿਖੇ ਮੈਡੀਕਲ ਅਤੇ ਪੈਰਾਮੈਡੀਕਲ ਕੋਰਸਾਂ ਦੀ ਸਿੱਖਿਆ ਲੈ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਨੇ ਕਾਲਜ ਦੇ ਬਾਹਰ ਪੁਲਿਸ ਸੁਰੱਖਿਆ .....
-
ਮੁੱਖ ਮੰਤਰੀ ਦੇ ਓ. ਐੱਸ. ਡੀ. ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨਾਲ ਕੀਤੀ ਮੁਲਾਕਾਤ
. . . 47 minutes ago
-
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨੂੰ ਮਿਲਣ ਮੁੱਖ ਮੰਤਰੀ ਦੇ ਓ. ਐੱਸ. ਡੀ. ਜਗਦੀਪ ਸਿੱਧੂ ਧਰਨਾ ਸਥਾਨ 'ਤੇ ਪਹੁੰਚੇ। ਇਸ ਮੌਕੇ ਮੰਗ ਪੱਤਰ ਲੈਣ ਉਪਰੰਤ ਜਗਦੀਪ ਸਿੱਧੂ ਵਲੋਂ...
-
ਸੁਖਬੀਰ ਬਾਦਲ ਮਲੌਦ ਵਿਖੇ ਰੂਬਰੂ ਸਮਾਗਮ 'ਚ ਹੋਏ ਸ਼ਾਮਲ
. . . 49 minutes ago
-
ਮਲੌਦ, 21 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਬਲੈਸਿੰਗ ਪੈਰਾਡਾਈਜ਼ ਮਲੌਦ ਵਿਖੇ ਵਰਕਰ ਮਿਲਣੀ ....
-
ਆਬਕਾਰੀ ਵਿਭਾਗ ਦਾ ਹਵਾਲਦਾਰ ਤੇ ਉਸ ਦਾ ਸਾਥੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . . about 1 hour ago
-
ਫ਼ਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ) - ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਆਬਕਾਰੀ ਵਿਭਾਗ 'ਚ ਤਾਇਨਾਤ ਹਵਲਦਾਰ ਕਮਲਜੀਤ ਸਿੰਘ ਅਤੇ ਸ਼ਰਾਬ ਦੇ ਠੇਕੇਦਾਰ ਦੇ ਕਰਿੰਦੇ ਬਖ਼ਸ਼ੀਸ਼ ਸਿੰਘ ਨੂੰ ਪੀੜਤ ਜੱਗਾ ਸਿੰਘ ਦੀ ਸ਼ਿਕਾਇਤ ਤੇ 5 ਹਜ਼ਾਰ ਰੁਪਏ ਦੀ ....
-
ਮਨਿਸਟਰੀਅਲ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਚੋਣਾਂ ਦੇ ਕੰਮ ਦਾ ਕੀਤਾ ਜਾਵੇਗਾ ਮੁਕੰਮਲ ਬਾਈਕਾਟ - ਪਰਗਟ ਹੇਰ
. . . about 1 hour ago
-
ਅਜਨਾਲਾ, 21 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਦੇ ਰੋਸ ਵਜੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਦਿੱਤੇ ਸੱਦੇ ਦੇ ਚੱਲਦਿਆਂ ਅੱਜ 9ਵੇਂ ਦਿਨ ਵੀ ਐੱਸ.ਡੀ.ਐਮ, ਤਹਿਸੀਲ ....
-
ਐੱਸ.ਜੀ.ਪੀ.ਸੀ. ਦੀ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਹੋਈ ਸ਼ੁਰੂ
. . . about 1 hour ago
-
ਅੰਮ੍ਰਿਤਸਰ, 21 ਫਰਵਰੀ (ਜਸਵੰਤ ਸਿੰਘ ਜੱਸ)- ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਸ਼ੁਰੂ ਹੋ ਗਈ ਹੈ। ਇਸ 'ਚ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਵੱਖ-ਵੱਖ ਮਾਮਲਿਆਂ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ....
-
ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਨ ਦੇ ਲਈ ਲੋਕਾਂ ਨੂੰ ਵੇਚਣੇ ਪੈ ਰਹੇ ਹਨ ਆਪਣੇ ਘਰ - ਕੁਲਤਾਰ ਸੰਧਵਾਂ
. . . about 1 hour ago
-
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਦਨ 'ਚ ਕਿਹਾ ਕਿ ਪੰਜਾਬ 'ਚ ਬਿਜਲੀ ਦੇ ਬਿੱਲ ਇੰਨੇ -ਇੰਨੇ ਵੱਡੇ....
- ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਫੱਗਣ ਸੰਮਤ 550
ਤਾਜ਼ਾ ਖ਼ਬਰਾਂ

ਡੇਰਾਬਸੀ, 20 ਨਵੰਬਰ (ਸ਼ਾਮ ਸਿੰਘ ਸੰਧੂ) - ਆਸਟ੍ਰੇਲੀਆ ਤੋਂ ਪਰਤ ਰਹੇ ਡੇਰਾਬਸੀ ਦੇ ਇੱਕ ਡਾਕਟਰ ਨੂੰ 17 ਨਵੰਬਰ ਨੂੰ ਦਿੱਲੀ ਵਿਖੇ ਟੈਕਸੀ ਵਾਲੇ ਬਣ ਕੇ ਲੁਟੇਰਿਆਂ ਵੱਲੋਂ ਲੁੱਟੇ ਜਾਣ ਦੀ ਖ਼ਬਰ ਮਿਲੀ ਹੈ । ਡੇਰਾਬਸੀ ਵਾਸੀ ਅਸ਼ੋਕ ਕੁਮਾਰ ਨੇ ਡੇਰਾਬਸੀ ਪੁੱਜ ਕੇ ਪੱਤਰਕਾਰ ਨੂੰ ਦੱਸਿਆ ਕਿ ਉਹ 17 ਨਵੰਬਰ ਨੂੰ ਆਸਟ੍ਰੇਲੀਆ ਤੋਂ ਦਿੱਲੀ ਦੇ ਹਵਾਈ ਅੱਡੇ ਤੇ ਪਹੁੰਚਿਆ ਸੀ ਅਤੇ ਏਅਰ ਪੋਰਟ ਤੋਂ ਮੁਕਰਬਾ ਚੌਕ ਤੱਕ ਆਪਣੇ ਰਿਸ਼ਤੇਦਾਰਾਂ ਨਾਲ ਨਾਲ ਪਹੁੰਚਿਆ ਸੀ ਕਿ ਇਸੇ ਦੌਰਾਨ ਇਕ ਸਵਿਫ਼ਟ ਡਿਜ਼ਾਇਰ ਦੇ ਚਾਲਕ ਨੇ ਕਾਰ ਕੋਲ ਰੋਕ ਕੇ ਉਸ ਨੂੰ ਕਿਹਾ ਕਿ ਉਹ ਚੰਡੀਗੜ੍ਹ ਜਾ ਰਿਹਾ ਹੈ ਤੇ ਬੱਸ ਦੇ ਕਿਰਾਏ 'ਤੇ ਹੀ ਡੇਰਾਬਸੀ ਉਤਾਰ ਦੇਵੇਗਾ। ਬੱਸ ਦਾ ਕਿਰਾਇਆ ਲੱਗਣ ਦੇ ਲਾਲਚ 'ਚ ਉਹ ਕਾਰ ਦੀ ਅਗਲੀ ਸੀਟ 'ਤੇ ਬੈਠ ਗਏ ਅਤੇ ਇਸੇ ਦੌਰਾਨ ਤਿੰਨ ਵਿਅਕਤੀ ਕਾਰ ਦੇ ਪਿੱਛੇ ਬੈਠ ਗਏ। ਕਾਰ ਅਜੇ ਥੋੜ੍ਹੀ ਦੂਰ ਹੀ ਗਈ ਸੀ ਕਿ ਪਿੱਛੇ ਬੈਠੇ ਇੱਕ ਵਿਅਕਤੀ ਨੇ ਅਸ਼ੋਕ ਵਾਰ ਦੇ ਮੂੰਹ ਉੱਪਰ ਕੱਪੜਾ ਲਪੇਟ ਦਿੱਤਾ ਅਤੇ ਉਸ ਨੂੰ ਕਾਬੂ ਕਰਕੇ ਉਸ ਨਾਲ ਕੁੱਟਮਾਰ ਕਰਦੀਆਂ ਕਿਹਾ ਕਿ ਜੋ ਕੁੱਝ ਵੀ ਹੈ ਉਹ ਉਨ੍ਹਾਂ ਨੂੰ ਦੇ ਦੇਵੇ । ਲੁਟੇਰਿਆਂ ਨੇ ਅਸ਼ੋਕ ਕੁਮਾਰ ਦੇ ਹੱਥਾਂ 'ਚ ਪਾਈਆਂ ਤਿੰਨ ਸੋਨੇ ਦੀਆਂ ਅੰਗੂਠੀਆਂ ਗਲ 'ਚ ਪਾਈ ਸੋਨੇ ਦੀ ਚੈਨ ਤੇ 80 ਹਜ਼ਾਰ ਰੁਪਏ ਨਗਦ ਜਿਨ੍ਹਾਂ ਵਿਚ 100 ਡਾਲਰ ਸ਼ਾਮਲ ਸਨ ਖੋਹ ਲਏ । ਉਨ੍ਹਾਂ ਨੇ ਉਸ ਦੇ ਬੈਗ ਵਿਚੋਂ ਹੋਰ ਕੀਮਤੀ ਸਮਾਨ ਅਤੇ ਕੀਮਤੀ ਕੱਪੜੇ ਵੀ ਕੱਢ ਲਏ । ਕੁੱਟਮਾਰ ਕਰਨ ਉਪਰੰਤ ਲੁਟੇਰੇ ਅਸ਼ੋਕ ਕੁਮਾਰ ਨੂੰ ਬਹਾਲਗੜ੍ਹ ਫਲਾਈ ਓਵਰ ਦੇ ਨੇੜੇ ਲੈ ਗਏ। ਜਿੱਥੇ ਉਨ੍ਹਾਂ ਨੇ ਉਸ ਦੇ ਮੋਬਾਈਲ ਫ਼ੋਨ 'ਚੋਂ ਸਿਮ ਕੱਢ ਕੇ ਤਾਂ ਉਸ ਨੂੰ ਵਾਪਸ ਕਰ ਦਿੱਤੀ ਅਤੇ ਮੋਬਾਈਲ ਸਮੇਤ ਉੱਥੋਂ ਫ਼ਰਾਰ ਹੋ ਗਏ ।ਅਸ਼ੋਕ ਦਾ ਕਹਿਣਾ ਹੈ ਕਿ ਜੇਕਰ ਚਾਰੇ ਲੁਟੇਰੇ ਉਸ ਦੇ ਸਾਹਮਣੇ ਆ ਜਾਣ ਤਾਂ ਉਨ੍ਹਾਂ ਨੂੰ ਪਛਾਣ ਲਵੇਗਾ । ਉਕਤ ਮਾਮਲੇ ਸਬੰਧੀ ਡਾ ਅਸ਼ੋਕ ਕੁਮਾਰ ਵੱਲੋਂ ਸੋਨੀਪਤ ਜ਼ਿਲ੍ਹੇ ਦੇ ਸਮੇਂ ਪੁਰ ਬਾਦਲੀ ਥਾਣੇ 'ਚ ਰਿਪੋਰਟ ਦਰਜ ਕਰਵਾਈ ਗਈ ਹੈ।
ਖ਼ਬਰ ਸ਼ੇਅਰ ਕਰੋ
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX 